Connect with us

National

ਕਾਰ ਅਤੇ ਟਰੱਕ ਦੀ ਟੱਕਰ ਦੌਰਾਨ 8 ਸ਼ਰਧਾਲੂਆਂ ਦੀ ਮੌਤ

Published

on

 

ਹਰਿਆਣਾ, 3 ਸਤੰਬਰ (ਸ.ਬ.) ਜੀਂਦ ਦੇ ਨਰਵਾਨਾ ਵਿਚ ਸ਼ਰਧਾਲੂਆਂ ਨਾਲ ਭਰੇ ਵਾਹਨ ਦੇ ਟਰੱਕ ਦੀ ਲਪੇਟ ਵਿਚ ਆ ਜਾਣ ਨਾਲ 3 ਔਰਤਾਂ ਸਣੇ 8 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 8 ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਨਰਵਾਨਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਨੇ ਦੱਸਿਆ ਕਿ ਕੁਰੂਕਸ਼ੇਤਰ ਦੇ ਮਰਛੇਦੀ ਪਿੰਡ ਤੋਂ ਤਕਰੀਬਨ 15 ਲੋਕ ਬੀਤੀ ਸ਼ਾਮ ਇਕ ਕਾਰ ਰਾਹੀਂ ਰਾਜਸਥਾਨ ਦੇ ਗੋਗਾਮੇੜੀ ਧਾਮ ਵਿਚ ਪੂਜਾ ਲਈ ਜਾ ਰਹੇ ਸਨ। ਬੀਤੀ ਦੇਰ ਰਾਤ ਤਕਰੀਬਨ ਸਾਢੇ 12 ਵਜੇ ਜਦੋਂ ਉਹ ਨਰਵਾਨਾ ਦੇ ਬਿਰਧਾਨਾ ਪਿੰਡ ਨੇੜੇ ਪਹੁੰਚੇ ਤਾਂ ਮਗਰੋਂ ਆ ਰਹੇ ਇਕ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਕਾਰ ਟੋਏ ਵਿਚ ਪਲਟ ਗਈ।

ਹਾਦਸੇ ਮਗਰੋਂ ਰਾਹਗੀਰਾਂ ਨੇ ਕਾਰ ਵਿਚ ਸਵਾਰ ਵਿਅਕਤੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਨਰਵਾਨਾ ਥਾਣਾ ਸਦਰ ਪੁਲੀਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਨਰਵਾਨਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 8 ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਬਾਕੀਆਂ ਨੂੰ ਅਗਰੋਹਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ।

ਮ੍ਰਿਤਕਾਂ ਦੀ ਪਛਾਣ ਰੁਕਮਣੀ, ਕਾਮਿਨੀ, ਤੇਜਪਾਲ, ਸੁਰੇਸ਼, ਪਰਮਜੀਤ ਤੇ ਮੁਕਤੀ ਵਜੋਂ ਹੋਈ ਹੈ। ਬਾਕੀ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ। ਪੁਲੀਸ ਨੇ ਦੱਸਿਆ ਕਿ ਘਟਨਾ ਵਿਚ ਸ਼ਾਮਲ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Continue Reading

National

ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਵੋਟਰਾਂ ਨੇ ਦਿਖਾਇਆ ਭਾਰੀ ਉਤਸ਼ਾਹ

Published

on

By

 

ਸ਼ਾਮ 5 ਵਜੇ ਤੱਕ ਹੋਈ 57.70 ਫੀਸਦੀ ਪੋਲਿੰਗ, ਵੋਟਰਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ

ਨਵਂੀਂ ਦਿੱਲੀ, 5 ਫਰਵਰੀ (ਸ.ਬ.) ਦਿੱਲੀ ਅਸੈਂਬਲੀ ਦੀਆਂ 70 ਸੀਟਾਂ ਲਈ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਦੌਰਾਨ ਵੋਟਰਾਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਗਿਆ ਹੈ। ਸ਼ਾਮ 5 ਵਜੇ ਤੱਕ 57.70 ਫ਼ੀਸਦੀ ਪੋਲਿੰਗ ਦਰਜ ਕੀਤੀ ਗਈ ਹੈ।

