Mohali
ਡਾ. ਰਤਨ ਅੰਮ੍ਰਿਤਸਰੀ ਦੇ 20ਵੇਂ ਸਮ੍ਰਿਤੀ ਸਮਾਗਮ ਮੌਕੇ ਕਵੀ ਦਰਬਾਰ ਅਤੇ ਸਨਮਾਨ ਸਮਾਗਮ ਦਾ ਆਯੋਜਨ ਕੀਤਾ

ਐਸ ਏ ਐਸ ਨਗਰ, 4 ਅਕਤੂਬਰ (ਸ.ਬ.) ਸਮਾਜ ਸੇਵੀ ਅਤੇ ਕਵੀ ਮਰਹੂਮ ਡਾ. ਰਤਨ ਚੰਦ ਰਤਨ ਅੰਮ੍ਰਿਤਸਰੀ ਦੀ ਯਾਦ ਨੂੰ ਸਮਰਪਿਤ 20ਵਾਂ ਸਮ੍ਰਿਤੀ ਸਮਾਗਮ ਮੌਕੇ ਕਵੀ ਦਰਬਾਰ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ। ਡਾ. ਰਤਨ ਚੰਦ ਦੇ ਪੁੱਤਰਾਂ ਡਾ. ਅਸ਼ਵਨੀ ਕੁਮਾਰ ਸ਼ਰਮਾ, ਡਾ. ਵਿਜੇ ਕੁਮਾਰ ਸ਼ਰਮਾ ਅਤੇ ਪਰਿਵਾਰ ਵੱਲੋਂ ਸਾਹਿਤ ਕਲਾ ਸੱਭਿਆਚਾਰ ਮੰਚ (ਰਜਿ:) ਮੁਹਾਲੀ ਦੇ ਸਹਿਯੋਗ ਨਾਲ ਆਯੋਜਿਤ ਇਸ ਸਮਾਗਮ ਦੌਰਾਨ ਸ਼੍ਰੀ ਬੀ.ਡੀ. ਕਾਲੀਆ ਹਮਦਮ ਮੁੱਖ ਮਹਿਮਾਨ ਵਲੋਂ ਸ਼ਾਮਿਲ ਹੋਏ ਜਦੋਂਕਿ ਸੂਫੀ ਸ਼ਾਇਰ ਜਸਪਾਲ ਸਿੰਘ ਦੇਸੂਵੀ, ਸ਼੍ਰੀ ਐਮ.ਬੀ.ਐਸ. ਸ਼ੇਰਗਿੱਲ, ਡਾਇਰੈਕਟਰ ਪੈਰਾਗਾਨ ਸੈਕਟਰ-69 ਅਤੇ ਸ਼੍ਰੋਮਣੀ ਬਾਲ ਸਾਹਿਤਕਾਰ ਕਰਨਲ ਜਸਬੀਰ ਭੁੱਲਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮ;ਗਮ ਦੀ ਪ੍ਰਧਾਨਗੀ ਸ਼੍ਰੋਮਣੀ ਸਾਹਿਤਕਾਰ ਪ੍ਰੋ. ਮਨਮੋਹਨ ਸਿੰਘ ਦਾਊਂ ਨੇ ਕੀਤੀ।
ਸ਼੍ਰੀ ਬੀ.ਡੀ. ਕਾਲੀਆ ਹਮਦਮ ਨੇ ਡਾ. ਰਤਨ ਅੰਮ੍ਰਿਤਸਰੀ ਨਾਲ ਆਪਣੀ ਤੀਹ ਸਾਲ ਪੁਰਾਣੀ ਸਾਂਝ ਤਾਜ਼ਾ ਕਰਦਿਆਂ ਉਨ੍ਹਾਂ ਦੀ ਸਾਦ ਮੁਰਾਦੀ ਸ਼ਾਇਰੀ ਦੀ ਸਿਫ਼ਤ ਕਰਦਿਆਂ, ਇੱਕ ਪੁਰਾਣਾ ਯਾਦਗਾਰੀ ਪੱਤਰ ਉਨ੍ਹਾਂ ਦੇ ਪੁੱਤਰਾਂ ਨੂੰ ਸੌਂਪਿਆ। ਸ. ਜਸਪਾਲ ਸਿੰਘ ਦੇਸੂਵੀ ਨੇ ਕਿਹਾ ‘ਚੰਗੀ ਰੂਹ ਨੂੰ ਯਾਦ ਕਰਨਾ ਇੱਕ ਚੰਗੀ ਪਰਿਵਾਰਕ ਸਾਂਝ ਦਾ ਪ੍ਰਤੀਕ ਹੈ। ਇਸ ਮੌਕੇ ਐਸ. ਕੇ. ਵਰਮਾ, ਮੋਹਨਬੀਰ ਸਿੰਘ ਸ਼ੇਰਗਿੱਲ, ਕਰਨਲ ਜਸਬੀਰ ਭੁੱਲਰ ਅਤੇ ਮਨਮੋਹਨ ਸਿੰਘ ਦਾਊਂ ਨੇ ਵੀ ਸੰਬੋਧਨ ਕੀਤਾ।
