Connect with us

Punjab

ਗੁਰਪੁਰਬ ਮਨਾਉਣ ਲਈ ਨਿਸ਼ਾਨ ਸਿੰਘ ਕਾਹਲੋਂ ਦੀ ਅਗਵਾਈ ਵਿੱਚ 7 ਅਕਤੂਬਰ ਨੂੰ ਪਾਕਿਸਤਾਨ ਜਾਵੇਗਾ 31 ਮੈਂਬਰੀ ਜਥਾ

Published

on

 

ਪਾਕਿਸਤਾਨ ਸਰਕਾਰ ਵੱਲੋਂ ਵੀਜੇ ਜਾਰੀ

ਅਮ੍ਰਿਤਸਰ, 25 ਸਤੰਬਰ (ਸ.ਬ.) ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਉਹਨਾਂ ਦੇ ਜਨਮ ਅਸਥਾਨ ਗੁਰਦੁਆਰਾ ਚੂੰਨਾਂ ਮੰਡੀ ਲਾਹੌਰ ਵਿਖੇ ਮਨਾਉਣ ਲਈ ਭਾਰਤੀ ਸ਼ਰਧਾਲੂਆਂ ਦਾ 31 ਮੈਂਬਰੀ ਇੱਕ ਜਥਾ 7 ਅਕਤੂਬਰ ਨੂੰ ਜਥੇਦਾਰ ਨਿਸ਼ਾਨ ਸਿੰਘ ਕਾਹਲੋਂ ਦੀ ਅਗਵਾਈ ਹੇਠ ਪਾਕਿਸਤਾਨ ਜਾਵੇਗਾ। ਪਾਕਿਸਤਾਨੀ ਦੂਤਾਵਾਸ ਨੇ ਜਥੇ ਦੇ ਸਮੂਹ ਮੈਂਬਰਾਂ ਨੂੰ 15 ਦਿਨਾਂ ਦੀ ਸਟੇਅ ਵਾਲੇ ਇੱਕ ਮਹੀਨੇ ਦੇ ਵਿਜੀਟਰ ਵੀਜੇ ਜਾਰੀ ਕੀਤੇ ਹਨ।

ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਮਝੌਤੇ ਅਨੁਸਾਰ ਭਾਰਤ ਤੋਂ ਹਰ ਸਾਲ ਸਿਰਫ ਚਾਰ ਜਥੇ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ, ਵਿਸਾਖੀ, ਸ਼ਹੀਦੀ ਦਿਹਾੜਾ ਗੁਰੂ ਅਰਜਨ ਦੇਵ ਜੀ ਅਤੇ ਮਹਾਂਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਜਾਂਦੇ ਹਨ ਅਤੇ ਜਥੇਦਾਰ ਨਿਸ਼ਾਨ ਸਿੰਘ ਕਾਹਲੋਂ ਦੀ ਅਗਵਾਈ ਵਿੱਚ ਇੱਕ ਸਪੈਸ਼ਲ ਜਥਾ ਭੇਜਿਆ ਜਾ ਰਿਹਾ ਹੈ।

ਜਥੇਦਾਰ ਨਿਸ਼ਾਨ ਸਿੰਘ ਕਾਹਲੋਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸਿੱਖੀ ਪ੍ਰਚਾਰ ਲਈ ਦੇਸ਼ਾਂ ਵਿਦੇਸ਼ਾਂ ਵਿੱਚ ਕੀਤੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਪਾਕਿਸਤਾਨੀ ਦੂਤਾਵਾਸ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਅੱਗੇ ਤੋਂ ਜਦੋਂ ਵੀ ਨਿਸ਼ਾਨ ਸਿੰਘ ਕਾਹਲੋਂ ਚਾਹੁੰਣਗੇ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਲਈ ਸਪੈਸ਼ਲ ਜਥੇ ਨੂੰ ਵੀਜੇ ਦਿੱਤੇ ਜਾਣਗੇ।

ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਉਹਨਾਂ ਦੇ ਜਨਮ ਅਸਥਾਨ ਚੂੰਨਾਂ ਮੰਡੀ ਲਾਹੌਰ ਵਿਖੇ 9 ਅਕਤੂਬਰ ਨੂੰ ਮਨਾਇਆ ਜਾਵੇਗਾ। 7 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਆਰੰਭ ਹੋਣਗੇ ਅਤੇ 9 ਅਕਤੂਬਰ ਨੂੰ ਭੋਗ ਪੈਣਗੇ। 7 ਅਤੇ 8 ਅਕਤੂਬਰ ਦੀਆਂ ਰਾਤਾਂ ਨੂੰ ਕੀਰਤਨ ਦਰਬਾਰ ਹੋਣਗੇ ਜਿਨ੍ਹਾਂ ਵਿੱਚ ਪ੍ਰਸਿੱਧ ਰਾਗੀ ਜਥੇ ਸ਼ਿਰਕਤ ਕਰਨਗੇ।

Continue Reading

Mohali

ਤਿਉਹਾਰਾਂ ਦੇ ਦਿਨਾਂ ਦੌਰਾਨ ਸ਼ਹਿਰ ਵਿੱਚ ਹਰ ਪਾਸੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ

Published

on

By

 

 

ਐਸ ਏ ਐਸ ਨਗਰ, 23 ਅਕਤੂਬਰ (ਸ.ਬ.) ਤਿਉਹਾਰਾਂ ਦੇ ਸੀਜਨ ਦੌਰਾਨ ਸ਼ਹਿਰ ਵਿੱਚ ਹਰ ਪਾਸੇ ਨਾਜਾਇਜ਼ ਕਬਜਿਆਂ ਦੀ ਭਰਮਾਰ ਹੋ ਗਈ ਹੈ। ਇਸ ਦੌਰਾਨ ਜਿੱਥੇ ਵੱਖ ਵੱਖ ਮਾਰਕੀਟਾਂ ਦੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਕਾਫੀ ਅੱਗੇ ਤਕ ਸਾਮਾਨ ਰਖਿਆ ਹੋਇਆ ਹੈ, ਉਥੇ ਮਾਰਕੀਟਾਂ ਦੇ ਫੁਟਪਾਥ ਅਤੇ ਪਾਰਕਿੰਗ ਦੀ ਥਾਂ ਵਿੱਚ ਰੇਹੜੀਆਂ ਫੜੀਆਂ ਵਾਲਿਆਂ ਨੇ ਨਾਜਾਇਜ਼ ਕਬਜੇ ਕੀਤੇ ਹੋਏ ਹਨ। ਇਸ ਦੌਰਾਨ ਕਈ ਰੇਹੜੀ ਫੜੀ ਵਾਲਿਆਂ ਨੇ ਤਾਂ ਬਾਕਾਇਦਾ ਬੈਂਚ ਅਤੇ ਕੁਰਸੀਆਂ ਲਗਾ ਕੇ ਪੱਕੇ ਕਬਜੇ ਕੀਤੇ ਹੋਏ ਹਨ।

