Connect with us

National

ਕਿਸਾਨ ਦੇ ਘਰੋਂ 12 ਤੋਲੇ ਸੋਨਾ ਤੇ 10 ਹਜ਼ਾਰ ਨਗਦੀ ਚੋਰੀ

Published

on

 

ਕਲਾਨੌਰ, 9 ਸਤੰਬਰ (ਸ.ਬ.) ਕਲਾਨੌਰ ਦੇ ਨਜ਼ਦੀਕੀ ਪਿੰਡ ਅਦਾਲਤਪੁਰ ਵਿਖੇ ਕਿਸਾਨ ਦੇ ਘਰ ਵਿੱਚ ਬੀਤੀ ਰਾਤ ਦਾਖ਼ਲ ਹੋ ਕੇ ਚੋਰ 12 ਤੋਲੇ ਸੋਨਾ ਅਤੇ 10 ਹਜ਼ਾਰ ਰੁਪਏ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਕਿਸਾਨ ਜਗਦੀਪ ਸਿੰਘ ਵਾਸੀ ਅਦਾਲਤਪੁਰ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਦੇ ਪਰਿਵਾਰਿਕ ਜੀਆਂ ਘਰ ਵਿੱਚ ਆਪੋ ਆਪਣੇ ਕਮਰਿਆਂ ਵਿੱਚ ਸੁੱਤੇ ਪਏ ਸਨ ਅਤੇ ਅੱਜ ਤੜਕਸਾਰ ਜਦੋਂ ਉਹ ਉੱਠੇ ਤਾਂ ਵੇਖਿਆ ਕਿ ਇੱਕ ਬੈਡ ਰੂਮ ਦੇ ਕਮਰੇ ਦਾ ਦਰਵਾਜ਼ਾ ਬੰਦ ਸੀ ਅਤੇ ਜਦੋਂ ਉਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਅੰਦਰੋਂ ਦਰਵਾਜੇ ਨੂੰ ਕੁੰਡੀ ਲੱਗੀ ਹੋਈ ਸੀ। ਜਗਦੀਪ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਜਦੋਂ ਉਹਨਾਂ ਨੇ ਕਮਰੇ ਦੇ ਦੂਜੇ ਪਾਸੇ ਵੇਖਿਆ ਕਿ ਕਮਰੇ ਦੀ ਖਿੜਕੀ ਖੁੱਲੀ ਹੋਈ ਸੀ ਅਤੇ ਜਦੋਂ ਉਹਨਾਂ ਨੇ ਕਮਰੇ ਵਿੱਚ ਵੇਖਿਆ ਤਾਂ ਘਰੇਲੂ ਸਮਾਨ ਖਿੱਲਰਿਆ ਰਿਹਾ ਪਿਆ ਹੋਇਆ ਸੀ ਅਤੇ ਪੇਟੀ ਵੀ ਖੁੱਲ੍ਹੀ ਪਈ ਸੀ ਜਿਸ ਵਿੱਚ ਔਰਤ ਅਤੇ ਮਰਦ ਦੀਆਂ 6 ਮੁੰਦਰੀਆਂ, ਸੋਨੇ ਦਾ ਲੇਡੀਜ਼ ਸੈਟ ਅਤੇ ਸੋਨੇ ਦੇ ਕੜੇ ਸਮੇਤ 12 ਤੋਲੇ ਸੋਨਾ ਅਤੇ 10 ਹਜਾਰ ਰੁਪਏ ਦੀ ਨਕਦੀ ਚੋਰ ਚੋਰੀ ਕਰਕੇ ਲੈ ਗਏ। ਜਗਦੀਪ ਸਿੰਘ ਦੱਸਿਆ ਕਿ ਚੋਰੀ ਸਬੰਧੀ ਪੁਲੀਸ ਥਾਣਾ ਕੋਟਲੀ ਮੱਲ੍ਹੀ ਨੂੰ ਰਿਪੋਰਟ ਦਰਜ ਕਰਵਾ ਦਿੱਤੀ ਹੈ।

 

Continue Reading

National

ਅਨੰਤਨਾਗ ਵਿੱਚ ਲਾਪਤਾ ਜਵਾਨ ਦੀ ਲਾਸ਼ ਬਰਾਮਦ

Published

on

By

 

