Connect with us

Punjab

ਝੋਨੇ ਦੀ ਲਿਫਟਿੰਗ ਨਾ ਹੋਣ ਕਰਕੇ ਕਿਸਾਨਾਂ ਨੇ ਘੇਰਿਆ ਰਾਜਪੁਰਾ ਮਾਰਕੀਟ ਕਮੇਟੀ ਦਾ ਦਫਤਰ

Published

on

 

ਰਾਜਪੁਰਾ, 5 ਅਕਤੂਬਰ (ਜਤਿੰਦਰ ਲਕੀ) ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਰੋਹ ਵਿੱਚ ਆਏ ਕਿਸਾਨਾਂ ਵੱਲੋਂ ਮਾਰਕੀਟ ਕਮੇਟੀ ਦੇ ਦਫਤਰ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਹਰੇਬਾਜੀ ਕੀਤੀ ਗਈ। ਕਿਸਾਨਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਰਾਜਪੁਰਾ ਦੀ ਅਨਾਜ ਮੰਡੀ ਦੇ ਵਿੱਚ ਫਸਲ ਲੈ ਕੇ ਪਹੁੰਚੇ ਹਨ ਅਤੇ ਪਰੇਸ਼ਾਨ ਹੋ ਰਹੇ ਹਨ। ਨਾ ਤਾਂ ਕੋਈ ਬੋਲੀ ਹੋ ਰਹੀ ਹੈ ਨਾ ਹੀ ਵਿਕਰੀ ਹੋ ਰਹੀ ਹੈ ਤੇ ਨਾ ਹੀ ਲਿਫਟਿੰਗ ਕੀਤੀ ਜਾ ਰਹੀ ਜਿਸ ਕਰਕੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਹਨਾਂ ਕਿਹਾ ਕਿ ਸਾਡੀ ਫਸਲ ਮੰਡੀਆਂ ਵਿੱਚ ਰੁਲ ਰਹੀ ਹੈ ਅਤੇ ਸਰਕਾਰ ਵੱਲੋਂ ਖਰੀਦ ਦੇ ਕੋਈ ਵੀ ਇੰਤਜ਼ਾਮ ਨਹੀਂ ਕੀਤੇ ਗਏ। ਉਹਨਾਂ ਕਿਹਾ ਕਿ ਜੇ ਸਰਕਾਰ ਸਾਡੀ ਫਸਲ ਦੀ ਖਰੀਦ ਤੇ ਲਿਫਟਿੰਗ ਨਹੀਂ ਕਰਵਾਏਗੀ ਤਾਂ ਸਾਨੂੰ ਸੰਘਰਸ਼ ਹੋਰ ਜਿਆਦਾ ਤਿੱਖਾ ਕਰਨਾ ਪਵੇਗਾ।

ਇਸ ਸੰਬੰਧੀ ਗੱਲ ਕਰਨ ਤੇ ਮਾਰਕੀਟ ਕਮੇਟੀ ਦੇ ਸਕੱਤਰ ਨੇ ਕਿਹਾ ਕਿ ਸ਼ੈਲਰਾਂ ਵਿੱਚ ਜਗ੍ਹਾ ਨਾ ਹੋਣ ਕਰਕੇ ਇਹ ਖਰੀਦ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਸ਼ੈਲਰ ਮਾਲਕਾਂ ਦੇ ਨਾਲ ਸਰਕਾਰ ਦੀ ਲਗਾਤਾਰ ਮੀਟਿੰਗ ਜਾਰੀ ਹੈ ਅਤੇ ਜਿਵੇਂ ਵੀ ਕੋਈ ਹੱਲ ਨਿਕਲਦਾ ਹੈ, ਖਰੀਦ ਸ਼ੁਰੂ ਕਰ ਦਿੱਤੀ ਜਾਵੇਗੀ।

Continue Reading

Mohali

ਮੁਲਾਜਮਾਂ ਬਿਨਾਂ ਪੂਰੀ ਨਹੀਂ ਹੋ ਸਕਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ

Published

on

By

 

ਐਸ ਏ ਐਸ ਨਗਰ, 4 ਮਾਰਚ (ਸ.ਬ.) ਨਸ਼ਾ ਛੁਡਾਊ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਤੇ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਪੂਰਾ ਕਰਨ ਲਈ ਨਸ਼ਾ ਛੜਾਊ ਕੇਂਦਰਾਂ, ਅਤੇ ਓਟ ਕਲੀਨਿਕਾਂ ਵਿੱਚ ਲੋੜੀਂਦੇ ਮੁਲਾਜਮ ਹੋਣੇ ਵੀ ਜਰੂਰੀ ਹਨ।

ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਨਸ਼ਾ ਛੜਾਓ ਕੇਂਦਰਾਂ ਅਤੇ ਓਟ ਕਲੀਨਿਕਾਂ ਵਿੱਚ ਤੈਨਾਤ ਕਰਮਚਾਰੀਆਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ। ਨਸ਼ਾ ਛੁਡਾਓ ਮੁਲਾਜ਼ਮ ਯੂਨੀਅਨ ਪੰਜਾਬ ਦੇ ਕਰਮਚਾਰੀ ਨੌਜਵਾਨਾਂ ਨੂੰ ਤੰਦਰੁਸਤ ਬਣਾਉਣ ਅਤੇ ਨਸ਼ੇ ਤੋਂ ਮੁਕਤ ਕਰਨ ਲਈ ਨਿਰਗੁਣੀਆਂ ਤਨਖਾਹਾਂ ਤੇ ਦਿਨ ਰਾਤ ਮਿਹਨਤ ਕਰ ਰਹੇ ਹਨ, ਅਤੇ ਪੰਜਾਬ ਸਰਕਾਰ ਇਹਨਾਂ ਮੁਲਾਜਮਾਂ ਦਾ ਘੱਟ ਤਨਖਾਹਾਂ ਦੇ ਕੇ ਸ਼ੋਸ਼ਣ ਕਰ ਰਹੀ ਹੈ।

ਉਹਨਾਂ ਕਿਹਾ ਕਿ ਪਿਛਲੇ 3 ਸਾਲਾਂ ਵਿੱਚ ਮੁੱਖ ਮੰਤਰੀ ਪੰਜਾਬ ਨੇ ਯੂਨੀਅਨ ਨੂੰ ਤਿੰਨ ਵਾਰ ਮੀਟਿੰਗ ਦਾ ਲਿਖਤੀ ਸਮਾਂ ਦੇ ਕੇ ਉਹਨਾਂ ਨਾਲ ਮੁਲਾਕਾਤ ਨਹੀਂ ਕੀਤੀ। ਯੂਨੀਅਨ ਦੀ ਸਿਹਤ ਮੰਤਰੀ ਡਾ.ਬਲਵੀਰ ਸਿੰਘ ਨਾਲ 20 ਤੋਂ 25 ਮੀਟਿੰਗਾਂ ਹੋ ਚੁੱਕੀਆਂ ਹਨ ਜੋ ਬੇਸਿੱਟਾ ਰਹੀਆਂ ਹਨ। ਕੈਬਨਿਟ-ਸਬ-ਕਮੇਟੀ ਦੇ ਮੰਤਰੀ ਸ਼੍ਰੀ ਹਰਪਾਲ ਚੀਮਾ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਨੇ ਦੋ ਵਾਰ ਮੁਲਾਜ਼ਮਾਂ ਦੇ ਰੁਕੇ ਇੰਕਰੀਮੈਂਟ ਨੂੰ ਬਹਾਲ ਕਰਨ ਲਈ ਪ੍ਰਮੁੱਖ ਸਕੱਤਰ ਸਿਹਤ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ਕਹਿ ਦਿੱਤਾ ਸੀ ਪ੍ਰੰਤੂ ਇੱਕ ਸਾਲ ਬੀਤ ਜਾਣ ਤੱਕ ਕੋਈ ਕਾਰਵਾਈ ਨਹੀਂ ਹੋਈ।

ਉਹਨਾਂ ਕਿਹਾ ਕਿ ਮੌਜੂਦਾ ਐਮ.ਪੀ ਮੀਤ ਹੇਅਰ ਜੀ, ਮਾਲਵਿੰਦਰ ਸਿੰਘ ਕੰਗ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਕਈ ਮੀਟਿੰਗਾਂ ਹੋਈਆਂ ਉਹ ਵੀ ਬੇਸਿੱਟਾ ਰਹੀਆਂ ਹਨ ਅਤੇ ਪਿਛਲੀਆ ਸਰਕਾਰਾਂ ਵਾਂਗ ਸਿਰਫ ਦਿਲਾਸੇ ਹੀ ਦਿੱਤੇ ਹਨ।