ਇਸ ਤੋਂ ਇਲਾਵਾ ਮਾਰਕੀਟਾਂ ਵਿਚਲੇ ਕਈ ਦੁਕਾਨਦਾਰ ਅਜਿਹੇ ਵੀ ਹਨ ਜਿਹੜੇ ਕਈ ਦੁਕਾਨਾਂ ਵਾਲੇ ਖੁਦ ਹੀ ਆਪਣੀਆਂ ਦੁਕਾਨਾਂ ਅੱਗੇ ਰੇਹੜੀਆਂ ਫੜੀਆਂ ਲਗਵਾਉਂਦੇ ਹਨ ਅਤੇ ਬਦਲੇ ਵਿੱਚ ਰੇਹੜੀ ਫੜੀ ਵਾਲਿਆਂ ਤੋਂ ਰੋਜਾਨਾ ਦੇ ਹਿਸਾਬ ਨਾਲ ਕਿਰਾਇਆ ਵਸੂਲਦੇ ਹਨ। ਵੱਖ ਵੱਖ ਮਾਰਕੀਟਾਂ ਵਿੱਚ ਕਈ ਦੁਕਾਨਾਂ ਵਾਲਿਆਂ ਨੇ ਸੇਲ ਦੇ ਬੈਨਰ ਤੇ ਬੋਰਡ ਲਗਾ ਕੇ ਦੁਕਾਨਾਂ ਦਾ ਕਾਫੀ ਸਾਮਾਨ ਦੁਕਾਨਾਂ ਦੇ ਬਾਹਰ ਵੇਚਣ ਲਈ ਰਖਿਆ ਹੋਇਆ ਹੈ ਅਤੇ ਇਸ ਤਰ੍ਹਾਂ ਦੇ ਸਮਾਨ ਨੂੰ ਵੇਖਣ ਤੇ ਖਰੀਦਣ ਲਈ ਵੱਡੀ ਗਿਣਤੀ ਲੋਕ ਇਕੱਠੇ ਹੋ ਜਾਂਦੇ ਹਨ ਜਿਸ ਕਾਰਨ ਆਮ ਗਾਹਕਾਂ ਨੂੰ ਲੰਘਣ ਲਈ ਥਾਂ ਤਕ ਨਹੀਂ ਮਿਲਦੀ।

ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਚਾਹ, ਸੈਂਡਵਿੱਚ ਅਤੇ ਹੋਰ ਖਾਣ ਪੀਣ ਦਾ ਸਾਮਾਨ ਵੇਚਣ ਵਾਲਿਆਂ ਨੇ ਵੀ ਪੱਕੇ ਕਬਜੇ ਕੀਤੇ ਹੋਏ ਹਨ। ਇਸਦੇ ਇਲਾਵਾ ਕੁਲਚੇ ਛੋਲੇ ਤੇ ਹੋਰ ਸਮਾਨ ਵੇਚਣ ਵਾਲਿਆਂ ਵੱਲੋਂ ਵੀ ਫੁਟਪਾਥਾਂ ਅਤੇ ਪਾਰਕਿੰਗਾਂ ਵਿੱਚ ਕਬਜੇ ਕੀਤੇ ਹੋਏ ਹਨ।

ਪਾਰਕਿੰਗਾਂ ਵਿੱਚ ਕਬਜਿਆਂ ਕਾਰਨ ਲੋਕਾਂ ਨੂੰ ਆਪਣੇ ਵਾਹਨ ਖੜੇ ਨਹੀ ਮਿਲਦੀ। ਕੁੱਝ ਲੋਕ ਪਾਰਕਿੰਗਾਂ ਵਿੱਚ ਇਧਰ ਉਧਰ ਵਾਹਨ ਖੜੇ ਕਰ ਦਿੰਦੇ ਹਨ ਜਿਸ ਕਾਰਨ ਅਕਸਰ ਘੜਮੱਸ ਜਿਹਾ ਪੈ ਜਾਂਦਾ ਹੈ। ਕੁਝ ਲੋਕਾਂ ਨੇ ਆਪਣੇ ਵਾਹਨਾਂ ਵਿੱਚ ਹੀ ਦੁਕਾਨਾਂ ਬਣਾਈਆਂ ਹੋਈਆਂ ਹਨ ਅਤੇ ਇਹ ਦੁਕਾਨਾਂ ਵਾਹਨ ਵੀ ਅਕਸਰ ਹੀ ਵੱਖ ਵੱਖ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਖੜੇ ਨਜ਼ਰ ਆ ਜਾਂਦੇ ਹਨ, ਜਿਹਨਾਂ ਤੇ ਖਾਣ ਪੀਣ ਦਾ ਸਮਾਨ ਖਾਣ ਜਾਂ ਖਰੀਦਣ ਵਾਲਿਆਂ ਦੀ ਭੀੜ ਵੀ ਦਿਖਾਈ ਦਿੰਦੀ ਹੈ ਅਤੇ ਇਸ ਕਾਰਨ ਪਾਰਿਕੰਗ ਦੀ ਥਾਂ ਹੋਰ ਵੀ ਘੱਟ ਜਾਂਦੀ ਹੈ।

