Connect with us

National

ਮਣੀਪੁਰ ਸਰਕਾਰ ਵੱਲੋਂ 5 ਜ਼ਿਲ੍ਹਿਆਂ ਵਿੱਚ ਇੰਟਰਨੈਟ ਸੇਵਾਵਾਂ ਤੇ ਪਾਬੰਦੀ ਹਟਾਈ

Published

on

 

ਇੰਫਾਲ, 13 ਸਤੰਬਰ (ਸ.ਬ.) ਮਣੀਪੁਰ ਸਰਕਾਰ ਨੇ ਇੰਫਾਲ ਘਾਟੀ ਦੇ ਪੰਜ ਜ਼ਿਲ੍ਹਿਆਂ ਵਿੱਚ ਹਰ ਤਰ੍ਹਾਂ ਦੀਆਂ ਇੰਟਰਨੈਟ ਸੇਵਾਵਾਂ ਤੇ ਅਸਥਾਈ ਪਾਬੰਦੀ ਲਗਾਉਣ ਦੇ ਤਿੰਨ ਦਿਨ ਬਾਅਦ ਕਈ ਨਿਯਮਾਂ ਅਤੇ ਸ਼ਰਤਾਂ ਨੂੰ ਪੂਰਾ ਕਰਨ ਤੇ ਬ੍ਰੌਡਬੈਂਡ ਸੇਵਾਵਾਂ ਤੇ ਪਾਬੰਦੀ ਹਟਾ ਦਿੱਤੀ ਹੈ। ਅਧਿਕਾਰੀਆਂ ਨੇ ਅੱਜ ਇਸ ਗੱਲ ਦੀ ਜਾਣਕਾਰੀ ਦਿੱਤੀ। ਕਮਿਸ਼ਨਰ ਐਨ. ਅਸ਼ੋਕ ਕੁਮਾਰ ਨੇ ਇਕ ਨੋਟੀਫਿਕੇਸ਼ਨ ਰਾਹੀਂ ਕਿਹਾ, ਰਾਜ ਸਰਕਾਰ ਨੇ ਬ੍ਰੌਡਬੈਂਡ ਸੇਵਾਵਾਂ ਤੇ ਲੱਗੀ ਪਾਬੰਦੀ ਨੂੰ ਹੌਲੀ-ਹੌਲੀ ਹਟਾਉਣ ਦਾ ਫ਼ੈਸਲਾ ਕੀਤਾ ਹੈ, ਬਸ਼ਰਤੇ ਨਿਯਮ ਅਤੇ ਸ਼ਰਤਾਂ ਪੂਰੀਆਂ ਹੋਣ।

ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਕੁਨੈਕਸ਼ਨ ਦੀ ਕਾਰਵਾਈ ਸਟੈਟਿਕ ਆਈਪੀ ਦੁਆਰਾ ਹੋਵੇਗੀ ਅਤੇ ਸਬੰਧਤ ਗਾਹਕ ਨੂੰ ਮੌਜੂਦਾ ਮਨਜ਼ੂਰਸ਼ੁਦਾ ਇੱਕ ਤੋਂ ਇਲਾਵਾ ਕਿਸੇ ਹੋਰ ਕੁਨੈਕਸ਼ਨ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਨੋਟੀਫਿਕੇਸ਼ਨ ਦੇ ਅਨੁਸਾਰ ਕਿਸੇ ਵੀ ਰਾਊਟਰ ਤੋਂ ਵਾਈਫਾਈ / ਹੌਟਸਪੌਟ ਦੀ ਵਰਤੋਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਗਾਹਕ ਨੂੰ ਸੋਸ਼ਲ ਮੀਡੀਆ ਅਤੇ ਵੀਪੀਐਨ ਨੂੰ ਸਥਾਨਕ ਤੌਰ ਤੇ ਬਲਾਕ ਕਰਨਾ ਹੋਵੇਗਾ। ਰਾਜ ਸਰਕਾਰ ਨੇ ਹਾਲਾਂਕਿ ਸੋਸ਼ਲ ਮੀਡੀਆ ਰਾਹੀਂ ਗ਼ਲਤ ਜਾਣਕਾਰੀ ਅਤੇ ਅਫਵਾਹਾਂ ਫੈਲਣ ਦੇ ਡਰ ਦੇ ਮੱਦੇਨਜ਼ਰ ਮੋਬਾਈਲ ਇੰਟਰਨੈਟ ਸੇਵਾਵਾਂ ਤੇ ਪਾਬੰਦੀ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ।

