Connect with us

Mohali

ਸ਼ੈਮਰਾਕ ਸਕੂਲ ਪੰਜਾਬ ਦੇ ਪਹਿਲੇ ਦਸ ਬਿਹਤਰੀਨ ਸਕੂਲਾਂ ਵਿੱਚ ਸ਼ਾਮਿਲ

Published

on

 

ਐਸ ਏ ਐਸ ਨਗਰ, 21 ਅਗਸਤ (ਸ.ਬ.) ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 69 ਨੂੰ ਪੰਜਾਬ ਵਿਚ ਪਹਿਲੇ ਦਸ ਸਕੂਲਾਂ ਵਿਚੋਂ ਬਿਹਤਰੀਨ ਸਕੂਲ ਅਤੇ ਮੁਹਾਲੀ ਦੇ ਤੀਜੇ ਬਿਹਤਰੀਨ ਸਕੂਲ ਵਜੋਂ ਟਾਪ ਰੈਕਿੰਗ ਵਿਚ ਪੁਜ਼ੀਸ਼ਨ ਮਿਲੀ ਹੈ। ਬਰੇਨ ਫੀਡ ਮੈਗਜ਼ੀਨ ਅਤੇ ਸੀ ਫੋਰ ਵੱਲੋਂ ਸਿੱਖਿਆ ਦੇ ਖੇਤਰ, ਖੇਡਾਂ, ਬੁਨਿਆਦੀ ਢਾਂਚਾ ਅਤੇ ਅੰਤਰ ਰਾਸ਼ਟਰੀ ਮਾਪਦੰਡਾਂ ਅਨੁਸਾਰ ਸਿੱਖਿਆ ਪ੍ਰਦਾਨ ਕਰਾਉਣ ਦੇਸ਼ ਭਰ ਦੇ ਕਰੀਬ 200 ਸਕੂਲਾਂ ਦੇ ਸਰਵੇ ਦੌਰਾਨ ਸ਼ੈਮਰਾਕ ਸਕੂਲ ਨੂੰ ਅਕਾਦਮਿਕ, ਖੇਡਾਂ, ਤਕਨਾਲੋਜੀ ਆਦਿ ਵਿੱਚ ਪੰਜਾਬ ਦੇ ਪਹਿਲੇ 10 ਬਿਹਤਰੀਨ ਸਕੂਲਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਸਕੂਲ ਦੇ ਚੇਅਰਮੈਨ ਏ ਐੱਸ ਬਾਜਵਾ ਨੇ ਦੱਸਿਆ ਕਿ ਸਥਾਪਨਾ ਦੇ ਪਹਿਲੇ ਦਿਨ ਤੋਂ ਹੀ ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ ਦਾ ਸਿੱਖਿਅਕ ਅਤੇ ਢਾਂਚਾ ਅੰਤਰ ਰਾਸ਼ਟਰੀ ਮਾਪਦੰਡਾਂ ਅਨੁਸਾਰ ਤਿਆਰ ਕੀਤਾ ਗਿਆ ਹੈ ਜਿਸਕਾਰਨ ਸ਼ੈਮਰਾਕ ਗਰੁੱਪ ਪੰਜਾਬ ਦੇ ਬਿਹਤਰੀਨ ਸਕੂਲ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਚ ਵਿਦਿਆਰਥੀਆਂ ਦਾ ਮੈਰਿਟ ਵਿਚ ਆਉਣਾ, ਖੇਡਾਂ ਵਿਚ ਮੈਡਲ ਲਿਆਉਣਾ ਅਤੇ ਹੋਰ ਗਤੀਵਿਧੀਆਂ ਵਿਚ ਪਹਿਲੀਆਂ ਪੁਜ਼ੀਸ਼ਨਾਂ ਲਿਆਉਣਾ ਇਹ ਐਵਾਰਡ ਮਿਲਣ ਦਾ ਮੁੱਖ ਕਾਰਨ ਰਹੇ।

