Connect with us

National

ਪੁਲੀਸ ਵੱਲੋਂ ਨਾਕਾਬੰਦੀ ਦੌਰਾਨ ਭਾਜਪਾ ਵਿਧਾਇਕ ਦੇ ਡਰਾਈਵਰ ਤੇ ਕਰੀਬੀ ਕੋਲੋਂ 50 ਲੱਖ ਰੁਪਏ ਦੀ ਨਗਦੀ ਬਰਾਮਦ

Published

on

 

ਸੋਨੀਪਤ, 21 ਸਤੰਬਰ (ਸ.ਬ.) ਸੋਨੀਪਤ ਵਿੱਚ ਗੋਹਾਨਾ ਰੋਡ ਤੇ ਨਾਕਾਬੰਦੀ ਦੌਰਾਨ ਪੁਲੀਸ ਅਤੇ ਐਸਐਸਟੀ ਦੀ ਟੀਮ ਨੇ ਗੱਡੀ ਵਿੱਚੋਂ 50 ਲੱਖ ਰੁਪਏ ਬਰਾਮਦ ਕੀਤੇ ਹਨ। ਜ਼ਿਕਰਯੋਗ ਹੈ ਕਿ ਜੀਂਦ ਤੋਂ ਭਾਜਪਾ ਉਮੀਦਵਾਰ ਕ੍ਰਿਸ਼ਨ ਮਿੱਢਾ ਦਾ ਡਰਾਈਵਰ ਹੈਪੀ ਅਤੇ ਉਸ ਦਾ ਕਰੀਬੀ ਦੋਸਤ ਕਾਲੂ ਕਾਰ ਵਿੱਚ ਸਵਾਰ ਸਨ।

ਦੋਵੇਂ ਨੋਇਡਾ ਤੋਂ ਨਕਦੀ ਲਿਆ ਰਹੇ ਸਨ। ਪੁਲੀਸ ਦੇ ਸਾਹਮਣੇ ਦਾਅਵਾ ਕੀਤਾ ਗਿਆ ਕਿ ਇਹ 50 ਲੱਖ ਰੁਪਏ ਪਲਾਟ ਦੀ ਰਜਿਸਟਰੀ ਲਈ ਹੈ। ਉਹ ਪੁਲੀਸ ਨੂੰ ਰਕਮ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਦੇ ਸਕੇ, ਜਿਸ ਤੇ ਪੁਲੀਸ ਨੇ ਰਕਮ ਜ਼ਬਤ ਕਰ ਲਈ।

ਜ਼ਿਕਰਯੋਗ ਹੈ ਕਿ ਹਰਿਆਣਾ ਵਿੱਚ ਚੋਣ ਜ਼ਾਬਤੇ ਕਾਰਨ ਕਈ ਥਾਵਾਂ ਤੇ ਨਾਕਾਬੰਦੀ ਕੀਤੀ ਗਈ ਹੈ। ਇਸ ਦੌਰਾਨ ਸੋਨੀਪਤ ਵਿੱਚ ਐਸਐਸਟੀ ਦੀ ਟੀਮ ਨੇ ਗੋਹਾਨਾ ਰੋਡ ਬਾਈਪਾਸ ਤੋਂ ਇੱਕ ਵਾਹਨ ਦੀ ਚੈਕਿੰਗ ਕੀਤੀ ਤਾਂ ਐਸਐਸਟੀ ਦੇ ਡਿਊਟੀ ਮੈਜਿਸਟਰੇਟ ਦਿਲਬਾਗ ਸਿੰਘ ਅਤੇ ਸਿਟੀ ਥਾਣੇ ਦੇ ਏਐਸਆਈ ਬਿਜੇਂਦਰ ਨੇ ਇੱਕ ਵਾਹਨ ਨੂੰ ਰੋਕ ਕੇ ਬੈਗ ਦੀ ਚੈਕਿੰਗ ਕੀਤੀ।

