National
ਕਾਰ ਅਤੇ ਪਿਕਅੱਪ ਟਰੱਕ ਦੀ ਟੱਕਰ ਦੌਰਾਨ 4 ਨੌਜਵਾਨਾਂ ਦੀ ਮੌਤ
ਮੰਦਸੌਰ, 5 ਸਤੰਬਰ (ਸ.ਬ.) ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ਵਿੱਚ ਇੱਕ ਤੇਜ਼ ਰਫ਼ਤਾਰ ਸਕਾਰਪੀਓ ਅਤੇ ਪਿਕਅੱਪ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿਚ ਚਾਰ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਬੀਤੀ ਦੇਰ ਰਾਤ ਦਿੱਲੀ ਮੁੰਬਈ ਐਕਸਪ੍ਰੈਸ ਵਿੱਚ ਵਾਪਰਿਆ, ਜਿਸ ਵਿੱਚ ਤਿੰਨ ਦੋਸਤ ਸਕਾਰਪੀਓ ਵਿੱਚ ਸਵਾਰ ਸਨ। ਪਿਕਅੱਪ ਚਾਲਕ ਸਮੇਤ ਗੱਡੀ ਵਿੱਚ ਸਵਾਰ ਇਨ੍ਹਾਂ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੇ ਮੌਕੇ ਤੇ ਪੁੱਜੀ ਥਾਣਾ ਸ਼ਾਮਗੜ੍ਹ ਪੁਲੀਸ ਦਾ ਕਹਿਣਾ ਹੈ ਕਿ ਸਕਾਰਪੀਓ ਗਲਤ ਸਾਈਡ ਤੇ ਆ ਰਹੀ ਸੀ ਅਤੇ ਪਿਕਅੱਪ ਨਾਲ ਟਕਰਾ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਗਰੋਥ ਤਹਿਸੀਲ ਦੇ ਰਹਿਣ ਵਾਲੇ ਸ਼ੰਕਰ, ਗੋਵਿੰਦਾ ਅਤੇ ਬਾਲੂ ਹਾਦਸੇ ਦਾ ਸ਼ਿਕਾਰ ਹੋਈ ਸਕਾਰਪੀਓ ਵਿੱਚ ਸਵਾਰ ਸਨ ਅਤੇ ਪਿਕਅੱਪ ਨੂੰ ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਦਾ ਰਹਿਣ ਵਾਲਾ ਸੂਰਜਮਲ ਚਲਾ ਰਿਹਾ ਸੀ। ਸਕਾਰਪੀਓ ਵਿੱਚ ਸਵਾਰ ਤਿੰਨੋਂ ਦੋਸਤ ਕਿਸੇ ਪ੍ਰੋਗਰਾਮ ਵਿੱਚ ਗਏ ਹੋਏ ਸਨ ਅਤੇ ਉਥੋਂ ਘਰ ਪਰਤ ਰਹੇ ਸਨ।
ਘਟਨਾ ਸਥਾਨ ਤੇ ਪੁੱਜੀ ਪੁਲੀਸ ਨੇ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਸ਼ਾਮਗੜ੍ਹ ਵਿੱਚ ਰੱਖਵਾ ਦਿੱਤਾ ਹੈ, ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਪੁਲੀਸ ਨੇ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
National
ਦਿੱਲੀ ਵਿੱਚ ਲਗਾਇਆ ਜਾ ਸਕਦਾ ਹੈ ਰਾਸ਼ਟਰਪਤੀ ਸ਼ਾਸਨ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਗ੍ਰਹਿ ਸਕੱਤਰ ਨੂੰ ਭੇਜਿਆ ਭਾਜਪਾ ਵਲੋਂ ਰਾਸ਼ਟਰਪਤੀ ਸ਼ਾਸ਼ਨ ਲਗਾਉਣ ਵਾਲਾ ਮੰਗ ਪੱਤਰ
ਨਵੀਂ ਦਿੱਲੀ, 10 ਸਤੰਬਰ (ਸ.ਬ.) ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਵਿੱਚ ਬੰਦ ਹੋਣ ਕਾਰਨ ਪੈਦਾ ਸੰਵਿਧਾਨਕ ਸੰਕਟ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਸਰਕਾਰ ਨੂੰ ਬਰਖ਼ਾਸਤ ਕਰ ਕੇ ਰਾਸ਼ਟਰੀ ਰਾਜਧਾਨੀ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਮੰਗ ਕਰਨ ਵਾਲੇ ਭਾਜਪਾ ਦੇ ਮੰਗ ਪੱਤਰ ਨੂੰ ਕੇਂਦਰੀ ਗ੍ਰਹਿ ਸਕੱਤਰ ਕੋਲ ਭੇਜ ਦਿੱਤਾ ਹੈ।
ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਦਿੱਲੀ ਭਾਜਪਾ ਦੇ ਸੀਨੀਅਰ ਨੇਤਾ ਵਿਜੇਂਦਰ ਗੁਪਤਾ ਨੇ ਇਸ ਸੰਬੰਧੀ ਸੋਸ਼ਲ ਮੀਡੀਆ ਤੇ ਇਕ ਪੋਸਟ ਵਿੱਚ ਕਿਹਾ ਕਿ ਦਿੱਲੀ ਵਿੱਚ ਲਗਾਤਾਰ ਹੋ ਰਹੇ ਸੰਵਿਧਾਨਕ ਉਲੰਘਣ ਅਤੇ ਸ਼ਾਸਨ ਦੀਆਂ ਅਸਫ਼ਲਤਾਵਾਂ ਕਾਰਨ ਉਹਨਾਂ ਨਾਲ ਸਾਰੇ ਭਾਜਪਾ ਵਿਧਾਇਕਾਂ ਨੇ ਬੀਤੀ 30 ਅਗਸਤ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮਿਲ ਕੇ ਦਿੱਲੀ ਸਰਕਾਰ ਦੀਆਂ ਨਾਕਾਮੀਆਂ ਦਾ ਮੰਗ ਪੱਤਰ ਸੌਂਪਿਆ ਸੀ।
ਉਹਨਾਂ ਲਿਖਿਆ ਹੈ ਕਿ ਮੰਗ ਪੱਤਰ ਦਾ ਨੋਟਿਸ ਲੈਂਦੇ ਹੋਏ ਰਾਸ਼ਟਰਪਤੀ ਨੇ ਇਸ ਨੂੰ ਉੱਚਿਤ ਕਾਰਵਾਈ ਲਈ ਕੇਂਦਰੀ ਗ੍ਰਹਿ ਸਕੱਤਰ ਨੂੰ ਭੇਜ ਦਿੱਤਾ ਹੈ ਅਤੇ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਸੱਤਾ ਵਿੱਚ ਰਹਿਣ ਦਾ ਨੈਤਿਕ ਹੱਕ ਗੁਆ ਚੁੱਕੀ ਆਮ ਆਦਮੀ ਪਾਰਟੀ ਖ਼ਿਲਾਫ਼ ਉੱਚਿਤ ਕਾਰਵਾਈ ਹੋਵੇਗੀ।
ਜਿਕਰਯੋਗ ਹੈ ਕਿ ਭਾਜਪਾ ਵਲੋਂ ਰਾਸ਼ਟਰਪਤੀ ਨੂੰ ਦਿੱਤੇ ਮੰਗ ਪੱਤਰ ਵਿੱਚ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਆਬਕਾਰੀ ਨੀਤੀ ਨਾਲ ਜੁੜੇ ਇਕ ਮਾਮਲੇ ਵਿੱਚ ਪਿਛਲੇ 5 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਹੋਣ ਕਾਰਨ ਰਾਜਧਾਨੀ ਵਿੱਚ ਕੰਮਕਾਜ ਨਹੀਂ ਹੋ ਪਾ ਰਿਹਾ ਹੈ ਅਤੇ ਕਈ ਵਿਸ਼ਿਆਂ ਨੂੰ ਲੈ ਕੇ ਸੰਵਿਧਾਨਕ ਸੰਕਟ ਪੈਦਾ ਹੋ ਗਿਆ ਹੈ। ਪੱਤਰ ਵਿੱਚ ਰਾਸ਼ਟਰਪਤੀ ਤੋਂ ਇਸ ਮਾਮਲੇ ਵਿੱਚ ਦਖ਼ਲਅੰਦਾਜੀ ਕਰਨ ਦੀ ਮੰਗ ਕੀਤੀ ਗਈ ਹੈ।
National
ਇੰਫਾਲ ਵਿੱਚ ਹੋਏ ਡਰੋਨ ਹਮਲਿਆਂ ਦੇ ਵਿਰੋਧ ਵਿੱਚ ਸੜਕਾਂ ਤੇ ਮਸ਼ਾਲਾਂ ਲੈ ਕੇ ਨਿਕਲੀਆਂ ਔਰਤਾਂ
ਇੰਫਾਲ, 10 ਸਤੰਬਰ (ਸ.ਬ.) ਮਣੀਪੁਰ ਵਿੱਚ ਪ੍ਰਦਰਸ਼ਨਕਾਰੀਆਂ ਤੇ ਡਰੋਨ ਹਮਲੇ ਦੇ ਵਿਰੋਧ ਵਿੱਚ ਬੀਤੀ ਰਾਤ ਇੰਫਾਲ ਵਿੱਚ ਔਰਤਾਂ ਨੇ ਮਸ਼ਾਲ ਜਲੂਸ ਕੱਢਿਆ। ਇਹ ਲੋਕ ਡੀਜੀਪੀ ਅਤੇ ਸੁਰੱਖਿਆ ਸਲਾਹਕਾਰ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ।
ਪ੍ਰਦਰਸ਼ਨਕਾਰੀਆਂ ਨੇ ਇੰਫਾਲ ਦੇ ਥੰਗਾਮੀਬੰਦ ਵਿੱਚ ਮਸ਼ਾਲਾਂ ਅਤੇ ਪੋਸਟਰ ਲੈ ਕੇ ਅਤੇ ਨਾਅਰੇਬਾਜ਼ੀ ਕਰਦੇ ਹੋਏ ਮਾਰਚ ਕੀਤਾ। ਇਸ ਤੋਂ ਪਹਿਲਾਂ ਬੀਤੇ ਦਿਨ ਹੀ ਪ੍ਰਦਰਸ਼ਨਕਾਰੀਆਂ ਨੇ ਰਾਜ ਭਵਨ ਤੇ ਪਥਰਾਅ ਕੀਤਾ ਸੀ।
ਵਿਦਿਆਰਥੀਆਂ ਦੀ ਅਗਵਾਈ ਕਰ ਰਹੇ ਐਮ. ਸਨਾਥੋਈ ਚਾਨੂ ਨੇ ਕਿਹਾ ਕਿ ਅਸੀਂ ਰਾਜ ਸਰਕਾਰ ਦੇ ਸੁਰੱਖਿਆ ਸਲਾਹਕਾਰ ਡੀਜੀਪੀ ਨੂੰ ਹਟਾਉਣ ਦੀ ਮੰਗ ਕੀਤੀ ਹੈ। ਸੀਆਰਪੀਐਫ ਦੇ ਸਾਬਕਾ ਡੀਜੀ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਬਣੀ ਯੂਨੀਫਾਈਡ ਕਮਾਂਡ ਨੂੰ ਸੂਬਾ ਸਰਕਾਰ ਨੂੰ ਸੌਂਪਣ ਦੀ ਮੰਗ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਮਣੀਪੁਰ ਦੇ ਰਾਜ ਭਵਨ ਤੇ ਪਥਰਾਅ ਕੀਤਾ ਗਿਆ, ਸੁਰੱਖਿਆ ਕਰਮਚਾਰੀ ਆਪਣੀ ਜਾਨ ਬਚਾਉਣ ਲਈ ਭੱਜੇ, ਬੀਤੀ ਦੁਪਹਿਰ ਇੰਫਾਲ ਦੇ ਰਾਜ ਭਵਨ ਤੇ ਸੈਂਕੜੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਪਥਰਾਅ ਕੀਤਾ। ਪੁਲੀਸ ਅਤੇ ਸੁਰੱਖਿਆ ਬਲਾਂ ਨੇ ਬੈਰੀਕੇਡ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ। ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਦੇ ਕਈ ਰਾਉਂਡ ਦਾਗੇ। ਇਸ ਵਿੱਚ 20 ਵਿਦਿਆਰਥੀ ਜ਼ਖ਼ਮੀ ਹੋ ਗਏ।
ਮਣੀਪੁਰ ਵਿੱਚ ਹਿੰਸਕ ਘਟਨਾਵਾਂ ਵਿੱਚ ਅਚਾਨਕ ਵਾਧਾ ਹੋਣ ਦੇ ਖਿਲਾਫ ਮੈਤੇਈ ਭਾਈਚਾਰੇ ਦੇ ਇਹ ਵਿਦਿਆਰਥੀ ਬੀਤੀ 8 ਸਤੰਬਰ ਤੋਂ ਪ੍ਰਦਰਸ਼ਨ ਕਰ ਰਹੇ ਹਨ। ਇਸ ਵਿੱਚ ਸਥਾਨਕ ਲੋਕ ਵੀ ਸ਼ਾਮਲ ਹਨ। ਐਤਵਾਰ ਨੂੰ ਕਿਸ਼ਮਪਤ ਦੇ ਟਿਦੀਮ ਰੋਡ ਤੇ 3 ਕਿਲੋਮੀਟਰ ਤੱਕ ਮਾਰਚ ਕਰਨ ਤੋਂ ਬਾਅਦ ਪ੍ਰਦਰਸ਼ਨਕਾਰੀ ਰਾਜ ਭਵਨ ਅਤੇ ਸੀਐਮ ਹਾਊਸ ਪਹੁੰਚੇ।
National
ਕੇਦਾਰਨਾਥ ਸੜਕ ਤੇ ਜ਼ਮੀਨ ਖਿਸਕਣ ਕਾਰਨ ਪੰਜ ਵਿਅਕਤੀਆਂ ਦੀ ਮੌਤ