Continue Reading

Mohali

ਫੇਜ਼ 3 ਬੀ 2 ਵਿੱਚ ਜਬਰਦਸਤ ਹਾਦਸਾ, ਤੇਜ਼ ਰਫਤਾਰ ਮਰਸਡੀਜ ਕਾਰ ਦੇ ਚਾਲਕ ਨੇ ਡਿਲੀਵਰੀ ਕਰਨ ਵਾਲੇ ਮੁੰਡਿਆਂ ਨੂੰ ਮਾਰੀ ਟੱਕਰ

Published

on

By

 

ਟੱਕਰ ਤੋਂ ਬਾਅਦ ਮਾਰਕੀਟ ਵਿੱਚ ਵੜ ਕੇ ਉਲਟ ਗਈ ਕਾਰ, ਇੱਕ ਵਿਅਕਤੀ ਗੰਭੀਰ ਜਖਮੀ

ਐਸ ਏ ਐਸ ਨਗਰ, 31 ਦਸੰਬਰ (ਜਸਬੀਰ ਸਿੰਘ ਜੱਸੀ) ਸਥਾਨਕ ਫੇਜ਼ 3 ਬੀ 2 ਵਿਖੇ ਅੱਜ ਤੜਕੇ ਬੇਕਾਬੂ ਹੋਈ ਇਕ ਤੇਜ਼ ਰਫਤਾਰ ਮਰਸਡੀਜ ਕਾਰ ਨੇ ਖਾਣੇ ਦੀ ਡਿਲੀਵਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਇਹ ਦੋਵੇਂ ਨੌਜਵਾਨ ਜਖਮੀ ਹੋ ਗਏ। ਜਖਮੀਆਂ ਦੀ ਪਛਾਣ ਸ਼ਰਨਜੀਤ ਸਿੰਘ ਵਾਸੀ ਕਰਮਪੱਟੀ ਜਿਲ੍ਹਾ ਮੁਕਤਸਰ ਸਾਹਿਬ ਅਤੇ ਜਗਜੀਤ ਸਿੰਘ ਵਾਸੀ ਖਰੜ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 4 ਵਜੇ ਦੇ ਕਰੀਬ ਜਮੈਟੋ ਅਤੇ ਸਵਿਗੀ ਲਈ ਬਤੌਰ ਡਲੀਵਰੀ ਬੁਆਏ ਵਜੋਂ ਕੰਮ ਕਰਦੇ ਸ਼ਰਨਜੀਤ ਸਿੰਘ ਅਤੇ ਜਗਜੀਤ ਸਿੰਘ ਆਪਣੇ ਆਪਣੇ ਮੋਟਰਸਾਈਕਲ ਤੇ ਜਾ ਰਹੇ ਸਨ। ਜਦੋਂ ਫੇਜ਼ 3 ਬੀ 2 ਵਿਚਲੀ ਮਾਰਕੀਟ ਦੇ ਸਾਮ੍ਹਣੇ (ਕਟਾਨੀ ਢਾਬੇ ਦੇ ਕੋਲ) ਪਹੁੰਚੇ ਤਾਂ ਪਿੱਛੋਂ ਤੇਜ਼ ਰਫਤਾਰ ਨਾਲ ਆ ਰਹੀ ਇਕ ਮਰਸਡੀਜ ਕਾਰ ਦੇ ਚਾਲਕ ਨੇ ਦੋਵਾਂ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਕਾਰ ਦੀ ਰਫਤਾਰ ਇੰਨੀ ਤੇਜ਼ ਸੀ ਕਿ ਟੱਕਰ ਤੋਂ ਬਾਅਦ ਉਹ ਫੁਟਪਾਥ ਦੇ ਨਾਲ ਲੱਗੇ ਮੋਟੇ ਐਂਗਲਾ ਨੂੰ ਤੋੜਦੀ ਹੋਈ ਮਾਰਕੀਟ ਦੀ ਪਾਰਕਿੰਗ ਵਿੱਚ ਜਾ ਕੇ ਉਲਟ ਗਈ।