ਇਸ ਤੇ ਪੁਲੀਸ ਨੂੰ ਸ਼ੱਕ ਹੋਇਆ ਅਤੇ ਬੈਗ ਨੂੰ ਖੋਲ੍ਹਣ ਤੇ ਨਕਦੀ ਬਰਾਮਦ ਹੋਈ। 50 ਲੱਖ ਰੁਪਏ ਦੇ ਬੰਡਲ ਮਿਲੇ ਸਨ। ਕਾਰ ਵਿੱਚ ਸਵਾਰ ਨੌਜਵਾਨ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੇ ਨੋਇਡਾ ਤੋਂ ਪਲਾਟ ਦੀ ਰਜਿਸਟਰੀ ਕਰਵਾਉਣ ਲਈ ਪੈਸੇ ਲੈ ਕੇ ਆਇਆ ਸੀ। ਹਾਲਾਂਕਿ ਜਦੋਂ ਐਸ.ਐਸ.ਟੀ ਨੇ ਉਸ ਨੂੰ ਦਸਤਾਵੇਜ਼ ਦਿਖਾਉਣ ਲਈ ਕਿਹਾ ਤਾਂ ਉਹ ਕਿਸੇ ਤਰ੍ਹਾਂ ਦਾ ਦਸਤਾਵੇਜ਼ ਨਾ ਦਿਖਾ ਸਕੇ। ਪੁਲੀਸ ਨੇ ਸਾਰੀ ਰਕਮ ਜ਼ਬਤ ਕਰਨ ਤੋਂ ਬਾਅਦ ਮਾਮਲੇ ਦੀ ਸੂਚਨਾ ਆਮਦਨ ਕਰ ਵਿਭਾਗ ਨੂੰ ਵੀ ਦਿੱਤੀ।

 

Continue Reading

National

ਸੁਕਮਾ ਵਿੱਚ ਸੁਰੱਖਿਆ ਕਰਮੀਆਂ ਨਾਲ ਮੁਕਾਬਲੇ ਦੌਰਾਨ 10 ਨਕਸਲੀ ਢੇਰ

Published

on

By

 

ਸੁਕਮਾ, 22 ਨਵੰਬਰ (ਸ.ਬ.) ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਕਰਮੀਆਂ ਨਾਲ ਹੋਏ ਮੁਕਾਬਲੇ ਵਿੱਚ 10 ਨਕਸਲੀ ਮਾਰੇ ਗਏ।

ਪੁਲੀਸ ਦੇ ਇੰਸਪੈਕਟਰ ਜਨਰਲ ਸੁੰਦਰਰਾਜ ਪੀ ਨੇ ਦੱਸਿਆ ਕਿ ਅੱਜ ਸਵੇਰੇ ਭੱਜੀ ਪੁਲੀਸ ਸਟੇਸ਼ਨ ਦੇ ਅਧਿਕਾਰ ਖੇਤਰ ਦੇ ਇੱਕ ਜੰਗਲ ਵਿੱਚ ਗੋਲੀਬਾਰੀ ਸ਼ੁਰੂ ਹੋ ਗਈ, ਜਦੋਂ ਸੁਰੱਖਿਆ ਕਰਮਚਾਰੀਆਂ ਦੀ ਇੱਕ ਸਾਂਝੀ ਟੀਮ ਨਕਸਲ ਵਿਰੋਧੀ ਮੁਹਿੰਮ ਤੇ ਸੀ।

ਉਨ੍ਹਾਂ ਦੱਸਿਆ ਕਿ ਮੌਕੇ ਤੋਂ ਹੁਣ ਤੱਕ 10 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਇਕ ਇੰਸਾਸ ਰਾਈਫਲ, ਇਕ ਏਕੇ-47 ਰਾਈਫਲ ਅਤੇ ਇਕ ਸੈਲਫ ਲੋਡਿੰਗ ਰਾਈਫਲ ਸਮੇਤ ਹਥਿਆਰਾਂ ਦਾ ਭੰਡਾਰ ਵੀ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤਰ ਵਿੱਚ ਜ਼ਿਲ੍ਹਾ ਰਿਜ਼ਰਵ ਗਾਰਡ ਅਤੇ ਕੇਂਦਰੀ ਰਿਜ਼ਰਵ ਪੁਲੀਸ ਬਲ ਵੱਲੋਂ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।

