Connect with us

National

ਸੁਲਤਾਨਪੁਰ ਡਕੈਤੀ ਕੇਸ ਦਾ ਇਨਾਮੀ ਅਪਰਾਧੀ ਐਸ ਟੀ ਐਫ ਨਾਲ ਮੁਕਾਬਲੇ ਦੌਰਾਨ ਢੇਰ

Published

on

 

ਸੁਲਤਾਨਪੁਰ, 5 ਸਤੰਬਰ (ਸ.ਬ.) ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ ਵਿੱਚ ਪਿਛਲੇ ਮਹੀਨੇ ਇੱਕ ਸਰਾਫਾ ਕਾਰੋਬਾਰੀ ਦੀ ਦੁਕਾਨ ਲੁੱਟਣ ਦੇ ਮਾਮਲੇ ਵਿੱਚ ਇਨਾਮੀ ਦੋਸ਼ੀ ਮੰਗੇਸ਼ ਯਾਦਵ ਅੱਜ ਤੜਕੇ ਸੂਬਾ ਪੁਲੀਸ ਦੀ ਵਿਸ਼ੇਸ਼ ਟਾਸਕ ਫੋਰਸ ਨਾਲ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ। ਇਸ ਗੱਲ ਦੀ ਜਾਣਕਾਰੀ ਪੁਲੀਸ ਵਲੋਂ ਦਿੱਤੀ ਗਈ ਹੈ। ਪੁਲੀਸ ਨੇ ਦੱਸਿਆ ਕਿ ਦੋਸ਼ੀ ਅਪਰਾਧੀ ਤੇ 1 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ।

ਪੁਲੀਸ ਨੇ ਦੱਸਿਆ ਕਿ ਬੀਤੀ 28 ਅਗਸਤ ਨੂੰ ਸ਼ਹਿਰ ਕੋਤਵਾਲੀ ਖੇਤਰ ਦੇ ਥਾਥੇੜੀ ਬਾਜ਼ਾਰ ਵਿੱਚ ਸਥਿਤ ਇੱਕ ਸਰਾਫਾ ਕਾਰੋਬਾਰੀ ਦੀ ਦੁਕਾਨ ਤੋਂ ਕਰੀਬ ਡੇਢ ਕਰੋੜ ਰੁਪਏ ਦੇ ਗਹਿਣੇ ਲੁੱਟੇ ਸਨ। ਗਹਿਣੇ ਲੁੱਟੇ ਜਾਣ ਦੇ ਇਸ ਮਾਮਲੇ ਵਿੱਚ ਮੁਲਜ਼ਮ ਮੰਗੇਸ਼ ਯਾਦਵ ਮਿਸ਼ੀਰਪੁਰ ਵਿੱਚ ਐਸਟੀਐਫ ਨਾਲ ਹੋਏ ਮੁਕਾਬਲੇ ਵਿੱਚ ਢੇਰ ਹੋ ਗਿਆ। ਸੂਤਰਾਂ ਮੁਤਾਬਕ ਮੰਗੇਸ਼ ਯਾਦਵ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

28 ਅਗਸਤ ਨੂੰ ਹਥਿਆਰਬੰਦ ਬਦਮਾਸ਼ਾਂ ਨੇ ਸੁਲਤਾਨਪੁਰ ਨਗਰ ਕੋਤਵਾਲੀ ਦੇ ਠਾਠੜੀ ਬਾਜ਼ਾਰ ਸਥਿਤ ਇਕ ਸਰਾਫਾ ਕਾਰੋਬਾਰੀ ਦੀ ਦੁਕਾਨ ਤੋਂ ਕਰੀਬ 1 ਕਰੋੜ 50 ਲੱਖ ਰੁਪਏ ਦੇ ਗਹਿਣੇ ਲੁੱਟ ਲਏ ਸਨ। ਇਸ ਮਾਮਲੇ ਵਿੱਚ ਤਿੰਨ ਮੁਲਜ਼ਮ ਸਚਿਨ, ਪੁਸ਼ਪੇਂਦਰ ਅਤੇ ਤ੍ਰਿਭੁਵਨ ਪਹਿਲਾਂ ਹੀ ਗ੍ਰਿਫ਼ਤਾਰ ਹੋ ਚੁੱਕੇ ਹਨ।

Continue Reading

National

ਆਸਾਰਾਮ ਨੂੰ ਹੁਣ ਰਾਜਸਥਾਨ ਹਾਈ ਕੋਰਟ ਤੋਂ ਵੀ ਮਿਲੀ ਅੰਤਰਿਮ ਜ਼ਮਾਨਤ

Published

on

By

 

