Connect with us

National

ਸੁਪਰੀਮ ਕੋਰਟ ਵੱਲੋਂ ਐਨ ਆਰ ਆਈ ਕੋਟੇ ਦੀ ਪਰਿਭਾਸ਼ਾ ਬਦਲਣ ਬਾਰੇ ਪੰਜਾਬ ਦੀ ਸਰਕਾਰ ਦੀ ਪਟੀਸ਼ਨ ਰੱਦ

Published

on

 

 

ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਕੀਤੀ ਸੀ ਅਪੀਲ

ਨਵੀਂ ਦਿੱਲੀ, 24 ਸਤੰਬਰ (ਸ.ਬ.) ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਝਟਕਾ ਦਿੰਦਿਆਂ ਸੂਬੇ ਦੇ ਮੈਡੀਕਲ ਕਾਲਜਾਂ ਵਿਚ ਐਮ ਬੀ ਬੀ ਐਸ ਅਤੇ ਬੀ ਡੀ ਐਸ ਕੋਰਸਾਂ ਵਿੱਚ ਦਾਖ਼ਲਿਆਂ ਲਈ ‘ਐਨ ਆਰ ਆਈ ਕੋਟੇ’ ਦੀ ਪ੍ਰੀਭਾਸ਼ਾ ਬਦਲਣ ਦੀ ਕਾਰਵਾਈ ਨੂੰ ਰੱਦ ਕਰਨ ਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਦਾਇਰ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਸਿਖਰਲੀ ਅਦਾਲਤ ਨੇ ਇਸ ਕਾਰਵਾਈ ਨੂੰ ‘ਪੂਰੀ ਤਰ੍ਹਾਂ ਧੋਖਾਧੜੀ’ ਅਤੇ ‘ਪੈਸੇ ਕਮਾਉਣ ਦਾ ਜ਼ਰੀਆ’ ਕਰਾਰ ਦਿੱਤਾ ਹੈ।

ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਪੰਜਾਬ ਸਰਕਾਰ ਅਤੇ ਹੋਰਨਾਂ ਵੱਲੋਂ ਦਾਇਰ ਪਟੀਸ਼ਨਾਂ ਨੂੰ ਰੱਦ ਕਰਦਿਆਂ ਕਿਹਾ ਕਿ ਸਾਨੂੰ ਇਹ ਮਾਮਲਾ ਬੰਦ ਕਰ ਦੇਣਾ ਚਾਹੀਦਾ ਹੈ। ਇਹ ਐਨ ਆਰ ਆਈ ਕਾਰੋਬਾਰ ਫਰਾਡ ਤੋਂ ਬਿਨਾਂ ਹੋਰ ਕੁਝ ਨਹੀਂ ਹੈ। ਇਹ ਮਾਮਲਾ ਹੁਣ ਖ਼ਤਮ ਹੈ। ਸ਼ਬਦ ਕੀ ਹੈ? ਤੁਸੀਂ ਬੱਸ ਇੰਨਾ ਹੀ ਕਹਿਣਾ ਹੈ ਕਿ ਮੈਂ ‘ਐਕਸ’ (ਫਲਾਂ) ਦੀ ਸਾਂਭ-ਸੰਭਾਲ ਕਰ ਰਿਹਾ ਹਾਂ। ਉਨ੍ਹਾਂ ਵਿਦਿਆਰਥੀਆਂ ਨੂੰ ਦੇਖੋ ਜਿਨ੍ਹਾਂ ਨੇ ਤਿੰਨ ਗੁਣਾ ਜ਼ਿਆਦਾ ਅੰਕ ਹਾਸਲ ਕੀਤੇ ਹਨ ਪਰ ਉਹ ਹਾਰ ਗਏ ਹਨ। ਅਸੀਂ ਅਜਿਹੀ ਕਿਸੇ ਚੀਜ਼ ਨੂੰ ਆਪਣੀ ਮਨਜ਼ੂਰੀ ਨਹੀਂ ਦੇ ਸਕਦੇ ਜੋ ਜ਼ਾਹਰਾ ਤੌਰ ਤੇ ਗ਼ੈਰਕਾਨੂੰਨੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਬੀਤੀ 20 ਅਗਸਤ ਨੂੰ ਇਕ ਨੋਟੀਫਿਕੇਸ਼ਨ ਰਾਹੀਂ ਦਾਖ਼ਿਲਆਂ ਲਈ ਐਨ ਆਰ ਆਈ ਉਮੀਦਵਾਰ ਦੀ ਪ੍ਰੀਭਾਸ਼ਾ ਨੂੰ ਬਦਲ ਦਿੱਤਾ ਸੀ। ਇਸ ਤਹਿਤ ਐਮ ਬੀ ਬੀ ਐਸ/ਬੀ ਡੀ ਐਸ ਕੋਰਸਾਂ ਵਿਚ ਦਾਖ਼ਲਿਆਂ ਲਈ ਤੈਅ 15 ਫ਼ੀਸਦੀ ਐਨ ਆਰ ਆਈ ਕੋਟੇ ਲਈ ਐਨ ਆਰ ਆਈਆਂ ਦੇ ਰਿਸ਼ਤੇਦਾਰਾਂ ਜਿਵੇਂ ਚਾਚਿਆਂ-ਤਾਇਆਂ, ਮਾਮਿਆਂ, ਭੂਆਂ-ਮਾਸੀਆਂ, ਦਾਦਿਆਂ-ਨਾਨਿਆਂ ਅਤੇ ਚਚੇਰੇ-ਮਮੇਰੇ ਭੈਣਾਂ-ਭਰਾਵਾਂ ਨੂੰ ਵੀ ਯੋਗ ਕਰਾਰ ਦਿੱਤਾ ਗਿਆ ਸੀ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੀਤੀ 10 ਸਤੰਬਰ ਨੂੰ ਸਰਕਾਰ ਦੇ ਨੋਟੀਫਿਕੇਸ਼ਨ ਨੂੰ ਇਹ ਕਹਿੰਦਿਆਂ ਰੱਦ ਕਰ ਦਿੱਤਾ ਸੀ ਕਿ ਇਹ ਸੰਭਵ ਤੌਰ ਤੇ ਦੁਰਵਰਤੋਂ ਦੇ ਰਾਹ ਖੋਲ੍ਹਣ ਵਾਲਾ ਹੈ, ਜਿਸ ਨਾਲ ਉਨ੍ਹਾਂ ਲੋਕਾਂ ਵੱਲੋਂ ਨੀਤੀ ਦਾ ਨਾਜਾਇਜ਼ ਫ਼ਾਇਦਾ ਉਠਾਇਆ ਜਾ ਸਕਦਾ ਹੈ, ਜਿਹੜੇ ਇਸ ਦੇ ਹੱਕਦਾਰ ਨਹੀਂ ਹਨ। ਹਾਈ ਕੋਰਟ ਦਾ ਕਹਿਣਾ ਸੀ ਕਿ ਇਸ ਨਾਲ ਹੱਕਦਾਰ ਵਿਦਿਆਰਥੀਆਂ ਦਾ ਨੁਕਸਾਨ ਹੋਵੇਗਾ।

 

National

ਆਕਸੀਜਨ ਸਿਲੰਡਰ ਫੱਟਣ ਕਾਰਨ 6 ਵਿਅਕਤੀਆਂ ਦੀ ਮੌਤ

Published

on

By

 

ਬੁਲੰਦਸ਼ਹਿਰ, 22 ਅਕਤੂਬਰ (ਸ.ਬ.) ਬੁਲੰਦਸ਼ਹਿਰ ਜ਼ਿਲ੍ਹੇ ਦੇ ਸਿਕੰਦਰਾਬਾਦ ਇਲਾਕੇ ਵਿੱਚ ਆਕਸੀਜਨ ਸਿਲੰਡਰ ਫੱਟਣ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ ਹੈ। ਜ਼ਿਲ੍ਹਾ ਮੈਜਿਸਟਰੇਟ ਚੰਦਰ ਪ੍ਰਕਾਸ਼ ਪ੍ਰਿਯਦਰਸ਼ੀ ਨੇ ਅੱਜ ਦੱਸਿਆ ਕਿ ਸ਼ੁਰੂਆਤ ਵਿੱਚ ਮ੍ਰਿਤਕਾਂ ਦੀ ਗਿਣਤੀ ਪੰਜ ਸੀ, ਜੋ ਅੱਜ ਸਵੇਰੇ ਵਧ ਕੇ ਛੇ ਹੋ ਗਈ।

ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਿਆਜ਼ੂਦੀਨ ਉਰਫ ਰਾਜੂ, ਉਸ ਦੀ ਪਤਨੀ ਰੁਖਸਾਨਾ, ਸਲਮਾਨ, ਤਮੰਨਾ, ਹਿਫਜ਼ਾ ਅਤੇ ਆਸ ਮੁਹੰਮਦ ਵਜੋਂ ਹੋਈ ਹੈ। ਸਿਕੰਦਰਾਬਾਦ ਇਲਾਕੇ ਵਿੱਚ ਬੀਤੀ ਰਾਤ ਇਕ ਸਿਲੰਡਰ ਫਟਣ ਕਾਰਨ ਇਕ ਘਰ ਢਹਿ ਗਿਆ ਅਤੇ ਮਲਬੇ ਹੇਠ ਦੱਬ ਕੇ ਪੰਜ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਰਾਤ ਨੂੰ ਹੀ ਹੋ ਗਈ। ਪੁਲੀਸ ਸੂਤਰਾਂ ਮੁਤਾਬਕ ਇਹ ਹਾਦਸਾ ਸਿਕੰਦਰਾਬਾਦ ਦੀ ਆਸ਼ਾਪੁਰੀ ਕਾਲੋਨੀ ਵਿੱਚ ਵਾਪਰਿਆ ਹੈ। ਬੀਤੀ ਰਾਤ ਆਸਪੁਰੀ ਕਲੋਨੀ ਦੇ ਇਕ ਘਰ ਵਿੱਚ ਰੱਖੇ ਸਿਲੰਡਰ ਵਿੱਚ ਅਚਾਨਕ ਧਮਾਕਾ ਹੋਣ ਕਾਰਨ ਜ਼ਬਰਦਸਤ ਧਮਾਕਾ ਹੋਣ ਨਾਲ ਮਕਾਨ ਦੀ ਛੱਤ ਡਿੱਗ ਗਈ।

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ। ਉਹਨਾਂ ਨੇ ਐਂਬੂਲੈਂਸ ਅਤੇ ਜੇ.ਸੀ.ਬੀ ਨੂੰ ਮੌਕੇ ਤੇ ਬੁਲਾਇਆ ਗਿਆ। ਬੁਲੰਦਸ਼ਹਿਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਚੰਦਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਇਹ ਘਟਨਾ ਆਸ਼ਾਪੁਰੀ ਕਲੋਨੀ ਵਿੱਚ ਰਿਆਜ਼ੂਦੀਨ ਦੇ ਘਰ ਵਿੱਚ ਵਾਪਰੀ, ਜਿਸ ਵਿੱਚ 18-19 ਲੋਕ ਰਹਿੰਦੇ ਸਨ। ਘਰ ਦੇ 10 ਲੋਕ ਪੂਰੀ ਤਰ੍ਹਾਂ ਸੁਰੱਖਿਅਤ ਹਨ।

Continue Reading

National

ਜਬਲਪੁਰ ਦੀ ਆਰਡੀਨੈਂਸ ਫੈਕਟਰੀ ਵਿੱਚ ਧਮਾਕੇ ਕਾਰਨ 2 ਵਿਅਕਤੀਆਂ ਦੀ ਮੌਤ, 13 ਜ਼ਖ਼ਮੀ

Published

on

By

 