ਸੂਬਾ ਸਰਕਾਰ ਅਨੁਸਾਰ ਮੋਬਾਈਲ ਇੰਟਰਨੈਟ ਡਾਟਾ ਸੇਵਾ ਜਾਰੀ ਰਹਿਣ ਕਾਰਨ ਅੰਦੋਲਨਕਾਰੀਆਂ ਅਤੇ ਪ੍ਰਦਰਸ਼ਨਕਾਰੀਆਂ ਦੇ ਇੱਕਜੁੱਟ ਹੋਣ ਦਾ ਖ਼ਦਸ਼ਾ ਹੈ ਅਤੇ ਇਸ ਕਾਰਨ ਜਾਨੀ-ਮਾਲੀ ਨੁਕਸਾਨ ਅਤੇ ਸਰਕਾਰੀ ਅਤੇ ਨਿੱਜੀ ਜਾਇਦਾਦ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਰਾਜ ਸਰਕਾਰ ਨੇ ਅੱਤਵਾਦੀਆਂ ਦੇ ਹਮਲਿਆਂ ਨਾਲ ਨਜਿੱਠਣ ਵਿਚ ਕਥਿਤ ਤੌਰ ਤੇ ਅਸਫਲ ਰਹਿਣ ਵਾਲੇ ਪੁਲੀਸ ਡਾਇਰੈਕਟਰ ਜਨਰਲ ਅਤੇ ਸੁਰੱਖਿਆ ਸਲਾਹਕਾਰ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਦੇ ਪ੍ਰਦਰਸ਼ਨਾਂ ਕਾਰਨ 10 ਸਤੰਬਰ ਤੋਂ 15 ਸਤੰਬਰ ਤੱਕ ਬ੍ਰਾਡਬੈਂਡ ਅਤੇ ਮੋਬਾਈਲ ਡਾਟਾ ਸਮੇਤ ਇੰਟਰਨੈਟ ਸੇਵਾਵਾਂ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਸੀ। ਪ੍ਰਦਰਸ਼ਨ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਵਿਦਿਆਰਥੀਆਂ ਵਿਚਕਾਰ ਝੜਪ ਹੋਈ, ਜਿਸ ਵਿਚ ਵਿਦਿਆਰਥੀਆਂ ਅਤੇ ਪੁਲੀਸ ਕਰਮਚਾਰੀਆਂ ਸਮੇਤ 80 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।

Continue Reading

National

50 ਤੋਂ ਵੱਧ ਗੰਭੀਰ ਅਪਰਾਧਕ ਮਾਮਲਿਆਂ ਵਿੱਚ ਸ਼ਾਮਲ ਬਦਮਾਸ਼ ਪੁਲੀਸ ਮੁਕਾਬਲੇ ਵਿੱਚ ਢੇਰ

Published

on

By

 

 

 

ਚੇਨਈ, 18 ਸਤੰਬਰ (ਸ.ਬ.) ਤਾਮਿਲਨਾਡੂ ਵਿੱਚ 50 ਤੋਂ ਵੱਧ ਗੰਭੀਰ ਅਪਰਾਧਕ ਮਾਮਲਿਆਂ ਵਿੱਚ ਸ਼ਾਮਲ ਇਕ ਦੋਸ਼ੀ ਅੱਜ ਪੁਲੀਸ ਮੁਕਾਬਲੇ ਵਿੱਚ ਮਾਰਿਆ ਗਿਆ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਕਰੀਬ 40 ਸਾਲਾ ਦੋਸ਼ੀ ਕੱਕਾਥੋਪੂ ਬਾਲਾਜੀ ਲੰਬੇ ਸਮੇਂ ਤੋਂ ਫਰਾਰ ਸੀ ਅਤੇ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ।

