Connect with us

Chandigarh

ਜੀਰਕਪੁਰ ਦੇ ਹੋਟਲ ਤੇ ਹਮਲੇ ਦਾ ਮੁੱਖ ਮੁਲਜਮ ਕਾਬੂ

Published

on

 

ਜ਼ੀਰਕਪੁਰ, 21 ਅਗਸਤ (ਜਤਿੰਦਰ ਲੱਕੀ) ਪਿਛਲੇ ਮਹੀਨੇ ਜ਼ੀਰਕਪੁਰ ਅੰਬਾਲਾ ਰੋਡ ਸਥਿਤ ਹੋਟਲ ਤੇ ਹਮਲੇ ਦੇ ਮਾਮਲੇ ਵਿੱਚ ਪੁਲੀਸ ਨੇ ਇਸ ਹਮਲੇ ਦੇ ਮੁੱਖ ਮੁਲਜਮ ਨੂੰ ਕਾਬੂ ਕੀਤਾ ਹੈ। ਪੁਲੀਸ ਵਲੋਂ ਇਸ ਮਾਮਲੇ ਵਿੱਚ ਹੁਣ ਤੱਕ 12 ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।

ਜੀਰਕਪੁਰ ਦੇ ਡੀ ਐਸ ਪੀ ਜਸਪਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਜ਼ੀਰਕਪੁਰ ਦੇ ਇਕ ਫਲੈਟ ਦੇ ਇਸ ਹਮਲੇ ਦੇ ਮੁੱਖ ਮੁਲਜਮ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਵਿਅਕਤੀ ਦਾ ਨਾਮ ਸਾਹਿਲ ਠਾਕੁਰ ਦੱਸਿਆ ਜਾ ਰਿਹਾ ਤੇ ਇਹ ਆਪਣੇ ਦੋਸਤ ਦੇ ਇੱਕ ਫਲੈਟ ਵਿੱਚ ਰਹਿ ਰਿਹਾ ਸੀ। ਡੀ ਐਸ ਪੀ ਦੱਸਿਆ ਕਿ ਇਸ ਕੇਸ ਸਬੰਧੀ ਤਫਸੀਸ਼ ਜਾਰੀ ਹੈ ਤੇ ਇਹਨਾਂ ਦੇ ਹੋਰ ਪਿਛਲੇ ਰਿਕਾਰਡ ਵੀ ਖੰਗਾਲੇ ਜਾ ਰਹੇ ਹਨ ਜਿਸ ਨਾਲ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

Continue Reading

Chandigarh

ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

Published

on

By

 

ਚੰਡੀਗੜ੍ਹ, 2 ਜਨਵਰੀ (ਸ.ਬ.) ਚੰਡੀਗੜ੍ਹ ਪੁਲੀਸ ਨੇ ਮਨੋਜ ਉਰਫ ਮੋਜੀ ਵਸਨੀਕ ਡੀ ਐਮ ਸੀ, ਚੰਡੀਗੜ੍ਹ ਨੂੰ ਵਿਸ਼ਵਕਰਮਾ ਮੰਦਿਰ ਨੇੜਲੇ ਪਾਰਕ ਤੋਂ ਕਾਬੂ ਕਰਕੇ ਗ੍ਰਿਫਤਾਰ ਕਰਕੇ ਉਸ ਪਾਸੋਂ 48 ਕੁਆਟਰ ਦੇਸੀ ਸ਼ਰਾਬ ਬਰਾਮਦ ਕੀਤੀ ਹੈ।

ਇਸ ਸਬੰਧੀ ਥਾਣਾ ਮਲੋਆ ਵਿਖੇ ਐਕਸਾਈਜ ਐਕਟ ਦੀ ਧਾਰਾ 61-1-14 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਬਾਅਦ ਵਿਚ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

Continue Reading

Chandigarh

ਜਨਤਕ ਥਾਂ ਤੇ ਸ਼ਰਾਬ ਪੀਣ ਦੇ ਦੋਸ਼ ਹੇਠ ਤਿੰਨ ਵਿਅਕਤੀ ਕਾਬੂ

Published

on

By

 

ਚੰਡੀਗੜ੍ਹ, 2 ਜਨਵਰੀ (ਸ.ਬ.) ਚੰਡੀਗੜ੍ਹ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਜਨਤਕ ਥਾਵਾਂ ਤੇ ਸ਼ਰਾਬ ਪੀਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਸੀ। ਇਸ ਸਬੰਧੀ ਪੁਲੀਸ ਨੇ ਪੰਜਾਬ ਪੁਲੀਸ ਐਕਟ 2007 ਦੀ ਧਾਰਾ 68-1(ਬੀ) ਅਤੇ ਆਈ ਪੀ ਸੀ ਦੀ ਧਾਰਾ 510 ਅਧੀਨ ਮਾਮਲੇ ਦਰਜ ਕੀਤੇ ਹਨ। ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

Continue Reading

Chandigarh

ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਦੂਜੀ ਆਨਲਾਈਨ ਐਨ ਆਰ.ਆਈ ਮਿਲਣੀ ਭਲਕੇ

Published

on

By

 

ਚੰਡੀਗੜ੍ਹ, 2 ਜਨਵਰੀ (ਸ.ਬ.) ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਦੂਜੀ ਆਨਲਾਈਨ ਐਨ ਆਰ.ਆਈ ਮਿਲਣੀ 3 ਜਨਵਰੀਨੂੰ ਸਵੇਰੇ 11:00 ਕੀਤੀ ਜਾਵੇਗੀ, ਜਿਸ ਵਿੱਚ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਜਾਣਗੀਆਂ ਅਤੇ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ. ਕੁਲਦੀਪ ਸਿਘ ਧਾਲੀਵਾਲ ਨੇ ਦੱਸਿਆ ਕਿ ਪ੍ਰਵਾਸੀ ਪੰਜਾਬੀ 3 ਜਨਵਰੀ ਨੂੰ ਸਵੇਰੇ 11:00 ਵਜੇ ਲਾਈਵ ਲਿੰਕ ਰਾਹੀਂ ਆਪਣੀਆਂ ਹਰ ਤਰ੍ਹਾਂ ਦੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। ਇਸਤੋਂ ਇਲਾਵਾ ਐਨ. ਆਰ. ਆਈ. ਪੰਜਾਬੀ ਆਪਣੀਆਂ ਲਿਖਤੀ ਸ਼ਿਕਾਇਤਾਂ ਈਮੇਲ ਪਤੇ ਤੇ ਵੀ ਭੇਜ ਸਕਦੇ ਹਨ।

Continue Reading

Latest News

Trending