Connect with us

Mohali

ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਜਾਗਰੂਕਤਾ ਵਾਸਤੇ ਜ਼ੀਰਕਪੁਰ ਫਲਾਈਓਵਰ ਤੇ ਬਣਾਈ ਵਾਲ ਪੇਂਟਿੰਗ

Published

on

 

ਜ਼ੀਰਕਪੁਰ, 18 ਸਤੰਬਰ (ਸ.ਬ.) ਪੰਜਾਬ ਦੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਜਾਗਰੂਕਤਾ ਫੈਲਾਉਣ ਲਈ ਕੋਸਮੋ ਮਾੱਲ ਦੇ ਨੇੜੇ ਜ਼ੀਰਕਪੁਰ ਫਲਾਈਓਵਰ ਤੇ ਵਾਲ ਪੇਂਟਿੰਗ ਬਣਾਈ ਗਈ ਹੈ।

ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ ਬੱਚੀਆ ਦੇ ਜੀਵਨ ਮਿਆਰ ਨੂੰ ਉੱਚਾ ਚੁੱਕਣ ਅਤੇ ਲਿੰਗ ਅਨੁਪਾਤ ਵਿੱਚ ਆ ਰਹੀ ਗਿਰਾਵਟ ਨੂੰ ਦੂਰ ਕਰਨ ਲਈ ਕੀਤੀਆਂ ਜਾਂਦੀਆਂ ਪਹਿਲਕਦਮੀਆਂ ਦੇ ਤਹਿਤ ਇਹ ਵਾਲ ਪੇਂਟਿੰਗ ਬਣਾਈ ਗਈ ਹੈ।

ਉਨ੍ਹਾਂ ਕਿਹਾ ਕਿ ਇਸ ਉਦਮ ਸਦਕਾ ਆਮ ਲੋਕਾਂ ਵਿੱਚ ਲੜਕੀਆਂ ਪ੍ਰਤੀ ਸਤਿਕਾਰ ਦੀ ਭਾਵਨਾ ਵਿੱਚ ਵਾਧਾ ਹੋਵੇਗਾ, ਜਿਸ ਨਾਲ ਲੜਕੇ ਅਤੇ ਲੜਕੀ ਵਿੱਚ ਕੀਤੇ ਜਾਂਦੇ ਫ਼ਰਕ ਨੂੰ ਦੂਰ ਕਰਨ ਵਿੱਚ ਵਿਸ਼ੇਸ਼ ਸਹਿਯੋਗ ਮਿਲੇਗਾ।

Continue Reading

Mohali

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕ੍ਰਿਕਟ ਖਿਡਾਰਨ ਹਰਲੀਨ ਦਿਓਲ ਦੇ ਪਰਿਵਾਰ ਨੂੰ ਕੀਤਾ ਸਨਮਾਨਿਤ

Published

on

By

 

ਮਹਿਲਾ ਕ੍ਰਿਕਟ ਵਿੱਚ 100 ਤੋਂ ਘੱਟ ਗੇਂਦਾਂ ਵਿੱਚ ਸੈਂਕੜਾ ਮਾਰਨ ਵਾਲੀ ਦੂਜੀ ਖਿਡਾਰਨ ਬਣੀ

ਐਸ ਏ ਐਸ ਨਗਰ, 26 ਦਸੰਬਰ (ਸ.ਬ.) ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦੀ ਹੋਣਹਾਰ ਖਿਡਾਰੀ ਹਰਲੀਨ ਦਿਓਲ ਵੱਲੋਂ ਵੈਸਟ ਇੰਡੀਜ਼ ਦੇ ਖਿਲਾਫ ਦੂਜੇ ਵਨ ਡੇ ਇੰਟਰਨੈਸ਼ਨਲ ਮੈਚ ਵਿੱਚ ਪਹਿਲਾ ਸੈਂਕੜਾ ਲਗਾਉਣ ਅਤੇ ਮੈਨ ਆਫ ਦਾ ਮੈਚ ਦਾ ਅਵਾਰਡ, ਗੇਮ ਚੇਂਜਰ ਅਵਾਰਡ ਅਤੇ ਸਭ ਤੋਂ ਵੱਧ 16 ਚੌਕਿਆ ਮਾਰਨ ਦਾ ਅਵਾਰਡ ਮਿਲਣ ਉੱਤੇ ਹਰਲੀਨ ਦਿਉਲ ਦੇ ਘਰ ਜਾ ਕੇ ਉਹਨਾਂ ਦੇ ਪਿਤਾ ਬੀ ਐਸ ਦਿਓਲ, ਮਾਤਾ ਚਰਨਜੀਤ ਕੌਰ ਤੇ ਭਰਾ ਮਨਜੋਤ ਸਿੰਘ ਨੂੰ ਸਨਮਾਨਤ ਕੀਤਾ। ਇਸ ਮੌਕੇ ਉਹਨਾਂ ਨਾਲ ਕੌਂਸਲਰ ਪ੍ਰਮੋਦ ਮਿੱਤਰਾ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।

