Connect with us

National

ਤੇਜ਼ ਰਫ਼ਤਾਰ ਟਰੱਕ ਨੇ ਸਕੂਲ ਵੈਨ ਨੂੰ ਮਾਰੀ ਟੱਕਰ, ਡੇਢ ਦਰਜਨ ਬੱਚੇ ਜ਼ਖ਼ਮੀ

Published

on

 

 

ਬੇਗੂਸਰਾਏ, 5 ਸਤੰਬਰ (ਸ.ਬ.) ਬਿਹਾਰ ਦੇ ਬੇਗੂਸਰਾਏ ਵਿੱਚ ਇਕ ਤੇਜ਼ ਰਫ਼ਤਾਰ ਟਰੱਕ ਨੇ ਸਕੂਲ ਵਾਹਨ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ 5 ਬੱਚਿਆਂ ਦੀ ਹਾਲਤ ਗੰਭੀਰ ਹੈ, ਜਦਕਿ 16 ਹੋਰ ਬੱਚੇ ਜ਼ਖ਼ਮੀ ਹੋਏ ਹਨ। ਸਾਰੇ ਜ਼ਖ਼ਮੀਆਂ ਨੂੰ ਨੇੜੇ ਦੇ ਇਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਰਿਫਾਇਨਰੀ ਥਾਣਾ ਖੇਤਰ ਦੇ ਦੇਵਨਾ ਨੇੜੇ ਨੈਸ਼ਨਲ ਹਾਈਵੇਅ-31 ਤੇ ਵਾਪਰਿਆ।

ਲੋਕਾਂ ਦਾ ਕਹਿਣਾ ਹੈ ਕਿ ਅੱਜ ਸਵੇਰੇ ਬੱਚਿਆਂ ਨੂੰ ਸਕੂਲ ਛੱਡਣ ਲਈ ਸਕੂਲ ਵੈਨ ਜਾ ਰਹੀ ਸੀ। ਹਾਈਵੇਅ ਤੇ ਟਰੱਕ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਸਕੂਲ ਵੈਨ ਪੂਰੀ ਤਰ੍ਹਾਂ ਨੁਕਸਾਨੀ ਗਈ। ਇਸ ਘਟਨਾ ਦੀ ਸੂਚਨਾ ਸਥਾਨਕ ਲੋਕਾਂ ਨੇ ਰਿਫਾਇਨਰੀ ਥਾਣਾ ਪੁਲੀਸ ਨੂੰ ਦਿੱਤੀ। ਮੌਕੇ ਤੇ ਪੁਲੀਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਵਿੱਚ ਜੁਟੀ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਵਿਚ ਡੇਢ ਦਰਜਨ ਬੱਚੇ ਜ਼ਖ਼ਮੀ ਹੋਏ ਹਨ। ਮੌਕੇ ਤੇ ਪੁੱਜੀ ਪੁਲੀਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਜ਼ਖ਼ਮੀ ਬੱਚਿਆਂ ਨੂੰ ਵੈਨ ਵਿਚੋਂ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ। ਇਸ ਹਾਦਸੇ ਵਿਚ ਜ਼ਖ਼ਮੀ ਹੋਏ ਬੱਚਿਆਂ ਵਿਚੋਂ 5 ਦੀ ਹਾਲਤ ਬੇਹੱਦ ਗੰਭੀਰ ਹੈ। ਇਨ੍ਹਾਂ ਸਾਰੇ ਬੱਚਿਆਂ ਨੂੰ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਨੇ ਇਸ ਹਾਦਸੇ ਮਗਰੋਂ ਦੋਸ਼ੀ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Continue Reading

National

ਕੋਇਲੇ ਦੀ ਖਦਾਨ ਵਿੱਚ ਫਸੇ ਤਿੰਨ ਹੋਰ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ, ਬਚਾਅ ਕਾਰਜ ਜਾਰੀ

Published

on

By

 

 

ਆਸਾਮ, 11 ਜਨਵਰੀ (ਸ.ਬ.) ਆਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਵਿੱਚ ਕੋਲੇ ਦੀ ਖਾਨ ਵਿੱਚ ਫਸੇ ਤਿੰਨ ਹੋਰ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਅੱਜ ਬਚਾਅ ਮੁਹਿੰਮ ਦੌਰਾਨ ਖਦਾਨ ਵਿੱਚੋਂ ਬਰਾਮਦ ਕੀਤੀਆਂ ਗਈਆਂ। ਹੁਣ ਤੱਕ ਚਾਰ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਪਹਿਲੀ ਲਾਸ਼ ਬੁੱਧਵਾਰ ਨੂੰ ਖਾਨ ਵਿੱਚੋਂ ਕੱਢੀ ਗਈ ਸੀ। ਜਿਨ੍ਹਾਂ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਨੌਂ ਮਜ਼ਦੂਰ ਸ਼ਾਮਲ ਹਨ ਜੋ ਸੋਮਵਾਰ ਨੂੰ ਉਮਰਾਂਗਸੂ ਦੀ ਖਾਨ ਵਿੱਚ ਅਚਾਨਕ ਪਾਣੀ ਭਰ ਜਾਣ ਕਾਰਨ ਫਸ ਗਏ ਸਨ। ਮੁੱਖ ਮੰਤਰੀ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਤੇ ਇਕ ਪੋਸਟ ਸ਼ੇਅਰ ਕਰਕੇ ਦਿੱਤੀ।