ਸਮਾਗਮ ਮੌਕੇ ਡਾ. ਰਤਨ ਦੀ ਨੂੰਹ ਰਾਣੀ ਪ੍ਰੇਮ ਲਤਾ ਸ਼ਰਮਾ ਨੇ ਸਵਾਗਤੀ ਸ਼ਬਦ ਆਖੇ। ਮੰਚ ਦੀ ਜਨਰਲ ਸਕੱਤਰ ਸੁਧਾ ਜੈਨ ਸੁਦੀਪ ਵਲੋਂ ਸਰਸਵਤੀ ਵੰਦਨਾ ਦਾ ਗਾਇਨ ਕੀਤਾ ਗਿਆ। ਮੰਚ ਦੇ ਪ੍ਰਧਾਨ ਅਤੇ ਸੰਚਾਲਕ ਬਾਬੂ ਰਾਮ ਦੀਵਾਨਾ ਨੇ ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਸ਼ਖਸ਼ੀਅਤਾਂ ਦੀ ਜਾਣ-ਪਛਾਣ ਕਰਵਾਈ।
ਕਵੀ ਮੰਚ ਦੇ ਪ੍ਰਧਾਨ ਸ਼੍ਰੀ ਭਗਤ ਰਾਮ ਰੰਗਾੜਾ ਨੇ ਡਾ. ਰਤਨ ਦੇ ਜੀਵਨ ਅਤੇ ਸਾਹਿਤਕ ਯੋਗਦਾਨ ਬਾਰੇ ਸੰਖੇਪ ਰੂਪ ਵਿੱਚ ਚਾਨਣਾ ਪਾਇਆ। ਉਪਰੰਤ ਜਸਵਿੰਦਰ ਕਾਈਨੋਰ, ਪਿਆਰਾ ਸਿੰਘ, ਮਲਕੀਤ ਬਸਰਾ, ਕਸ਼ਮੀਰ ਘੇਸਲ, ਸੰਤੋਸ਼ ਗਰਗ, ਡਾ. ਪੰਨਾ ਲਾਲ ਮੁਸਤਫ਼ਾਬਾਦੀ, ਨੀਲਮ ਬਚਨ ਨੇ ਡਾ. ਰਤਨ ਦੀਆਂ ਕਵਿਤਾਵਾਂ ਪੇਸ਼ ਕੀਤੀਆਂ।
ਬਹਾਦਰ ਸਿੰਘ ਗੋਸਲ, ਡਾ. ਨਿਰਮਲ ਸੂਦ, ਪੰਜਾਬ ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ, ਰਣਜੋਧ ਰਾਣਾ, ਵਿਮਲਾ ਗੁਗਲਾਨੀ, ਜਤਿੰਦਰ ਵਰਮਾ ਵਲੋਂ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਇਨ੍ਹਾਂ ਤੋਂ ਇਲਾਵਾ ਜਤਿੰਦਰ ਵਰਮਾ, ਕਿਰਨ ਸੇਤੀਆ, ਬਾਬੂ ਰਾਮ ਦੀਵਾਨਾ, ਕੂਵਮ ਭਾਰਦਵਾਜ ਨੇ ਵੀ ਕਾਵਿਕ ਹਾਜ਼ਰੀ ਲੁਆਈ। ਇਸ ਮੌਕੇ ਸੁਨੀਲ ਕੁਮਾਰ, ਕਮਲ ਅਰੋੜਾ, ਰਤਨ ਬਾਬਕਵਾਲਾ, ਗੁਰਮੀਤ ਸਿੰਗਲ, ਅਨਿਤਾ ਸ਼ਰਮਾ, ਰਾਜ ਕੁਮਾਰ ਸਾਹੋਵਾਲੀਆ, ਡਾ. ਏਨਾ ਸ਼ਰਮਾ ਆਦਿ ਹਾਜ਼ਰ ਸਨ। ਇਸ ਮੌਕੇ ਪਰਿਵਾਰ ਵੱਲੋਂ ਸਮੂਹ ਹਾਜ਼ਰੀਨ ਨੂੰ ਵਾਤਾਵਰਨ ਦੀ ਸੰਭਾਲ ਵਜੋਂ ਪੌਦ-ਗਮਲੇ ਭੇਂਟ ਕੀਤੇ ਗਏ। ਡਾ. ਅਸ਼ਵਨੀ ਕੁਮਾਰ ਸ਼ਰਮਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
