Horscope
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
ਮੇਖ : ਪਰਿਵਾਰ ਦਾ ਮਾਹੌਲ ਵਿਗੜੇ ਨਾ ਇਸਦੇ ਲਈ ਵਾਦ- ਵਿਵਾਦ ਟਾਲੋ। ਪੈਸਾ ਪ੍ਰਤਿਸ਼ਠਾ ਦਾ ਨੁਕਸਾਨ ਹੋਵੇਗਾ । ਔਰਤਾਂ ਦੇ ਨਾਲ ਵਿਵਹਾਰ ਵਿੱਚ ਸਾਵਧਾਨੀ ਰੱਖੋ। ਤਾਜਗੀ ਅਤੇ ਸਫੂਤਰੀ ਦੀ ਕਮੀ ਰਹੇਗੀ।
ਬ੍ਰਿਖ : ਨੌਕਰੀ-ਧੰਦੇ ਦੇ ਖੇਤਰ ਵਿੱਚ ਮੁਕਾਬਲੇਬਾਜੀ ਰਹੇਗੀ ਅਤੇ ਉਸ ਵਿੱਚੋਂ ਬਾਹਰ ਆਉਣ ਦੀ ਤੁਸੀਂ ਕੋਸ਼ਿਸ਼ ਕਰਦੇ ਰਹੋਗੇ। ਫਿਰ ਵੀ ਨਵੇਂ ਕੰਮ ਸ਼ੁਰੂ ਕਰਨ ਦੀ ਪ੍ਰੇਰਨਾ ਮਿਲੇਗੀ ਅਤੇ ਤੁਸੀਂ ਕੰਮ ਵੀ ਸ਼ੁਰੂ ਕਰ ਸਕੋਗੇ।
ਮਿਥੁਨ : ਕਿਸੇ ਦੇ ਨਾਲ ਚਰਚਾ – ਵਿਵਾਦ ਦੇ ਦਰਮਿਆਨ ਟਕਰਾਓ ਹੋਣ ਦੀ ਸੰਭਾਵਨਾ ਹੈ। ਹੋ ਸਕਦਾ ਹੈ ਯਾਤਰਾ ਦੀ ਯੋਜਨਾ ਪੂਰੀ ਨਾ ਹੋਵੇ ਅਤੇ ਯੋਜਨਾ ਨੂੰ ਰੱਦ ਕਰਨਾ ਪਵੇ। ਤੁਸੀਂ ਆਪਣੀ ਮਧੁਰਵਾਣੀ ਨਾਲ ਕਿਸੇ ਨੂੰ ਮਨਾ ਸਕੋਗੇ।
ਕਰਕ : ਘਰ ਜਾਂ ਕਿਤੇ ਬਾਹਰ ਦੋਸਤਾਂ ਅਤੇ ਪਰਿਵਾਰ ਦੇ ਲੋਕਾਂ ਦੇ ਨਾਲ ਤੁਹਾਨੂੰ ਮਨਪਸੰਦ ਖਾਣਾ ਖਾਣ ਦੇ ਮੌਕੇ ਮਿਲ ਸਕਦੇ ਹਨ। ਚੰਗੇ ਕੱਪੜੇ ਪਹਿਨ ਕੇ ਬਾਹਰ ਜਾਣ ਦਾ ਪ੍ਰੋਗਰਾਮ ਬਣੇਗਾ। ਆਰਥਿਕ ਲਾਭ ਮਿਲਣ ਦੇ ਯੋਗ ਹਨ।
ਸਿੰਘ : ਪਰਿਵਾਰ ਦਾ ਮਾਹੌਲ ਜ਼ਿਆਦਾ ਅੱਛਾ ਨਹੀਂ ਰਹੇਗਾ। ਪਰਿਵਾਰ ਦੇ ਲੋਕਾਂ ਦੇ ਨਾਲ ਮਤਭੇਦ ਖੜੇ ਹੋਣਗੇ। ਮਨ ਵਿੱਚ ਕਈ ਤਰ੍ਹਾਂ ਦੀ ਅਨਿਸ਼ਚਿਤਤਾ ਦੇ ਕਾਰਨ ਮਾਨਸਿਕ ਬੇਚੈਨੀ ਰਹੇਗੀ। ਗਲਤਫਹਿਮੀ ਬਾਰੇ ਸਪੱਸ਼ਟ ਰਹੋ, ਗੱਲ ਜਲਦੀ ਖਤਮ ਹੋ ਜਾਵੇਗੀ।
ਕੰਨਿਆ: ਕਿਸੇ ਵੀ ਗੱਲ ਤੇ ਦ੍ਰਿੜ ਮਨ ਤੋਂ ਫ਼ੈਸਲਾ ਨਾ ਲੈ ਸਕਣ ਦੇ ਕਾਰਨ ਤੁਸੀਂ ਮਿਲੇ ਹੋਏ ਮੌਕੇ ਦਾ ਫਾਇਦਾ ਨਹੀਂ ਉਠਾ ਸਕੋਗੇ। ਮਿੱਤਰ ਵਰਗ ਅਤੇ ਵਿਸ਼ੇਸ਼ ਕਰਕੇ ਇਸਤਰੀ ਦੋਸਤਾਂ ਵੱਲੋਂ ਤੁਹਾਨੂੰ ਲਾਭ ਮਿਲੇਗਾ।
ਤੁਲਾ : ਵਪਾਰੀ ਵਰਗ ਅਤੇ ਨੌਕਰੀਪੇਸ਼ਾ ਵਰਗ ਦੋਵਾਂ ਲਈ ਲਾਭਦਾਈ ਨਿਕਲੇਗਾ। ਉੱਚ ਅਧਿਕਾਰੀਆਂ ਦੀ ਕ੍ਰਿਪਾਦ੍ਰਸ਼ਟੀ ਨਾਲ ਤਰੱਕੀ ਦੀ ਸੰਭਾਵਨਾ ਵਿਖਾਈ ਦੇਵੇਗੀ। ਵਪਾਰ ਵਿੱਚ ਲਾਭ ਦੀਆਂ ਸੰਭਾਵਨਾਵਾਂ ਹਨ।
ਬ੍ਰਿਸ਼ਚਕ : ਆਪਣੇ ਕੰਮ ਵਾਲੇ ਸਥਾਨ ਤੇ ਤੁਹਾਨੂੰ ਉੱਚ ਵਰਗ ਦੇ ਅਧਿਕਾਰੀਆਂ ਦੀ ਨਾਰਾਜਗੀ ਸਹਿਨ ਕਰਨੀ ਪਵੇਗੀ। ਔਲਾਦ ਦੇ ਪ੍ਰਤੀ ਚਿੰਤਾ ਖੜੀ ਹੋਵੇਗੀ। ਧਾਰਮਿਕ ਯਾਤਰਾ ਹੋ ਸਕਦੀ ਹੈ।
ਧਨੁ : ਗੁੱਸੇ ਨੂੰ ਕਾਬੂ ਵਿੱਚ ਰੱਖੋ। ਨੀਤੀ-ਵਿਰੁੱਧ ਕੰਮਾਂ ਤੋਂ ਦੂਰ ਰਹੋ, ਨਵੇਂ ਸੰਬੰਧ ਬਣਾਉਣ ਤੋਂ ਪਹਿਲਾਂ ਸੋਚੋ। ਪੈਸਾ ਖਰਚ ਜ਼ਿਆਦਾ ਹੋਣ ਨਾਲ ਆਰਥਿਕ ਪ੍ਰੇਸ਼ਾਨੀ ਦਾ ਅਨੁਭਵ ਕਰੋਗੇ। ਤੁਹਾਡਾ ਕੰਮ ਸਮੇਂ ਤੇ ਪੂਰਾ ਨਹੀਂ ਹੋਵੇਗਾ।
