Connect with us

Punjab

ਅੰਮ੍ਰਿਤਸਰ ਦਿਹਾਤੀ ਪੁਲੀਸ ਵੱਲੋਂ ਸਰਹੱਦ ਪਾਰ ਤਸਕਰੀ ਕਰਨ ਵਾਲੇ 2 ਸ਼ੱਕੀ ਗ੍ਰਿਫਤਾਰ

Published

on

 

 

ਅੰਮ੍ਰਿਤਸਰ, 21 ਸਤੰਬਰ (ਸ.ਬ.) ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਸਰਹੱਦ ਪਾਰ ਤੋਂ ਤਸਕਰੀ ਕਰਨ ਵਾਲੇ ਇੱਕ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ ਤੇ ਇੱਕ ਪੋਸਟ ਰਾਹੀਂ ਗ੍ਰਿਫ਼ਤਾਰੀ ਅਤੇ ਬਰਾਮਦਗੀ ਬਾਰੇ ਮੁੱਢਲੀ ਜਾਣਕਾਰੀ ਸਾਂਝੀ ਕੀਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਖੁਫੀਆ ਸੂਚਨਾ ਦੇ ਆਧਾਰ ਤੇ ਚਲਾਈ ਗਈ ਕਾਰਵਾਈ ਦੌਰਾਨ ਸਰਹੱਦ ਪਾਰ ਤੋਂ ਤਸਕਰੀ ਕਰਨ ਵਾਲੇ ਇੱਕ ਗਿਰੋਹਾ ਨਾਲ ਜੁੜੇ ਦੋ ਸ਼ੱਕੀਆਂ ਨੂੰ ਕਾਬੂ ਕਰਕੇ ਉਹਨਾਂ ਤੋਂ 4 ਗਲੋਕ ਪਿਸਤੌਲ ਬਰਾਮਦ ਕੀਤੇ ਹਨ।

ਪੁਲੀਸ ਅਨੁਸਾਰ ਇਹ ਦੋਵੇਂ ਪਾਕਿਸਤਾਨ ਦੇ ਇਕ ਤਸਕਰ ਦੇ ਸੰਪਰਕ ਵਿਚ ਸਨ ਜੋ ਡਰੋਨ ਅਤੇ ਹੋਰ ਸਾਧਨਾਂ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਭਾਰਤੀ ਖੇਤਰ ਵਿਚ ਪਹੁੰਚਾ ਰਹੇ ਸਨ। ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਹਥਿਆਰ ਬਰਾਮਦ ਕਰ ਲਏ ਹਨ।

Continue Reading

Punjab

ਜਲੰਧਰ ਵਿੱਚ ਬਰਫ ਦੇ ਕਾਰਖਾਨੇ ਤੋਂ ਅਮੋਨੀਆ ਗੈਸ ਲੀਕ, ਇੱਕ ਵਿਅਕਤੀ ਦੀ ਮੌਤ

Published

on

By

 

ਜਲੰਧਰ, 21 ਸਤੰਬਰ (ਸ.ਬ.) ਜਲੰਧਰ ਵਿੱਚ ਦੋਮੋਰੀਆ ਪੁੱਲ ਨੇੜੇ ਪੈਂਦੇ ਬਰਫ਼ ਦੇ ਕਾਰਖਾਨੇ ਵਿਚ ਗੈਸ ਲੀਕ ਹੋਣ ਦਾ ਮਾਮਲਾ ਸਾਮ੍ਹਣੇ ਆਇਆ ਹੈ। ਗੈਸ ਲੀਕ ਹੋਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਕਾਫ਼ੀ ਲੋਕ ਬੇਹੋਸ਼ ਵੀ ਹੋਏ ਹਨ, ਜਿਨ੍ਹਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਦੁਪਹਿਰ ਕਰੀਬ 2 ਵਜੇ ਵਾਪਰੀ।

