Horscope
ਇਸ ਹਫਤੇ ਦਾ ਤੁਹਾਡਾ ਰਾਸ਼ੀਫਲ
1 ਸਤੰਬਰ ਤੋਂ 7 ਸਤੰਬਰ ਤੱਕ
ਮੇਖ: ਇਸ ਹਫਤੇ ਆਪਣੀ ਮਿਹਨਤ ਅਤੇ ਹੌਸਲੇ ਨਾਲ ਤਰੱਕੀ ਦੇ ਮੌਕੇ ਹਾਸਿਲ ਕਰੋਗੇ। ਪਰਿਵਾਰ ਵਿੱਚ ਸ਼ੁੱਭ ਮੰਗਲ ਕੰਮ ਵੀ ਹੋਣਗੇ। ਧਨ ਦਾ ਖਰਚ ਜਿਆਦਾ ਹੋਵੇਗਾ। ਸੰਤਾਨ ਸੰਬੰਧੀ ਚਿੰਤਾ ਬਣੀ ਰਹੇਗੀ। ਵਿੱਦਿਆ ਅਤੇ ਕੈਰੀਅਰ ਦੇ ਖੇਤਰ ਵਿੱਚ ਵਧੇਰੇ ਸੰਘਰਸ਼ ਰਹੇਗਾ। ਆਖਿਰ ਵਿੱਚ ਕਿਸੇ ਨਜਦੀਕੀ ਸੰਬੰਧੀ ਨਾਲ ਮੇਲ ਹੋਣ ਤੋਂ ਬਾਅਦ ਕਿਸੇ ਉਲਝੇ ਕੰਮ ਨੂੰ ਕਾਮਯਾਬੀ ਮਿਲੇਗੀ। ਵਾਹਨ ਮਿਲਣ ਦੇ ਵੀ ਯੋਗ ਹਨ। ਧਨ ਇੱਕਠਾ ਕਰਨ ਵਿੱਚ ਮੁਸ਼ਕਿਲ ਆਵੇਗੀ।
ਬ੍ਰਿਖ : ਕੰਮ ਵਿੱਚ ਰੁਕਾਵਟਾਂ ਜਾਂ ਦੇਰੀ ਹੋਣ ਦੀ ਉਮੀਦ ਹੈ। ਮੁਸ਼ਿਕਲਾਂ ਦੇ ਬਾਵਜੂਦ ਗੁਜਾਰੇ ਲਾਇਕ ਧਨ ਪ੍ਰਾਪਤ ਹੋਵੇਗਾ। ਫਜੂਲ ਦੀ ਚਿੰਤਾ ਕਰਕੇ ਦਿਮਾਗੀ ਤਨਾਓ ਰਹੇਗਾ। ਸਾਂਝੇਦਾਰੀ ਦੇ ਕੰਮਾਂ ਵਿੱਚ ਨੁਕਸਾਨ, ਗੁੱਸਾ ਜਿਆਦਾ ਅਤੇ ਗੈਰ ਜਰੂਰੀ ਕੰਮ ਤੇ ਧਨ ਦਾ ਖਰਚ ਜਿਆਦਾ ਹੋਵੇਗਾ। ਆਖਿਰ ਵਿੱਚ ਅਚਾਨਕ ਕਿਤੇ ਦੂਰ ਦੀ ਯਾਤਰਾ ਹੋਣ ਦੀ ਉਮੀਦ ਹੈ।
ਮਿਥੁਨ: ਇਸ ਹਫਤੇ ਸ਼ੁਰੂ ਤੋਂ ਹੀ ਭੱਜ-ਦੌੜ ਰਹੇਗੀ। ਦਿਮਾਗੀ ਤਨਾਓ, ਸਿਹਤ ਸੰਬੰਧੀ ਪਰੇਸ਼ਾਨੀ, ਧਨ ਦਾ ਫਜੂਲ ਖਰਚ ਅਤੇ ਧਨ ਬਚਾਉਣ ਵਿੱਚ ਮੁਸ਼ਿਕਲ ਹੋਵੇਗੀ। ਪਰਿਵਾਰਕ ਉਲਝਨਾਂ ਵੀ ਰਹਿਣਗੀਆਂ। ਲੈਣ- ਦੇਣ ਦੇ ਕੰਮਾਂ ਵਿੱਚ ਪਰੇਸ਼ਾਨੀ ਅਤੇ ਧੋਖੇ ਦੀ ਸੰਭਾਵਨਾ ਬਣੀ ਰਹੇਗੀ। ਘਰ ਵਿੱਚ ਕਲਹ-ਕਲੇਸ਼ ਦਾ ਡਰ ਰਹੇਗਾ।
ਕਰਕ: ਹਫਤੇ ਦੇ ਸ਼ੁਰੂ ਵਿੱਚ ਹਿੰਮਤ ਅਤੇ ਉਤਸ਼ਾਹ ਵਿੱਚ ਵਾਧਾ ਹੋਵੇਗਾ। ਕਿਸੇ ਨਵੇਂ ਕੰਮ ਦੀ ਯੋਜਨਾ ਵਿੱਚ ਤਬਦੀਲੀ ਦਾ ਵਿਚਾਰ ਬਣੇਗਾ। ਸੰਤਾਨ ਸੁੱਖ ਅਤੇ ਧਾਰਮਿਕ ਕੰਮਾਂ ਤੇ ਖਰਚ ਜਿਆਦਾ ਹੋਵੇਗਾ। ਅਚਾਨਕ ਕਾਰੋਬਾਰੀ ਰੁਝੇਵੇਂ ਵੱਧਣਗੇ। ਜਮੀਨ-ਸਵਾਰੀ ਸੰਬੰਧੀ ਪਰੇਸ਼ਾਨੀ ਰਹੇਗੀ। ਮਿਹਨਤ ਅਤੇ ਕੋਸ਼ਿਸ਼ ਨਾਲ ਕੀਤੇ ਕੰਮਾਂ ਵਿੱਚ ਕਾਮਯਾਬੀ ਮਿਲੇਗੀ। ਦੋਸਤਾਂ ਦੀ ਮਦਦ ਲੈਣੀ ਲਾਭਕਾਰੀ ਰਹੇਗੀ।
ਸਿੰਘ : ਕਾਰੋਬਾਰ ਵਿੱਚ ਤਰੱਕੀ ਦੇ ਰਸਤੇ ਖੁੱਲਣਗੇ। ਘਰ ਵਿੱਚ ਕੋਈ ਸ਼ੁੱਭ ਕੰਮ ਹੋਵੇਗਾ। ਉੱਚ ਪੱਧਰੀ ਲੋਕਾਂ ਦੇ ਮੇਲ ਨਾਲ ਕੁੱਝ ਵਿਗੜੇ ਕੰਮਾਂ ਵਿੱਚ ਸੁਧਾਰ ਹੋਵੇਗਾ। ਪਰ ਹਫਤੇ ਦੇ ਅਖੀਰ ਵਿੱਚ ਵਧੇਰੇ ਗੁੱਸਾ ਫਜੂਲ ਦਾ ਤਨਾਉ, ਸਿਹਤ ਖਰਾਬ ਅਤੇ ਕੋਈ ਖਾਸ ਦੋਸਤ ਨੁਕਸਾਨ ਦੇਣ ਦੀ ਕੋਸ਼ਿਸ਼ ਕਰੇਗਾ, ਚੌਕੰਨੇ ਰਹਿਣ ਦੀ ਲੋੜ ਹੈ।
ਕੰਨਿਆ: ਇਸ ਹਫਤੇ ਕਾਰੋਬਾਰੀ ਹਾਲਾਤ ਮੱਧਮ ਰਹਿਣਗੇ। ਕੁੱਝ ਖਾਸ ਕੰਮਾਂ ਵਿੱਚ ਤਰੱਕੀ ਅਤੇ ਆਮਦਨ ਦੇ ਗੁਜਾਰੇਯੋਗ ਸਾਧਨ ਵੀ ਬਣਦੇ ਰਹਿਣਗੇ। ਕਾਰੋਬਾਰੀ ਉਤਾਰ-ਚੜ੍ਹਾਅ ਰਹਿਣਗੇ। ਆਮਦਨ ਘੱਟ ਅਤੇ ਖਰਚ ਜਿਆਦਾ ਹੋਵੇਗਾ। ਪਰਿਵਾਰ ਵਿੱਚ ਤਨਾਉ ਅਤੇ ਵਿਚਾਰਕ ਮਤਭੇਦ ਹੋਣਗੇ। ਆਰਥਿਕ ਉਲਝਨਾਂ ਕਾਰਨ ਮਨ ਅਸ਼ਾਤ ਅਤੇ ਉਦਾਸ ਰਹੇਗਾ।