Mohali
ਮੁਲਾਜਮਾਂ ਬਿਨਾਂ ਪੂਰੀ ਨਹੀਂ ਹੋ ਸਕਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ

ਐਸ ਏ ਐਸ ਨਗਰ, 4 ਮਾਰਚ (ਸ.ਬ.) ਨਸ਼ਾ ਛੁਡਾਊ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਤੇ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਪੂਰਾ ਕਰਨ ਲਈ ਨਸ਼ਾ ਛੜਾਊ ਕੇਂਦਰਾਂ, ਅਤੇ ਓਟ ਕਲੀਨਿਕਾਂ ਵਿੱਚ ਲੋੜੀਂਦੇ ਮੁਲਾਜਮ ਹੋਣੇ ਵੀ ਜਰੂਰੀ ਹਨ।
ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਨਸ਼ਾ ਛੜਾਓ ਕੇਂਦਰਾਂ ਅਤੇ ਓਟ ਕਲੀਨਿਕਾਂ ਵਿੱਚ ਤੈਨਾਤ ਕਰਮਚਾਰੀਆਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ। ਨਸ਼ਾ ਛੁਡਾਓ ਮੁਲਾਜ਼ਮ ਯੂਨੀਅਨ ਪੰਜਾਬ ਦੇ ਕਰਮਚਾਰੀ ਨੌਜਵਾਨਾਂ ਨੂੰ ਤੰਦਰੁਸਤ ਬਣਾਉਣ ਅਤੇ ਨਸ਼ੇ ਤੋਂ ਮੁਕਤ ਕਰਨ ਲਈ ਨਿਰਗੁਣੀਆਂ ਤਨਖਾਹਾਂ ਤੇ ਦਿਨ ਰਾਤ ਮਿਹਨਤ ਕਰ ਰਹੇ ਹਨ, ਅਤੇ ਪੰਜਾਬ ਸਰਕਾਰ ਇਹਨਾਂ ਮੁਲਾਜਮਾਂ ਦਾ ਘੱਟ ਤਨਖਾਹਾਂ ਦੇ ਕੇ ਸ਼ੋਸ਼ਣ ਕਰ ਰਹੀ ਹੈ।
ਉਹਨਾਂ ਕਿਹਾ ਕਿ ਪਿਛਲੇ 3 ਸਾਲਾਂ ਵਿੱਚ ਮੁੱਖ ਮੰਤਰੀ ਪੰਜਾਬ ਨੇ ਯੂਨੀਅਨ ਨੂੰ ਤਿੰਨ ਵਾਰ ਮੀਟਿੰਗ ਦਾ ਲਿਖਤੀ ਸਮਾਂ ਦੇ ਕੇ ਉਹਨਾਂ ਨਾਲ ਮੁਲਾਕਾਤ ਨਹੀਂ ਕੀਤੀ। ਯੂਨੀਅਨ ਦੀ ਸਿਹਤ ਮੰਤਰੀ ਡਾ.