ਇੱਕ ਅਧਿਕਾਰੀ ਨੇ ਦੱਸਿਆ ਕਿ ਫਸੇ ਹੋਏ ਮਜ਼ਦੂਰਾਂ ਦੀ ਭਾਲ ਲਈ ਬਚਾਅ ਕਾਰਜ ਸਵੇਰੇ ਮੁੜ ਸ਼ੁਰੂ ਹੋਏ। ਤਲਾਸ਼ੀ ਦੇ ਛੇਵੇਂ ਦਿਨ ਤਿੰਨ ਹੋਰ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ੱਇਕ ਮ੍ਰਿਤਕ ਦੀ ਪਛਾਣ 27 ਸਾਲਾ ਲੀਜੇਨ ਮਗਰ ਵਾਸੀ ਕਾਲਾਮਾਟੀ ਦੇ ਪਿੰਡ ਨੰਬਰ ਇਕ ਦੀਮਾ ਹਸਾਓ ਵਜੋਂ ਹੋਈ ਹੈ, ਬਾਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਨੇਪਾਲ ਦੇ ਇੱਕ ਮਜ਼ਦੂਰ ਦੀ ਲਾਸ਼ ਪਹਿਲਾਂ ਹੀ ਬਰਾਮਦ ਕੀਤੀ ਜਾ ਚੁੱਕੀ ਹੈ। ਖਾਨ ਵਿੱਚ ਅਚਾਨਕ ਹੜ੍ਹ ਆਉਣ ਕਾਰਨ 9 ਮਜ਼ਦੂਰ ਖਾਨ ਵਿੱਚ ਫਸ ਗਏ ਸਨ।

ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਸ਼ੇਅਰ ਕੀਤੀ ਇਕ ਪੋਸਟ ਵਿੱਚ ਲਿਖਿਆ ਕਿ ਉਮਰਾਂਗਸੂ ਵਿੱਚ ਬਚਾਅ ਕੰਮ ਲਗਾਤਾਰ ਜਾਰੀ ਹੈ। ਅੱਜ ਸਵੇਰੇ ਤਿੰਨ ਹੋਰ ਲਾਸ਼ਾਂ ਬਰਾਮਦ ਹੋਈਆਂ। ਅਸੀਂ ਇਸ ਔਖੇ ਸਮੇਂ ਵਿੱਚ ਉਮੀਦ ਅਤੇ ਤਾਕਤ ਦੇ ਨਾਲ ਦੁਖੀ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹਾਂ। ਬਚਾਅ ਕਾਰਜ ਵਿੱਚ ਲੱਗੇ ਇਕ ਅਧਿਕਾਰੀ ਨੇ ਦੱਸਿਆ ਕਿ 340 ਫੁੱਟ ਡੂੰਘੀ ਖਾਨ ਵਿੱਚੋਂ ਪਾਣੀ ਕੱਢਣ ਦਾ ਕੰਮ ਚੱਲ ਰਿਹਾ ਹੈ ਅਤੇ ਹੁਣ ਇਸ ਕੰਮ ਲਈ ਓ.ਐਨ.ਜੀ.ਸੀ ਅਤੇ ਕੋਲ ਇੰਡੀਆ ਵੱਲੋਂ ਲਿਆਂਦੀਆਂ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਗੈਰ-ਕਾਨੂੰਨੀ ਕੋਲਾ ਖਾਨ ਵਿੱਚ ਅਜੇ ਵੀ ਪੰਜ ਮਜ਼ਦੂਰ ਫਸੇ ਹੋਏ ਹਨ। ਹਾਲਾਂਕਿ, ਉਨ੍ਹਾਂ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ। ਇਸ ਦੌਰਾਨ ਪੁਲੀਸ ਨੇ ਨਾਜਾਇਜ਼ ਮਾਈਨਿੰਗ ਵਿੱਚ ਫਸੇ ਮਜ਼ਦੂਰਾਂ ਦੇ ਆਗੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਦਸੇ ਤੋਂ ਬਾਅਦ ਸਰਦਾਰ ਫਰਾਰ ਹੋ ਗਿਆ ਸੀ ਅਤੇ ਬਾਅਦ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Continue Reading

