Connect with us

National

ਕਾਰ ਦੀ ਟੱਕਰ ਕਾਰਨ ਔਰਤ ਦੀ ਮੌਤ

Published

on

 

ਮੁੰਬਈ, 4 ਸਤੰਬਰ (ਸ.ਬ.) ਮੁੰਬਈ ਦੇ ਮਲਾਡ ਇਲਾਕੇ ਵਿੱਚ ਇਕ ਤੇਜ਼ ਰਫ਼ਤਾਰ ਐਸਯੂਵੀ ਕਾਰ ਦੀ ਟੱਕਰ ਕਾਰਨ 26 ਸਾਲਾ ਔਰਤ ਦੀ ਮੌਤ ਹੋ ਗਈ। ਪੁਲੀਸ ਨੇ ਅੱਜ ਦੱਸਿਆ ਕਿ ਇਹ ਘਟਨਾ ਬੀਤੀ ਰਾਤ ਦੀ ਗੁੜੀਆ ਪਾੜਾ ਇਲਾਕੇ ਵਿਚ ਵਾਪਰੀ, ਜਿਸ ਤੋਂ ਬਾਅਦ ਪੁਲੀਸ ਨੇ ਕਾਰ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਮੁਤਾਬਕ ਗ੍ਰਿਫ਼ਤਾਰ ਕਾਰ ਡਰਾਈਵਰ ਮਰਚੈਂਟ ਨੇਵੀ ਦਾ ਇਕ ਅਧਿਕਾਰੀ ਹੈ। ਮਲਾਡ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਪਛਾਣ ਸ਼ਹਾਨਾ ਕਾਜੀ ਦੇ ਰੂਪ ਵਿਚ ਹੋਈ ਹੈ, ਜੋ ਰਾਤ ਕਰੀਬ 10 ਵਜੇ ਪੈਦਲ ਜਾ ਰਹੀ ਸੀ ਤਾਂ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ।

ਘਟਨਾ ਤੋਂ ਬਾਅਦ ਜ਼ਖਮੀ ਸ਼ਹਾਨਾ ਨੂੰ ਨੇੜੇ ਦੇ ਹਸਪਤਾਲ ਲੈ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਅਧਿਕਾਰੀ ਮੁਤਾਬਕ ਦੋਸ਼ੀ ਅਨੁਪ ਸਿਨਹਾ ਖਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਵਿਚ ਸ਼ਾਮਲ ਕਾਰ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਅਧਿਕਾਰੀ ਮੁਤਾਬਕ ਦੋਸ਼ੀ ਦਾ ਦਫ਼ਤਰ ਅੰਧੇਰੀ ਵਿਚ ਹੈ ਅਤੇ ਘਟਨਾ ਦੇ ਦਿਨ ਛੁੱਟੀ ਤੇ ਸੀ। ਉਨ੍ਹਾਂ ਨੇ ਕਿਹਾ ਕਿ ਦੋਸ਼ੀ ਕਿਤੇ ਸ਼ਰਾਬ ਦੇ ਨਸ਼ੇ ਵਿਚ ਤਾਂ ਗੱਡੀ ਨਹੀਂ ਚੱਲਾ ਰਿਹਾ ਸੀ, ਇਸ ਦਾ ਪਤਾ ਲਾਉਣ ਲਈ ਪੁਲੀਸ ਨੇ ਉਸ ਦੇ ਖ਼ੂਨ ਦੇ ਨਮੂਨੇ ਲਏ ਹਨ।

Continue Reading

National

ਪੁਲੀਸ ਨਾਲ ਮੁਕਾਬਲੇ ਦੌਰਾਨ ਇੱਕ ਗਊ ਤਸਕਰ ਜ਼ਖਮੀ, ਨਾਜਾਇਜ਼ ਪਿਸਤੌਲ, ਕਾਰਤੂਸ ਅਤੇ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ

Published

on

By

 

ਨੋਇਡਾ, 23 ਨਵੰਬਰ (ਸ.ਬ.) ਨੋਇਡਾ ਵਿੱਚ ਚੈਕਿੰਗ ਦੌਰਾਨ ਬੀਟਾ 2 ਪੁਲੀਸ ਦਾ ਇੱਕ ਗਊ ਤਸਕਰ ਨਾਲ ਮੁਕਾਬਲਾ ਹੋ ਗਿਆ। ਮੁਕਾਬਲੇ ਦੌਰਾਨ ਬਾਈਕ ਸਵਾਰ ਇੱਕ ਗਊ ਤਸਕਰ ਦੀ ਲੱਤ ਵਿੱਚ ਗੋਲੀ ਲੱਗ ਗਈ, ਜਿਸ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਭੇਜਿਆ ਗਿਆ ਹੈ। ਪੁਲੀਸ ਇਸ ਗਊ ਤਸਕਰ ਦੇ ਹੋਰ ਸਾਥੀਆਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਨਾਜਾਇਜ਼ ਪਿਸਤੌਲ, ਕਾਰਤੂਸ ਅਤੇ ਇੱਕ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਹੈ।