ਬਲਵੀਰ ਸਿੰਘ ਨਾਲ 20 ਤੋਂ 25 ਮੀਟਿੰਗਾਂ ਹੋ ਚੁੱਕੀਆਂ ਹਨ ਜੋ ਬੇਸਿੱਟਾ ਰਹੀਆਂ ਹਨ। ਕੈਬਨਿਟ-ਸਬ-ਕਮੇਟੀ ਦੇ ਮੰਤਰੀ ਸ਼੍ਰੀ ਹਰਪਾਲ ਚੀਮਾ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਨੇ ਦੋ ਵਾਰ ਮੁਲਾਜ਼ਮਾਂ ਦੇ ਰੁਕੇ ਇੰਕਰੀਮੈਂਟ ਨੂੰ ਬਹਾਲ ਕਰਨ ਲਈ ਪ੍ਰਮੁੱਖ ਸਕੱਤਰ ਸਿਹਤ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ਕਹਿ ਦਿੱਤਾ ਸੀ ਪ੍ਰੰਤੂ ਇੱਕ ਸਾਲ ਬੀਤ ਜਾਣ ਤੱਕ ਕੋਈ ਕਾਰਵਾਈ ਨਹੀਂ ਹੋਈ।
ਉਹਨਾਂ ਕਿਹਾ ਕਿ ਮੌਜੂਦਾ ਐਮ.ਪੀ ਮੀਤ ਹੇਅਰ ਜੀ, ਮਾਲਵਿੰਦਰ ਸਿੰਘ ਕੰਗ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਕਈ ਮੀਟਿੰਗਾਂ ਹੋਈਆਂ ਉਹ ਵੀ ਬੇਸਿੱਟਾ ਰਹੀਆਂ ਹਨ ਅਤੇ ਪਿਛਲੀਆ ਸਰਕਾਰਾਂ ਵਾਂਗ ਸਿਰਫ ਦਿਲਾਸੇ ਹੀ ਦਿੱਤੇ ਹਨ।
ਉਹਨਾਂ ਕਿਹਾ ਕਿ ਨਸ਼ਾ ਛੜਾਊ ਕੇਂਦਰਾਂ ਵਿੱਚ ਪੁਖਤਾ ਪ੍ਰਬੰਧ ਨਹੀਂ ਹਨ। ਮੁਲਾਜ਼ਮਾਂ ਦੀ ਬਹੁਤ ਜਿਆਦਾ ਘਾਟ ਹੈ, ਬੁਨਿਆਦੀ ਢਾਂਚੇ ਅਤੇ ਸੁਰਖਿਆ ਦੇ ਪ੍ਰਬੰਧ ਪੁਖਤਾ ਨਹੀਂ ਹਨ। ਮਨੋਵਿਗਿਆਨਕ ਡਾਕਟਰਾਂ ਦੀ ਕਮੀ ਹੈ ਅਤੇ ਮਰੀਜ਼ਾਂ ਦੀ ਕੌਂਸਲਿੰਗ ਕਰਨ ਲਈ ਕੌਂਸਲਰਾਂ ਦੀ ਗਿਣਤੀ ਘੱਟ ਹੈ। ਮਰੀਜ਼ਾਂ ਦੀ ਦੇਖਭਾਲ ਕਰਨ ਲਈ ਦਰਜਾ ਚਾਰ ਮੁਲਾਜ਼ਮਾਂ ਅਤੇ ਮਰੀਜਾਂ ਦੀ ਦੇਖਭਾਲ ਲਈ ਸਟਾਫ ਨਰਸਾਂ ਦੀ ਕਮੀ ਹੈ।
ਉਹਨਾਂ ਕਿਹਾ ਕਿ ਪੰਜਾਬ ਦੇ 7 ਲੱਖ ਤੋਂ ਵੱਧ ਮਰੀਜ਼ ਰੋਜ਼ਾਨਾ ਇਹਨਾਂ ਨਸ਼ਾ ਛੁਡਾਊ ਕੇਂਦਰਾਂ ਅਤੇ 529 ਓਟ ਕਲੀਨਿਕ ਵਿੱਚ ਦਵਾਈ ਲੈਣ ਆਉਂਦੇ ਹਨ ਅਤੇ ਇਹਨਾਂ ਕੇਂਦਰਾਂ ਵਿੱਚ ਮੁਲਾਜ਼ਮਾਂ ਦੀ ਕਮੀ ਹੋਣ ਕਰਕੇ ਰੋਜ਼ਾਨਾ ਮਰੀਜ਼ਾਂ ਦੀਆਂ ਲੰਬੀਆਂ ਲਾਈਨਾਂ ਲੱਗਦੀਆਂ ਹਨ। ਕਈ ਥਾਵਾਂ ਤੇ ਮੁਲਾਜ਼ਮਾਂ ਨੂੰ ਲੜਾਈ ਝਗੜਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਹਨਾਂ ਮੰਗ ਕੀਤੀ ਕਿ ਮੁਲਾਜ਼ਮਾਂ ਦੇ ਬਣਦੇ ਹੱਕ ਦਿੱਤੇ ਜਾਣ ਅਤੇ ਉਹਨਾਂ ਦੀਆਂ ਮੰਗਾਂ ਮੰਨਣ ਦੇ ਨਾਲ ਨਾਲ ਨਸ਼ਾ ਛੁੜਾਉ ਕੇਂਦਰਾਂ ਵਿੱਚ ਲੋੜੀਂਦੇ ਇੰਤਜਾਮ ਕੀਤੇ ਜਾਣ ਤਾਂ ਹੀ ਸਰਕਾਰ ਦੀ ਨਸ਼ਿਆਂ ਖਿਲਾਫ ਮੁਹਿੰਮ ਕਾਮਯਾਬ ਹੋ ਸਕਦੀ ਹੈ।
Mohali
ਜੈ ਭੀਮ ਮੰਚ ਵਲੋਂ ਬਾਬਾ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਕਾਬੂ ਕਰਨ ਦੀ ਮੰਗ

ਮੰਚ ਦੇ ਆਗੂਆਂ ਨੇ ਰਾਜਪੁਰਾ ਦੇ ਐਸ ਡੀ ਐਮ ਨੂੰ ਮੰਗ ਪੱਤਰ ਦਿੱਤਾ
ਰਾਜਪੁਰਾ, 4 ਮਾਰਚ (ਜਤਿੰਦਰ ਲੱਕੀ) ਜੈ ਭੀਮ ਮੰਚ ਅਤੇ ਹੋਰ ਸੰਸਥਾਵਾਂ ਵੱਲੋਂ ਅੱਜ ਐਸ ਡੀ ਐਮ ਰਾਜਪੁਰਾ ਅਵਿਕੇਸ਼ ਗੁਪਤਾ ਨੂੰ ਇੱਕ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਕਿ 2019 ਤੇ 2021 ਨੂੰ ਰਾਜਪੁਰਾ ਵਿੱਚ ਹੋਈ ਬਾਬਾ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਆਸ ਪਾਸ ਜੋ ਵੀ ਸੀ ਸੀ ਟੀ ਵੀ ਕੈਮਰੇ ਅਤੇ ਲਾਈਟਾਂ ਆਦਿ ਹਨ ਉਹਨਾਂ ਨੂੰ ਚਾਲੂ ਕਰਵਾਇਆ ਜਾਵੇ।
ਜੈ ਭੀਮ ਮੰਚ ਦੇ ਪ੍ਰਧਾਨ ਸੁਖਵਿੰਦਰ ਸੁੱਖੀ ਨੇ ਦੱਸਿਆ ਕਿ ਵਫਦ ਵਲੋਂ ਮੰਗ ਕੀਤੀ ਗਈ ਕਿ ਬਾਬਾ ਸਾਹਿਬ ਦੀ ਮੂਰਤੀ ਦੇ ਨਾਲ ਪੁਲੀਸ ਪੋਸਟ ਬਣਾਈ ਜਾਵੇ ਅਤੇ ਇਸ ਚੌਂਕ ਦਾ ਨਾਮ ਪੱਕੇ ਤੌਰ ਤੇ ਅੰਬੇਦਕਰ ਚੌਂਕ ਰੱਖਿਆ ਜਾਵੇ। ਉਹਨਾਂ ਦੱਸਿਆ ਕਿ ਐਸ ਡੀ ਐਮ ਵੱਲੋਂ ਮੌਕੇ ਤੇ ਹੀ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਨੂੰ ਮੀਟਿੰਗ ਵਿੱਚ ਸੱਦ ਕੇ ਇਹਨਾਂ ਮੰਗਾਂ ਬਾਰੇ ਜਾਣੂ ਕਰਵਾਇਆ ਅਤੇ ਮੰਚ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ।
