Connect with us

National

ਸੀ ਬੀ ਆਈ ਨੂੰ ਲਾਲੂ ਪ੍ਰਸਾਦ ਯਾਦਵ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਿਲੀ ਮਨਜ਼ੂਰੀ

Published

on

 

ਨਵੀਂ ਦਿੱਲੀ, 20 ਸਤੰਬਰ (ਸ.ਬ.) ਕੇਂਦਰੀ ਜਾਂਚ ਬਿਊਰੋ ਨੇ ਅੱਜ ਦਿੱਲੀ ਦੀ ਇੱਕ ਅਦਾਲਤ ਨੂੰ ਦੱਸਿਆ ਕਿ ਉਸ ਨੇ ਕਥਿਤ ਨੌਕਰੀ ਲਈ ਜ਼ਮੀਨ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਖ਼ਿਲਾਫ਼ ਮੁਕੱਦਮਾ ਚਲਾਉਣ ਲਈ ਸਬੰਧਤ ਅਧਿਕਾਰੀਆਂ ਤੋਂ ਲੋੜੀਂਦੀ ਮਨਜ਼ੂਰੀ ਹਾਸਲ ਕਰ ਲਈ ਹੈ। ਸੀਬੀਆਈ ਨੇ ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਦੀ ਅਦਾਲਤ ਨੂੰ ਦੱਸਿਆ ਕਿ ਇਸ ਕੇਸ ਵਿੱਚ 30 ਹੋਰ ਮੁਲਜ਼ਮ ਹਨ, ਜਿਨ੍ਹਾਂ ਲਈ ਮੁਕੱਦਮੇ ਦੀ ਮਨਜ਼ੂਰੀ ਦੀ ਉਡੀਕ ਹੈ। ਇਸ ਲਈ ਅਦਾਲਤ ਨੂੰ ਬੇਨਤੀ ਕੀਤੀ ਗਈ ਹੈ ਕਿ ਲੋੜੀਂਦੇ ਦਸਤਾਵੇਜ਼ ਪ੍ਰਾਪਤ ਕਰਨ ਲਈ 15 ਦਿਨ ਦਾ ਹੋਰ ਸਮਾਂ ਦਿੱਤਾ ਜਾਵੇ।

ਅਦਾਲਤ ਨੇ ਸੀਬੀਆਈ ਨੂੰ ਹੋਰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਲਈ ਮਨਜ਼ੂਰੀ ਲੈਣ ਦੀ ਪ੍ਰਕਿਰਿਆ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਮਾਮਲੇ ਦੀ ਅਗਲੀ ਸੁਣਵਾਈ 15 ਅਕਤੂਬਰ ਨੂੰ ਤੈਅ ਕੀਤੀ ਹੈ। ਅਧਿਕਾਰੀਆਂ ਮੁਤਾਬਕ ਮਾਮਲਾ ਮੱਧ ਪ੍ਰਦੇਸ਼ ਦੇ ਜਬਲਪੁਰ ਸਥਿਤ ਰੇਲਵੇ ਦੇ ਪੱਛਮੀ ਮੱਧ ਜ਼ੋਨ ਵਿੱਚ ਗਰੁੱਪ-ਡੀ ਦੀਆਂ ਨਿਯੁਕਤੀਆਂ ਨਾਲ ਸਬੰਧਤ ਹੈ। ਇਹ ਨਿਯੁਕਤੀਆਂ ਉਦੋਂ ਕੀਤੀਆਂ ਗਈਆਂ ਸਨ, ਜਦੋਂ ਲਾਲੂ ਪ੍ਰਸਾਦ 2004 ਤੋਂ 2009 ਦਰਮਿਆਨ ਰੇਲ ਮੰਤਰੀ ਸਨ।

Continue Reading

National

ਇੱਟਾਂ ਦੇ ਭੱਠੇ ਦੀ ਕੰਧ ਡਿੱਗਣ ਕਾਰਨ 4 ਬੱਚਿਆਂ ਦੀ ਮੌਤ

Published

on

By

 

