Connect with us

Mohali

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਵੱਲੋਂ ਖਰੜ ਅਨਾਜ ਮੰਡੀ ਦਾ ਦੌਰਾ

Published

on

 

ਐਸ ਏ ਐਸ ਨਗਰ, 11 ਅਕਤੂਬਰ (ਸ.ਬ.) ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਆਗੂਆਂ ਵੱਲੋਂ ਖਰੜ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਜਾਇਜਾ ਲਿਆ ਗਿਆ।

ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਮੇਹਰ ਸਿੰਘ ਥੇੜੀ ਨੇ ਦੱਸਿਆ ਕਿ ਇਸ ਦੌਰਾਨ ਦੇਖਿਆ ਗਿਆ ਕਿ ਬਹੁਤ ਸਾਰੀਆਂ ਢੇਰੀਆਂ (ਜਿਹਨਾਂ ਦਾ ਮਾਪਢੰਡ 17 ਫੀਸਦੀ ਵਿੱਚ ਆਉਂਦਾ ਹੈ) ਵੀ ਚੁੱਕੀਆਂ ਨਹੀਂ ਗਈਆਂ। ਉਹਨਾਂ ਕਿਹਾ ਕਿ ਜਿਹੜੇ ਝੋਨੇ ਦੀ ਖਰੀਦ ਹੋ ਚੁੱਕੀ ਹੈ ਉਹ ਬੋਰੀਆਂ ਮੰਡੀ ਦੇ ਸ਼ੈਡਾਂ ਵਿੱਚ ਚਿਣ ਦਿੱਤੀਆਂ ਗਈਆਂ ਹਨ ਜਿਸ ਕਾਰਨ ਮੰਡੀ ਦੀ ਜਗ੍ਹਾ ਬੋਰੀਆਂ ਨਾਲ ਭਰ ਗਈ ਹੈ ਅਤੇ ਕਿਸਾਨਾਂ ਦਾ ਝੋਨਾ ਉਤਾਰਨ ਲਈ ਜਗ੍ਹਾ ਨਹੀਂ ਰਹੀ ਹੈ। ਉਹਨਾਂ ਕਿਹਾ ਕਿ ਮੁਹਾਲੀ ਜਿਲ੍ਹੇ ਦੀਆਂ ਮੰਡੀਆਂ ਲਾਲੜੂ, ਡੇਰਾਬਸੀ ਆਦਿ ਸਮੇਤ ਹੋਰ ਮੰਡੀਆਂ ਵਿੱਚ ਅਜੇ ਤੱਕ ਖਰੀਦ ਸ਼ੁਰੂ ਨਹੀਂ ਹੋਈ।

ਉਹਨਾਂ ਕਿਹਾ ਕਿ ਸਰਕਾਰ ਮੰਡੀਆਂ ਵਿੱਚੋਂ ਖਰੀਦਿਆ ਹੋਇਆ ਝੋਨਾ ਮੰਡੀਆਂ ਵਿੱਚੋਂ ਚੁਕਵਾ ਕੇ ਸ਼ੈਲਰ ਵਾਲਿਆਂ ਜਾਂ ਕਿਸੇ ਹੋਰ ਜਗ੍ਹਾ ਉੱਤੇ ਰੱਖਣ ਦਾ ਪ੍ਰਬੰਧ ਕਰੇ ਤਾਂ ਜੋ ਕਿਸਾਨਾਂ ਨੂੰ ਝੋਨਾ ਉਤਾਰਨ ਦੀ ਜਗ੍ਹਾ ਮਿਲ ਸਕੇ। ਉਹਲਾਂ ਕਿਹਾ ਕਿ ਸਰਕਾਰ ਦੀ ਢਿੱਲ ਕਰਕੇ ਪਹਿਲਾਂ ਹੀ ਝੋਨੇ ਦੀ ਖਰੀਦ ਘੱਟੋ ਘੱਟ 10 ਦਿਨ ਲੇਟ ਹੋ ਗਈ ਹੈ ਅਤੇ ਖੇਤਾਂ ਵਿੱਚ ਖੜ੍ਹਾ ਝੋਨਾ ਪੂਰੀ ਤਰ੍ਹਾਂ ਪੱਕ ਚੁੱਕਾ ਹੈ ਜਿਸ ਕਾਰਨ ਝੋਨਾ ਖੇਤਾਂ ਵਿੱਚ ਝੜ ਰਿਹਾ ਹੈ ਅਤੇ ਕਿਸਾਨਾਂ ਨੂੰ ਕਰੋੜਾਂ ਰੁਪਏ ਦਾ ਘਾਟਾ ਪੈਣਾ ਸ਼ੁਰੂ ਹੋ ਗਿਆ ਹੈ।