ਇਨ੍ਹਾਂ ਚੋਣਾਂ ਵਿਚ ਵੋਟਿੰਗ ਲਈ ਕਰੀਬ 1.56 ਕਰੋੜ ਵੋਟਰ ਯੋਗ ਹਨ, ਜੋ 699 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਕਰਨਗੇ। ਪੋਲਿੰਗ ਲਈ ਕੁਲ 13,766 ਪੋਲਿੰਗ ਬੂਥ ਬਣਾਏ ਗਏ ਹਨ।

ਦਿੱਲੀ ਚੋਣਾਂ ਲਈ ਸਖ਼ਤ ਸੁਰੱਖਿਆ ਬੰਦੋਬਸਤ ਕੀਤੇ ਗਏ ਹਨ। ਚੋਣਾਂ ਦੇ ਅਮਲ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ ਪੁਲੀਸ ਦੇ 30,000 ਜਵਾਨ ਤੇ ਨੀਮ ਫੌਜੀ ਬਲਾਂ ਦੀਆਂ 220 ਕੰਪਨੀਆਂ ਕੌਮੀ ਰਾਜਧਾਨੀ ਵਿਚ ਤਾਇਨਾਤ ਕੀਤੀਆਂ ਗਈਆਂ ਹਨ।

ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਲਈ ਸਵੇਰੇ ਤੋਂ ਹੀ ਬੂਥਾਂ ਉੱਪਰ ਕਤਾਰਾਂ ਲੱਗ ਗਈਆਂ। ਇਸ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ, ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਸੰਦੀਪ ਦੀਕਸ਼ਿਤ ਅਤੇ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਸਮੇਤ ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਆਪ ਦੇ ਮਨੀਸ਼ ਸਿਸੋਦੀਆ, ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਸਵੇਰੇ ਚੋਣ ਬੂਥਾਂ ਤੇ ਜਾ ਕੇ ਵੋਟਾਂ ਪਾਈਆਂ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਰਾਸ਼ਟਰਪਤੀ ਅਸਟੇਟ ਦੇ ਇਕ ਪੋਲਿੰਗ ਬੂਥ ਤੇ ਸਵੇਰੇ 9 ਵਜੇ ਦੇ ਕਰੀਬ ਵੋਟ ਪਾਈ।

ਨਵੀਂ ਦਿੱਲੀ ਹਲਕੇ ਤੋਂ ਉਮੀਦਵਾਰ ਸੰਦੀਪ ਦੀਕਸ਼ਿਤ ਨੇ ਜੰਗਪੁਰਾ ਹਲਕੇ ਵਿਚ ਵੋਟ ਪਾਈ। ਆਪ ਸੁਪਰੀਮੋ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਪਰਿਵਾਰ ਨਾਲ ਵੋਟ ਪਾਉਣ ਲਈ ਪਹੁੰਚੇ। ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਪੜਪੜਗੰਜ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦੇ ਮਯੂਰ ਵਿਹਾਰ ਫੇਜ਼ 1 ਪੋਲਿੰਗ ਸਟੇਸ਼ਨ ਤੇ ਆਪਣੀ ਵੋਟ ਪਾਈ। ਰਾਜੌਰੀ ਗਾਰਡਨ ਤੋਂ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ।

ਇਨ੍ਹਾਂ ਚੋਣਾਂ ਵਿਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਭਾਜਪਾ ਤੇ ਕਾਂਗਰਸ ਦਰਮਿਆਨ ਹੈ। ਆਪ ਜਿੱਥੇ ਆਪਣੀਆਂ ਲੋਕ ਭਲਾਈ ਸਕੀਮਾਂ ਦੇ ਸਿਰ ਤੇ ਲਗਾਤਾਰ ਤੀਜੀ ਵਾਰ ਸੱਤਾ ਵਿਚ ਆਉਣ ਲਈ ਜ਼ੋਰ ਅਜ਼ਮਾਈ ਕਰ ਰਹੀ ਹੈ, ਉਥੇ ਭਾਜਪਾ ਤੇ ਕਾਂਗਰਸ ਮੁੜ ਉਭਾਰ ਦੀ ਤਲਾਸ਼ ਵਿੱਚ ਹਨ।