ਮਕਰ : ਸਮਾਜ ਵਿੱਚ ਸਨਮਾਨ ਮਿਲੇਗਾ । ਦੋਸਤਾਂ ਦੇ ਨਾਲ ਮੁਲਾਕਾਤ ਹੋਵੇਗੀ। ਉਨ੍ਹਾਂ ਦੇ ਨਾਲ ਘੁੰਮਣ – ਫਿਰਨ ਜਾ ਸਕਦੇ ਹੋ। ਚੰਗੇ ਭੋਜਨ ਅਤੇ ਸੁੰਦਰ ਵਸਤਰ ਨਾਲ ਤੁਹਾਡਾ ਮਨ ਖੁਸ਼ ਰਹੇਗਾ।
ਕੁੰਭ : ਵਪਾਰ-ਧੰਦੇ ਲਈ ਭਾਵੀ ਯੋਜਨਾ ਸਫਲਤਾਪੂਰਵਕ ਸੰਪੰਨ ਹੋਵੇਗੀ। ਕਿਸੇ ਦੇ ਨਾਲ ਪੈਸਿਆਂ ਦਾ ਲੈਣ ਦੇਣ ਸਫਲ ਹੋਵੇਗਾ। ਦੇਸ਼ – ਵਿਦੇਸ਼ ਵਿੱਚ ਕਾਰੋਬਾਰ ਕਰਨ ਵਾਲਿਆਂ ਨੂੰ ਫਾਇਦਾ ਹੋਵੇਗਾ। ਧਨਲਾਭ ਦਾ ਯੋਗ ਹੈ। ਕੰਮ ਵਿੱਚ ਜਸ ਮਿਲੇਗਾ।
ਮੀਨ : ਤੁਸੀਂ ਆਪਣੀ ਬੌਧਿਕ ਸ਼ਕਤੀ ਨਾਲ ਲਿਖਾਈ ਕੰਮ ਅਤੇ ਸਿਰਜਣ ਕੰਮ ਚੰਗੀ ਤਰ੍ਹਾਂ ਪੂਰੇ ਕਰ ਸਕੋਗੇ। ਤੁਹਾਡੇ ਵਿਚਾਰ ਕਿਸੇ ਇੱਕ ਗੱਲ ਤੇ ਸਥਿਰ ਨਹੀਂ ਰਹਿਣਗੇ ਅਤੇ ਉਸ ਵਿੱਚ ਲਗਾਤਾਰ ਤਬਦੀਲੀ ਹੁੰਦੀ ਰਹੇਗੀ। ਨਵੇਂ ਕੰਮ ਦੀ ਸ਼ੁਰੂਆਤ ਨਾ ਕਰੋ।
Horscope
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
ਮੇਖ: ਕਾਰੋਬਾਰ ਵਿੱਚ ਕੋਈ ਵੀ ਵੱਡਾ ਲੈਣ-ਦੇਣ ਬਹੁਤ ਸੋਚ-ਸਮਝ ਕੇ ਕਰਨਾ ਪਵੇਗਾ। ਸਿਹਤ ਸੰਬੰਧੀ ਸਮੱਸਿਆਵਾਂ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ। ਕਿਸੇ ਵੀ ਕੰਮ ਬਾਰੇ ਬਹੁਤਾ ਨਾ ਸੋਚੋ। ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਤੇ ਧਿਆਨ ਦੇਣਾ ਹੋਵੇਗਾ।
ਬ੍ਰਿਖ : ਜ਼ਿਆਦਾ ਕੰਮ ਕਾਰਨ ਪ੍ਰੇਸ਼ਾਨ ਰਹੋਗੇ। ਪਰਿਵਾਰਕ ਅਤੇ ਸਮਾਜਿਕ ਕੰਮਾਂ ਦਾ ਦਬਾਅ ਜ਼ਿਆਦਾ ਰਹੇਗਾ। ਕਿਸੇ ਵੀ ਕੰਮ ਨੂੰ ਲੈ ਕੇ ਥੋੜਾ ਸੁਚੇਤ ਰਹਿਣ ਦੀ ਲੋੜ ਹੈ। ਤੁਸੀਂ ਆਪਣੇ ਮਾਤਾ-ਪਿਤਾ ਨਾਲ ਕੁਝ ਮੁੱਦਿਆਂ ਤੇ ਚਰਚਾ ਕਰ ਸਕਦੇ ਹੋ।
ਮਿਥੁਨ: ਘਰ ਵਿੱਚ ਕੋਈ ਸ਼ੁਭ ਪ੍ਰੋਗਰਾਮ ਹੋ ਸਕਦਾ ਹੈ। ਤੁਹਾਡਾ ਧਿਆਨ ਧਾਰਮਿਕ ਕੰਮਾਂ ਵਿੱਚ ਜਿਆਦਾ ਰਹੇਗਾ। ਭਜਨ, ਕੀਰਤਨ ਅਤੇ ਪੂਜਾ ਆਦਿ ਵੱਲ ਪੂਰਾ ਧਿਆਨ ਦੇਵੋਗੇ। ਕੁਝ ਅਧੂਰੇ ਕੰਮਾਂ ਨੂੰ ਪੂਰਾ ਕਰਨ ਵਿੱਚ ਕਿਸੇ ਰਿਸ਼ਤੇਦਾਰ ਦੀ ਮਦਦ ਮਿਲ ਸਕਦੀ ਹੈ।
ਕਰਕ: ਨਿਵੇਸ਼ ਸੰਬੰਧੀ ਮਾਮਲਿਆਂ ਵਿੱਚ ਦਿਨ ਚੰਗਾ ਰਹਿਣ ਵਾਲਾ ਹੈ। ਤੁਹਾਨੂੰ ਪਰਿਵਾਰ ਦੇ ਮੈਂਬਰਾਂ ਤੋਂ ਭਰਪੂਰ ਖੁਸ਼ੀ ਅਤੇ ਸਹਿਯੋਗ ਮਿਲੇਗਾ। ਕਾਰੋਬਾਰ ਵਿੱਚ ਸਾਂਝੇਦਾਰੀ ਵਿੱਚ ਕੋਈ ਕੰਮ ਕਰਦੇ ਹੋ ਤਾਂ ਨੁਕਸਾਨ ਦੀ ਸੰਭਾਵਨਾ ਹੈ। ਤੁਹਾਡੇ ਰਿਸ਼ਤੇ ਪਹਿਲਾਂ ਨਾਲੋਂ ਬਿਹਤਰ ਹੋਣਗੇ।
