Punjab
ਅੰਮ੍ਰਿਤਸਰ ਹਵਾਈ ਅੱਡੇ ਤੇ ਐੱਨ ਆਰ ਆਈ ਗ੍ਰਿਫਤਾਰ
ਅਮਰੀਕਾ ਲੈ ਕੇ ਜਾ ਰਿਹਾ ਸੀ 9 ਐਮਐਮ ਦੇ 15 ਰੌਂਦ
ਅੰਮ੍ਰਿਤਸਰ, 14 ਸਤੰਬਰ (ਸ.ਬ.) ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅਮਰੀਕਾ ਜਾ ਰਹੇ ਇੱਕ ਐਨਆਰਆਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਪਰਵਾਸੀ ਆਪਣੇ ਪਿੰਡ ਗੁਰਦਾਸਪੁਰ ਆਇਆ ਹੋਇਆ ਸੀ ਅਤੇ ਕਾਫੀ ਸਮੇਂ ਤੋਂ ਇੱਥੇ ਸੀ। ਜਦੋਂ ਫਲਾਈਟ ਤੋਂ ਪਹਿਲਾਂ ਉਸ ਦੇ ਸਾਮਾਨ ਦੀ ਸੁਰੱਖਿਆ ਦੀ ਜਾਂਚ ਕੀਤੀ ਗਈ ਤਾਂ ਸੀਆਈਐਸਐਫ ਦੇ ਜਵਾਨਾਂ ਨੇ ਮੁਲਜ਼ਮ ਦੇ ਬੈਗ ਵਿੱਚੋਂ 9 ਐਮਐਮ ਦੇ 15 ਰੌਂਦ ਬਰਾਮਦ ਕੀਤੇ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਏਅਰਪੋਰਟ ਥਾਣੇ ਦੇ ਸੀ.ਆਈ.ਐਸ.ਐਫ ਦੇ ਸਬ ਇੰਸਪੈਕਟਰ ਕੇ.ਐਸ.ਵਿਕਟਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਅਮਰਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਨਿਊਜਰਸੀ ਵਜੋਂ ਹੋਈ ਹੈ। ਅਮਰਦੀਪ ਸਿੰਘ ਅਮਰੀਕਾ ਜਾਣ ਲਈ ਅੰਮ੍ਰਿਤਸਰ ਏਅਰਪੋਰਟ ਤੋਂ ਫਲਾਈਟ ਲੈਣਵਾਲਾ ਸੀ। ਸ਼ਿਕਾਇਤ ਅਨੁਸਾਰ ਏਐਸਆਈ ਬਲਜੀਤ ਸਿੰਘ ਕੱਲ੍ਹ ਹਵਾਈ ਅੱਡੇ ਤੇ ਚੈਕਿੰਗ ਕਰ ਰਹੇ ਸਨ।
ਜਾਣਕਾਰੀ ਅਨੁਸਾਰ ਅਮਰੀਕਾ ਜਾਣ ਵਾਲੀ ਫਲਾਈਟ ਦੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸੇ ਦੌਰਾਨ ਅਮਰਦੀਪ ਸਿੰਘ ਦੀ ਵਾਰੀ ਆ ਗਈ। ਜਦੋਂ ਉਸ ਦੇ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ 9 ਐਮਐਮ ਦੇ 15 ਰੌਂਦ ਬਰਾਮਦ ਹੋਏ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ।