ਕਿਸਾਨ ਯੂਨੀਅਨ ਨੇ ਮੰਗ ਕੀਤੀ ਕਿ ਜਿਹੜਾ ਸਰਕਾਰ ਅਤੇ ਸ਼ੈਲਰ ਮਾਲਕਾਂ ਦਾ ਰੇੜਕਾ ਹੈ ਉਸਨੂੰ ਖਤਮ ਕਰਕੇ ਹਰ ਰੋਜ਼ ਪਹਿਲਾਂ ਦੀ ਤਰ੍ਹਾਂ ਮੰਡੀ ਵਿੱਚੋਂ ਝੋਨਾ ਚੁਕਵਾਇਆ ਜਾਵੇ ਤਾਂ ਜੋ ਕਿਸਾਨਾਂ ਦਾ ਨੁਕਸਾਨ ਨਾ ਹੋਵੇ। ਉਹਨਾਂ ਕਿਹਾ ਕਿ ਕਿਸਾਨ ਪਰਾਲੀ ਨੂੰ ਅੱਗ ਖੁਦ ਆਪ ਨਹੀਂ ਲਾਉਣਾ ਚਾਹੁੰਦੇ ਪਰੰਤੂ ਪਿੰਡਾਂ ਵਿੱਚ ਜਿਹੜੇ ਛੋਟੇ ਕਿਸਾਨ ਹਨ ਉਹਨਾਂ ਦੀ ਮਜਬੂਰੀ ਇਹ ਹੈ ਕਿ ਉਸ ਕੋਲ ਟਰੈਕਟਰ ਛੋਟਾ ਹੈ ਸਰਕਾਰ ਵੱਲੋਂ ਦਿੱਤੇ ਜਾਂਦੇ ਮਸ਼ੀਨਰੀ ਤੇ ਮਿਲਦੀ ਸਬਸਿਡੀ ਲੱਖ ਡੇਢ ਰੁਪਏ ਹੈ ਪ੍ਰਰੰਤੂ ਇਸ ਮਸ਼ੀਨਰੀ ਨੂੰ ਚਲਾਉਣ ਲਈ ਵੱਡਾ ਟਰੈਕਟਰ 10 ਤੋਂ 15 ਲੱਖ ਰੁਪਏ ਦਾ ਹੈ ਜਿਹੜਾ ਕਿਸਾਨ ਦੀ ਪਹੁੰਚ ਤੋਂ ਬਾਹਰ ਹੈ।

ਆਗੂਆਂ ਨੇ ਕਿਹਾ ਕਿ ਹੁਣ ਸਰਕਾਰ ਵੱਲੋਂ ਪਰਾਲੀ ਨੂੰ ਅੱਗ ਲਾਉਣ ਤੇ ਜਿਹੜੀ ਸਖਤੀ ਕੀਤੀ ਹੈ ਅਤੇ ਅੱਗ ਲੱਗਣ ਤੇ ਸੰਬੰਧਤ ਪੁਲੀਸ ਅਫਸਰਾਂ ਨੂੰ ਜਿੰਮੇਵਾਰ ਕਰ ਦਿੱਤਾ ਉਸ ਕਾਰਨ ਹੋਰ ਮੁਸ਼ਕਿਲ ਖੜੀ ਹੋ ਜਾਵੇਗੀ ਕਿਉਂਕਿ ਜਦੋਂ ਸਰਕਾਰ ਹੋਂਦ ਵਿੱਚ ਆਈ ਸੀ ਤਾਂ ਖੁਦ ਮੰਨਿਆ ਸੀ ਕਿਸਾਨਾਂ ਨੂੰ ਘੱਟੋ ਘੱਟ 100 ਰੁਪਏ ਕੁਇੰਟਲ ਬੋਨਸ ਦਿੱਤਾ ਜਾਵੇਗਾ ਪਰੰਤੂ ਤਿੰਨ ਸਾਲ ਹੋਣ ਦੇ ਬਾਵਜੂਦ ਸਰਕਾਰ ਪਰਾਲੀ ਫੂਕਣ ਤੋਂ ਰੋਕਣ ਲਈ ਬੋਨਸ ਨਹੀਂ ਦੇ ਸਕੀ।