ਬੀ ਐਸ ਐਫ ਵੱਲੋਂ ਪਾਕਿਸਤਾਨੀ ਘੁਸਪੈਠੀਆ ਗ੍ਰਿਫਤਾਰ

ਸ਼੍ਰੀਨਗਰ, 9 ਅਕਤੂਬਰ- ਅਨੰਤਨਾਗ ਵਿੱਚ ਇੱਕ ਟੈਰੀਟੋਰੀਅਲ ਆਰਮੀ ਸਿਪਾਹੀ ਨੂੰ ਕਥਿਤ ਤੌਰ ਤੇ ਅੱਤਵਾਦੀਆਂ ਨੇ ਅਗਵਾ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਨੰਤਨਾਗ ਦੇ ਜੰਗਲੀ ਖੇਤਰ ਤੋਂ ਦੋ ਟੀਏ ਸਿਪਾਹੀਆਂ ਨੂੰ ਕਥਿਤ ਤੌਰ ਤੇ ਅਗਵਾ ਕਰ ਲਿਆ ਗਿਆ ਸੀ, ਹਾਲਾਂਕਿ ਉਨ੍ਹਾਂ ਵਿੱਚੋਂ ਇੱਕ ਭੱਜਣ ਵਿੱਚ ਕਾਮਯਾਬ ਹੋ ਗਿਆ।

ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਜਵਾਨ ਦੀ ਲਾਸ਼ ਉਤਰਾਸੂ ਇਲਾਕੇ ਦੇ ਸਾਂਗਲਾਨ ਜੰਗਲੀ ਇਲਾਕੇ ਵਿੱਚੋਂ ਮਿਲੀ। ਉਸ ਦੇ ਸਰੀਰ ਤੇ ਗੋਲੀਆਂ ਦੇ ਕਈ ਨਿਸ਼ਾਨ ਮਿਲੇ ਹਨ। ਜਵਾਨ ਦੀ ਪਛਾਣ ਹਿਲਾਲ ਅਹਿਮਦ ਭੱਟ ਵਾਸੀ ਮੁਖਧਮਪੋਰਾ ਨੌਗਾਮ, ਅਨੰਤਨਾਗ ਵਜੋਂ ਹੋਈ ਹੈ। ਬੀਤੇ ਦਿਨ ਤਲਾਸ਼ੀ ਮੁਹਿੰਮ ਦੌਰਾਨ ਉਹ ਲਾਪਤਾ ਹੋ ਗਿਆ ਸੀ। ਬੀਤੀ ਰਾਤ ਤੋਂ ਹੀ ਫੌਜ ਉਸ ਦੀ ਭਾਲ ਕਰ ਰਹੀ ਸੀ। ਭਾਰਤੀ ਫੌਜ ਦੀ ਚਿਨਾਰ ਕੋਰ ਨੇ ਕਿਹਾ ਸੀ ਕਿ ਖੁਫ਼ੀਆ ਸੂਚਨਾ ਦੇ ਆਧਾਰ ਤੇ 8 ਅਕਤੂਬਰ ਨੂੰ ਕੋਕਰਨਾਗ ਦੇ ਕਾਜਵਾਨ ਜੰਗਲੀ ਖੇਤਰ ਵਿੱਚ ਫੌਜ ਨੇ ਪੁਲੀਸ ਅਤੇ ਹੋਰ ਏਜੰਸੀਆਂ ਨਾਲ ਮਿਲ ਕੇ ਇਕ ਸਾਂਝਾ ਅਭਿਆਨ ਸ਼ੁਰੂ ਕੀਤਾ ਸੀ। ਇਸ ਦੌਰਾਨ ਜਵਾਨ ਹਿਲਾਲ ਅਹਿਮਦ ਲਾਪਤਾ ਹੋ ਗਿਆ ਸੀ।