National

ਘਰ ਦੇ ਬਾਹਰ ਸੁੱਤੀ ਔਰਤ ਅਤੇ ਉਸਦੀ ਦੋਹਤੀ ਦਾ ਕਤਲ

Published

on

By

 

ਬਦਾਯੂੰ, 11 ਜਨਵਰੀ (ਸ.ਬ.) ਬਦਾਯੂੰ ਦੇ ਅਲਾਪੁਰ ਥਾਣਾ ਖੇਤਰ ਦੇ ਹਯਾਤਨਗਰ ਪਿੰਡ ਵਿੱਚ ਬੀਤੀ ਰਾਤ ਨੂੰ ਘਰ ਦੇ ਬਾਹਰ ਵਿੱਚ ਸੁੱਤੀ ਪਈ ਇਕ ਔਰਤ ਅਤੇ ਉਸ ਦੀ 5 ਸਾਲਾ ਦੋਹਤੀ ਦਾ ਸਿਰ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਅੱਜ ਸਵੇਰੇ ਦੋਹਾਂ ਦੀਆਂ ਲਾਸ਼ਾਂ ਮੰਜੇ ਤੇ ਖੂਨ ਨਾਲ ਲਥਪਥ ਮਿਲੀਆਂ। ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲੀਸ ਨੇ ਮੌਕੇ ਤੋਂ ਕਤਲ ਨਾਲ ਸਬੰਧਤ ਸਬੂਤ ਇਕੱਠੇ ਕੀਤੇ। ਪੁਲੀਸ ਇਸ ਭੇਤ ਨੂੰ ਸੁਲਝਾਉਣ ਵਿੱਚ ਲੱਗੀ ਹੋਈ ਹੈ ਕਿ ਇਹ ਕਤਲ ਕਿਉਂ ਅਤੇ ਕਿਸ ਕਾਰਨ ਕੀਤਾ ਗਿਆ। ਫਿਲਹਾਲ ਪਰਿਵਾਰਕ ਮੈਂਬਰਾਂ ਵੱਲੋਂ ਕਿਸੇ ਤੇ ਦੋਸ਼ ਨਹੀਂ ਲਗਾਇਆ ਗਿਆ ਹੈ।

ਪਿੰਡ ਹਯਾਤਨਗਰ ਵਾਸੀ ਵਿਜੇ ਦੀ ਮਾਂ ਮੀਨਾ ਅਤੇ ਦੋਹਤੀ ਕਲਪਨਾ ਬੀਤੀ ਰਾਤ ਘਰ ਤੋਂ 200 ਮੀਟਰ ਦੂਰ ਸੁੱਤੀਆਂ ਸਨ। ਪਰਿਵਾਰ ਦੇ ਹੋਰ ਮੈਂਬਰ ਘਰ ਵਿੱਚ ਸੁੱਤੇ ਹੋਏ ਸਨ। ਬੀਤੀ ਦੇਰ ਰਾਤ ਕਾਤਲ ਨੇ ਦਾਦੀ ਅਤੇ ਦੋਹਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਦੋਂ ਉਹ ਸੁੱਤੇ ਪਏ ਸਨ ਤਾਂ ਉਨ੍ਹਾਂ ਦੇ ਸਿਰ ਤੇ ਭਾਰੀ ਚੀਜ਼ ਨਾਲ ਵਾਰ ਕਰ ਦਿੱਤਾ। ਅੱਜ ਸਵੇਰੇ ਜਦੋਂ ਮੀਨਾ ਆਪਣੀ ਪੋਤੀ ਨਾਲ ਘਰ ਨਹੀਂ ਪਹੁੰਚੀ ਤਾਂ ਮੀਨਾ ਦੀ ਬੇਟੀ ਉਸ ਨੂੰ ਮਿਲਣ ਆਈ। ਜਿੱਥੇ ਦੋਹਾਂ ਦੀਆਂ ਲਾਸ਼ਾਂ ਖਾਟ ਤੇ ਖੂਨ ਨਾਲ ਲੱਥਪੱਥ ਪਈਆਂ ਸਨ।

