Connect with us

Chandigarh

ਪੰਜਾਬ ਵਿੱਚ ਪੰਚਾਇਤ ਚੋਣਾਂ ਦਾ ਐਲਾਨ

Published

on

 

13237 ਗ੍ਰਾਮ ਪੰਚਾਇਤਾਂ ਲਈ15 ਅਕਤੂਬਰ ਨੂੰ ਪੈਣਗੀਆਂ ਵੋਟਾਂ

ਚੰਡੀਗੜ੍ਹ, 25 ਸਤੰਬਰ (ਸ.ਬ.) ਸੂਬੇ ਦੇ ਚੋਣ ਕਮਿਸ਼ਨਰ ਵਲੋਂ ਅੱਜ ਪੰਜਾਬ ਵਿਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਪੰਜਾਬ ਦੇ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਨੇ ਦੱਸਿਆ ਕਿ ਪੰਚਾਇਤ ਚੋਣਾਂ ਲਈ ਵੋਟਿੰਗ 15 ਅਕਤੂਬਰ ਨੂੰ ਕਰਵਾਈ ਜਾਵੇਗੀ।

ਉਹਨਾਂ ਕਿਹਾ ਕਿ ਤਿਉਹਾਰਾਂ ਤੇ ਝੋਨੇ ਦੀ ਫਸਲ ਦੀ ਕਟਾਈ ਨੂੰ ਧਿਆਨ ਵਿਚ ਰੱਖ ਕੇ ਸ਼ਡਿਊਲ ਤਿਆਰ ਕੀਤਾ ਗਿਆ ਹੈ। ਉਮੀਦਵਾਰ 4 ਅਕਤੂਬਰ ਤਕ ਕਾਗਜ ਦਾਖਿਲ ਕਰਣਗੇ। 5 ਅਕਤੂਬਰ ਨੂੰ ਕਾਗਜਾਂ ਦੀ ਜਾਂਚ ਹੋਵੇਗੀ ਅਤੇ 7 ਅਕਤੂਬਰ ਨੂੰ ਨਾ ਵਾਪਸ ਲਏ ਜਾਣਗੇ।

ਉਨ੍ਹਾਂ ਦੱਸਿਆ ਕਿ ਪੰਜਾਬ ਵਿਚ 13237 ਗ੍ਰਾਮ ਪੰਚਾਇਤਾਂ ਹਨ ਅਤੇ ਇਨ੍ਹਾਂ ਚੋਣਾਂ ਦੌਰਾਨ ਵੋਟਿੰਗ ਲਈ ਪੰਜਾਬ ਵਿਚ 19110 ਬੂਥ ਬਣਾਏ ਜਾਣਗੇ। ਇਹਨਾਂ ਚੋਣਾਂ ਲਈ 13397932 ਵੋਟਰ ਵੋਟ ਪਾਉਣ ਦੇ ਹੱਕਦਾਰ ਹਨ।

ਚੋਣ ਕਮਿਸ਼ਨਰ ਨੇ ਦੱਸਿਆ ਕਿ ਇਹ ਚੋਣਾਂ ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣਗੀਆਂ। ਪੰਚ ਤੇ ਸਰਪੰਚ ਲਈ ਚੋਣ ਲੜਨ ਦੇ ਉਮੀਦਵਾਰ ਲਈ ਨਾਮਜ਼ਦਗੀ ਫੀਸ 100 ਰੁਪਏ ਰੱਖੀ ਗਈ ਹੈ। ਐਸ ਸੀ ਵਰਗ ਦੇ ਉਮੀਦਵਾਰਾਂ ਲਈ ਇਹ ਫੀਸ 50 ਰੁਪਏ ਹੈ।