ਜਬਲਪੁਰ, 22 ਅਕਤੂਬਰ (ਸ.ਬ.) ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਆਰਡੀਨੈਂਸ ਫੈਕਟਰੀ ਖਮਾਰੀਆ ਦੇ ਐਫ6 ਸੈਕਸ਼ਨ ਵਿੱਚ ਅੱਜ ਸਵੇਰੇ ਪਿਚਿਓਰਾ ਬੰਬ ਨੂੰ ਉਬਾਲਦੇ ਸਮੇਂ ਅੱਗ ਲੱਗ ਗਈ। ਜਿਸ ਸਮੇਂ ਧਮਾਕਾ ਹੋਇਆ ਉਸ ਸਮੇਂ ਇਮਾਰਤ ਵਿੱਚ 12 ਤੋਂ 13 ਲੋਕ ਕੰਮ ਕਰ ਰਹੇ ਸਨ। ਹਾਦਸੇ ਵਿੱਚ ਸਾਰੇ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਮਹਾਕੌਸ਼ਲ ਹਸਪਤਾਲ ਭੇਜਿਆ ਗਿਆ ਹੈ, ਜਿੱਥੇ ਇਲਾਜ ਚੱਲ ਰਿਹਾ ਹੈ।

ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਹਾਕੌਸ਼ਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ, ਉਨ੍ਹਾਂ ਦੇ ਨਾਂ ਸ਼ਿਆਮਲ ਅਤੇ ਰਣਧੀਰ ਹਨ। ਦੋਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਉਨ੍ਹਾਂ ਦਾ ਵੀ ਇਲਾਜ ਚੱਲ ਰਿਹਾ ਹੈ। ਮਲਬੇ ਹੇਠ ਕਈ ਮੁਲਾਜ਼ਮਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਰਾਹਤ ਬਚਾਅ ਕਾਰਜ ਜਾਰੀ ਹੈ।

ਅੱਜ ਸਵੇਰੇ 10:45 ਵਜੇ ਆਰਡੀਨੈਂਸ ਫੈਕਟਰੀ ਖਮਾਰੀਆ ਵਿੱਚ ਐੱਫ6 ਸੈਕਸ਼ਨ ਦੀ ਬਿਲਡਿੰਗ ਨੰਬਰ 201 ਵਿੱਚ ਧਮਾਕਾ ਹੋਇਆ, ਜਿਸ ਵਿੱਚ ਮੁੱਢਲੀ ਜਾਣਕਾਰੀ ਮੁਤਾਬਕ ਦੋ ਕਰਮਚਾਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜਬਲਪੁਰ ਦੇ ਮਹਾਕੌਸ਼ਲ ਹਸਪਤਾਲ ਵਿੱਚ ਲਿਜਾਇਆ ਗਿਆ, ਜਿਸ ਦੌਰਾਨ ਇਕ ਕਰਮਚਾਰੀ ਦੀ ਮੌਤ ਹੋ ਗਈ। ਇਲਾਜ ਕੀਤਾ ਗਿਆ ਹੈ। ਇਸ ਫੈਕਟਰੀ ਦੀ ਇਮਾਰਤ ਵਿੱਚ ਹਜ਼ਾਰਾਂ ਪਾਊਡਰ ਬੰਬ ਬਣਾਏ ਜਾਂਦੇ ਹਨ ਜੋ ਭਾਰਤੀ ਹਵਾਈ ਸੈਨਾ ਦੁਆਰਾ ਵਰਤੀ ਜਾਂਦੀ ਹੈ। ਇਸ ਹਾਦਸੇ ਵਿੱਚ ਪੂਰੀ ਇਮਾਰਤ ਉਡ ਗਈ।