ਤੁਲਾ: ਨਵੇਂ ਕੰਮ ਦੀ ਯੋਜਨਾ ਨੂੰ ਕੰਮੀ ਰੂਪ ਦੇਣ ਵਿੱਚ ਕਾਮਯਾਬੀ ਮਿਲੇਗੀ। ਜਮੀਨ-ਸਵਾਰੀ ਆਦਿ ਸੰਬੰਧੀ ਕੰਮਾਂ ਤੋਂ ਲਾਭ ਮਿਲੇਗਾ। ਪਰਿਵਾਰ ਵਿੱਚ ਸ਼ੁੱਭ ਕੰਮ ਵੀ ਹੋਣਗੇ। ਉੱਚ-ਪੱਧਰੀ ਲੋਕਾਂ ਦੀ ਮਦਦ ਨਾਲ ਤਰੱਕੀ ਦੇ ਯੋਗ ਹਨ। ਵਿਦੇਸ਼ ਸੰਬੰਧੀ ਕੰਮਾਂ ਵਿੱਚ ਪਰੇਸ਼ਾਨੀ ਅਤੇ ਲੈਣ-ਦੇਣ ਸੰਬੰਧੀ ਕੰਮਾਂ ਵਿੱਚ ਵੀ ਇੱਛਾ ਮੁਤਾਬਕ ਲਾਭ ਨਹੀਂ ਹੋਵੇਗਾ। ਸਿਹਤ ਸੰਬੰਧੀ ਖਾਸ ਧਿਆਨ ਰੱਖਣ ਦੀ ਲੋੜ ਹੈ।
ਬ੍ਰਿਸ਼ਚਕ : ਕੁੱਝ ਸੋਚੀਆਂ ਯੋਜਨਾਵਾਂ ਵਿੱਚ ਥੋੜੀ ਸਫਲਤਾ ਮਿਲੇਗੀ। ਕਿਸੇ ਪਿਆਰੇ ਮਿੱਤਰ ਨਾਲ ਮੇਲ ਹੋਵੇਗਾ। ਮਿੱਤਰਾਂ ਅਤੇ ਭਰਾਵਾਂ ਦਾ ਸੁੱਖ ਮਿਲੇਗਾ। ਅਚਾਨਕ ਕਿਸੇ ਕੰਮ ਵਿੱਚ ਦੇਰੀ ਹੋਣ ਕਰਕੇ ਗੁੱਸਾ ਅਤੇ ਤੇਜੀ ਵਧੇਗੀ। ਹਫਤੇ ਦੇ ਅਖੀਰ ਵਿੱਚ ਪਰਿਵਾਰ ਵਿੱਚ ਖੁਸ਼ੀ ਦੇ ਮੌਕੇ ਆਉਣਗੇ। ਕੋਈ ਗੁਪਤ ਚਿੰਤਾ ਵੀ ਰਹੇਗੀ।
ਧਨੁ: ਯੋਗ ਹੋਣ ਨਾਲ ਮਿਲਿਆ-ਜੁਲਿਆ ਪ੍ਰਭਾਵ ਹੋਵੇਗਾ। ਗੁਜਾਰੇਯੋਗ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਧਾਰਮਿਕ ਕੰਮਾਂ ਵੱਲ ਰੁਝਾਨ ਵਧੇਗਾ। ਪਰਿਵਾਰ ਵਿੱਚ ਸ਼ੁੱਭ ਕੰਮ ਹੋਣਗੇ। ਪਰ ਵਿਦੇਸ਼ੀ ਰਿਸ਼ਤੇਦਾਰਾਂ ਤੋਂ ਧਨ ਲਾਭ ਵਿੱਚ ਕਮੀ ਰਹੇਗੀ। ਗੁੱਸਾ ਜਿਆਦਾ ਸਿਹਤ ਢਿੱਲੀ, ਘਰੇਲੂ ਉਲਝਨਾਂ ਅਤੇ ਸੱਟ ਆਦਿ ਲੱਗਣ ਦਾ ਡਰ ਰਹੇਗਾ।
ਮਕਰ: ਮਿਲਿਆ-ਜੁਲਿਆ ਪ੍ਰਭਾਵ ਹੋਵੇਗਾ। ਸਿਹਤ ਸੰਬੰਧੀ ਪਰੇਸ਼ਾਨੀ, ਮਾਨਸਿਕ ਤਨਾਓ, ਪਰਿਵਾਰ ਵਿੱਚ ਮਤਭੇਦ ਅਤੇ ਗੁਪਤ ਪਰੇਸ਼ਾਨੀ ਬਣੀ ਰਹੇਗੀ। ਪਰਿਵਾਰਕ ਮਹੌਲ ਕੁੱਝ ਤਨਾਓ ਵਾਲਾ ਰਹੇਗਾ। ਕਿਸੇ ਖਾਸ ਤੋਂ ਧੋਖਾ ਮਿਲਣ ਦੀ ਸ਼ੰਕਾ ਹੈ।
ਕੁੰਭ: ਬਿਨਾਂ ਕਿਸੇ ਕਾਰਨ ਗੁੱਸਾ ਅਤੇ ਭੱਜ-ਦੌੜ ਜਿਆਦਾ ਰਹੇਗੀ। ਵਿਉਪਾਰ ਵਿੱਚ ਸੰਘਰਸ਼ ਵਾਲੇ ਹਾਲਾਤ ਹੋਣ ਕਰਕੇ ਦਿਮਾਗੀ ਤਨਾਓ ਰਹੇਗਾ। ਪਰਿਵਾਰਕ ਉਲਝਨਾਂ ਅਤੇ ਆਪਣੇ ਵੀ ਸੋਤੈਲਾ ਵਿਹਾਰ ਕਰਨਗੇ। ਅਖੀਰ ਵਿੱਚ ਹਾਲਾਤ ਵਿੱਚ ਥੋੜਾ ਸੁਧਾਰ ਹੋਵੇਗਾ। ਕੋਈ ਸ਼ੁੱਭ ਕੰਮ ਵਿੱਚ ਜਾਣ ਦਾ ਮੌਕਾ ਮਿਲੇਗਾ।
ਮੀਨ: ਵਧੇਰੇ ਸੰਘਰਸ਼ ਦੇ ਬਾਵਜੂਦ ਧਨ ਲਾਭ ਥੋੜਾ ਰਹੇਗਾ। ਜਿਆਦਾ ਸਮਾਂ ਫਜੂਲ ਦੇ ਕੰਮਾਂ ਵਿੱਚ ਬੀਤੇਗਾ। ਪੇਟ ਵਿੱਚ ਵਿਕਾਰ ਅਤੇ ਅੱਖਾਂ ਨੂੰ ਕਸ਼ਟ ਦਾ ਡਰ ਹੈ। ਕਿਸੇ ਨਵੇਂ ਮਿੱਤਰ ਨਾਲ ਮੇਲ ਹੋਵੇਗਾ। ਵਿੱਦਿਆ ਜਾਂ ਕਾਰੋਬਾਰ ਨੌਕਰੀ ਵਿੱਚ ਪਹਿਲਾਂ ਕੀਤੀਆਂ ਕੋਸ਼ਿਸ਼ਾਂ ਵਿੱਚ ਕਾਮਯਾਬੀ ਮਿਲੇਗੀ। ਪਰਿਵਾਰ ਵਿੱਚ ਖੁਸ਼ੀ ਦੇ ਮੌਕੇ ਮਿਲਣਗੇ ਅਤੇ ਸੁੱਖ-ਸਾਧਨ ਵੱਧਣਗੇ।