ਸਿੰਘ : ਕਿਸੇ ਦੋਸਤ ਲਈ ਕੁਝ ਪੈਸਿਆਂ ਦਾ ਇੰਤਜ਼ਾਮ ਵੀ ਕਰਨਾ ਪੈ ਸਕਦਾ ਹੈ। ਰਾਜਨੀਤੀ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਆਪਣੀਆਂ ਅੱਖਾਂ ਅਤੇ ਕੰਨ ਖੁੱਲ੍ਹੇ ਰੱਖਣੇ ਪੈਣਗੇ। ਸ਼ੇਅਰ ਬਾਜ਼ਾਰ ਵਿੱਚ ਪੈਸਾ ਲਗਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚਣਾ ਯਕੀਨੀ ਬਣਾਓ।
ਕੰਨਿਆ: ਤੁਹਾਨੂੰ ਆਪਣੀ ਬੋਲੀ ਅਤੇ ਵਿਵਹਾਰ ਉੱਤੇ ਕਾਬੂ ਰੱਖਣ ਦੀ ਲੋੜ ਹੈ। ਜੇਕਰ ਤੁਸੀਂ ਸਾਂਝੇਦਾਰੀ ਵਿੱਚ ਕੋਈ ਕੰਮ ਕਰਦੇ ਹੋ, ਤਾਂ ਤੁਹਾਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਜੇਕਰ ਤੁਸੀਂ ਯਾਤਰਾ ਤੇ ਜਾਂਦੇ ਹੋ, ਤਾਂ ਆਪਣੇ ਕੀਮਤੀ ਸਮਾਨ ਨੂੰ ਸੁਰੱਖਿਅਤ ਰੱਖਣਾ ਯਕੀਨੀ ਬਣਾਓ।
ਤੁਲਾ: ਸਿਹਤ ਵਿੱਚ ਕੁਝ ਉਤਰਾਅ-ਚੜ੍ਹਾਅ ਰਹੇਗਾ। ਤੁਹਾਡਾ ਕੋਈ ਲੰਬੇ ਸਮੇਂ ਤੋਂ ਰੁਕਿਆ ਹੋਇਆ ਕੰਮ ਪੂਰਾ ਹੋ ਸਕਦਾ ਹੈ। ਕਿਸੇ ਨਵੇਂ ਕੰਮ ਵਿੱਚ ਤੁਹਾਡੀ ਰੁਚੀ ਜਾਗੇਗੀ।
ਬ੍ਰਿਸ਼ਚਕ: ਕਿਸੇ ਰਿਸ਼ਤੇਦਾਰ ਦੀ ਸਿਹਤ ਨੂੰ ਲੈ ਕੇ ਚਿੰਤਤ ਰਹੋਗੇ। ਕਿਸੇ ਕੰਮ ਵਿੱਚ ਤੁਹਾਡੀ ਗਲਤੀ ਕਾਰਨ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਵਿਦਿਆਰਥੀਆਂ ਨੂੰ ਬੌਧਿਕ ਅਤੇ ਮਾਨਸਿਕ ਬੋਝ ਤੋਂ ਰਾਹਤ ਮਿਲੇਗੀ। ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਲੋਕਾਂ ਨੂੰ ਕੋਈ ਚੰਗੀ ਖ਼ਬਰ ਸੁਣਨ ਨੂੰ ਮਿਲੇਗੀ।
ਧਨੁ: ਕਾਰੋਬਾਰ ਦੇ ਲਿਹਾਜ਼ ਨਾਲ ਲੋਕਾਂ ਲਈ ਦਿਨ ਚੰਗਾ ਰਹਿਣ ਵਾਲਾ ਹੈ। ਤੁਸੀਂ ਕਿਸੇ ਵੀ ਸੌਦੇ ਬਾਰੇ ਸਾਂਝੇਦਾਰੀ ਕਰ ਸਕਦੇ ਹੋ। ਜੇਕਰ ਤੁਸੀਂ ਕਿਸੇ ਨਾਲ ਜ਼ੋਖਮ ਉਠਾਉਂਦੇ ਹੋ ਤਾਂ ਬਹੁਤ ਸੋਚ ਸਮਝ ਕੇ ਕਰੋ। ਬੱਚਿਆਂ ਦੀ ਸੰਗਤ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਮਕਰ: ਗੱਡੀ ਚਲਾਉਂਦੇ ਸਮੇਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਜੇਕਰ ਕੋਈ ਸਮੱਸਿਆ ਹੈ ਤਾਂ ਉਸ ਨੂੰ ਸਮੇਂ ਸਿਰ ਹੱਲ ਕਰਨ ਦੀ ਕੋਸ਼ਿਸ਼ ਕਰੋ। ਤੁਹਾਨੂੰ ਵਾਹਨਾਂ ਦੀ ਵਰਤੋਂ ਬਹੁਤ ਸਾਵਧਾਨੀ ਨਾਲ ਕਰਨੀ ਪਵੇਗੀ। ਕੁਝ ਕੰਮ ਵਿਗੜ ਸਕਦੇ ਹਨ। ਤੁਹਾਨੂੰ ਇਕੱਠੇ ਬੈਠ ਕੇ ਆਪਣੀਆਂ ਪਰਿਵਾਰਕ ਸਮੱਸਿਆਵਾਂ ਨੂੰ ਹੱਲ ਕਰਨ ਦੀ ਲੋੜ ਹੈ। ਵਿਦਿਆਰਥੀਆਂ ਨੂੰ ਬੌਧਿਕ ਅਤੇ ਮਾਨਸਿਕ ਬੋਝ ਤੋਂ ਰਾਹਤ ਮਿਲੇਗੀ।