ਆਗੂਆਂ ਨੇ ਕਿਹਾ ਕਿ ਖੁਦ ਨੂੰ ਕਿਸਾਨ ਹਿਤੈਸ਼ੀ ਦੱਸਦੀ ਸਰਕਾਰ ਨੂੰ ਕਿਸਾਨਾਂ ਲਈ ਡੀ ਏਪੀ ਖਾਦ ਦਾ ਜਲਦੀ ਪ੍ਰਬੰਧ ਕਰਨਾ ਚਾਹੀਦਾ ਹੈ ਕਿਉਂਕਿ ਮੰਡੀ ਵਿੱਚ ਰੁਲਦੇ ਕਿਸਾਨਾਂ ਕੋਲ ਟਾਈਮ ਨਹੀਂ ਹੈ। ਇਸ ਮੌਕੇ ਬਹਾਦਰ ਸਿੰਘ ਨਿਆਮੀਆਂ, ਰਵਿੰਦਰ ਸਿੰਘ ਦੇਹ ਕਲਾਂ, ਹਕੀਕਤ ਸਿੰਘ ਘੜੂੰਆ, ਰਣਜੀਤ ਸਿੰਘ ਬਾਸੀਆਂ, ਸੁਰਮੁੱਖ ਸਿੰਘ ਛੱਜੂਮਾਜਰਾ, ਜੱਸੀ ਸਿੰਘ ਘੜੂੰਆ, ਬਲਜੀਤ ਸਿੰਘ ਰਡਿਆਲਾ, ਉਜਾਗਰ ਸਿੰਘ ਧੜਾਕ, ਸੁੱਚਾ ਸਿੰਘ ਸੁਕਰਲਾਂਪੁਰ ਵੀ ਹਾਜ਼ਰ ਸਨ।

Continue Reading

Mohali

ਪੰਚਾਇਤ ਚੋਣਾਂ ਲਈ ਪੰਜਾਬ ਵਿੱਚ ਜਿਆਦਾਤਰ ਥਾਵਾਂ ਤੇ ਅਮਨ ਅਮਾਨ ਨਾਲ ਪਈਆਂ ਵੋਟਾਂ, ਕੁੱਝ ਥਾਂਵਾਂ ਤੇ ਹੋਈ ਹਿੰਸਾ

Published

on

By

 

 

ਮੁਹਾਲੀ ਜਿਲ੍ਹੇ ਵਿੱਚ 70-75 ਫੀਸਦੀ ਦੇ ਕਰੀਬ ਵੋਟਿੰਗ ਹੋਣ ਦੀ ਸੰਭਾਵਨਾ

ਐਸ ਏ ਐਸ ਨਗਰ, 15 ਅਕਤੂਬਰ (ਸ.ਬ.) ਪੰਚਾਇਤੀ ਚੋਣਾਂ ਦੇ ਤਹਿਤ ਅੱਜ ਪੰਜਾਬ ਵਿੱਚ ਕੁੱਝ ਕੁ ਥਾਵਾਂ ਤੇ ਗੋਲੀਬਾਰੀ ਅਤੇ ਹਿੰਸਾ ਦੀਆਂ ਘਟਨਾਵਾਂ ਨੂੰ ਛੱਡ ਕੇ ਜਿਆਦਾਤਰ ਥਾਵਾਂ ਤੇ ਅਮਨ ਅਮਾਨ ਨਾਲ ਵੋਟਾਂ ਪਈਆਂ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਪਸੰਦੀਦਾ ਉਮੀਦਵਾਰਾਂ ਨੂੰ ਵੋਟਾਂ ਪਾਈਆਂ।

