Connect with us

National

ਘਰ ਵਿੱਚੋਂ ਮਿਲੀਆਂ ਪਤੀ-ਪਤਨੀ ਦੀਆਂ ਖੂਨ ਨਾਲ ਲੱਖਪੱਥ ਲਾਸ਼ਾਂ

Published

on

 

ਅੰਬਾਲਾ, 30 ਅਗਸਤ (ਸ.ਬ.) ਅੰਬਾਲਾ ਸ਼ਹਿਰ ਦੇ ਕਮਲ ਵਿਹਾਰ ਵਿੱਚ ਪਤੀ-ਪਤਨੀ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਤੋਂ ਬਰਾਮਦ ਹੋਈਆਂ ਹਨ। ਪੁਲੀਸ ਇਸ ਨੂੰ ਕਤਲ ਮੰਨ ਕੇ ਜਾਂਚ ਕਰ ਰਹੀ ਹੈ, ਕਿਉਂਕਿ ਪਤੀ ਦੀ ਲਾਸ਼ ਘਰ ਦੇ ਹਾਲ ਵਿੱਚ ਪਈ ਸੀ ਅਤੇ ਪਤਨੀ ਦੀ ਲਾਸ਼ ਬੈਡਰੂਮ ਵਿੱਚ ਪਈ ਸੀ। ਘਰ ਵਿੱਚ ਲੱਗੇ ਸੀਸੀਟੀਵੀ ਵੀ ਟੁੱਟੇ ਹੋਏ ਪਾਏ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ।

ਜ਼ਿਕਰਯੋਗ ਹੈ ਕਿ ਔਰਤ ਦੇ ਪਰਿਵਾਰਕ ਮੈਂਬਰ ਬੀਤੀ ਸ਼ਾਮ ਤੋਂ ਹੀ ਔਰਤ ਨੂੰ ਫੋਨ ਕਰ ਰਹੇ ਸਨ, ਜਿਸ ਦਾ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਜਦੋਂ ਮਹਿਲਾ ਦੇ ਪਰਿਵਾਰਕ ਮੈਂਬਰ ਘਰ ਪਹੁੰਚੇ ਤਾਂ ਦਰਵਾਜ਼ੇ ਬੰਦ ਸਨ, ਜਦੋਂ ਪਰਿਵਾਰਕ ਮੈਂਬਰ ਕੰਧ ਟੱਪ ਕੇ ਕਮਰੇ ਅੰਦਰ ਦਾਖਲ ਹੋਏ ਤਾਂ ਉਨ੍ਹਾਂ ਨੇ ਘਰ ਦੇ ਅੰਦਰ ਕਮਰੇ ਵਿੱਚ ਪਤੀ ਸੰਜੇ ਜੋਸ਼ੀ ਅਤੇ ਪਤਨੀ ਪਾਰੁਲ ਜੋਸ਼ੀ ਦੀਆਂ ਲਾਸ਼ਾਂ ਪਈਆਂ ਦੇਖੀਆਂ। ਸੰਜੇ ਦੀ ਲਾਸ਼ ਘਰ ਦੇ ਹਾਲ ਵਿੱਚ ਪਈ ਸੀ ਅਤੇ ਪਾਰੁਲ ਦੀ ਲਾਸ਼ ਬੈਡਰੂਮ ਵਿੱਚ ਪਈ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ ਅਤੇ ਪੁਲੀਸ ਮੌਕੇ ਤੇ ਪਹੁੰਚ ਕੇ ਜਾਂਚ ਵਿੱਚ ਜੁਟ ਗਈ। ਇਸ ਦੌਰਾਨ ਸੀਨ ਆਫ ਕਰਾਈਮ ਟੀਮ ਨੂੰ ਬੁਲਾਇਆ ਗਿਆ ਹੈ।

