Connect with us

National

ਪੱਛਮੀ ਬੰਗਾਲ ਦੇ ਜੂਨੀਅਰ ਡਾਕਟਰਾਂ ਵੱਲੋਂ ਹੜਤਾਲ ਖਤਮ ਕਰਕੇ ਮਰਨ ਵਰਤ ਸ਼ੁਰੂ ਕਰਨ ਦੀ ਚਿਤਾਵਨੀ, ਸੂਬਾ ਸਰਕਾਰ ਨੂੰ ਦਿੱਤਾ 24 ਘੰਟਿਆਂ ਦਾ ਸਮਾਂ

Published

on

 

ਕੋਲਕਾਤਾ, 5 ਅਕਤੂਬਰ (ਸ.ਬ.) ਕੋਲਕਾਤਾ ਦੇ ਆਰਜੀ ਕਰ ਕਾਂਡ ਨੂੰ ਲੈ ਕੇ ਅੰਦੋਲਨ ਕਰ ਰਹੇ ਜੂਨੀਅਰ ਡਾਕਟਰਾਂ ਨੇ ਬੀਤੀ ਰਾਤ ਆਪਣੀ ਹੜਤਾਲ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤੀ। ਕੋਲਕਾਤਾ ਦੇ ਐਮਐਸਕੇਐਮ ਹਸਪਤਾਲ ਤੋਂ ਧਰਮਤੱਲਾ ਇਲਾਕੇ ਤੱਕ ਜਲੂਸ ਕੱਢਣ ਦੇ ਬਾਅਦ ਉਨ੍ਹਾਂ ਨੇ ਇਸਦਾ ਐਲਾਨ ਕੀਤਾ, ਇਸੇ ਦੇ ਨਾਲ ਉਨ੍ਹਾਂ ਚਿਤਾਵਨੀ ਦਿੱਤੀ ਕਿ ਸੂਬਾ ਸਰਕਾਰ ਜੇਕਰ ਅਗਲੇ 24 ਘੰਟਿਆਂ ਦੇ ਅੰਦਰ ਉਨ੍ਹਾਂ ਦੀਆਂ 10 ਸੂਤਰੀ ਮੰਗਾਂ ਨੂੰ ਪੂਰਾ ਨਹੀਂ ਕੀਤਾ ਤਾਂ ਉਹ ਮਰਨ ਵਰਤ ਤੇ ਬੈਠ ਜਾਣਗੇ। ਉਨ੍ਹਾਂ ਦੀਆਂ ਮੰਗਾਂ ਵਿੱਚ ਦਰਿੰਦਗੀ ਦੀ ਸ਼ਿਕਾਰ ਮਹਿਲਾ ਡਾਕਟਰ ਦੇ ਪਰਿਵਾਰ ਨੂੰ ਛੇਤੀ ਇਨਸਾਫ਼, ਸਿਹਤ ਸਕੱਤਰ ਨਾਰਾਇਣ ਸਵਰੂਪ ਨਿਗਮ ਨੂੰ ਅਹੁਦੇ ਤੋਂ ਹਟਾਉਣਾ, ਸਰਕਾਰੀ ਹਸਪਤਾਲਾਂ ਵਿੱਚ ਉਚਿਤ ਸੁਰੱਖਿਆ ਵਿਵਸਥਾ ਤੇ ਧਮਕੀ ਦੀ ਸੰਸਕ੍ਰਿਤੀ ਖਤਮ ਕਰਨਾ ਤੇ ਹਸਪਤਾਲਾਂ ਵਿੱਚ ਟਾਸਕ ਫੋਰਸ ਦਾ ਗਠਨ ਆਦਿ ਸ਼ਾਮਲ ਹਨ। ਜੂਨੀਅਰ ਡਾਕਟਰਾਂ ਦਾ ਇਕ ਸਮੂਹ ਧਰਮਤੱਲਾ ਦੇਡੋਰਿਨਾ ਕ੍ਰਾਸਿੰਗ ਵਿੱਚ ਕੰਧ ਘੜੀ ਲੈ ਕੇ ਧਰਨੇ ਤੇ ਬੈਠ ਗਿਆ ਹੈ। ਜ਼ਿਕਰਯੋਗ ਹੈ ਕਿ ਜੂਨੀਅਰ ਡਾਕਟਰ ਪਿਛਲੇ ਮੰਗਲਵਾਰ ਤੋਂ ਹੜਤਾਲ ਤੇ ਸਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਲਗਾਤਾਰ 42 ਦਿਨਾਂ ਤੱਕ ਹੜਤਾਲ ਕੀਤੀ ਸੀ ਤੇ ਸਿਹਤ ਭਵਨ ਦੇ ਸਾਹਮੇ 10 ਦਿਨਾਂ ਤੱਕ ਧਰਨਾ ਦਿੱਤਾ ਸੀ।