ਕੁੰਭ: ਕਿਸੇ ਵੀ ਕਾਨੂੰਨੀ ਮਾਮਲੇ ਵਿੱਚ ਸਾਵਧਾਨ ਰਹਿਣ ਦੀ ਲੋੜ ਹੈ। ਤੁਹਾਡੀ ਵਿੱਤੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੋਵੇਗੀ। ਤੁਸੀਂ ਆਪਣੇ ਕਾਰਜ ਖੇਤਰ ਵਿੱਚ ਕੁਝ ਨਵੇਂ ਲੋਕਾਂ ਨੂੰ ਮਿਲ ਸਕਦੇ ਹੋ ਅਤੇ ਵਿਦੇਸ਼ਾਂ ਤੋਂ ਵਪਾਰ ਕਰਨ ਵਾਲੇ ਵਿਦਿਆਰਥੀਆਂ ਨੂੰ ਕੋਈ ਚੰਗੀ ਖ਼ਬਰ ਸੁਣਨ ਨੂੰ ਮਿਲੇਗੀ।
ਮੀਨ: ਤੁਹਾਡੇ ਘਰ ਕੋਈ ਮਹਿਮਾਨ ਆ ਸਕਦਾ ਹੈ। ਤੁਹਾਨੂੰ ਕਾਰੋਬਾਰ ਵਿੱਚ ਵੀ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਇਸ ਲਈ ਉਹ ਵੀ ਤੁਹਾਡੇ ਭਰਾ ਦੀ ਮਦਦ ਨਾਲ ਹੱਲ ਹੁੰਦਾ ਜਾਪਦਾ ਹੈ। ਜੀਵਨ ਸਾਥੀ ਦੀ ਸਿਹਤ ਨੂੰ ਲੈ ਕੇ ਥੋੜਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
Horscope
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
ਮੇਖ: ਆਰਥਿਕ ਲਾਭ ਹੋ ਸਕਦਾ ਹੈ। ਕਾਰੋਬਰੀ ਪਾਰਟਨਰ ਸਹਿਯੋਗ ਕਰਨਗੇ ਅਤੇ ਤੁਸੀਂ ਮਿਲ ਕੇ ਟਲਦੇ ਆ ਰਹੇ ਕੰਮਾਂ ਨੂੂੰ ਪੂਰਾ ਕਰ ਸਕਦੇ ਹੋ। ਖਾਲੀ ਸਮਾਂ ਕਿਸੇ ਬੇਕਾਰ ਦੇ ਕੰਮ ਵਿਚ ਖਰਾਬ ਹੋ ਸਕਦਾ ਹੈ। ਬੇਲੋੜੀ ਸ਼ੰਕਾ ਅਤੇ ਸ਼ੱਕ ਰਿਸ਼ਤੇ ਨੂੰ ਵਿਗਾੜ ਦਿੰਦੇ ਹਨ।
ਬ੍ਰਿਖ : ਤੁਹਾਡੇ ਕਿਸੇ ਅੰਗ ਵਿਚ ਦਰਦ ਜਾਂ ਤਣਾਅ ਨਾਲ ਜੁੜੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰੁਕਿਆ ਹੋਇਆ ਪੈਸਾ ਮਿਲੇਗਾ ਅਤੇ ਆਰਥਿਕ ਹਾਲਾਤ ਵਿਚ ਸੁਧਾਰ ਆਵੇਗਾ। ਬੱਚਿਆਂ ਦੀ ਉਨ੍ਹਾਂ ਨਾਲ ਜੁੜੇ ਮਾਮਲਿਆਂ ਵਿਚ ਮਦਦ ਕਰਨਾ ਸਹੀ ਰਹੇਗਾ।
ਮਿਥੁਨ: ਆਪਣੀਆਂ ਭਾਵਨਾਵਾਂ ਤੇ ਖਾਸ ਤੌਰ ਤੇ ਗੁੱਸੇ ਉੱਪਰ ਕਾਬੂ ਰੱਖੋ। ਆਪਣੇ ਘਰ ਦੇ ਸੀਨੀਅਰਾਂ ਨਾਲ ਪੈਸੇ ਦੀ ਬਚਤ ਕਰਨ ਨੂੰ ਲੈ ਕੇ ਕੋਈ ਸਲਾਹ ਲੈ ਸਕਦੇ ਹੋ ਅਤੇ ਉਸ ਸਲਾਹ ਨੂੰ ਜ਼ਿੰਦਗੀ ਵਿਚ ਜਗ੍ਹਾ ਵੀ ਦੇ ਸਕਦੇ ਹੋ। ਕਿਸੇ ਬਜ਼ੁਰਗ ਰਿਸ਼ਤੇਦਾਰ ਦੀ ਨਿੱਜੀ ਸਮੱਸਿਆ ਵਿਚ ਮਦਦ ਕਰਕੇ ਤੁਸੀਂ ਉਨ੍ਹਾਂ ਦਾ ਆਸ਼ੀਰਵਾਦ ਪਾ ਸਕਦੇ ਹੋ।
ਕਰਕ: ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖੋ ਕਿਉਂ ਕਿ ਜੇਕਰ ਤੁਸੀ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਦੀ ਸਿਹਤ ਖਰਾਬ ਹੋ ਸਕਦੀ ਹੈ ਅਤੇ ਤੁਹਾਨੂੰ ਉਨ੍ਹਾਂ ਦੀ ਸਿਹਤ ਤੇ ਕਾਫੀ ਖਰਚਾ ਕਰਨਾ ਪੈ ਸਕਦਾ ਹੈ । ਤੁਹਾਡਾ ਜੀਵਨਸਾਥੀ ਸਹਿਯੋਗੀ ਅਤੇ ਮਦਦਗਾਰ ਰਹੇਗਾ।
