Connect with us

National

ਗਾਜ਼ਾ ਤੇ ਇਜ਼ਰਾਇਲੀ ਹਮਲੇ ਦੌਰਾਨ 40 ਵਿਅਕਤੀਆਂ ਦੀ ਮੌਤ

Published

on

 

ਗਾਜ਼ਾ, 10 ਸਤੰਬਰ (ਸ.ਬ.) ਦੱਖਣੀ ਗਾਜ਼ਾ ਦੇ ਖਾਨ ਯੂਨਿਸ ਵਿੱਚ ਵਿਸਥਾਪਿਤ ਲੋਕਾਂ ਨੂੰ ਪਨਾਹ ਦੇਣ ਵਾਲੇ ਤੰਬੂਆਂ ਤੇ ਇਜ਼ਰਾਇਲੀ ਹਵਾਈ ਹਮਲੇ ਵਿੱਚ 40 ਫਲਸਤੀਨੀਆਂ ਦੀ ਮੌਤ ਹੋ ਗਈ ਅਤੇ 60 ਤੋਂ ਵੱਧ ਜ਼ਖਮੀ ਹੋ ਗਏ। ਫਲਸਤੀਨੀ ਅਤੇ ਇਜ਼ਰਾਈਲੀ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਫਲਸਤੀਨੀ ਡਾਕਟਰਾਂ ਨੇ ਦੱਸਿਆ ਕਿ ਇਜ਼ਰਾਇਲੀ ਲੜਾਕੂ ਜਹਾਜ਼ਾਂ ਨੇ ਖਾਨ ਯੂਨਿਸ ਵਿੱਚ ਮੁਵਾਸੀ ਦੇ ਪ੍ਰਵੇਸ਼ ਦੁਆਰ ਤੇ ਵਿਸਥਾਪਿਤ ਫਲਸਤੀਨੀਆਂ ਦੇ ਤੰਬੂ ਘਰਾਂ ਤੇ ਰਾਕੇਟ ਦਾਗੇ, ਜਿਸ ਨਾਲ ਵਿਆਪਕ ਤਬਾਹੀ ਹੋਈ ਅਤੇ ਨਤੀਜੇ ਵਜੋਂ ਬਹੁਤ ਸਾਰੇ ਲੋਕ ਮਾਰੇ ਗਏ।

ਸਿਵਲ ਡਿਫੈਂਸ ਦੇ ਸਪਲਾਈ ਦੇ ਡਾਇਰੈਕਟਰ ਡਾਕਟਰ ਮੁਹੰਮਦ ਅਲ-ਮੁਗੈਰ ਨੇ ਪੁਸ਼ਟੀ ਕੀਤੀ ਕਿ ਬਚਾਅ ਟੀਮਾਂ ਨੇ 40 ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ 60 ਤੋਂ ਵੱਧ ਜ਼ਖਮੀ ਵਿਅਕਤੀਆਂ ਦੀ ਮਦਦ ਕੀਤੀ ਹੈ। ਉਸ ਨੇ ਕਿਹਾ ਕਿ ਬੰਬਾਰੀ ਨੇ ਨੌਂ ਮੀਟਰ ਡੂੰਘੇ ਟੋਏ ਬਣਾਏ, ਜਿਸ ਤੋਂ ਪਤਾ ਲੱਗਦਾ ਹੈ ਕਿ ਇਜ਼ਰਾਈਲ ਨੇ ਵਿਸਫੋਟਕ ਮਿਜ਼ਾਈਲਾਂ ਦੀ ਵਰਤੋਂ ਕੀਤੀ। ਉਸਨੇ ਅਫਸੋਸ ਜ਼ਾਹਰ ਕੀਤਾ ਕਿ ਅਸੀਂ ਇਸ ਯੁੱਧ ਵਿੱਚ ਕੀਤੇ ਗਏ ਸਭ ਤੋਂ ਭਿਆਨਕ ਕਤਲੇਆਮ ਦਾ ਸਾਹਮਣਾ ਕਰ ਰਹੇ ਹਾਂ। ਇਜ਼ਰਾਇਲੀ ਫੌਜ ਦੇ ਬੁਲਾਰੇ ਅਵਿਚਯ ਅਦਰੇਈ ਨੇ ਕਿਹਾ ਕਿ ਹਮਲੇ ਨੇ ਖਾਨ ਯੂਨਿਸ ਦੇ ਇੱਕ ਮਨੁੱਖੀ ਖੇਤਰ ਵਿੱਚ ਇੱਕ ਲੁਕਵੇਂ ਕਮਾਂਡ ਸੈਂਟਰ ਤੋਂ ਕੰਮ ਕਰ ਰਹੇ ਹਮਾਸ ਦੇ ਸੀਨੀਅਰ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ।