ਪੁਲੀਸ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਔਰਤ ਦੀ ਮਾਤਾ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 8 ਵਜੇ ਤੋਂ ਉਸ ਨੂੰ ਫੋਨ ਕਰ ਰਹੀ ਸੀ ਪਰ ਕੋਈ ਹੁੰਗਾਰਾ ਨਹੀਂ ਮਿਲਿਆ। ਇਸ ਲਈ ਉਹ ਇੱਥੇ ਆ ਗਏ, ਜਿਥੋਂ ਉਹਨਾਂ ਨੂੰ ਦੋਵਾਂ ਦੀਆਂ ਲਾਸ਼ਾਂ ਪਈਆਂ ਮਿਲਿਆ। ਘਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵੀ ਟੁੱਟੇ ਹੋਏ ਦਿਖਾਈ ਦੇ ਰਹੇ ਹਨ। ਪੁਲੀਸ ਇਸ ਮਾਮਲੇ ਦੀ ਜਾਂਚ ਕਤਲ ਵਜੋਂ ਮੰਨ ਕੇ ਕਰ ਰਹੀ ਹੈ।

Continue Reading

National

ਉੱਤਰਾਖੰਡ ਵਿੱਚ ਫਿਰ ਹਿੱਲੀ ਧਰਤੀ

Published

on

By

 

ਪਿਛਲੇ ਛੇ ਦਿਨਾਂ ਤੋਂ ਲਗਾਤਾਰ ਲੱਗ ਰਹੇ ਹਨ ਭੂਚਾਲ ਦੇ ਝਟਕੇ

ਉੱਤਰਕਾਸ਼ੀ, 29 ਜਨਵਰੀ (ਸ.ਬ.) ਉੱਤਰਕਾਸ਼ੀ ਵਿੱਚ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਅੱਜ ਦੁਪਹਿਰ 3:28 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਤੋਂ ਬਾਅਦ ਲੋਕ ਡਰ ਗਏ ਅਤੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 2.7 ਦੱਸੀ ਗਈ ਹੈ ਅਤੇ ਭੂਚਾਲ ਦਾ ਕੇਂਦਰ ਜ਼ਿਲ੍ਹੇ ਵਿੱਚ ਹੀ ਜ਼ਮੀਨ ਤੋਂ ਪੰਜ ਕਿਲੋਮੀਟਰ ਹੇਠਾਂ ਸੀ।

ਇੱਥੇ ਜਿਕਰਯੋਗ ਹੈ ਕਿ ਉੱਤਰਕਾਸ਼ੀ ਵਿੱਚ ਪਿਛਲੇ ਛੇ ਦਿਨਾਂ ਵਿੱਚ ਕਈ ਵਾਰ ਭੂਚਾਲ ਦੇ ਝਟਕੇ ਆਏ ਹਨ। ਭੂਚਾਲ ਦੇ ਰੁਕ ਰੁਕ ਕੇ ਆਉਣ ਵਾਲੇ ਝਟਕਿਆਂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਉੱਤਰਕਾਸ਼ੀ ਖੇਤਰ ਭੂਚਾਲ ਜ਼ੋਨ 4 ਅਤੇ 5 ਵਿੱਚ ਆਉਂਦਾ ਹੈ, ਜਿਸ ਕਾਰਨ ਇਸ ਖੇਤਰ ਨੂੰ ਭੂਚਾਲ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਪਿਛਲੇ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਲਗਾਤਾਰ ਦੋ ਦਿਨ ਭੂਚਾਲ ਦੇ ਦੋ ਝਟਕਿਆਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਡਰਾ ਦਿੱਤਾ ਸੀ।

ਭੂਚਾਲ ਦੇ ਝਟਕਿਆਂ ਨੂੰ 24 ਘੰਟੇ ਵੀ ਨਹੀਂ ਹੋਏ ਸਨ ਕਿ ਸ਼ਨੀਵਾਰ ਸਵੇਰੇ 5:47 ਵਜੇ ਇੱਕ ਵਾਰ ਫਿਰ ਰਿਕਟਰ ਪੈਮਾਨੇ ਤੇ 2.04 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ, ਜਿਸਦਾ ਕੇਂਦਰ ਖੁਰਕੋਟ ਤੇ ਕਸਬੇ ਦੇ ਪਿੰਡਾਂ ਦੇ ਵਿਚਕਾਰ ਜੰਗਲੀ ਖੇਤਰ ਵਿੱਚ ਕਿਤੇ ਸੀ।