ਨਗਰ ਨਿਗਮ ਮੁਹਾਲੀ ਦੀ ਨਾਜਾਇਜ਼ ਕਬਜੇ ਹਟਾਉਣ ਵਾਲੀ ਟੀਮ ਵਲੋਂ ਮਾਰਕੀਟਾਂ ਵਿਚੋਂ ਨਜਾਇਜ਼ ਕਬਜੇ ਹਟਾਉਣ ਲਈ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਉਹ ਵੀ ਲਗਾਤਾਰ ਅਤੇ ਇਕਸਾ ਨਾ ਹੌਣ ਕਾਰਨ ਇਹ ਸਮੱਸਿਆ ਵੱਧਦੀ ਰਹਿੰਦੀ ਹੈ। ਇਹਨਾਂ ਨਾਜਾਇਜ ਕਬਜਾਕਾਰਾਂ ਨੂੰ ਨਗਰ ਨਿਗਮ ਦੀ ਟੀਮ ਦੇ ਆਉਣ ਦੀ ਸੂਚਨਾ ਵੀ ਪਹਿਲਾਂ ਹੀ ਮਿਲ ਜਾਂਦੀ ਹੈ ਅਤੇ ਇਹ ਲੋਕ ਟੀਮ ਦੇ ਆਉਣ ਤੋਂ ਪਹਿਲਾਂ ਹੀ ਆਪਣਾ ਸਾਮਾਨ ਸਮੇਟ ਲੈਂਦੇ ਹਨ। ਜਦੋਂ ਨਗਰ ਨਿਗਮ ਦੀ ਟੀਮ ਆਪਣੀ ਕਾਰਵਾਈ ਕਰਕੇ ਚਲੀ ਜਾਂਦੀ ਹੈ ਤਾਂ ਇਹ ਨਾਜਾਇਜ ਕਬਜੇ ਮੁੜ ਹੋ ਜਾਂਦੇ ਹਨ। ਇਸ ਸੰਬੰਧੀ ਮਾਰਕੀਟਾਂ ਦੇ ਦੁਕਾਨਦਾਰਾਂ ਵਲੋਂ ਨਗਰ ਨਿਗਮ ਤੇ ਇਹ ਇਲਜਾਮ ਵੀ ਲਗਾਇਆ ਜਾਂਦਾ ਹੈ ਕਿ ਨਗਰ ਨਿਗਮ ਦੀ ਟੀਮ ਦੀ ਨਾਜਾਇਜ ਕਬਜਾਕਾਰਾਂ ਨਾਲ ਮਿਲੀਭੁਗਤ ਕਾਰਨ ਹੀ ਉਹਨਾਂ ਨੂੰ ਟੀਮ ਦੇ ਆਉਣ ਬਾਰੇ ਪਹਿਲਾਂ ਹੀ ਜਾਣਕਾਰੀ ਮਿਲ ਜਾਂਦੀ ਹੈ।