ਗੈਸ ਲੀਕ ਹੋਣ ਕਾਰਨ ਕਾਰਖਾਨੇ ਵਿਚ ਮੌਜੂਦ ਕਰਮਚਾਰੀਆਂ ਨੂੰ ਸਾਹ ਲੈਣ ਵਿੱਚ ਦਿੱਕਤ ਆਉਣ ਅਤੇ ਅੱਖਾਂ ਵਿੱਚ ਜਲਣ ਦੀ ਸਮੱਸਿਆ ਆਉਣ ਲੱਗ ਗਈ। ਘਟਨਾ ਦੀ ਸੂਚਨਾ ਮਿਲਣ ਤੇ ਪੁਲੀਸ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ਤੇ ਪਹੁੰਚੀ ਅਤੇ ਸੀਨੀਅਰ ਅਧਿਕਾਰੀਆਂ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ। ਗੈਸ ਲੀਕ ਹੋਣ ਵਾਲਾ ਖੇਤਰ ਵੀ ਆਉਣ-ਜਾਣ ਲਈ ਮੌਕੇ ਉਤੇ ਬੰਦ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲੀਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਗੈਸ ਦਾ ਪ੍ਰਭਾਵ ਖ਼ਤਮ ਹੋਣ ਤੋਂ ਬਾਅਦ ਹੀ ਕਿਸੇ ਵੀ ਵਿਅਕਤੀ ਨੂੰ ਉਕਤ ਰੂਟ ਤੇ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਪੁਲੀਸ ਨੇ ਘਟਨਾ ਵਾਲੀ ਥਾਂ ਨੇੜੇ ਸਥਿਤ ਰੇਲਵੇ ਸਟੇਸ਼ਨ, ਮੇਨ ਹੀਰਨ ਫਾਟਕ, ਹੈਨਰੀ ਪੈਟਰੋਲ ਪੰਪ ਅਤੇ ਦੋਮੋਰੀਆ ਪੁਲੀਸ ਸਟੇਸ਼ਨ ਨੂੰ ਜਾਣ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਹੈ।

Continue Reading

Mohali

ਬਦਲਾਅ ਦੀ ਗੱਲ ਕਰਨ ਵਾਲਾ ਰਾਸ਼ਟਰੀ ਪਾਰਟੀ ਦਾ ਕਨਵੀਨਰ ਦਿੱਲੀ ਵਿੱਚ ਮੰਗ ਰਿਹਾ ਹੈ ਘਰ : ਕੁਲਜੀਤ ਸਿੰਘ ਬੇਦੀ

Published

on

By

 

ਮੰਤਰੀ ਮੰਡਲ ਵਿੱਚ ਕਿਸੇ ਸਿੱਖ ਚਿਹਰੇ ਨੂੰ ਥਾਂ ਨਾ ਦੇਣਾ ਕੇਜਰੀਵਾਲ ਦੇ ਦੋਹਰੇ ਮਾਪਦੰਡ ਦਾ ਪ੍ਰਤੀਕ

ਐਸ ਏ ਐਸ ਨਗਰ, 21 ਸਤੰਬਰ (ਸ.ਬ.) ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਬਦਲਾਅ ਦੀ ਰਾਜਨੀਤੀ ਦੀ ਗੱਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਰਾਸ਼ਟਰੀ ਪਾਰਟੀ ਦਾ ਕਨਵੀਨਰ ਹੋਣ ਵਜੋਂ ਦਿੱਲੀ ਵਿੱਚ ਕੋਠੀ ਦੀ ਮੰਗ ਕਰਕੇ ਕਿਹੜੇ ਬਦਲਾਅ ਦੀ ਗੱਲ ਕਰ ਰਹੇ ਹਨ। ਉਹਨਾਂ ਕਿਹਾ ਕਿ ਦਿੱਲੀ ਮੰਤਰੀ ਮੰਡਲ ਵਿੱਚ ਇਸ ਵਾਰ ਫੇਰ ਕਿਸੇ ਸਿੱਖ ਚਿਹਰੇ ਨੂੰ ਨਾ ਲੈਣਾ ਕੇਜਰੀਵਾਲ ਦੇ ਦੋਹਰੇ ਮਾਪਦੰਡ ਦਾ ਖੁਲਾਸਾ ਕਰਦਾ ਹੈ।

