Connect with us

National

ਹੋਟਲ ਦੇ ਕਮਰੇ ਵਿੱਚੋਂ ਮਿਲੀ 50 ਸਾਲ ਪੁਰਾਣੀ ਬੰਦੂਕ ਅਤੇ ਗੋਲੀਆਂ

Published

on

 

ਇਰੋਡ, 26 ਸਤੰਬਰ (ਸ.ਬ.) ਤਾਮਿਲਨਾਡੂ ਦੇ ਇਰੋਡ ਜ਼ਿਲ੍ਹੇ ਵਿੱਚ ਇਕ ਹੋਟਲ ਦੇ ਬੰਦ ਕਮਰੇ ਤੋਂ 50 ਸਾਲ ਪੁਰਾਣੀ ਐਸ.ਸੀ.ਬੀ.ਐਲ. ਬੰਦੂਕ ਅਤੇ 6 ਗੋਲੀਆਂ ਬਰਾਮਦ ਹੋਈਆਂ ਹਨ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਦੀ ਇਕ ਟੀਮ ਨੇ ਗੁਪਤ ਸੂਚਨਾ ਦੇ ਅਧੀਨ ਤੇ ਕਾਰਵਾਈ ਕਰਦੇ ਹੋਏ ਬੀਤੀ ਰਾਤ ਸਤਿਅਮੰਗਲਮ ਮੁੱਖ ਸੜਕ ਤੇ ਸਥਿਤ ਹੋਟਲ ਤੇ ਛਾਪਾ ਮਾਰਿਆ।

ਉਨ੍ਹਾਂ ਨੇ ਸਾਰੇ ਕਮਰਿਆਂ ਦੀ ਤਲਾਸ਼ੀ ਲਈ ਅਤੇ ਇਕ ਬੰਦ ਕਮਰੇ ਨੂੰ ਖੋਲ੍ਹਣ ਤੇ ਉਨ੍ਹਾਂ ਨੂੰ 15 ਸੈਂਟੀਮੀਟਰ ਲੰਬੀ, ਪੁਰਾਣੀ, ਸਿੰਗਲ ਬੈਰਲ ਲੋਡਿੰਗ ਬੰਦੂਕ ਅਤੇ ਸਿਰਹਾਣੇ ਦੇ ਹੇਠਾਂ ਰੱਖੀਆਂ 6 ਗੋਲੀਆਂ ਮਿਲੀਆਂ। ਇਹ ਕਮਰਾ ਇਕ ਉੱਤਰ ਭਾਰਤੀ ਨੇ ਬੁੱਕ ਕਰਵਾਇਆ ਸੀ। ਪੁਲੀਸ ਨੇ ਕਿਹਾ ਕਿ ਜਾਣਕਾਰੀ ਮਿਲੀ ਹੈ ਕਿ ਉਸ ਵਿਅਕਤੀ ਨੇ 22 ਸਤੰਬਰ ਨੂੰ ਕਮਰਾ ਬੁੱਕ ਕਰਵਾਇਆ ਸੀ ਅਤੇ ਬੀਤੀ ਦੁਪਹਿਰ ਨੂੰ ਉਹ ਉੱਥੋਂ ਚਲਾ ਗਿਆ ਸੀ। ਉਸ ਦੀ ਭਾਲ ਜਾਰੀ ਹੈ।

Continue Reading

National

ਕਸ਼ਮੀਰ ਦੇ ਉੱਚੇ ਇਲਾਕਿਆਂ ਵਿੱਚ ਹੋਈ ਤਾਜ਼ਾ ਬਰਫ਼ਬਾਰੀ

Published

on

By

 

 

ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਫਬਾਰੀ ਕਾਰਨ 3 ਰਾਸ਼ਟਰੀ ਰਾਜਮਾਰਗ ਬੰਦ