ਫੇਜ਼ 7 ਮਾਰਕੀਟ ਦੇ ਪ੍ਰਧਾਨ ਸz. ਸਰਬਜੀਤ ਸਿੰਘ ਪਾਰਸ ਕਹਿੰਦੇ ਹਨ ਕਿ ਦੁਕਾਨਦਾਰਾਂ ਵਲੋਂ ਸਮੇਂ ਸਮੇਂ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮਿਲ ਕੇ ਇਹ ਨਾਜਾਇਜ਼ ਕਬਜ਼ੇ ਖਤਮ ਕਰਵਾਉਣ ਲਈ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ ਜਾਂਦੀ ਰਹੀ ਹੈ ਪਰੰਤੂ ਨਿਗਮ ਵਲੋਂ ਇਸ ਸੰਬੰਧੀ ਲੜੀ ਦੀ ਕਾਰਵਾਈ ਦੀ ਘਾਟ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ। ਉਹਨਾਂ ਮੰਗ ਕੀਤੀ ਹੈ ਕਿ ਇਸ ਸੰਬੰਧੀ ਤੁਰੰਤ ਕਾਰਵਾਈ ਕਰਕੇ ਇਹਨਾਂ ਕਬਜਿਆਂ ਨੂੰ ਖਤਮ ਕਰਵਾਇਆ ਜਾਵੇ ਤਾਂ ਜੋ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਰਾਹਤ ਮਿਲੇ।

 

 

Continue Reading

Punjab

ਬੇਕਾਬੂ ਪਿਕਅੱਪ ਗੱਡੀ ਬਿਜਲੀ ਦੇ ਖੰਭੇ ਨਾਲ ਟਕਰਾਉਣ ਕਾਰਨ 2 ਵਿਅਕਤੀ ਜ਼ਖ਼ਮੀ

Published

on

By

 

 

ਜਲੰਧਰ, 23 ਅਕਤੂਬਰ (ਸ.ਬ.) ਜਲੰਧਰ ਵਿੱਚ ਦੇਰ ਰਾਤ ਇਕ ਬੇਕਾਬੂ ਪਿਕਅੱਪ ਗੱਡੀ ਸੜਕ ਕਿਨਾਰੇ ਲੱਗੇ ਟਰਾਂਸਫ਼ਾਰਮਰ ਦੇ ਖੰਭੇ ਨਾਲ ਟਕਰਾ ਗਈ, ਜਿਸ ਕਾਰਨ ਟਰਾਂਸਫ਼ਾਰਮਰ ਜ਼ਮੀਨ ਤੇ ਡਿੱਗ ਗਿਆ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਬਿਜਲੀ ਗੁੱਲ ਹੋ ਗਈ।

ਇਹ ਘਟਨਾ ਕਪੂਰਥਲਾ ਜਲੰਧਰ ਰੋਡ ਤੇ ਸਥਿਤ ਬਸਤੀ ਬਾਵਾ ਖੇਲ ਅੱਡੇ ਕੋਲ ਵਾਪਰੀ। ਇਸ ਘਟਨਾ ਵਿਚ ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਖ਼ੁਸ਼ਕਿਸਮਤੀ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਦੇ ਨਾਲ ਹੀ ਘਟਨਾ ਵਾਲੀ ਥਾਂ ਤੇ ਪਹੁੰਚੇ ਬਿਜਲੀ ਵਿਭਾਗ ਦੇ ਕਰਮਚਾਰੀ ਰਵੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਇਲਾਕੇ ਨੂੰ ਸਪਲਾਈ ਬੰਦ ਕਰ ਦਿੱਤੀ ਗਈ ਸੀ। ਇਹ ਟਰਾਂਸਫ਼ਾਰਮਰ ਕਰੀਬ 200 ਕੇ. ਵੀ. ਹੈ। ਪੁਲੀਸ ਵੀ ਜਾਂਚ ਲਈ ਮੌਕੇ ਤੇ ਪਹੁੰਚ ਗਈ ਸੀ।

Continue Reading

Punjab

ਸਿਹਤ ਵਿਭਾਗ ਟੀਮ ਵੱਲੋਂ ਜ਼ਬਤ 10 ਕੁਇੰਟਲ ਨਕਲੀ ਖੋਆ ਬਰਾਮਦ

Published

on

By

 

