Connect with us

International

ਨੋਇਡਾ ਵਿੱਚ ਪੁਲੀਸ ਨਾਲ ਮੁੱਠਭੇੜ ਦੌਰਾਨ 4 ਬਦਮਾਸ਼ ਗ੍ਰਿਫ਼ਤਾਰ

Published

on

 

ਨੋਇਡਾ, 27 ਅਗਸਤ (ਸ.ਬ.) ਨੋਇਡਾ ਵਿੱਚ ਪੁਲੀਸ ਨੇ ਇੱਕ ਮੁਕਾਬਲੇ ਤੋਂ ਬਾਅਦ ਚਾਰ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਿਨ੍ਹਾਂ ਨੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲ ਕੀਤੀ ਹੈ। ਇਕ ਅਧਿਕਾਰੀ ਨੇ ਅੱਜ ਇਸ ਘਟਨਾ ਦੀ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਤਿੰਨ ਬਦਮਾਸ਼ ਗੋਲੀਆਂ ਨਾਲ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਧੀਰੇਂਦਰ ਉਰਫ਼ ਵੀਰ ਸਿੰਘ ਵਾਸੀ ਹਮੀਰਪੁਰ ਜ਼ਿਲ੍ਹਾ, ਪੁਰਸ਼ੋਤਮ ਵਾਸੀ ਬਦਾਊਂ ਜ਼ਿਲ੍ਹਾ, ਇਮਰਾਨ ਉਰਫ਼ ਚਾਚਾ ਵਾਸੀ ਅਮਰੋਹਾ ਜ਼ਿਲ੍ਹਾ ਅਤੇ ਸੁਧੀਰ ਗੁਪਤਾ ਵਾਸੀ ਸ਼ਾਹਜਹਾਨਪੁਰ ਜ਼ਿਲ੍ਹਾ ਵਜੋਂ ਹੋਈ ਹੈ।

ਡਿਪਟੀ ਕਮਿਸ਼ਨਰ ਆਫ ਪੁਲੀਸ (ਜ਼ੋਨ-2) ਸ਼ਕਤੀ ਮੋਹਨ ਅਵਸਥੀ ਨੇ ਦੱਸਿਆ ਕਿ ਫੇਜ਼-3 ਥਾਣੇ ਦੀ ਟੀਮ ਗੜ੍ਹੀ ਚੌਕ ਨੇੜੇ ਜਾਂਚ ਕਰ ਰਹੀ ਸੀ ਤਾਂ ਉਨ੍ਹਾਂ ਨੇ ਦੋ ਮੋਟਰਸਾਈਕਲਾਂ ਤੇ ਸਵਾਰ ਚਾਰ ਵਿਅਕਤੀਆਂ ਨੂੰ ਆਉਂਦੇ ਹੋਏ ਦੇਖਿਆ। ਉਹਨਾਂ ਨੇ ਦੱਸਿਆ ਕਿ ਸ਼ੱਕ ਪੈਣ ਤੇ ਪੁਲੀਸ ਨੇ ਉਨ੍ਹਾਂ ਨੂੰ ਰੁਕਣ ਲਈ ਕਿਹਾ ਪਰ ਪੁਲੀਸ ਨੂੰ ਦੇਖ ਕੇ ਉਹ ਭੱਜਣ ਲੱਗੇ, ਜਿਸ ਤੋਂ ਬਾਅਦ ਪੁਲੀਸ ਨੇ ਪਿੱਛਾ ਕਰਕੇ ਉਨ੍ਹਾਂ ਨੂੰ ਘੇਰ ਲਿਆ। ਅਵਸਥੀ ਨੇ ਕਿਹਾ ਕਿ ਖੁਦ ਨੂੰ ਘਿਰਿਆ ਦੇਖ ਕੇ ਬਦਮਾਸ਼ਾਂ ਨੇ ਪੁਲੀਸ ਟੀਮ ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਪੁਲੀਸ ਨੇ ਵੀ ਜਵਾਬੀ ਕਾਰਵਾਈ ਵਿੱਚ ਗੋਲੀਬਾਰੀ ਕੀਤੀ। ਧੀਰੇਂਦਰ, ਪੁਰਸ਼ੋਤਮ ਅਤੇ ਇਮਰਾਨ ਦੀਆਂ ਲੱਤਾਂ ਵਿੱਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨ ਬਦਮਾਸ਼ਾਂ ਕੋਲੋਂ ਵੱਖ-ਵੱਖ ਥਾਵਾਂ ਤੋਂ ਲੁੱਟੇ ਗਏ ਤਿੰਨ ਦੇਸੀ ਪਿਸਤੌਲ, ਇੱਕ ਮੋਟਰਸਾਈਕਲ, 14 ਮੋਬਾਈਲ ਫ਼ੋਨ ਅਤੇ 8 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਪੁਲੀਸ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਾਂਚ ਦੌਰਾਨ ਕੀਤੀ ਗਈ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਧੀਰੇਂਦਰ, ਪੁਰਸ਼ੋਤਮ ਅਤੇ ਇਮਰਾਨ ਲੁੱਟੇ ਗਏ ਮੋਬਾਈਲ ਫ਼ੋਨ ਆਪਣੇ ਸਾਥੀ ਸੁਧੀਰ ਗੁਪਤਾ ਨੂੰ ਵੇਚਦੇ ਸਨ। ਇਨ੍ਹਾਂ ਬਦਮਾਸ਼ਾਂ ਨੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਲੁੱਟ-ਖੋਹ ਦੀਆਂ 12 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਹੈ।