ਵੋਟਾਂ ਪਾਉਣ ਲਈ ਪੋਲਿੰਗ ਬੂਥਾਂ ਤੇ ਸਵੇਰ ਤੋਂ ਹੀ ਲਾਈਨਾਂ ਲਗਣ ਲੱਗ ਗਈਆਂ ਸਨ ਅਤੇ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਵੋਟਿੰਗ ਵੀ ਵੱਧਦੀ ਗਈ। ਬਾਅਦ ਦੁਪਹਿਰ ਦੋ ਵਜੇ ਤੱਕ ਪੰਜਾਬ ਵਿੱਚ 44 ਫੀਸਦੀ ਦੇ ਕਰੀਬ ਵੋਟਾਂ ਪੈ ਚੁੱਕੀਆਂ ਸਨ ਅਤੇ ਪੋਲਿੰਗ ਬੂਥਾਂ ਦੇ ਬਾਹਰ ਵੋਟਰਾਂ ਦੀਆਂ ਲੰਬੀਆ ਕਤਾਰਾਂ ਲੱਗੀਆਂ ਹੋਈਆਂ ਸਨ।

ਮੁਹਾਲੀ ਜਿਲ੍ਹੇ ਵਿੱਚ ਵੋਟਾਂ ਪੈਣ ਦਾ ਕੰਮ ਅੱਜ ਅਮਨ ਅਮਾਨ ਨਾਲ ਮੁਕੰਮਲ ਹੋਇਆ ਅਤੇ ਇਸ ਦੌਰਾਨ ਕੁੱਝ ਕੁ ਥਾਵਾਂ ਤੇ ਵੋਟਿੰਗ ਦੌਰਾਨ ਧਾਧਲੀ ਦੀਆਂ ਸ਼ਿਕਾਇਤਾਂ ਵੀ ਸਾਮ੍ਹਣੇ ਆਈਆਂ। ਜਿਲ੍ਹੇ ਦੇ ਚਾਰ ਬਲਾਕਾਂ ਦੇ ਵੱਖ ਵੱਖ ਪਿੰਡਾਂ ਵਿੱਚ ਸਵੇਰ ਤੋਂ ਹੀ ਲਾਈਨਾਂ ਲੱਗਣੀਆਂ ਆਰੰਭ ਹੋ ਗਈਆਂ ਸਨ ਅਤੇ ਸਵੇਰੇ 10 ਵਜੇ ਤਕ 13 ਫੀਸਦੀ ਪੋਲਿੰਗ ਹੋ ਗਈ ਸੀ। ਇਸ ਦੌਰਾਨ ਮਾਜਰੀ ਬਲਾਕ ਵਿੱਚ 16 ਫੀਸਦੀ, ਖਰੜ ਵਿੱਚ 15 ਫੀਸਦੀ, ਡੇਰਾਬਸੀ ਵਿੱਚ 14.7 ਫੀਸਦੀ ਅਤੇ ਐਸ ਏ ਐਸ ਨਗਰ ਬਲਾਕ ਵਿੱਚ 7 ਫੀਸਦੀ ਵੋਟਾਂ ਪਈਆਂ ਸਨ।

ਦੁਪਹਿਰ 12 ਵਜੇ ਤਕ ਜਿਲ੍ਹੇ ਵਿੱਚ 31.6 ਫੀਸਦੀ ਵੋਟਿੰਗ ਹੋ ਗਈ ਸੀ ਜਿਸ ਦੌਰਾਨ ਮਾਜਰੀ ਵਿੱਚ 38.46 ਫੀਸਦੀ, ਡੇਰਾਬਸੀ ਵਿੱਚ 31.8 ਫੀਸਦੀ, ਖਰੜ ਵਿੱਚ 30 ਫੀਸਦੀ ਅਤੇ ਐਸ ਏ ਐਸ ਨਗਰ ਵਿੱਚ 26.17 ਫੀਸਦੀ ਵੋਟਿੰਗ ਹੋਈ ਸੀ।

ਦੁਪਹਿਰ ਦੋ ਵਜੇ ਤਕ ਮੁਹਾਲੀ ਵਿੱਚ ਵਿੱਚ 50 ਫੀਸਦੀ ਦੇ ਕਰੀਬ ਵੋਟਾਂ ਪੈ ਗਈਆਂ ਸਨ ਅਤੇ ਵੋਟਾਂ ਪੈਣ ਦਾ ਕੰਮ ਮੁਕੰਮਲ ਹੋਣ ਤਕ 70 ਤੋਂ 75 ਫੀਸਦੀ ਤਕ ਵੋਟਿੰਗ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਸੀ।