ਹਿਸਾਰ, 23 ਦਸੰਬਰ (ਸ.ਬ.) ਹਿਸਾਰ ਜ਼ਿਲ੍ਹੇ ਦੇ ਨਾਰਨੌਂਦ ਇਲਾਕੇ ਦੇ ਪਿੰਡ ਬੁਡਾਨਾ ਵਿਚ ਬੀਤੀ ਰਾਤ ਕਰੀਬ 1 ਵਜੇ ਇੱਕ ਵੱਡਾ ਹਾਦਸਾ ਵਾਪਰਿਆ। ਇੱਟਾਂ ਦੇ ਭੱਠੇ ਦੇ ਨਾਲ ਲਗਦੀ ਕੰਧ ਡਿੱਗਣ ਕਾਰਨ ਕਰੀਬ 20 ਮਜ਼ਦੂਰ ਅਤੇ ਬੱਚੇ ਇੱਟਾਂ ਹੇਠਾਂ ਦਬ ਗਏ। ਹਾਦਸੇ ਵਿਚ ਚਾਰ ਬੱਚਿਆਂ ਦੀ ਮੌਤ ਹੋ ਗਈ।

ਮ੍ਰਿਤਕਾਂ ਵਿੱਚ 3 ਮਹੀਨੇ ਦੀ ਨਿਸ਼ਾ, 9 ਸਾਲਾ ਸੂਰਜ, 9 ਸਾਲਾ ਵਿਵੇਕ ਅਤੇ 5 ਸਾਲਾ ਨੰਦਿਨੀ ਸ਼ਾਮਲ ਹਨ। ਪੰਜ ਸਾਲਾ ਬੱਚੀ ਗੌਰੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਉਨ੍ਹਾਂ ਨੂੰ ਬੀਤੀ ਰਾਤ ਕਰੀਬ 2 ਵਜੇ ਹਿਸਾਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸਾਰੇ ਲੋਕ ਉੱਤਰ ਪ੍ਰਦੇਸ਼ ਦੇ ਅੰਬੇਦਕਰ ਨਗਰ ਜ਼ਿਲ੍ਹੇ ਦੇ ਜਲਾਲਪੁਰ ਦੇ ਬਧਵ ਪਿੰਡ ਦੇ ਰਹਿਣ ਵਾਲੇ ਹਨ।

ਇਸ ਹਾਦਸੇ ਵਿਚ ਕੰਧ ਹੇਠਾਂ ਦਬੇ ਹੋਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਦਾ ਇਲਾਜ ਨਾਰਨੌਂਦ ਸਿਵਲ ਹਸਪਤਾਲ ਅਤੇ ਹਾਂਸੀ ਦੇ ਸਿਵਲ ਹਸਪਤਾਲ ਵਿਚ ਚਲ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਕਈ ਮਜ਼ਦੂਰ ਪਰਿਵਾਰ ਨਾਰਨੌਂਦ ਸੈਕਸ਼ਨ ਦੇ ਬੁਢਾਨਾ ਪਿੰਡ ਵਿੱਚ ਭੱਠੇ ਤੇ ਕੰਮ ਕਰਦੇ ਹਨ। ਇਨ੍ਹੀਂ ਦਿਨੀਂ ਭੱਠੇ ਤੇ ਇੱਟਾਂ ਵਿਛਾਉਣ ਅਤੇ ਚਿਮਨੀ ਦੇ ਨੇੜੇ ਗਰੇਟ ਲਗਾਉਣ ਦਾ ਕੰਮ ਚਲ ਰਿਹਾ ਹੈ।

ਮਜ਼ਦੂਰ ਓਮ ਪ੍ਰਕਾਸ਼ ਨੇ ਦਸਿਆ ਕਿ ਰਾਤ 12 ਵਜੇ ਦੇ ਕਰੀਬ 25 ਦੇ ਕਰੀਬ ਮਜ਼ਦੂਰ ਇੱਟਾਂ ਦੇ ਭੱਠੇ ਤੇ ਕੰਮ ਕਰ ਰਹੇ ਸਨ। ਸਾਰੇ ਬੱਚੇ ਭੱਠੇ ਕੋਲ ਕੰਧ ਨਾਲ ਸੁੱਤੇ ਹੋਏ ਸਨ। ਇਹ ਪੱਕੀਆਂ ਇੱਟਾਂ ਦੀ ਕੰਧ ਸੀ ਜੋ ਬੱਚਿਆਂ ਤੇ ਡਿੱਗ ਪਈ।

