Connect with us

Mohali

ਰਾਜ ਪੱਧਰੀ ਸਕੂਲ ਖੇਡਾਂ ਦੌਰਾਨ ਬੈਡਮਿੰਟਨ ਦੇ 17 ਤੇ 19 ਸਾਲ ਵਰਗ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੀ ਝੰਡੀ

Published

on

 

ਲੜਕਿਆਂ ਦੀ ਨੈਸ਼ਨਲ ਸਟਾਈਲ ਕਬੱਡੀ ਵਿੱਚ ਸੰਗਰੂਰ ਦੀ ਟੀਮ ਬਣੀ ਚੈਂਪੀਅਨ

ਐਸ ਏ ਐਸ ਨਗਰ,11 ਅਕਤੂਬਰ (ਸ.ਬ.) ਸਕੂਲ ਸਿੱਖਿਆ ਵਿਭਾਗ ਵਲੋਂ ਇੱਥੇ ਕਰਵਾਈਆਂ ਜਾ ਰਹੀਆਂ 68 ਵੀਆਂ ਰਾਜ ਪੱਧਰੀ ਸਕੂਲਾਂ ਖੇਡਾਂ ਦੇ 17 ਸਾਲ ਵਰਗ ਦੇ ਕਬੱਡੀ ਅਤੇ 17 ਤੇ 19 ਸਾਲ ਵਰਗ ਦੇ ਬੈਡਮਿੰਟਨ ਮੁਕਾਬਲੇ ਸੈਕਟਰ 78 ਦੇ ਬਹੁਮੰਤਵੀ ਖੇਡ ਕੰਪਲੈਕਸ ਵਿੱਚ ਮੁਕੰਮਲ ਹੋਏ। ਇਹਨਾਂ ਪੰਜ ਰੋਜ਼ਾ ਮੁਕਾਬਲਿਆਂ ਵਿੱਚ ਪੰਜਾਬ ਭਰ ਦੇ ਸਮੂਹ ਜ਼ਿਲ੍ਹਿਆਂ ਤੋਂ ਆਏ 700 ਤੋਂ ਵੀ ਵਧੇਰੇ ਖਿਡਾਰੀਆਂ ਨੇ ਭਾਗ ਲਿਆ। ਇਨਾਮ ਵੰਡ ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਗਿੰਨੀ ਦੁੱਗਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਪ੍ਰਧਾਨਗੀ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਗਰੇਜ਼ ਸਿੰਘ ਨੇ ਕੀਤੀ।

ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਨੇ ਦੱਸਿਆ ਕਿ ਇਨ੍ਹਾਂ ਪੰਜ ਰੋਜ਼ਾ ਰਾਜ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਲੜਕਿਆਂ ਦੇ ਬੈਡਮਿੰਟਨ ਦੇ 17 ਸਾਲ ਵਰਗ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਨੇ ਫਾਈਨਲ ਵਿੱਚ ਜਲੰਧਰ ਨੂੰ ਹਰਾ ਕੇ ਪਹਿਲਾ ਸਥਾਨ ਆਪਣੇ ਨਾਂ ਕੀਤਾ। ਇਸ ਵਰਗ ਵਿੱਚ ਜਲੰਧਰ ਉੱਪ ਜੇਤੂ ਬਣੀ ਜਦਕਿ ਤੀਜਾ ਸਥਾਨ ਫਾਜ਼ਿਲਕਾ ਦੇ ਹਿੱਸੇ ਆਇਆ। ਬੈਡਮਿੰਟਨ ਦੇ ਲੜਕਿਆਂ ਦੇ 19 ਸਾਲ ਵਰਗ ਵਿੱਚ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਚੈਂਪੀਅਨ ਬਣੀ ਜਦਕਿ ਕਪੂਰਥਲਾ ਦੂਜੇ ਅਤੇ ਸੰਗਰੂਰ ਦੀ ਟੀਮ ਤੀਜੇ ਸਥਾਨ ਤੇ ਰਹੀ।