ਦਰਅਸਲ ਪੁਲੀਸ ਕਮਿਸ਼ਨਰ ਗੌਤਮ ਬੁੱਧ ਨਗਰ ਲਕਸ਼ਮੀ ਸਿੰਘ ਦੀਆਂ ਹਦਾਇਤਾਂ ਤੇ ਜ਼ਿਲ੍ਹੇ ਵਿੱਚ ਲਗਾਤਾਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸ ਚੈਕਿੰਗ ਮੁਹਿੰਮ ਦੌਰਾਨ ਥਾਣਾ ਬੀਟਾ 2 ਦੀ ਪੁਲੀਸ ਅੱਜ ਸਵੇਰੇ ਪੀ3 ਚੌਕ ਤੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਪੁਲੀਸ ਦਾ ਮੁਕਾਬਲਾ ਬਾਈਕ ਸਵਾਰ ਇੱਕ ਗਊ ਤਸਕਰ ਨਾਲ ਹੋ ਗਿਆ। ਪੁਲੀਸ ਦੀ ਗੋਲੀਬਾਰੀ ਕਾਰਨ ਗਊ ਤਸਕਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।

ਐਡੀਸ਼ਨਲ ਡੀਸੀਪੀ ਗ੍ਰੇਟਰ ਨੋਇਡਾ ਅਸ਼ੋਕ ਕੁਮਾਰ ਨੇ ਦੱਸਿਆ ਕਿ ਬੀਟਾ ਡੋ ਪੁਲੀਸ ਸਟੇਸ਼ਨ ਪੀ-3 ਚੌਕ ਤੇ ਅੱਜ ਸਵੇਰੇ ਵਾਹਨਾਂ ਦੀ ਜਾਂਚ ਕਰ ਰਹੀ ਸੀ। ਉਦੋਂ ਪੁਲੀਸ ਨੇ ਇਕ ਵਿਅਕਤੀ ਨੂੰ ਸ਼ੱਕੀ ਮੋਟਰਸਾਈਕਲ ਤੇ ਆਉਂਦੇ ਦੇਖਿਆ। ਪੁਲੀਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਕਤ ਵਿਅਕਤੀ ਮੋਟਰਸਾਈਕਲ ਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਪੁਲੀਸ ਟੀਮ ਵੱਲੋਂ ਜਦੋਂ ਉਸ ਦਾ ਪਿੱਛਾ ਕੀਤਾ ਗਿਆ ਤਾਂ ਬਦਮਾਸ਼ ਮੋਟਰਸਾਈਕਲ ਤੋਂ ਉਤਰ ਗਿਆ ਅਤੇ ਉਸ ਨੂੰ ਮਾਰਨ ਦੀ ਨੀਅਤ ਨਾਲ ਪੁਲੀਸ ਟੀਮ ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਟੀਮ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਇੱਕ ਗਊ ਤਸਕਰ ਦੀ ਲੱਤ ਵਿੱਚ ਗੋਲੀ ਲੱਗ ਗਈ।

ਮੁਕਾਬਲੇ ਵਿੱਚ ਜ਼ਖ਼ਮੀ ਹੋਏ ਗਊ ਤਸਕਰ ਦੀ ਪਛਾਣ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਦੌਜ ਥਾਣਾ ਖੇਤਰ ਦੇ ਪਿੰਡ ਆਲਮਪੁਰ ਵਾਸੀ ਆਲਮ ਵਜੋਂ ਹੋਈ ਹੈ। ਦੋਸ਼ੀ ਗਊ ਤਸਕਰ ਦੇ ਖਿਲਾਫ ਗੌਤਮ ਬੁੱਧ ਨਗਰ ਵਿੱਚ ਪਸ਼ੂ ਬੇਰਹਿਮੀ ਐਕਟ ਅਤੇ ਗਊ ਸਲਾਟਰ ਐਕਟ ਦੇ ਤਹਿਤ ਕਈ ਮਾਮਲੇ ਦਰਜ ਹਨ, ਜਿਸ ਵਿੱਚ ਦੋਸ਼ੀ ਫਰਾਰ ਸੀ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਨਜਾਇਜ਼ ਪਿਸਤੌਲ, ਦੋ ਜਿੰਦਾ ਕਾਰਤੂਸ, ਇੱਕ ਕੱਟਾ ਕਾਰਤੂਸ ਅਤੇ ਮਯੂਰ ਵਿਹਾਰ, ਦਿੱਲੀ ਤੋਂ ਚੋਰੀ ਕੀਤਾ ਇੱਕ ਮੋਟਰਸਾਈਕਲ ਸਪਲੈਂਡਰ ਪਲੱਸ ਬਰਾਮਦ ਕੀਤਾ ਹੈ। ਪੁਲੀਸ ਨੇ ਜ਼ਖਮੀ ਗਊ ਤਸਕਰ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਹੈ ਅਤੇ ਉਸ ਦੇ ਹੋਰ ਅਪਰਾਧਿਕ ਇਤਿਹਾਸ ਦੀ ਜਾਂਚ ਕਰ ਰਹੀ ਹੈ।