ਤਿੰਨ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਤਿੰਨ ਜ਼ਖ਼ਮੀ ਬੱਚਿਆਂ ਨੂੰ ਇੱਟਾਂ ਦੇ ਹੇਠਾਂ ਤੋਂ ਬਾਹਰ ਕੱਢ ਕੇ ਪਹਿਲਾਂ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਉਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਹਿਸਾਰ ਦੇ ਸਿਵਲ ਹਸਪਤਾਲ ਰੈਫ਼ਰ ਕਰ ਦਿਤਾ ਗਿਆ। ਹਿਸਾਰ ਲਿਜਾਂਦੇ ਸਮੇਂ 3 ਮਹੀਨੇ ਦੀ ਨਿਸ਼ਾ ਦੀ ਵੀ ਰਸਤੇ ਵਿਚ ਹੀ ਮੌਤ ਹੋ ਗਈ।

Continue Reading

National

ਅਮਿਤ ਸ਼ਾਹ ਦੇ ਬਾਬਾ ਸਾਹਿਬ ਅੰਬੇਦਕਰ ਤੇ ਬਿਆਨ ਵਿਰੁੱਧ ਬਸਪਾ ਦੇਸ਼ ਭਰ ਵਿੱਚ ਕਰੇਗੀ ਪ੍ਰਦਰਸ਼ਨ : ਮਾਇਆਵਤੀ

Published

on

By

 

 

ਨਵੀਂ ਦਿੱਲੀ, 21 ਦਸੰਬਰ (ਸ.ਬ.) ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਬਾਬਾ ਸਾਹਿਬ ਅੰਬੇਦਕਰ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਟਿੱਪਣੀ ਵਿਰੁਧ 24 ਦਸੰਬਰ ਨੂੰ ਦੇਸ਼ ਵਿਆਪੀ ਪ੍ਰਦਰਸ਼ਨ ਦਾ ਸੱਦਾ ਦਿਤਾ ਹੈ। ਇੰਸਟਾਗ੍ਰਾਮ ਤੇ ਇਕ ਪੋਸਟ ਵਿੱਚ ਮਾਇਆਵਤੀ ਨੇ ਕਿਹਾ ਕਿ ਸ਼ਾਹ ਦੀਆਂ ਟਿੱਪਣੀਆਂ ਨੇ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਮੰਗ ਕੀਤੀ ਕਿ ਗ੍ਰਹਿ ਮੰਤਰੀ ਅਪਣਾ ਬਿਆਨ ਵਾਪਸ ਲੈਣ।

ਉਨ੍ਹਾਂ ਕਿਹਾ ਕਿ ਮੂਲ ਪੁਸਤਕ ਦੇ ਲੇਖਕ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਦਕਰ ਦੇਸ਼ ਦੇ ਦਲਿਤਾਂ, ਵੰਚਿਤ ਅਤੇ ਹੋਰ ਅਣਗੌਲੇ ਲੋਕਾਂ ਦੇ ਸਵੈ-ਮਾਣ ਤੇ ਮਨੁੱਖੀ ਅਧਿਕਾਰਾਂ ਲਈ ਇਕ ਅਲੌਕਿਕ ਅਤੇ ਕਲਿਆਣਕਾਰੀ ਸੰਵਿਧਾਨ ਵਜੋਂ ਰੱਬ ਵਾਂਗ ਸਤਿਕਾਰੇ ਜਾਂਦੇ ਹਨ। ਅਮਿਤ ਸ਼ਾਹ ਵਲੋਂ ਕੀਤੀ ਗਈ ਟਿੱਪਣੀ ਨੇ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਮੰਗ ਕੀਤੀ ਕਿ ਗ੍ਰਹਿ ਮੰਤਰੀ ਅਪਣਾ ਬਿਆਨ ਵਾਪਸ ਲੈਣ।