 

Continue Reading

National

ਸਾਊਦੀ ਅਰਬ ਵਿੱਚ ਵਾਪਰੇ ਸੜਕ ਹਾਦਸੇ ਵਿੱਚ 9 ਭਾਰਤੀਆਂ ਦੀ ਮੌਤ

Published

on

By

 

ਨਵੀਂ ਦਿੱਲੀ, 29 ਜਨਵਰੀ (ਸ.ਬ.) ਪੱਛਮੀ ਸਾਊਦੀ ਅਰਬ ਵਿੱਚ ਜੀਜ਼ਾਨ ਨੇੜੇ ਇੱਕ ਸੜਕ ਹਾਦਸੇ ਵਿੱਚ 9 ਭਾਰਤੀ ਨਾਗਰਿਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਜੇਦਾਹ ਵਿੱਚ ਭਾਰਤੀ ਮਿਸ਼ਨ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਮਿਸ਼ਨ ਨੇ ਕਿਹਾ ਕਿ ਉਹ ਪੂਰੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਅਤੇ ਅਧਿਕਾਰੀਆਂ ਅਤੇ ਪਰਿਵਾਰਾਂ ਦੇ ਸੰਪਰਕ ਵਿੱਚ ਹੈ।

ਭਾਰਤੀ ਕੌਂਸਲੇਟ ਨੇ ਐਕਸ ਤੇ ਪਾਈ ਪੋਸਟ ਵਿੱਚ ਕਿਹਾ ਹੈ ਕਿ ਉਹ ਸਾਊਦੀ ਅਰਬ ਦੇ ਪੱਛਮੀ ਖੇਤਰ ਵਿੱਚ ਜੀਜ਼ਾਨ ਨੇੜੇ ਇੱਕ ਸੜਕ ਹਾਦਸੇ ਵਿੱਚ 9 ਭਾਰਤੀ ਨਾਗਰਿਕਾਂ ਦੀ ਦੁਖਦਾਈ ਮੌਤ ਤੇ ਡੂੰਘਾ ਸੋਗ ਪ੍ਰਗਟ ਕਰਦੇ ਹਨ। ਜੇਦਾਹ ਵਿੱਚ ਭਾਰਤ ਦਾ ਕੌਂਸਲੇਟ ਜਨਰਲ ਅਧਿਕਾਰੀਆਂ ਅਤੇ ਪਰਿਵਾਰਾਂ ਦੇ ਸੰਪਰਕ ਵਿੱਚ ਹੈ। ਅਸੀਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕਰਦੇ ਹਾਂ। ਹੋਰ ਪੁੱਛਗਿੱਛ ਲਈ ਇੱਕ ਸਮਰਪਿਤ ਹੈਲਪਲਾਈਨ ਸਥਾਪਤ ਕੀਤੀ ਗਈ ਹੈ।

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਇਸ ਹਾਦਸੇ ਵਿੱਚ ਹੋਏ ਜਾਨੀ ਨੁਕਸਾਨ ਤ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ।

 

Continue Reading

National

ਦਿੱਲੀ ਦੇ ਲੋਕਾਂ ਨੂੰ ਧੋਖਾ ਦੇ ਰਹੇ ਹਨ ਲੈਫਟੀਨੈਂਟ ਗਵਰਨਰ : ਆਤਿਸ਼ੀ

Published

on

By

 

