Mohali
ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ
ਐਸ ਏ ਐਸ ਨਗਰ, 1 ਅਕਤੂਬਰ (ਸ.ਬ.) ਖਾਲਸਾ ਕਾਲਜ (ਅੰਮ੍ਰਿਤਸਰ) ਆਫ ਟੈਕਨਾਲੋਜੀ ਐਂਡ ਬਿਜ਼ਨਸ ਸਟੱਡੀਜ਼ ਫੇਜ਼ 3ਏ ਮੁਹਾਲੀ ਵਿਖੇ ਵਿਦਿਆਰਥੀਆਂ ਦੇ ਸਵਾਗਤ ਲਈ ਇੱਕ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਸੀਨੀਅਰ ਅਤੇ ਜੂਨੀਅਰ ਕਲਾਸਾਂ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਗੀਤ, ਡਾਂਸ, ਬਾਲੀਵੁੱਡ ਗੀਤ ਆਦਿ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ।
ਇਸ ਮੌਕੇ ਮਿਸਟਰ ਫਰੈਸ਼ਰ, ਮਿਸ ਫਰੈਸ਼ਰ, ਮਿਸਟਰ ਹੈਡਸਮ, ਮਿਸ ਚਾਰਮਿੰਗ ਮੁਕਾਬਲੇ ਕਰਵਾਏ ਗਏ। ਮੁਕਾਬਲੇ ਦੇ ਤਹਿਤ ਕਾਲਜ ਦੇ ਨਵੇਂ ਵਿਦਿਆਰਥੀਆਂ ਨੇ ਸਟੇਜ ਤੇ ਰੈਂਪ ਮਾਡਲਿੰਗ ਕੀਤੀ ਅਤੇ ਆਪਣੀ ਜਾਣ-ਪਛਾਣ ਅਤੇ ਆਪਣੇ ਸ਼ੌਕ ਦੇ ਨਾਲ-ਨਾਲ ਭਵਿੱਖ ਦੀਆਂ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ। ਇਸ ਮੌਕੇ ਮੁਕਾਬਲੇ ਦੇ ਜੱਜਾਂ ਨੇ ਉਨ੍ਹਾਂ ਤੋਂ ਸਵਾਲ ਵੀ ਪੁੱਛੇ। ਜਿਸ ਦੇ ਪ੍ਰਤੀਯੋਗੀਆਂ ਵੱਲੋਂ ਜਵਾਬ ਦਿੱਤੇ ਗਏ।
ਮੁਕਾਬਲੇ ਤੋਂ ਬਾਅਦ ਬੀ. ਕਾਮ ਪਹਿਲੇ ਸਮੈਸਟਰ ਦੀ ਅਵਰੀਨਜੋਤ ਕੌਰ ਮਿਸ ਫਰੈਸ਼ਰ ਅਤੇ ਅਕਸ਼ਿਤ ਨੂੰ ਮਿਸਟਰ ਫਰੈਸ਼ਰ ਐਲਾਨਿਆ ਗਿਆ। ਇਸਦੇ ਨਾਲ ਹੀ ਬੀ.ਏ ਪਹਿਲੇ ਸਮੈਸਟਰ ਦੀ ਵਿਦਿਆਰਥਣ ਰਿਤੁਲ ਨੂੰ ਮਿਸ ਚਾਰਮਿੰਗ ਚੁਣਿਆ ਗਿਆ ਅਤੇ ਬੀ.ਏ ਪਹਿਲੇ ਸਮੈਸਟਰ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਨੇ ਮਿਸਟਰ ਹੈਡਸਮ ਦਾ ਖਿਤਾਬ ਪ੍ਰਾਪਤ ਕੀਤਾ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਾਲਜ ਦੀ ਪ੍ਰਿੰਸੀਪਲ ਡਾ: ਹਰੀਸ਼ ਕੁਮਾਰੀ ਨੇ ਕਿਹਾ ਕਿ ਅਨੁਸ਼ਾਸਿਤ ਜੀਵਨ ਸਫ਼ਲਤਾ ਲਈ ਅਹਿਮ ਤੱਥ ਹੈ। ਇਸ ਲਈ ਉਨ੍ਹਾਂ ਨੂੰ ਹਰ ਹਾਲਤ ਵਿੱਚ ਅਨੁਸ਼ਾਸਨ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਲਜ ਵਿੱਚ ਰੈਗਿੰਗ ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਸੀਨੀਅਰ ਵਿਦਿਆਰਥੀਆਂ ਨੂੰ ਆਪਣੇ ਜੂਨੀਅਰਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨੀ ਚਾਹੀਦੀ ਹੈ ਅਤੇ ਸਦਭਾਵਨਾ ਅਤੇ ਏਕਤਾ ਵਿੱਚ ਰਹਿਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਨਾਲ ਕਾਲਜ ਦੇ ਹੋਰ ਲੈਕਚਰਾਰ ਅਤੇ ਫੈਕਲਟੀ ਮੈਂਬਰ ਵੀ ਹਾਜ਼ਰ ਸਨ।