ਉਹਨਾਂ ਦੱਸਿਆ ਕਿ ਇਸ ਸੰਬੰਧੀ ਫਾਰਮ ਵੈਬਸਾਈਟ ਉਤੇ ਅਪਲੋਡ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਚੋਣ ਨਿਸ਼ਾਨਾਂ ਦੀ ਬੁਕਲੈਟ ਵੀ ਅਪਲੋਡ ਕਰ ਦਿੱਤੀ ਗਈ ਹੈ। ਇਨ੍ਹਾਂ ਵਿਚ ਜ਼ਿਲ੍ਹਾ ਪਰਿਸ਼ਦ ਦੀ ਚੋਣ ਲਈ 70, ਬਲਾਕ ਸੰਮਤੀ ਚੋਣਾਂ ਲਈ 32, ਸਰਪੰਚ ਦੀ ਚੋਣ ਲਈ 38, ਪੰਚ ਦੀ ਚੋਣ ਲਈ 70 ਚੋਣ ਨਿਸ਼ਾਨ ਰੱਖੇ ਗਏ ਹਨ। ਬੈਲਟ ਪੇਪਰ ਵਿਚ ਨੋਟਾ ਦਾ ਖਾਨਾ ਵੀ ਰੱਖਿਆ ਗਿਆ ਹੈ।

ਉਹਨਾਂ ਦੱਸਿਆ ਕਿ ਪੰਚਾਇਤ ਚੋਣਾਂ ਲਈ ਦੋ ਬੈਲਟ ਪੇਪਰ ਰੱਖੇ ਗਏ ਹਨ। ਗੁਲਾਬੀ ਰੰਗ ਦਾ ਬੈਲਟ ਪੇਪਰ ਸਰਪੰਚ ਤੇ ਚਿੱਟੇ ਰੰਗ ਦਾ ਪੇਪਰ ਪੰਚ ਦੀ ਚੋਣ ਲਈ ਵਰਤਿਆ ਜਾਵੇਗਾ। ਉਮੀਦਵਾਰਾਂ ਲਈ ਖਰਚੇ ਦੀ ਰਕਮ ਵਿੱਚ ਪਿਛਲੀ ਵਾਰ ਦੇ ਮੁਕਾਬਲੇ 25 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਉਮੀਦਵਾਰਾਂ ਵਾਸਤੇ ਸਰਪੰਚ ਦੀ ਚੋਣ ਲਈ ਖਰਚੇ ਦੀ ਹੱਦ 40000 ਰੁਪਏ ਅਤੇ ਪੰਚ ਦੀ ਚੋਣ ਲਈ ਖਰਚੇ ਦੀ ਲਿਮਟ 30000 ਰੁਪਏ ਰੱਖੀ ਗਈ ਹੈ।

Chandigarh

ਝੋਨੇ ਦੀ ਖਰੀਦ ਦੇ ਮੁੱਦੇ ਤੇ ਰਾਜਪਾਲ ਨਾਲ ਮੁਲਾਕਾਤ ਕਰੇਗਾ ਅਕਾਲੀ ਦਲ : ਬਿਕਰਮ ਸਿੰਘ ਮਜੀਠੀਆ

Published

on

By

 

 