 

 

Continue Reading

National

ਮਾਂ ਵੱਲੋਂ ਆਪਣੀ ਬੱਚੀ ਦਾ ਗਲਾ ਘੁੱਟ ਕੇ ਕਤਲ

Published

on

By

 

ਨਵੀਂ ਦਿੱਲੀ, 23 ਨਵੰਬਰ (ਸ.ਬ.) ਉੱਤਰ-ਪੱਛਮ ਦਿੱਲੀ ਵਿੱਚ ਇਕ ਮਾਂ ਵਲੋਂ ਆਪਣੀ 5 ਸਾਲਾ ਧੀ ਦਾ ਗਲ਼ ਘੁੱਟ ਕੇ ਕਤਲ ਕਰ ਦਿੱਤਾ ਗਿਆ। ਦੋਸ਼ੀ ਮਾਂ ਨੇ ਇੰਸਟਾਗ੍ਰਾਮ ਤੇ ਮਿਲੇ ਇਕ ਵਿਅਕਤੀ ਨਾਲ ਵਿਆਹ ਕਰਨ ਲਈ ਆਪਣੀ ਮਾਸੂਮ ਧੀ ਕਤਲ ਕਰ ਦਿੱਤਾ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਦਿਨ ਦੀਪ ਚੰਦ ਬੰਧੂ ਹਸਪਤਾਲ ਤੋਂ ਸੂਚਨਾ ਮਿਲੀ ਕਿ ਬੱਚੀ ਨੂੰ ਮ੍ਰਿਤਕ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਵਿੱਚ ਬੱਚੀ ਦੇ ਗਲ਼ੇ ਤੇ ਘੁੱਟਣ ਦੇ ਨਿਸ਼ਾਨ ਮਿਲੇ। ਦਿੱਲੀ ਪੁਲੀਸ ਨੇ ਇਕ ਬਿਆਨ ਵਿੱਚ ਦੱਸਿਆ ਕਿ ਤੁਰੰਤ ਮਾਮਲਾ ਦਰਜ ਕਰ ਲਿਆ ਗਿਆ ਅਤੇ ਬੱਚੀ ਦੀ ਮਾਂ ਸਮੇਤ ਉਸ ਦੇ ਰਿਸ਼ਤੇਦਾਰਾਂ ਤੋਂ ਪੁੱਛ-ਗਿੱਛ ਕੀਤੀ ਗਈ। ਲਗਾਤਾਰ ਪੁੱਛ-ਗਿੱਛ ਤੋਂ ਬਾਅਦ ਮਾਂ ਟੁੱਟ ਗਈ ਅਤੇ ਉਸ ਨੇ ਦੱਸਿਆ ਕਿ ਉਸ ਨੇ ਹੀ ਆਪਣੀ ਧੀ ਦਾ ਗਲ਼ ਘੁੱਟ ਕੇ ਕਤਲ ਕੀਤਾ ਹੈ।

ਪੁੱਛ-ਗਿੱਛ ਦੌਰਾਨ ਔਰਤ ਨੇ ਦੱਸਿਆ ਕਿ ਉਸ ਦੇ ਪਹਿਲੇ ਪਤੀ ਨੇ ਉਸ ਨੂੰ ਛੱਡ ਦਿੱਤਾ ਸੀ, ਜਿਸ ਤੋਂ ਬਾਅਦ ਉਹ ਇੰਸਟਾਗ੍ਰਾਮ ਰਾਹੀਂ ਰਾਹੁਲ ਨਾਂ ਦੇ ਇਕ ਵਿਅਕਤੀ ਦੇ ਸੰਪਰਕ ਵਿੱਚ ਆਈ। ਬਾਅਦ ਵਿੱਚ ਉਹ ਉਸ ਨਾਲ ਵਿਆਹ ਕਰਨ ਦੇ ਇਰਾਦੇ ਨਾਲ ਦਿੱਲੀ ਆ ਗਈ। ਉਸ ਨੇ ਅੱਗੇ ਦੱਸਿਆ ਕਿ ਹਾਲਾਂਕਿ ਰਾਹੁਲ ਅਤੇ ਉਸ ਦੇ ਪਰਿਵਾਰ ਨੇ ਬੱਚੀ ਨੂੰ ਸਵੀਕਾਰ ਨਹੀਂ ਕੀਤਾ ਅਤੇ ਇਸ ਲਈ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਗੁੱਸੇ ਵਿੱਚ ਮਾਂ ਨੇ ਬੱਚੀ ਦਾ ਗਲ਼ ਘੁੱਟ ਕੇ ਹੱਤਿਆ ਕਰ ਦਿੱਤੀ।

