Connect with us

Mohali

ਮੱਛਲੀ ਕਲਾਂ ਵਿੱਚੋਂ ਲੰਘਦੀ ਨਦੀ ਉਪਰ ਪੁਲ ਬਣਵਾਉਣ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ

Published

on

 

 

ਖਰੜ, 4 ਸਤੰਬਰ (ਸ.ਬ.) ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਪਿੰਡ ਮੱਛਲੀ ਕਲਾਂ ਵਿਚੋਂ ਲੰਘਦੀ ਪਟਿਆਲਾ ਕੀ ਰਾਓ ਨਦੀ ਉਪਰ ਬਣੇ ਕਾਜ਼ਵੇਅ ਦੀ ਥਾਂ ਵੱਡੇ ਪੁਲ ਦੀ ਉਸਾਰੀ ਕਰਨ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਰਾਜ਼ ਸ਼ਿਆਮਕਰਨ ਤਿੜਕੇ ਨੂੰ ਇਕ ਮੰਗ ਪੱਤਰ ਸੌਂਪਿਆ ਹੈ।

ਪੱਤਰ ਵਿਚ ਸ੍ਰੀ ਮੱਛਲੀ ਕਲਾਂ ਨੇ ਲਿਖਿਆ ਹੈ ਕਿ ਇਲਾਕੇ ਦੇ ਲੋਕਾਂ ਦੀ ਆਵਾਜਾਈ ਵਾਸਤੇ ਕਈ ਸਾਲ ਪਹਿਲਾਂ ਪਿੰਡ ਮੱਛਲੀ ਕਲਾਂ ਕੋਲੋਂ ਲੰਘਦੀ ਇਸ ਨਦੀ ਉਪਰ ਕਾਜ਼ਵੇਅ ਬਣਾਇਆ ਗਿਆ ਸੀ ਜਿਸ ਦੇ ਪਾਈਪ ਕਾਫ਼ੀ ਛੋਟੇ ਹਨ। ਉਹਨਾਂ ਲਿਖਿਆ ਹੈ ਕਿ ਛੋਟੇ ਪਾਈਪ ਹੋਣ ਕਾਰਨ ਬਰਸਾਤਾਂ ਦੇ ਮੌਸਮ ਵਿੱਚ ਪੂਰੇ ਪਾਣੀ ਦਾ ਨਿਕਾਸ ਨਹੀਂ ਹੁੰਦਾ ਤੇ ਪਾਣੀ ਸੜਕ ਉਪਰੋਂ ਲੰਘਣ ਲੱਗ ਪੈਂਦਾ ਹੈ, ਜਿਸ ਕਾਰਨ ਆਉਣ ਜਾਣ ਵਾਲਿਆਂ ਖਾਸ ਕਰਕੇ ਨੌਕਰੀਪੇਸ਼ਾ ਲੋਕਾਂ, ਦਿਹਾੜੀਦਾਰਾਂ, ਕਿਸਾਨਾਂ ਆਦਿ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਦੋਧੀਆਂ ਨੂੰ ਕਾਫ਼ੀ ਨੁਕਸਾਨ ਝੱਲਣਾ ਪੈਂਦਾ ਹੈ ਕਿਉਂਕਿ ਬਰਸਾਤਾਂ ਦੇ ਦਿਨਾਂ ਵਿੱਚ ਇਹ ਰਸਤਾ ਪੂਰੀ ਤਰ੍ਹਾਂ ਪਾਣੀ ਵਿੱਚ ਡੁਬਿਆ ਰਹਿੰਦਾ ਹੈ।

ਉਨ੍ਹਾਂ ਲਿਖਿਆ ਹੈ ਕਿ ਲਗਭਗ ਇੱਕ ਦਰਜਨ ਪਿੰਡਾਂ ਦੇ ਲੋਕ ਆਪੋ ਆਪਣੇ ਕੰਮਾਂ ਲਈ ਖਰੜ, ਮੁਹਾਲੀ ਅਤੇ ਚੰਡੀਗੜ੍ਹ ਜਾਣ ਲਈ ਇਸੇ ਰਸਤੇ ਦੀ ਵਰਤੋਂ ਕਰਦੇ ਹਨ। ਰਸਤੇ ਉਤੇ ਪਾਣੀ ਭਰ ਜਾਣ ਨਾਲ ਅਣਸੁਖਾਵੀਂ ਘਟਨਾ ਦਾ ਵੀ ਖ਼ਦਸ਼ਾ ਰਹਿੰਦਾ ਹੈ। ਪਾਈਪ ਵਿੱਚ ਪਾਣੀ ਭਰ ਜਾਣ ਕਾਰਨ/ਓਵਰ ਫਲੋਅ ਹੋ ਜਾਣ ਕਾਰਨ ਉਹਨਾਂ ਨੂੰ ਉਪਰੋਂ ਹੋਰਨਾਂ ਰਸਤਿਆਂ ਤੋਂ ਘੁੰਮ ਕੇ ਆਉਣਾ ਜਾਣਾ ਪੈਂਦਾ ਹੈ ਜਿਸ ਨਾਲ ਸਮੇਂ ਦੀ ਬਰਬਾਦੀ ਵੀ ਹੁੰਦੀ ਹੈ।

