National
ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, ਇੱਕੋ ਪਰਿਵਾਰ ਦੇ 4 ਵਿਅਕਤੀਆਂ ਦੀ ਮੌਤ
ਇਟਾਵਾ, 21 ਅਗਸਤ (ਸ.ਬ.) ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਵਿੱਚ ਨੈਸ਼ਨਲ ਹਾਈਵੇਅ 2 ਤੇ ਇੱਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਇੱਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ 7 ਵਿੱਚੋਂ 4 ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ ਤਿੰਨ ਲੋਕ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ ਤੇ ਮੌਕੇ ਤੇ ਪੁੱਜੀ ਪੁਲੀਸ ਵੱਲੋਂ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਟਾਵਾ ਜ਼ਿਲ੍ਹੇ ਵਿੱਚ ਇਹ ਹਾਦਸਾ ਕਾਰ ਚਾਲਕ ਨੂੰ ਨੀਂਦ ਆਉਣ ਤੇ ਵਾਪਰਿਆ ਸੀ। ਨੀਂਦ ਦੀ ਝਪਕੀ ਲੈਣ ਕਾਰਨ ਇੱਕੋ ਪਰਿਵਾਰ ਦੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।
ਜ਼ਿਕਰਯੋਗ ਹੈ ਕਿ ਇਹ ਮਾਮਲਾ ਇਕਦਲ ਥਾਣਾ ਖੇਤਰ ਦੇ ਪਿੰਡ ਪਿਲਖਰ ਨੇੜੇ ਨੈਸ਼ਨਲ ਹਾਈਵੇਅ 2 ਦਾ ਹੈ। ਅੱਜ ਸਵੇਰੇ ਇੱਕ ਕਾਰ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਨਾਲ ਟਕਰਾ ਗਈ। ਪੁਲੀਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਕਾਫੀ ਮੁਸ਼ੱਕਤ ਤੋਂ ਬਾਅਦ ਕਾਰ ਵਿੱਚ ਫਸੇ ਵਿਅਕਤੀਆਂ ਨੂੰ ਬਾਹਰ ਕੱਢਿਆ। ਜਿਨ੍ਹਾਂ ਵਿੱਚੋਂ 4 ਵਿਅਕਤੀਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਕਾਰ ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲੀਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਕ ਪਰਿਵਾਰ ਦੇ 7 ਵਿਅਕਤੀ ਕਾਰ ੳਿੱਚ ਸਵਾਰ ਹੋ ਕੇ ਦਿੱਲੀ ਤੋਂ ਉੱਤਰ ਪ੍ਰਦੇਸ਼ ਦੇ ਹਮੀਰਪੁਰ ਜਾ ਰਹੇ ਸਨ। ਇਸ ਹਾਦਸੇ ਵਿੱਚ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਦਕਿ ਇਕ ਔਰਤ ਅਤੇ ਦੋ ਬੱਚੇ ਜ਼ਖ਼ਮੀ ਹੋ ਗਏ ਹਨ। ਹਾਦਸੇ ਤੋਂ ਬਾਅਦ ਹਾਈਵੇਅ ਤੋਂ ਕਾਰ ਨੂੰ ਹਟਾਉਣ ਲਈ ਮੌਕੇ ਤੇ ਕਰੇਨ ਦੀ ਵਰਤੋਂ ਕੀਤੀ ਗਈ। ਪੁਲੀਸ ਦਾ ਕਹਿਣਾ ਹੈ ਕਿ ਇਸ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
National
ਬਦਮਾਸ਼ਾਂ ਵੱਲੋਂ ਦੋ ਦੋਸਤਾਂ ਤੇ ਗੋਲੀਬਾਰੀ, ਇੱਕ ਦੀ ਮੌਤ
ਨਵੀਂ ਦਿੱਲੀ, 9 ਨਵੰਬਰ (ਸ.ਬ.) ਵੈਲਕਮ ਥਾਣਾ ਖੇਤਰ ਦੇ ਕਬੀਰ ਨਗਰ ਵਿੱਚ ਬੀਤੀ ਰਾਤ ਬਾਈਕ ਸਵਾਰ ਤਿੰਨ ਬਦਮਾਸ਼ਾਂ ਨੇ ਫੈਕਟਰੀ ਤੋਂ ਖਾਣਾ ਲੈਣ ਲਈ ਸਕੂਟਰੀ ਤੇ ਘਰ ਜਾ ਰਹੇ ਤਿੰਨ ਦੋਸਤਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਵਪਾਰੀ ਤੇ ਉਸ ਦੇ ਦੋਸਤ ਨੂੰ ਗੋਲ਼ੀ ਮਾਰ ਦਿੱਤੀ ਗਈ। ਬਦਮਾਸ਼ਾਂ ਨੇ ਉਸ ਨੂੰ ਲਹੂ-ਲੁਹਾਨ ਛੱਡ ਦਿੱਤਾ ਤੇ ਉਸ ਦਾ ਮੋਬਾਈਲ ਤੇ ਸਕੂਟਰ ਲੁੱਟ ਲਿਆ।
ਲੁਟੇਰੇ ਆਪਣਾ ਮੋਟਰਸਾਈਕਲ ਮੌਕੇ ਤੇ ਹੀ ਛੱਡ ਗਏ। ਜ਼ਖ਼ਮੀ ਹਾਲਤ ਵਿੱਚ ਜੀਨਸ ਕਾਰੋਬਾਰੀ ਨਦੀਮ ਤੇ ਉਸ ਦੇ ਦੋਸਤ ਨੂੰ ਜੀਟੀਬੀ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਨਦੀਮ ਨੂੰ ਮ੍ਰਿਤਕ ਐਲਾਨ ਦਿੱਤਾ।
ਵੈਲਕਮ ਥਾਣਾ ਪੁਲੀਸ ਨੇ ਕਤਲ ਤੇ ਇਰਾਦਾ ਕਤਲ ਦੀ ਧਾਰਾ ਤਹਿਤ ਐਫ.ਆਈ.ਆਰ. ਪੁਲੀਸ ਨੇ ਮੌਕੇ ਤੋਂ ਤਿੰਨ ਕਾਰਤੂਸ ਤੇ ਮੁਲਜ਼ਮ ਦਾ ਮੋਟਰਸਾਈਕਲ ਬਰਾਮਦ ਕੀਤਾ ਹੈ।
ਇਨ੍ਹਾਂ ਬਦਮਾਸ਼ਾਂ ਦੇ ਹੌਂਸਲੇ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਾਰੋਬਾਰੀ ਦਾ ਕਤਲ ਕਰਨ ਤੋਂ ਬਾਅਦ ਇਨ੍ਹਾਂ ਦੋਸ਼ੀਆਂ ਨੇ ਜੋਤੀ ਨਗਰ ਥਾਣਾ ਖੇਤਰ ਵਿੱਚ ਰਾਹੁਲ ਨਾਂ ਦੇ ਨੌਜਵਾਨ ਘਰ ਬਾਹਰ ਗੋਲ਼ੀਆਂ ਚਲਾ ਦਿੱਤੀਆਂ। ਪੁਲੀਸ ਨੇ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।