ਅਮਰਦੀਪ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਗਿਆ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪੁਲੀਸ ਅਮਰਦੀਪ ਸਿੰਘ ਨੂੰ ਰਿਮਾਂਡ ਤੇ ਲਵੇਗੀ। ਉਸ ਤੋਂ ਪੁੱਛਿਆ ਜਾਵੇਗਾ ਕਿ ਉਸ ਨੂੰ ਇਹ 9 ਐਮਐਮ ਦੀਆਂ ਗੋਲੀਆਂ ਕਿੱਥੋਂ ਮਿਲੀਆਂ ਅਤੇ ਇਨ੍ਹਾਂ ਗੋਲੀਆਂ ਨੂੰ ਅਮਰੀਕਾ ਲਿਜਾਣ ਦਾ ਉਸ ਦਾ ਕੀ ਮਕਸਦ ਸੀ। ਫਿਲਹਾਲ ਸੀਆਈਐਸਐਫ ਅਧਿਕਾਰੀਆਂ ਦੀ ਸ਼ਿਕਾਇਤ ਤੇ ਏਅਰਪੋਰਟ ਪੁਲੀਸ ਸਟੇਸ਼ਨ ਵਿੱਚ ਐਫਆਈਆਰ 34 ਤਹਿਤ ਆਰਮਜ਼ ਐਕਟ 25/24/59ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
Mohali
ਰੀਅਲ ਅਸਟੇਟ ਬਾਜਾਰ ਵਿੱਚ ਹੋਰ ਤੇਜੀ ਆਉਣ ਦੀ ਆਸ ਨਾਲ ਪ੍ਰਾਪਰਟੀ ਸਲਾਹਕਾਰ ਖੁਸ਼
ਜਮੀਨ ਜਾਇਦਾਦ ਤੇ ਲੱਗਦੀ ਸਟਾਂਪ ਡਿਊਟੀ ਘੱਟ ਕਰੇ ਪੰਜਾਬ ਸਰਕਾਰ : ਹਰਜਿੰਦਰ ਸਿੰਘ ਧਵਨ
ਐਸ ਏ ਐਸ ਲਗਰ, 2 ਨਵੰਬਰ (ਸ.ਬ.) ਗਮਾਡਾ ਵਲੋਂ ਪਿਛਲੇ ਦਿਨੀਂ ਕਰਵਾਈ ਗਈ ਰਿਹਾਇਸ਼ੀ ਅਤੇ ਵਪਾਰਕ ਸਾਈਟਾਂ ਦੀ ਈ ਨਿਲਾਮੀ ਨਾਲ ਗਮਾਡਾ ਨੂੰ ਹੋਈ 18884 ਕਰੋੜ ਦੀ ਆਮਦਨ ਨਾਲ ਜਿੱਥੇ ਮੁਹਾਲੀ ਦੇ ਰੀਅਲ ਅਸਟੇਟ ਬਾਜਾਰ ਵਿੱਚ ਤੇਜੀ ਆਉਣ ਦੀ ਉਮੀਦ ਨਾਲ ਪ੍ਰਾਪਰਟੀ ਸਲਾਹਕਾਰਾਂ ਦੇ ਚਿਹਰੇ ਖਿੜ ਗਏ ਹਨ ਉੱਥੇ ਉਹਨਾਂ ਵਲੋਂ ਆਉਣ ਵਾਲੇ ਸਮੇਂ ਦੌਰਾਨ ਪ੍ਰਾਪਰਟੀ ਬਾਜਾਰ ਵਿੱਚ ਹੋਰ ਤੇਜੀ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਬੋਲੀ ਦੌਰਾਨ ਰਿਹਾਇਸ਼ੀ ਪਲਾਟਾਂ ਦੀ ਬੋਲੀ ਵੀ ਕਾਫੀ ਉੱਚੀ ਰਹੀ ਹੈ ਅਤੇ ਨਾਲ ਹੀ ਵੱਖ ਵੱਖ ਸਾਈਟਾਂ ਦੀ ਬੋਲੀ ਕਾਫੀ ਉੱਚੀ ਜਾਣ ਤੋਂ ਬਾਅਦ ਜਿੱਥੇ ਰਿਹਾਇਸ਼ੀ ਜਾਇਦਾਦ ਦੀ ਕੀਮਤ ਵਧਣ ਦੇ ਆਸਾਰ ਹਨ ਉੱਥੇ ਵਪਾਰਕ ਜਾਇਦਾਦਾਂ ਦੀ ਕੀਮਤ ਵਿੱਚ ਵੀ ਤੇਜੀ ਆਉਣ ਦੇ ਆਸਾਰ ਬਣ ਗਏ ਹਨ।