Horscope
ਇਸ ਹਫਤੇ ਦਾ ਤੁਹਾਡਾ ਰਾਸ਼ੀਫਲ
23 ਫਰਵਰੀ ਤੋਂ 1 ਮਾਰਚ ਤੱਕ
ਮੇਖ: ਪਿਛਲੇ ਹਾਲਾਤਾਂ ਵਿੱਚ ਕੁੱਝ ਸੁਧਾਰ ਅਤੇ ਕੁੱਝ ਵਿਗੜੇ ਕੰਮ ਬਣਨਗੇ। ਹਿੰਮਤ ਵਿੱਚ ਵਾਧਾ ਅਤੇ ਜੋਸ਼ ਵਿੱਚ ਕੀਤੇ ਗਏ ਕੰਮਾਂ ਵਿੱਚ ਕਾਮਯਾਬੀ ਦੇ ਆਸਾਰ ਵਧਣਗੇ। ਧਾਰਮਿਕ ਕੰਮਾਂ ਵੱਲ ਰੁਝਾਨ ਵਧੇਗਾ। ਸੁਭਾਅ ਵਿੱਚ ਤੇਜੀ ਹੋਣ ਨਾਲ ਗੁੱਸਾ ਜਿਆਦਾ ਰਹੇਗਾ। ਕਾਰੋਬਾਰ ਵਿੱਚ ਫਜੂਲ ਦੀ ਭੱਜ-ਦੌੜ੍ਹ ਅਤੇ ਸਿਹਤ ਸੰਬੰਧੀ ਕੁੱਝ ਪਰੇਸ਼ਾਨੀ ਰਹੇਗੀ। ਭੈਣ-ਭਰਾਵਾਂ ਨਾਲ ਕੁੱਝ ਮਤਭੇਦ ਹੋ ਸਕਦੇ ਹਨ।
ਬ੍ਰਿਖ : ਇਸ ਹਫਤੇ ਮਿਲੇ-ਜੁਲੇ ਅਸਰ ਹੋਣਗੇ। ਪਰਿਵਾਰਕ ਆਮਦਨ ਦੇ ਸਾਧਨਾਂ ਵਿੱਚ ਵਾਧਾ ਹੋਵੇਗਾ। ਹੌਂਸਲਾ ਅਤੇ ਜੋਸ਼ ਨਾਲ ਕੀਤੇ ਕੰਮਾਂ ਵਿੱਚ ਕਾਮਯਾਬੀ ਦੇ ਯੋਗ ਹਨ। ਸੁਭਾਅ ਵਿੱਚ ਤੇਜੀ, ਪੇਟ ਵਿਕਾਰ, ਸੱਟ ਲੱਗਣ ਦਾ ਡਰ ਅਤੇ ਕਿਸੇ ਨਜਦੀਕੀ ਤੋਂ ਧੋਖਾ ਮਿਲਣ ਦਾ ਆਸਾਰ ਹਨ। ਪਰਿਵਾਰ ਵਿੱਚ ਕਈ ਤਰ੍ਹਾਂ ਦੀਆਂ ਉਲਝਨਾਂ ਪੈਦਾ ਹੋਣਗੀਆਂ।
ਮਿਥੁਨ: ਕਾਰੋਬਾਰੀ ਖੇਤਰ ਵਿੱਚ ਧਨ ਲਾਭ ਅਤੇ ਤਰੱਕੀ ਦੇ ਰਸਤੇ ਖੁੱਲਣਗੇ। ਕਾਰੋਬਾਰੀ ਰੁਝੇਵੇਂ ਵੱਧਣਗੇ। ਵਪਾਰ ਵਿੱਚ ਤਬਦੀਲੀ ਦੀ ਯੋਜਨਾ ਬਣੇਗੀ। ਹਫਤੇ ਦੇ ਅਖੀਰ ਵਿੱਚ ਸਿਹਤ ਢਿੱਲੀ, ਬੇਲੋੜੀ ਦੌੜ-ਭੱਜ, ਸੰਤਾਨ ਸੰਬੰਧੀ ਚਿੰਤਾ ਰਹੇਗੀ। ਸੁਭਾਅ ਵਿੱਚ ਤੇਜੀ ਅਤੇ ਜਲਦਬਾਜੀ ਨਾਲ ਲਏ ਫੈਸਲੇ ਵਿੱਚ ਨੁਕਸਾਨ ਹੋਣ ਦੀ ਸ਼ੰਕਾ ਹੈ।
ਕਰਕ: ਕੁੱਝ ਸੋਚੀਆਂ ਯੋਜਨਾਵਾਂ ਵਿੱਚ ਰੁਕਾਵਟਾਂ ਅਤੇ ਦੇਰੀ ਦੇ ਯੋਗ ਹਨ। ਬੜੀਆਂ ਮੁਸ਼ਕਿਲਾਂ ਨਾਲ ਗੁਜਾਰੇਲਾਇਕ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਧਨ ਸਬੰਧੀ ਕਿਸੇ ਵੀ ਤਰ੍ਹਾਂ ਦੇ ਵਿਵਾਦ ਦੀ ਆਸ਼ੰਕਾ ਬਣੀ ਰਹੇਗੀ। ਗੁੱਸੇ ਤੇ ਕਾਬੂ ਰੱਖੋ ਨਹੀਂ ਤਾਂ ਨੁਕਸਾਨ ਹੋ ਸਕਦਾ ਹੈ। ਹਫਤੇ ਦੇ ਅਖੀਰ ਵਿੱਚ ਸਮਾਜਿਕ ਅਤੇ ਰਾਜਨੀਤਿਕ ਕੰਮਾਂ ਵਿੱਚ ਉਲਝੇ ਰਹੋਗੇ, ਸਿਹਤ ਵੀ ਕੁੱਝ ਢਿੱਲੀ ਰਹੇਗੀ।
ਸਿੰਘ : ਹਫਤੇ ਦੇ ਸ਼ੁਰੂ ਵਿੱਚ ਰੁਕਾਵਟਾਂ ਦੇ ਰਹਿੰਦੇ ਧਨ ਲਾਭ ਦੇ ਸਾਧਨ ਬਣਦੇ ਰਹਿਣਗੇ। ਧਨ ਖਰਚ ਵੱਧ-ਚੜ੍ਹ ਕੇ ਹੋਵੇਗਾ। ਬੇਲੋੜ੍ਹੀ ਦੌੜ੍ਹ-ਭੱਜ ਅਤੇ ਸਿਹਤ ਢਿੱਲੀ ਰਹੇਗੀ। ਪਰ ਸਰਕਾਰੀ ਖੇਤਰਾਂ ਵਿੱਚ ਕਾਨੂੰਨੀ ਪਰੇਸ਼ਾਨੀ ਅਤੇ ਕਿਸੇ ਖਾਸ ਤੋਂ ਧੋਖਾ ਮਿਲਣ ਦੀ ਸ਼ੰਕਾ ਹੈ। ਹਫਤੇ ਦੇ ਅਖੀਰ ਵਿੱਚ ਹਾਲਾਤ ਕੁੱਝ ਸੁਧਰਨਗੇ ਅਤੇ ਲੈਣ-ਦੇਣ ਦੇ ਕੰਮਾਂ ਵਿੱਚ ਲਾਭ ਦੇ ਯੋਗ ਹਨ।
ਕੰਨਿਆ: ਹਾਲਾਤ ਵਿੱਚ ਕੁੱਝ ਤਬਦੀਲੀ ਆਵੇਗੀ। ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਪਰ ਸੰਤਾਨ ਸੰਬੰਧੀ ਪਰੇਸ਼ਾਨੀ ਅਤੇ ਮਾਨਸਿਕ ਤਨਾਓ ਰਹੇਗਾ। ਪਰਿਵਾਰ ਸੰਬੰਧੀ ਆਪਣਾ ਫਰਜ ਪੂਰਾ ਕਰਨ ਵਿੱਚ ਪਰੇਸ਼ਾਨੀ ਰਹੇਗੀ। ਜਿਆਦਾ ਭੱਜ-ਦੌੜ੍ਹ ਅਤੇ ਨਿਜੀ ਸਮੱਸਿਆਵਾਂ ਪੈਦਾ ਹੋਣਗੀਆਂ।