ਪੁਲੀਸ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਵਿੱਚ ਲਿਖਿਆ ਗਿਆ ਹੈ ਕਿ ਬੀਤੀ ਰਾਤ ਡੀਡੀ ਨੰਬਰ-13 ਏ ਰਾਹੀਂ ਇੱਕ ਪੀਸੀਆਰ ਕਾਲ ਆਈ ਸੀ। ਜਿਸ ਵਿੱਚ ਦੱਸਿਆ ਗਿਆ ਕਿ 3 ਲੜਕੇ ਮੋਟਰਸਾਈਕਲ ਤੇ ਆਏ ਤੇ ਉਨ੍ਹਾਂ ਨੇ ਉਸ ਦੇ ਭਰਾ ਨਦੀਮ ਉਰਫ ਬੌਬੀ ਤੇ ਉਸ ਦੇ ਦੋਸਤ ਸਾਹਨਵਾਜ਼ ਤੇ ਗੋਲ਼ੀਆਂ ਚਲਾ ਦਿੱਤੀਆਂ। ਉਸ ਦੇ ਭਰਾ ਨਦੀਮ ਨੂੰ ਜੀਟੀਬੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਸ ਦੇ ਦੋਸਤ ਸਾਹਨਵਾਜ਼ ਦੀ ਸੱਜੀ ਲੱਤ ਵਿੱਚ ਗੋਲ਼ੀ ਲੱਗੀ ਹੈ।
ਐਸਓਸੀ ਨੇ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਆਈਓ ਨੂੰ 3 ਖ਼ਾਲੀ ਕਾਰਤੂਸ, 1 ਕੱਟੇ ਹੋਏ ਧਾਤੂ ਦੇ ਟੁਕੜੇ, ਚੱਪਲਾਂ ਦਾ ਇੱਕ ਜੋੜਾ, ਖ਼ੂਨ ਤੇ ਇੱਕ ਸਪਲੈਂਡਰ ਮੋਟਰਸਾਈਕਲ ਮਿਲਿਆ।
ਕਰਾਈਮ ਟੀਮ ਤੇ ਐਫਐਸਐਲ ਟੀਮ ਵੱਲੋਂ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਗਿਆ ਤੇ ਮੌਕੇ ਤੋਂ ਸਬੂਤ ਜ਼ਬਤ ਕੀਤੇ ਗਏ। ਪੁੱਛ-ਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਮੁਲਜ਼ਮ ਪੀੜਤਾ ਦਾ ਸਕੂਟਰ ਖੋਹ ਕੇ ਮੌਕੇ ਤੇ ਹੀ ਛੱਡ ਗਏ ਸਨ।
National
ਸਰੀਏ ਨਾਲ ਭਰੀ ਟਰਾਲੀ ਅਤੇ ਕਾਰ ਦੀ ਟੱਕਰ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ, ਦੋ ਜ਼ਖਮੀ
ਲਖਨਊ, 9 ਨਵੰਬਰ (ਸ.ਬ.) ਲਖਨਊ ਦੇ ਕਾਕੋਰੀ ਦੇ ਰੇਵਾੜੀ ਟੋਲ ਪਲਾਜ਼ਾ ਤੇ ਬੀਤੀ ਰਾਤ 12:30 ਵਜੇ ਆਗਰਾ-ਲਖਨਊ ਐਕਸਪ੍ਰੈਸਵੇਅ ਤੇ ਇਕ ਤੇਜ਼ ਰਫਤਾਰ ਕਾਰ ਨੇ ਪਿੱਛੇ ਤੋਂ ਇਕ ਟਰੱਕ ਟਰਾਲੀ ਨੂੰ ਟੱਕਰ ਮਾਰ ਦਿੱਤੀ। ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਕਾਰ ਟਰਾਲੀ ਵਿੱਚ ਫਸ ਗਈ ਅਤੇ ਕਰੀਬ ਸੌ ਮੀਟਰ ਤੱਕ ਘਸੀਟੀ ਗਈ। ਉਪੇਡਾ ਕੰਟਰੋਲ ਰੂਮ ਨੇ ਪੁਲੀਸ ਨੂੰ ਫੋਨ ਕਰਕੇ ਘਟਨਾ ਦੀ ਸੂਚਨਾ ਦਿੱਤੀ।
