Connect with us

National

ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਵੱਲੋਂ ਖ਼ੁਦਕੁਸ਼ੀ

Published

on

 

ਮੁੰਬਈ, 11 ਸਤੰਬਰ (ਸ.ਬ.) ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਨੇ ਅੱਜ ਸਵੇਰੇ ਖ਼ੁਦਕੁਸ਼ੀ ਕਰ ਲਈ। ਘਟਨਾ ਅੱਜ ਸਵੇਰੇ 9 ਵਜੇ ਦੀ ਹੈ। ਅਨਿਲ ਨੇ ਬਾਂਦਰਾ ਸਥਿਤ ਆਸ਼ਾ ਮੇਨਾਰ ਇਮਾਰਤ ਦੀ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜ਼ਿਕਰਯੋਗ ਹੈ ਕਿ ਅਨਿਲ ਅਰੋੜਾ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ।

ਪੁਲੀਸ ਨੂੰ ਮੁੱਢਲੀ ਜਾਂਚ ਵਿਚ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਮਲਾਇਕਾ ਦੇ ਸਾਬਕਾ ਪਤੀ ਅਰਬਾਜ਼ ਖਾਨ ਪਰਿਵਾਰ ਨਾਲ ਮੌਕੇ ਤੇ ਪਹੁੰਚ ਗਏ ਹਨ।

ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਸ ਦੀ ਲਾਸ਼ ਨੂੰ ਬਾਬਾ ਹਸਪਤਾਲ ਵਿੱਚ ਰੱਖਿਆ ਗਿਆ। ਜਦੋਂ ਮਲਾਇਕਾ ਨੂੰ ਆਪਣੇ ਪਿਤਾ ਦੇ ਦਿਹਾਂਤ ਦੀ ਖਬਰ ਮਿਲੀ ਤਾਂ ਉਹ ਪੁਣੇ ਵਿੱਚ ਸੀ। ਸੂਚਨਾ ਮਿਲਦੇ ਹੀ ਉਹ ਤੁਰੰਤ ਮੁੰਬਈ ਲਈ ਰਵਾਨਾ ਹੋ ਗਈ।

ਜ਼ਿਕਰਯੋਗ ਹੈ ਕਿ ਅਨਿਲ ਅਰੋੜਾ ਨੂੰ ਜੁਲਾਈ 2023 ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਪਿਛਲੇ ਸਾਲ ਸਿਹਤ ਖਰਾਬ ਹੋਣ ਕਾਰਨ ਅਨਿਲ ਅਰੋੜਾ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਮਲਾਇਕਾ ਨੂੰ ਹਸਪਤਾਲ ਵਿੱਚ ਮਾਂ ਜੋਇਸ ਨਾਲ ਦੇਖਿਆ ਗਿਆ ਸੀ। ਹਾਲਾਂਕਿ ਉਨ੍ਹਾਂ ਦੇ ਇਲਾਜ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਅਨਿਲ ਅਰੋੜਾ ਇੱਕ ਹਿੰਦੂ ਪਰਿਵਾਰ ਨਾਲ ਸਬੰਧਤ ਸਨ। ਉਹ ਮਰਚੈਂਟ ਨੇਵੀ ਵਿੱਚ ਕੰਮ ਕਰਦਾ ਸੀ।

Continue Reading

National

ਜੰਗਲਾਤ ਵਿਭਾਗ ਨੇ ਚੋਰੀ ਦਰੱਖਤ ਵੱਡਣ ਵਾਲੇ ਚੋਰ ਗਿਰੋਹ ਦੇ 4 ਮੈਂਬਰ ਕਾਬੂ ਕੀਤੇ

Published

on

By

 