ਇਸ ਤੋਂ ਇਲਾਵਾ ਅੰਤਰਰਾਸ਼ਟਰੀ ਸਰਹੱਦ ਤੇ ਸਰਹੱਦੀ ਸੁਰੱਖਿਆ ਫ਼ੋਰਸ ਦੇ ਜਵਾਨਾਂ ਨੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਗ੍ਰਿਫ਼ਤਾਰ ਕੀਤਾ ਹੈ। ਸੁਰੱਖਿਆ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਦੇ ਪੰਜਾਬ ਵਿੱਚ ਸਰਗੋਧਾ ਦੇ ਰਹਿਣ ਵਾਲੇ ਸ਼ਾਹਿਦ ਇਮਰਾਨ ਬੀਤੀ ਸ਼ਾਮ ਸਰਹੱਦ ਪਾਰ ਤੋਂ ਭਾਰਤ ਵੱਲ ਪ੍ਰਵੇਸ਼ ਕਰਨ ਤੇ ਮਕਵਾਲ ਨੂੰ ਹਿਰਾਸਤ ਵਿੱਚ ਲਿਆ ਗਿਆ।

ਉਨ੍ਹਾਂ ਦੱਸਿਆ ਕਿ ਇਮਰਾਨ ਦੇ ਕਬਜ਼ੇ ਵਿੱਚੋਂ 2 ਚਾਕੂ, ਇਕ ਸਮਾਰਟ ਵਾਚ, ਇਕ ਸਿਗਰੇਟ ਦਾ ਪੈਕੇਟ, ਇਕ ਖਾਲੀ ਸਿਮ ਕਾਰਡ ਹੋਲਡਰ ਅਤੇ ਪਾਕਿਸਤਾਨ ਮੁਦਰਾ ਵਿੱਚ 5 ਰੁਪਏ ਦਾ ਸਿੱਕਾ ਬਰਾਮਦ ਕੀਤਾ ਗਿਆ। ਪੁੱਛ-ਗਿੱਛ ਦੌਰਾਨ ਘੁਸਪੈਠੀਏ ਨੇ ਦੱਸਿਆ ਕਿ ਅਣਜਾਣੇ ਵਿੱਚ ਸਰਹੱਦ ਪਾਰ ਕਰ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਪੁੱਛ-ਗਿੱਛ ਤੋਂ ਬਾਅਦ ਉਸ ਨੂੰ ਅਗਲੀ ਕਾਰਵਾਈ ਲਈ ਪੁਲੀਸ ਨੂੰ ਸੌਂਪ ਦਿੱਤਾ ਗਿਆ ਹੈ।

Continue Reading

National

ਹੈਰਾਨੀਜਨਕ ਨਤੀਜੇ, ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਵਾਂਗੇ ਸ਼ਿਕਾਇਤਾਂ : ਰਾਹੁਲ ਗਾਂਧੀ

Published

on

By

 

ਨਵੀਂ ਦਿੱਲੀ, 9 ਅਕਤੂਬਰ (ਸ.ਬ.) ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਹੈਰਾਨੀਜਨਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੀਆਂ ਸ਼ਿਕਾਇਤਾਂ ਚੋਣ ਕਮਿਸ਼ਨ ਦੇ ਧਿਆਨ ਵਿੱਚ ਕਰਵਾਈਆਂ ਜਾਣਗੀਆਂ। ਕਾਂਗਰਸੀ ਆਗੂ ਨੇ ਜੰਮੂ-ਕਸ਼ਮੀਰ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਸੂਬੇ ਵਿੱਚ ਭਾਰਤ ਦੀ ਜਿੱਤ ਨੂੰ ਸੰਵਿਧਾਨ ਅਤੇ ਲੋਕਤੰਤਰੀ ਸਵੈ-ਮਾਣ ਦੀ ਜਿੱਤ ਦੱਸਿਆ।

ਰਾਹੁਲ ਗਾਂਧੀ ਨੇ ਐਕਸ ਤੇ ਲਿਖਿਆ ਕਿ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਰਾਜ ਵਿੱਚ ਭਾਰਤ ਦੀ ਜਿੱਤ ਸੰਵਿਧਾਨ ਦੀ ਜਿੱਤ ਹੈ, ਲੋਕਤੰਤਰੀ ਸਵੈ-ਮਾਣ ਦੀ ਜਿੱਤ ਹੈ।