ਤੁਲਾ: ਧਨ ਲਾਭ ਅਤੇ ਵਿਗੜੇ ਕੰਮਾਂ ਵਿੱਚ ਸੁਧਾਰ ਹੋਵੇਗਾ। ਕਿਸੇ ਉੱਚ ਪੱਧਰੀ ਅਤੇ ਖਾਸ ਵਿਅਕਤੀ ਦੇ ਮੇਲ ਨਾਲ ਮਾਨ ਇੱਜਤ ਅਤੇ ਪ੍ਰਤਿਸ਼ਠਾ ਵਿੱਚ ਵਾਧਾ ਹੋਵੇਗਾ। ਪਰਿਵਾਰ ਵਿੱਚ ਸ਼ੁੱਭ ਮੰਗਲ ਕਾਰਜ ਵੀ ਹੋਣਗੇ। ਪਰ ਸਿਹਤ ਖਰਾਬ, ਬਣਦੇ ਕੰਮਾਂ ਵਿੱਚ ਅੜਚਨਾਂ ਅਤੇ ਦੁਸ਼ਮਣ ਨੁਕਸਾਨ ਦੇਣ ਦੀ ਤਾਕ ਵਿੱਚ ਰਹਿਣਗੇ। ਸੱਟ ਚੋਟ ਲੱਗਣ ਦਾ ਡਰ ਹੈ। ਸਾਵਧਾਨੀ ਵਰਤੋ।
ਬ੍ਰਿਸ਼ਚਕ: ਮਿਲਿਆ-ਜੁਲਿਆ ਪ੍ਰਭਾਵ ਹੋਵੇਗਾ। ਹਾਲਾਂਕਿ ਕਿਸੇ ਨਵੇਂ ਕੰਮ ਦੀ ਸਕੀਮ ਬਣੇਗੀ। ਮਾਨ-ਇੱਜਤ ਵਿੱਚ ਵਾਧਾ, ਉੱਚ-ਪੱਧਰੀ ਲੋਕਾਂ ਨਾਲ ਸੰਪਰਕ ਲਾਭਕਾਰੀ ਰਹਿਣਗੇ। ਆਪਣੇ ਨਜਦੀਕੀ ਨਾਲ ਮਤਭੇਦ ਹੋ ਸਕਦਾ ਹੈ। ਦਿਮਾਗੀ ਤਨਾਓ ਅਤੇ ਸੁਭਾਉ ਵਿੱਚ ਤੇਜੀ ਅਤੇ ਗੁੱਸੇ ਕਰਕੇ ਕੋਈ ਬਣਿਆ ਹੋਇਆ ਕੰਮ ਵਿਗੜ ਸਕਦਾ ਹੈ। ਸਾਵਧਾਨੀ ਵਰਤੋ।
ਧਨੁ: ਮਿਲਿਆ-ਜੁਲਿਆ ਪ੍ਰਭਾਵ ਹੋਵੇਗਾ। ਹਿੰਮਤ ਅਤੇ ਮਿਹਨਤ ਨਾਲ ਕੰਮ ਕਰਨਾ ਸ਼ੁੱਭ ਹੋਵੇਗਾ। ਗੁਜਾਰੇਯੋਗ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਪਰ ਸੰਤਾਨ ਸੰਬੰਧੀ ਕੁੱਝ ਨਾ ਕੁੱਝ ਪਰੇਸ਼ਾਨੀ ਰਹੇਗੀ। ਹਫਤੇ ਦੇ ਅਖੀਰ ਵਿੱਚ ਕਾਰੋਬਾਰੀ ਰੁਝੇਵੇਂ ਬਣੇ ਰਹਿਣਗੇ। ਪਰ ਸਿਹਤ ਢਿੱਲੀ, ਗੁੱਸਾ ਜਿਆਦਾ, ਬੇਲੋੜ੍ਹੀ ਦੌੜ੍ਹ-ਭੱਜ ਅਤੇ ਫਜੂਲ ਦੇ ਕੰਮਾਂ ਵਿੱਚ ਸਮਾਂ ਬੀਤੇਗਾ।
ਮਕਰ : ਸਿਹਤ ਸੰਬੰਧੀ ਪਰੇਸ਼ਾਨੀ, ਸਰੀਰਕ ਕਸ਼ਟ, ਸੱਟ ਆਦਿ ਲੱਗਣ ਦਾ ਡਰ, ਆਮਦਨ ਘੱਟ ਅਤੇ ਅਚਾਨਕ ਖਰਚ ਵੱਧਣਗੇ। ਬੇਲੋੜ੍ਹੀ ਦੌੜ੍ਹ-ਭੱਜ ਅਤੇ ਖਰਚ ਵੀ ਵੱਧ-ਚੜ੍ਹ ਕੇ ਹੋਣਗੇ। ਹਫਤੇ ਦੇ ਅਖੀਰ ਵਿੱਚ ਕਿਸੇ ਖਾਸ ਦੋਸਤ ਦੀ ਸਹਾਇਤਾ ਨਾਲ ਕੋਈ ਵਿਗੜਿਆ ਕੰਮ ਬਣੇਗਾ। ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਪਰ ਲੈਣ-ਦੇਣ ਦੇ ਕੰਮਾਂ ਵਿੱਚ ਖਾਸ ਲਾਭ ਨਹੀਂ ਹੋਵੇਗਾ।
ਕੁੰਭ: ਇਸ ਹਫਤੇ ਮਿਲਿਆ-ਜੁਲਿਆ ਪ੍ਰਭਾਵ ਹੋਵੇਗਾ। ਪਰਿਵਾਰਕ ਆਮਦਨ ਦੇ ਸਾਧਨ ਬਣਦੇ ਰਹਿਣਗੇ। ਧਨ ਖਰਚ ਵੱਧ -ਚੜ੍ਹ ਕੇ ਹੋਵੇਗਾ। ਗੁੱਸਾ ਜਿਆਦਾ, ਸਿਰ ਦਰਦ, ਅੱਖਾਂ ਦਾ ਰੋਗ, ਮਾਨਸਿਕ ਤਨਾਉ ਅਤੇ ਸੱਟ ਲੱਗਣ ਦਾ ਵੀ ਡਰ ਰਹੇਗਾ। ਆਮਦਨ ਨਾਲੋਂ ਖਰਚ ਜਿਆਦਾ ਹੋਵੇਗਾ। ਰੁਕਾਵਟਾਂ ਅਤੇ ਅੜਚਣਾਂ ਦੇ ਬਾਵਜੂਦ ਤਰੱਕੀ ਦੇ ਮੌਕੇ ਮਿਲਣਗੇ।
ਮੀਨ: ਇਸ ਹਫਤੇ ਕਿਸੇ ਖਾਸ ਬਜੁਰਗ ਦੀ ਸਹਾਇਤਾ ਨਾਲ ਕੋਈ ਰੁਕਿਆ ਕੰਮ ਬਣੇਗਾ। ਪਰ ਖਰੀਦੋ-ਫਰੋਖਤ ਆਦਿ ਤੇ ਕੰਮਾਂ ਵਿੱਚ ਵਾਧਾ ਹੋਵੇਗਾ। ਧਨ ਲਾਭ ਅਤੇ ਪਰਿਵਾਰ ਸੁੱਖਾਂ ਵਿੱਚ ਵਾਧਾ ਹੋਵੇਗਾ। ਵਿਦੇਸ਼ੀ ਰਿਸ਼ਤੇਦਾਰਾਂ ਤੋਂ ਲਾਭ ਅਤੇ ਦੂਰ ਦੀ ਯਾਤਰਾ ਹੋਵੇਗੀ।
Horscope
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
ਮੇਖ : ਆਪਣੇ ਆਪ ਨੂੰ ਥੋੜ੍ਹਾ ਥੱਕਿਆ ਹੋਇਆ ਮਹਿਸੂਸ ਕਰ ਸਕਦੇ ਹੋ ਅਤੇ ਮਾਨਸਿਕ ਤਨਾਓ ਦਾ ਸਾਮਣਾ ਵੀ ਕਰ ਸਕਦੇ ਹੋ। ਕਿਸੇ ਕੰਮ ਲਈ ਬਾਹਰ ਜਾਣ ਦੀ ਯੋਜਨਾ ਬਣ ਸਕਦੀ ਹੈ, ਪਰ ਧਿਆਨ ਰੱਖੋ ਕਿ ਵਪਾਰ ਵਿੱਚ ਉਤਾਰ-ਚੜਾਵ ਦਾ ਸਾਮਣਾ ਕਰਨਾ ਪੈ ਸਕਦਾ ਹੈ। ਪਰਿਵਾਰ ਵਿੱਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਸਕਦਾ ਹੈ, ਜਿਸਦੇ ਨਾਲ ਮਨ ਬੇਚੈਨ ਰਹੇਗਾ। ਅਜਿਹੇ ਵਿੱਚ ਆਪਣੇ ਮਾਨਸਿਕ ਸੰਤੁਲਨ ਨੂੰ ਬਣਾ ਕੇ ਰੱਖਣ ਲਈ ਧਿਆਨ ਅਤੇ ਯੋਗ ਦੀ ਮਦਦ ਲਓ।
ਬ੍ਰਿਖ : ਆਪਣੇ ਕਾਰਜ ਖੇਤਰ ਵਿੱਚ ਸਫਲਤਾ ਦੀਆਂ ਉਮੀਦਾਂ ਨਜ਼ਰ ਆਉਣਗੀਆਂ ਅਤੇ ਨਵੇਂ ਮੌਕੇ ਮਿਲ ਸਕਦੇ ਹਨ। ਖਾਸ ਕਰਕੇ ਵਪਾਰ ਵਿੱਚ ਤੁਹਾਨੂੰ ਕਿਸੇ ਜਾਣਕਾਰ ਤੋਂ ਵਧੀਆ ਸਹਿਯੋਗ ਮਿਲ ਸਕਦਾ ਹੈ, ਜੋ ਤੁਹਾਡੇ ਲਈ ਫਾਇਦੇਮੰਦ ਸਾਬਤ ਹੋਵੇਗਾ। ਪਰਿਵਾਰ ਵਿੱਚ ਕੋਈ ਨਵਾਂ ਮਹਿਮਾਨ ਆ ਸਕਦਾ ਹੈ, ਜੋ ਸਾਰਿਆਂ ਲਈ ਖੁਸ਼ੀ ਦਾ ਕਾਰਨ ਬਣੇਗਾ। ਧਾਰਮਿਕ ਯਾਤਰਾ ਉੱਤੇ ਜਾਣ ਦਾ ਵੀ ਯੋਗ ਬਣ ਸਕਦਾ ਹੈ। ਦਿਨ ਤੁਹਾਡੇ ਲਈ ਸ਼ੁਭ ਰਹੇਗਾ, ਪਰ ਹਰ ਕਾਰਜ ਵਿੱਚ ਸੰਜਮ ਵਰਤਨਾ ਜਰੂਰੀ ਹੈ।
ਮਿਥੁਨ : ਸਿਹਤ ਵਿੱਚ ਗਿਰਾਵਟ ਹੋ ਸਕਦੀ ਹੈ, ਜਿਸਦੇ ਨਾਲ ਤੁਸੀਂ ਥੋੜ੍ਹਾ ਪ੍ਰੇਸ਼ਾਨ ਮਹਿਸੂਸ ਕਰੋਗੇ। ਕਿਸੇ ਕਰੀਬੀ ਵਿਅਕਤੀ ਦਾ ਵਿਵਹਾਰ ਤੁਹਾਨੂੰ ਉਦਾਸ ਕਰ ਸਕਦਾ ਹੈ। ਵਪਾਰ ਵਿੱਚ ਵੀ ਨੁਕਸਾਨ ਦੀ ਹਾਲਤ ਬਣ ਸਕਦੀ ਹੈ, ਖਾਸ ਕਰਕੇ ਜੇਕਰ ਤੁਸੀਂ ਕਿਸੇ ਸਾਥੀ ਦੇ ਨਾਲ ਕੰਮ ਕਰ ਰਹੇ ਹੋ। ਗੱਡੀ ਚਲਾਉਂਦੇ ਸਮੇਂ ਵੀ ਤੁਹਾਨੂੰ ਸਾਵਧਾਨੀ ਵਰਤਣ ਦੀ ਲੋੜ ਹੈ, ਤਾਂ ਕਿ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋਵੇ। ਧਿਆਨ ਨਾਲ ਕੰਮ ਲਓ ਅਤੇ ਆਪਣੇ ਆਪ ਨੂੰ ਤਨਾਓ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰੋ।
ਕਰਕ : ਜੇਕਰ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਨ ਦੀ ਸੋਚ ਰਹੇ ਹੋ, ਤਾਂ ਉਸਨੂੰ ਫਿਲਹਾਲ ਲਈ ਟਾਲ ਦਿਓ। ਵਪਾਰ ਵਿੱਚ ਵੀ ਜੋਖਮ ਤੋਂ ਬਚਣਾ ਬਿਹਤਰ ਰਹੇਗਾ। ਕਿਸੇ ਲੰਮੀ ਯਾਤਰਾ ਉੱਤੇ ਜਾਣ ਦਾ ਵਿਚਾਰ ਨਾ ਕਰੋ, ਕਿਉਂਕਿ ਯਾਤਰਾ ਵਿੱਚ ਕੁੱਝ ਦਿੱਕਤਾਂ ਆ ਸਕਦੀਆਂ ਹਨ। ਆਪਣੇ ਦਿਨ ਦੀ ਸ਼ੁਰੂਆਤ ਸ਼ਾਂਤੀ ਨਾਲ ਕਰੋ ਅਤੇ ਕੋਈ ਵੀ ਫੈਸਲਾ ਸੋਚ-ਸਮਝ ਕੇ ਲਓ।