ਮਾਇਆਵਤੀ ਨੇ ਕਿਹਾ ਕਿ ਦੇਸ਼ ਦੇ ਸਾਰੇ ਵਰਗਾਂ ਦੇ ਲੋਕ ਅਜਿਹੇ ਮਹਾਨ ਵਿਅਕਤੀ ਬਾਰੇ ਸੰਸਦ ਵਿਚ ਉਨ੍ਹਾਂ ਦੁਆਰਾ ਕਹੇ ਗਏ ਸ਼ਬਦਾਂ ਤੋਂ ਬਹੁਤ ਗੁੱਸੇ ਅਤੇ ਪ੍ਰੇਸ਼ਾਨ ਹਨ। ਅੰਬੇਦਕਰਵਾਦੀ ਬਸਪਾ ਨੇ ਉਨ੍ਹਾਂ ਨੂੰ ਆਪਣਾ ਬਿਆਨ ਵਾਪਸ ਲੈਣ ਅਤੇ ਪਛਤਾਵਾ ਕਰਨ ਦੀ ਮੰਗ ਕੀਤੀ ਹੈ। ਅਜਿਹੇ ਵਿੱਚ ਜੇ ਬਸਪਾ ਦੀ ਮੰਗ ਪੂਰੀ ਨਾ ਹੋਈ ਤਾਂ ਉਹ ਦੇਸ਼ ਵਿਆਪੀ ਆਵਾਜ਼ ਬੁਲੰਦ ਕਰੇਗੀ। ਪਾਰਟੀ ਨੇ 24 ਦਸੰਬਰ ਨੂੰ ਵੱਡਾ ਅੰਦੋਲਨ ਕਰਨ ਦਾ ਫ਼ੈਸਲਾ ਕੀਤਾ ਹੈ। ਉਸ ਦਿਨ ਦੇਸ਼ ਦੇ ਸਾਰੇ ਜ਼ਿਲ੍ਹਾ ਹੈਡ ਕੁਆਰਟਰਾਂ ਤੇ ਪੂਰੀ ਤਰ੍ਹਾਂ ਸ਼ਾਂਤਮਈ ਰੋਸ ਮੁਜ਼ਾਹਰੇ ਕੀਤੇ ਜਾਣਗੇ।

ਬਸਪਾ ਮੁਖੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਬਾਬਾ ਸਾਹਿਬ ਅੰਬੇਦਕਰ ਨੂੰ ਸਮਰਪਤ ਹੈ, ਜਿਨ੍ਹਾਂ ਨੇ ਵੰਚਿਤ/ਬਹੁਜਨਾਂ ਨੂੰ ਅਪਣੇ ਪੈਰਾਂ ਤੇ ਖੜ੍ਹਾ ਕਰਨ ਅਤੇ ਸਵੈ-ਮਾਣ ਨਾਲ ਜਿਉਣ ਲਈ ਆਪਣੀ ਸਾਰੀ ਜ਼ਿੰਦਗੀ ਸੰਘਰਸ਼ ਕੀਤਾ ਅਤੇ ਉਨ੍ਹਾਂ ਨੂੰ ਰਾਖਵੇਂਕਰਨ ਸਮੇਤ ਕਈ ਕਾਨੂੰਨੀ ਹੱਕ ਪ੍ਰਦਾਨ ਕੀਤੇ। ਉਨ੍ਹਾਂ ਕਿਹਾ, ਇਸ ਲਈ ਜੇ ਕਾਂਗਰਸ, ਭਾਜਪਾ ਆਦਿ ਪਾਰਟੀਆਂ ਬਾਬਾ ਸਾਹਿਬ ਦਾ ਦਿਲੋਂ ਸਤਿਕਾਰ ਨਹੀਂ ਕਰ ਸਕਦੀਆਂ ਤਾਂ ਉਨ੍ਹਾਂ ਨੂੰ ਉਨ੍ਹਾਂ ਦਾ ਨਿਰਾਦਰ ਵੀ ਨਹੀਂ ਕਰਨਾ ਚਾਹੀਦਾ। ਜ਼ਿਕਰਯੋਗ ਹੈ ਕਿ ਸ਼ਾਹ ਨੇ ਬੁੱਧਵਾਰ ਨੂੰ ਰਾਜ ਸਭਾ ਵਿੱਚ ਕਥਿਤ ਤੌਰ ਤੇ ਕਿਹਾ ਜੇ ਉਨ੍ਹਾਂ (ਵਿਰੋਧੀ ਧਿਰਾਂ) ਨੇ ਅੰਬੇਦਕਰ ਦੀ ਬਜਾਏ ਕਈ ਵਾਰ ਭਗਵਾਨ ਦਾ ਨਾਮ ਲਿਆ ਹੁੰਦਾ ਤਾਂ ਉਨ੍ਹਾਂ ਨੂੰ ਸੱਤ ਜਨਮਾਂ ਲਈ ਸਵਰਗ ਮਿਲ ਜਾਂਦਾ।