Continue Reading

National

ਆਸਾਮ ਵਿੱਚ ਦੋ ਵੱਖ-ਵੱਖ ਸੜਕ ਹਾਦਸਿਆਂ ਦੌਰਾਨ ਅੱਠ ਵਿਅਕਤੀਆਂ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ

Published

on

By

 

ਗੁਹਾਟੀ, 23 ਨਵੰਬਰ (ਸ.ਬ.) ਅਸਾਮ ਦੇ ਬਜਾਲੀ ਜ਼ਿਲੇ ਅਤੇ ਧੂਬਰੀ ਜ਼ਿਲਿਆਂ ਵਿੱਚ ਅੱਜ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ।

ਪੁਲੀਸ ਨੇ ਦੱਸਿਆ ਕਿ ਇਹ ਲੋਕ ਬਜਾਲੀ ਜ਼ਿਲੇ ਵਿੱਚ ਰਾਸ ਉਤਸਵ ਦੇਖ ਕੇ ਨਲਬਾੜੀ ਵਿੱਚ ਆਪਣੇ ਘਰ ਪਰਤ ਰਹੇ ਸਨ, ਜਦੋਂ ਭਵਾਨੀਪੁਰ ਵਿੱਚ ਉਨ੍ਹਾਂ ਦੀ ਵੈਨ ਇਕ ਟਰੱਕ ਨਾਲ ਟਕਰਾ ਗਈ। ਇਸ ਕਾਰਨ 5 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਦੋ ਜ਼ਖਮੀਆਂ ਨੂੰ ਫਖਰੂਦੀਨ ਅਲੀ ਅਹਿਮਦ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਮ੍ਰਿਤਕਾਂ ਦੀ ਪਛਾਣ ਆਸ਼ੀਸ਼ ਹਬੀਬ ਖਾਨ, ਮਿਜ਼ਾਨੁਰ ਰਹਿਮਾਨ, ਰਾਇਲ ਖਾਨ, ਮਿਜ਼ਾਨੂਰ ਖਾਨ ਅਤੇ ਮੋਇਨੁਲ ਹੱਕ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਜ਼ਖਮੀਆਂ ਦੀ ਪਛਾਣ ਆਮਿਰ ਖਾਨ ਅਤੇ ਕਾਜ਼ੀ ਚੱਕਰ ਅਹਿਮਦ ਵਜੋਂ ਹੋਈ ਹੈ।

ਇਕ ਹੋਰ ਹਾਦਸੇ ਵਿੱਚ ਧੂਬਰੀ ਜ਼ਿਲੇ ਦੇ ਅਗਮੋਨੀ ਇਲਾਕੇ ਵਿੱਚ ਗੈਰਹਾਟ ਨੇੜੇ ਇਕ ਵਾਹਨ ਦੇ ਖੜ੍ਹੇ ਟਰੱਕ ਨਾਲ ਟਕਰਾ ਜਾਣ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ। ਧੂਬਰੀ ਵਿੱਚ ਵਾਪਰੇ ਇਸ ਹਾਦਸੇ ਵਿੱਚ ਇਹ ਲੋਕ ਗੌਰੀਪੁਰ ਤੋਂ ਪੱਛਮੀ ਬੰਗਾਲ ਦੇ ਕੂਚ ਬਿਹਾਰ ਵਿੱਚ ਚੱਲ ਰਹੇ ਰਾਸ ਮੇਲੇ ਵਿੱਚ ਦੇਖਣ ਲਈ ਜਾ ਰਹੇ ਸਨ ਕਿ ਇਸ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਧਨੰਜੈ ਰਾਏ, ਵਿਕਾਸ ਕਲੀਤਾ ਅਤੇ ਰਾਮ ਰਾਏ ਵਜੋਂ ਹੋਈ ਹੈ, ਜਦਕਿ ਜ਼ਖਮੀ ਖਾਨਿੰਦਰਾ ਰਾਏ ਇਸ ਸਮੇਂ ਧੂਬਰੀ ਮੈਡੀਕਲ ਕਾਲਜ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

Continue Reading

Latest News

Trending