ਸ੍ਰੀਨਗਰ, 24 ਦਸੰਬਰ (ਸ.ਬ.) ਕਸ਼ਮੀਰ ਦੇ ਉੱਚੇ ਇਲਾਕਿਆਂ ਵਿਚ ਅੱਜ ਤਾਜ਼ਾ ਬਰਫ਼ਬਾਰੀ ਹੋਈ ਤੇ ਤਾਪਮਾਨ ਫਰੀਜ਼ਿੰਗ ਬਿੰਦੂ ਤੋਂ ਕਈ ਡਿਗਰੀ ਹੇਠਾਂ ਆ ਗਿਆ ਹੈ। ਬੀਤੀ ਰਾਤ ਸੋਨਮਰਗ ਦੇ ਸੈਰ-ਸਪਾਟਾ ਸਥਾਨ ਅਤੇ ਘਾਟੀ ਦੇ ਉੱਚੇ ਇਲਾਕਿਆਂ ਵਿੱਚ ਕੁਝ ਹੋਰ ਖੇਤਰਾਂ ਵਿੱਚ ਹਲਕੀ ਬਰਫਬਾਰੀ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਦੱਸਿਆ ਕਿ ਬੀਤੀ ਰਾਤ ਸ੍ਰੀਨਗਰ ਦਾ ਘੱਟ ਤੋਂ ਘੱਟ ਤਾਪਮਾਨ ਜ਼ੀਰੋ ਤੋਂ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੀ ਰਾਤ ਦੇ ਮੁਕਾਬਲੇ ਤਿੰਨ ਡਿਗਰੀ ਘੱਟ ਹੈ। ਉੱਤਰੀ ਕਸ਼ਮੀਰ ਦੇ ਕੁਪਵਾੜਾ ਅਤੇ ਦੱਖਣੀ ਕਸ਼ਮੀਰ ਦੇ ਕੋਕਰਨਾਗ ਵਿਚ ਘੱਟੋ-ਘੱਟ ਤਾਪਮਾਨ ਮਨਫ਼ੀ 6.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ 26 ਦਸੰਬਰ ਤੱਕ ਘੱਟੋ-ਘੱਟ ਤਾਪਮਾਨ ਵਿਚ ਦੋ ਤੋਂ ਤਿੰਨ ਡਿਗਰੀ ਦੀ ਗਿਰਾਵਟ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ ਕਿ 27 ਦਸੰਬਰ ਦੀ ਦੁਪਹਿਰ ਤੋਂ ਅਗਲੇ ਦਿਨ ਦੁਪਹਿਰ ਤੱਕ ਉੱਚੇ ਇਲਾਕਿਆਂ ਵਿਚ ਹਲਕੀ ਬਰਫਬਾਰੀ ਦੀ ਸੰਭਾਵਨਾ ਹੈ। ਜਦੋਂ ਕਿ 29 ਅਤੇ 30 ਦਸੰਬਰ ਨੂੰ ਮੌਸਮ ਮੁੱਖ ਤੌਰ ਤੇ ਖੁਸ਼ਕ ਰਹੇਗਾ, ਨਵੇਂ ਸਾਲ ਦੀ ਪੂਰਵ ਸੰਧਿਆ ਤੇ ਇਕੱਲੇ ਉੱਚੇ ਇਲਾਕਿਆਂ ਵਿਚ ਹਲਕੀ ਬਰਫ਼ਬਾਰੀ ਸੰਭਵ ਹੈ, ਅਤੇ 1 ਤੋਂ 3 ਜਨਵਰੀ ਤੱਕ ਕਸ਼ਮੀਰ ਵਿਚ ਵੱਖ-ਵੱਖ ਥਾਵਾਂ ਤੇ ਹਲਕੀ ਬਰਫ਼ਬਾਰੀ ਹੋ ਸਕਦੀ ਹੈ।

ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਕਾਰਨ ਸੂਬੇ ਵਿੱਚ 3 ਰਾਸ਼ਟਰੀ ਰਾਜਮਾਰਗਾਂ ਸਮੇਤ 174 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ।