ਇਸੇ ਦੌਰਾਨ ਅੱਜ ਹੋਏ 17 ਸਾਲ ਵਰਗ ਦੇ ਲੜਕਿਆਂ ਦੇ ਨੈਸ਼ਨਲ ਸਟਾਈਲ ਕਬੱਡੀ ਮੁਕਾਬਲਿਆਂ ਦਾ ਫਾਈਨਲ ਮੈਚ ਸੰਗਰੂਰ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਫਸਵੇਂ ਮੈਚ ਵਿੱਚ ਸੰਗਰੂਰ ਦੀ ਟੀਮ ਨੇ ਵਧੀਆ ਖੇਡ ਦਾ ਮੁਜ਼ਾਹਰਾ ਕਰਦਿਆਂ ਪਹਿਲਾਂ ਸਥਾਨ ਹਾਸਲ ਕੀਤਾ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਉੱਪ ਜੇਤੂ ਰਹੀ ਜਦਕਿ ਸ੍ਰੀ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ ਤੀਜਾ ਸਥਾਨ ਮਿਲਿਆ।

ਡਾ. ਇੰਦੂ ਬਾਲਾ ਨੇ ਦੱਸਿਆ ਕਿ ਰਾਜ ਪੱਧਰੀ ਖੇਡਾਂ ਵਿੱਚ ਜਿੱਤ ਹਾਸਲ ਕਰਨ ਵਾਲੀਆਂ ਟੀਮਾਂ ਕੌਮੀ ਖੇਡਾਂ ਵਿੱਚ ਪੰਜਾਬ ਸੂਬੇ ਦੀ ਪ੍ਰਤੀਨਿਧਤਾ ਕਰਨਗੀਆਂ। ਇਸ ਮੌਕੇ ਬੈਡਮਿੰਟਨ ਦੇ ਕਨਵੀਨਰ ਰੁਪਿੰਦਰ ਕੌਰ ਝੰਜੇੜੀ, ਨਰੇਸ਼ ਕੁੰਡੂ, ਤਰਿੰਦਰ ਸੰਧੂ, ਕੰਚਨ ਠਾਕੁਰ, ਹਰਪ੍ਰੀਤ ਸਿੰਘ ਹੁਸ਼ਿਆਰਪੁਰ, ਪਰਮਵੀਰ ਕੌਰ, ਕਬੱਡੀ ਦੇ ਕਨਵੀਨਰ ਸੁਖਵਿੰਦਰ ਸਿੰਘ ਸੈਦਪੁਰ ਤੇ ਹਰਪ੍ਰੀਤ ਸਿੰਘ ਹੁਸ਼ਿਆਰਪੁਰ, ਮੁੱਖ ਅਧਿਆਪਕ ਸੰਜੀਵ ਕੁਮਾਰ, ਭੁਪਿੰਦਰ ਸਿੰਘ ਗੀਗੇਮਾਜਰਾ, ਅਮਨਪ੍ਰੀਤ ਕੌਰ ਗਿੱਲ, ਹਰਵਿੰਦਰ ਸਿੰਘ ਮੀਆਂਪੁਰ ਚੰਗਰ, ਅੰਕੁਰ ਖਰਵੰਦਾ, ਕੁਲਦੀਪ ਸਿੰਘ, ਅਨੂ ਓਬਰਾਏ, ਸਤਨਾਮ ਸਿੰਘ, ਪਰਮਵੀਰ ਕੌਰ, ਵਰਿੰਦਰ ਸਿੰਘ, ਭਵਦੀਪ ਸਿੰਘ, ਅਧਿਆਤਮ ਪ੍ਰਕਾਸ਼ ਤਿਊੜ ਤੇ ਹੋਰ ਵੀ ਹਾਜ਼ਰ ਸਨ।

Continue Reading

Mohali

ਮੁਹਾਲੀ ਪੁਲੀਸ ਵੱਲੋਂ ਲੋਕਾਂ ਨਾਲ ਠੱਗੀਆਂ ਮਾਰਨ ਵਾਲਾ ਟ੍ਰੈਵਲ ਏਜੰਟ ਕਾਬੂ

Published

on

By

 

ਫੇਜ਼ 5 ਵਿੱਚ ਬਿਨਾ ਲਾਈਸੰਸ ਤੋਂ ਚੱਲ ਰਿਹਾ ਸੀ ਇਮੀਗੇ੍ਰਸ਼ਨ ਸਲਾਹਕਾਰ ਦਾ ਦਫਤਰ

ਐਸ ਏ ਐਸ ਨਗਰ, 23 ਨਵੰਬਰ (ਸ.ਬ.) ਮੁਹਾਲੀ ਪੁਲੀਸ ਨੇ ਭੋਲੇ ਭਾਲੇ ਲੋਕਾਂ ਨੂੰ ਬੇਵਕੂਫ ਬਣਾ ਕੇ ਵਿਦੇਸ਼ਾਂ ਵਿੱਚ ਭੇਜਣ ਦਾ ਸੁਪਨਾ ਦਿਖਾ ਕੇ ਠੱਗੀ ਮਾਰਨ ਵਾਲੇ ਇਮੀਗਰੇਸ਼ਨ ਮਾਲਕ ਨੂੰ ਗ੍ਰਿਫਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਫੇਜ਼ ਇੱਕ ਦੇ ਠਾਣੇ ਦੇ ਐਸਐਚ ਓ ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਐਸ ਸੀ ਐਫ ਇੱਕ ਪਹਿਲੀ ਮੰਜ਼ਿਲ, ਫੇਜ਼-5 ਵਿਖੇ ਵੀਜ਼ਾ ਟੂਰ ਇਮੀਗ੍ਰੇਸ਼ਨ ਕੰਸਲਟੈਂਟੀ ਤੇ ਨਾਮ ਤੇ ਦਫਤਰ ਖੁੱਲਿਆ ਹੋਇਆ ਹੈ ਜਿਸਦਾ ਮਾਲਕ ਜਸਵਿੰਦਰ ਸਿੰਘ ਵਾਸੀ ਭਿੱਖੀ ਜਿਲ੍ਹਾ ਮਾਨਸਾ ਹੈ। ਪੁਲੀਸ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਵਿਅਕਤੀ ਕੋਲ ਇਮੀਗਰੇਸ਼ਨ ਦਾ ਦਫਤਰ ਚਲਾਉਣ ਲਈ ਕੋਈ ਲਾਈਸੈਂਸ ਨਹੀਂ ਹੈ ਅਤੇ ਉਸ ਵਲੋਂ ਆਪਣਾ ਕੰਮ ਚਲਾਉਣ ਲਈ ਪੰਜ ਛੇ ਲੜਕੀਆਂ ਰੱਖੀਆਂ ਹੋਈਆਂ ਹਨ ਜੋ ਕਿਸੇ ਨਾ ਕਿਸੇ ਤਰੀਕੇ ਆਮ ਲੋਕਾਂ ਦੇ ਮੋਬਾਈਲ ਫੋਨ ਨੰਬਰ ਹਾਸਿਲ ਕਰਕੇ ਉਹਨਾਂ ਨੂੰ ਆਪਣੇ ਦਫਤਰਾਂ ਦੇ ਨੰਬਰਾਂ ਤੋਂ ਫੋਨ ਕਰਦੀਆਂ ਸਨ ਅਤੇ ਭੋਲੇ ਭਾਲੇ ਲੋਕਾਂ ਨੂੰ ਬਾਹਰਲੇ ਦੇਸ਼ ਭੇਜਣ ਅਤੇ ਕਈ ਮੁਲਕਾਂ ਦੀ ਸੈਰ ਕਰਾਉਣ ਦਾ ਲਾਲਚ ਦੇ ਕੇ ਉਹਨਾਂ ਪਾਸੋਂ ਮੋਟੀ ਰਕਮ ਵਸੂਲ ਕਰਦੇ ਹਨ। ਇਹਨਾਂ ਵੱਲੋਂ ਬਿਨਾਂ ਕਿਸੇ ਅਧਿਕਾਰ ਦੇ ਆਮ ਲੋਕਾਂ ਦੇ ਪਾਸਪੋਰਟ ਵੀ ਲੈ ਕੇ ਰੱਖੇ ਹੋਏ ਹਨ ਜਦਕਿ ਉਸ ਪਾਸ ਅਜਿਹਾ ਕੋਈ ਅਧਿਕਾਰ ਨਹੀਂ ਹੈ।

ਉਹਨਾਂ ਦੱਸਿਆ ਕਿ ਜਾਣਕਾਰੀ ਹਾਸਿਲ ਹੋਣ ਤੇ ਪੁਲੀਸ ਨੇ ਉਕਤ ਦਫਤਰ ਵਿੱਚ ਛਾਪੇਮਾਰੀ ਕਰਕੇ ਇਸ ਕੰਪਨੀ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸਦੇ ਖਿਲਾਫ ਲੋਕਾਂ ਨਾਲ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸਦਾ ਰਿਮਾਂਡ ਲਿਆ ਜਾਵੇਗਾ ਅਤੇ ਇਸਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਕਿੰਨੀ ਦੇਰ ਤੋਂ ਠੱਗੀ ਦਾ ਅੱਡਾ ਚਲਾ ਰਿਹਾ ਸੀ ਅਤੇ ਹੁਣ ਤੱਕ ਕਿੰਨੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਚੁੱਕਿਆ ਹੈ। ਪੁਲੀਸ ਇਹ ਵੀ ਪਤਾ ਲਗਾਏਗੀ ਕਿ ਇਸ ਤੋਂ ਪਹਿਲਾਂ ਉਸ ਦੇ ਹੋਰ ਕਿੰਨੇ ਦਫਤਰ ਚੱਲ ਰਹੇ ਹਨ ਜਾਂ ਇਸ ਤੋਂ ਪਹਿਲਾਂ ਹੋਰ ਕਿਹੜੇ ਸ਼ਹਿਰਾਂ ਵਿੱਚ ਇਹ ਠੱਗੀ ਮਾਰ ਕੇ ਮੁਹਾਲੀ ਵਿੱਚ ਆ ਕੇ ਦਫਤਰ ਖੋਲ੍ਹਿਆ ਹੈ।