ਉਨ੍ਹਾਂ ਲਿਖਿਆ ਹੈ ਕਿ ਜੇ ਇੱਥੇ ਪੁਲ ਬਣ ਜਾਂਦਾ ਹੈ ਤਾਂ ਪਿੰਡ ਅਤੇ ਇਲਾਕੇ ਦੇ ਲੋਕਾਂ ਨੂੰ ਆਉਣ-ਜਾਣ ਵਿਚ ਕਾਫ਼ੀ ਸੌਖ ਹੋ ਜਾਵੇਗੀ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਾਜਵੇਅ ਦੇ ਪਾਈਪ ਨੂੰ ਵੱਡਾ ਕਰਕੇ ਉਸਦੇ ਉੱਪਰ ਪੁਲ ਦੀ ਉਸਾਰੀ ਕਰਵਾਈ ਜਾਵੇ ਤਾਂ ਜੋ ਵਸਨੀਕਾਂ ਅਤੇ ਰਾਹਗੀਰਾਂ ਨੂੰ ਇਸ ਪੁਰਾਣੀ ਅਤੇ ਛੋਟੀ ਕਾਜ਼ਵੇਅ ਕਾਰਨ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਤੋਂ ਨਿਜਾਤ ਮਿਲੇ।

Continue Reading

Mohali

ਫੇਜ਼ 1 ਦੇ ਪੁਰਾਣੇ ਬੈਰੀਅਰ ਤੇ ਲੋਕਾਂ ਵਲੋਂ ਕੂੜਾ ਸੁੱਟੇ ਜਾਣ ਕਾਰਨ ਪੈਦਾ ਹੋ ਰਹੀਆਂ ਹਨ ਕਈ ਸਮੱਸਿਆਵਾਂ : ਪੁਸ਼ਪਾ ਪੁਰੀ

Published

on

By

 

ਐਸ ਏ ਐਸ ਨਗਰ, 15 ਜਨਵਰੀ (ਆਰਪੀ ਵਾਲੀਆ) ਸਮਾਜ ਸੇਵਿਕਾ ਪੁਸ਼ਪਾ ਪੁਰੀ ਨੇ ਕਿਹਾ ਹੈ ਕਿ ਸਥਾਨਕ ਫੇਜ਼ 1 ਦੇ ਬੈਰੀਅਰ ਤੇ ਗੋਲ ਚੱਕਰ ਦੇ ਕੋਲ ਅਨੇਕਾਂ ਲੋਕ ਕੂੜਾ ਸੁੱਟ ਦਿੰਦੇ ਹਨ, ਜਿਸ ਕਾਰਨ ਉਥੇ ਦਿਨ ਰਾਤ ਗੰਦਗੀ ਖਿਲਰੀ ਰਹਿੰਦੀ ਹੈ। ਇਸ ਸੰਬੰਧੀ ਗੱਲ ਕਰਦਿਆਂ ਪੁਸ਼ਪਾ ਪੁਰੀ ਨੇ ਕਿਹਾ ਕਿ ਇਸ ਥਾਂ ਤੇ ਕੁੱਝ ਲੋਕਾਂ ਵੱਲੋਂ ਕੂੜਾ ਸੁੱਟਣ ਕਾਰਨ ਇੱਥੇ ਗੰਦਗੀ ਦੇ ਢੇਰ ਬਣ ਗਏ ਹਨ ਜਿਹਨਾਂ ਨੂੰ ਆਵਾਰਾ ਪਸ਼ੂ ਫਰੋਲਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਇਹ ਆਵਾਰਾ ਪਸ਼ੂ ਕੂੜੇ ਦੇ ਢੇਰ ਵਿੱਚ ਪਏ ਪਲਾਸਟਿਕ ਦੇ ਲਿਫਾਫੇ ਵੀ ਖਾ ਜਾਂਦੇ ਹਨ, ਜੋ ਕਿ ਉਹਨਾਂ ਦੀ ਸਿਹਤ ਲਈ ਹਾਨੀਕਾਰਕ ਹੁੰਦੇ ਹਨ। ਉਹਨਾਂ ਕਿਹਾ ਕਿ ਇਹ ਅਵਾਰਾ ਪਸ਼ੂ ਇਸ ਕੂੜੇ ਨੂੰ ਫਰੋਲ ਕੇ ਦੂਰ ਦੂਰ ਤਕ ਗੰਦਗੀ ਫੈਲਾ ਦਿੰਦੇ ਹਨ।