Mohali
ਐਸ ਪੀ ਰਮਨਦੀਪ ਸਿੰਘ ਨੂੰ ਸਦਮਾ, ਪਿਤਾ ਦਾ ਅਕਾਲ ਚਲਾਣਾ
ਐਸ ਏ ਐਸ ਨਗਰ, 30 ਅਕਤੂਬਰ (ਸ.ਬ.) ਐਸ ਪੀ ਸz. ਰਮਨਦੀਪ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦੋਂ ਉਹਨਾਂ ਦੇ ਪਿਤਾ ਸz. ਸੇਵਾ ਸਿੰਘ ਲਿਟ ਅਕਾਲ ਚਲਾਣਾ ਕਰ ਗਏ। ਉਹ 84 ਸਾਲ ਦੇ ਸਨ।
ਸzz. ਸੇਵਾ ਸਿੰਘ ਲਿਟ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਸਨ। ਉਹਨਾਂ ਨੂੰ 20 ਦਿਨ ਪਹਿਨਾ ਦਿਲ ਦਾ ਦੌਰਾ ਪਿਆ ਸੀ ਜਿਸਤੋਂ ਬਾਅਦ ਉਹਨਾਂ ਨੂੰ ਫੋਰਟਿਸ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ। ਇਸ ਦੌਰਾਨ ਉਹਨਾਂ ਦੀ ਹਾਲਤ ਹੋਰ ਵਿਗੜ ਗਈ ਅਤੇ ਕੱਲ ਉਹਨਾਂ ਨੇ ਆਖਰੀ ਸਾਹ ਲਏ।
ਸz. ਸੇਵਾ ਸਿੰਘ ਲਿਟ ਦਾ ਅੰਤਮ ਸਸਕਾਰ ਅੱਜ ਸਥਾਨਕ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਇਸ ਮੌਕੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ, ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਦੇ ਨੁਮਾਇੰਦਿਆਂ, ਸ਼ਹਿਰ ਦੇ ਪਤਵੰਤਿਆਂ, ਪੁਲੀਸ ਦੇ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਅਤੇ ਨਜਦੀਕੀ ਰਿਸ਼ਤੇਦਾਰਾਂ ਵਲੋਂ ਉਹਨਾਂ ਨੂੰ ਅੰਤਮ ਵਿਦਾਇਗੀ ਦਿੱਤੀ ਗਈ।
ਇਸ ਮੌਕੇ ਸਪੈਸ਼ਲ ਡੀ ਜੀ ਪੀ ਸz. ਕੁਲਦੀਪ ਸਿੰਘ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸz. ਸੰਦੀਪ ਸੰਧੂ, ਐਮ ਡੀ ਐਮ ਖਰੜ ਗੁਰਮਿੰਦਰ ਸਿੰਘ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸz. ਹਰਿੰਦਰ ਪਾਲ ਸਿੰਘ ਬਿੱਲਾ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਡਿਪਟੀ ਮੇਅਰ ਸz. ਮਨਜੀਤ ਸਿੰਘ ਸੇਠੀ, ਨਗਰ ਨਿਗਮ ਦੇ ਕੌਂਸਲਰ ਸz. ਜਸਪ੍ਰੀਤ ਸਿੰਘ ਗਿਲ, ਸਾਬਕਾ ਕੌਂਸਲਰ ਸz. ਗੁਰਮੀਤ ਸਿੰਘ ਵਾਲੀਆ, ਵਪਾਰ ਮੰਡਲ ਦੇ ਚੇਅਰਮੈਨ ਸz. ਸ਼ੀਤਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਹਾਜਿਰ ਸਨ।