ਦਿੱਲੀ ਦੀ ਮੁੱਖ ਮੰਤਰੀ ਨੇ ਐਲ ਜੀ ਦੇ ਪੱਤਰ ਦਾ ਦਿੱਤਾ ਜਵਾਬ

ਨਵੀਂ ਦਿੱਲੀ, 29 ਜਨਵਰੀ (ਸ.ਬ.) ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਹਰਿਆਣਾ ਸਰਕਾਰ ਉੱਤੇ ਯਮੁਨਾ ਦੇ ਪਾਣੀ ਵਿੱਚ ਜ਼ਹਿਰ ਘੋਲਣ ਦੇ ਦੋਸ਼ਾਂ ਨੂੰ ਲੈ ਕੇ ਚਲ ਰਹੀੇ ਵਿਵਾਦ ਦੌਰਾਨ ਅੱਜ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਇੱਕ ਪੱਤਰ ਲਿਖ ਕੇ ਐਲਜੀ ਵੀ ਕੇ ਸਕਸੈਨਾ ਦੇ ਪੱਤਰ ਦਾ ਜਵਾਬ ਦਿੱਤਾ ਹੈ। ਆਤਿਸ਼ੀ ਨੇ ਪੱਤਰ ਵਿੱਚ ਲਿਖਿਆ ਹੈ ਕਿ ਯਮੁਨਾ ਵਿੱਚ ਅਮੋਨੀਆ ਦਾ ਪੱਧਰ ਆਮ ਸੀਮਾ ਤੋਂ 700 ਫੀਸਦੀ ਵੱਧ ਹੈ। ਉਹਨਾਂ ਲਿਖਿਆ ਹੈ ਕਿ ਐਲ ਜੀ ਦੀ ਰਿਪੋਰਟ ਵਿੱਚ ਹੇਰਾਫ਼ੇਰੀ ਕਰਨ ਦੇ ਬਾਵਜੂਦ, ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਐਲ ਜੀ ਵਲੋਂ ਦੋਸ਼ੀਆਂ ਨੂੰ ਬਚਾ ਕੇ ਦਿੱਲੀ ਦੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਲਿਖਿਆ ਹੈ ਕਿ ਐਲ ਜੀ ਲਗਾਤਾਰ ਹਰਿਆਣਾ ਸਰਕਾਰ ਦਾ ਬਚਾਅ ਕਰ ਰਹੇ ਹਨ ਅਤੇ ਉਨ੍ਹਾਂ ਦਿੱਲੀ ਦੇ ਲੋਕਾਂ ਨੂੰ ਸਪਲਾਈ ਕੀਤੇ ਜਾ ਰਹੇ ਦੂਸ਼ਿਤ ਪਾਣੀ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਹੈ। ਉਹਨਾਂ ਸਵਾਲ ਕੀਤਾ ਹੈ ਕਿ ਆਖਿਰ ਐਲ ਜੀ ਦੀ ਵਫ਼ਾਦਾਰੀ ਕਿੱਥੇ ਹੈ?

ਜਿਕਰਯੋਗ ਹੈ ਕਿ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਨੇ ਬੀਤੇ ਦਿਨ ਸੀ ਐਮ ਆਤਿਸ਼ੀ ਨੂੰ ਪੱਤਰ ਲਿਖਿਆ ਸੀ ਜਿਸ ਵਿੱਚ ਉਨ੍ਹਾਂ ਨੇ ਯਮੁਨਾ ਨਦੀ ਵਿੱਚ ਜ਼ਹਿਰ ਸੁੱਟਣ ਸਬੰਧੀ ਕੇਜਰੀਵਾਲ ਦੇ ਬਿਆਨ ਨੂੰ ਦੇਸ਼ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਖ਼ਤਰਾ ਕਰਾਰ ਦਿੱਤਾ ਸੀ। ਐਲਜੀ ਨੇ ਪੱਤਰ ਵਿੱਚ ਕਿਹਾ ਸੀ ਕਿ ਚੋਣਾਂ ਦੌਰਾਨ ਕੇਜਰੀਵਾਲ ਦੇ ਬਿਆਨ ਨਾਲ ਦੋ ਗੁਆਂਢੀ ਸੂਬਿਆਂ ਵਿੱਚ ਵੱਡਾ ਵਿਵਾਦ ਪੈਦਾ ਹੋ ਸਕਦਾ ਹੈ।

ਉਹਨਾਂ ਲਿਖਿਆ ਸੀ ਕਿ ਮੁੱਖ ਮੰਤਰੀ ਆਤਿਸ਼ੀ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਇਸ ਭੰਬਲਭੂਸੇ ਅਤੇ ਡਰ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ ਜਦਕਿ ਦਿੱਲੀ ਜਲ ਬੋਰਡ ਨੇ ਦਿੱਲੀ ਸਰਕਾਰ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।

 

Continue Reading

Latest News

Trending