ਸਿੰਘ : ਕਿਸੇ ਆਤਮਿਕ ਵਿਅਕਤੀ ਨਾਲ ਮਿਲਣ ਦਾ ਮੌਕੇ ਮਿਲੇਗਾ, ਜੋ ਤੁਹਾਡੇ ਜੀਵਨ ਲਈ ਲਾਭਕਾਰੀ ਸਾਬਤ ਹੋ ਸਕਦਾ ਹੈ। ਵਪਾਰ ਵਿੱਚ ਵੀ ਚੰਗੇ ਨਤੀਜੇ ਮਿਲ ਸਕਦੇ ਹਨ। ਪਰਿਵਾਰ ਵਿੱਚ ਮਾਂਗਲਿਕ ਪ੍ਰੋਗਰਾਮ ਹੋਣ ਦੀ ਸੰਭਾਵਨਾ ਹੈ, ਜਿਸਦੇ ਨਾਲ ਘਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ। ਇਸ ਦਿਨ ਦਾ ਵੱਧ ਤੋਂ ਵੱਧ ਫਾਇਦਾ ਚੁੱਕਣ ਲਈ ਆਪਣੇ ਕੰਮਾਂ ਵਿੱਚ ਈਮਾਨਦਾਰੀ ਅਤੇ ਸਮਰਪਣ ਦਿਖਾਓ ।
ਕੰਨਿਆ : ਕਿਸੇ ਵੱਡੀ ਪਾਰਟਨਰਸ਼ਿਪ ਬਾਰੇ ਸੋਚ ਸਕਦੇ ਹੋ, ਜੋ ਤੁਹਾਡੇ ਕਾਰੋਬਾਰ ਨੂੰ ਨਵੀਂ ਦਿਸ਼ਾ ਦੇ ਸਕਦਾ ਹੈ। ਪਰਿਵਾਰ ਅਤੇ ਕਾਰਜ ਖੇਤਰ ਵਿੱਚ ਮਾਨ-ਸਨਮਾਨ ਮਿਲੇਗਾ। ਹਾਲਾਂਕਿ, ਤੁਹਾਨੂੰ ਆਪਣੀ ਬਾਣੀ ਉੱਤੇ ਸੰਜਮ ਰੱਖਣ ਦੀ ਲੋੜ ਹੋਵੇਗੀ, ਕਿਉਂਕਿ ਗਲਤ ਸ਼ਬਦਾਂ ਨਾਲ ਕਿਸੇ ਨੂੰ ਠੇਸ ਪਹੁੰਚ ਸਕਦੀ ਹੈ। ਮਾਨਸਿਕ ਸੰਤੁਲਨ ਬਣਾ ਕੇ ਰੱਖੋ ਅਤੇ ਆਪਣੇ ਕੰਮਾਂ ਵਿੱਚ ਪੂਰੀ ਮਿਹਨਤ ਕਰੋ।
ਤੁਲਾ : ਕਿਸੇ ਨਵੇਂ ਬਿਜਨੇਸ ਦੀ ਸ਼ੁਰੂਆਤ ਕਰ ਸਕਦੇ ਹੋ। ਆਪਣਿਆਂ ਦਾ ਪੂਰਾ ਸਾਥ ਮਿਲੇਗਾ। ਪਰਿਵਾਰ ਵਿੱਚ ਮਾਂਗਲਿਕ ਪ੍ਰੋਗਰਾਮ ਹੋਣ ਦੀ ਸੰਭਾਵਨਾ ਹੈ, ਜੋ ਘਰ ਵਿੱਚ ਖੁਸ਼ੀ ਦਾ ਮਾਹੌਲ ਬਣਾ ਕੇ ਰੱਖੇਗਾ। ਇਸ ਤੋਂ ਇਲਾਵਾ, ਕੋਈ ਨਵਾਂ ਵਾਹਨ ਜਾਂ ਮਕਾਨ ਖਰੀਦਣ ਦਾ ਵਿਚਾਰ ਬਣ ਸਕਦਾ ਹੈ। ਧਾਰਮਿਕ ਯਾਤਰਾ ਉੱਤੇ ਜਾਣ ਦਾ ਵੀ ਯੋਗ ਬਣ ਸਕਦਾ ਹੈ।
ਬ੍ਰਿਸ਼ਚਕ : ਕਿਸੇ ਆਪਣੇ ਦੇ ਸਿਹਤ ਨੂੰ ਲੈ ਕੇ ਚਿੰਤਾ ਹੋ ਸਕਦੀ ਹੈ। ਖਾਸ ਤੌਰ ਤੇ ਮਾਤਾ-ਪਿਤਾ ਦੀ ਸਿਹਤ ਵਿੱਚ ਗਿਰਾਵਟ ਆ ਸਕਦੀ ਹੈ, ਜੋ ਤੁਹਾਨੂੰ ਪ੍ਰੇਸ਼ਾਨ ਕਰ ਸਕਦੀ ਹੈ। ਵਪਾਰ ਵਿੱਚ ਪਾਰਟਨਰ ਦਾ ਸਹਿਯੋਗ ਮਿਲੇਗਾ, ਪਰ ਧਿਆਨ ਰੱਖੋ ਕਿ ਕੋਈ ਵੱਡਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸੋਚ -ਸਮਝ ਲਓ। ਕੰਮ ਵਿੱਚ ਰੁਕਾਵਟ ਆ ਸਕਦੀ ਹੈ, ਇਸ ਲਈ ਬਾਣੀ ਉੱਤੇ ਸੰਜਮ ਰੱਖਣਾ ਬਹੁਤ ਜਰੂਰੀ ਹੋਵੇਗਾ।
ਧਨੁ : ਵਾਹਨ ਚਲਾਉਂਦੇ ਸਮੇਂ ਤੁਹਾਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ। ਲੰਬੇ ਸਮਾਂ ਤੋਂ ਜਿਸ ਕੰਮ ਨੂੰ ਲੈ ਕੇ ਤੁਸੀਂ ਚਿੰਤਤ ਸੀ, ਉਸਨੂੰ ਪੂਰਾ ਕਰਨ ਦਾ ਸਮਾਂ ਆ ਸਕਦਾ ਹੈ। ਹਾਲਾਂਕਿ, ਅਦਾਲਤ ਨਾਲ ਸਬੰਧਤ ਮਾਮਲਿਆਂ ਵਿੱਚ ਤੁਹਾਨੂੰ ਨੁਕਸਾਨ ਚੁਕਣਾ ਪੈ ਸਕਦਾ ਹੈ, ਇਸ ਲਈ ਕਾਨੂੰਨੀ ਮਾਮਲਿਆਂ ਨਾਲ ਸਬੰਧਿਤ ਕੰਮਾਂ ਵਿੱਚ ਜਾਗਰੂਕ ਰਹੋ। ਬਾਣੀ ਉੱਤੇ ਸੰਜਮ ਰੱਖੋ ਅਤੇ ਵਾਦ-ਵਿਵਾਦ ਤੋਂ ਬਚਨ ਦੀ ਕੋਸ਼ਿਸ਼ ਕਰੋ।
ਮਕਰ : ਪਰਿਵਾਰ ਵਿੱਚ ਮਾਂਗਲਿਕ ਪ੍ਰੋਗਰਾਮ ਹੋਣ ਦੀ ਸੰਭਾਵਨਾ ਹੈ, ਜੋ ਪੂਰੇ ਪਰਿਵਾਰ ਨੂੰ ਖੁਸ਼ ਕਰ ਦੇਵੇਗਾ। ਵਪਾਰ ਵਿੱਚ ਕਿਸੇ ਨਵੇਂ ਨਿਵੇਸ਼ ਉੱਤੇ ਵਿਚਾਰ ਕਰ ਸਕਦੇ ਹੋ। ਪਤਨੀ ਦੀ ਸਿਹਤ ਖ਼ਰਾਬ ਹੋ ਸਕਦੀ ਹੈ, ਜੋ ਚਿੰਤਾ ਦਾ ਕਾਰਨ ਬਣ ਸਕਦਾ ਹੈ। ਪਰਿਵਾਰਿਕ ਮਾਹੌਲ ਆਮ ਰਹੇਗਾ। ਕੰਮਾਂ ਵਿੱਚ ਸਫਲਤਾ ਮਿਲੇਗੀ।