ਝੋਨੇ ਦੀ ਖਰੀਦ ਠੀਕ ਢੰਗ ਨਾਲ ਨਾ ਹੋਣ ਕਾਰਨ 1900 ਤੋਂ 2100 ਰੁਪਏ ਤੱਕ ਵਿਕ ਰਿਹਾ ਹੈ ਝੋਨਾ

ਚੰਡੀਗੜ੍ਹ, 22 ਅਕਤੂਬਰ (ਸ.ਬ.) ਸਾਬਕਾ ਮੰਤਰੀ ਸz. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਵਿੱਚ ਝੇਨੇ ਦੀ ਖਰੀਦ ਠੀਕ ਢੰਗ ਨਾਲ ਨਾ ਕੀਤੇ ਜਾਣ ਕਾਰਨ ਕਿਸਾਨ ਘੱਟੋ ਘੱਟ ਸਮਰਥਨ ਮੁੱਲ ਤੋਂ ਵੀ ਘੱਟ ਕੀਮਤ ਤੇ ਝੋਨਾ ਵੇਚਣ ਲਈ ਮਜਬੂਰ ਹੋ ਰਹੇ ਹਨ। ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਹੋਈ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਮਜੀਠੀਆ ਨੇ ਕਿਹਾ ਕਿ ਮੀਟਿੰਗ ਵਿੱਚ ਮੁੱਖ ਤੌਰ ਤੇ ਪੰਜਾਬ ਦੀਆਂ ਮੰਡੀਆਂ ਵਿੱਚ ਚੱਲ ਰਹੀ ਝੋਨੇ ਦੀ ਖਰੀਦ ਦਾ ਮੁੱਦਾ ਵਿਚਾਰਿਆ ਗਿਆ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਉਹ ਜਲਦੀ ਹੀ ਰਾਜਪਾਲ ਨੂੰ ਮਿਲਣਗੇ। ਇਸ ਲਈ ਸਮਾਂ ਮੰਗਿਆ ਗਿਆ ਹੈ। ਕਿਉਂਕਿ ਕਿਸਾਨ ਚਿੰਤਤ ਹਨ, ਖਰੀਦ ਸਹੀ ਢੰਗ ਨਾਲ ਨਹੀਂ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਹੁਦੇ ਦੀ ਚੋਣ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਉਹਨਾਂ ਕਿਹਾ ਕਿ ਭਾਜਪਾ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਸੁਧਾਰ ਵਿਚਾਲੇ ਨਵਾਂ ਗਠਜੋੜ ਬਣ ਗਿਆ ਹੈ। ਉਨ੍ਹਾਂ ਇਲਜਾਮ ਲਗਾਇਆ ਕਿ ਪੰਜਾਬ ਸਰਕਾਰ ਦੇ ਅਧਿਕਾਰੀ ਅਤੇ ਭਾਜਪਾ ਵਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਬੀਬੀ ਜਗੀਰ ਕੌਰ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਕਿਹਾ ਜਾ ਰਿਹਾ ਹੈ। ਵਿਧਾਨ ਸਭਾ ਦੀਆਂ 4 ਸਹੀਟਾ ਦੀ ਜ਼ਿਮਨੀ ਚੋਣ ਦੇ ਉਮੀਦਵਾਰਾਂ ਬਾਰੇ ਪੁੱਛਣ ਤੇ ਉਹਨਾਂ ਕਿਹਾ ਕਿ ਇਸ ਸੰਬੰਧੀ ਪਾਰਟੀ ਦੇ ਸੰਸਦੀ ਬੋਰਡ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਝੋਨਾ 1900 ਤੋਂ 2100 ਰੁਪਏ ਤੱਕ ਵਿਕ ਰਿਹਾ ਹੈ, ਜਦਕਿ ਘੱਟੋ-ਘੱਟ ਸਮਰਥਨ ਮੁੱਲ 2350 ਰੁਪਏ ਤੈਅ ਕੀਤਾ ਗਿਆ ਹੈ ਅਤੇ ਇਸ ਕਾਰਨ ਹਜ਼ਾਰਾਂ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰ ਜ਼ਿੰਮੇਵਾਰ ਹੈ। ਕਿਉਂਕਿ ਇਸ ਵਾਰ ਕਿਸਾਨਾਂ ਵੱਲੋਂ ਬੀਜੀ ਗਈ ਝੋਨੇ ਦੀ ਕਿਸਮ ਸੀ. ਐਮ ਦੇ ਕਹਿਣ ਤੇ ਉਗਾਈ ਗਈ ਸੀ। ਅਜਿਹੇ ਵਿੱਚ ਮੁੱਖ ਮੰਤਰੀ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।

Continue Reading

Chandigarh

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

Published

on

By

 

ਚੰਡੀਗੜ੍ਹ, 21 ਅਕਤੂਬਰ (ਸ.ਬ.) ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਬਾਗ ਸ਼ਹੀਦਾਂ, ਸੈਕਟਰ 44 ਏ ਚੰਡੀਗੜ੍ਹ ਵਿਖੇ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਭਾਈ ਸਤਬੀਰ ਸਿੰਘ ਗੁ: ਸਾਹਿਬ ਸੈਕਟਰ 22, ਚੰਡੀਗੜ੍ਹ ਵੱਲੋਂ ਕਥਾ ਅਤੇ ਭਾਈ ਲਖਵਿੰਦਰ ਸਿੰਘ ਵੱਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਹਰਜਿੰਦਰ ਕੌਰ ਮੈਂਬਰ ਐੱਸ ਜੀ ਪੀ ਸੀ ਅਤੇ ਸਾਬਕਾ ਮੇਅਰ ਚੰਡੀਗੜ੍ਹ, ਸ. ਸੁਖਵਿੰਦਰ ਸਿੰਘ ਮੈਨੇਜਰ, ਭਾਈ ਗੁਰਬਦਲ ਸਿੰਘ ਹੈੱਡ ਗ੍ਰੰਥੀ, ਸ. ਜਗਦੀਸ ਸਿੰਘ, ਸ. ਗੁਰਚਰਨ ਸਿੰਘ (ਦਸਮੇਸ਼ ਸੇਵਾ ਸੋਸਾਇਟੀ), ਬੀਬੀ ਇੰਦਰਪਾਲ ਕੌਰ (ਇਸਤਰੀ ਸਤਸੰਗ ਪ੍ਰਧਾਨ), ਸ. ਬਾਰਾ ਸਿੰਘ, ਸ: ਧੰਨਾ ਸਿੰਘ, ਸੁਖਵਿੰਦਰ ਸਿੰਘ ਨੇ ਵੀ ਹਾਜਰੀ ਲਗਵਾਈ।