ਸਿੰਘ : ਤੁਹਾਨੂੰ ਕੋਈ ਗਲਤ ਜਾਣਕਾਰੀ ਮਿਲ ਸਕਦੀ ਹੈ ਜਿਸਦੇ ਚੱਲਦੇ ਤੁਸੀ ਮਾਨਸਿਕ ਦਬਾਅ ਦਾ ਸ਼ਿਕਾਰ ਹੋ ਸਕਦੇ ਹੋ। ਫੈਸਲੇ ਲੈਂਦੇ ਸਮੇਂ ਤੁਹਾਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੰਨਿਆ: ਗੱਡੀ ਚਲਾਉਂਦੇ ਸਮੇਂ ਸਾਵਧਾਨ ਰਹੋ ਖਾਸ ਤੌਰ ਤੇ ਮੋੜ ਤੇ। ਨਹੀਂ ਤਾਂ ਕਿਸੇ ਹੋਰ ਦੀ ਗਲਤੀ ਦਾ ਹਰਜ਼ਾਨਾ ਤੁਹਾਨੂੰ ਭੁਗਤਣਾ ਪੈ ਸਕਦਾ ਹੈ। ਮਾਤਾ ਪਿਤਾ ਦੀ ਮਦਦ ਨਾਲ ਤੁਸੀਂ ਆਰਥਿਕ ਤੰਗੀ ਤੋਂ ਬਾਹਰ ਨਿਕਲਣ ਵਿਚ ਕਾਮਯਾਬ ਰਹੋਗੇ।
ਤੁਲਾ: ਤੁਹਾਡਾ ਸਪਸ਼ਟ ਅਤੇ ਨਿਡਰ ਨਜ਼ਰੀਆ ਤੁਹਾਡੇ ਦੋਸਤ ਦੇ ਵਿਅਰਥ ਠੇਸ ਪਹੁੰਚਾ ਸਕਦਾ ਹੈ। ਤੁਹਾਡੇ ਕੋਲ ਕਾਫੀ ਧੰਨ ਹੋਵੇਗਾ ਅਤੇ ਇਸ ਨਾਲ ਮਨ ਵਿਚ ਸ਼ਾਤੀ ਰਹੇਗੀ। ਬੱਚੇ ਤੁਹਾਨੂੰ ਆਪਣੀਆਂ ਉਪਲਬਧੀਆਂ ਨਾਲ ਗਰਵ ਦਾ ਅਨੁਭਵ ਕਰਾਉਣਗੇ। ਸਖਤ ਮਿਹਨਤ ਅਤੇ ਢੁਕਵੇਂ ਉਪਰਾਲੇ ਚੰਗੇ ਨਤੀਜੇ ਅਤੇ ਇਨਾਮ ਲਿਆਉਣਗੇ।
ਬ੍ਰਿਸ਼ਚਕ: ਤੁਹਾਡਾ ਆਰਥਿਕ ਪੱਖ ਮਜ਼ਬੂਤ ਹੋਣ ਦੀ ਪੂਰੀ ਸੰਭਾਵਨਾ ਹੈ। ਜੇਕਰ ਤੁਸੀਂ ਕਿਸੇ ਵਿਅਕਤੀ ਨੂੰ ਪੈਸਾ ਉਧਾਰ ਦਿੱਤਾ ਸੀ ਤਾਂ ਤੁਹਾਨੂੰ ਪੈਸਾ ਮਿਲਣ ਦੀ ਉਮੀਦ ਹੈ। ਅਜਿਹੇ ਕੰਮਕਰੋ ਜਿਨਾਂ ਤੋਂ ਤੁਹਾਨੂੰ ਖੁਸ਼ੀ ਮਿਲੇ ਪਰੰਤੂ ਦੂਸਰਿਆਂ ਦੀ ਦਖਲ ਅੰਦਾਜ਼ੀ ਤੋਂ ਬਚੋ।
ਧਨੁ: ਦੋਸਤਾਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਤੁਹਾਡੀ ਜ਼ਿੰਦਗੀ ਸ਼ਾਇਦ ਬੇਹਤਰੀਨ ਨਜ਼ਰ ਆਵੇ ਪਰ ਹਾਲ ਹੀ ਵਿਚ ਹੋਈ ਘਟਨਾ ਦੇ ਚਲਦੇ ਤੁਸੀ ਅੰਦਰ ਹੀ ਅੰਦਰ ਉਦਾਸ ਹੋ। ਆਪਣੇ ਜ਼ਿਆਦਾ ਪੈਸੇ ਨੂੰ ਸੁਰੱਖਿਅਤ ਜਗ੍ਹਾਂ ਤੇ ਰੱਖੋ ਜੋ ਆਉਣ ਸਮੇਂ ਵਿਚ ਤੁਸੀਂ ਫਿਰ ਪਾ ਸਕੋ। ਤੁਹਾਡਾ ਪ੍ਰਭਾਵਸ਼ਾਲੀ ਸੁਭਾਅ ਤੁਹਾਡੇ ਕਰੀਬੀਆਂ ਲਈ ਆਲੋਚਨਾ ਦੀ ਵਜਾਹ ਬਣ ਸਕਦਾ ਹੈ।
ਮਕਰ: ਲੰਬੀ ਬਿਮਾਰੀ ਨੂੰ ਨਜ਼ਰਅੰਦਾਜ ਨਾ ਕਰੋ ਨਹੀਂ ਤਾਂ ਅੱਗੇ ਜਾ ਕੇ ਵੱਡੀ ਸਮੱਸਿਆ ਖੜੀ ਹੋ ਸਕਦਾ ਹੈ। ਜੇਕਰ ਤੁਸੀ ਦੂਜਿਆਂ ਦੀ ਗੱਲ ਮੰਨ ਕੇ ਨਿਵੇਸ਼ ਕਰੋਗੇ ਤਾਂ ਆਰਥਿਕ ਨੁਕਸਾਨ ਪੱਕਾ ਹੈ। ਤੁਹਾਡਾ ਮਜ਼ਾਕੀਆ ਸੁੁਭਾਅ ਤੁਹਾਡੇ ਚਾਰੇ ਪਾਸੇ ਦੇ ਵਾਤਾਵਰਣ ਨੂੰ ਖੁਸ਼ਨੁਮਾ ਬਣਾ ਦੇਵੇਗਾ।
ਕੁੰਭ: ਗਰਦਨ ਲੱਕ ਵਿਚ ਲਗਾਤਾਰ ਦਰਦ ਪਰੇਸ਼ਾਨ ਕਰ ਸਕਦਾ ਹੈ ਇਸ ਨੂੰ ਨਜ਼ਰ ਅੰਦਾਜ਼ ਨਾ ਕਰੋ। ਕੰਮ ਕਾਰ ਸਥਾਨ ਅਤੇ ਕਾਰੋਬਾਰ ਵਿਚ ਤੁਹਾਡੀ ਕੋਈ ਲਾਪਰਵਾਹੀ ਤੁਹਾਨੂੰ ਆਰਥਿਕ ਨੁਕਸਾਨ ਕਰਾ ਸਕਦੀ ਹੈ। ਕਾਰੋਬਾਰੀਆਂਂ ਨੂੰ ਕਾਰੋਬਾਰ ਦੇ ਸਿਲਸਿਲੇ ਵਿਚ ਅਣਚਾਹੀ ਯਾਤਰਾ ਕਰਨੀ ਪੈ ਸਕਦੀ ਹੈ।