ਮੁਕੇਰੀਆਂ, 11 ਮਾਰਚ (ਸ.ਬ.) ਜੰਗਲਾਤ ਵਿਭਾਗ ਵਲੋਂ ਬੀਤੀ ਰਾਤ ਖੈਰ ਦੇ ਦਰੱਖਤਾਂ ਨੂੰ ਚੋਰੀਓਂ ਵੱਡਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਵੱਡੀ ਮਾਤਰਾ ਵਿੱਚ ਲੱਕੜ ਸਮੇਤ ਕਾਬੂ ਕੀਤਾ ਗਿਆ ਹੈ। ਜੰਗਲਾਤ ਵਿਭਾਗ ਵਲੋਂ ਇਹਨਾਂ ਚੋਰਾਂ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਗਿਰੋਹ ਨੇ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚੋਂ ਕਰੀਬ 7 ਦਰਜ਼ਨ ਤੋਂ ਵੱਧ ਦਰੱਖਤਾਂ ਦੀ ਕਟਾਈ ਕੀਤੀ ਹੈ। ਇਸ ਗਿਰੋਹ ਵਿੱਚ ਕੁਝ ਗੁੱਜਰਾਂ ਸਮੇਤ ਸਬੰਧਿਤ ਪਿੰਡਾਂ ਦੇ ਲੋਕ ਵੀ ਸ਼ਾਮਲ ਦੱਸੇ ਜਾ ਰਹੇ ਹਨ। ਜੰਗਲਾਤ ਅਧਿਕਾਰੀਆਂ ਅਨੁਸਾਰ ਇਹ ਇੱਕ ਵੱਡਾ ਗਿਰੋਹ ਹੈ, ਜਿਸ ਵਿੱਚ ਕੁਝ ਲੱਕੜ ਦੇ ਠੇਕੇਦਾਰ ਵੀ ਮਿਲੇ ਹੋਏ ਹਨ।

ਡੀ ਐਫ ਓ ਅੰਜਨ ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਪਿਛਲੇ ਦਿਨੀ ਸ਼ਿਕਾਇਤਾਂ ਮਿਲੀਆਂ ਸਨ ਕਿ ਬਹਿਮਾਵਾ, ਭਡਿਆਰਾਂ ਤੇ ਕੁਝ ਹੋਰ ਪਿੰਡਾਂ ਖੈਰ ਦੇ ਦਰੱਖਤਾਂ ਨੂੰ ਵੱਡਿਆ ਜਾ ਰਿਹਾ ਹੈ। ਇਸ ਸਬੰਧੀ ਬੀਤੇ ਦਿਨ ਬਹਿਮਾਵਾ ਪਿੰਡ ਦੀ ਪੰਚਾਇਤ ਨੇ ਕਰੀਬ 60-70 ਦਰੱਖਤਾਂ ਦੇ ਵੱਢੇ ਜਾਣ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ। ਉਧਰ ਜੰਗਲਾਤ ਅਧਿਕਾਰੀਆਂ ਨੇ ਕਰੀਬ 45 ਦਰੱਖਤਾਂ ਦੀ ਨਿਸ਼ਾਨਦੇਹੀ ਕੀਤੀ ਹੈ। ਕਟਾਈ ਕੀਤੇ ਦਰੱਖਤਾਂ ਦੀ ਕੀਮਤ ਲੱਖਾਂ ਵਿੱਚ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਹੋਰ ਕਈ ਪਿੰਡਾਂ ਦੀਆਂ ਸ਼ਿਕਾਇਤਾਂ ਮਿਲਣ ਉਪਰੰਤ ਰਾਤ ਨੂੰ ਚੈਕਿੰਗ ਲਈ ਨੂੰ ਟੀਮਾਂ ਤਾਇਨਾਤ ਕੀਤੀਆਂ ਹੋਈਆਂ ਹਨ। ਇਕ ਟੀਮ ਵੱਲੋਂ ਬੀਤੀ ਰਾਤ ਭਡਿਆਰਾਂ-ਮੈਰਾ ਜੱਟਾ ਦੇ ਕੋਲ ਕੁਝ ਅਣਪਛਾਤੇ ਲੋਕਾਂ ਨੂੰ ਖੈਰ ਦੀ ਲੱਕੜ ਚੋਰੀ ਕੱਟਦਿਆਂ ਮੌਕੇ ਤੇ ਹੀ ਕਾਬੂ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਗਿਰੋਹ ਵਿੱਚ ਕੁਝ ਠੇਕੇਦਾਰ ਸ਼ਾਮਲ ਹਨ ਅਤੇ ਪਿੰਡਾਂ ਦੇ ਕੁਝ ਨੌਜਵਾਨ ਵੀ ਸ਼ਾਮਲ ਹਨ, ਜਿਨ੍ਹਾਂ ਨੇ ਵੱਡੇ ਪੱਧਰ ਤੇ ਖੈਰ ਦੇ ਦਰੱਖਤ ਵੱਡਣ ਵਿੱਚ ਚੋਰਾਂ ਦਾ ਸਾਥ ਦਿੱਤਾ ਹੈ।