 

Continue Reading

Chandigarh

ਬੱਸ ਖੱਡ ਵਿੱਚ ਡਿੱਗਣ ਕਾਰਨ ਡ੍ਰਾਈਵਰ ਸਮੇਤ 15 ਬੱਚੇ ਜ਼ਖਮੀ

Published

on

By

 

ਪੰਚਕੂਲਾ, 19 ਅਕਤੂਬਰ (ਸ.ਬ.) ਪੰਚਕੂਲਾ ਵਿੱਚ ਅੱਜ ਦੁਪਹਿਰ ਵੇਲੇ ਪੰਜਾਬ ਤੋਂ ਮੋਰਨੀ ਹਿਲਸ ਜਾ ਰਹੀ ਬੱਚਿਆਂ ਨਾਲ ਭਰੀ ਸਕੂਲੀ ਬੱਸ ਦੇ ਇੱਕ ਖਾਈ ਵਿੱਚ ਡਿੱਗ ਜਾਣ ਕਾਰਨ ਬੱਸ ਡਰਾਈਵਰ ਤੋਂ ਇਲਾਵਾ 15 ਬੱਚੇ ਜਖ਼ਮੀ ਹੋ ਗਏ। ਸਾਰੇ ਬੱਚਿਆਂ ਨੂੰ ਇਲਾਜ ਲਈ ਮੋਰਨੀ ਦੇ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਗੰਭੀਰ ਜ਼ਖਮੀ ਬੱਚਿਆਂ ਨੂੰ ਪੰਚਕੂਲਾ ਦੇ ਸੈਕਟਰ-6 ਸਥਿਤ ਹਸਪਤਾਲ ਲਈ ਰੈਫਰ ਕਰ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਬੱਚੇ ਮਲੇਰਕੋਟਲਾ ਦੇ ਨਨਕਾਣਾ ਸਾਹਿਬ ਸਕੂਲ ਦੇ ਹਨ। ਮੋਰਨੀ ਹਿਲਸ ਨੇੜੇ ਸਥਿਤ ਟਿੱਕਰ ਤਾਲ ਰੋਡ ਤੇ ਪਿੰਡ ਥੱਲ ਨੇੜੇ ਬੱਸ ਦੀ ਰਫ਼ਤਾਰ ਜ਼ਿਆਦਾ ਹੋਣ ਕਾਰਨ ਡਰਾਈਵਰ ਦੇ ਕਾਬੂ ਤੋਂ ਬਾਹਰ ਹੋ ਗਈ ਅਤੇ ਅਚਾਨਕ ਖੱਡ ਵਿੱਚ ਡਿੱਗ ਗਈ।

ਘਟਨਾ ਤੋਂ ਬਾਅਦ ਬੱਚਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਬੱਚਿਆਂ ਦੇ ਚੀਕਣ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਮੌਕੇ ਤੇ ਪਹੁੰਚ ਗਏ। ਸਾਰੇ ਜ਼ਖਮੀਆਂ ਨੂੰ ਪਹਿਲਾਂ ਸੜਕ ਤੇ ਲਿਆਂਦਾ ਗਿਆ। ਪੁਲੀਸ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚ ਗਈਆਂ। ਐਂਬੂਲੈਂਸ ਬੁਲਾਈ ਗਈ ਅਤੇ ਜ਼ਖਮੀ ਬੱਚਿਆਂ ਅਤੇ ਹੋਰ ਸਟਾਫ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਡਰਾਈਵਰ ਵਿਨੋਦ ਛਾਬੜਾ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ। ਉਸ ਨੂੰ ਚੰਡੀਗੜ੍ਹ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ ਹੈ।

Continue Reading

Latest News

Trending