Continue Reading

National

ਜੈਪੁਰ-ਦਿੱਲੀ ਹਾਈਵੇਅ ਤੇ ਬੱਸ ਅਤੇ ਟਰਾਲੇ ਦੀ ਟੱਕਰ ਦੌਰਾਨ 3 ਵਿਅਕਤੀਆਂ ਦੀ ਮੌਤ

Published

on

By

 

ਜੈਪੁਰ, 23 ਅਕਤੂਬਰ (ਸ.ਬ.) ਜੈਪੁਰ-ਦਿੱਲੀ ਰਾਸ਼ਟਰੀ ਰਾਜਮਾਰਗ ਤੇ ਬੱਸ ਦੀ ਟਰਾਲੇ ਨਾਲ ਟੱਕਰ ਹੋ ਗਈ। ਬੱਸ ਡਰਾਈਵਰ ਸਮੇਤ ਤਿੰਨ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਨ੍ਹਾਂ ਵਿੱਚ 2 ਔਰਤਾਂ ਵੀ ਸ਼ਾਮਲ ਹਨ। ਬੱਸ ਦੀਆਂ 46 ਸਵਾਰੀਆਂ ਜ਼ਖ਼ਮੀ ਹੋ ਗਈਆਂ ਹਨ। 17 ਜ਼ਖ਼ਮੀਆਂ ਨੂੰ ਗੰਭੀਰ ਹਾਲਤ ਵਿੱਚ ਜੈਪੁਰ ਰੈਫਰ ਕੀਤਾ ਗਿਆ ਹੈ।

ਕਲੈਕਟਰ ਕਲਪਨਾ ਅਗਰਵਾਲ ਨੇ ਦੱਸਿਆ ਕਿ ਬੱਸ ਦੇ ਯਾਤਰੀ ਰਾਧਾਸੁਆਮੀ ਦੇ ਸਤਿਸੰਗ ਵਿਚ ਸ਼ਾਮਲ ਹੋਣ ਲਈ ਅਜਮੇਰ ਤੋਂ ਦਿੱਲੀ ਜਾ ਰਹੇ ਸਨ। ਇਹ ਹਾਦਸਾ ਅੱਜ ਸਵੇਰੇ ਕਰੀਬ 5 ਵਜੇ ਕੋਟਪੁਤਲੀ ਦੇ ਕੰਵਰਪੁਰਾ ਸਟੈਂਡ ਤੇ ਵਾਪਰਿਆ। ਕੋਟਪੁਤਲੀ ਥਾਣੇ ਦੇ ਅਧਿਕਾਰੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਸਲੀਪਰ ਬੱਸ ਅਜਮੇਰ ਤੋਂ ਨੈਸ਼ਨਲ ਹਾਈਵੇ ਤੇ ਰਵਾਨਾ ਹੋ ਕੇ ਦਿੱਲੀ ਵੱਲ ਜਾ ਰਹੀ ਸੀ। ਇਸ ਦੌਰਾਨ ਕੰਵਰਪੁਰਾ ਸਟੈਂਡ ਨੇੜੇ ਅੱਗੇ ਜਾ ਰਹੇ ਟਰਾਲੇ ਨਾਲ ਟਕਰਾ ਗਈ।

ਸਾਰੇ ਜ਼ਖ਼ਮੀਆਂ ਨੂੰ ਸਰਕਾਰੀ ਬੀਡੀਐਮ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ, ਜਿੱਥੋਂ ਗੰਭੀਰ ਜ਼ਖ਼ਮੀ ਸ਼ਰਧਾਲੂਆਂ ਨੂੰ ਜੈਪੁਰ ਰੈਫ਼ਰ ਕਰ ਦਿੱਤਾ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਕਲੈਕਟਰ, ਏਡੀਐਮ, ਐਸਪੀ ਸਮੇਤ ਪੁਲੀਸ-ਪ੍ਰਸ਼ਾਸਨ ਦੇ ਅਧਿਕਾਰੀ ਹਸਪਤਾਲ ਪੁੱਜੇ।