ਉਸ ਨੇ ਕਿਹਾ ਕਿ ਇਹ ਵਿਅਕਤੀ ਫੌਜ ਅਤੇ ਇਜ਼ਰਾਈਲੀ ਨਾਗਰਿਕਾਂ ਵਿਰੁੱਧ ਅੱਤਵਾਦੀ ਕਾਰਵਾਈਆਂ ਦੀ ਯੋਜਨਾ ਬਣਾਉਣ ਅਤੇ ਅੰਜ਼ਾਮ ਦੇਣ ਵਿੱਚ ਸ਼ਾਮਲ ਸਨ। ਅਦਰੇਈ ਨੇ ਅੱਗੇ ਕਿਹਾ ਕਿ ਫੌਜ ਨੇ ਨਾਗਰਿਕਾਂ ਦੀ ਮੌਤ ਨੂੰ ਘਟਾਉਣ ਲਈ ਵਿਆਪਕ ਕਦਮ ਚੁੱਕੇ ਹਨ।

Continue Reading

National

ਸ਼ਿਵਪੁਰੀ ਵਿੱਚ ਬੁਜ਼ਰਗ ਜੋੜੇ ਸਮੇਤ ਤਿੰਨ ਵਿਅਕਤੀਆਂ ਦਾ ਕਤਲ ਕਰਨ ਤੋਂ ਬਾਅਦ ਲੁੱਟ

Published

on

By

 

 

ਸ਼ਿਵਪੁਰੀ, 30 ਦਸੰਬਰ (ਸ.ਬ.) ਸ਼ਿਵਪੁਰੀ ਜ਼ਿਲੇ ਦੇ ਮਾਇਆਪੁਰ ਇਲਾਕੇ ਦੇ ਰਾਉਤਰਾ ਪਿੰਡ ਵਿੱਚ ਬੀਤੀ ਰਾਤ ਇਕ ਬਜ਼ੁਰਗ ਜੋੜੇ ਸਮੇਤ ਤਿੰਨ ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ। ਇੱਕ ਅਣਪਛਾਤੇ ਵਿਅਕਤੀ ਨੇ ਇੱਕ ਬਜ਼ੁਰਗ ਪਤੀ-ਪਤਨੀ ਅਤੇ ਗੁਆਂਢ ਵਿੱਚ ਰਹਿਣ ਵਾਲੀ ਇੱਕ ਔਰਤ ਦਾ ਕਤਲ ਕਰ ਦਿੱਤਾ। ਪਤੀ ਦੀ ਲਾਸ਼ ਲਟਕਦੀ ਮਿਲੀ ਜਦਕਿ ਪਤਨੀ ਦੇ ਸਿਰ ਤੇ ਸੱਟਾਂ ਦੇ ਨਿਸ਼ਾਨ ਸਨ। ਗੁਆਂਢੀ ਔਰਤ ਦਾ ਗਲਾ ਘੁੱਟ ਕੇ ਕਤਲ ਕੀਤੇ ਜਾਣ ਦਾ ਸ਼ੱਕ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਸੀਤਾਰਾਮ ਲੋਧੀ ਦੀ ਪਤਨੀ ਮੁੰਨੀ ਬਾਈ ਦੀ ਲਾਸ਼ ਅੱਜ ਸਵੇਰੇ ਘਰ ਵਿੱਚ ਪਈ ਮਿਲੀ। ਜੋੜੇ ਦੇ ਪੋਤੇ ਨੇ ਉਨ੍ਹਾਂ ਦੀਆਂ ਲਾਸ਼ਾਂ ਦੇਖ ਕੇ ਪੁਲੀਸ ਨੂੰ ਸੂਚਨਾ ਦਿੱਤੀ। ਗੁਆਂਢ ਵਿੱਚ ਰਹਿਣ ਵਾਲੀ ਸੂਰਜ ਬਾਈ ਦੀ ਲਾਸ਼ ਵੀ ਉਸ ਦੇ ਘਰ ਵਿੱਚੋਂ ਮਿਲੀ।

ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਦੱਸਿਆ ਕਿ ਮਾਮਲਾ ਲੁੱਟ ਦਾ ਲੱਗ ਰਿਹਾ ਹੈ। ਕਾਤਲ ਕਥਿਤ ਤੌਰ ਤੇ 70 ਹਜ਼ਾਰ ਰੁਪਏ ਦੀ ਨਕਦੀ ਅਤੇ ਕੀਮਤੀ ਗਹਿਣੇ ਲੁੱਟ ਕੇ ਲੈ ਗਏ ਅਤੇ ਜਾਣ ਤੋਂ ਪਹਿਲਾਂ ਤਿੰਨਾਂ ਦਾ ਕਤਲ ਕਰ ਦਿੱਤਾ ਗਿਆ।