Continue Reading

International

ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ

Published

on

By

 

 

ਗਾਜ਼ਾ, 20 ਜਨਵਰੀ (ਸ.ਬ.) ਇਜ਼ਰਾਈਲ ਨੇ ਹਮਾਸ ਨਾਲ ਜੰਗਬੰਦੀ ਸਮਝੌਤੇ ਤਹਿਤ ਅੱਜ ਤੜਕੇ 90 ਫ਼ਲਸਤੀਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਹਮਾਸ ਨੇ ਤਿੰਨ ਇਜ਼ਰਾਇਲੀ ਬੰਧਕਾਂ ਨੂੰ ਰਿਹਾਅ ਕਰ ਦਿੱਤਾ ਸੀ ਜੋ ਇਜ਼ਰਾਈਲ ਪਹੁੰਚ ਚੁੱਕੇ ਹਨ। ਜਿਵੇਂ ਹੀ ਵੱਡੀਆਂ ਚਿੱਟੀਆਂ ਬੱਸਾਂ ਵਿਚ ਕੈਦੀਆਂ ਨੂੰ ਜੇਲ ਤੋਂ ਬਾਹਰ ਲਿਆਂਦਾ ਗਿਆ ਤਾਂ ਲੋਕਾਂ ਨੇ ਜਸ਼ਨ ਮਨਾਏ ਅਤੇ ਪਟਾਕੇ ਚਲਾਏ। ਬੱਸਾਂ ਦੇ ਆਲੇ-ਦੁਆਲੇ ਫ਼ਲਸਤੀਨੀਆਂ ਦੀ ਭੀੜ ਇਕੱਠੀ ਹੋ ਗਈ ਅਤੇ ਉੱਥੇ ਮੌਜੂਦ ਲੋਕਾਂ ਨੇ ਨਾਹਰੇਬਾਜ਼ੀ ਕੀਤੀ।

ਫ਼ਲਸਤੀਨੀ ਅਥਾਰਟੀ ਦੇ ਕੈਦੀ ਮਾਮਲਿਆਂ ਦੇ ਕਮਿਸ਼ਨ ਦੁਆਰਾ ਪ੍ਰਦਾਨ ਕੀਤੀ ਗਈ ਸੂਚੀ ਅਨੁਸਾਰ, ਰਿਹਾਅ ਕੀਤੇ ਗਏ ਸਾਰੇ ਔਰਤਾਂ ਜਾਂ ਨਾਬਾਲਗ਼ ਸਨ।

ਇਜ਼ਰਾਈਲ ਨੇ ਇਨ੍ਹਾਂ ਸਾਰੇ ਲੋਕਾਂ ਨੂੰ ਦੇਸ਼ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ ਦੇ ਜ਼ੁਰਮਾਂ ਲਈ ਹਿਰਾਸਤ ਵਿਚ ਲਿਆ ਸੀ। ਇਨ੍ਹਾਂ ਲੋਕਾਂ ਤੇ ਪੱਥਰਬਾਜ਼ੀ ਤੋਂ ਲੈ ਕੇ ਕਤਲ ਦੀ ਕੋਸ਼ਿਸ਼ ਤੱਕ ਦੇ ਗੰਭੀਰ ਦੋਸ਼ ਸਨ।

ਵੈਸਟ ਬੈਂਕ ਤੇ ਇਜ਼ਰਾਈਲ ਦਾ ਕਬਜ਼ਾ ਹੈ ਅਤੇ ਫ਼ੌਜ ਨੇ ਲੋਕਾਂ ਨੂੰ ਕੋਈ ਵੀ ਜਨਤਕ ਜਸ਼ਨ ਨਾ ਮਨਾਉਣ ਲਈ ਕਿਹਾ ਹੈ। ਕੈਦੀਆਂ ਦੀ ਰਿਹਾਈ ਅੱਧੀ ਰਾਤ ਨੂੰ ਹੋਈ, ਜਿਸਦੀ ਫ਼ਲਸਤੀਨੀਆਂ ਨੇ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਕੈਦੀਆਂ ਦੇ ਘਰ ਵਾਪਸੀ ਤੇ ਸਵਾਗਤ ਕਰਨ ਤੋਂ ਭੀੜ ਨੂੰ ਰੋਕਣ ਦੀ ਕੋਸ਼ਿਸ਼ ਹੈ।