ਉਹਨਾਂ ਕਿਹਾ ਕਿ ਨਸ਼ਾ ਛੜਾਊ ਕੇਂਦਰਾਂ ਵਿੱਚ ਪੁਖਤਾ ਪ੍ਰਬੰਧ ਨਹੀਂ ਹਨ। ਮੁਲਾਜ਼ਮਾਂ ਦੀ ਬਹੁਤ ਜਿਆਦਾ ਘਾਟ ਹੈ, ਬੁਨਿਆਦੀ ਢਾਂਚੇ ਅਤੇ ਸੁਰਖਿਆ ਦੇ ਪ੍ਰਬੰਧ ਪੁਖਤਾ ਨਹੀਂ ਹਨ। ਮਨੋਵਿਗਿਆਨਕ ਡਾਕਟਰਾਂ ਦੀ ਕਮੀ ਹੈ ਅਤੇ ਮਰੀਜ਼ਾਂ ਦੀ ਕੌਂਸਲਿੰਗ ਕਰਨ ਲਈ ਕੌਂਸਲਰਾਂ ਦੀ ਗਿਣਤੀ ਘੱਟ ਹੈ। ਮਰੀਜ਼ਾਂ ਦੀ ਦੇਖਭਾਲ ਕਰਨ ਲਈ ਦਰਜਾ ਚਾਰ ਮੁਲਾਜ਼ਮਾਂ ਅਤੇ ਮਰੀਜਾਂ ਦੀ ਦੇਖਭਾਲ ਲਈ ਸਟਾਫ ਨਰਸਾਂ ਦੀ ਕਮੀ ਹੈ।

ਉਹਨਾਂ ਕਿਹਾ ਕਿ ਪੰਜਾਬ ਦੇ 7 ਲੱਖ ਤੋਂ ਵੱਧ ਮਰੀਜ਼ ਰੋਜ਼ਾਨਾ ਇਹਨਾਂ ਨਸ਼ਾ ਛੁਡਾਊ ਕੇਂਦਰਾਂ ਅਤੇ 529 ਓਟ ਕਲੀਨਿਕ ਵਿੱਚ ਦਵਾਈ ਲੈਣ ਆਉਂਦੇ ਹਨ ਅਤੇ ਇਹਨਾਂ ਕੇਂਦਰਾਂ ਵਿੱਚ ਮੁਲਾਜ਼ਮਾਂ ਦੀ ਕਮੀ ਹੋਣ ਕਰਕੇ ਰੋਜ਼ਾਨਾ ਮਰੀਜ਼ਾਂ ਦੀਆਂ ਲੰਬੀਆਂ ਲਾਈਨਾਂ ਲੱਗਦੀਆਂ ਹਨ। ਕਈ ਥਾਵਾਂ ਤੇ ਮੁਲਾਜ਼ਮਾਂ ਨੂੰ ਲੜਾਈ ਝਗੜਾ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਹਨਾਂ ਮੰਗ ਕੀਤੀ ਕਿ ਮੁਲਾਜ਼ਮਾਂ ਦੇ ਬਣਦੇ ਹੱਕ ਦਿੱਤੇ ਜਾਣ ਅਤੇ ਉਹਨਾਂ ਦੀਆਂ ਮੰਗਾਂ ਮੰਨਣ ਦੇ ਨਾਲ ਨਾਲ ਨਸ਼ਾ ਛੁੜਾਉ ਕੇਂਦਰਾਂ ਵਿੱਚ ਲੋੜੀਂਦੇ ਇੰਤਜਾਮ ਕੀਤੇ ਜਾਣ ਤਾਂ ਹੀ ਸਰਕਾਰ ਦੀ ਨਸ਼ਿਆਂ ਖਿਲਾਫ ਮੁਹਿੰਮ ਕਾਮਯਾਬ ਹੋ ਸਕਦੀ ਹੈ।

Continue Reading

Mohali

ਜੈ ਭੀਮ ਮੰਚ ਵਲੋਂ ਬਾਬਾ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਕਾਬੂ ਕਰਨ ਦੀ ਮੰਗ

Published

on

By

 