ਸz. ਬੇਦੀ ਨੇ ਕਿਹਾ ਕਿ ਕਥਿਤ ਸੰਘਰਸ਼ ਵਿੱਚੋਂ ਉਭਰੀ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਡੇ ਸਵਾਂਗ ਰਚਿਆ ਕਰਦੇ ਸਨ ਕਿ ਉਹਨਾਂ ਨੂੰ ਵੱਡੇ ਘਰ ਦੀ ਲੋੜ ਨਹੀਂ, ਗੱਡੀਆਂ ਦੀ ਲੋੜ ਨਹੀਂ, ਵਾਧੂ ਸੁਰੱਖਿਆ ਦੀ ਲੋੜ ਨਹੀਂ। ਪਰ ਮੁੱਖ ਮੰਤਰੀ ਬਣਨ ਤੋਂ ਬਾਅਦ ਆਲੀਸ਼ਾਨ ਘਰ ਬਣਾਇਆ ਜਿਹਦੇ ਉੱਪਰ ਸੈਂਕੜੇ ਕਰੋੜ ਰੁਪਏ ਖਰਚ ਕੀਤੇ ਗਏ। ਹੁਣ ਜਦੋਂ ਇੱਕ ਹੋਰ ਸਵਾਂਗ ਰਚ ਕੇ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਅਤੇ ਉਹਨਾਂ ਨੂੰ ਸੈਂਕੜੇ ਕਰੋੜ ਖਰਚ ਕਰਕੇ ਬਣਾਇਆ ਘਰ ਖਾਲੀ ਕਰਨਾ ਪੈ ਰਿਹਾ ਹੈ ਤਾਂ ਕੇਜਰੀਵਾਲ ਨੇ ਇੱਕ ਰਾਸ਼ਟਰੀ ਪਾਰਟੀ ਦੇ ਕਨਵੀਨਰ ਹੋਣ ਵਜੋਂ ਦਿੱਲੀ ਵਿੱਚ ਨਵਾਂ ਘਰ ਮੰਗ ਲਿਆ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਦੇ ਪਖੰਡ ਦੀ ਕੋਈ ਸੀਮਾ ਨਹੀਂ ਹੈ।

ਉਹਨਾਂ ਕਿਹਾ ਕਿ ਇਸੇ ਤਰ੍ਹਾਂ ਸਿੱਖਾਂ ਪ੍ਰਤੀ ਸੌੜੀ ਸੋਚ ਰੱਖਣ ਵਾਲੇ ਕੇਜਰੀਵਾਲ ਦੀ ਇਹ ਸੋਚ ਵੀ ਖੁੱਲੇ ਤੌਰ ਤੇ ਉਜਾਗਰ ਹੋ ਗਈ ਹੈ ਅਤੇ ਦਿੱਲੀ ਵਿੱਚ ਨਵੇਂ ਮੰਤਰੀ ਮੰਡਲ ਵਿੱਚ ਕਿਸੇ ਵੀ ਸਿੱਖ ਨੂੰ ਮੰਤਰੀ ਵਜੋਂ ਨਹੀਂ ਸ਼ਾਮਿਲ ਕੀਤਾ ਗਿਆ, ਜਦੋਂ ਕਿ ਜਰਨੈਲ ਸਿੰਘ ਵਰਗੇ ਵਿਧਾਇਕ ਤਾਂ ਪੰਜਾਬ ਦੇ ਵੀ ਸਹਿ ਕਨਵੀਨਰ ਰਹੇ ਹਨ। ਉਹਨਾਂ ਕਿਹਾ ਕਿ ਦਿੱਲੀ ਤੋਂ ਬਾਅਦ ਪੰਜਾਬੀਆਂ ਨੇ ਕੇਜਰੀਵਾਲ ਨੂੰ ਇੰਨਾ ਵੱਡਾ ਰਾਜ ਭਾਗ ਦਿੱਤਾ ਪਰ ਕੇਜਰੀਵਾਲ ਨੇ ਦਿੱਲੀ ਵਿੱਚ ਕਿਸੇ ਵੀ ਸਿੱਖ ਨੂੰ ਮੰਤਰੀ ਦਾ ਅਹੁਦਾ ਨਾ ਦੇ ਕੇ ਆਪਣੀ ਸੌੜੀ ਸੋਚ ਨੂੰ ਨੰਗੇ ਚਿੱਟੇ ਰੂਪ ਵਿੱਚ ਸਾਬਿਤ ਕਰ ਦਿੱਤਾ ਹੈ।