ਐਸਪੀ ਅਮਨ ਸਿੰਘ ਅਤੇ ਐਸਡੀਓ ਪੀਚੋਰ ਪ੍ਰਸ਼ਾਂਤ ਸ਼ਰਮਾ ਨੇ ਵੀ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਅਜੇ ਤੱਕ ਪੁਲੀਸ ਨੂੰ ਕਤਲ ਦੇ ਕਾਰਨਾਂ ਅਤੇ ਕਾਤਲ ਦੀ ਪਹਿਚਾਣ ਸਬੰਧੀ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁੱਛਗਿੱਛ ਦੌਰਾਨ ਗੁਆਂਢੀਆਂ ਨੇ ਪੁਲੀਸ ਨੂੰ ਦੱਸਿਆ ਕਿ ਸੀਤਾਰਾਮ ਲੋਧੀ ਅਤੇ ਮੁੰਨੀ ਬਾਈ ਦਾ ਸੁਭਾਅ ਬਹੁਤ ਸਾਦਾ ਸੀ। ਹਾਲਾਂਕਿ ਉਸ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। ਕਿਸੇ ਨਾਲ ਕੋਈ ਦੁਸ਼ਮਣੀ ਜਾਂ ਝਗੜਾ ਹੋਣ ਦਾ ਕੋਈ ਜ਼ਿਕਰ ਨਹੀਂ ਹੈ। ਪੁਲੀਸ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ।

Continue Reading

National

ਪਤੀ ਵੱਲੋਂ ਪਤਨੀ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ

Published

on

By

 

ਆਗਰਾ, 30 ਦਸੰਬਰ (ਸ.ਬ.) ਆਗਰਾ ਦੇ ਬਾਹ ਵਿੱਚ ਵਿਆਹ ਦੇ ਅੱਠ ਮਹੀਨੇ ਬਾਅਦ ਹੀ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ਤੇ ਪਹੁੰਚ ਗਈ। ਪੁਲੀਸ ਨੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਬਾਹ ਦੇ ਪਿੰਡ ਬਿਜੌਲੀ ਵਿੱਚ ਧੀਰਜ (24) ਦੀ ਲਾਸ਼ ਲਟਕਦੀ ਮਿਲੀ, ਜਦਕਿ ਉਸ ਦੀ ਪਤਨੀ ਕਿਰਨ (20) ਦੀ ਲਾਸ਼ ਮੰਜੇ ਤੇ ਪਈ ਸੀ। ਉਸ ਦੇ ਸਿਰ ਤੇ ਸੱਟ ਦੇ ਨਿਸ਼ਾਨ ਸਨ। ਮੌਕੇ ਤੇ ਪਹੁੰਚੀ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਧੀਰਜ ਦਾ ਵਿਆਹ ਅੱਠ ਮਹੀਨੇ ਪਹਿਲਾਂ ਹੀ ਫਤਿਹਾਬਾਦ ਦੇ ਪਿੰਡ ਚਮਨ ਪੁਰਾ ਦੀ ਰਹਿਣ ਵਾਲੀ ਕਿਰਨ ਨਾਲ ਹੋਇਆ ਸੀ। ਧੀਰਜ ਬੈਲਮੈਨ ਦਾ ਕੰਮ ਕਰਦਾ ਸੀ। ਧੀਰਜ ਅਤੇ ਉਸ ਦੀ ਪਤਨੀ ਕਿਰਨ ਛੱਤ ਤੇ ਬਣੇ ਕਮਰੇ ਵਿੱਚ ਰਹਿੰਦੇ ਸਨ, ਜਦਕਿ ਵੱਡੇ ਲੜਕੇ ਰਾਜੇਸ਼ ਦੀ ਪਤਨੀ ਆਪਣੀ ਸੱਸ ਗੁੱਡੀ ਦੇਵੀ ਨਾਲ ਹੇਠਾਂ ਇਕ ਕਮਰੇ ਵਿੱਚ ਰਹਿੰਦੀ ਸੀ।