ਜੈਪੁਰ, 14 ਜਨਵਰੀ (ਸ.ਬ.) ਰਾਜਸਥਾਨ ਹਾਈ ਕੋਰਟ ਨੇ ਅੱਜ 2013 ਦੇ ਬਲਾਤਕਾਰ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੰਤ ਆਸਾਰਾਮ ਨੂੰ 31 ਮਾਰਚ ਤਕ ਅੰਤਰਿਮ ਜ਼ਮਾਨਤ ਦੇ ਦਿਤੀ ਹੈ। ਇਕ ਹਫ਼ਤਾ ਪਹਿਲਾਂ, ਸੁਪਰੀਮ ਕੋਰਟ ਨੇ ਇਕ ਹੋਰ ਬਲਾਤਕਾਰ ਦੇ ਮਾਮਲੇ ਵਿਚ ਆਸਾਰਾਮ ਨੂੰ 31 ਮਾਰਚ ਤਕ ਜ਼ਮਾਨਤ ਦਿੰਦੇ ਹੋਏ ਕਿਹਾ ਸੀ ਕਿ ਉਹ ਕਈ ਬਿਮਾਰੀਆਂ ਤੋਂ ਪੀੜਤ ਹੈ ਅਤੇ ਉਸਨੂੰ ਇਲਾਜ ਦੀ ਲੋੜ ਹੈ।

ਚੋਟੀ ਦੀ ਅਦਾਲਤ ਵਲੋਂ ਮੈਡੀਕਲ ਆਧਾਰ ਤੇ ਰਾਹਤ ਦੇਣ ਤੋਂ ਤੁਰਤ ਬਾਅਦ ਆਸਾਰਾਮ ਦੇ ਵਕੀਲਾਂ ਨੇ ਸਜ਼ਾ ਨੂੰ ਮੁਅੱਤਲ ਕਰਨ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਜਸਟਿਸ ਦਿਨੇਸ਼ ਮਹਿਤਾ ਅਤੇ ਜਸਟਿਸ ਵਿਨੀਤ ਕੁਮਾਰ ਮਾਥੁਰ ਦੀ ਡਵੀਜ਼ਨ ਬੈਂਚ ਨੇ ਆਸਾਰਾਮ ਨੂੰ ਅੰਤਰਿਮ ਜ਼ਮਾਨਤ ਦੇ ਦਿਤੀ ਕਿਉਂਕਿ ਪਟੀਸ਼ਨ ਦੀ ਪ੍ਰਕਿਰਤੀ ਸੁਪਰੀਮ ਕੋਰਟ ਵਿਚ ਦਾਇਰ ਪਟੀਸ਼ਨ ਵਰਗੀ ਸੀ।

ਆਸਾਰਾਮ ਦੇ ਵਕੀਲ ਨਿਸ਼ਾਂਤ ਬੋਰਾ ਨੇ ਕਿਹਾ ਕਿ ਅਸੀਂ ਦਲੀਲ ਦਿਤੀ ਕਿ ਪਟੀਸ਼ਨ ਦੀ ਪ੍ਰਕਿਰਤੀ ਸੁਪਰੀਮ ਕੋਰਟ ਵਿੱਚ ਦਾਇਰ ਪਟੀਸ਼ਨ ਵਰਗੀ ਹੈ ਅਤੇ ਇਸ ਮਾਮਲੇ ਵਿੱਚ ਵੀ ਆਧਾਰ ਜਾਇਜ਼ ਹਨ। ਉਨ੍ਹਾਂ ਕਿਹਾ ਕਿ ਇਕ ਸ਼ਰਤ ਨੂੰ ਛੱਡ ਕੇ ਆਸਾਰਾਮ ਦੀ ਅੰਤਰਿਮ ਜ਼ਮਾਨਤ ਦੀਆਂ ਸ਼ਰਤਾਂ ਉਹੀ ਹਨ, ਜਿਹੜੀਆਂ ਸੁਪਰੀਮ ਕੋਰਟ ਨੇ 7 ਜਨਵਰੀ ਨੂ ਤੈਅ ਕੀਤੀਆਂ ਸਨ।

ਬੋਰਾ ਨੇ ਕਿਹਾ ਕਿ ਜੇਕਰ ਆਸਾਰਾਮ (ਜੋਧਪੁਰ ਤੋਂ) ਬਾਹਰ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਨਾਲ ਆਉਣ ਵਾਲੇ ਤਿੰਨ ਕਾਂਸਟੇਬਲਾਂ ਦਾ ਖ਼ਰਚਾ ਚੁੱਕਣਾ ਪਵੇਗਾ। ਹੇਠਲੀ ਅਦਾਲਤ ਨੇ ਆਸਾਰਾਮ ਨੂੰ 2013 ਵਿੱਚ ਜੋਧਪੁਰ ਸਥਿਤ ਉਸ ਦੇ ਆਸ਼ਰਮ ਵਿੱਚ ਇਕ ਨਾਬਾਲਗ਼ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਅਪ੍ਰੈਲ 2018 ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