ਵਫਦ ਵਿੱਚ ਜੈ ਭੀਮ ਮੰਚ ਦੇ ਨਾਲ ਕਰਮਚਾਰੀ ਦਲ ਪੰਜਾਬ, ਭਾਰਤੀ ਮਜ਼ਦੂਰ ਸੰਘ, ਸ੍ਰੀ ਗੁਰੂ ਰਵਿਦਾਸ ਯੂਥ ਵੈਲਫੇਅਰ ਕਲੱਬ, ਵਾਲਮੀਕੀ ਉਤਸਵ ਕਮੇਟੀ ਰਾਜਪੁਰਾ ਅਤੇ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਦੇ ਨੁਮਾਇੰਦੇ ਵੀ ਸ਼ਾਮਿਲ ਸਨ।
ਇਸ ਬਾਰੇ ਸੰਪਰਕ ਕਰਨ ਤੇ ਐਸ ਡੀ ਐਮ ਰਾਜਪੁਰਾ ਅਵਿਕੇਸ਼ ਗੁਪਤਾ ਨੇ ਕਿਹਾ ਕਿ ਜੈ ਭੀਮ ਮੰਚ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਜਿਸ ਸਬੰਧੀ ਡੀਐਸਪੀ ਰਾਜਪੁਰਾ ਨਾਲ ਵਿਚਾਰ ਕਰਕੇ ਇਹਨਾਂ ਦੀ ਮੰਗਾਂ ਨੂੰ ਜਲਦ ਹੀ ਪੂਰਾ ਕਰ ਦਿੱਤਾ ਜਾਵੇਗਾ।
Mohali
ਮਿਲਕਫੈੱਡ ਅਤੇ ਮਿਲਕ ਪਲਾਂਟ ਵਰਕਰ ਯੂਨੀਅਨ ਵਲੋਂ ਵੇਰਕਾ ਦੇ ਨਿੱਜੀਕਰਨ ਖਿਲਾਫ ਧਰਨਾ
ਵਰਕਰਾਂ ਨੇ ਰੋਸ਼ ਵਜੋਂ ਮਿਲਕ ਪਲਾਂਟ ਮੁਹਾਲੀ ਦਾ ਕੰਮ ਕਾਜ ਠੱਪ ਰੱਖਿਆ
ਐਸ ਏ ਐਸ ਨਗਰ, 4 ਮਾਰਚ (ਸ.ਬ.) ਮਿਲਕਫੈੱਡ ਅਤੇ ਮਿਲਕ ਪਲਾਂਟ ਵਰਕਰ ਯੂਨੀਅਨ ਵਲੋਂ ਵੇਰਕਾ ਨੂੰ ਨਿਜ਼ੀਕਰਨ ਵਾਲੀ ਪਾਲਿਸੀ ਸੀਟੀਸੀ ਨੂੰ ਆਰ ਸੀ ਐਸ ਪੰਜਾਬ ਤੋਂ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੇ ਤਹਿਤ ਰੋਸ ਧਰਨਾ ਦੇ ਕੇ ਮਿਲਕ ਪਲਾਂਟ ਮੁਹਾਲੀ ਦਾ ਕੰਮ ਕਾਜ ਠੱਪ ਰੱਖਿਆ ਗਿਆ।
ਯੂਨੀਅਨ ਆਗੂਆਂ ਨੇ ਕਿਹਾ ਕਿ ਮਿਲਕਫੈੱਡ ਦੀ ਮੈਨੇਜਮੈਂਟ ਵਲੋ ਸਾਲ 2023 ਵਿੱਚ ਸੀਟੀਸੀ ਨਿਯਮਾਂ ਦੇ ਮਿਲਕਫੈਡ ਤੇ ਪਏ ਬੁਰੇ ਪ੍ਰਭਾਵਾਂ ਦੀ ਪੜਤਾਲ ਕਰਨ ਲਈ ਕਮੇਟੀ ਦਾ ਨਿਰਮਾਣ ਕੀਤਾ ਗਿਆ ਸੀ, ਜਿਸ ਨੇ 5-6 ਮਹੀਨੇ ਪੜਤਾਲ ਕਰਨ ਉਪਰੰਤ ਆਪਣੀ ਰਿਪੋਰਟ ਦਿੱਤੀ ਸੀ। ਜਿਸ ਦੇ ਆਧਾਰ ਤੇ ਮਿਲਕਫੈੱਡ ਦੇ ਬੋਰਡ ਆਫ ਡਾਇਰੈਕਟਰਾਂ ਅਤੇ ਚੇਅਰਮੈਨ ਵਲੋਂ 16 ਫਰਵਰੀ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਦੀ ਤਰਜ਼ ਤੇ ਬਣੇ ਸਰਵਿਸ ਰੂਲਜ਼ 2023 ਦੀ ਪ੍ਰਵਾਨਗੀ ਦਿੱਤੀ ਗਈ।