ਸz. ਬੇਦੀ ਨੇ ਬੱਚਿਆਂ ਨੂੰ ਚੈਂਪੀਅਨ ਬਣਾਉਣ ਵਿੱਚ ਮਾਪਿਆਂ ਦਾ ਬਹੁਤ ਵੱਡਾ ਤੇ ਮਹੱਤਵਪੂਰਨ ਰੋਲ ਅਤੇ ਕੁਰਬਾਨੀ ਹੁੰਦੀ ਹੈ ਜਿਸ ਤੋਂ ਬਿਨਾਂ ਚੈਂਪੀਅਨ ਨਹੀਂ ਬਣਾਏ ਜਾ ਸਕਦੇ। ਉਹਨਾਂ ਕਿਹਾ ਕਿ ਹਰਲੀਨ ਦੇ ਮਾਪਿਆਂ ਨੇ ਖਾਸ ਤੌਰ ਤੇ ਆਪਣੀ ਬੱਚੀ ਨੂੰ ਖੇਡ ਵਾਸਤੇ ਹਰ ਸੁੱਖ ਸੁਵਿਧਾ ਪ੍ਰਦਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਉਹਨਾਂ ਕਿਹਾ ਕਿ ਹਰਲੀਨ ਦੀ ਆਪਣੀ ਮਿਹਨਤ ਵੀ ਬਹੁਤ ਜਿਆਦਾ ਹੈ ਕਿਉਂਕਿ ਇੱਕ ਲੜਕੀ ਵਾਸਤੇ ਕ੍ਰਿਕਟ ਵਰਗੀ ਖੇਡ (ਜਿਸ ਉੱਤੇ ਮਰਦ ਹੀ ਜਿਆਦਾ ਹਾਵੀ ਰਹਿੰਦੇ ਹਨ), ਵਿਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।

ਉਹਨਾਂ ਦੱਸਿਆ ਕਿ ਵਡੋਦਰਾ ਵਿੱਚ ਹੋਏ ਮੈਚ ਵਿੱਚ ਹਰਲੀਨ ਦਿਓਲ ਨੇ ਨਾ ਸਿਰਫ ਇਸ ਮੈਚ ਵਿੱਚ 115 ਰਨ ਬਣਾਏ ਬਲਕਿ 16 ਚੌਂਕੇ ਵੀ ਲਗਾਏ ਅਤੇ ਟੀਮ ਵਾਸਤੇ ਮਹੱਤਵਪੂਰਨ ਸਕੋਰ ਕੀਤਾ ਅਤੇ ਇਸ ਨਾਲ ਉਹ ਭਾਰਤ ਦੀ ਅਜਿਹੀ ਦੂਜੀ ਮਹਿਲਾ ਕ੍ਰਿਕਟਰ ਬਣ ਗਈ ਹੈ ਜਿਸਨੇ 100 ਤੋਂ ਘੱਟ ਗੇਂਦਾ ਵਿੱਚ ਸੈਂਚਰੀ ਮਾਰੀ ਹੈ।

Continue Reading

Mohali

ਸ਼ਹੀਦ ਉਧਮ ਸਿੰਘ ਦਾ ਜਨਮ ਦਿਹਾੜਾ ਮਨਾਇਆ

Published

on

By

 

 

 

ਐਸ ਏ ਐਸ ਨਗਰ, 26 ਦਸੰਬਰ (ਸ.ਬ.) ਸ਼ਹੀਦ ਉਧਮ ਸਿੰਘ ਭਵਨ ਮੁਹਾਲੀ ਵਿਖੇ ਸ਼ਹੀਦ ਉਧਮ ਸਿੰਘ ਦਾ 126ਵਾ ਜਨਮ ਦਿਹਾੜਾ ਚਾਰ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਾਦੇ ਢੰਗ ਨਾਲ ਮਨਾਇਆ ਗਿਆ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸz. ਬੌਬੀ ਕੰਬੋਜ ਨੇ ਦੱਸਿਆ ਕਿ ਇਸ ਮੌਕੇ ਸ਼ਹੀਦ ਦੇ ਬੁੱਤ ਨੂੰ ਇਸ਼ਨਾਨ ਕਰਵਾਇਆ ਗਿਆ ਅਤੇ ਸ਼ਹੀਦ ਦੇ ਬੁੱਤ ਤੇ ਫੂੱਲ ਮਾਲਾ ਭੇਂਟ ਕੀਤੀ ਗਈ। ਇਸ ਮੌਕੇ ਭਵਨ ਦੀ ਸਾਫ ਸਫਾਈ ਵੀ ਕੀਤੀ ਗਈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਦੋਲਤ ਰਾਮ ਕੰਬੋਜ, ਕੁਲਦੀਪ ਕੰਬੋਜ, ਕੇਹਰ ਸਿੰਘ, ਹਰਮੀਤ ਪੰਮਾਂ , ਕੇਵਲ ਕੰਬੋਜ, ਜੋਗਿੰਦਰ ਪਾਲ ਭਾਟਾ, ਅਸ਼ੋਕ ਕੰਬੋਜ, ਪਵਨ ਤਿਰਪਾਲਕੇ, ਇੰਦਰਜੀਤ ਸਿੰਘ, ਵੇਦ ਕੰਬੋਜ, ਬਲਵਿੰਦਰ ਜੰਮੂ, ਪਰੇਮ ਕੰਬੋਜ, ਸੋਹਨ ਲਾਲ, ਪੱਪੂ ਕੰਬੋਜ, ਬਿੰਦਰ ਕੰਬੋਜ, ਬਨੂੰੜ ਤੇ ਹੋਰ ਹਾਜਰ ਸਨ।