ਰਿਹਾਅ ਕੀਤੇ ਗਏ ਕੈਦੀਆਂ ਵਿਚ ਸਭ ਤੋਂ ਪ੍ਰਮੁੱਖ 62 ਸਾਲਾ ਖਾਲਿਦਾ ਜਰਾਰ ਹੈ, ਜੋ ਫ਼ਲਸਤੀਨ ਦੀ ਮੁਕਤੀ ਲਈ ਕੰਮ ਕਰਨ ਵਾਲੀ ਸੰਸਥਾ ਪੀਐਫ਼ਐਲਪੀ ਦੀ ਪ੍ਰਮੁੱਖ ਮੈਂਬਰ ਹੈ। ਸੰਗਠਨ ਤੇ 70 ਦੇ ਦਹਾਕੇ ਵਿਚ ਇਜ਼ਰਾਈਲੀਆਂ ਤੇ ਅਗਵਾ ਅਤੇ ਹੋਰ ਹਮਲਿਆਂ ਵਿਚ ਸ਼ਾਮਲ ਹੋਣ ਦਾ ਦੋਸ਼ ਹੈ, ਪਰ ਹਾਲ ਹੀ ਦੇ ਸਾਲਾਂ ਵਿਚ ਸੰਗਠਨ ਨੇ ਆਪਣੀਆਂ ਹਿੰਸਕ ਗਤੀਵਿਧੀਆਂ ਵਿਚ ਕਮੀ ਕੀਤੀ ਹੈ।

Continue Reading

International

ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਵਿਦਿਆਰਥਣ ਦੀ ਮੌਤ

Published

on

By

 

 

 

ੳਟਾਵਾ, 16 ਜਨਵਰੀ (ਸ.ਬ.) ਕੈਨੇਡਾ ਵਿੱਚ ਇਕ ਪੰਜਾਬਣ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਰੁਪਿੰਦਰ ਕੌਰ ਵਜੋਂ ਹੋਈ ਹੈ। ਜੋ ਕਿ ਜ਼ਿਲਾ ਤਰਨਤਾਰਨ ਦੇ ਪਿੰਡ ਬਹਾਦਰ ਨਗਰ ਦੀ ਰਹਿਣ ਵਾਲੀ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਕਰੀਬ 13 ਮਹੀਨੇ ਪਹਿਲਾਂ ਆਪਣੀ ਪੜ੍ਹਾਈ ਲਈ ਬਰੈਂਪਟਨ ਗਈ ਸੀ। ਜਿਥੇ ਬੀਤੀ ਕੱਲ੍ਹ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ।

Continue Reading

International

ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ

Published

on

By

 

 

ਕੈਲੀਫੋਰਨੀਆ, 13 ਜਨਵਰੀ (ਸ.ਬ.) ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਲੱਗੀ ਅੱਗ ਵਿੱਚ 24 ਵਿਅਕਤੀਆਂ ਦੀ ਮੌਤ ਹੋ ਗਈ ਹੈ। ਮਾਰੇ ਗਏ ਵਿਅਕਤੀਆਂ ਵਿੱਚ ਆਸਟ੍ਰੇਲੀਆਈ ਟੀਵੀ ਅਦਾਕਾਰ ਰੋਰੀ ਸਾਈਕਸ ਵੀ ਸ਼ਾਮਲ ਸੀ। ਪਿਛਲੇ 7 ਦਿਨਾਂ ਤੋਂ ਲੱਗੀ ਅੱਗ ਤੇ ਅਜੇ ਤਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਈਟਨ ਅਤੇ ਪੈਲੀਸੇਡਸ ਵਿੱਚ 16 ਵਿਅਕਤੀ ਲਾਪਤਾ ਵੀ ਹਨ।

ਬੀਤੇ ਦਿਨ ਲਾਸ ਏਂਜਲਸ ਵਿੱਚ ਹਵਾ ਦੀ ਗਤੀ ਥੋੜ੍ਹੀ ਘੱਟ ਗਈ। ਇਸ ਨਾਲ ਫਾਇਰਫਾਈਟਰਾਂ ਨੂੰ ਅੱਗ ਤੇ ਕਾਬੂ ਪਾਉਣ ਵਿੱਚ ਮਦਦ ਮਿਲੀ। ਹਾਲਾਂਕਿ, ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਦੇਰ ਰਾਤ ਤਕ ਤੇਜ਼ ਹਵਾਵਾਂ ਵਾਪਸ ਆਉਣਗੀਆਂ। ਇਸ ਕਾਰਨ ਲਾਸ ਏਂਜਲਸ ਦੇ ਦੋ ਜੰਗਲਾਂ ਵਿੱਚ ਲੱਗੀ ਅੱਗ ਨੂੰ ਜਲਦੀ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ।

ਕਾਉਂਟੀ ਦੇ ਹਰ ਵਿਅਕਤੀ ਨੂੰ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਸਮੇਂ ਆਪਣੇ ਘਰ ਖ਼ਾਲੀ ਕਰਨ ਲਈ ਕਿਹਾ ਜਾ ਸਕਦਾ ਹੈ।

Continue Reading

Latest News

Trending