Continue Reading

National

ਹਾਈਵੇਅ ਤੇ 5 ਵਾਹਨਾਂ ਦੀ ਟੱਕਰ ਦੌਰਾਨ ਇੱਕ ਔਰਤ ਦੀ ਮੌਤ, 6 ਗੰਭੀਰ ਜ਼ਖਮੀ

Published

on

By

 

ਖਗੜੀਆ, 5 ਫਰਵਰੀ (ਸ.ਬ.) ਖਗੜੀਆ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ। ਜਦਕਿ 6 ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਦਾ ਇਲਾਜ ਸਦਰ ਹਸਪਤਾਲ ਵਿੱਚ ਚੱਲ ਰਿਹਾ ਹੈ। ਘਟਨਾ ਅੱਜ ਸਵੇਰੇ ਵਾਪਰੀ। ਹਾਲਾਂਕਿ ਇਸ ਘਟਨਾ ਵਿੱਚ ਮਰਨ ਵਾਲੀ ਔਰਤ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਬਗੁਲਵਾ ਢਾਲਾ ਨੇੜੇ ਓਵਰਟੇਕ ਕਰਨ ਕਾਰਨ ਵਾਪਰਿਆ। ਜਿਸ ਵਿੱਚ ਦੋ ਟਰੱਕ, ਇੱਕ ਟਰੈਕਟਰ ਅਤੇ ਦੋ ਪਿਕਅੱਪ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਘਟਨਾ ਤੋਂ ਬਾਅਦ ਆਸ-ਪਾਸ ਦੇ ਲੋਕ ਮੌਕੇ ਤੇ ਪਹੁੰਚੇ ਅਤੇ ਸਾਰੇ ਜ਼ਖਮੀਆਂ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ। ਜਿਸ ਤੋਂ ਬਾਅਦ ਜ਼ਖਮੀਆਂ ਨੂੰ ਇਲਾਜ ਲਈ ਭੇਜਿਆ ਗਿਆ।

ਘਟਨਾ ਦੇ ਸਬੰਧ ਵਿੱਚ ਪਿਕਅਪ ਚਾਲਕ ਮੁਹੰਮਦ, ਪੱਛਮੀ ਬੰਗਾਲ ਦੇ ਜ਼ਿਲਾ ਮੁਰਸ਼ਿਦਾਬਾਦ ਦਾ ਰਹਿਣ ਵਾਲਾ ਹੈ, ਜੋ ਕਿ ਸਦਰ ਹਸਪਤਾਲ ਖਗੜੀਆ ਵਿੱਚ ਜ਼ੇਰੇ ਇਲਾਜ ਹੈ। ਸਲੀਮ ਸੇਖ ਨੇ ਦੱਸਿਆ ਕਿ ਉਹ ਪੱਛਮੀ ਬੰਗਾਲ ਤੋਂ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਤਾਜਪੁਰ ਜਾ ਰਿਹਾ ਸੀ। ਜਿਸਦੇ ਨਾਲ ਉਸਦੇ ਦੋ ਸਾਥੀਆਂ ਮੁਹੰਮਦ ਆਸਿਮ ਅਤੇ ਅਬੂਬਖਸ਼ ਵੀ ਉੱਥੇ ਸਨ। ਡਰਾਈਵਰ ਨੇ ਦੱਸਿਆ ਕਿ ਇਹ ਘਟਨਾ ਸਵੇਰੇ 8 ਵਜੇ ਦੇ ਕਰੀਬ ਵਾਪਰੀ। ਜਿੱਥੇ ਦੋ ਟਰੱਕ ਤੇਜ਼ ਰਫਤਾਰ ਨਾਲ ਓਵਰਟੇਕ ਕਰ ਰਹੇ ਸਨ। ਇਸ ਦੌਰਾਨ ਦੋਵੇਂ ਟਰੱਕ ਚਾਲਕਾਂ ਨੇ ਆਪਣੀ ਪਿਕਅੱਪ ਨਾਲ ਇਕ ਹੋਰ ਪਿਕਅੱਪ ਨੂੰ ਟੱਕਰ ਮਾਰ ਦਿੱਤੀ। ਇਸ ਮਾਮਲੇ ਵਿੱਚ ਪਸਰਾਹਾ ਥਾਣਾ ਮੁਖੀ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਸਦਰ ਹਸਪਤਾਲ ਭੇਜਿਆ ਗਿਆ ਹੈ।

Continue Reading

National

ਸਾਬਕਾ ਕ੍ਰਿਕਟਰ ਰਾਹੁਲ ਦ੍ਰਾਵਿੜ ਦੀ ਕਾਰ ਦੀ ਆਟੋ ਨਾਲ ਟੱਕਰ, ਜਾਨੀ ਨੁਕਸਾਨ ਤੋਂ ਬਚਾਅ

Published

on

By

 

ਬੰਗਲੁਰੂ, 5 ਫਰਵਰੀ (ਸ.ਬ.) ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਕ੍ਰਿਕਟਰ ਰਾਹੁਲ ਦ੍ਰਾਵਿੜ ਨੂੰ ਇੱਥੇ ਇੱਕ ਆਟੋ ਡਰਾਈਵਰ ਨਾਲ ਬਹਿਸ ਕਰਦੇ ਹੋਏ ਦੇਖਿਆ ਗਿਆ। ਇਹ ਘਟਨਾ ਕਥਿਤ ਤੌਰ ਤੇ ਬੀਤੀ ਸ਼ਾਮ ਬੰਗਲੁਰੂ ਦੇ ਕਨਿੰਘਮ ਰੋਡ ਤੇ ਵਾਪਰੀ ਦੱਸੀ ਜਾ ਰਹੀ ਹੈ। ਹਾਈ ਗਰਾਊਂਡ ਟਰੈਫਿਕ ਪੁਲੀਸ ਸਟੇਸ਼ਨ ਦੇ ਅਨੁਸਾਰ ਇਸ ਸਬੰਧੀ ਭਾਰਤੀ ਟੀਮ ਦੇ ਸਾਬਕਾ ਕਪਤਾਨ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ।

ਬੀਤੀ ਸ਼ਾਮ 6.30 ਵਜੇ ਦੇ ਕਰੀਬ ਲਏ ਗਏ ਵੀਡੀਓ ਵਿੱਚ ਦ੍ਰਾਵਿੜ ਨੂੰ ਕੰਨੜ ਭਾਸ਼ਾ ਵਿੱਚ ਬਹਿਸ ਕਰਦੇ ਹੋਏ ਦੇਖਿਆ ਗਿਆ, ਜੋ ਡਰਾਈਵਰ ਤੋਂ ਪੁੱਛ ਰਿਹਾ ਸੀ ਕਿ ਉਸਨੇ ਬ੍ਰੇਕ ਕਿਉਂ ਨਹੀਂ ਲਗਾਈ। ਦ੍ਰਾਵਿੜ ਇੰਡੀਅਨ ਐਕਸਪ੍ਰੈਸ ਸਰਕਲ ਤੋਂ ਮਿਲਰਜ਼ ਰੋਡ ਵੱਲ ਜਾ ਰਿਹਾ ਸੀ। ਜਦੋਂ ਉਥੇ ਖੜ੍ਹੇ ਇਕ ਦਰਸ਼ਕ ਨੂੰ ਅਹਿਸਾਸ ਹੋਇਆ ਕਿ ਇਹ ਦ੍ਰਾਵਿੜ ਹੈ ਤਾਂ ਉਸ ਵੱਲੋਂ ਇਹ ਵੀਡੀਓ ਬਣਾਈ ਗਈ। ਸਾਬਕਾ ਮੁੱਖ ਕੋਚ ਆਪਣੀ ਕਾਰ ਤੇ ਨਾਲ ਆਟੋ ਟਕਰਾਉਣ ਕਾਰਨ ਹੋਏ ਨੁਕਸਾਨ ਤੋਂ ਪਰੇਸ਼ਾਨ ਸੀ।

Continue Reading

Latest News

Trending