ਮੀਨ: ਤੁਹਾਡਾ ਗੁੱਸਾ ਤੁਹਾਡੇ ਪਰਿਵਾਰ ਨੂੰ ਨਾਰਾਜ਼ ਕਰ ਸਕਦਾ ਹੈ। ਜੀਵਨਸਾਥੀ ਦੇ ਨਾਲ ਖਰੀਦਦਾਰੀ ਮਜ਼ੇਦਾਰ ਰਹੇਗੀ ਇਸ ਨਾਲ ਦੋਵਾਂ ਦੀ ਸਮਝ ਵਿਚ ਵਾਧਾ ਹੋਵੇਗਾ। ਘਰ ਵਿਚ ਕਿਸੇ ਵੀ ਤਰਾਂ ਦਾ ਬਦਲਾਅ ਕਰਨ ਤੋਂ ਪਹਿਲਾਂ ਆਪਣੇ ਬਜ਼ੁਰਗਾਂ ਦੇ ਸੁਝਾਅ ਲਉ ਨਹੀਂ ਤਾਂ ਤੁਹਾਡੇ ਤੋਂ ਨਾਖੁਸ਼ ਅਤੇ ਨਾਰਾਜ਼ ਹੋ ਸਕਦੇ ਹਨ।
Horscope
ਇਸ ਹਫਤੇ ਦਾ ਤੁਹਾਡਾ ਰਾਸ਼ੀਫਲ
8 ਸਤੰਬਰ ਤੋਂ 14 ਸਤੰਬਰ ਤੱਕ
ਮੇਖ: ਮਾਤਾ-ਪਿਤਾ ਦੀ ਸਿਹਤ ਢਿੱਲੀ ਰਹੇਗੀ। ਪਰਿਵਾਰ ਵਿੱਚ ਮਤਭੇਦ ਵੱਧਣਗੇ। ਹਰ ਕੰਮ ਵਿੱਚ ਰੁਕਾਵਟਾਂ ਅਤੇ ਸੱਟ ਲੱਗਣ ਦਾ ਡਰ ਹੈ। ਧਰਮ-ਕਰਮ ਵਿੱਚ ਰੁਝਾਨ ਅਤੇ ਆਮਦਨ ਦੇ ਸਾਧਨਾਂ ਵਿੱਚ ਵਾਧਾ ਹੋਵੇਗਾ। ਸੰਤਾਨ ਸਬੰਧੀ ਚਿੰਤਾ ਰਹੇਗੀ। ਆਖਿਰ ਵਿੱਚ ਕੋਈ ਵਿਗੜਿਆ ਕੰਮ ਬਣੇਗਾ। ਸਿਹਤ ਸੰਬੰਧੀ ਧਿਆਨ ਰੱਖਣ ਦੀ ਲੋੜ ਹੈ।
ਬ੍ਰਿਖ : ਇਸ ਹਫਤੇ ਨਵੇਂ ਸੰਪਰਕ ਸਾਧਨ ਅਤੇ ਗਠਜੋੜ ਬਣਾਉਣਾ ਤਰੱਕੀ ਵਿੱਚ ਸਹਾਇਕ ਹੋਵੇਗਾ। ਖਾਸ ਉਤਸ਼ਾਹ ਨਾਲ ਕੰਮ ਕਰਨ ਤੇ ਕੋਈ ਰੁਕਿਆ ਕੰਮ ਬਣਨ ਦੇ ਯੋਗ ਹਨ। ਪਰਿਵਾਰ ਵਿੱਚ ਖੁਸ਼ੀ ਦੇ ਮੌਕੇ ਮਿਲਣਗੇ। ਹਫਤੇ ਦੇ ਅਖੀਰ ਵਿੱਚ ਵਿਦੇਸ਼ ਸਬੰਧੀ ਕੰਮਾਂ ਵਿੱਚ ਅੜਚਨਾਂ ਦੇ ਰਹਿੰਦੇ ਕਾਮਯਾਬੀ ਦੇ ਆਸਾਰ ਵੱਧਣਗੇ। ਧਰਮ-ਕਰਮ ਵਿੱਚ ਰੁਝਾਨ ਅਤੇ ਵਾਹਨ ਆਦਿ ਸੁੱਖ -ਸਾਧਨਾਂ ਤੇ ਖਰਚ ਹੋਵੇਗਾ। ਭਰਾਵਾਂ ਵਿੱਚ ਆਪਸੀ ਮਤਭੇਦ ਹੋ ਸਕਦਾ ਹੈ।
ਮਿਥੁਨ: ਪਰਿਵਾਰਿਕ ਅਤੇ ਆਰਥਿਕ ਉਲਝਨਾਂ ਉਭਰਦੀਆਂ ਰਹਿਣਗੀਆਂ। ਦਿਮਾਗੀ ਤਨਾਉ ਅਤੇ ਸਾਂਝੇਦਾਰੀ ਦੇ ਕੰਮਾਂ ਵਿੱਚ ਨੁਕਸਾਨ ਹੋਵੇਗਾ। ਧਨ ਦਾ ਫਜੂਲ ਖਰਚ ਹੋਵੇਗਾ, ਪਰ ਕਿਸੇ ਧਰਮ ਸਥਾਨ ਦੀ ਯਾਤਰਾ ਅਤੇ ਧਨ ਆਉਣ ਦੇ ਸਾਧਨ ਵੀ ਬਣਦੇ ਰਹਿਣਗੇ ਪਰ ਫਿਰ ਵੀ ਉਧਾਰ ਲੈਣ ਦੀ ਨੌਬਤ ਵੀ ਆ ਸਕਦੀ ਹੈ। ਸਰਕਾਰੀ ਖੇਤਰਾਂ ਵਿੱਚ ਰੁਕਾਵਟਾਂ ਅਤੇ ਗ੍ਰਹਿਸਥ ਜੀਵਨ ਵੀ ਵਧੇਰੇ ਸੁੱਖਦ ਨਹੀਂ ਹੋਵੇਗਾ।
ਕਰਕ: ਹਫਤੇ ਦੇ ਸ਼ੁਰੂ ਵਿੱਚ ਧਨ ਲਾਭ ਦੇ ਸਾਧਨਾਂ ਵਿੱਚ ਵਾਧਾ ਹੋਵੇਗਾ। ਪਰਿਵਾਰਿਕ ਮਦਦ ਨਾਲ ਕੋਈ ਰੁਕਿਆ ਕੰਮ ਬਣੇਗਾ। ਘਰ ਵਿੱਚ ਧਾਰਮਿਕ ਕੰਮ ਹੋਣਗੇ। ਮਿਹਨਤ ਅਤੇ ਹਿੰਮਤ ਨਾਲ ਕਾਰੋਬਾਰੀ ਖੇਤਰ ਵਿੱਚ ਕਾਮਯਾਬੀ ਦੇ ਆਸਾਰ ਵੱਧਣਗੇ। ਹਫਤੇ ਦੇ ਅਖੀਰ ਵਿੱਚ ਬੇਲੋੜੇ ਕੰਮਾਂ ਤੇ ਧਨ ਖਰਚ ਜਿਆਦਾ ਹੋਵੇਗਾ। ਨਜਦੀਕੀ ਰਿਸ਼ਤੇਦਾਰਾਂ ਨਾਲ ਮਨ-ਮੁਟਾਵ ਰਹੇਗਾ।