Continue Reading

Mohali

ਮੁਹਾਲੀ ਪੁਲੀਸ ਵੱਲੋਂ ਸੋਹਾਣਾ ਘਟਨਾ ਵਿੱਚ ਪੁਲੀਸ ਦੀ ਮੱਦਦ ਕਰਨ ਤੇ ਫੌਜ ਅਤੇ ਐਨ.ਡੀ.ਆਰ.ਐਫ ਦੀ ਟੀਮ ਦਾ ਧੰਨਵਾਦ

Published

on

By

 

 

ਐਸ ਏ ਐਸ ਨਗਰ, 26 ਦਸੰਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਪੁਲੀਸ ਵਲੋਂ ਕੁਝ ਦਿਨ ਪਹਿਲਾਂ ਪਿੰਡ ਸੋਹਾਣਾ ਵਿਖੇ ਇਕ ਚਾਰ ਮੰਜਿਲਾ ਬਿਲਡਿੰਗ ਦੇ ਡਿਗਣ ਕਾਰਨ ਹੇਠਾਂ ਦੱਬੀਆਂ ਹੋਈਆਂ ਲਾਸ਼ਾ ਨੂੰ ਬਾਹਰ ਕੱਢਣ ਵਿੱਚ ਮੱਦਦ ਕਰਨ ਤੇ ਫੌਜ ਅਤੇ ਐਨ.ਡੀ.ਆਰ.ਐਫ ਦਾ ਧੰਨਵਾਦ ਕੀਤਾ ਹੈ। ਇਸ ਸੰਬੰਧੀ ਡੀ.ਐਸ.ਪੀ. ਸਿਟੀ 2 ਹਰਸਿਮਰਨ ਸਿੰਘ ਬੱਲ ਵਲੋਂ ਰਾਹਤ ਕਾਰਜਾਂ ਵਿੱਚ ਸਹਿਯੋਗ ਦੇਣ ਵਾਲੇ ਫੌਜ ਦੇ ਜਵਾਨਾਂ ਅਤੇ ਐਨ. ਡੀ. ਆਰ. ਐਫ. ਦੀ ਟੀਮ ਦਾ ਰਸਮੀ ਧੰਨਵਾਦ ਕੀਤਾ ਗਿਆ।

ਇਸ ਮੌਕੇ ਸz. ਬੱਲ ਨੇ ਕਿਹਾ ਕਿ ਪੁਲੀਸ ਵਲੋਂ ਸਬੰਧੀ ਜਿਲਾ ਪੁਲੀਸ ਮੁਖੀ ਦੀਪਕ ਪਾਰਿਕ ਦੀ ਅਗਵਾਈ ਵਿੱਚ ਫੌਜ ਅਤੇ ਐਨ. ਡੀ. ਆਰ. ਐਫ ਟੀਮ ਦਾ ਸਹਿਯੋਗ ਕਰਨ ਤੇ ਧੰਨਵਾਦ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਆਪਰੇਸ਼ਨ ਦੌਰਾਨ ਹੋਰ ਵੀ ਜਿਹੜੇ ਪੁਲੀਸ, ਸਿਵਲ ਅਫਸਰਾਂ ਅਤੇ ਕਰਮਚਾਰੀਆਂ ਤੋਂ ਇਲਾਵਾ ਸਥਾਨਕ ਲੋਕਾਂ ਵਲੋਂ ਸਹਿਯੋਗ ਕੀਤਾ ਗਿਆ, ਉਨਾਂ ਦਾ ਵੀ ਦਿਲੋਂ ਧੰਨਵਾਦ ਹੈ।

Continue Reading

Latest News

Trending