 

Continue Reading

Mohali

ਨਗਰ ਨਿਗਮ ਦੀ ਟੀਮ ਨੇ ਸੋਹਾਣਾ ਵਿਖੇ ਮੁੱਖ ਸੜਕ ਦੇ ਕਿਨਾਰੇ ਦੁਕਾਨਦਾਰਾਂ ਦੇ ਨਾਜਾਇਜ਼ ਕਬਜ਼ੇ ਚੁਕਵਾਏ

Published

on

By

 

ਐਸ ਏ ਐਸ ਨਗਰ, 23 ਨਵੰਬਰ (ਸ.ਬ.) ਨਗਰ ਨਿਗਮ ਐਸ ਏ ਐਸ ਨਗਰ ਦੇ ਨਾਜਾਇਜ਼ ਕਬਜ਼ੇ ਹਟਾਉਣ ਵਾਲੀ ਟੀਮ ਵਲੋਂ ਸੁਪਰਡੈਂਟ ਅਨਿਲ ਕੁਮਾਰ ਦੀ ਅਗਵਾਈ ਹੇਠ ਸੋਹਾਣਾ ਵਿੱਚ ਦੁਕਾਨਦਾਰਾਂ ਵਲੋਂ ਮੁੱਖ ਸੜਕ ਦੇ ਕਿਨਾਰੇ ਕੀਤੇ ਗਏ ਨਾਜਾਇਜ਼ ਕਬਜ਼ੇ ਚੁਕਵਾ ਦਿੱਤੇ। ਇਸ ਮੌਕੇ ਨਗਰ ਨਿਗਮ ਦੇ ਕੌਂਸਲਰਸz. ਹਰਜੀਤ ਸਿੰਘ ਭੋਲੂ ਅਤੇ ਸਿੰਘ ਸ਼ਹੀਦਾਂ ਮਾਰਕੀਟ ਕਮੇਟੀ ਦੇ ਅਹੁਦੇਦਾਰਾਂ ਵਲੋਂ ਨਿਗਮ ਦੀ ਟੀਮ ਦਾ ਸਾਥ ਦਿੱਤਾ ਗਿਆ ਅਤੇ ਨਾਲ ਲੱਗ ਕੇ ਕਬਜ਼ੇ ਦੂਰ ਕਰਵਾਏ ਗਏ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕੌਂਸਲਰ ਸz. ਹਰਜੀਤ ਸਿੰਘ ਭੋਲੂ ਨੇ ਦੱਸਿਆ ਕਿ ਮਾਰਕੀਟ ਦੇ ਕੁੱਝ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੇ ਸਾਮ੍ਹਣੇ ਸੜਕ ਦੀ ਥਾਂ ਵਿੱਚ 15-15 ਫੁੱਟ ਤਕ ਕਬਜ਼ੇ ਕਰਕੇ ਸ਼ੈਡ ਪਾ ਦਿੱਤੇ ਗਏ ਸਨ ਅਤੇ ਉਸਤੋਂ ਵੀ ਅੱਗੇ ਤਕ ਸਾਮਾਨ ਖਿਲਾਰ ਕੇ ਰੱਖਿਆ ਜਾਂਦਾ ਹੈ। ਉਹਨਾਂ ਕਿਹਾ ਕਿ ਇੱਕ ਦੁਕਾਨਦਾਰ ਵਲੋਂ ਤਾਂ ਸੜਕ ਦੀ ਥਾਂ ਤੋਂ ਹੀ ਪੌੜੀਆਂ ਬਣਾ ਦਿੱਤੀਆਂ ਗਈਆਂ ਹਨ।