ਉਹਨਾਂ ਕਿਹਾ ਕਿ ਮੁਹਾਲੀ ਨੂੰ ਆਧੁਨਿਕ ਸ਼ਹਿਰ ਕਿਹਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਲੋਕ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਦੀ ਥਾਂ ਖੁੱਲੀਆਂ ਥਾਵਾਂ ਤੇ ਸ਼ਰੇਆਮ ਕੂੜਾ ਸੁੱਟਦੇ ਰਹਿੰਦੇ ਹਨ, ਜਿਸ ਕਾਰਨ ਸ਼ਹਿਰ ਦੀ ਸੁੰਦਰਤਾ ਵੀ ਖਰਾਬ ਹੁੰਦੀ ਹੈ ਅਤੇ ਇਸ ਕੂੜੇ ਕਾਰਨ ਅਨੇਕਾਂ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਹਨ। ਉਹਨਾਂ ਕਿਹਾ ਕਿ ਬਰਸਾਤ ਦੇ ਦਿਨਾਂ ਵਿੱਚ ਇਸ ਕੂੜੇ ਤੋਂ ਬਹੁਤ ਬਦਬੂ ਆਉਂਦੀ ਹੈ ਅਤੇ ਬਰਸਾਤੀ ਪਾਣੀ ਨਾਲ ਇਹ ਕੂੜਾ ਬਹੁਤ ਦੂਰ ਤਕ ਫੈਲ ਜਾਂਦਾ ਹੈ। ਉਹਨਾਂ ਮੰਗ ਕੀਤੀ ਕਿ ਇਸ ਕੂੜੇ ਨੂੰ ਤੁਰੰਤ ਚੁਕਵਾਇਆ ਜਾਵੇ ਅਤੇ ਇਥੇ ਕੂੜਾ ਸੁੱਟਣ ਤੋਂ ਲੋਕਾਂ ਨੂੰ ਰੋਕਿਆ ਜਾਵੇ।

Continue Reading

Mohali

ਦੁਖ ਦਾ ਪ੍ਰਗਟਾਵਾ

Published

on

By

 

ਐਸ ਏ ਐਸ ਨਗਰ, 15 ਜਨਵਰੀ (ਸ.ਬ.) ਪੰਜਾਬ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਨੇ ਬਾਪੂ ਸਰੂਪ ਸਿੰਘ ਦੇ ਅਕਾਲ ਚਲਾਣੇ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਹਨਾਂ ਦੇ ਵਿਛੋੜੇ ਨੂੰ ਪੰਥ ਲਈ ਕਦੇ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।

ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਗੁਰਬਖਸ਼ ਸਿੰਘ ਵਿਰਕ ਠਸਕਾ ਅਲੀ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਲਈ ਲੰਮੀ ਭੁੱਖ ਹੜਤਾਲ ਕਰਕੇ ਹੱਡੀਆਂ ਦਾ ਪਿੰਜਰ ਬਣੇ ਬਾਪੂ ਸੂਰਤ ਸਿੰਘ ਖਾਲਸਾ ਸਰਕਾਰਾਂ ਦੇ ਨਾਲ ਨਾਲ ਆਪਣਿਆਂ ਦੀ ਅਲੋਚਨਾ ਦਾ ਸ਼ਿਕਾਰ ਹੁੰਦੇ ਰਹੇ। ਸਰਕਾਰਾਂ ਨੇ ਹਸਪਤਾਲ ਵਿੱਚ ਰੱਖਕੇ ਜਬਰੀ ਖੁਰਾਕ ਦਿੱਤੀ। ਆਖਿਰ ਭਾਈ ਜਗਤਾਰ ਸਿੰਘ ਹਵਾਰਾ ਦੇ ਕਹਿਣ ਤੇ ਮਰਨ ਵਰਤ ਖਤਮ ਕਰ ਦਿੱਤਾ ਤਾਂ ਸਰਕਾਰ ਨੇ ਅਮਰੀਕਾ ਭੇਜ ਦਿੱਤਾ। ਜਿੱਥੇ ਅੱਜ ਬਾਪੂ ਸੂਰਤ ਸਿੰਘ ਖਾਲਸਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।