ਮੰਚ ਦੇ ਆਗੂਆਂ ਨੇ ਰਾਜਪੁਰਾ ਦੇ ਐਸ ਡੀ ਐਮ ਨੂੰ ਮੰਗ ਪੱਤਰ ਦਿੱਤਾ

ਰਾਜਪੁਰਾ, 4 ਮਾਰਚ (ਜਤਿੰਦਰ ਲੱਕੀ) ਜੈ ਭੀਮ ਮੰਚ ਅਤੇ ਹੋਰ ਸੰਸਥਾਵਾਂ ਵੱਲੋਂ ਅੱਜ ਐਸ ਡੀ ਐਮ ਰਾਜਪੁਰਾ ਅਵਿਕੇਸ਼ ਗੁਪਤਾ ਨੂੰ ਇੱਕ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਕਿ 2019 ਤੇ 2021 ਨੂੰ ਰਾਜਪੁਰਾ ਵਿੱਚ ਹੋਈ ਬਾਬਾ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਆਸ ਪਾਸ ਜੋ ਵੀ ਸੀ ਸੀ ਟੀ ਵੀ ਕੈਮਰੇ ਅਤੇ ਲਾਈਟਾਂ ਆਦਿ ਹਨ ਉਹਨਾਂ ਨੂੰ ਚਾਲੂ ਕਰਵਾਇਆ ਜਾਵੇ।

ਜੈ ਭੀਮ ਮੰਚ ਦੇ ਪ੍ਰਧਾਨ ਸੁਖਵਿੰਦਰ ਸੁੱਖੀ ਨੇ ਦੱਸਿਆ ਕਿ ਵਫਦ ਵਲੋਂ ਮੰਗ ਕੀਤੀ ਗਈ ਕਿ ਬਾਬਾ ਸਾਹਿਬ ਦੀ ਮੂਰਤੀ ਦੇ ਨਾਲ ਪੁਲੀਸ ਪੋਸਟ ਬਣਾਈ ਜਾਵੇ ਅਤੇ ਇਸ ਚੌਂਕ ਦਾ ਨਾਮ ਪੱਕੇ ਤੌਰ ਤੇ ਅੰਬੇਦਕਰ ਚੌਂਕ ਰੱਖਿਆ ਜਾਵੇ। ਉਹਨਾਂ ਦੱਸਿਆ ਕਿ ਐਸ ਡੀ ਐਮ ਵੱਲੋਂ ਮੌਕੇ ਤੇ ਹੀ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਨੂੰ ਮੀਟਿੰਗ ਵਿੱਚ ਸੱਦ ਕੇ ਇਹਨਾਂ ਮੰਗਾਂ ਬਾਰੇ ਜਾਣੂ ਕਰਵਾਇਆ ਅਤੇ ਮੰਚ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ।

ਵਫਦ ਵਿੱਚ ਜੈ ਭੀਮ ਮੰਚ ਦੇ ਨਾਲ ਕਰਮਚਾਰੀ ਦਲ ਪੰਜਾਬ, ਭਾਰਤੀ ਮਜ਼ਦੂਰ ਸੰਘ, ਸ੍ਰੀ ਗੁਰੂ ਰਵਿਦਾਸ ਯੂਥ ਵੈਲਫੇਅਰ ਕਲੱਬ, ਵਾਲਮੀਕੀ ਉਤਸਵ ਕਮੇਟੀ ਰਾਜਪੁਰਾ ਅਤੇ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਦੇ ਨੁਮਾਇੰਦੇ ਵੀ ਸ਼ਾਮਿਲ ਸਨ।

ਇਸ ਬਾਰੇ ਸੰਪਰਕ ਕਰਨ ਤੇ ਐਸ ਡੀ ਐਮ ਰਾਜਪੁਰਾ ਅਵਿਕੇਸ਼ ਗੁਪਤਾ ਨੇ ਕਿਹਾ ਕਿ ਜੈ ਭੀਮ ਮੰਚ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਜਿਸ ਸਬੰਧੀ ਡੀਐਸਪੀ ਰਾਜਪੁਰਾ ਨਾਲ ਵਿਚਾਰ ਕਰਕੇ ਇਹਨਾਂ ਦੀ ਮੰਗਾਂ ਨੂੰ ਜਲਦ ਹੀ ਪੂਰਾ ਕਰ ਦਿੱਤਾ ਜਾਵੇਗਾ।

 