ਇਸ ਹਾਦਸੇ ਵਿੱਚ ਮਰਸਡੀਜ ਕਾਰ ਚਲਾ ਰਹੇ ਇੰਦਰਜੀਤ ਸਿੰਘ ਦੇ ਵੀ ਮਾਮੂਲੀ ਸੱਟਾਂ ਵੱਜੀਆਂ ਹਨ ਜਦੋਂਕਿ ਮੋਟਰਸਾਈਕਲ ਸਵਾਰ ਸ਼ਰਨਜੀਤ ਸਿੰਘ ਅਤੇ ਜਗਜੀਤ ਸਿੰਘ ਗੰਭੀਰ ਜਖਮੀ ਹੋ ਗਏ। ਜਖਮੀਆਂ ਨੂੰ ਫੇਜ਼ 6 ਵਿਚਲੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਸ਼ਰਨਜੀਤ ਸਿੰਘ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਪੀ.ਜੀ.ਆਈ ਰੈਫਰ ਕਰ ਦਿੱਤਾ, ਜਿਥੇ ਉਹ ਜੇਰੇ ਇਲਾਜ ਹੈ।

ਇਸ ਸਬੰਧੀ ਥਾਣਾ ਮਟੌਰ ਦੇ ਮੁਖੀ ਅਮਨ ਤਰੀਕਾ ਨੇ ਦੱਸਿਆ ਕਿ ਪੁਲੀਸ ਨੇ ਮਰਸਡੀਜ ਚਾਲਕ ਇੰਦਰਜੀਤ ਸਿੰਘ ਵਾਸੀ ਸੈਕਟਰ 39 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਉਸਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

Continue Reading

Mohali

ਸਫਾਰੀ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਐਕਟਿਵਾ ਚਾਲਕ ਦੀ ਮੌਤ

Published

on

By

 

 

ਐਸ ਏ ਐਸ ਨਗਰ, 31 ਦਸੰਬਰ (ਜਸਬੀਰ ਸਿੰਘ ਜੱਸੀ) ਥਾਣਾ ਡੇਰਾਬਸੀ ਅਧੀਨ ਪੈਂਦੇ ਮੁਬਾਰਕਪੁਰ ਰੋਡ ਤੇ ਇਕ ਸਫਾਰੀ ਗੱਡੀ ਦੀ ਲਪੇਟ ਵਿੱਚ ਆਉਣ ਇਕ ਐਕਟਿਵਾ ਸਵਾਰ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਯੋਗੇਸ਼ ਕੁਮਾਰ ਉਰਫ ਸਨੀ ਵਾਸੀ ਗੁਲਮੋਹਰ ਸਿਟੀ ਡੇਰਾਬਸੀ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੂੰ ਅੱਜ ਸੂਚਨਾ ਮਿਲੀ ਕਿ ਮੁਬਾਰਕਪੁਰ ਰੋਡ ਤੇ ਇਕ ਵਿਅਕਤੀ ਦੀ ਲਾਸ਼ ਪਈ ਹੈ। ਸੂਚਨਾ ਮਿਲਣ ਉਪਰੰਤ ਪੁਲੀਸ ਮੌਕੇ ਤੇ ਪਹੁੰਚੀ ਅਤੇ ਜਾਂਚ ਉਪਰੰਤ ਪੁਲੀਸ ਨੂੰ ਪਤਾ ਚੱਲਿਆ ਕਿ ਇਕ ਸਫਾਰੀ ਗੱਡੀ ਦੇ ਚਾਲਕ ਵਲੋਂ ਐਕਟਿਵਾ ਚਾਲਕ ਨੂੰ ਟੱਕਰ ਮਾਰੀ ਗਈ ਹੈ ਅਤੇ ਸਫਾਰੀ ਗੱਡੀ ਚਾਲਕ ਮੌਕੇ ਤੋਂ ਗੱਡੀ ਸਮੇਤ ਫਰਾਰ ਹੋ ਗਿਆ ਹੈ।