ਅੰਮ੍ਰਿਤਸਰ, 23 ਅਕਤੂਬਰ (ਸ.ਬ.) ਅੱਜ ਸਵੇਰੇ ਤੜਕਸਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਅੰਮ੍ਰਿਤਸਰ ਦੇ ਸਿਟੀ ਸੈਂਟਰ ਵਿੱਚ ਰੇਡ ਕੀਤੀ ਗਈ। ਰੇਡ ਦੌਰਾਨ ਸਿਹਤ ਵਿਭਾਗ ਦੀ ਟੀਮ ਨੂੰ 10 ਕੁਇੰਟਲ ਦੇ ਕਰੀਬ ਨਕਲੀ ਖੋਇਆ ਬਰਾਮਦ ਹੋਇਆ ਹੈ।

ਗੁਪਤ ਸੂਚਨਾ ਦੇ ਅਧਾਰ ਤੇ ਸਿਹਤ ਵਿਭਾਗ ਦੀ ਟੀਮ ਜਦੋਂ ਸਿਟੀ ਸੈਂਟਰ ਪਹੁੰਚੀ ਤਾਂ ਇੱਕ ਬੱਸ ਦੇ ਵਿੱਚ ਰਾਜਸਥਾਨ ਤੋਂ 10 ਕੁਇੰਟਲ ਦੇ ਕਰੀਬ ਨਕਲੀ ਖੋਆ ਲਿਆਂਦਾ ਗਿਆ ਸੀ। ਜੋ ਕਿ ਅੰਮ੍ਰਿਤਸਰ ਦੀਆਂ ਬਹੁਤ ਸਾਰੀਆਂ ਦੁਕਾਨਾਂ ਵਿੱਚ ਸਪਲਾਈ ਹੋਣਾ ਸੀ। ਉਸ ਨੂੰ ਸਿਹਤ ਵਿਭਾਗ ਦੀ ਟੀਮ ਨੇ ਬਰਾਮਦ ਕਰ ਲਿਆ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਖੋਆ ਕਿਸ ਨੇ ਅੰਮ੍ਰਿਤਸਰ ਵਿੱਚ ਮੰਗਵਾਇਆ ਗਿਆ ਸੀ ਤੇ ਇਹਦੇ ਸੈਂਪਲ ਵੀ ਟੈਸਟ ਲਈ ਭੇਜੇ ਜਾਣਗੇ ਅਤੇ ਰਿਪੋਰਟ ਆਉਣ ਦੇ ਬਾਅਦ ਹੀ ਜੋ ਬਣਦੀ ਕਾਰਵਾਈ ਉਹ ਵੀ ਕੀਤੀ ਜਾਵੇਗੀ। ਸਿਹਤ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਕਿਸੇ ਨੂੰ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਸਿਹਤ ਵਿਭਾਗ ਦੇ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਇਹ ਰਾਜਸਥਾਨ ਦੇ ਬੀਕਾਨੇਰ ਤੋਂ ਸ਼ੰਕਰ ਲਾਲ ਅਤੇ ਮਾਂਗੀ ਲਾਲ ਬੀਕਾਨੇਰ ਦਾ ਰਹਿਣ ਵਾਲਾ ਹੈ, ਉਨ੍ਹਾਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਬੀਕਾਨੇਰ ਤੋਂ ਹੀ ਭੇਜਿਆ ਗਿਆ ਹੈ ਪਰ ਇਹ ਵੇਖਿਆ ਜਾਏਗਾ ਕਿ ਇਹ ਕਿਹੜੀ-ਕਿਹੜੀ ਦੁਕਾਨ ਤੇ ਸਪਲਾਈ ਹੋਣਾ ਸੀ ਤੇ ਉਸ ਦੁਕਾਨਦਾਰ ਦੇ ਖਿਲਾਫ ਵੀ ਇਹ ਕਾਰਵਾਈ ਕੀਤੀ ਜਾਵੇਗੀ।

 

Continue Reading

Trending