National
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 3 ਦਿੱਗਜ ਨੇਤਾਵਾਂ ਨੂੰ ਬਣਾਇਆ ਵਿਸ਼ੇਸ਼ ਆਬਜਰਵਰ
ਨਵੀਂ ਦਿੱਲੀ, 14 ਸਤੰਬਰ (ਸ.ਬ.) ਕਾਂਗਰਸ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਤਿੰਨ ਸੀਨੀਅਰ ਆਗੂਆਂ ਨੂੰ ਵਿਸ਼ੇਸ਼ ਆਬਜ਼ਰਵਰ ਨਿਯੁਕਤ ਕੀਤਾ ਹੈ। ਪਾਰਟੀ ਪ੍ਰਧਾਨ ਵਲੋਂ ਜਾਰੀ ਬਿਆਨ ਅਨੁਸਾਰ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਸਾਬਕਾ ਕੇਂਦਰੀ ਮੰਤਰੀ ਅਜੇ ਮਾਕਨ ਅਤੇ ਪੰਜਾਬ ਦੇ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਚੋਣਾਂ ਲਈ ਆਲ ਇੰਡੀਆ ਕਾਂਗਰਸ ਕਮੇਟੀ (ਏ. ਆਈ. ਸੀ. ਸੀ.) ਦਾ ਸੀਨੀਅਰ ਆਬਜ਼ਰਵਰ ਬਣਾਇਆ ਗਿਆ ਹੈ।
ਇਨ੍ਹਾਂ ਨਿਯੁਕਤੀਆਂ ਦਾ ਮਕਸਦ ਹਰਿਆਣਾ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਰਣਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣਾ ਹੈ। ਚੋਣਾਂ ਦੇ ਸਮੇਂ ਇਨ੍ਹਾਂ ਆਗੂਆਂ ਦਾ ਸਿਆਸੀ ਤਜਰਬਾ ਕਾਂਗਰਸ ਲਈ ਮਹੱਤਵਪੂਰਨ ਸਾਬਤ ਹੋ ਸਕਦਾ ਹੈ।
ਪਾਰਟੀ ਵਲੋਂ ਕਿਹਾ ਗਿਆ ਹੈ ਕਿ ਉਹ ਹਰਿਆਣਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਵੋਟਰਾਂ ਤੱਕ ਪਹੁੰਚਣ ਲਈ ਹਮਲਾਵਰ ਰਣਨੀਤੀ ਅਪਣਾਉਣ ਦਾ ਫੈਸਲਾ ਕੀਤਾ ਗਿਆ ਹੈ। ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ 5 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ।
National
ਬੱਸ ਅਤੇ ਕਾਰ ਦੀ ਟੱਕਰ ਦੌਰਾਨ 5 ਵਿਅਕਤੀਆਂ ਦੀ ਮੌਤ, 15 ਜ਼ਖਮੀ