 

Continue Reading

National

ਤਿੰਨ ਬੱਚਿਆਂ ਨੂੰ ਮਾਰਨ ਤੋਂ ਬਾਅਦ ਮਾਂ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ

Published

on

By

 

ਭਦੋਹੀ, 21 ਦਸੰਬਰ (ਸ.ਬ.) ਪ੍ਰਤਾਪਗੜ੍ਹ ਦੇ ਭਦੋਹੀ ਪਿੰਡ ਵਿਚ ਇਕ ਮਾਂ ਨੇ ਆਪਣੀਆਂ ਦੋ ਡੇਢ ਸਾਲ ਦੀਆਂ ਬੇਟੀਆਂ ਅਤੇ ਬੇਟੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਵਿਆਹੁਤਾ ਔਰਤ ਆਪਣੇ ਪਤੀ ਵਲੋਂ ਕੀਤੇ ਜਾ ਰਹੇ ਤਸ਼ੱਦਦ ਤੋਂ ਪ੍ਰੇਸ਼ਾਨ ਸੀ। ਘਟਨਾ ਦੀ ਸੂਚਨਾ ਮਿਲਣ ਤੇ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ।

ਸੰਦੀਪ ਉਰਫ਼ ਰਾਜਤੇਜਾ ਵਾਸੀ ਭਦੋਹੀ ਜੋ ਕਿ ਸ਼ਰਾਬ ਦਾ ਆਦੀ ਹੈ। ਉਹ ਅਕਸਰ ਆਪਣੀ ਪਤਨੀ ਦੁਰਗੇਸ਼ਵਰੀ ਦੀ ਕੁੱਟਮਾਰ ਕਰਦਾ ਸੀ। ਇਸ ਤੋਂ ਤੰਗ ਆ ਕੇ ਦੁਰਗੇਸ਼ਵਰੀ ਨੇ ਆਪਣੀਆਂ ਡੇਢ ਸਾਲ ਦੀਆਂ ਬੇਟੀਆਂ ਲਕਸ਼ਮੀ ਅਤੇ ਉਜਾਲਾ ਅਤੇ ਬੇਟੇ ਰੌਨਕ ਦੇ ਨਾਲ ਖ਼ੁਦ ਨੂੰ ਕਮਰੇ ਵਿੱਚ ਬੰਦ ਕਰ ਲਿਆ। ਇਹ ਤਿੰਨੇ ਬੱਚੇ ਇਕੱਠੇ ਪੈਦਾ ਹੋਏ ਸਨ। ਉਸ ਨੇ ਕਮਰੇ ਦੀ ਛੱਤ ਨਾਲ ਫਾਹਾ ਲਾ ਕੇ ਪਹਿਲਾਂ ਅਪਣੇ ਬੱਚਿਆਂ ਨੂੰ ਮਾਰਿਆ ਅਤੇ ਫਿਰ ਆਪ ਫਾਹਾ ਲੈ ਲਿਆ। ਦੋਵਾਂ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਮੌਕੇ ਤੇ ਪਹੁੰਚ ਗਈ ਹੈ।

Continue Reading

Latest News

Trending