ਕੁੰਭ : ਵਪਾਰ ਵਿੱਚ ਕੋਈ ਵੱਡੀ ਤਬਦੀਲੀ ਕਰ ਸਕਦੇ ਹੋ, ਜਿਸਦੇ ਨਾਲ ਤੁਹਾਨੂੰ ਲਾਭ ਹੋਵੇਗਾ। ਕਾਰਜ ਖੇਤਰ ਵਿੱਚ ਪਾਰਟਨਰ ਦਾ ਵਧੀਆ ਸਹਿਯੋਗ ਮਿਲੇਗਾ, ਜੋ ਤੁਹਾਡੇ ਲਈ ਲਾਭਕਾਰੀ ਰਹੇਗਾ। ਪਰਿਵਾਰ ਅਤੇ ਪਤਨੀ ਦਾ ਸਹਿਯੋਗ ਮਿਲੇਗਾ, ਜਿਸਦੇ ਨਾਲ ਤੁਹਾਡਾ ਮਨ ਖੁਸ਼ ਰਹੇਗਾ। ਕੋਈ ਨਵਾਂ ਕਾਰੋਬਾਰ ਸ਼ੁਰੂ ਕਰ ਸਕਦੇ ਹੋ, ਪਰ ਹਰ ਕਦਮ ਸੋਚ-ਸਮਝ ਕੇ ਉਠਾਓ।
ਮੀਨ : ਪਰਿਵਾਰ ਦੇ ਕਿਸੇ ਮੈਂਬਰ ਕਾਰਨ ਪ੍ਰੇਸ਼ਾਨੀ ਦਾ ਸਾਮਣਾ ਕਰਨਾ ਪੈ ਸਕਦਾ ਹੈ। ਔਲਾਦ ਦੇ ਕਾਰਨ ਚਿੰਤਾ ਬਣੀ ਰਹਿ ਸਕਦੀ ਹੈ। ਵਪਾਰ ਵਿੱਚ ਸਾਥੀਆਂ ਨਾਲ ਮਤਭੇਦ ਹੋ ਸਕਦੇ ਹਾਂ, ਇਸ ਲਈ ਧਿਆਨ ਰੱਖੋ ਕਿ ਕਿਸੇ ਵੀ ਪ੍ਰਕਾਰ ਦਾ ਵਿਵਾਦ ਨਾ ਹੋਵੇ। ਕਿਸੇ ਨਵੇਂ ਕੰਮ ਦੀ ਸ਼ੁਰੂਆਤ ਬਾਰੇ ਸੋਚ ਸਕਦੇ ਹੋ, ਪਰ ਪਰਿਵਾਰਿਕ ਵਿਵਾਦਾਂ ਤੋਂ ਬਚੋ ਅਤੇ ਮਾਨਸਿਕ ਸ਼ਾਂਤੀ ਬਣਾ ਕੇ ਰੱਖੋ।
Horscope
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
ਮੇਖ : ਪਤਨੀ ਦੇ ਨਾਲ ਅਨਬਨ ਹੋ ਸਕਦੀ ਹੈ। ਯਾਤਰਾ ਦੌਰਾਨ ਸੰਭਲ ਕੇ ਰਹੋ। ਕੋਰਟ-ਕਚਿਹਰੀ ਨਾਲ ਸਬੰਧਿਤ ਕੰਮ ਲੱਗੇ ਹੋਣਗੇ। ਹਰ ਇੱਕ ਕੰਮ ਸਫਲਤਾ ਲੈ ਕੇ ਆਵੇਗਾ।
ਬ੍ਰਿਖ : ਤੁਹਾਡੀ ਕਾਰਜ ਸਫਲਤਾ ਦੇ ਕਾਰਨ ਉੱਪਰੀ ਅਧਿਕਾਰੀ ਤੁਹਾਡੇ ਤੋਂ ਖੁਸ਼ ਰਹਿਣਗੇ। ਕਾਰੋਬਾਰ ਵਿੱਚ ਤਰੱਕੀ ਦੇ ਯੋਗ ਹਨ। ਵਪਾਰੀਆਂ ਨੂੰ ਵਪਾਰ ਵਿੱਚ ਲਾਭ ਹੋਵੇਗਾ ਅਤੇ ਉਨ੍ਹਾਂ ਦੇ ਕਾਰਜ ਖੇਤਰ ਵਿੱਚ ਵਾਧਾ ਹੋਵੇਗਾ।
ਮਿਥੁਨ : ਦੋਸਤਾਂ ਦੇ ਨਾਲ ਮੁਲਾਕਾਤ ਹੋਣ ਨਾਲ ਮਨ ਵਿੱਚ ਆਨੰਦ ਬਣਿਆ ਰਹੇਗਾ । ਉਨ੍ਹਾਂ ਦੇ ਨਾਲ ਯਾਤਰਾ ਦਾ ਪ੍ਰਬੰਧ ਵੀ ਹੋ ਸਕਦਾ ਹੈ । ਨਵੇਂ ਕੰਮ ਦਾ ਆਰੰਭ ਤੁਹਾਡੇ ਲਈ ਲਾਭਦਾਈ ਰਹੇਗਾ।
ਕਰਕ : ਵਪਾਰਕ ਕੰਮਾਂ ਵਿੱਚ ਰੁਕਾਵਟ ਹੋਵੇਗੀ। ਸਨੇਹੀਆਂ ਦੇ ਮਾਨ ਸਨਮਾਨ ਵਿੱਚ ਨੁਕਸਾਨ ਹੋਵੇਗਾ। ਮਿਹਨਤ ਦੇ ਅਨੁਸਾਰ ਫਲ ਪ੍ਰਾਪਤ ਨਾ ਹੋਣ ਤੇ ਨਿਰਾਸ਼ਾ ਦਾ ਵੀ ਅਨੁਭਵ ਹੋਵੇਗਾ।
ਸਿੰਘ : ਤੁਸੀਂ ਨਿਰਧਾਰਿਤ ਕੰਮਾਂ ਨੂੰ ਸੰਪੰਨ ਕਰ ਸਕੋਗੇ। ਸਫੂਰਤੀ ਅਤੇ ਪ੍ਰਸੰਨਤਾ ਬਣੀ ਰਹੇਗੀ। ਪਰਿਵਾਰ ਵਿੱਚ ਸ਼ੁਭ ਕੰਮ ਬਣਨਗੇ। ਸੱਜਣਾਂ ਦੇ ਨਾਲ ਹੋਈ ਮੁਲਾਕਾਤ ਮਨ ਨੂੰ ਖੁਸ਼ ਕਰੇਗੀ। ਸਮਾਜਿਕ ਰੂਪ ਨਾਲ ਤੁਹਾਡੇ ਮਾਨ- ਸਨਮਾਨ ਵਿੱਚ ਵਾਧਾ ਹੋਵੇਗਾ।