 

Continue Reading

Mohali

ਸਿਗਰਟਨੋਸ਼ੀ ਕਰਨ ਵਾਲੀਆਂ ਔਰਤਾਂ ਵਿੱਚ ਤੇਜੀ ਨਾਲ ਹੋ ਰਿਹਾ ਵਾਧਾ ਚਿੰਤਾਜਨਕ : ਡਾ. ਅਰੁਣ ਕੋਚਰ

Published

on

By

 

ਦਿਲ ਦੀਆਂ ਬਿਮਾਰੀਆਂ ਵਿੱਚ ਵਾਧੇ ਕਾਰਨ ਬਣਦਾ ਹੈ ਸਿਗਰਟਨੋਸ਼ੀ ਵੱਲ ਝੁਕਾਅ

ਐਸ ਏ ਐਸ ਨਗਰ, 21 ਸਤੰਬਰ (ਸ.ਬ.) ਫੋਰਟਿਸ ਹਸਪਤਾਲ, ਮੁਹਾਲੀ ਦੇ ਕਾਰਡੀਓਲੋਜੀ ਦੇ ਐਡੀਸ਼ਨਲ ਡਾਇਰੈਕਟਰ ਡਾ. ਅਰੁਣ ਕੋਚਰ ਨੇ ਕਿਹਾ ਹੈ ਕਿ ਸਿਗਰਟਨੋਸ਼ੀ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਚਿੰਤਾਜਨਕ ਦਰ ਨਾਲ ਵੱਧ ਰਹੀ ਹੈ ਜਿਸਦਾ ਉਨ੍ਹਾਂ ਦੀ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪੈ ਸਕਦਾ ਹੈ।

ਇੱਥੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਸਿਗਰਟਨੋਸ਼ੀ ਮੁੱਖ ਤੌਰ ਤੇ ਮਰਦਾਂ ਨਾਲ ਜੁੜੀ ਹੋਈ ਹੈ ਪਰੰਤੂ ਹੁਣ ਸਥਿਤੀ ਬਦਲ ਰਹੀ ਹੈ। ਉਹਨਾਂ ਕਿਹਾ ਕਿ ਸਿਗਰਟਨੋਸ਼ੀ ਇੱਕ ਔਰਤ ਦੀ ਸਿਹਤ ਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕਰਦੀ ਹੈ। ਇਸ ਨਾਲ ਉਹਨਾਂ ਦੀ ਕਾਰਡੀਓਵੈਸਕੁਲਰ ਸਿਹਤ ਤੇ ਮਰਦਾਂ ਦੇ ਮੁਕਾਬਲੇ ਵੱਧ ਪ੍ਰਭਾਵ ਪੈਂਦਾ ਹੈ।

ਡਾ. ਕੋਚਰ ਨੇ ਦੱਸਿਆ ਕਿ ਐਸਟਰੋਜਨ ਦੇ ਉੱਚ ਪੱਧਰ ਕਾਰਨ ਔਰਤਾਂ ਦਿਲ ਦੀਆਂ ਬਿਮਾਰੀਆਂ ਤੋਂ ਸੁਰੱਖਿਅਤ ਰਹਿੰਦੀਆਂ ਹਨ ਪਰੰਤੂ ਸਿਗਰਟਨੋਸ਼ੀ ਕਾਰਨ ਇਹ ਸੁਰੱਖਿਆ ਪ੍ਰਭਾਵ ਖਤਮ ਹੋ ਜਾਂਦਾ ਹੈ। ਸਿਗਰਟਨੋਸ਼ੀ ਕਰਨ ਵਾਲੀਆਂ ਜਵਾਨ ਔਰਤਾਂ ਅਤੇ ਜ਼ਿਆਦਾ ਸਿਗਰਟ ਪੀਣ ਵਾਲੀਆਂ ਔਰਤਾਂ ਨੂੰ ਜ਼ਿਆਦਾ ਖ਼ਤਰਾ ਹੁੰਦਾ ਹੈ।

Continue Reading

Latest News

Trending