Continue Reading

Mohali

ਏ.ਡੀ.ਸੀ. ਵੱਲੋਂ ਤਿੰਨ ਇੰਮੀਗ੍ਰੇਸ਼ਨ ਕੰਪਨੀਆਂ ਦੇ ਲਾਇਸੰਸ ਰੱਦ

Published

on

By

 

ਐਸ ਏ ਐਸ ਨਗਰ, 15 ਅਕਤੂਬਰ (ਸ.ਬ.) ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਤਿੰਨ ਇੰਮੀਗ੍ਰੇਸ਼ਨ ਕੰਪਨੀਆਂ ਦੇ ਲਾਇਸੰਸ ਰੱਦ ਕਰ ਦਿੱਤੇ ਗਏ ਹਨ। ਜਿਹਨਾਂ ਕੰਪਨੀਆਂ ਦੇ ਲਾਈਸੰਸ ਰੱਦ ਕੀਤੇ ਗਏ ਹਨ ਉਹਨਾਂ ਵਿੱਚ ਬਾਂਸਲ ਇੰਮੀਗ੍ਰੇਸ਼ਨ ਅਤੇ ਟਰੈਵਲ ਕੰਸਲਟੈਂਟਸ, ਫੇਜ਼-9, ਮੁਹਾਲੀ, ਪ੍ਰੀਮੀਅਰ ਕੰਸਲਟੈਂਟਸ ਪ੍ਰਾਇਵੇਟ ਲਿਮਿ, ਸੈਕਟਰ-75, ਮੁਹਾਲੀ ਅਤੇ ਜੇ.ਪੀ. ਐਜ਼ੂਕੇਸ਼ਨ ਅਤੇ ਇੰਮੀਗ੍ਰੇਸ਼ਨ ਪ੍ਰਾਇਵੇਟ ਲਿਮਿ: ਫੇਜ਼-5 ਦੇ ਨਾਮ ਸ਼ਾਮਿਲ ਹਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਨੇ ਦੱਸਿਆ ਕਿ ਮੈਸਰਜ਼ ਜੇ.ਪੀ. ਐਜ਼ੂਕੇਸ਼ਨ ਅਤੇ ਇੰਮੀਗ੍ਰੇਸ਼ਨ ਪ੍ਰਾਇ: ਲਿਮਿ: ਫਰਮ ਐਸ. ਸੀ. ਐਫ. ਨੰ:37, ਦੂਜੀ ਮੰਜ਼ਿਲ, ਫੇਜ਼-5 ਮੁਹਾਲੀ ਦੇ ਮਾਲਕ ਜਯੌਤੀ ਅਤੇ ਸੁਰਿੰਦਰ ਕੁਮਾਰ ਵਾਸੀ ਪਿੰਡ ਢੱਬਵਾਲਾ ਕਲਾਂ, ਫਿਰੋਜਪੁਰ (ਹਾਲ ਵਾਸੀ ਫੇਜ਼-4, ਮੁਹਾਲੀ) ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਸਦੀ ਮਿਆਦ 23-01-2024 ਨੂੰ ਖਤਮ ਹੋ ਚੁੱਕੀ ਹੈ। ਉਕਤ ਫਰਮ ਵੱਲੋਂ ਆਪਣਾ ਦਫਤਰੀ ਪਤਾ ਐਸ. ਸੀ. ਐਫ. ਨੰ: 02, ਟਾਪ ਫਲੋਰ, ਫੇਜ਼-5 ਮੁਹਾਲੀ ਵਿਖੇ ਤਬਦੀਲ ਕਰਨ ਲਈ ਅਪਲਾਈ ਕੀਤਾ ਗਿਆ ਸੀ ਅਤੇ ਪੁਲੀਸ ਵਿਭਾਗ ਦੀ ਰਿਪੋਰਟ ਨੂੰ ਮੁੱਖ ਰੱਖਦੇ ਹੋਏ ਮਿਤੀ 5.2.2020 ਰਾਹੀਂ ਦਫਤਰੀ ਪਤਾ ਤਬਦੀਲ ਕੀਤਾ ਗਿਆ ਸੀ।