ਇੱਥੇ ਜਿਕਰਯੋਗ ਹੈ ਕਿ ਇਸ ਵਾਰ ਗਮਾਡਾ ਵਲੋਂ ਬੋਲੀ ਵਿੱਚ ਰੱਖੀਆਂ 298 ਰਿਹਾਇਸ਼ੀ ਸਾਈਟਾਂ ਵਿੱਚੋਂ 295 ਸਾਈਟਾਂ ਵਿਕੀਆਂ ਹਨ ਅਤੇ ਇਸ ਦੌਰਾਨ ਸੈਕਟਰ 68 ਦਾ ਇੱਕ 10 ਮਰਲੇ ਦਾ ਰਿਹਾਇਸ਼ੀ ਪਲਾਟ 3.76 ਕਰੋੜ ਰੁਪਏ ਵਿੱਚ ਵਿਕਿਆ ਹੈ। ਇਸ ਵਾਰ ਹੋਈ ਬੋਲੀ ਦੌਰਾਨ 44 ਸ਼ੋਰੂਮ ਸਾਈਟਾਂ ਵਿੱਚੋਂ 26, 25 ਬੂਥ ਸਾਈਟਾਂ ਵਿੱਚੋਂ 12, ਆਈ ਟੀ ਦੇ 9 ਉਦਯੋਗਿਕ ਪਲਾਟਾਂ ਵਿੱਚੋਂ 5, ਹੋਟਲ ਦੀਆਂ 3 ਸਾਈਟਾਂ ਵਿੱਚੋਂ 2 ਸਮੇਤ ਕੁਲ 345 ਸਾਈਟਾਂ ਵਿਕੀਆਂ ਹਨ ਅਤੇ ਗਮਾਡਾ ਨੂੰ ਇਸ ਵਾਰ 1894 ਕਰੋੜ ਰੁਪਏ ਦੀ ਆਮਦਨ ਹੋਈ ਹੈ।
ਇਸ ਸੰਬੰਧੀ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਸz. ਹਰਜਿੰਦਰ ਸਿੰਘ ਧਵਨ ਕਹਿੰਦੇ ਹਨ ਕਿ ਮੁਹਾਲੀ ਸ਼ਹਿਰ ਸ਼ੁਰੂ ਤੋਂ ਹੀ ਨਿਵੇਸ਼ਕਾਂ ਦੀ ਪਹਿਲੀ ਪਸੰਦ ਰਿਹਾ ਹੈ ਅਤੇ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਇੱਥੇ ਪ੍ਰਾਪਰਟੀ ਬਾਜਾਰ ਵਿੱਚ ਨਿਵੇਸ਼ ਕਰਦੇ ਹਨ। ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਦਿੱਲੀ ਅਤੇ ਮੁੰਬਈ ਦੇ ਨਿਵੇਸ਼ਕਾਂ ਵਲੋਂ ਵੀ ਮੁਹਾਲੀ ਵਿੱਚ ਨਿਵੇਸ਼ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਸ ਵਲੋਂ ਸਟਾਂਪ ਡਿਊਟੀ ਨੂੰ ਘਟਾ ਕੇ 5 ਫੀਸਦੀ ਕੀਤਾ ਜਾਵੇ ਤਾਂ ਜੋ ਨਿਵੇਸ਼ਕ ਹੋਰ ਵੀ ਜਿਆਦਾ ਉਤਸ਼ਾਹ ਨਾਲ ਇੱਥੇ ਨਿਵੇਸ਼ ਕਰਨ।
Mohali
ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਵਸ
ਆਪੋ ਆਪਣੇ ਖੇਤਰਾਂ ਵਿੱਚ ਸਫਲਤਾ ਲਈ ਪ੍ਰਾਰਥਨਾ ਕਰਨ ਦਾ ਦਿਨ : ਦੀਦਾਰ ਸਿੰਘ ਕਲਸੀ
ਐਸ ਏ ਐਸ ਲਗਰ, 2 ਨਵੰਬਰ (ਸ.ਬ.) ਪ੍ਰਾਈਵੇਟ ਕੰਸਟ੍ਰਕਸ਼ਨ ਲੇਬਰ ਕੰਟ੍ਰੇਕਟਰ ਐਸੋਸੀਏਸ਼ਨ (ਰਜਿ.) ਮੁਹਾਲੀ ਵੱਲੋਂ ਲੋਕ ਕਲਿਆਣ ਕੇਂਦਰ, ਰਾਮਗੜ੍ਹੀਆ ਸਭਾ (ਰਜਿ.) ਮੁਹਾਲੀ, ਭਾਈ ਲਾਲੋ ਕੋ. ਐਨ. ਏ ਥਰਿਫਟ ਐਂਡ ਕਰੈਡਿਟ ਸੁਸਾਇਟੀ (ਰਜਿ.) ਮੁਹਾਲੀ ਅਤੇ ਦਸ਼ਮੇਸ਼ ਵੈਲਫੇਅਰ ਕੌਂਸਲ ਦੇ ਸਹਿਯੋਗ ਨਾਲ ਅੱਜ ਰਾਮਗੜ੍ਹੀਆ ਭਵਨ ਫੇਜ਼-3ਬੀ1 ਵਿਖੇ ਸਾਂਝੇ ਤੌਰ ਤੇ ਬਾਬਾ ਵਿਸ਼ਵਕਰਮਾ ਦਿਵਸ ਪੂਰੀ ਸ਼ਰਧਾ ਅਤੇ ਉਤਸ਼ਾਹਨਾਲ ਮਨਾਇਆ ਗਿਆ। ਇਸ ਮੌਕੇ ਅਖੰਡਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਕੀਰਤਨ ਸਮਾਗਮ ਤੇ ਢਾਡੀ ਦਰਬਾਰ ਸਜਾਇਆ ਗਿਆ। ਇਸ ਮੌਕੇ ਵੱਖ-ਵੱਖ ਮਸ਼ੀਨਾਂ ਦੇ ਸੁਚਾਰੂ ਕੰਮਕਾਜ ਲਈ ਅਰਦਾਸ ਵੀ ਕੀਤੀ ਗਈ। ਅੱਜ ਦੇ ਧਾਰਮਿਕ ਸਮਾਗਮ ਦੌਰਾਨ ਸੋਖੀ ਟਿੰਬਰ ਐਂਡ ਪਲਾਈਵੁੱਡ ਦੇ ਸ. ਕੁਲਵਿੰਦਰ ਸਿੰਘ ਸੋਖੀ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਜਦੋਂਕਿ ਸਾਬਕਾ ਮੰਤਰੀ ਸ. ਬਲਬੀਰ ਸਿੰਘ ਸਿੱਧੂ, ਸਾਬਕਾ ਮੈਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਧਾਰਮਿਕ ਸਮਾਗਮ ਮੌਕੇ ਹਜ਼ੂਰੀ ਰਾਗੀ ਭਾਈ ਪਰਸੋਤਮ ਸਿੰਘ ਤੇ ਜਥੇ ਅਤੇ ਇਸਤਰੀ ਸਤਿਸੰਗ ਰਾਮਗੜ੍ਹੀਆ ਸਭਾ ਵੱਲੋਂ ਗੁਰਬਾਣੀ ਦਾ ਅਲਾਹੀ ਕੀਰਤਨ ਕੀਤਾ। ਹੈਡ ਗ੍ਰੰਥੀ ਭਾਈ ਬਲਹਾਰ ਸਿੰਘ ਵੱਲੋਂ ਕਥਾ ਕੀਤੀ ਗਈ ਅਤੇ ਬਾਬਾ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਸ਼੍ਰੋਮਣੀ ਢਾਡੀ ਜਥਾ ਭਾਈ ਮੇਜ਼ਰ ਸਿੰਘ ਜੀ ਖਾਲਸਾ ਅਤੇ ਸਾਥੀਆਂ ਵੱਲੋਂ ਬਾਬਾ ਜੀ ਦਾ ਗੁਣਗਾਣ ਕੀਤਾ ਗਿਆ। ਅਖੰਡਪਾਠ ਸਾਹਿਬ ਦੀ ਸੇਵਾ ਭਾਈ ਬਲਵਿੰਦਰ ਸਿੰਘ ਬੱਲ ਵੱਲੋਂ ਕਰਵਾਈ ਗਈ। ਇਸ ਮੌਕੇ ਧਾਰਮਿਕ ਰੀਤੀ ਮੁਤਾਬਿਕ ਬਾਬਾ ਵਿਸ਼ਵਕਰਮਾ ਜੀ ਦੀ ਪੂਜਾ ਵੱਜੋਂ ਪੰਡਿਤ ਮਨੋਜ ਕਿਮੋਥੀ ਵੱਲੋਂ ਹਵਨ ਕੀਤਾ ਗਿਆ ਜਿਸ ਦਾ ਪ੍ਰਬੰਧ ਚੇਅਰਮੈਨ ਸਾਲਸੀ ਕਮੇਟੀ ਸ੍ਰੀ ਵਿਜੇ ਕੁਮਾਰ ਘਈ ਵੱਲੋਂ ਕੀਤਾ ਗਿਆ ।