ਥਾਣਾ ਮੁਖੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਡਰਾਈਵਰ ਟਰਾਲੇ ਸਮੇਤ ਫਰਾਰ ਹੋ ਗਿਆ। ਪੁਲੀਸ ਨੇ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕਰ ਦਿੱਤੀ ਹੈ। ਕਲੈਕਟਰ ਕਲਪਨਾ ਅਗਰਵਾਲ ਨੇ ਦੱਸਿਆ ਕਿ ਬੱਸ ਵਿੱਚ ਕੁੱਲ 49 ਲੋਕ ਸਵਾਰ ਸਨ। ਸਾਰੇ ਯਾਤਰੀ ਅਜਮੇਰ ਅਤੇ ਆਸਪਾਸ ਦੇ ਇਲਾਕਿਆਂ ਤੋਂ ਹਨ।

ਅਜਮੇਰ ਤੋਂ ਸਤਿਸੰਗ ਲਈ ਇੱਕੋ ਸਮੇਂ ਚਾਰ ਬੱਸਾਂ ਰਵਾਨਾ ਹੋਈਆਂ ਸਨ। ਇਨ੍ਹਾਂ ਵਿੱਚੋਂ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਮ੍ਰਿਤਕਾਂ ਵਿੱਚ ਮਾਇਆ ਵਾਸੀ ਅਲਵਰ, ਸੁਨੀਤਾ ਸਾਹੂ ਵਾਸੀ ਬੇਵਰ ਅਤੇ ਬੱਸ ਡਰਾਈਵਰ ਵਿਸ਼ਾਲ ਸ਼ਰਮਾ ਵਾਸੀ ਜੈਪੁਰ ਸ਼ਾਮਲ ਹਨ।

 

Continue Reading

National

ਕਾਰ ਅਤੇ ਟਰੱਕ ਦੀ ਟੱਕਰ ਦੌਰਾਨ 5 ਵਿਅਕਤੀਆਂ ਦੀ ਮੌਤ

Published

on

By

 

ਪਲੱਕੜ, 23 ਅਕਤੂਬਰ (ਸ.ਬ.) ਕੇਰਲ ਵਿੱਚ ਪਲੱਕੜ-ਕੋਝੀਕੋਡ ਨੈਸ਼ਨਲ ਹਾਈਵੇਅ ਤੇ ਅਯੱਪੰਕਾਵੂ ਨੇੜੇ ਇਕ ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ ਵਿੱਚ 5 ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਬੀਤੀ ਰਾਤ 11 ਵਜੇ ਵਾਪਰਿਆ। ਦਰਅਸਲ ਪਲੱਕੜ ਵੱਲੋਂ ਆ ਰਹੀ ਕਾਰ ਉਲਟ ਦਿਸ਼ਾ ਤੋਂ ਆ ਰਹੇ ਇਕ ਟਰੱਕ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਕਾਰ ਟਰੱਕ ਵਿਚ ਫਸ ਗਈ। ਪੁਲੀਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਕੇ. ਕੇ. ਵਿਜੇਸ਼, ਰਮੇਸ਼, ਵਿਸ਼ਨੂੰ ਅਤੇ ਮੁਹੰਮਦ ਅਫਸਲ ਵਜੋਂ ਹੋਈ ਹੈ। ਇਕ ਲਾਸ਼ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।

ਪੁਲੀਸ ਮੁਤਾਬਕ ਵਿਜੇਸ਼ ਇਕ ਆਟੋ-ਰਿਕਸ਼ਾ ਚਾਲਕ ਹੈ। ਪੁਲੀਸ ਨੇ ਦੱਸਿਆ ਕਿ ਕਾਰ ਵਿੱਚ ਸਵਾਰ 5 ਲੋਕਾਂ ਵਿੱਚੋਂ 3 ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋ ਹੋਰਾਂ ਨੂੰ ਪਲੱਕੜ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਨੇ ਐਮਰਜੈਂਸੀ ਵਾਰਡ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਲਾਸ਼ਾਂ ਨੂੰ ਪਲੱਕੜ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ। ਪੁਲੀਸ ਨੂੰ ਸ਼ੱਕ ਹੈ ਕਿ ਤੇਜ਼ ਮੀਂਹ ਕਾਰਨ ਕਾਰ ਚਾਲਕ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਅਤੇ ਕਾਰ ਕੋਇੰਬਟੂਰ ਵੱਲ ਆ ਰਹੇ ਇਕ ਟਰੱਕ ਨਾਲ ਟਕਰਾ ਗਈ।

ਪੁਲੀਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਗੱਡੀ ਨੂੰ ਕੱਟ ਕੇ ਲੋਕਾਂ ਨੂੰ ਬਾਹਰ ਕੱਢ ਲਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਹ ਤਾਮਿਲਨਾਡੂ ਦਾ ਰਹਿਣ ਵਾਲਾ ਹੈ। ਇਸ ਹਾਦਸੇ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਨੇ ਪਲੱਕੜ ਵਿਧਾਨ ਸਭਾ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਅੱਜ ਦੁਪਹਿਰ ਤੱਕ ਮੁਲਤਵੀ ਕਰ ਦਿੱਤਾ ਹੈ।

 

Continue Reading

National

ਬੰਬੇ ਹਾਈ ਕੋਰਟ ਵੱਲੋਂ ਛੋਟਾ ਰਾਜਨ ਨੂੰ ਜ਼ਮਾਨਤ

Published

on

By

 

 

ਮੁੰਬਈ, 23 ਅਕਤੂਬਰ (ਸ.ਬ.) ਬੰਬੇ ਹਾਈ ਕੋਰਟ ਨੇ ਅੱਜ ਇੱਥੇ 2001 ਵਿੱਚ ਹੋਟਲ ਮਾਲਕ ਜੈ ਸ਼ੈਟੀ ਦੇ ਕਤਲ ਦੇ ਮਾਮਲੇ ਵਿਚ ਗੈਂਗਸਟਰ ਛੋਟਾ ਰਾਜਨ ਨੂੰ ਦਿੱਤੀ ਗਈ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਅਤੇ ਇਸ ਮਾਮਲੇ ਵਿਚ ਉਸ ਨੂੰ ਜ਼ਮਾਨਤ ਦੇ ਦਿੱਤੀ। ਜਸਟਿਸ ਰੇਵਤੀ ਮੋਹਿਤੇ ਡੇਰੇ ਅਤੇ ਜਸਟਿਸ ਪ੍ਰਿਥਵੀਰਾਜ ਚਵਾਨ ਦੀ ਡਿਵੀਜ਼ਨ ਬੈਂਚ ਨੇ ਰਾਜਨ ਨੂੰ 1 ਲੱਖ ਰੁਪਏ ਦੇ ਜ਼ਮਾਨਤੀ ਬਾਂਡ ਤੇ ਜ਼ਮਾਨਤ ਦੇ ਦਿੱਤੀ। ਹਾਲਾਂਕਿ, ਰਾਜਨ ਇਕ ਹੋਰ ਅਪਰਾਧਿਕ ਮਾਮਲੇ ਵਿਚ ਜੇਲ੍ਹ ਵਿੱਚ ਹੀ ਰਹੇਗਾ। ਇਸ ਸਾਲ ਮਈ ਵਿੱਚ ਵਿਸ਼ੇਸ਼ ਅਦਾਲਤ ਨੇ ਰਾਜਨ ਨੂੰ ਹੋਟਲ ਮਾਲਕ ਦੇ ਕਤਲ ਦਾ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਰਾਜਨ ਨੇ ਸਜ਼ਾ ਖ਼ਿਲਾਫ਼ ਹਾਈਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ। ਉਸ ਨੇ ਸਜ਼ਾ ਮੁਅੱਤਲ ਕਰਨ ਅਤੇ ਅੰਤਰਿਮ ਜ਼ਮਾਨਤ ਦੇਣ ਦੀ ਬੇਨਤੀ ਕੀਤੀ ਸੀ। ਮੱਧ ਮੁੰਬਈ ਦੇ ਗਾਮਦੇਵੀ ਸਥਿਤ ਗੋਲਡਨ ਕਰਾਊਨ ਹੋਟਲ ਦੇ ਮਾਲਕ ਜੈ ਸ਼ੈਟੀ ਦਾ 4 ਮਈ 2001 ਨੂੰ ਹੋਟਲ ਦੀ ਪਹਿਲੀ ਮੰਜ਼ਿਲ ਤੇ ਰਾਜਨ ਗੈਂਗ ਦੇ ਕਥਿਤ ਮੈਂਬਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ੈਟੀ ਨੂੰ ਛੋਟਾ ਰਾਜਨ ਗੈਂਗ ਦੇ ਮੈਂਬਰ ਹੇਮੰਤ ਪੁਜਾਰੀ ਤੋਂ ਫਿਰੌਤੀ ਦੀ ਕਾਲ ਆਈ ਸੀ ਅਤੇ ਪੈਸੇ ਨਾ ਦੇਣ ਕਾਰਨ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਸੀਨੀਅਰ ਕ੍ਰਾਈਮ ਰਿਪੋਰਟਰ ਜੇ ਡੇ ਦੇ ਕਤਲ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਰਾਜਨ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਹੈ।

Continue Reading

Latest News

Trending