ਪੁਲੀਸ ਨੇ ਰਾਹਗੀਰਾਂ ਦੀ ਮਦਦ ਨਾਲ ਕਰੀਬ ਇੱਕ ਘੰਟੇ ਬਾਅਦ ਕਾਰ ਵਿੱਚ ਫਸੇ ਪੰਜ ਵਿਅਕਤੀਆਂ ਨੂੰ ਬਾਹਰ ਕੱਢਿਆ। ਇਸ ਵਿੱਚ ਦੋ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਗੰਭੀਰ ਰੂਪ ਨਾਲ ਜ਼ਖਮੀ ਹੋਏ ਤਿੰਨ ਲੋਕਾਂ ਨੂੰ ਇਲਾਜ ਲਈ ਲੋਗ ਬੰਧੂ ਹਸਪਤਾਲ ਭੇਜਿਆ ਗਿਆ। ਇੱਕ ਹੋਰ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਨੇ ਤਿੰਨੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੋ ਵਿਅਕਤੀ ਗੰਭੀਰ ਹਾਲਤ ਵਿੱਚ ਇਲਾਜ ਅਧੀਨ ਹਨ।
ਇੰਸਪੈਕਟਰ ਨਵਾਬ ਅਹਿਮਦ ਦੇ ਅਨੁਸਾਰ, ਆਗਰਾ ਤੋਂ ਲਖਨਊ ਵੱਲ ਜਾ ਰਹੀ ਇੱਕ ਤੇਜ਼ ਰਫ਼ਤਾਰ ਕਾਰ ਰੇਵਾੜੀ ਟੋਲ ਪਲਾਜ਼ਾ ਦੇ ਕੋਲ ਲਖਨਊ ਵੱਲ ਜਾ ਰਹੀ ਸਰੀਏ ਨਾਲ ਭਰੀ ਇੱਕ ਟਰੱਕ ਟਰਾਲੀ ਨਾਲ ਟਕਰਾ ਗਈ। ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸ਼ਸ਼ਾਂਕ ਰਾਠੌਰ, ਸ਼ਿਵਮ ਯਾਦਵ, ਅਨੁਜ ਰਾਠੌਰ ਵਜੋਂ ਹੋਈ ਹੈ।
ਜਦਕਿ ਅਮਨ ਉਰਫ ਅਦਿੱਤਿਆ ਅਤੇ ਸ਼ਾਂਤਨੂ ਦੋਵਾਂ ਨੂੰ ਗੰਭੀਰ ਹਾਲਤ ਵਿਚ ਇਲਾਜ ਲਈ ਸਹਾਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
National
ਸੁਪਰਫਾਸਟ ਐਕਸਪ੍ਰੈਸ ਦੇ 3 ਡੱਬੇ ਲੀਹੋਂ ਲੱਥੇ, ਜਾਨੀ ਨੁਕਸਾਨ ਤੋਂ ਬਚਾਅ
ਕੋਲਕਾਤਾ, 9 ਨਵੰਬਰ (ਸ.ਬ.) ਅੱਜ ਤੜਕਸਾਰ ਪੱਛਮੀ ਬੰਗਾਲ ਵਿਚ ਹਾਵੜਾ ਦੇ ਨੇੜੇ ਸਿਕੰਦਰਾਬਾਦ-ਸ਼ਾਲੀਮਾਰ ਸੁਪਰਫਾਸ ਐਕਸਪ੍ਰੈਸ ਦੇ 3 ਡੱਬੇ ਲੀਹੋਂ ਲੱਥ ਗਏ। ਦੱਖਣ-ਪੂਰਬੀ ਰੇਲਵੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ ਸਵੇਰੇ 5.30 ਵਜੇ ਦੇ ਕਰੀਬ ਕੋਲਕਾਤਾ ਤੋਂ ਤਕਰੀਬਨ 40 ਕਿੱਲੋਮੀਟਰ ਦੂਰ ਨਾਲਪੁਰ ਵਿਚ ਹਫ਼ਤਾਵਾਰੀ ਵਿਸ਼ੇਸ਼ ਟ੍ਰੇਨ ਦੇ ਡੱਬੇ ਪੱਟੜੀ ਤੋਂ ਉਤਰ ਗਏ। ਇਸ ਘਟਨਾ ਵਿਚ ਕਿਸੇ ਦੀ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਪੱਟੜੀ ਤੋਂ ਉਤਰੇ ਡੱਬਿਆਂ ਵਿਚ ਇਕ ਪਾਰਸਲ ਵੈਨ ਵੀ ਸ਼ਾਮਲ ਹੈ।
ਅਧਿਕਾਰੀਆਂ ਨੇ ਦੱਸਿਆ ਕਿ 22850 ਸਿਕੰਦਰਾਬਾਦ-ਸ਼ਾਲੀਮਾਰ ਹਫ਼ਤਾਵਾਰੀ ਐਕਸਪ੍ਰੈਸ ਖੜਗਪੁਰਰ ਡਵੀਜ਼ਨ ਦੇ ਨਾਲਪੁਰ ਸਟੇਸ਼ਨ ਤੋਂ ਗੁਜ਼ਰ ਰਹੀ ਸੀ। ਇਸੇ ਦੌਰਾਨ 3 ਡੱਬੇ ਪੱਟੜੀ ਤੋਂ ਉਤਰ ਗਏ। ਰੇਲਵੇ ਨੇ ਦੱਸਿਆ ਕਿ ਸੰਤਰਾਗਾਛੀ ਅਤੇ ਖੜਗਪੁਰ ਤੋਂ ਹਾਦਸਾ ਰਾਹਤ ਟ੍ਰੇਨ ਅਤੇ ਮੈਡੀਕਲ ਰਾਹਹਤ ਟ੍ਰੇਨ ਤੁਰੰਤ ਸਹਾਇਤਾ ਲਈ ਰਵਾਨਾ ਕਰ ਦਿੱਤੀ ਗਈ ਹੈ। ਯਾਤਰੀਆਂ ਨੂੰ ਕੋਲਕਾਤਾ ਲਿਆਉਣ ਲਈ ਕਈ ਬੱਸਾਂ ਵੀ ਭੇਜੀਆਂ ਗਈਆਂ ਹਨ।
-
Mohali1 month ago
ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜਣ ਤੇ ਫੋਰਟਿਸ ਹਸਪਤਾਲ ਵਿੱਚ ਕਰਵਾਇਆ ਭਰਤੀ
-
International2 months ago
ਯੂਕਰੇਨ ਵੱਲੋਂ ਟੈਲੀਗ੍ਰਾਮ ਐਪ ਤੇ ਪਾਬੰਦੀ
-
Mohali2 months ago
2 ਤੋਂ 12 ਅਕਤੂਬਰ ਤਕ ਹੋਵੇਗਾ ਰਾਮਲੀਲਾ ਦਾ ਆਯੋਜਨ
-
International2 months ago
ਪ੍ਰਧਾਨ ਮੰਤਰੀ ਮੋਦੀ ਵੱਲੋਂ ਨਿਊਯਾਰਕ ਵਿੱਚ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਮੁਲਾਕਾਤ
-
National2 months ago
3 ਮਹੀਨੇ ਪਹਿਲਾਂ ਕਤਲ ਕੀਤੇ ਭਾਜਪਾ ਨੇਤਾ ਦੀ ਪਤਨੀ ਵੱਲੋਂ ਖ਼ੁਦਕੁਸ਼ੀ
-
National2 months ago
ਚੱਲਦੀ ਟਰੇਨ ਤੋਂ ਆਰ ਪੀ ਐਫ ਜਵਾਨਾਂ ਨੂੰ ਸੁੱਟਣ ਵਾਲਾ ਬਦਮਾਸ਼ ਮੁਕਾਬਲੇ ਵਿੱਚ ਢੇਰ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Editorial2 months ago
ਪੰਚਾਇਤੀ ਚੋਣਾਂ ਸਬੰਧੀ ਖੁੰਢ ਚਰਚਾ ਸ਼ੁਰੂ