ਪੁਲੀਸ ਨੇ ਦੱਸਿਆ ਕਿ ਇਸ ਘਟਨਾ ਦੇ ਨਾਲ ਸੁਕਮਾ ਸਮੇਤ ਸੱਤ ਜ਼ਿਲ੍ਹਿਆਂ ਵਾਲੇ ਛੱਤੀਸਗੜ੍ਹ ਦੇ ਬਸਤਰ ਖੇਤਰ ਵਿੱਚ ਵੱਖ-ਵੱਖ ਮੁਕਾਬਲਿਆਂ ਤੋਂ ਬਾਅਦ ਇਸ ਸਾਲ ਦੌਰਾਨ ਹੁਣ ਤੱਕ 207 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

Continue Reading

National

ਡੰਪਰ ਅਤੇ ਕਾਰ ਦੀ ਟੱਕਰ ਦੌਰਾਨ 5 ਨੌਜਵਾਨਾਂ ਦੀ ਮੌਤ

Published

on

By

 

ਉਦੈਪੁਰ, 22 ਨਵੰਬਰ (ਸ.ਬ.) ਰਾਜਸਥਾਨ ਦੇ ਉਦੈਪੁਰ ਵਿੱਚ ਬੀਤੀ ਰਾਤ ਇੱਕ ਤੇਜ਼ ਰਫ਼ਤਾਰ ਡੰਪਰ ਨੇ ਗਲਤ ਸਾਈਡ ਤੋਂ ਆ ਰਹੀ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ। ਆਹਮੋ-ਸਾਹਮਣੇ ਹੋਈ ਟੱਕਰ ਵਿੱਚ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਫਸ ਗਿਆ।

ਕਾਰ ਵਿੱਚ ਸਵਾਰ ਪੰਜੇ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ਤੇ ਪੁਲੀਸ ਪੁੱਜੀ। ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢ ਕੇ ਐਮਬੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ। ਇਹ ਹਾਦਸਾ ਸੁਖੇਰ ਥਾਣਾ ਖੇਤਰ ਦੇ ਅੰਬੇਰੀ ਵਿੱਚ ਹੋਇਆ। ਪੁਲੀਸ ਨੇ ਡੰਪਰ ਨੂੰ ਜ਼ਬਤ ਕਰ ਲਿਆ ਹੈ।

ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਅੰਬੇਰੀ ਤੋਂ ਗਲਤ ਪਾਸੇ ਡਿੱਬੜੀ ਵੱਲ ਜਾ ਰਹੇ ਸਨ ਤਾਂ ਅਚਾਨਕ ਇਕ ਡੰਪਰ ਅੱਗੇ ਆ ਗਿਆ। ਢਲਾਨ ਹੋਣ ਕਾਰਨ ਡੰਪਰ ਦੇ ਚਾਲਕ ਨੇ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਥਾਂ ਨਹੀਂ ਮਿਲ ਸਕੀ। ਉਹ ਕਾਰ ਨਾਲ ਟਕਰਾ ਗਿਆ।

ਆਹਮੋ-ਸਾਹਮਣੇ ਦੀ ਟੱਕਰ ਵਿੱਚ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਕਾਰ ਵਿੱਚ ਸਵਾਰ ਸਾਰੇ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ਤੇ ਪੁਲੀਸ ਮੌਕੇ ਤੇ ਪਹੁੰਚ ਗਈ। ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਸਾਰੀਆਂ ਲਾਸ਼ਾਂ ਨੂੰ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ। ਪੁਲੀਸ ਦਾ ਕਹਿਣਾ ਹੈ ਕਿ ਇਹ ਨੌਜਵਾਨ ਕਿੱਥੋਂ ਆ ਰਹੇ ਸਨ ਅਤੇ ਕਿੱਥੇ ਜਾ ਰਹੇ ਸਨ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਬਾਰੇ ਹੋਰ ਜਾਣਕਾਰੀ ਉਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਹੀ ਮਿਲ ਸਕੇਗੀ।

 