Continue Reading

National

ਮੌਸਮ ਵਿਭਾਗ ਵੱਲੋਂ 17 ਰਾਜਾਂ ਵਿੱਚ ਧੁੰਦ ਦਾ ਅਲਰਟ ਜਾਰੀ

Published

on

By

 

ਨਵੀਂ ਦਿੱਲੀ, 14 ਜਨਵਰੀ (ਸ.ਬ.) ਜੰਮੂ-ਕਸ਼ਮੀਰ, ਉਤਰਾਖ਼ੰਡ ਅਤੇ ਹਿਮਾਚਲ ਪ੍ਰਦੇਸ਼ ਵਿਚ ਬਰਫ਼ੀਲੀਆਂ ਹਵਾਵਾਂ ਕਾਰਨ ਉੱਤਰੀ ਭਾਰਤ ਦੇ ਰਾਜਾਂ ਵਿਚ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਅੱਜ 17 ਰਾਜਾਂ ਵਿਚ ਧੁੰਦ ਅਤੇ 9 ਰਾਜਾਂ ਵਿਚ ਮੀਂਹ ਪੈਣ ਦੀ ਭਵਿੱਖਬਾਣੀ ਵੀ ਕੀਤੀ ਹੈ। ਹਿਮਾਚਲ ਵਿਚ ਬਰਫ਼ਬਾਰੀ ਕਾਰਨ ਕੁਕੁਮਸੇਰੀ ਇਲਾਕਾ ਸਭ ਤੋਂ ਠੰਢਾ ਰਿਹਾ। ਇੱਥੇ ਰਾਤ ਦਾ ਤਾਪਮਾਨ -12.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਟੈਬੋ ਵਿਚ ਇਹ -10.9 ਡਿਗਰੀ ਸੈਲਸੀਅਸ ਰਿਹਾ। ਹਰਿਆਣਾ ਵਿਚ ਵੀ ਠੰਢ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ। ਪੰਜਾਬ ਦੇ ਅੰਮ੍ਰਿਤਸਰ ਵਿਚ ਤਾਪਮਾਨ 1.2 ਡਿਗਰੀ ਦਰਜ ਕੀਤਾ ਗਿਆ।

Continue Reading

National

ਦੇਸ਼ ਵਿੱਚ ਮੈਟਾਪਨਿਊਮੋਵਾਇਰਸ ਦੇ ਮਾਮਲਿਆਂ ਦੀ ਗਿਣਤੀ 18 ਹੋਈ

Published

on

By

 

ਨਵੀਂ ਦਿੱਲੀ, 14 ਜਨਵਰੀ (ਸ.ਬ.) ਦੇਸ਼ ਵਿਚ ਕੋਰੋਨਾਵਾਇਰਸ ਵਰਗੇ ਮਨੁੱਖੀ ਮੈਟਾਪਨਿਊਮੋਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 18 ਤੱਕ ਪਹੁੰਚ ਗਈ ਹੈ। ਬੀਤੇ ਦਿਨ ਪੁਡੂਚੇਰੀ ਵਿਚ ਇਕ ਹੋਰ ਬੱਚੇ ਦਾ ਟੈਸਟ ਪਾਜ਼ੀਟਿਵ ਆਇਆ ਹੈ। ਇਸ ਤੋਂ ਪਹਿਲਾਂ, 3 ਅਤੇ 5 ਸਾਲ ਦੀ ਉਮਰ ਦੇ ਦੋ ਬੱਚੇ ਪਾਜ਼ੀਟਿਵ ਪਾਏ ਗਏ ਸਨ। ਦੇਸ਼ ਵਿੱਚ ਸਭ ਤੋਂ ਵੱਧ 4 ਮਾਮਲੇ ਗੁਜਰਾਤ ਵਿਚ ਹਨ। ਮਹਾਂਰਾਸ਼ਟਰ ਵਿਚ 3, ਕਰਨਾਟਕ ਅਤੇ ਤਾਮਿਲਨਾਡੂ ਵਿਚ 2-2, ਅਤੇ ਯੂ.ਪੀ., ਰਾਜਸਥਾਨ, ਅਸਾਮ ਅਤੇ ਬੰਗਾਲ ਵਿਚ 1-1 ਕੇਸ ਸਾਹਮਣੇ ਆਇਆ ਹੈ। ਹੁਣ ਰਾਜਾਂ ਨੇ ਵੀ ਇਨ੍ਹਾਂ ਮਾਮਲਿਆਂ ਵਿਚ ਵਾਧੇ ਕਾਰਨ ਚੌਕਸੀ ਵਧਾ ਦਿੱਤੀ ਹੈ। ਪੰਜਾਬ ਵਿਚ, ਬਜ਼ੁਰਗਾਂ ਅਤੇ ਬੱਚਿਆਂ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ ਗਈ ਹੈ।

Continue Reading

Latest News

Trending