ਬੁਲਾਰਿਆਂ ਨੇ ਕਿਹਾ ਕਿ ਇਸਤੋਂ ਬਾਅਦ ਮਿਲਕਫੈੱਡ ਵਲੋਂ ਇਹ ਫਾਈਲ ਫਾਈਨਲ ਪ੍ਰਵਾਨਗੀ ਲਈ ਆਰ ਸੀ ਐਸ ਪੰਜਾਬ ਕੋਲ ਭੇਜ ਦਿੱਤੀ ਗਈ ਪਰੰਤੂ ਆਰ ਸੀ ਐਸ ਵਲੋਂ ਇਹਨਾਂ ਨਿਯਮਾਂ ਦੀ ਪ੍ਰਵਾਨਗੀ ਦੇਣ ਦੀ ਬਜਾਏ ਫਾਈਲ ਦਫ਼ਤਰ ਤੋਂ ਦਫ਼ਤਰ ਘੁਮਾਉਣ ਦੇ ਰੋਸ ਵਜੋ ਮਿਲਕਫੈੱਡ ਦੇ ਰੈਗੁਲਰ ਮੁਲਾਜਮਾਂ ਵਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
-
International1 month ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
Mohali2 months ago
ਦੁਖ ਦਾ ਪ੍ਰਗਟਾਵਾ
-
Mohali2 months ago
ਗਣਤੰਤਰਤ ਦਿਵਸ ਨੂੰ ਲੈ ਕੇ ਮੁਹਾਲੀ ਸ਼ਹਿਰ ਅਤੇ ਰੇਲਵੇ ਸਟੇਸ਼ਨ ਤੇ ਪੁਲੀਸ ਨੇ ਚਲਾਇਆ ਚੈਕਿੰਗ ਅਭਿਆਨ
-
International1 month ago
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
-
International1 month ago
ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦੀ ਮਿਲੀ ਮਨਜ਼ੂਰੀ
-
National2 months ago
ਮੌਸਮ ਵਿਭਾਗ ਵੱਲੋਂ 17 ਰਾਜਾਂ ਵਿੱਚ ਧੁੰਦ ਦਾ ਅਲਰਟ ਜਾਰੀ
-
International4 weeks ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
National1 month ago
ਕੇਜਰੀਵਾਲ ਵੱਲੋਂ ਮੱਧ ਵਰਗ ਲਈ 7 ਨੁਕਤਿਆਂ ਵਾਲਾ ਚੋਣ ਮੈਨੀਫੈਸਟੋ ਜਾਰੀ