Continue Reading

Mohali

ਮਿਲਕਫੈੱਡ ਅਤੇ ਮਿਲਕ ਪਲਾਂਟ ਵਰਕਰ ਯੂਨੀਅਨ ਵਲੋਂ ਵੇਰਕਾ ਦੇ ਨਿੱਜੀਕਰਨ ਖਿਲਾਫ ਧਰਨਾ

Published

on

By

 

ਵਰਕਰਾਂ ਨੇ ਰੋਸ਼ ਵਜੋਂ ਮਿਲਕ ਪਲਾਂਟ ਮੁਹਾਲੀ ਦਾ ਕੰਮ ਕਾਜ ਠੱਪ ਰੱਖਿਆ

ਐਸ ਏ ਐਸ ਨਗਰ, 4 ਮਾਰਚ (ਸ.ਬ.) ਮਿਲਕਫੈੱਡ ਅਤੇ ਮਿਲਕ ਪਲਾਂਟ ਵਰਕਰ ਯੂਨੀਅਨ ਵਲੋਂ ਵੇਰਕਾ ਨੂੰ ਨਿਜ਼ੀਕਰਨ ਵਾਲੀ ਪਾਲਿਸੀ ਸੀਟੀਸੀ ਨੂੰ ਆਰ ਸੀ ਐਸ ਪੰਜਾਬ ਤੋਂ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੇ ਤਹਿਤ ਰੋਸ ਧਰਨਾ ਦੇ ਕੇ ਮਿਲਕ ਪਲਾਂਟ ਮੁਹਾਲੀ ਦਾ ਕੰਮ ਕਾਜ ਠੱਪ ਰੱਖਿਆ ਗਿਆ।

ਯੂਨੀਅਨ ਆਗੂਆਂ ਨੇ ਕਿਹਾ ਕਿ ਮਿਲਕਫੈੱਡ ਦੀ ਮੈਨੇਜਮੈਂਟ ਵਲੋ ਸਾਲ 2023 ਵਿੱਚ ਸੀਟੀਸੀ ਨਿਯਮਾਂ ਦੇ ਮਿਲਕਫੈਡ ਤੇ ਪਏ ਬੁਰੇ ਪ੍ਰਭਾਵਾਂ ਦੀ ਪੜਤਾਲ ਕਰਨ ਲਈ ਕਮੇਟੀ ਦਾ ਨਿਰਮਾਣ ਕੀਤਾ ਗਿਆ ਸੀ, ਜਿਸ ਨੇ 5-6 ਮਹੀਨੇ ਪੜਤਾਲ ਕਰਨ ਉਪਰੰਤ ਆਪਣੀ ਰਿਪੋਰਟ ਦਿੱਤੀ ਸੀ। ਜਿਸ ਦੇ ਆਧਾਰ ਤੇ ਮਿਲਕਫੈੱਡ ਦੇ ਬੋਰਡ ਆਫ ਡਾਇਰੈਕਟਰਾਂ ਅਤੇ ਚੇਅਰਮੈਨ ਵਲੋਂ 16 ਫਰਵਰੀ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਦੀ ਤਰਜ਼ ਤੇ ਬਣੇ ਸਰਵਿਸ ਰੂਲਜ਼ 2023 ਦੀ ਪ੍ਰਵਾਨਗੀ ਦਿੱਤੀ ਗਈ।

ਬੁਲਾਰਿਆਂ ਨੇ ਕਿਹਾ ਕਿ ਇਸਤੋਂ ਬਾਅਦ ਮਿਲਕਫੈੱਡ ਵਲੋਂ ਇਹ ਫਾਈਲ ਫਾਈਨਲ ਪ੍ਰਵਾਨਗੀ ਲਈ ਆਰ ਸੀ ਐਸ ਪੰਜਾਬ ਕੋਲ ਭੇਜ ਦਿੱਤੀ ਗਈ ਪਰੰਤੂ ਆਰ ਸੀ ਐਸ ਵਲੋਂ ਇਹਨਾਂ ਨਿਯਮਾਂ ਦੀ ਪ੍ਰਵਾਨਗੀ ਦੇਣ ਦੀ ਬਜਾਏ ਫਾਈਲ ਦਫ਼ਤਰ ਤੋਂ ਦਫ਼ਤਰ ਘੁਮਾਉਣ ਦੇ ਰੋਸ ਵਜੋ ਮਿਲਕਫੈੱਡ ਦੇ ਰੈਗੁਲਰ ਮੁਲਾਜਮਾਂ ਵਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

Continue Reading

Trending