ਸਮਾਗਮ ਵਿੱਚ ਸ਼ਾਮਲ ਹੋਈ ਸਮੂਹ ਸੰਗਤ ਅਤੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਪ੍ਰਾਈਵੇਟ ਕੰਸਟ੍ਰਕਸ਼ਨ ਲੇਬਰ ਕੰਟ੍ਰੇਕਟਰ ਐਸੋਸੀਏਸ਼ਨ (ਰਜਿ.) ਦੇ ਪ੍ਰਧਾਨ ਸ. ਦੀਦਾਰ ਸਿੰਘ ਕਲਸੀ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਨੂੰ ਬ੍ਰਹਿਮੰਡ ਦਾ ਬ੍ਰਹਮ ਆਰਕੀਟੈਕਟ ਅਤੇ ਰਿਗਵੇਦ ਵਿੱਚ ਬ੍ਰਹਮ ਰਚਨਾਤਮਕਤਾ ਦਾ ਰੂਪ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਬਾਬਾ ਵਿਸ਼ਵਕਰਮਾ ਜੀ ਨੂੰ ਸ੍ਰੀ ਕ੍ਰਿਸ਼ਨ ਲਈ ਦਵਾਰਕਾ ਸ਼ਹਿਰ, ਪਾਂਡਵਾਂ ਲਈ ਇੰਦਰਪ੍ਰਸਥ ਦਾ ਮਹਿਲ ਅਤੇ ਦੇਵਤਿਆਂ ਲਈ ਬਹੁਤ ਸਾਰੇ ਸ਼ਾਨਦਾਰ ਹਥਿਆਰ ਬਣਾਉਣ ਦਾ ਸਿਹਰਾ ਵੀ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਹ ਤਿਉਹਾਰ ਉਦਯੋਗਿਕ ਖੇਤਰਾਂ ਵਿੱਚ ਕਾਰੀਗਰਾਂ, ਮਕੈਨਿਕਾਂ, ਵੈਲਡਰਾਂ, ਉਦਯੋਗਿਕ ਕਾਮਿਆਂ, ਫੈਕਟਰੀ ਵਰਕਰਾਂ, ਇੰਜੀਨੀਅਰਾਂ, ਆਰਕੀਟੈਕਟਾਂ ਅਤੇ ਹੋਰ ਕਾਮਿਆਂ ਲਈ ਉਤਸ਼ਾਹ ਭਰਪੂਰ ਹੈ। ਸਾਨੂੰ ਆਪਣੇ ਬਿਹਤਰ ਭਵਿੱਖ, ਸੁਰੱਖਿਅਤ ਕੰਮ ਦੀਆਂ ਸਥਿਤੀਆਂ ਅਤੇ ਸਭ ਤੋਂ ਵੱਧ ਆਪੋ-ਆਪਣੇ ਖੇਤਰਾਂ ਵਿੱਚ ਸਫਲਤਾ ਲਈ ਪ੍ਰਾਰਥਨਾ ਕਰਨ ਦਾ ਸਰੋਤ ਹੈ। ਇਸ ਦਿਨ ਅਸੀਂ ਆਪਣੀ ਕਾਰੀਗਰੀ ਨੂੰ ਸ਼ਕਤੀ ਦੇ ਸੰਕਲਪ ਨਾਲ ਜੋੜਦੇ ਹਨ, ਅਤੇ ਆਪਣੇ ਆਪ ਨੂੰ ਵਿਸ਼ਵਕਰਮਾ ਦੇ ਬੱਚਿਆਂ ਦੇ ਰੂਪ ਵਿੱਚ ਦੇਖਦੇ ਹਨ।
ਇਸ ਮੌਕੇ ਆਈ ਸੰਗਤ ਦਾ ਧੰਨਵਾਦ ਕਰਦਿਆਂ ਲੋਕ ਕਲਿਆਣ ਕੇੱਦਰ,ਰਾਮਗੜ੍ਹੀਆ ਸਭਾ (ਰਜਿ.) ਮੁਹਾਲੀ ਦੇ ਪ੍ਰਧਾਨ ਸੂਰਤ ਸਿੰਘ ਕਲਸੀ ਨੇ ਕਿਹਾ ਕਿ ਰਾਮਗੜ੍ਹੀਆ ਸਭਾ ਵੱਲੋਂ ਜਿੱਥੇ ਧਾਰਮਿਕ ਸਮਾਗਮ ਕਰਵਾਏ ਜਾਂਦਾ ਹਨ ਉਥੇ ਨਾਲ ਹੀ ਨਾਲ ਲੋਕ ਭਲਾਈ ਦੇ ਕਾਰਜ਼ਾਂ ਵਿੱਚ ਵੀ ਵੱਧ ਚੜ੍ਹਕੇ ਸ਼ਮੂਲੀਅਤ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸੰਗਤ ਦੀ ਸਹੂਲਤ ਲਈ ਕਰੀਬ 15 ਲੱਖ ਰੁਪਏ ਦੀ ਲਾਗਤ ਨਾਲ 45 ਕਿਲੋ ਵਾਟ ਦਾ ਸੋਲਰ ਸਿਸਟਮ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਸੰਗਤ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਸz. ਨਰਿੰਦਰ ਸਿੰਘ ਸੰਧੂ (ਸਾਹਿਬਜ਼ਾਦਾ ਟਿੰਬਰ ਐਂਡਪਲਾਈ) ਰਾਮਗੜ੍ਹੀਆ ਦੇ ਸਾਬਕਾ ਪ੍ਰਧਾਨ ਸ. ਦਰਸ਼ਨ ਸਿੰਘ ਕਲਸੀ, ਸ. ਜਸਵੰਤ ਸਿੰਘ ਭੁੱਲਰ, ਸz. ਮਨਜੀਤ ਸਿੰਘ ਮਾਨ, ਸ. ਕਰਮ ਸਿੰਘ ਬਬਰਾ ਅਤੇ ਸz. ਨਿਰਮਲ ਸਿੰਘ ਸਭਰਵਾਲ, ਭਾਈ ਲਾਲੋ ਕੋਅਪ੍ਰੇਟਿਵ ਬੈੱਕ ਦੇ ਪ੍ਰਧਾਨ ਪ੍ਰਦੀਪ ਸਿੰਘ ਭਾਰਜ, ਸ. ਮੋਹਨ ਸਿੰਘ, ਸ. ਗੁਰਿੰਦਰ ਸਿੰਘ, ਸ. ਜੋਗਿੰਦਰ ਸਿੰਘ, ਸ. ਸੁੱਚਾ ਸਿੰਘ ( ਸਾਰੇ ਮੈਂਬਰ ਪ੍ਰਬੰਧਕ ਕਮੇਟੀ), ਗੁਰਚਰਨ ਸਿੰਘ ਨੰਨੜਾ, ਨਿਰਮਲ ਸਿੰਘ (ਮੈਂਬਰ ਸਾਲਸੀ ਕਮੇਟੀ) ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ ਦੇ ਆਗੂ ਸਿਮਰਨਜੀਤ ਸਿੰਘ ਚੰਦੂਮਾਜਰਾ ਵੀ ਸ਼ਾਮਲ ਹੋਏ।
ਸਮਾਗਮ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਪ੍ਰਾਇਵੇਟ ਕੰਸਟ੍ਰਕਸ਼ਨ ਲੇਬਰ ਕੰਟ੍ਰੈਕਟਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਸz. ਬਲਵਿੰਦਰ ਸਿੰਘ ਕਲਸੀ ਨੇ ਨਭਾਈ। ਇਸ ਮੌਕੇ ਐਸੋਸੀਏਸ਼ਨ ਦੇ ਪੰਜ ਮੈਂਬਰਾਂ ਲਖਵੀਰ ਸਿੰਘ ਹੁੰਝਣ, ਜਸਵੰਤ ਸਿੰਘ ਖੁੱਰਲ, ਹਰਵਿੰਦਰ ਸਿੰਘ ਸੋਹਲ, ਭੁਪਿੰਦਰ ਸਿੰਘ ਫੇਜ਼-1, ਅਤੇ ਜਸਵੰਤ ਸਿੰਘ ਕਾਨਪੁਰੀ ਦਾ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ। ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
Mohali
ਫੇਜ਼ 1 ਵਿਖੇ ਕੂੜੇ ਦੇ ਢੇਰ ਨੂੰ ਲੱਗੀ ਭਾਰੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
ਫੇਜ਼ 1 ਵਿਖੇ ਲੱਗਦੀ ਨਾਜਾਇਜ਼ ਮੰਡੀ ਨੂੰ ਤੁਰੰਤ ਹਟਾਇਆ ਜਾਵੇ : ਪ੍ਰਧਾਨ ਰਿੰਕੂ
ਐਸ ਏ ਐਸ ਲਗਰ, 2 ਨਵੰਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਵਿਚਲੀ ਗੁਰੂ ਨਾਨਕ ਖੋਖਾ ਮਾਰਕੀਟ ਫੇਜ਼ ਇੱਕ ਦੇ ਨਜ਼ਦੀਕ ਬਣੇ ਕੂੜੇ ਦੇ ਡੰਪ ਦੇ ਕੋਲ ਲੱਗੇ ਕੂੜੇ ਦੇ ਢੇਰ ਨੂੰ ਬੀਤੀ ਰਾਤ ਅਚਾਨਕ ਅੱਗ ਲੱਗ ਗਈ, ਅੱਗ ਇੰਨੀ ਜਿਆਦਾ ਵੱਧ ਗਈ ਕਿ ਮੌਕੇ ਤੇ ਪੁਲੀਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਬੁਲਾਉਣਾ ਪਿਆ, ਜਿਨ੍ਹਾਂ ਨੇ ਮੁਸ਼ੱਕਤ ਨਾਲ ਅੱਗ ਤੇ ਕਾਬੂ ਪਾਇਆ।
ਇਸ ਸਬੰਧੀ ਗੁਰੂ ਨਾਨਕ ਖੋਖਾ ਮਾਰਕੀਟ ਦੇ ਪ੍ਰਧਾਨ ਰਾਕੇਸ਼ ਕੁਮਾਰ ਰਿੰਕੂ ਨੇ ਦੱਸਿਆ ਕਿ ਪਿਛਲੇ 15-20 ਦਿਨ ਤੋਂ ਕੂੜੇ ਦੇ ਡੰਪ ਦੇ ਬਾਹਰ ਕੂੜੇ ਦਾ ਢੇਰ ਲੱਗਾ ਹੋਇਆ ਸੀ ਅਤੇ ਦੇਰ ਰਾਤ ਕਿਸੇ ਪਟਾਕੇ ਦੀ ਚਿੰਗਾਰੀ ਦੇ ਨਾਲ ਕੂੜੇ ਦੇ ਢੇਰ ਨੂੰ ਅੱਗ ਲੱਗ ਗਈ ਜਿਹੜੀ ਹੌਲੀ ਹੌਲੀ ਸਾਰੇ ਪਾਸੇ ਫੈਲ ਗਈ। ਉਨ੍ਹਾਂ ਦੱਸਿਆ ਕਿ ਕਿਸੇ ਜਾਣਕਾਰ ਵਲੋਂ ਉਹਨਾਂ ਨੂੰ ਇਸ ਅੱਗ ਸਬੰਧੀ ਸੂਚਨਾ ਦਿੱਤੀ ਗਈ ਅਤੇ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਆਪਣੇ ਸਾਥੀਆਂ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਅੱਗ ਕਾਫੀ ਜਿਆਦਾ ਸੀ ਜਿਸ ਕਰਕੇ ਫਾਇਰ ਬ੍ਰਿਗੇਡ ਅਤੇ ਪੁਲੀਸ ਨੂੰ ਬੁਲਾਉਣਾ ਪਿਆ। ਉਹਨਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ ਤੇ ਪਹੁੰਚ ਕੇ ਰਾਤ 2 ਵਜੇ ਦੇ ਕਰੀਬ ਅੱਗ ਤੇ ਕਾਬੂ ਪਾਇਆ।
ਉਹਨਾਂ ਕਿਹਾ ਕਿ ਜੇਕਰ ਰਾਤ ਸਮੇਂ ਉਹਨਾਂ ਨੂੰ ਜਾਣਕਾਰੀ ਨਾ ਮਿਲਦੀ ਤਾਂ ਇਹ ਅੱਗ ਕਿਸੇ ਵੱਡੀ ਘਟਨਾ ਦਾ ਰੂਪ ਲੈ ਸਕਦੀ ਸੀ, ਕਿਉਂਕਿ ਅੱਗ ਵਾਲੀ ਜਗ੍ਹਾ ਦੇ ਨਾਲ ਹੀ ਦੁਕਾਨਾਂ ਮੌਜੂਦ ਹਨ।