Continue Reading

Mohali

ਗੁ. ਨਥਾਣਾ ਸਾਹਿਬ ਵਿਖੇ ਲਗਾਇਆ 7ਵਾਂ ਦਸਤਾਰ ਸਿਖਲਾਈ ਕੈਂਪ

Published

on

By

 

 

ਘਨੌਰ, 15 ਜਨਵਰੀ (ਅਭਿਸ਼ੇਕ ਸੂਦ) ਹਲਕਾ ਘਨੌਰ ਦੇ ਪਿੰਡ ਜੰਡ ਮੰਗੋਲੀ ਵਿਖੇ ਮਾਘੀ ਦਾ ਜੋੜ ਮੇਲ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਗੁ. ਸ੍ਰੀ ਨਥਾਣਾ ਸਾਹਿਬ ਵਿਖੇ 7ਵਾਂ ਦਸਤਾਰ, ਦੁਮਾਲਾ ਸਿਖਲਾਈ ਕੈਂਪ ਲਗਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ. ਜਸਵਿੰਦਰ ਸਿੰਘ ਚਪੜ੍ਹ (ਸਟੇਟ ਅਵਾਰਡੀ) ਅਤੇ ਦਸਤਾਰ ਕੋਚ ਸ. ਰਣਬੀਰ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ 115 ਵੀਰਾਂ – ਭੈਣਾਂ ਨੂੰ ਸਿਰ ਤੇ ਦਸਤਾਰ-ਦੁਮਾਲੇ ਸਜਾਉਣ ਦੀ ਸਿਖਲਾਈ ਦਿੱਤੀ ਗਈ ਅਤੇ 85 ਦਸਤਾਰਾਂ ਮੁਫਤ ਭੇਂਟ ਕੀਤੀਆਂ ਗਈਆਂ।

ਇਸ ਮੌਕੇ ਸ. ਕ੍ਰਿਪਾਲ ਸਿੰਘ ਬਡੂੰਗਰ, ਬਾਬਾ ਗੁਰਤਾਰ ਸਿੰਘ ਚਪੜ੍ਹ, ਸ. ਜਸਮੇਰ ਸਿੰਘ ਲਾਛੜੂ, ਸ. ਨਿਸ਼ਾਨ ਸਿੰਘ ਜਫ਼ਰਵਾਲ, ਸ. ਸੁਰਿੰਦਰ ਸਿੰਘ ਘੁਮਾਣਾ, ਮਨਜੀਤ ਸਿੰਘ ਜੰਡ ਮੰਗੋਲੀ, ਗੁਰਸੇਵਕ ਸਿੰਘ ਯੂ. ਐਸ. ਏ., ਸੰਤ ਸਿੰਘ ਬੋਸਰ, ਨਵਰਿੰਦਰ ਸਿੰਘ ਸਰਹੰਦ, ਕਰਮਜੀਤ ਸਿੰਘ ਡਕਾਲਾ, ਸੁੱਖ ਫਤਹਿਗੜੀਆ, ਸੁਖਬੀਰ ਸਿੰਘ ਭਗੜਾਣਾ, ਗੁਰਪ੍ਰੀਤ ਸਿੰਘ ਕਬੂਲਪੁਰ, ਗੁਰਰੂਪ ਕੌਰ, ਗੁਰਕਿਰਤ ਕੌਰ, ਜਸਪ੍ਰੀਤ ਕੌਰ, ਗੁਰਵਿੰਦਰ ਸਿੰਘ ਪਿੱਪਲ ਮੰਗੋਲੀ, ਇੰਦਰਬੀਰ ਸਿੰਘ, ਸਰਪੰਚ ਕਰਮ ਸਿੰਘ ਜੰਦਮੰਗੋਲੀ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ ਕਾਮੀ ਕਲ੍ਹਾਂ, ਬਲਵੰਤ ਸਿੰਘ ਘਨੌਰ, ਗੁਰਦੀਪ ਸਿੰਘ ਖਾਲਸਾ, ਪ੍ਰਿਤਪਾਲ ਸਿੰਘ ਚਪੜ ਹਾਜ਼ਰ ਰਹੇ।

Continue Reading

Trending