ਸਿੰਘ : ਰੋਜਾਨਾ ਦੇ ਕੰਮਾਂ ਵਿੱਚ ਤਰੱਕੀ ਅਤੇ ਆਮਦਨ ਦੇ ਸਾਧਨਾਂ ਵਿੱਚ ਵਾਧੇ ਦੇ ਨਾਲ-ਨਾਲ ਖਰਚ ਵੀ ਵੱਧਣਗੇ। ਇੱਛਾ ਮੁਤਾਬਕ ਕਾਮਯਾਬੀ ਲਈ ਸੰਘਰਸ਼ ਅਤੇ ਮਿਹਨਤ ਦੀ ਲੋੜ ਰਹੇਗੀ। ਨਵੀਂ -ਨਵੀਂ ਯੋਜਨਾ ਬਣੇਗੀ ਅਤੇ ਧਨ ਖਰਚ ਜਿਆਦਾ ਹੋਵੇਗਾ। ਕੁੱਝ ਨਿਜੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਹਫਤੇ ਦੇ ਅਖੀਰ ਵਿੱਚ ਅਚਾਨਕ ਲਾਭ ਵੀ ਹੋਣਗੇ।
ਕੰਨਿਆ: ਹਫਤੇ ਦੇ ਸ਼ੁਰੂ ਵਿੱਚ ਪਰਿਵਾਰ ਵਿੱਚ ਕੁੱਝ ਨਿਜੀ ਸਮੱਸਿਆਪੈਦਾ ਹੋਵੇਗੀ। ਅਚਾਨਕ ਖਰਚੇ ਵੱਧਣਗੇ। ਕੁੱਝ ਅਧੂਰੇ ਕੰਮਾਂ ਨੂੰ ਪੂਰਾ ਕਰਨ ਵਿੱਚ ਮਿਹਨਤ ਰਹੇਗੀ। ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ, ਪਰ ਖਰਚ ਵੱਧ ਚੜ੍ਹਕੇ ਹੋਣਗੇ। ਹਫਤੇ ਦੇ ਅਖੀਰ ਵਿੱਚ ਘਰੇਲੂ ਜੀਵਨ ਵਿੱਚ ਨਿੱਜੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਧਾਰਮਿਕ ਕੰਮਾਂ ਵੱਲ ਰੁਝਾਨ ਰਹੇਗਾ। ਸਿਹਤ ਵੀ ਕੁੱਝ ਢਿੱਲੀ ਰਹੇਗੀ।
ਤੁਲਾ: ਪਹਿਲਾਂ ਕੀਤੀਆਂ ਕੋਸ਼ਿਸ਼ਾਂ ਵਿੱਚ ਕਾਮਯਾਬੀ ਮਿਲੇਗੀ। ਰੋਜਗਾਰ ਲਈ ਵਧੇਰੇ ਦੌੜ-ਭੱਜ ਰਹੇਗੀ। ਕਿਸੇ ਉੱਚ-ਪੱਧਰੀ ਦੀ ਮਦਦ ਨਾਲ ਕਾਰੋਬਾਰ ਵਿੱਚ ਸਫਲਤਾ ਦੇ ਯੋਗ ਹਨ। ਪਰਿਵਾਰਿਕ ਮਦਦ ਵੀ ਮਿਲੇਗੀ ਅਤੇ ਧਾਰਮਿਕ ਕੰਮਾਂ ਵੱਲ ਰੁਝਾਨ ਰਹੇਗਾ। ਵਿਦੇਸ਼ੀ ਕੰਮਾਂ ਵਿੱਚ ਕੁੱਝ ਤਰੱਕੀ ਹੋਵੇਗੀ। ਪਰ ਹਫਤੇ ਦੇ ਅਖੀਰ ਵਿੱਚ ਧਨ ਦਾ ਲੈਣ ਦੇਣ ਕਰਦੇ ਹੋਏ ਖਾਸ ਚੌਕੰਨੇ ਰਹਿਣ ਦੀ ਲੋੜ ਹੈ, ਨਹੀਂ ਤਾਂ ਧੋਖਾ ਮਿਲ ਸਕਦਾ ਹੈ।
ਬ੍ਰਿਸ਼ਚਕ : ਹਫਤੇ ਦੇ ਸ਼ੁਰੂ ਵਿੱਚ ਨਵੇਂ ਲੋਕਾਂ ਦੇ ਸਹਿਯੋਗ ਨਾਲ ਖਾਸ ਅਤੇ ਉਲਝੇ ਹੋਏ ਕਾਰਜ ਪੂਰੇ ਹੋਣਗੇ। ਉਤਸ਼ਾਹ ਨਾਲ ਕਾਰਜ ਕਰਨ ਤੇ ਖੁਸ਼ੀ ਪ੍ਰਾਪਤ ਹੋਵੇਗੀ। ਵਪਾਰ ਵਿੱਚ ਤਰੱਕੀ ਅਤੇ ਵਿਦੇਸ਼ੀ ਕੰਮਾਂ ਵਿੱਚ ਤੇਜੀ ਦੇ ਯੋ ਗ ਹਨ। ਧਨ ਸੰਬੰਧੀ ਕੁੱਝ ਉਲਝਨਾਂ ਆਉਣਗੀਆਂ। ਕਿਸੇ ਨਵੇਂ ਕੰਮ ਵਾਸਤੇ ਧਨ ਦੀ ਜਰੂਰਤ ਰਹੇਗੀ। ਪਰ ਜਿਆਦਾ ਦੌੜ ਭੱਜ ਨਾਲ ਦਿਮਾਗੀ ਤਨਾਓ ਅਤੇ ਸਿਹਤ ਢਿੱਲੀ ਰਹੇਗੀ।
ਧਨੁ: ਇਸ ਹਫਤੇ ਰੋਜਾਨਾ ਦੇ ਕੰਮਾਂ ਵਿੱਚ ਤਰੱਕੀ ਹੋਵੇਗੀ। ਵਪਾਰ ਨੂੰ ਵਧਾਉਣ ਵਿੱਚ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਸਹਾਇਤਾ ਮਿਲੇਗੀ। ਮਾਨ-ਇੱਜਤ ਵਿੱਚ ਵਾਧਾ ਅਤੇ ਸ਼ੁੱਭ ਯਾਤਰਾ ਹੋਣ ਦੇ ਯੋਗ ਹਨ। ਹਿੰਮਤ ਅਤੇ ਸੰਘਰਸ਼ ਸ਼ਕਤੀ ਬਣੀ ਰਹੇਗੀ। ਹਫਤੇ ਦੇ ਅਖੀਰ ਵਿੱਚ ਅਚਾਨਕ ਲਾਭ ਅਤੇ ਖੁਸ਼ੀ ਮਿਲੇਗੀ ਪਰ ਖਰਚ ਜਿਆਦਾ ਹੋਵੇਗਾ। ਸਿਹਤ ਢਿੱਲੀ, ਬੇਲੋੜੀ ਦੌੜ-ਭੱਜ, ਮਾਨਸਿਕ ਤਨਾਓ ਅਤੇ ਗੁਪਤ ਪਰੇਸ਼ਾਨੀ ਬਣੀ ਰਹੇਗੀ।