Continue Reading

National

ਨਾਬਾਲਗ ਨੂੰ ਨੰਗਾ ਕਰ ਕੇ ਕੁੱਟਿਆ, ਚਿਹਰੇ ਤੇ ਕੀਤਾ ਪਿਸ਼ਾਬ, ਸ਼ਰਮ ਕਾਰਨ ਨੌਜਵਾਨ ਵੱਲੋਂ ਖੁਦਕੁਸ਼ੀ

Published

on

By

 

ਬਸਤੀ, 24 ਦਸੰਬਰ (ਸ.ਬ.) ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੇ ਕਪਤਾਨਗੰਜ ਥਾਣਾ ਖੇਤਰ ਵਿੱਚ ਚਾਰ ਲੋਕਾਂ ਵਲੋਂ ਕੁੱਟਮਾਰ ਕਰਨ ਅਤੇ ਉਸ ਦੇ ਚਿਹਰੇ ਤੇ ਪਿਸ਼ਾਬ ਕਰਨ ਤੋਂ ਬਾਅਦ ਇਕ 17 ਸਾਲਾ ਨਾਬਾਲਗ ਮੁੰਡੇ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ।

ਪੁਲੀਸ ਸੁਪਰਡੈਂਟ ਕ੍ਰਿਸ਼ਨ ਗੋਪਾਲ ਚੌਧਰੀ ਨੇ ਕਿਹਾ ਕਿ ਕਪਤਾਨਗੰਜ ਦੇ ਐਸ.ਐਚ.ਓ. ਦੀਪਕ ਕੁਮਾਰ ਦੁਬੇ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਦੁਬੇ ਨੇ ਮੁੰਡੇ ਦੇ ਪਰਿਵਾਰ ਵਲੋਂ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ। ਸਰਕਿਲ ਅਫਸਰ ਪ੍ਰਦੀਪ ਕੁਮਾਰ ਤ੍ਰਿਪਾਠੀ ਨੇ ਕਿਹਾ ਕਿ ਮੁੰਡੇ ਦੇ ਚਾਚੇ ਦੀ ਸ਼ਿਕਾਇਤ ਦੇ ਆਧਾਰ ਤੇ ਬੀਤੇ ਦਿਨ ਐਫ.ਆਈ.ਆਰ. ਦਰਜ ਕੀਤੀ ਗਈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਪੀੜਤ ਸੰਤ ਕੰਬੀਰ ਨਗਰ ਦਾ ਰਹਿਣ ਵਾਲਾ ਸੀ ਅਤੇ ਬਸਤੀ ਜ਼ਿਲ੍ਹੇ ਵਿੱਚ ਆਪਣੇ ਚਾਚੇ ਦੇ ਘਰ ਰਹਿ ਰਿਹਾ ਸੀ।