ਸz. ਸੇਵਾ ਸਿੰਘ ਲਿਟ ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿ ਜੀ ਦੇ ਪਾਠ ਦਾ ਭੋਗ ਅਤੇ ਅੰਤਮ ਅਰਦਾਸ 3 ਨਵੰਬਰ ਨੂੰ ਗੁਰੂਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਦੁਪਹਿਰ 1 ਤੋਂ 2 ਵਜੇ ਤਕ ਹੋਵੇਗੀ।
Mohali
ਜਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਦੀਵਾਲੀ ਮੌਕੇ ਆਮ ਵਾਂਗ ਜਾਰੀ ਰਹਿਣਗੀਆਂ ਐਮਰਜੈਂਸੀ ਸੇਵਾਵਾਂ : ਸਿਵਲ ਸਰਜਨ
ਐਸ ਏ ਐਸ ਨਗਰ, 30 ਅਕਤੂਬਰ (ਸ.ਬ.) ਸਿਵਲ ਸਰਜਨ ਡਾ. ਰੇਨੂੰ ਸਿੰਘ ਨੇ ਕਿਹਾ ਹੈ ਕਿ ਸਿਹਤ ਵਿਭਾਗ ਵਲੋਂ ਦੀਵਾਲੀ ਵਾਲੇ ਦਿਨ ਅਤੇ ਰਾਤ ਸਮੇਂ ਜ਼ਿਲ੍ਹੇ ਦੀਆਂ ਸਾਰੀਆਂ ਵੱਡੀਆਂ ਸਿਹਤ ਸੰਸਥਾਵਾਂ ਵਿੱਚ ਐਮਰਜੈਂਸੀ ਸੇਵਾਵਾਂ ਆਮ ਵਾਂਗ ਚਾਲੂ ਰਹਿਣਗੀਆਂ। ਉਹਨਾਂ ਕਿਹਾ ਕਿ ਦਿਵਾਲੀ ਦੇ ਤਿਉਹਾਰ ਮੌਕੇ ਡਾਕਟਰਾਂ ਅਤੇ ਹੋਰ ਸਟਾਫ਼ ਦੀਆਂ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਜੋ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।
ਲੋਕਾਂ ਨੂੰ ਸੁਰੱਖਿਅਤ ਦੀਵਾਲੀ ਮਨਾਉਣ ਦੀ ਲੋੜ ਤੇ ਜ਼ੋਰ ਦਿੰਦਿਆਂ ਉਹਨਾਂ ਕਿਹਾ ਕਿ ਪਟਾਕੇ ਚਲਾਉਣ ਦੌਰਾਨ ਸਾਵਧਾਨੀਆਂ ਵਰਤੀਆਂ ਜਾਣ ਅਤੇ ਅੱਖਾਂ ਦਾ ਖ਼ਾਸ ਤੌਰ ਤੇ ਖ਼ਿਆਲ ਰੱਖਿਆ ਜਾਵੇ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।
Mohali
ਤਿਉਹਾਰਾਂ ਦੌਰਾਨ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਪੁਲੀਸ ਨੇ ਕੀਤੀ ਮੌਕ ਡ੍ਰਿਲ, ਬੰਬ ਡਿਸਪੋਜਲ ਟੀਮ ਨੇ ਕੀਤੀ ਜਾਂਚ
ਐਸ ਏ ਐਸ ਨਗਰ, 29 ਅਕਤੂਬਰ (ਸ.ਬ.) ਤਿਉਹਾਰਾਂ ਦੇ ਸੀਜਨ ਦੌਰਾਨ ਹੋਣ ਵਾਲੇ ਭੀੜ ਭੜੱਕੇ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਮੁਹਾਲੀ ਪੁਲੀਸ ਵਲੋਂ ਅੱਜ ਵੱਖ ਵੱਖ ਥਾਂਵਾਂ ਤੇ ਮੌਕ ਡ੍ਰਿਲ ਚਲਾਈ ਗਈ ਜਿਸ ਦੌਰਾਨ ਪੁਲੀਸ ਵਲੋਂ ਸੀ ਪੀ 67 ਮਾਲ, ਬੈਸਟੈਕ ਅਤੇ ਮੁਹਾਲੀ ਵਾਕ ਵਿਖੇ ਜਾਂਚ ਕੀਤੀ ਗਈ।