ਇਕ ਗੁਪਤ ਸੂਚਨਾ ਦੇ ਆਧਾਰ ਤੇ ਪੁਲੀਸ ਦਲ ਨੇ ਉੱਤਰੀ ਚੇਨਈ ਦੇ ਵਿਆਸਪਡੀ ਵਿੱਚ ਇਕ ਇਲਾਕੇ ਵਿੱਚ ਤਲਾਸ਼ੀ ਲਈ ਅਤੇ ਉਹ ਉੱਥੇ ਮਿਲਿਆ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਦੋਸ਼ੀ ਨੇ ਪੁਲੀਸ ਟੀਮ ਨੂੰ ਦੇਖ ਕੇ ਉਨ੍ਹਾਂ ਤੇ ਗੋਲੀਆਂ ਚਲਾਈਆਂ, ਜਿਸ ਤੇ ਪੁਲੀਸ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਦੋਸ਼ੀ ਢੇਰ ਹੋ ਗਿਆ। ਪੁਲੀਸ ਨੇ ਦੱਸਿਆ ਕਿ ਉਸ ਖ਼ਿਲਾਫ਼ ਕਤਲ ਅਤੇ ਹੋਰ ਗੰਭੀਰ ਦੋਸ਼ਾਂ ਵਿੱਚ ਮਾਮਲੇ ਦਰਜ ਹਨ।

Continue Reading

National

ਕੇਜਰੀਵਾਲ ਇੱਕ ਹਫਤੇ ਵਿੱਚ ਸਰਕਾਰੀ ਘਰ ਸਮੇਤ ਛੱਡ ਦੇਣਗੇ ਸਾਰੀਆਂ ਸਹੂਲਤਾਂ : ਸੰਜੇ ਸਿੰਘ

Published

on

By

 

 

ਨਵੀਂ ਦਿੱਲੀ, 18 ਸਤੰਬਰ (ਸ.ਬ.) ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਉਨ੍ਹਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਰਕਾਰੀ ਸਹੂਲਤਾਂ ਛੱਡ ਦੇਣਗੇ। ਕੇਜਰੀਵਾਲ ਇੱਕ ਹਫਤੇ ਵਿੱਚ ਸਰਕਾਰੀ ਰਿਹਾਇਸ਼ ਖਾਲੀ ਕਰ ਦੇਣਗੇ। ਆਪ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਉਹ ਇੱਕ ਹਫਤੇ ਵਿੱਚ ਸਰਕਾਰੀ ਘਰ ਖਾਲੀ ਕਰ ਦੇਣਗੇ।

ਉਨ੍ਹਾਂ ਅੱਗੇ ਕਿਹਾ ਕਿ ਹੋਰ ਆਗੂ ਅੜੇ ਰਹੇ ਪਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਇੱਕ ਹਫਤੇ ਵਿੱਚ ਸਰਕਾਰੀ ਘਰ ਖਾਲੀ ਕਰ ਦੇਣਗੇ। ਕੇਜਰੀਵਾਲ ਦੀ ਸੁਰੱਖਿਆ ਨੂੰ ਵੀ ਖਤਰਾ ਹੈ। ਉਨ੍ਹਾਂ ਤੇ ਹਮਲੇ ਵੀ ਹੋਏ। ਅਸੀਂ ਵੀ ਕਿਹਾ ਕਿ ਇਹ ਘਰ ਜ਼ਰੂਰੀ ਹੈ ਪਰ ਉਨ੍ਹਾਂ ਨੇ ਕਿਹਾ ਕਿ ਰੱਬ ਮੇਰੀ ਰੱਖਿਆ ਕਰੇਗਾ। ਮੈਂ ਖ਼ੌਫ਼ਨਾਕ ਅਪਰਾਧੀਆਂ ਵਿਚਕਾਰ 6 ਮਹੀਨੇ ਜੇਲ੍ਹ ਵਿਚ ਰਿਹਾ।