ਕੰਨਿਆ : ਤੁਹਾਡੇ ਵਿਵਹਾਰ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚ ਸਕਦੀ ਹੈ। ਇਸ ਲਈ ਵਿਵਹਾਰ ਵਿੱਚ ਸੰਜਮ ਰੱਖੋ। ਵਿਚਾਰਿਕ ਰੂਪ ਨਾਲ ਨਕਾਰਾਤਮਕਤਾ ਤੁਹਾਡੇ ਤੇ ਹਾਵੀ ਨਾ ਹੋਵੇ ਇਸਦਾ ਧਿਆਨ ਰੱਖੋ। ਸਿਹਤ ਵਿਗੜ ਸਕਦੀ ਹੈ। ਮਨ ਪਛਤਾਵੇ ਨਾਲ ਭਰਿਆ ਰਹੇਗਾ।
ਤੁਲਾ : ਸੱਜਣਾਂ ਦੇ ਨਾਲ ਮੁਲਾਕਾਤ ਹੋਵੇਗੀ। ਮਾਨਸਿਕ ਰੂਪ ਨਾਲ ਪ੍ਰਸੰਨਤਾ ਬਣੀ ਰਹੇਗੀ। ਧਾਰਮਿਕ ਯਾਤਰਾ ਨਾਲ ਮਨ ਆਨੰਦ ਦਾ ਅਨੁਭਵ ਕਰੇਗਾ। ਰਿਸ਼ਤਿਆਂ ਵਿੱਚ ਹੋ ਰਹੀ ਭਾਵਨਾ ਤੁਹਾਡੇ ਮਨ ਨੂੰ ਦ੍ਰਵਿਤ ਕਰ ਦੇਵੇਗੀ।
ਬ੍ਰਿਸ਼ਚਕ : ਗੁੱਸੇ ਤੇ ਕਾਬੂ ਨਾ ਰੱਖਣ ਨਾਲ ਤੁਹਾਡੇ ਕਾਰਜ ਅਤੇ ਸੰਬੰਧ ਵੀ ਵਿਗੜਨ ਦੀ ਸੰਭਾਵਨਾ ਹੈ। ਮਾਨਸਿਕ ਰੂਪ ਨਾਲ ਬੇਚੈਨੀ ਦੇ ਕਾਰਨ ਕਿਸੇ ਕੰਮ ਵਿੱਚ ਤੁਹਾਡਾ ਮਨ ਨਾ ਲੱਗੇ ਇਹ ਹੋ ਸਕਦਾ ਹੈ। ਕਿਸੇ ਧਾਰਮਿਕ ਥਾਂ ਤੇ ਜਾ ਸਕਦੇ ਹੋ।
ਧਨੁ: ਖਾਣ- ਪੀਣ ਵਿੱਚ ਉਚਿਤ – ਅਨੁਚਿਤ ਦਾ ਧਿਆਨ ਰੱਖੋ। ਕਾਰਜਭਾਰ ਜਿਆਦਾ ਰਹੇਗਾ। ਇਸ ਲਈ ਕਮਜੋਰੀ ਰਹੇਗੀ। ਯਾਤਰਾ ਵਿੱਚ ਵੀ ਰੁਕਾਵਟ ਪੈ ਸਕਦੀ ਹੈ।
ਮਕਰ : ਦੋਸਤਾਂ ਅਤੇ ਪਰਿਵਾਰਿਕ ਮੈਂਬਰਾਂ ਦੇ ਨਾਲ ਯਾਤਰਾ ਤੇ ਜਾ ਸਕੋਗੇ। ਸਵਾਦਿਸ਼ਟ ਭੋਜਨ ਦਾ ਸਵਾਦ ਲੈ ਸਕੋਗੇ ਅਤੇ ਨਵੇਂ ਕਪੜਿਆਂ ਦੀ ਖਰੀਦਦਾਰੀ ਕਰੋਗੇ। ਵਾਹਨ ਸੁਖ ਮਿਲੇਗਾ।
ਕੁੰਭ : ਪਰਿਵਾਰਿਕ ਮੈਂਬਰ ਤੁਹਾਡੇ ਨਾਲ ਆਨੰਦਪੂਰਵਕ ਸਮਾਂ ਬਿਤਾਓਣਗੇ। ਮਾਨਸਿਕ ਰੂਪ ਨਾਲ ਵੀ ਤੁਸੀਂ ਤੰਦੁਰੁਸਤ ਅਨੁਭਵ ਕਰੋਗੇ। ਮੁਕਾਬਲੇਬਾਜਾਂ ਤੇ ਜਿੱਤ ਮਿਲੇਗੀ। ਕਾਰਜ ਵਿੱਚ ਜਸ ਪ੍ਰਾਪਤ ਹੋਵੇਗਾ। ਖਰਚ ਦੀ ਮਾਤਰਾ ਜਿਆਦਾ ਰਹੇਗੀ।
ਮੀਨ : ਸਨੇਹੀਆਂ ਅਤੇ ਦੋਸਤਾਂ ਦੇ ਨਾਲ ਮੁਲਾਕਾਤ ਹੋਵੇਗੀ। ਸਰੀਰਕ ਸਿਹਤ ਵੀ ਠੀਕ ਰਹੇਗੀ। ਗੁੱਸੇ ਤੇ ਕਾਬੂ ਰੱਖੋ, ਜਿਸਦੇ ਨਾਲ ਮਾਨਸਿਕ ਇਕਾਗਰਤਾ ਬਣੀ ਰਹੇਗੀ।
-
International1 month ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International2 months ago
ਆਸਟਰੇਲੀਆ ਵਿੱਚ ਸੀਪਲੇਨ ਹਾਦਸਾਗ੍ਰਸਤ ਹੋਣ ਕਾਰਨ 3 ਸੈਲਾਨੀਆਂ ਦੀ ਮੌਤ, 3 ਜ਼ਖ਼ਮੀ
-
International1 month ago
ਕੈਲੀਫੋਰਨੀਆ ਵਿਚ ਅੱਗ ਨੇ ਮਚਾਈ ਤਬਾਹੀ, ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਸਿੱਖ ਸੰਸਥਾਵਾਂ
-
International1 month ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
Mohali1 month ago
ਕਣਕ ਦਾ ਰੇਟ 2275 ਰੁਪਏ ਪ੍ਰਤੀ ਕੁਇੰਟਲ, ਆਟਾ ਵਿਕ ਰਿਹਾ 40 ਰੁਪਏ ਕਿਲੋ
-
Mohali1 month ago
ਦੁਖ ਦਾ ਪ੍ਰਗਟਾਵਾ
-
Punjab1 month ago
ਦੋਸਤ ਵੱਲੋਂ ਦੋਸਤ ਦਾ ਕਤਲ
-
National1 month ago
ਘਰ ਦੇ ਬਾਹਰ ਸੁੱਤੀ ਔਰਤ ਅਤੇ ਉਸਦੀ ਦੋਹਤੀ ਦਾ ਕਤਲ