ਉਹਨਾਂ ਦੱਸਿਆ ਕਿ ਪ੍ਰੀਮੀਅਰ ਕੰਸਲਟੈਂਟਸ ਪ੍ਰਾਇ: ਲਿਮਿ: ਪਲਾਟ ਨੰਬਰ ਈ. 328, ਦੂਜੀ ਮੰਜ਼ਿਲ ਫੇਜ਼-8 ਏ, ਸੈਕਟਰ-75, ਮੁਹਾਲੀ, ਦੇ ਮਾਲਕ ਜਗਦੀਪ ਸਿੰਘ ਸੰਧੂ ਅਤੇ ਉਸਦੀ ਪਤਨੀ ਨਵਨੀਤ ਢਿੱਲੋਂ (ਦੋਵੇਂ ਵਾਸੀ ਟੀ. ਡੀ. ਆਈ ਸਿਟੀ, ਸੈਕਟਰ-111, ਮੁਹਾਲੀ) ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਸਦੀ ਮਿਆਦ 30-10-2023 ਨੂੰ ਖਤਮ ਹੋ ਚੁੱਕੀ ਹੈ। ਇਸੇ ਤਰ੍ਹਾਂ ਬਾਂਸਲ ਇੰਮੀਗ੍ਰੇਸ਼ਨ ਅਤੇ ਟਰੈਵਲ ਕੰਸਲਟੈਂਟਸ ਬੂਥ ਨੰ: 120-121, ਬੇਸਮੈਂਟ, ਫੇਜ਼-9, ਮੁਹਾਲੀ, ਮਾਲਕ ਲਵਿਸ਼ ਬਾਂਸਲ ਵਾਸੀ ਫੇਜ਼-10, ਮੁਹਾਲੀ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਸਦੀ ਮਿਆਦ 29-07-2025 ਤੱਕ ਹੈ।

ਉਹਨਾਂ ਦੱਸਿਆ ਕਿ ਉਪ ਮੰਡਲ ਮੈਜਿਸਟ੍ਰੇਟ ਮੁਹਾਲੀ ਅਤੇ ਤਹਿਸੀਲਦਾਰ ਮੁਹਾਲੀ ਦੀ ਰਿਪੋਰਟ ਅਨੁਸਾਰ ਉਕਤ ਕੰਪਨੀਆਂ ਦੇ ਦਫਤਰ ਬੰਦ ਹੋਣ, ਰਿਹਾਇਸ਼ੀ ਪਤੇ ਅਤੇ ਦਫਤਰੀ ਪਤੇ ਦਾ ਰਜਿਸਟਰਡ ਪੱਤਰ ਅਣਡਿਲੀਵਰ ਪ੍ਰਾਪਤ ਹੋਣ, ਮਹੀਨਾਵਾਰ ਰਿਪੋਰਟ ਜਮ੍ਹਾਂ ਨਾ ਕਰਵਾਉਣ, ਲਾਇਸੰਸ ਨਵੀਨ ਨਾ ਕਰਵਾਉਣ, ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ, ਨੋਟਿਸ ਦਾ ਜਵਾਬ ਅਤੇ ਸਪੱਸ਼ਟੀਕਰਨ ਨਾ ਦੇਣ ਤੇ ਇਹਨਾਂ ਕੰਪਨੀਆਂ ਦੇ ਲਾਈਸੰਸ ਰੱਦ ਕਰ ਦਿੱਤੇ ਗਏ ਹਨ।

ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ ਵਿੱਚ ਉਕਤ ਕੰਪਨੀਆਂ ਜਾਂ ਇਹਨਾਂ ਦੇ ਲਾਇਸੰਸੀ ਡਾਇਰੈਕਟਰਜ, ਫਰਮ ਪਾਰਟਨਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ ਕੰਪਨੀ ਦੇ ਡਾਇਰੈਕਟਰ, ਪਾਰਟਨਰ, ਅਤੇ ਲਾਇਸੰਸੀ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਲਈ ਵੀ ਜਿੰਮੇਵਾਰ ਹੋਣਗੇ।

 

Continue Reading

Mohali

ਪੰਥ ਰਤਨ ਭਾਈ ਜਸਬੀਰ ਸਿੰਘ ਖ਼ਾਲਸਾ ਦੀ ਯਾਦ ਵਿੱਚ ਕਰਵਾਏ ਗਏ ਤਿੰਨ ਦਿਨਾਂ ਸਾਲਾਨਾ ਸਮਾਗਮ ਵਿੱਚ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਭਰੀ

Published

on

By

 

ਐਸ ਏ ਐਸ ਨਗਰ, 15 ਅਕਤੂਬਰ (ਸ.ਬ.) ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ, ਸੋਹਾਣਾ ਦੇ ਤਿੰਨ ਦਿਨਾਂ ਸਾਲਾਨਾ ਸਮਾਗਮ ਵਿਚ ਪੰਥ ਰਤਨ ਭਾਈ ਜਸਬੀਰ ਸਿੰਘ ਖ਼ਾਲਸਾ ਦੀ ਯਾਦ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਦੇ ਸੰਸਥਾਪਕ ਭਾਈ ਜਸਵੀਰ ਸਿੰਘ ਖੰਨੇ ਵਾਲਿਆਂ ਦੀ ਯਾਦ ਵਿਚ ਹਰ ਸਾਲ ਕਰਵਾਏ ਜਾਂਦੇ ਇਸ ਧਾਰਮਿਕ ਸਮਾਗਮ ਦੌਰਾਨ ਸ਼ਾਮ ਪੰਜੇ ਵਜੇ ਸ਼ੁਰੂ ਹੋ ਕੇ ਰਾਤ ਗਿਆਰਾਂ ਵਜੇ ਤਕ ਸਮਾਗਮ ਕਰਵਾਏ ਗਏ ਜਿਸ ਦੌਰਾਨ ਪੰਥ ਦੇ ਪ੍ਰਸਿੱਧ ਰਾਗੀ ਅਤੇ ਢਾਡੀਆਂ ਤੋਂ ਇਲਾਵਾ ਕਥਾ ਵਾਚਕਾਂ ਨੇ ਸੰਗਤਾਂ ਨੂੰ ਪਵਿੱਤਰ ਗੁਰਬਾਣੀ ਨਾਲ ਜੋੜਿਆ।

ਇਸ ਦੌਰਾਨ ਤਿੰਨੇ ਦਿਨ ਸਮੂਹ ਸੰਗਤ ਨੂੰ ਗੁਰੂ ਦੀ ਬਾਣੀ ਨਾਲ ਜੋੜਦੇ ਹੋਏ ਭੈਣ ਰਵਿੰਦਰ ਕੌਰ ਵੱਲੋਂ ਗੁਰਬਾਣੀ ਸਿਮਰਨ ਕੀਤਾ ਗਿਆ ਜਦੋਂਕਿ ਅਖੀਰਲੇ ਦਿਨ ਦੇ ਦੀਵਾਨ ਵਿਚ ਭਾਈ ਦਵਿੰਦਰ ਸਿੰਘ ਖ਼ਾਲਸਾ ਖੰਨਾ ਵਾਲੇ, ਭਾਈ ਗੁਰਭੇਜ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਪ੍ਰਦੀਪ ਸਿੰਘ, ਭਾਈ ਸਰਬਜੀਤ ਸਿੰਘ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਟਰੱਸਟ ਦੇ ਟਰੱਸਟੀ ਗੁਰਮੀਤ ਸਿੰਘ ਨੇ ਦੱਸਿਆਂ ਮਾਨਵਤਾ ਦੀ ਸੇਵਾ ਲਈ ਜੋ ਕਾਰਜ ਭਾਈ ਜਸਵੀਰ ਸਿੰਘ ਖੰਨੇ ਵਾਲਿਆਂ ਨੇ ਆਰੰਭ ਕੀਤਾ ਸੀ ਉਸ ਤੇ ਚਲਦੇ ਹੋਏ ਸੋਹਾਣਾ ਹਸਪਤਾਲ ਵੱਡੇ ਪੱਧਰ ਤੇ ਲੋਕਾਂ ਦੀ ਸੇਵਾ ਕਰ ਰਿਹਾ ਹੈ। ਉਨ੍ਹਾਂ ਦੱਸਿਆਂ ਕਿ ਭਾਈ ਜਸਬੀਰ ਸਿੰਘ ਖ਼ਾਲਸਾ ਦੀ ਯਾਦ ਵਿਚ ਲੋੜਵੰਦਾਂ ਲਈ ਫ਼ਰੀ ਮੈਮੋਗਰਾਫੀ ਅਤੇ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ। ਸਮਾਗਮ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

 

Continue Reading

Latest News

Trending