ਦੇਹਰਾਦੂਨ, 10 ਸਤੰਬਰ (ਸ.ਬ.) ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਕੇਦਾਰਨਾਥ ਧਾਮ ਯਾਤਰਾ ਮਾਰਗ ਤੇ ਬੀਤੀ ਸ਼ਾਮ ਜ਼ਮੀਨ ਖਿਸਕਣ ਕਾਰਨ ਫਸੇ ਚਾਰ ਹੋਰ ਸ਼ਰਧਾਲੂਆਂ ਦੀਆਂ ਲਾਸ਼ਾਂ ਅੱਜ ਸਵੇਰੇ ਬਰਾਮਦ ਕੀਤੀਆਂ ਗਈਆਂ। ਜਿਸ ਕਾਰਨ ਅੱਜ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ। ਜਦਕਿ ਤਿੰਨ ਹੋਰਾਂ ਨੂੰ ਜ਼ਖਮੀ ਹਾਲਤ ਵਿੱਚ ਬਾਹਰ ਕੱਢਿਆ ਗਿਆ ਹੈ। ਮਰਨ ਵਾਲਿਆਂ ਅਤੇ ਜ਼ਖ਼ਮੀਆਂ ਵਿਚ ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਨਾਲ-ਨਾਲ ਗੁਆਂਢੀ ਦੇਸ਼ ਨੇਪਾਲ ਦੇ ਯਾਤਰੀ ਵੀ ਸ਼ਾਮਲ ਹਨ। ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ।
ਰੁਦਰਪ੍ਰਯਾਗ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ਼ਿਆਮ ਸਿੰਘ ਰਾਣਾ ਨੇ ਅੱਜ ਦੱਸਿਆ ਕਿ ਬੀਤੀ ਸ਼ਾਮ ਕਰੀਬ 7.30 ਵਜੇ ਸੂਚਨਾ ਮਿਲੀ ਕਿ ਗੌਰੀਕੁੰਡ ਤੋਂ ਸੋਨਪ੍ਰਯਾਗ ਵੱਲ ਆ ਰਹੇ ਕੁਝ ਯਾਤਰੀ ਕੋਤਵਾਲੀ ਸੋਨਪ੍ਰਯਾਗ ਖੇਤਰ ਦੇ ਅਧੀਨ, ਸੋਨਪ੍ਰਯਾਗ ਤੋਂ ਲਗਭਗ 1 ਕਿਲੋਮੀਟਰ ਦੂਰ ਗੌਰੀਕੁੰਡ ਵੱਲ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਖੇਤਰ ਵਿੱਚ ਮਲਬੇ ਹੇਠਾਂ ਦੱਬੇ ਹੋਏ ਹਨ। ਸੂਚਨਾ ਮਿਲਣ ਤੇ ਪੁਲੀਸ, ਪ੍ਰਸ਼ਾਸਨ, ਐਸਡੀਆਰਐਫ, ਐਨਡੀਆਰਐਫ ਅਤੇ ਡੀਡੀਆਰਐਫ ਵੱਲੋਂ ਸਾਂਝਾ ਬਚਾਅ ਮੁਹਿੰਮ ਚਲਾਈ ਗਈ। ਮੁਹਿੰਮ ਦੌਰਾਨ ਬੀਤੀ ਦੇਰ ਰਾਤ ਤਿੰਨ ਵਿਅਕਤੀਆਂ ਨੂੰ ਜ਼ਖ਼ਮੀ ਹਾਲਤ ਵਿੱਚ ਬਾਹਰ ਕੱਢਿਆ ਗਿਆ, ਜਦੋਂਕਿ ਇੱਕ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ, ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਉਨ੍ਹਾਂ ਦੱਸਿਆ ਕਿ ਰਾਤ ਸਮੇਂ ਖ਼ਰਾਬ ਮੌਸਮ ਅਤੇ ਇੱਥੇ ਲਗਾਤਾਰ ਮਲਬਾ ਅਤੇ ਪੱਥਰ ਆਉਣ ਕਾਰਨ ਬਚਾਅ ਟੀਮਾਂ ਨੂੰ ਆਪਣਾ ਕੰਮ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਬਚਾਅ ਕਾਰਜ ਰੋਕਣਾ ਪਿਆ। ਸ੍ਰੀ ਰਾਣਾ ਅਨੁਸਾਰ ਅੱਜ ਤੜਕੇ ਬਚਾਅ ਟੀਮਾਂ ਵੱਲੋਂ ਮੁੜ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਇਸ ਸਥਾਨ ਤੇ 3 ਵਿਅਕਤੀ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ ਹਨ, ਜਿਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਲਗਾਤਾਰ ਜਾਰੀ ਬਚਾਅ ਕਾਰਜ ਦੌਰਾਨ ਕੁਝ ਸਮੇਂ ਬਾਅਦ ਬਚਾਅ ਟੀਮਾਂ ਨੂੰ ਇਕ ਹੋਰ ਔਰਤ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ, ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਇਸ ਤਰ੍ਹਾਂ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 5 ਤੱਕ ਪਹੁੰਚ ਗਈ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਗੋਪਾਲ, ਦੁਰਗਾਬਾਈ ਖਾਪਰ, ਤਿਤਲੀ ਦੇਵੀ, ਭਰਤ ਭਾਈ ਨਿਰਲਾਲ, ਸਮਨਬਾਈ ਵਜੋਂ ਹੋਈ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਰਾਣਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਜਿਵਾਚ ਤਿਵਾੜੀ, ਮਨਪ੍ਰੀਤ ਸਿੰਘ, ਛਗਨਲਾਲ ਨੂੰ ਜ਼ਖਮੀ ਹਾਲਤ ਵਿਚ ਬਚਾ ਲਿਆ। ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
-
International2 months ago
ਚੀਨ ਵਿੱਚ ਤੂਫਾਨ ਗਾਏਮੀ ਦਾ ਕਹਿਰ, ਦੋ ਵਿਅਕਤੀਆਂ ਦੀ ਮੌਤ, 201 ਜ਼ਖਮੀ
-
Chandigarh2 months ago
ਕੇਂਦਰ ਸਰਕਾਰ ਦੇ ਬਜਟ ਨੇ ਹਰੇਕ ਵਰਗ ਨੂੰ ਰਾਹਤ ਪਹੁੰਚਾਈ : ਬੀਬੀ ਅਮਨਜੋਤ ਰਾਮੂੰਵਾਲੀਆ
-
Chandigarh2 months ago
ਜ਼ੀਰਕਪੁਰ ਦੀ ਛੱਤ ਲਾਈਟ ਪੁਆਇੰਟ ਤੇ ਸੜਕ ਹਾਦਸਾ
-
International1 month ago
ਨਿਸ਼ਾਨੇਬਾਜ਼ ਸਵਪਨਿਲ ਕੁਸਲੇ ਨੇ ਉਲੰਪਿਕ ਵਿੱਚ ਜਿੱਤਿਆ ਕਾਂਸੀ ਦਾ ਤਗਮਾ, ਭਾਰਤ ਨੂੰ ਮਿਲਿਆ ਤੀਜਾ ਤਮਗਾ
-
International2 months ago
ਓਲੰਪਿਕ ਤੋਂ ਠੀਕ ਪਹਿਲਾਂ ਫਰਾਂਸ ਵਿੱਚ ਵੱਡਾ ਹਮਲਾ
-
Chandigarh2 months ago
ਸਰਕਾਰ ਨੇ 77 ਬਾਲ ਭਿਖਾਰੀਆਂ ਦਾ ਮੁੜ ਵਸੇਬਾ ਕੀਤਾ : ਡਾ. ਬਲਜੀਤ ਕੌਰ
-
Chandigarh2 months ago
ਚੰਡੀਗੜ੍ਹ ਵਿੱਚ ਐਮ ਬੀ ਬੀ ਐਸ ਵਿਦਿਆਰਥਣ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
-
International2 months ago
ਆਸਟ੍ਰੇਲੀਆ ਵਿੱਚ ਦੋ ਹੈਲੀਕਾਪਟਰ ਕ੍ਰੈਸ਼ ਹੋਣ ਕਾਰਨ ਦੋਵੇਂ ਪਾਇਲਟਾਂ ਦੀ ਮੌਤ