ਹਰਿਆਣਾ ਦੇ ਚੋਣ ਨਤੀਜਿਆਂ ਸਬੰਧੀ ਉਨ੍ਹਾਂ ਲਿਖਿਆ ਕਿ ਅਸੀਂ ਅਣਕਿਆਸੇ ਨਤੀਜਿਆਂ ਦਾ ਵਿਸ਼ਲੇਸ਼ਣ ਕਰ ਰਹੇ ਹਾਂ। ਬਹੁਤ ਸਾਰੇ ਵਿਧਾਨ ਸਭਾ ਹਲਕਿਆਂ ਤੋਂ ਆ ਰਹੀਆਂ ਸ਼ਿਕਾਇਤਾਂ ਬਾਰੇ ਅਸੀਂ ਚੋਣ ਕਮਿਸ਼ਨ ਨੂੰ ਸੂਚਿਤ ਕਰਾਂਗੇ।

Continue Reading

National

ਰੇਲਵੇ ਟਰੈਕ ਤੇ ਕੀਤੀ ਸੀਮਿੰਟ ਦੀ ਉਸਾਰੀ ਨਾਲ ਟਕਰਾਈ ਮਾਲ ਗੱਡੀ

Published

on

By

 

ਰਾਏਬਰੇਲੀ, 9 ਅਕਤੂਬਰ (ਸ.ਬ.) ਕੁੰਦਨਗੰਜ ਜਾ ਰਹੀ ਮਾਲ ਗੱਡੀ ਨੇ ਰਾਏਬਰੇਲੀ-ਪ੍ਰਯਾਗਰਾਜ ਤੇ ਰੇਲਵੇ ਟਰੈਕ ਤੇ ਸੀਮਿੰਟ ਦੀ ਉਸਾਰੀ ਨੂੰ ਟੱਕਰ ਮਾਰ ਦਿੱਤੀ। ਰੇਲਵੇ ਸੈਕਸ਼ਨ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਇਹ ਘਟਨਾ ਬੀਤੀ ਰਾਤ ਕਰੀਬ 11 ਵਜੇ ਮੱਧ ਪ੍ਰਦੇਸ਼ ਦੇ ਸਤਨਾ ਤੋਂ ਬੇਨੀਕਾਮਾ ਨੇੜੇ ਲਕਸ਼ਮਣਪੁਰ ਅਤੇ ਦਰਿਆਪੁਰ ਸਟੇਸ਼ਨਾਂ ਵਿਚਕਾਰ ਆ ਰਹੀ ਇੱਕ ਮਾਲ ਗੱਡੀ ਨਾਲ ਵਾਪਰੀ।

ਉਨ੍ਹਾਂ ਦੱਸਿਆ ਕਿ ਡਰਾਈਵਰ ਨੇ ਉਸਾਰੀ ਦੇ ਹਿੱਸੇ ਨੂੰ ਦੇਖ ਕੇ ਐਮਰਜੈਂਸੀ ਬ੍ਰੇਕਾਂ ਲਗਾਈਆਂ, ਪਰ ਇੰਜਣ ਦੇ ਕੈਟਲ ਗਾਰਡ ਨੂੰ ਵਸਤੂ ਨਾਲ ਟਕਰਾਉਣ ਤੋਂ ਰੋਕ ਨਹੀਂ ਸਕਿਆ। ਰੇਲਵੇ ਸੁਰੱਖਿਆ ਬਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਐਤਵਾਰ ਨੂੰ ਲੋਕੋ ਪਾਇਲਟ ਨੇ ਰਾਏਬਰੇਲੀ ਦੇ ਰਘੂਰਾਜ ਸਿੰਘ ਸਟੇਸ਼ਨ ਨੇੜੇ ਰੇਲਵੇ ਟ੍ਰੈਕ ਤੇ ਮਿੱਟੀ ਦੇ ਢੇਰ ਦੇਖੇ ਜਾਣ ਤੋਂ ਬਾਅਦ ਇੱਕ ਯਾਤਰੀ ਰੇਲਗੱਡੀ ਨੂੰ ਥੋੜ੍ਹੇ ਸਮੇਂ ਲਈ ਰੋਕ ਦਿੱਤਾ ਸੀ।

Continue Reading

Latest News

Trending