ਜਬਲਪੁਰ ਦੀ ਆਰਡੀਨੈਂਸ ਫੈਕਟਰੀ ਵਿੱਚ ਹੋਏ ਧਮਾਕੇ ਵਿੱਚ ਜ਼ਖ਼ਮੀ ਹੋਏ ਕਰਮਚਾਰੀਆਂ ਨੂੰ ਨੇੜੇ ਦੇ ਮਹਾਕੋਸ਼ਲ ਹਸਪਤਾਲ ਵਿੱਚ ਭੇਜਿਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜਬਲਪੁਰ ਆਰਡਨੈਂਸ ਫੈਕਟਰੀ ਬ੍ਰਿਟਿਸ਼ ਸ਼ਾਸਨ ਦੌਰਾਨ ਸਥਾਪਿਤ ਕੀਤੀ ਗਈ ਸੀ। ਇਸਦਾ ਉਦੇਸ਼ ਭਾਰਤੀ ਫੌਜ ਲਈ ਹਥਿਆਰ ਅਤੇ ਗੋਲਾ ਬਾਰੂਦ ਤਿਆਰ ਕਰਨਾ ਸੀ। ਆਜ਼ਾਦੀ ਤੋਂ ਬਾਅਦ, ਇਸ ਫੈਕਟਰੀ ਦਾ ਰਾਸ਼ਟਰੀਕਰਨ ਕੀਤਾ ਗਿਆ ਅਤੇ ਭਾਰਤ ਸਰਕਾਰ ਦੇ ਅਧੀਨ ਆ ਗਿਆ।

Continue Reading

National

ਝਾੜੀਆਂ ਵਿੱਚੋਂ ਮਿਲੀ ਔਰਤ ਅਤੇ ਬੱਚੀ ਦੀ ਲਾਸ਼

Published

on

By

 

ਬਾਂਦਾ, 22 ਅਕਤੂਬਰ (ਸ.ਬ.) ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਵਿੱਚ ਪੁਲੀਸ ਨੇ ਖੇਤਾਂ ਨਾਲ ਲੱਗਦੇ ਨਾਲੇ ਦੀਆਂ ਝਾੜੀਆਂ ਵਿੱਚੋਂ ਇਕ ਅਣਪਛਾਤੀ ਔਰਤ ਅਤੇ ਇਕ ਬੱਚੀ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਪੁਲੀਸ ਨੇ ਕਤਲ ਦਾ ਖ਼ਦਸ਼ਾ ਜਤਾਇਆ ਹੈ। ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਵਧੀਕ ਪੁਲੀਸ ਸੁਪਰਡੈਂਟ ਵਿਜੇ ਸ਼ੰਕਰ ਮਿਸ਼ਰਾ ਨੇ ਦੱਸਿਆ ਕਿ ਬੀਤੀ ਸ਼ਾਮ ਨੂੰ ਮਾਲਵਾਨ ਥਾਣਾ ਖੇਤਰ ਦੇ ਬਾਜਾਪੁਰ ਪਿੰਡ ਵਿਚ ਇਕ ਖੇਤ ਦੇ ਨਾਲ ਲੱਗਦੇ ਨਾਲੇ ਦੀਆਂ ਝਾੜੀਆਂ ਵਿੱਚੋਂ ਇਕ ਔਰਤ ਅਤੇ ਇਕ ਬੱਚੀ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।

ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਦੋਵਾਂ ਦੀ ਪਛਾਣ ਨਹੀਂ ਹੋ ਸਕੀ ਹੈ। ਔਰਤ ਦੀ ਉਮਰ 25 ਸਾਲ ਅਤੇ ਬੱਚੀ ਦੀ ਉਮਰ ਇਕ ਸਾਲ ਦੱਸੀ ਜਾ ਰਹੀ ਹੈ। ਮਿਸ਼ਰਾ ਨੇ ਦੱਸਿਆ ਕਿ ਲਾਸ਼ਾਂ ਦੋ-ਤਿੰਨ ਦਿਨ ਪੁਰਾਣੀਆਂ ਲੱਗਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਦੋਵਾਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਕੇ ਲਾਸ਼ਾਂ ਝਾੜੀਆਂ ਵਿਚ ਸੁੱਟ ਦਿੱਤੀਆਂ ਗਈਆਂ ਹਨ। ਵਧੀਕ ਪੁਲੀਸ ਸੁਪਰਡੈਂਟ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕਰਨ ਲਈ ਨੇੜਲੇ ਪੁਲੀਸ ਥਾਣਿਆਂ ਅਤੇ ਹੋਰ ਗੁਆਂਢੀ ਜ਼ਿਲ੍ਹਿਆਂ ਦੀ ਪੁਲੀਸ ਤੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

Continue Reading

Latest News

Trending