ਪਰਿਵਾਰ ਦੇ ਮੈਂਬਰਾਂ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਮੁੰਡੇ ਨੂੰ 20-21 ਦਸੰਬਰ ਦੀ ਰਾਤ ਇਕ ਗ੍ਰਾਮੀਣ ਨੇ ਜਨਮ ਦਿਨ ਦੀ ਪਾਰਟੀ ਵਿੱਚ ਸੱਦਾ ਦਿੱਤਾ ਸੀ। ਉਸ ਦੇ ਪਹੁੰਚਣ ਤੋਂ ਬਾਅਦ ਉਸ ਨੂੰ ਨੰਗਾ ਕਰ ਕੇ ਕੁੱਟਿਆ ਗਿਆ ਅਤੇ ਉਸ ਤੇ ਪਿਸ਼ਾਬ ਕੀਤਾ ਗਿਆ ਅਤੇ ਅਪਮਾਨਤ ਕੀਤਾ ਗਿਆ। ਇਸ ਪੂਰੀ ਘਟਨਾ ਦਾ ਵੀਡੀਓ ਬਣਾ ਲਿਆ ਗਿਆ। ਮੁੰਡੇ ਦੀ ਮਾਂ ਨੇ ਦੋਸ਼ ਲਗਾਇਆ ਕਿ ਦੋਸ਼ੀਆਂ ਨੇ ਵੀਡੀਓ ਡਿਲੀਟ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਉਸ ਨੂੰ ਆਪਣਾ ਥੁੱਕ ਚੱਟਣ ਲਈ ਵੀ ਮਜ਼ਬੂਰ ਕੀਤਾ। ਵੀਡੀਓ ਵਾਇਰਲ ਹੋਣ ਦੇ ਡਰ ਤੋਂ ਮੁੰਡਾ ਪਰੇਸ਼ਾਨ ਹੋ ਗਿਆ। ਉਸ ਨੇ ਆਪਣੇ ਪਰਿਵਾਰ ਨੂੰ ਵੀ ਪੂਰੀ ਘਟਨਾ ਬਾਰੇ ਦੱਸਿਆ ਅਤੇ ਕਪਤਾਨਗੰਜ ਥਾਣੇ ਵਿੰਚ ਸ਼ਿਕਾਇਤ ਦਰਜ ਕਰਵਾਈ ਪਰ ਐਫ.ਆਈ.ਆਰ. ਦਰਜ ਨਹੀਂ ਹੋਈ। ਪਰਿਵਾਰ ਨੇ ਦੋਸ਼ ਲਗਾਇਆ ਕਿ ਪੁਲੀਸ ਨੇ ਦੋਸ਼ੀਆਂ ਖ਼ਿਲਾਫ਼ ਤੁਰੰਤ ਕੋਈ ਕਾਰਵਾਈ ਨਹੀਂ ਕੀਤੀ। ਸ਼ਰਮ ਵਿੱਚ ਪੀੜਤ ਨੇ ਬੀਤੀ ਦੁਪਹਿਰ 1 ਵਜੇ ਫਾਹਾ ਲੈ ਲਿਆ।

Continue Reading

National

15 ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ

Published

on

By

 

 

ਮੁੰਬਈ, 24 ਦਸੰਬਰ (ਸ.ਬ.) ਮੁੰਬਈ ਦੇ ਬਾਂਦਰਾ ਇਲਾਕੇ ਵਿੱਚ ਅੱਜ ਤੜਕੇ ਇੱਕ 15 ਮੰਜ਼ਿਲਾ ਇਮਾਰਤ ਦੇ ਇੱਕ ਅਪਾਰਟਮੈਂਟ ਵਿੱਚ ਅੱਗ ਲੱਗ ਗਈ। ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਇਕ 80 ਸਾਲਾ ਔਰਤ ਅਹਾਤੇ ਵਿਚ ਬੇਹੋਸ਼ ਪਾਈ ਗਈ ਸੀ ਅਤੇ ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਇਸ ਤੋਂ ਇਲਾਵਾ ਫਾਇਰ ਕਰਮੀਆਂ ਨੇ ਪੌੜੀਆਂ ਦੀ ਵਰਤੋਂ ਕਰਦੇ ਹੋਏ ਨੌਂ ਵਿਅਕਤੀਆਂ ਨੂੰ ਇਮਾਰਤ ਵਿਚੋਂ ਸਹੀ ਸਲਾਮਤ ਬਾਹਰ ਕੱਢਿਆ ਗਿਆ।

ਇਕ ਅਧਿਕਾਰੀ ਨੇ ਦੱਸਿਆ ਕਿ ਬਾਂਦਰਾ (ਪੱਛਮੀ) ਵਿੰਚ ਫਾਰਚਿਊਨ ਐਨਕਲੇਵ ਇਮਾਰਤ ਦੀ ਛੇਵੀਂ ਮੰਜ਼ਿਲ ਤੇ ਸਥਿਤ ਫਲੈਟ ਵਿੱਚ ਸਵੇਰੇ ਕਰੀਬ 1 ਵਜੇ ਅੱਗ ਲੱਗ ਗਈ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਅਤੇ ਹੋਰ ਅੱਗ ਬੁਝਾਊ ਗੱਡੀਆਂ ਮੌਕੇ ਤੇ ਪਹੁੰਚੀਆਂ, ਕਰੀਬ ਢਾਈ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ।

 

Continue Reading

Latest News

Trending