ਸ੍ਰੀ ਰਿੰਕੂ ਨੇ ਦੱਸਿਆ ਕਿ ਕੂੜੇ ਦਾ ਇਹ ਢੇਰ ਪਿਛਲੇ 15-20 ਦਿਨ ਤੋਂ ਲੱਗਾ ਹੋਇਆ ਸੀ, ਜਿਸ ਨੂੰ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਵੱਲੋਂ ਚੁਕਵਾਇਆ ਨਹੀਂ ਗਿਆ। ਉਹਨਾਂ ਦੱਸਿਆ ਕਿ ਇਸ ਥਾਂ ਦੇ ਨਾਲ ਹੀ ਨਾਜਾਇਜ਼ ਸਬਜ਼ੀ ਮੰਡੀ ਵੀ ਲੱਗਦੀ ਹੈ, ਜਿਸ ਨੂੰ ਨਗਰ ਨਿਗਮ ਦੇ ਅਫਸਰਾਂ ਦੀ ਕਥਿਤ ਮਿਲੀ ਭੁਗਤ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹਨਾਂ ਵਲੋਂ ਇਸ ਮੰਡੀ ਬਾਰੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਈ ਵਾਰ ਜਾਣਕਾਰੀ ਦਿੱਤੀ ਗਈ ਹੈ ਅਤੇ ਇਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਪਰੰਤੂ ਹੁਣ ਤੱਕ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ।
ਉਹਨਾਂ ਨਗਰ ਨਿਗਮ ਦੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਉਹ ਕੂੜੇ ਦੇ ਡੰਪ ਕੋਲ ਲੱਗਦੇ ਕੂੜੇ ਦੇ ਢੇਰ ਨੂੰ ਸਮੇਂ ਸਿਰ ਚੁਕਵਾਉਣ ਅਤੇ ਇਸ ਦੇ ਨਾਲ ਲੱਗਦੀ ਨਾਜਾਇਜ਼ ਸਬਜ਼ੀ ਮੰਡੀ ਨੂੰ ਹਟਵਾਇਆ ਜਾਵੇ।
-
Mohali1 month ago
ਸਾਹਿਤਕਾਰ ਸੁਭਾਸ਼ ਭਾਸਕਰ ਦਾ ਸਨਮਾਨ ਸਮਾਗਮ ਅਤੇ ਕਵੀ ਦਰਬਾਰ ਸੰਪੰਨ
-
Mohali1 month ago
ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜਣ ਤੇ ਫੋਰਟਿਸ ਹਸਪਤਾਲ ਵਿੱਚ ਕਰਵਾਇਆ ਭਰਤੀ
-
International1 month ago
ਯੂਕਰੇਨ ਵੱਲੋਂ ਟੈਲੀਗ੍ਰਾਮ ਐਪ ਤੇ ਪਾਬੰਦੀ
-
International2 months ago
ਕੋਲੰਬੀਆ ਵਿੱਚ ਮਹਿਸੂਸ ਹੋਏ ਭੂਚਾਲ ਦੇ 2 ਝਟਕੇ
-
Mohali2 months ago
ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਵੱਲੋਂ ਸਵੱਛਤਾ ਹਫਤੇ ਦਾ ਆਗਾਜ਼
-
Mohali1 month ago
2 ਤੋਂ 12 ਅਕਤੂਬਰ ਤਕ ਹੋਵੇਗਾ ਰਾਮਲੀਲਾ ਦਾ ਆਯੋਜਨ
-
Mohali2 months ago
ਮਾਲਵਿੰਦਰ ਮਾਲੀ ਨੂੰ ਪਟਿਆਲਾ ਜੇਲ੍ਹ ਭੇਜਿਆ
-
Mohali2 months ago
ਲਿੰਗ ਸਮਾਨਤਾ ਅਤੇ ਸੰਵੇਦਨਸ਼ੀਲਤਾ ਵਿਸ਼ੇ ਤੇ ਸੈਮੀਨਾਰ ਕਰਵਾਇਆ