Continue Reading

National

ਝੁੱਗੀ ਵਿੱਚ ਅੱਗ ਲੱਗਣ ਕਾਰਨ 3 ਵਿਅਕਤੀ ਜ਼ਿੰਦਾ ਸੜੇ

Published

on

By

 

 

ਨਵੀਂ ਦਿੱਲੀ, 11 ਮਾਰਚ (ਸ.ਬ.) ਦਿੱਲੀ ਦੇ ਆਨੰਦ ਵਿਹਾਰ ਵਿੱਚ ਝੁੱਗੀ ਵਿੱਚ ਭਿਆਨਕ ਅੱਗ ਲੱਗ ਗਈ ਹੈ, ਜਿਸ ਵਿੱਚ ਜ਼ਿੰਦਾ ਸੜ ਜਾਣ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਏਜੀਸੀਆਰ ਐਨਕਲੇਵ ਵਿੱਚ ਵਾਪਰਿਆ।

ਬੀਤੀ ਦੇਰ ਰਾਤ ਕਰੀਬ 2.15 ਵਜੇ ਵਾਪਰੇ ਇਸ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਨੂੰ ਪੁਲੀਸ ਨੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫ਼ਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਫ਼ਾਇਰ ਬ੍ਰਿਗੇਡ ਨੂੰ ਅੱਗ ਤੇ ਕਾਬੂ ਪਾਉਣ ਵਿੱਚ ਕਰੀਬ 30 ਮਿੰਟ ਲੱਗ ਗਏ ਪਰ ਅੱਗ ਕਿਵੇਂ ਲੱਗੀ? ਪੁਲੀਸ ਇਸ ਦਾ ਕਾਰਨ ਲੱਭਣ ਵਿੱਚ ਜੁਟੀ ਹੈ।

ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੀ ਪਛਾਣ ਜੱਗੀ ਕੁਮਾਰ, ਸ਼ਿਆਮ ਸਿੰਘ, ਜਤਿੰਦਰ ਕੁਮਾਰ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਫ਼ਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ 2.42 ਵਜੇ ਝੁੱਗੀ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ।

ਸੂਚਨਾ ਮਿਲਦੇ ਹੀ ਫ਼ਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਅੱਗ ਤੇ ਕਾਬੂ ਪਾਇਆ। ਜਦੋਂ ਅਸੀਂ ਝੁੱਗੀ ਦੇ ਅੰਦਰ ਗਏ ਤਾਂ 3 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੂਰੀ ਜਾਂਚ ਕੀਤੀ ਜਾਵੇਗੀ।

Continue Reading

National

ਪੁਲੀਸ ਵੱਲੋਂ ਪਲਾਮੂ ਵਿੱਚ ਮੁਕਾਬਲੇ ਦੌਰਾਨ ਗੈਂਗਸਟਰ ਅਮਨ ਸਾਅ ਢੇਰ

Published

on

By

 

ਪਲਾਮੂ, 11 ਮਾਰਚ (ਸ.ਬ.) ਝਾਰਖੰਡ ਦੇ ਪਲਾਮੂ ਜ਼ਿਲ੍ਹੇ ਵਿੱਚ ਇੱਕ ਮੁਕਾਬਲੇ ਦੌਰਾਨ ਪੁਲੀਸ ਨੇ ਗੈਂਗਸਟਰ ਅਮਨ ਸਾਵ ਨੂੰ ਮਾਰ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਇਹ ਮੁਕਾਬਲਾ ਉਸ ਸਮੇਂ ਹੋਇਆ ਜਦੋਂ ਗੈਂਗਸਟਰ ਅਮਨ ਸਾਵ ਦੇ ਗੈਂਗ ਮੈਂਬਰ ਉਸ ਨੂੰ ਪੁਲੀਸ ਹਿਰਾਸਤ ਵਿੱਚੋਂ ਛੁਡਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਪੁਲੀਸ ਡਾਇਰੈਕਟਰ ਜਨਰਲ ਅਨੁਰਾਗ ਗੁਪਤਾ ਨੇ ਇੱਕ ਦਿਨ ਪਹਿਲਾਂ ਕਿਹਾ ਸੀ ਕਿ ਝਾਰਖੰਡ ਵਿੱਚ ਜ਼ਿਆਦਾਤਰ ਅਪਰਾਧ ਜੇਲ੍ਹਾਂ ਦੇ ਅੰਦਰ ਰਚੇ ਜਾਂਦੇ ਹਨ ਅਤੇ ਅਪਰਾਧਿਕ ਗਿਰੋਹਾਂ ਦੀ ਮਦਦ ਨਾਲ ਅੰਜਾਮ ਦਿੱਤੇ ਜਾਂਦੇ ਹਨ। ਇਹ ਘਟਨਾ ਉਨ੍ਹਾਂ ਦੇ ਬਿਆਨ ਤੋਂ ਇੱਕ ਦਿਨ ਬਾਅਦ ਸਾਹਮਣੇ ਆਈ ਹੈ।

ਉਨ੍ਹਾਂ ਕਿਹਾ ਕਿ ਇਹ ਮੁਕਾਬਲਾ ਅੱਜ ਸਵੇਰੇ ਉਦੋਂ ਹੋਇਆ ਜਦੋਂ 150 ਤੋਂ ਵੱਧ ਮਾਮਲਿਆਂ ਵਿੱਚ ਦੋਸ਼ੀ ਅਤੇ ਕੁਝ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਗਏ ਗੈਂਗਸਟਰ ਨੂੰ ਛੱਤੀਸਗੜ੍ਹ ਦੀ ਰਾਏਪੁਰ ਜੇਲ੍ਹ ਤੋਂ ਰਾਂਚੀ ਲਿਆਂਦਾ ਜਾ ਰਿਹਾ ਸੀ।

ਮੇਦਿਨੀਨਗਰ ਸਬ-ਡਿਵੀਜ਼ਨਲ ਪੁਲੀਸ ਅਧਿਕਾਰੀ ਮਨੀ ਭੂਸ਼ਣ ਪ੍ਰਸਾਦ ਨੇ ਕਿਹਾ ਕਿ ਸਾਵ ਦੇ ਗਿਰੋਹ ਦੇ ਮੈਂਬਰਾਂ ਨੇ ਅਚਾਨਕ ਉਸ ਵਾਹਨ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਉਸ ਨੂੰ ਲਿਆਂਦਾ ਜਾ ਰਿਹਾ ਸੀ ਅਤੇ ਰਾਮਗੜ੍ਹ ਪੁਲੀਸ ਸਟੇਸ਼ਨ ਖੇਤਰ ਦੇ ਅਧੀਨ ਅੰਧੇਰੀਟੋਲਾ ਨੇੜੇ ਉਸਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋਇਆ ਅਤੇ ਗੋਲੀਬਾਰੀ ਵਿੱਚ ਸਾਵ ਮਾਰਿਆ ਗਿਆ ਜਦੋਂ ਕਿ ਇੱਕ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਿਆ।

ਝਾਰਖੰਡ ਦੇ ਡੀਜੀਪੀ ਗੁਪਤਾ ਨੇ ਦੱਸਿਆ ਕਿ ਅਮਨ ਸਾਵ ਉਰਫ਼ ਅਮਨ ਸਾਹੂ ਨੂੰ ਰਾਏਪੁਰ ਤੋਂ ਰਾਂਚੀ ਲਿਆਂਦਾ ਜਾ ਰਿਹਾ ਸੀ। ਇੰਸਪੈਕਟਰ ਜਨਰਲ ਆਪ੍ਰੇਸ਼ਨ ਅਮੋਲ ਹੋਮਕਰ ਮੌਕੇ ਤੇ ਪਹੁੰਚ ਗਏ ਹਨ।

ਡੀਜੀਪੀ ਨੇ ਬੀਤੇ ਦਿਨ ਕਿਹਾ ਸੀ ਕਿ ਤਿੰਨ ਗੈਂਗਸਟਰ ਵਿਕਾਸ ਤਿਵਾੜੀ, ਅਮਨ ਸ੍ਰੀਵਾਸਤਵ ਅਤੇ ਅਮਨ ਸਾਵ ਜੇਲ੍ਹਾਂ ਦੇ ਅੰਦਰੋਂ ਅਪਰਾਧਿਕ ਸਾਜ਼ਿਸ਼ਾਂ ਨੂੰ ਅੰਜਾਮ ਦੇਣ ਵਿੱਚ ਸ਼ਾਮਲ ਹਨ। ਸਿਮਡੇਗਾ ਅਤੇ ਹਜ਼ਾਰੀਬਾਗ ਜੇਲ੍ਹਾਂ ਵਿੱਚ ਛਾਪੇਮਾਰੀ ਕੀਤੀ ਗਈ ਹੈ।

Continue Reading

Latest News

Trending