ਕਰੌਲੀ, 25 ਦਸੰਬਰ (ਸ.ਬ.) ਰਾਜਸਥਾਨ ਵਿਚ ਕਰੌਲੀ ਦੇ ਸਲੇਮਪੁਰ ਖੇਤਰ ਵਿੱਚ ਇੱਕ ਕਾਰ ਅਤੇ ਬੱਸ ਦੀ ਆਹਮੋ-ਸਾਹਮਣੇ ਟੱਕਰ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ 5 ਮ੍ਰਿਤਕਾਂ ਵਿੱਚੋਂ 3 ਔਰਤਾਂ ਸਨ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਪਰਿਵਾਰ ਕਾਰ ਰਾਹੀਂ ਕੈਲਾਦੇਵੀ ਦੇ ਦਰਸ਼ਨ ਕਰਨ ਤੋਂ ਬਾਅਦ ਗੰਗਾਪੁਰ ਸ਼ਹਿਰ ਜਾ ਰਿਹਾ ਸੀ ਤਾਂ ਕਰੌਲੀ ਵੱਲ ਆ ਰਹੀ ਬੱਸ ਦੀ ਕਾਰ ਨਾਲ ਟੱਕਰ ਹੋ ਗਈ।
ਇਸ ਦੌਰਾਨ ਪੰਜ ਵਿੱਚੋਂ ਚਾਰ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵੀ ਕਰੌਲੀ ਹਸਪਤਾਲ ਲਿਜਾਇਆ ਗਿਆ ਹੈ। ਜ਼ਿਲ੍ਹਾ ਹਸਪਤਾਲ ਦੇ ਚੀਫ਼ ਮੈਡੀਕਲ ਅਫ਼ਸਰ ਰਮੇਸ਼ ਮੀਨਾ ਨੇ ਦੱਸਿਆ ਕਿ ਕਰੌਲੀ ਗੰਗਾਪੁਰ ਰੋਡ ਤੇ ਇੱਕ ਕਾਰ ਅਤੇ ਬੱਸ ਵਿਚਾਲੇ ਹੋਈ ਟੱਕਰ ਵਿੰਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ, ਇਹ ਸਾਰੇ ਇੱਕ ਹੀ ਪਰਿਵਾਰ ਨਾਲ ਸਬੰਧਤ ਹਨ। ਪੁਲੀਸ ਨੇ ਦੱਸਿਆ ਕਿ ਹਾਦਸੇ ਦੌਰਾਨ ਬੱਸ ਵਿੱਚ ਸਵਾਰ 15 ਲੋਕ ਜ਼ਖਮੀ ਹੋ ਗਏ ਹਨ।
National
ਬੋਰੀ ਵਿੱਚੋਂ ਮਿਲੀ ਅਪਾਹਜ ਲੜਕੀ ਦੀ ਲਾਸ਼
ਵਾਰਾਣਸੀ, 25 ਦਸੰਬਰ (ਸ.ਬ.) ਵਾਰਾਣਸੀ ਦੇ ਰਾਮਨਗਰ ਥਾਣਾ ਖੇਤਰ ਤੋਂ ਲਾਪਤਾ ਹੋਈ ਅੱਠ ਸਾਲਾ ਅਪਾਹਜ ਬੱਚੀ ਦੀ ਲਾਸ਼ ਅੱਜ ਸਵੇਰੇ ਬਹਾਦੁਰਪੁਰ ਦੇ ਪ੍ਰਾਇਮਰੀ ਸਕੂਲ ਨੇੜੇ ਬੋਰੀ ਵਿੱਚ ਮਿਲੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਰਾਮਨਗਰ ਦੀ ਪੁਲੀਸ ਮੌਕੇ ਤੇ ਪਹੁੰਚ ਗਈ। ਰਾਮਨਗਰ ਥਾਣਾ ਖੇਤਰ ਦੇ ਸੁਜਾਬਾਦ ਇਲਾਕੇ ਵਿੱਚ ਕਾਮਿਲ ਸ਼ਹੀਦ ਮਜ਼ਾਰ ਨੇੜੇ ਰਹਿਣ ਵਾਲੇ ਇਕ ਵਿਅਕਤੀ ਦੀ ਅਪਾਹਜ ਬੇਟੀ ਬੀਤੀ ਸ਼ਾਮ 7 ਵਜੇ ਤੋਂ ਲਾਪਤਾ ਸੀ। ਉਸ ਨੇ ਦੱਸਿਆ ਕਿ ਉਸ ਦੀ ਲੜਕੀ ਬੀਤੀ ਸ਼ਾਮ ਸੱਤ ਵਜੇ ਘਰੋਂ ਸਾਮਾਨ ਲੈਣ ਲਈ ਦੁਕਾਨ ਤੇ ਗਈ ਸੀ। ਇਸ ਤੋਂ ਬਾਅਦ ਉਹ ਘਰ ਨਹੀਂ ਆਈ। ਕਾਫੀ ਭਾਲ ਕੀਤੀ ਗਈ ਅਤੇ ਪੁਲੀਸ ਨੂੰ ਸੂਚਿਤ ਕੀਤਾ ਗਿਆ ਪਰ ਉਹ ਕਿਤੇ ਨਹੀਂ ਮਿਲੀ। ਅੱਜ ਸਵੇਰੇ ਪਤਾ ਲੱਗਾ ਕਿ ਉਸ ਦੀ ਬੇਟੀ ਦੀ ਲਾਸ਼ ਬਹਾਦੁਰਪੁਰ ਦੇ ਪ੍ਰਾਇਮਰੀ ਸਕੂਲ ਨੇੜੇ ਬੋਰੀ ਵਿੱਚ ਸੁੱਟੀ ਗਈ ਸੀ। ਇਸ ਸਬੰਧੀ ਰਾਮਨਗਰ ਥਾਣਾ ਇੰਚਾਰਜ ਰਾਜੂ ਸਿੰਘ ਨੇ ਦੱਸਿਆ ਕਿ ਫੋਰੈਂਸਿਕ ਟੀਮ ਦੀ ਫੀਲਡ ਯੂਨਿਟ ਨੂੰ ਮੌਕੇ ਤੇ ਬੁਲਾਇਆ ਗਿਆ ਹੈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਿਕਾਇਤ ਅਤੇ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
National
ਦਿੱਲੀ ਦੇ ਆਟੋ ਪਾਰਟਸ ਵਪਾਰੀਆਂ ਨੇ ਬੰਗਲਾਦੇਸ਼ ਨਾਲ ਕਾਰੋਬਾਰ ਦਾ ਬਾਈਕਾਟ ਕੀਤਾ
ਨਵੀਂ ਦਿੱਲੀ, 25 ਦਸੰਬਰ (ਸ.ਬ.) ਬੰਗਲਾਦੇਸ਼ ਵਿੱਚ ਚੱਲ ਰਹੇ ਤਣਾਅ ਅਤੇ ਘੱਟ ਗਿਣਤੀਆਂ ਤੇ ਕਥਿਤ ਹਮਲਿਆਂ ਦੇ ਵਿਰੋਧ ਵਿਚ ਦਿੱਲੀ ਦੇ ਕਸ਼ਮੀਰੀ ਗੇਟ ਸਥਿਤ ਆਟੋ ਪਾਰਟਸ ਦੇ ਵਪਾਰੀਆਂ ਨੇ ਗੁਆਂਢੀ ਦੇਸ਼ ਨਾਲ ਵਪਾਰ ਰੋਕਣ ਦਾ ਫੈਸਲਾ ਕੀਤਾ ਹੈ। ਇਹ ਕਦਮ ਬੰਗਲਾਦੇਸ਼ ਵਿੱਚ ਹਿੰਦੂਆਂ ਵਿਰੁੱਧ ਹਿੰਸਾ ਅਤੇ ਮੰਦਰਾਂ ਤੇ ਹਮਲਿਆਂ ਦੀਆਂ ਰਿਪੋਰਟਾਂ ਤੋਂ ਬਾਅਦ ਲਿਆ ਗਿਆ ਹੈ।
ਆਟੋਮੋਟਿਵ ਪਾਰਟਸ ਮਰਚੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਵਿਨੈ ਨਾਰੰਗ ਨੇ ਕਿਹਾ ਕਿ ਕਸ਼ਮੀਰੀ ਗੇਟ ਆਟੋ ਪਾਰਟਸ ਮਾਰਕੀਟ ਨੇ ਹਿੰਦੂਆਂ ਵਿਰੁੱਧ ਕਥਿਤ ਅੱਤਿਆਚਾਰਾਂ ਅਤੇ ਮੰਦਰਾਂ ਤੇ ਹਾਲ ਹੀ ਦੇ ਹਮਲਿਆਂ ਦੇ ਜਵਾਬ ਵਿੱਚ ਬੰਗਲਾਦੇਸ਼ ਨਾਲ ਕਾਰੋਬਾਰ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਉਥੇ (ਬੰਗਲਾਦੇਸ਼) ਹਿੰਦੂਆਂ ਤੇ ਅੱਤਿਆਚਾਰ ਹੋਏ ਹਨ, ਸਾਡੇ ਮੰਦਰਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ ਅਤੇ ਸਾਡੇ ਬਹੁਤ ਸਾਰੇ ਹਿੰਦੂ ਭਰਾਵਾਂ ਨੂੰ ਉੱਥੇ ਮਾਰ ਦਿੱਤਾ ਗਿਆ ਹੈ। ਸਾਡੀ ਮਾਰਕੀਟ (ਕਸ਼ਮੀਰੇ ਗੇਟ ਆਟੋ ਪਾਰਟਸ ਮਾਰਕੀਟ) ਨੇ ਫੈਸਲਾ ਕੀਤਾ ਹੈ ਕਿ ਅਸੀਂ ਬੰਗਲਾਦੇਸ਼ ਨਾਲ ਕਾਰੋਬਾਰ ਬੰਦ ਕਰਾਂਗੇ।
ਉਨ੍ਹਾਂ ਅੱਗੇ ਕਿਹਾ ਕਿ ਬੰਗਲਾਦੇਸ਼ ਇੱਕ ਵਿਕਾਸਸ਼ੀਲ ਦੇਸ਼ ਹੈ ਅਤੇ 15 ਜਨਵਰੀ ਤੱਕ ਗੱਡੀਆਂ ਦੇ ਪਾਰਟਸ ਦੀ ਬਰਾਮਦ ਨੂੰ ਰੋਕਣ ਦੇ ਫੈਸਲੇ ਨਾਲ ਉੱਥੇ ਆਵਾਜਾਈ ਠੱਪ ਹੋ ਜਾਵੇਗੀ। ਲੱਗਭੱਗ 2,000 ਦੁਕਾਨਾਂ ਨੇ ਬੰਗਲਾਦੇਸ਼ ਨੂੰ ਆਪਣਾ ਨਿਰਯਾਤ ਰੋਕ ਦਿੱਤਾ ਹੈ।
-
International2 months ago
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਰੱਖਿਆ ਮੰਤਰੀ ਯੋਵ ਗੈਲੈਂਟ ਨੂੰ ਬਰਖਾਸਤ ਕੀਤਾ
-
International2 months ago
ਪਾਕਿਸਤਾਨ ਦੇ ਰੇਲਵੇ ਸਟੇਸ਼ਨ ਤੇ ਹੋਏ ਧਮਾਕੇ ਵਿੱਚ 24 ਵਿਅਕਤੀਆਂ ਦੀ ਮੌਤ, 46 ਜ਼ਖ਼ਮੀ
-
International1 month ago
ਇਟਲੀ ਵਿੱਚ ਸੜਕ ਹਾਦਸੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali1 month ago
ਜੂਡੋ ਇੰਟਰ ਕਾਲਜ ਵਿੱਚ ਘਨੌਰ ਕਾਲਜ ਨੇ ਜਿੱਤੇ ਗੋਲ਼ਡ ਮੈਡਲ
-
Mohali1 month ago
ਪਿੰਡ ਕੁੰਭੜਾ ਵਿੱਚ ਲੜਾਈ ਦੌਰਾਨ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੀ ਲਾਸ਼ ਰੱਖ ਕੇ ਇਨਸਾਫ ਲਈ ਏਅਰਪੋਰਟ ਰੋਡ ਤੇ ਲਾਇਆ ਧਰਨਾ
-
Editorial1 month ago
ਗੈਰ ਕਾਨੂੰਨੀ ਪਰਵਾਸੀਆਂ ਖ਼ਿਲਾਫ਼ ਸੱਚਮੁੱਚ ਸਖ਼ਤ ਕਾਰਵਾਈ ਕਰਨਗੇ ਟਰੰਪ?
-
Editorial1 month ago
ਜ਼ਿਮਨੀ ਚੋਣਾਂ ਦੌਰਾਨ ਸੂਬੇ ਦੀਆਂ ਚਾਰੇ ਸੀਟਾਂ ਤੇ ਹੋ ਰਹੇ ਹਨ ਸਖ਼ਤ ਮੁਕਾਬਲੇ