Continue Reading

National

ਖੜ੍ਹੇ ਟਰੱਕ ਵਿੱਚ ਕਾਰ ਵੱਜਣ ਕਾਰਨ ਦੋ ਲੜਕੀਆਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ

Published

on

By

 

 

ਝਾਂਸਹ, 22 ਨਵੰਬਰ (ਸ.ਬ.) ਝਾਂਸੀ ਵਿੱਚ ਸ਼ੁੱਕਰਵਾਰ ਤੜਕੇ ਉਲਦਾਨ ਦੇ ਸ਼੍ਰੀ ਰਾਮ ਮਹਾਵਿਦਿਆਲਿਆ ਨੇੜੇ ਹੋਏ ਸੜਕ ਹਾਦਸੇ ਵਿੱਚ ਦੋ ਲੜਕੀਆਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਚਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲੀਸ ਨੇ ਜ਼ਖ਼ਮੀਆਂ ਨੂੰ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਹੈ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਉਲਦਾਨ ਪੁਲੀਸ ਸਟੇਸ਼ਨ ਇੰਚਾਰਜ ਦਿਨੇਸ਼ ਕੁਰਿਲ ਦੇ ਅਨੁਸਾਰ ਆਰਕੈਸਟਰਾ ਟੀਮ ਅੱਜ ਤੜਕੇ ਇੱਕ ਵਿਆਹ ਸਮਾਰੋਹ ਵਿੱਚ ਪ੍ਰਦਰਸ਼ਨ ਕਰਨ ਤੋਂ ਬਾਅਦ ਕਾਰ ਰਾਹੀਂ ਝਾਂਸੀ ਪਰਤ ਰਹੀ ਸੀ। ਕਾਰ ਨੂੰ ਸ਼ਾਹਜਹਾਂਪੁਰ ਥਾਣਾ ਖੇਤਰ ਦੇ ਪਿੰਡ ਕੰਦੌਰ ਦਾ ਰਹਿਣ ਵਾਲਾ ਮਨੀਸ਼ ਰਾਜਪੂਤ ਚਲਾ ਰਿਹਾ ਸੀ।

ਬਾਂਗਰਾ ਪੁਲੀਸ ਚੌਕੀ ਦੇ ਸਾਹਮਣੇ ਸ਼੍ਰੀ ਰਾਮ ਮਹਾਵਿਦਿਆਲਿਆ ਪਹੁੰਚ ਕੇ ਮਨੀਸ਼ ਨੂੰ ਨੀਂਦ ਆ ਗਈ। ਇੱਕ ਟਰੱਕ ਸੜਕ ਕਿਨਾਰੇ ਖੜ੍ਹਾ ਸੀ। ਕਾਰ ਪਿੱਛੇ ਤੋਂ ਉਸੇ ਟਰੱਕ ਨਾਲ ਜਾ ਟਕਰਾਈ।

ਹਾਦਸੇ ਵਿੱਚ ਕਾਰ ਸਵਾਰ ਸ਼ਬਨਮ, ਮਿੰਨੀ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਕਾਜਲ ਉਰਫ਼ ਰੀਆ, ਮੁਸਕਾਨ, ਰਵਿੰਦਰ ਅਤੇ ਅਜੇ ਸਿੰਘ ਗੰਭੀਰ ਜ਼ਖਮੀ ਹੋ ਗਏ।

ਹਾਦਸੇ ਦੀ ਸੂਚਨਾ ਮਿਲਦੇ ਹੀ ਉਲਦਾਨ ਪੁਲੀਸ ਉੱਥੇ ਪਹੁੰਚ ਗਈ। ਕਾਰ ਦਾ ਅਗਲਾ ਹਿੱਸਾ ਕੱਟ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ। ਚੌਕੀ ਇੰਚਾਰਜ ਦਲੀਪ ਪਾਂਡੇ ਜ਼ਖਮੀਆਂ ਨੂੰ ਮੈਡੀਕਲ ਕਾਲਜ ਲੈ ਗਏ। ਇੱਥੇ ਕਾਜਲ ਅਤੇ ਅਜੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

Continue Reading

Latest News

Trending