ਮੌਕ ਡ੍ਰਿਲ ਦੀ ਅਗਵਾਈ ਕਰ ਰਹੇ ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਐਸ ਐਸ ਪੀ ਮੁਹਾਲੀ ਸ੍ਰੀ ਦੀਪਕ ਪਾਰੀਕ ਦੀਆਂ ਹਿਦਾਇਤਾਂ ਤੇ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਜਿਸਦੇ ਤਹਿਤ ਬਾਕਾਇਦਾ ਨਾਕੇਬੰਦੀ ਕਰਕੇ ਸ਼ੱਕੀ ਸਾਮਾਨ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਬੰਬ ਡਿਸਪੋਜਲ ਯੂਨਿਟ ਵਲੋਂ ਜਾਂਚ ਕੀਤੀ ਜਾ ਰਹੀ ਸੀ ਅਤੇ ਡਾਗ ਸਕੂਐਡ ਵੀ ਤੈਨਾਤ ਕੀਤਾ ਗਿਆ ਸੀ।
ਉਹਨਾਂ ਦੱਸਿਆ ਕਿ ਇਸ ਮੌਕ ਡ੍ਰਿਲ ਦਾ ਉਦੇਸ਼ ਲੋਕਾਂ ਵਿੱਚ ਕਾਨੂੰਨ ਵਿਵਸਥਾ ਪ੍ਰਤੀ ਭਰੋਸਾ ਬਹਾਲ ਰੱਖਣ ਦੇ ਨਾਲ ਨਾਲ ਪੁਲੀਸ ਦੀ ਕਾਰਗੁਜਾਰੀ ਦੀ ਸਮੀਖਿਆ ਕਰਨਾ ਵੀ ਹੁੰਦਾ ਹੈ ਕਿ ਅਜਿਹੀ ਕਿਸੇ ਹਾਲਤ ਵਿੱਚ ਕਿਸ ਤਰੀਕੇ ਨਾਲ ਹਾਲਾਤ ਤੇ ਕਾਬੂ ਕੀਤਾ ਜਾਵੇ।
ਇਸ ਮੌਕੇ ਐਸ ਐਸ ਉ ਫੇਜ਼ 8 ਰੁਪਿੰਦਰ ਸਿੰਘ, ਐਸ ਐਸ ਉ ਫੇਜ਼ 11 ਸz. ਗਗਨਦੀਪ ਸਿੰਘ ਅਤੇ ਐਸ ਐਸ ਉ ਸੋਹਾਣਾ ਜਸਪ੍ਰੀਤ ਸਿੰਘ ਕਾਹਲੋਂ ਦੇ ਨਾਲ ਵੱਖ ਵੱਖ ਥਾਣਿਆਂ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।
-
International2 months ago
ਪੰਜਾਬੀ ਨੌਜਵਾਨ ਦੀ ਕੈਨੇਡਾ ਵਿੱਚ ਭੇਦਭਰੇ ਹਾਲਾਤਾਂ ਵਿੱਚ ਮੌਤ
-
International2 months ago
ਵੀਅਤਨਾਮ ਵਿੱਚ ਯਾਗੀ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ 141 ਹੋਈ
-
Mohali1 month ago
ਸਾਹਿਤਕਾਰ ਸੁਭਾਸ਼ ਭਾਸਕਰ ਦਾ ਸਨਮਾਨ ਸਮਾਗਮ ਅਤੇ ਕਵੀ ਦਰਬਾਰ ਸੰਪੰਨ
-
International1 month ago
ਕੋਲੰਬੀਆ ਵਿੱਚ ਮਹਿਸੂਸ ਹੋਏ ਭੂਚਾਲ ਦੇ 2 ਝਟਕੇ
-
International1 month ago
ਯੂਕਰੇਨ ਵੱਲੋਂ ਟੈਲੀਗ੍ਰਾਮ ਐਪ ਤੇ ਪਾਬੰਦੀ
-
Mohali1 month ago
ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜਣ ਤੇ ਫੋਰਟਿਸ ਹਸਪਤਾਲ ਵਿੱਚ ਕਰਵਾਇਆ ਭਰਤੀ
-
Punjab2 months ago
ਅੰਮ੍ਰਿਤਸਰ ਹਵਾਈ ਅੱਡੇ ਤੇ ਐੱਨ ਆਰ ਆਈ ਗ੍ਰਿਫਤਾਰ
-
Mohali2 months ago
ਪੰਜਾਬ ਪੁਲੀਸ ਨੇ ਗੈਰਕਾਨੂੰਨੀ ਟਰੈਵਲ ਏਜੰਟਾਂ ਤੇ ਸ਼ਿਕੰਜਾ ਕਸਿਆ, 25 ਏਜੰਟਾਂ ਵਿਰੁੱਧ ਮਾਮਲਾ ਦਰਜ