ਇਸ ਦੇ ਨਾਲ ਹੀ ਸੰਜੇ ਸਿੰਘ ਨੇ ਇਹ ਵੀ ਕਿਹਾ ਕਿ ਇਹ ਤੈਅ ਨਹੀਂ ਹੈ ਕਿ ਕੇਜਰੀਵਾਲ ਹੁਣ ਕਿੱਥੇ ਰੁਕਣਗੇ ਪਰ ਜਲਦੀ ਹੀ ਕੋਈ ਮੰਜ਼ਿਲ ਤੈਅ ਕਰ ਲਈ ਜਾਵੇਗੀ। ਕੇਜਰੀਵਾਲ ਕਹਿੰਦੇ ਹਨ ਕਿ ਹੁਣ ਮੇਰੀ ਰਾਖੀ ਰੱਬ ਹੀ ਕਰੇਗਾ। ਮੈਂ ਘਰ ਛੱਡ ਦਿਆਂਗਾ। ਭਾਜਪਾ ਜੋ ਵੀ ਕਰ ਰਹੀ ਹੈ, ਉਹ ਤੁਹਾਡੇ ਸਾਹਮਣੇ ਹੈ। ਪਾਰਟੀ ਨੂੰ ਤਬਾਹ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਪਰ ਕੇਜਰੀਵਾਲ ਨੇ ਦਲੇਰੀ ਨਾਲ ਜਵਾਬ ਦਿੱਤਾ ਹੈ। ਤੁਸੀਂ ਸੋਚੋ ਕਿ ਜੇ ਕੇਜਰੀਵਾਲ ਨਾ ਰਿਹਾ ਤਾਂ ਦਿੱਲੀ ਦਾ ਕੀ ਬਣੇਗਾ, ਮੁਫਤ ਸਿੱਖਿਆ ਅਤੇ ਇਲਾਜ ਕੌਣ ਕਰੇਗਾ, ਤੁਹਾਨੂੰ ਸੋਚਣਾ ਪਵੇਗਾ।

Continue Reading

National

ਗਣੇਸ਼ ਵਿਸਰਜਨ ਤੋਂ ਬਾਅਦ ਘਰ ਵਾਪਸ ਆ ਰਹੇ ਦੋ ਸ਼ਰਧਾਲੂਆਂ ਦੀ ਸੜਕ ਹਾਦਸੇ ਵਿੱਚ ਮੌਤ

Published

on

By

 

ਬਾਗਪਤ, 18 ਸਤੰਬਰ (ਸ.ਬ.) ਭਗਵਾਨ ਗਣੇਸ਼ ਦੀ ਮੂਰਤੀ ਦਾ ਵਿਸਰਜਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਬਰੌਟ-ਅਮੀਨਗਰ ਸਰਾਏ ਰੋਡ ਤੇ ਇਕ ਵਾਹਨ ਦੇ ਟਕਰਾ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿਚ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ ਇਕ ਜ਼ਖ਼ਮੀ ਹੋ ਗਿਆ। ਬਡੌਤ ਦੇ ਪੁਲੀਸ ਅਧਿਕਾਰੀ ਵਿਜੇ ਚੌਧਰੀ ਨੇ ਅੱਜ ਦੱਸਿਆ ਕਿ ਬੀਤੀ ਰਾਤ ਕਰੀਬ 10.30 ਵਜੇ ਬਰੌਤ ਕੋਤਵਾਲੀ ਖੇਤਰ ਦੇ ਸਰਾਏ ਮੋੜ ਸਥਿਤ ਪਾਵਰ ਹਾਊਸ ਦੇ ਕੋਲ ਇੱਕ ਟਰੈਕਟਰ-ਟਰਾਲੀ ਅਤੇ ਇੱਕ ਵਾਹਨ ਦੀ ਟੱਕਰ ਹੋ ਗਈ।

ਉਹਨਾਂ ਨੇ ਦੱਸਿਆ ਕਿ ਟਰੈਕਟਰ-ਟਰਾਲੀ ਵਿੱਚ ਸਵਾਰ ਲੋਕ ਯਮੁਨਾ ਨਦੀ ਵਿੱਚ ਭਗਵਾਨ ਗਣੇਸ਼ ਦੀ ਮੂਰਤੀ ਦਾ ਵਿਸਰਜਨ ਕਰਕੇ ਵਾਪਸ ਪਰਤ ਰਹੇ ਸਨ। ਹਾਦਸੇ ਵਿੱਚ ਤਿੰਨ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਦੋ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਦੀਪੂ ਅਤੇ ਅਭਿਸ਼ੇਕ ਵਜੋਂ ਹੋਈ ਹੈ। ਤੀਜੇ ਜ਼ਖ਼ਮੀ ਦਾ ਇਲਾਜ ਆਸਥਾ ਹਸਪਤਾਲ ਵਿੱਚ ਚੱਲ ਰਿਹਾ ਹੈ। ਇਸ ਸਬੰਧੀ ਪੁਲੀਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਦੌਰਾਨ ਬਰੌਟ ਪੁਲੀਸ ਅਨੁਸਾਰ ਦੂਜੇ ਵਾਹਨ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਦੀ ਕਾਰ ਵੀ ਜ਼ਬਤ ਕਰ ਲਈ ਗਈ ਹੈ।

Continue Reading

Latest News

Trending