ਗੁੱਡੀ ਦੇਵੀ ਨੇ ਪੁਲੀਸ ਨੂੰ ਦੱਸਿਆ ਕਿ ਉਹ ਦੋਵੇਂ ਬੀਤੀ ਰਾਤ ਖਾਣਾ ਖਾਣ ਤੋਂ ਬਾਅਦ ਸੌਂ ਗਏ ਸਨ। ਦੋਵਾਂ ਵਿਚਕਾਰ ਅਕਸਰ ਲੜਾਈ ਹੁੰਦੀ ਰਹਿੰਦੀ ਸੀ। ਕਿਰਨ ਜਾਨੋਂ ਮਰਨ ਦੀਆਂ ਧਮਕੀਆਂ ਦਿੰਦੀ ਰਹੀ। ਇਹ ਗੱਲ ਉਹਦੇ ਮਾਪਿਆਂ ਨੂੰ ਵੀ ਦੱਸੀ ਗਈ ਸੀ। ਅੱਜ ਸਵੇਰੇ ਜਦੋਂ ਮੈਂ ਟਾਇਲਟ ਗਿਆ ਤਾਂ ਵੀ ਮੈਂ ਦੋਹਾਂ ਨੂੰ ਗੱਲਾਂ ਕਰਦੇ ਸੁਣਿਆ। ਸਵੇਰੇ ਕਰੀਬ 9 ਵਜੇ ਜਦੋਂ ਮਕੈਨਿਕ ਕੰਮ ਲਈ ਬੁਲਾਉਣ ਆਇਆ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ।

ਉਸ ਨੇ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਤਾਂ ਅੰਦਰ ਦੋਵੇਂ ਮ੍ਰਿਤਕ ਸੀ। ਐਸ.ਓ ਬਹਿ ਸੁਰੇਸ਼ ਚੰਦ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

Continue Reading

National

ਆਸਟਰੇਲੀਆ ਨੇ ਭਾਰਤ ਨੂੰ ਚੌਥੇ ਟੈਸਟ ਮੈਚ ਵਿੱਚ 184 ਦੌੜਾਂ ਨਾਲ ਹਰਾਇਆ

Published

on

By

 

 

ਨਵੀਂ ਦਿੱਲੀ, 30 ਦਸੰਬਰ (ਸ.ਬ.) ਭਾਰਤੀ ਬੱਲੇਬਾਜ਼ਾਂ ਨੇ ਇਕ ਵਾਰ ਫਿਰ ਆਸਾਨੀ ਨਾਲ ਗੋਢੇ ਟੇਕ ਦਿਤੇ ਅਤੇ ਚੌਥੇ ਟੈਸਟ ਵਿਚ ਆਸਟਰੇਲੀਆ ਹੱਥੋਂ 184 ਦੌੜਾਂ ਦੀ ਸ਼ਰਮਨਾਕ ਹਾਰ ਦੇ ਨਾਲ ਹੀ ਖ਼ਰਾਬ ਫਾਰਮ ਨਾਲ ਜੂਝ ਰਹੇ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਮੰਗ ਜ਼ੋਰ ਫੜਨ ਲੱਗੀ ਹੈ। ਜਿੱਤ ਲਈ 340 ਦੌੜਾਂ ਦੇ ਔਖੇ ਟੀਚੇ ਦਾ ਪਿੱਛਾ ਕਰਦੇ ਹੋਏ ਰੋਹਿਤ ਨੌਂ ਦੌੜਾਂ ਬਣਾ ਕੇ ਅਤੇ ਵਿਰਾਟ ਕੋਹਲੀ ਪੰਜ ਦੌੜਾਂ ਬਣਾ ਕੇ ਆਊਟ ਹੋ ਗਏ। ਰੋਹਿਤ ਨੂੰ ਬਹੁਤ ਜ਼ਿਆਦਾ ਰਖਿਆਤਮਕ ਸ਼ੈਲੀ ਅਪਣਾਉਣ ਦਾ ਖ਼ਮਿਆਜ਼ਾ ਭੁਗਤਣਾ ਪਿਆ ਅਤੇ ਕੋਹਲੀ ਨੇ ਫਿਰ ਆਫ਼ ਸਟੰਪ ਤੋਂ ਬਾਹਰ ਜਾ ਰਹੀ ਗੇਂਦ ਤੇ ਅਪਣਾ ਵਿਕਟ ਗੁਆ ਦਿਤਾ। ਭਾਰਤ ਨੇ ਆਖ਼ਰੀ ਸੱਤ ਵਿਕਟਾਂ 20.4 ਓਵਰ ਵਿੱਚ 34 ਦੌੜਾਂ ਬਣਾਉਣ ਵਿਚ ਹੀ ਗੁਆ ਦਿੱਤੀਆਂ ਅਤੇ ਟੀਮ ਦੂਜੀ ਪਾਰੀ ਵਿੱਚ 155 ਦੌੜਾਂ ਤੇ ਆਊਟ ਹੋ ਗਈ। ਇਸ ਤਰ੍ਹਾਂ ਆਸਟਰੇਲੀਆ ਨੇ ਲੜੀ ਵਿੱਚ 2-1 ਦੀ ਬੜ੍ਹਤ ਬਣਾ ਲਈ ਹੈ।

Continue Reading

Latest News

Trending