ਪੁਲੀਸ ਨੇ ਲਾਸ਼ ਅਤੇ ਐਕਟਿਵਾ ਨੂੰ ਕਬਜੇ ਵਿੱਚ ਲੈ ਕੇ ਮ੍ਰਿਤਕ ਦੀ ਪਛਾਣ ਕਰਕੇ ਉਸ ਦੇ ਪਰਿਵਾਰ ਨੂੰ ਸੂਚਨਾ ਦਿੱਤੀ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਪੁਲੀਸ ਦੇ ਦੱਸਣ ਮੁਤਾਬਕ ਮ੍ਰਿਤਕ ਯੋਗੇਸ਼ ਕੁਮਾਰ ਉਰਫ ਸਨੀ ਡੇਰਾਬਸੀ ਵਿਚਲੀ ਇਕ ਫੈਕਟਰੀ ਵਿਚ ਕੰਟੀਨ ਚਲਾਉਂਦਾ ਸੀ। ਇਸ ਸਬੰਧੀ ਜਾਂਚ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਅਣਪਛਾਤੀ ਸਫਾਰੀ ਗੱਡੀ ਦੇ ਚਾਲਕ ਵਿਰੁਧ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਲਦ ਗੱਡੀ ਅਤੇ ਉਸ ਦੇ ਚਾਲਕ ਦੀ ਪਛਾਣ ਕਰਕੇ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Continue Reading

Mohali

ਨਵੇਂ ਸਾਲ ਦੀ ਆਮਦ ਨੂੰ ਲੈ ਕੇ ਮੁਹਾਲੀ ਅਤੇ ਚੰਡੀਗੜ੍ਹ ਪੁਲੀਸ ਨੇ ਵਾਹਨਾਂ ਦੀ ਕੀਤੀ ਚੈਕਿੰਗ

Published

on

By

 

ਰਾਤ ਸਮੇਂ ਬਜਾਰਾਂ ਵਿੱਚ ਸਿਵਲ ਵਰਦੀ ਵਿੱਚ ਤੈਨਾਤ ਰਹਿਣਗੇ ਪੁਲੀਸ ਕਰਮਚਾਰੀ, ਅੰਦਰੂਨੀ ਸੜਕਾਂ ਤੇ ਵੀ ਲੱਗਣਗੇ ਨਾਕੇ

ਐਸ ਏ ਐਸ ਨਗਰ, 31 ਦਸੰਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਸ਼ਹਿਰ ਵਿਚ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਮੁਹਾਲੀ ਪੁਲੀਸ ਅਤੇ ਚੰਡੀਗੜ੍ਹ ਪੁਲੀਸ ਵਲੋਂ ਮੁਹਾਲੀ ਚੰਡੀਗੜ੍ਹ ਦੀ ਹੱਦ ਤੇ ਲਗਾਏ ਗਏ ਸਾਂਝੇ ਨਾਕਿਆਂ ਦੌਰਾਨ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਡੀ ਐਸ ਪੀ ਸz. ਹਰਸਿਮਰਨ ਸਿੰਘ ਬੱਲ ਨੈ ਦੱਸਿਆ ਕਿ ਐਸ.ਐਸ.ਪੀ ਮੁਹਾਲੀ ਦੀਪਕ ਪਾਰੀਕ ਦੇ ਨਿਰਦੇਸ਼ਾਂ ਤੇ ਮੁਹਾਲੀ ਪੁਲੀਸ ਵਲੋਂ ਇਕ ਸਾਂਝਾ ਚੈਕਿੰਗ ਅਭਿਆਨ ਚਲਾਇਆ ਗਿਆਹੈ, ਜਿਸ ਦਾ ਮੰਤਵ ਕਿਸੇ ਵੀ ਤਰਾਂ ਦੇ ਸ਼ਰਾਰਤੀ ਅਨਸਰਾਂ ਤੇ ਨਕੇਲ ਪਾਈ ਜਾ ਸਕੇ ਅਤੇ ਰਾਤ ਸਮੇਂ ਨਵਾਂ ਸਾਲ ਮਨਾਉਣ ਨੂੰ ਲੈ ਕੇ ਕਿਸੇ ਵੀ ਤਰਾਂ ਦੀ ਹੁਲੜਬਾਜੀ ਨੂੰ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਅਕਸਰ 31 ਦਸੰਬਰ ਦੀ ਰਾਤ ਨੌਜਵਾਨ ਚੰਡੀਗੜ੍ਹ ਵਿੱਚ ਪਾਰਟੀ ਮਨਾਉਣ ਤੋਂ ਬਾਅਦ ਮੁਹਾਲੀ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਕਿਉਂਕਿ ਚੰਡੀਗੜ੍ਹ ਪੁਲੀਸ ਦੀ ਸਖਤੀ ਨੂੰ ਦੇਖਦਿਆਂ ਨੌਜਵਾਨਾਂ ਦਾ ਹਜੂਮ ਮੁਹਾਲੀ ਵੱਲ ਆਉਂਦਾ ਹੈ।