ਮਕਰ: ਸਿਹਤ ਸੰਬੰਧੀ ਖਾਸ ਪਰੇਸ਼ਾਨੀ ਵਾਲਾ ਰਹੇਗਾ। ਕਾਰੋਬਾਰੀ ਖੇਤਰ ਵਿੱਚ ਉਲਝਨਾਂ ਦਾ ਸਾਮਨਾ ਕਰਨਾ ਪਵੇਗਾ। ਆਮਦਨ ਨਾਲੋਂ ਖਰਚ ਵੱਧ-ਚੜ੍ਹ ਕੇ ਹੋਣਗੇ। ਪਰ ਕਰਜਾ ਲੈਣ ਦੀ ਨੌਬਤ ਆ ਸਕਦੀ ਹੈ। ਵਧੇਰੇ ਖਰਚ ਤੇ ਰੋਕ ਲਗਾਓ। ਪਰਿਵਾਰਕ ਮਦਦ ਮਿਲਣ ਵਿੱਚ ਵੀ ਕਮੀ ਰਹੇਗੀ।
ਕੁੰਭ: ਗੁਜਾਰੇਯੋਗ ਆਮਦਨ ਦੇ ਸਾਧਨ ਬਣਨਗੇ। ਕਾਰੋਬਾਰ ਦੇ ਹਾਲਾਤ ਮੱਧਮ ਰਹਿਣਗੇ। ਘਰੇਲੂ ਪਰੇਸ਼ਾਨੀਆਂ ਕਰਕੇ ਮਨ ਉਦਾਸ ਰਹੇਗਾ। ਪਰਿਵਾਰ ਵਿੱਚ ਮਨ-ਮੁਟਾਵ ਅਤੇ ਬੰਧੂਆਂ ਨਾਲ ਟਕਰਾਵ ਦੇ ਹਾਲਾਤ ਬਣਨਗੇ। ਅਖੀਰ ਵਿੱਚ ਆਲਸ, ਡਰ ਅਤੇ ਕਈ ਤਰ੍ਹਾਂ ਦੇ ਸ਼ੰਕਾ ਕਰਕੇ ਫਾਇਦੇ ਵਾਲੇ ਮੌਕੇ ਹੱਥੋਂ ਨਿਕਲ ਜਾਣ ਦਾ ਡਰ ਹੈ। ਸਵਾਰੀ ਆਦਿ ਦੇ ਲੈਣ ਦੇਣ ਸੰਬੰਧੀ ਵੱਖ-ਵੱਖ ਪਰੇਸ਼ਾਨੀਆਂ ਦਾ ਸਾਹਮਨਾ ਕਰਨਾ ਪਵੇਗਾ।
ਮੀਨ: ਹਫਤੇ ਦੇ ਸ਼ੁਰੂ ਵਿੱਚ ਗੁਜਾਰੇਯੋਗ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਧਨ ਦਾ ਜਿਆਦਾ ਖਰਚ ਵਿਲਾਸ ਆਦਿ ਕੰਮਾਂ ਤੇ ਹੋਵੇਗਾ। ਕਾਰਜ ਖੇਤਰ ਵਿੱਚ ਖਾਸ ਉਤਾਰ-ਚੜਾਵ ਅਤੇ ਸੰਘਰਸ਼ ਦਾ ਸਾਮਨਾ ਰਹੇਗਾ। ਜ਼ਮੀਨ-ਸਵਾਰੀ ਆਦਿ ਸਬੰਧੀ ਪਰੇਸ਼ਾਨੀ ਹੋਵੇਗੀ। ਪਰਿਵਾਰਕ ਉਲਝਨਾਂ ਅਤੇ ਦਿਮਾਗੀ ਤਨਾਉ ਰਹੇਗਾ। ਕੋਈ ਵੀ ਜਰੂਰੀ ਫੈਸਲਾ ਸੋਚ ਵਿਚਾਰ ਕੇ ਪਰਿਵਾਰਕ ਸਹਾਇਤਾ ਨਾਲ ਹੀ ਲੈਣਾ ਠੀਕ ਹੋਵੇਗਾ।
-
International2 months ago
ਚੀਨ ਵਿੱਚ ਤੂਫਾਨ ਗਾਏਮੀ ਦਾ ਕਹਿਰ, ਦੋ ਵਿਅਕਤੀਆਂ ਦੀ ਮੌਤ, 201 ਜ਼ਖਮੀ
-
Chandigarh2 months ago
ਕੇਂਦਰ ਸਰਕਾਰ ਦੇ ਬਜਟ ਨੇ ਹਰੇਕ ਵਰਗ ਨੂੰ ਰਾਹਤ ਪਹੁੰਚਾਈ : ਬੀਬੀ ਅਮਨਜੋਤ ਰਾਮੂੰਵਾਲੀਆ
-
Chandigarh2 months ago
ਜ਼ੀਰਕਪੁਰ ਦੀ ਛੱਤ ਲਾਈਟ ਪੁਆਇੰਟ ਤੇ ਸੜਕ ਹਾਦਸਾ
-
International2 months ago
ਓਲੰਪਿਕ ਤੋਂ ਠੀਕ ਪਹਿਲਾਂ ਫਰਾਂਸ ਵਿੱਚ ਵੱਡਾ ਹਮਲਾ
-
Chandigarh2 months ago
ਸਰਕਾਰ ਨੇ 77 ਬਾਲ ਭਿਖਾਰੀਆਂ ਦਾ ਮੁੜ ਵਸੇਬਾ ਕੀਤਾ : ਡਾ. ਬਲਜੀਤ ਕੌਰ
-
International1 month ago
ਨਿਸ਼ਾਨੇਬਾਜ਼ ਸਵਪਨਿਲ ਕੁਸਲੇ ਨੇ ਉਲੰਪਿਕ ਵਿੱਚ ਜਿੱਤਿਆ ਕਾਂਸੀ ਦਾ ਤਗਮਾ, ਭਾਰਤ ਨੂੰ ਮਿਲਿਆ ਤੀਜਾ ਤਮਗਾ
-
Chandigarh2 months ago
ਚੰਡੀਗੜ੍ਹ ਵਿੱਚ ਐਮ ਬੀ ਬੀ ਐਸ ਵਿਦਿਆਰਥਣ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
-
International2 months ago
ਆਸਟ੍ਰੇਲੀਆ ਵਿੱਚ ਦੋ ਹੈਲੀਕਾਪਟਰ ਕ੍ਰੈਸ਼ ਹੋਣ ਕਾਰਨ ਦੋਵੇਂ ਪਾਇਲਟਾਂ ਦੀ ਮੌਤ