ਕਤਲ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਸੂਚਨਾ ਤੇ ਥਾਣਾ ਅਲਾਪੁਰ ਦੇ ਇੰਸਪੈਕਟਰ ਧਨੰਜੈ ਸਿੰਘ ਪੁਲੀਸ ਟੀਮ ਨਾਲ ਪਹੁੰਚੇ। ਪੁਲੀਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਪਰਿਵਾਰਕ ਮੈਂਬਰਾਂ ਤੋਂ ਦੁਸ਼ਮਣੀ ਬਾਰੇ ਜਾਣਕਾਰੀ ਲਈ, ਪਰ ਹੁਣ ਤੱਕ ਪਰਿਵਾਰਕ ਮੈਂਬਰਾਂ ਨੇ ਕਿਸੇ ਨਾਲ ਕੋਈ ਦੁਸ਼ਮਣੀ ਹੋਣ ਤੋਂ ਇਨਕਾਰ ਕੀਤਾ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Continue Reading

National

ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਪੁਲੀਸ ਕਾਂਸਟੇਬਲ ਦੀ ਮੌਤ

Published

on

By

 

ਸ਼ਾਹਜਹਾਂਪੁਰ, 11 ਜਨਵਰੀ (ਸ.ਬ.) ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਚਾਈਨਾ ਡੋਰ ਕਾਰਨ ਇਕ ਪੁਲੀਸ ਕਾਂਸਟੇਬਲ ਦੀ ਮੌਤ ਹੋ ਗਈ। ਚਾਈਨਾ ਡੋਰ ਵੱਲੋਂ ਬਾਈਕ ਸਵਾਰ ਕਾਂਸਟੇਬਲ ਦਾ ਗਲਾ ਵੱਢਣ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਸਰਕਾਰੀ ਮੈਡੀਕਲ ਕਾਲਜ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕਾਂਸਟੇਬਲ ਅਮਰੋਹਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਪੁਲੀਸ ਨੇ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਹੈ।

ਇਸਤਗਾਸਾ ਦਫਤਰ ਵਿੱਚ ਤਾਇਨਾਤ ਕਾਂਸਟੇਬਲ ਸ਼ਾਹਰੁਖ ਹਸਨ ਅੱਜ ਦੁਪਹਿਰ ਕਰੀਬ 12:15 ਵਜੇ ਬਾਈਕ ਤੇ ਰਾਜਘਾਟ ਚੌਕੀ ਤੋਂ ਬਰੇਲੀ ਮੋੜ ਵੱਲ ਜਾ ਰਿਹਾ ਸੀ। ਅਜ਼ੀਜ਼ਗੰਜ ਵਿੱਚ ਦੁਰਗਾ ਇੰਡਸਟਰੀਜ਼ ਦੇ ਸਾਹਮਣੇ ਅਚਾਨਕ ਸ਼ਾਹਰੁਖ ਦੇ ਗਲੇ ਵਿੱਚ ਚਾਈਨਾ ਡੋਰ ਫੱਸ ਗਈ ਅਤੇ ਗਲਾ ਕੱਟੇ ਜਾਣ ਕਾਰਨ ਉਹ ਬਾਈਕ ਤੋਂ ਡਿੱਗ ਪਿਆ ਅਤੇ ਕਰੰਟ ਲੱਗ ਗਿਆ। ਗਰਦਨ ਵਿੱਚੋਂ ਖੂਨ ਦਾ ਵੱਗਣ ਲੱਗਾ।

ਆਸ-ਪਾਸ ਦੇ ਲੋਕ ਨੇ ਕਾਂਸਟੇਬਲ ਨੂੰ ਈ-ਰਿਕਸ਼ਾ ਵਿੱਚ ਸਰਕਾਰੀ ਮੈਡੀਕਲ ਕਾਲਜ ਭੇਜ ਦਿੱਤਾ। ਘਟਨਾ ਵਾਲੀ ਥਾਂ ਤੋਂ ਕਰੀਬ ਪੰਜ ਸੌ ਮੀਟਰ ਦੀ ਦੂਰੀ ਤੇ ਸਥਿਤ ਸਰਕਾਰੀ ਮੈਡੀਕਲ ਕਾਲਜ ਦੇ ਟਰੌਮਾ ਸੈਂਟਰ ਵਿੱਚ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਅਧਿਕਾਰੀ ਵੀ ਸਰਕਾਰੀ ਮੈਡੀਕਲ ਕਾਲਜ ਪੁੱਜੇ। ਪੁਲੀਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਚਾਈਨੀਜ਼ ਡੋਰ ਦੀ ਵਿਕਰੀ ਤੇ ਪੂਰਨ ਪਾਬੰਦੀ ਹੈ। ਇਸ ਦੇ ਬਾਵਜੂਦ ਇਸ ਨੂੰ ਵੇਚਿਆ ਜਾ ਰਿਹਾ ਹੈ। ਚਾਈਨਾ ਡੋਰ ਨਾਲ ਪਹਿਲਾਂ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।

Continue Reading

Latest News

Trending