ਉਹਨਾਂ ਦੱਸਿਆ ਕਿ ਚੰਡੀਗੜ੍ਹ ਮੁਹਾਲੀ ਹੱਦ ਤੇ ਲਗਾਏ ਗਏ ਸਾਂਝੇ ਨਾਕਿਆਂ ਤੋਂ ਇਲਾਵਾ ਮੁਹਾਲੀ ਵਿਚਲੀਆਂ ਸੜਕਾਂ ਅਤੇ ਬਾਜਾਰਾਂ ਵਿੱਚ ਵੀ ਸੁਰੱਖਿਆ ਦੇ ਪੂਰੇ ਪ੍ਰਬੰਧ ਹਨ। ਉਨਾਂ ਕਿਹਾ ਕਿ ਸਿਵਲ ਵਰਦੀ ਵਿੱਚ ਪੁਲੀਸ ਕਰਮਚਾਰੀ ਬਜਾਰਾਂ ਦੇ ਅੰਦਰ ਤੈਨਾਤ ਰਹਿ ਕੇ ਸ਼ਰਾਰਤੀ ਅਨਸਰਾਂ ਤੇ ਆਪਣੀ ਬਾਜ ਅੱਖ ਰੱਖਣਗੇ। ਉਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਵਾਂ ਸਾਲ ਸੁਖ ਸ਼ਾਂਤੀ ਨਾਲ ਮਨਾਉਣ ਅਤੇ ਹੁਲੜਬਾਜਾਂ ਨੂੰ ਤਾਕੀਦ ਕੀਤੀ ਕਿ ਪੁਲੀਸ ਉਨਾਂ ਵਿਰੁਧ ਸਖਤ ਐਕਸ਼ਨ ਲੈਦ ਤੋਂ ਵੀ ਪਰਹੇਜ ਨਹੀਂ ਕਰੇਗੀ।

ਇਸ ਮੌਕੇ ਚੈਕਿੰਗ ਅਭਿਆਨ ਵਿੱਚ ਚੰਡੀਗੜ੍ਹ ਪੁਲੀਸ ਦੇ ਥਾਣਾ ਸੈਕਟਰ 49 ਚੰਡੀਗੜ੍ਹ ਦੇ ਮੁਖੀ ਓਮ ਪ੍ਰਕਾਸ਼, ਐਸ.ਐਚ.ਓ ਫੇਜ਼ 8 ਰੁਪਿੰਦਰ ਸਿੰਘ, ਥਾਣਾ ਫੇਜ਼ 11 ਦੇ ਮੁਖੀ ਗਗਨਦੀਪ ਸਿੰਘ, ਥਾਣਾ ਮਟੌਰ ਦੇ ਮੁਖੀ ਅਮਨ ਤਰੀਕਾ ਅਤੇ ਥਾਣਾ ਫੇਜ਼ 1 ਦੇ ਮੁਖੀ ਸੁਖਬੀਰ ਸਿੰਘ ਵੀ ਮੌਜੂਦ ਸਨ।

 

Continue Reading

Latest News

Trending