ਉਹਨਾਂ ਕਿਹਾ ਕਿ ਇਹਨਾਂ ਕਬਜ਼ਿਆਂ ਕਾਰਨ ਇੱਥੇ ਆਵਾਜਾਈ ਦੀ ਗੰਭੀਰ ਸਮੱਸਿਆ ਆਉਂਦੀ ਹੈ ਅਤੇ ਅਕਸਰ ਜਾਮ ਲੱਗਣ ਦੀ ਨੌਬਤ ਹੋ ਜਾਂਦੀ ਹੈ। ਮਾਰਕੀਟ ਕਮੇਟੀ ਦੇ ਅਹੁਦੇਦਾਰਾਂ ਵਲੋਂ ਵੀ ਇਹਨਾਂ ਕਬਜ਼ਿਆਂ ਦਾ ਵਿਰੋਧ ਕੀਤਾ ਗਿਆ ਸੀ ਪਰੰਤੂ ਅੜੀਅਲ ਦੁਕਾਨਦਾਰ ਕਿਸੇ ਦੀ ਨਹੀਂ ਸੁਣਦੇ ਸਨ ਜਿਸਤੇ ਨਗਰ ਨਿਗਮ ਦੀ ਟੀਮ ਬੁਲਾ ਕੇ ਇਹ ਕਬਜ਼ੇ ਦੂਰ ਕਰਵਾਏ ਗਏ ਹਨ। ਇਸ ਮੌਕੇ ਉਹਨਾਂ ਦੇ ਨਾਲ ਮਾਰਕੀਟ ਕਮੇਟੀ ਦੇ ਪ੍ਰਧਾਨ ਸ੍ਰੀ ਜਸ਼ਨ ਅਤੇ ਹੋਰ ਅਹੁਦੇਦਾਰ ਅਤੇ ਮੈਂਬਰ ਹਾਜਿਰ ਸਨ।

 

Continue Reading

Mohali

ਫੇਜ਼ 4 ਦੇ ਗੁਰੂਦੁਆਾਰਾ ਸਾਹਿਬ ਵਿੱਚ ਚਲ ਰਹੇ ਆਨੰਦਕਾਰਜਾਂ ਦੌਰਾਨ ਲਾੜੀ ਦੀ ਮਾਂ ਦਾ ਬੈਗ ਚੁੱਕ ਕੇ ਭੱਜਦਾ ਬੱਚਾ ਸੇਵਾਦਾਰ ਵੱਲੋਂ ਕਾਬੂ

Published

on

By

 

ਐਸ ਏ ਐਸ ਨਗਰ, 23 ਨਵੰਬਰ (ਸ.ਬ.) ਸ਼ਹਿਰ ਵਿੱਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਕਿਤੇ ਵੀ ਵਾਰਦਾਤ ਨੂੰ ਅੰਜਾਮ ਦੇਣ ਦੀ ਹਿੰਮਤ ਕਰ ਲੈਂਦੇ ਹਨ। ਸਥਾਨਕ ਫੇਜ਼ 4 ਦੇ ਗੁਰੂਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਵਿੱਚ ਅੱਜ ਇੱਕ ਵਿਆਹ ਸੰਬੰਧੀ ਚਲ ਰਹੇ ਆਨੰਦ ਕਾਰਜਾਂ ਦੌਰਾਨ ਇੱਕ 12-13 ਸਾਲ ਦਾ ਬੱਚਾ ਲਾੜੀ ਦੀ ਮਾਂ ਦਾ ਬੈਗ (ਜਿਸ ਵਿੱਚ ਨਕਦੀ ਅਤੇ ਗਹਿਣੇ ਸਨ) ਲੈ ਕੇ ਭੱਜ ਗਿਆ। ਹਾਲਾਂਕਿ ਲਾੜੀ ਦੀ ਮਾਂ ਵਲੋਂ ਰੌਲਾ ਪਾਉਣ ਤੇ ਗੁਰੂਦੁਆਰਾ ਸਾਹਿਬ ਦੇ ਸੇਵਾਦਾਰ ਨੇ ਬਾਹਰ ਜਾ ਰਹੇ ਇਸ ਬੱਚੇ ਨੂੰ ਕਾਬੂ ਕਰ ਲਿਆ ਅਤੇ ਇਸ ਵਾਰਦਾਤ ਦੌਰਾਨ ਕਿਸੇ ਨੁਕਸਾਨ ਤੋਂ ਬਚਾਓ ਹੋ ਗਿਆ। ਇਸ ਬੱਚੇ ਨੂੰ ਬਾਅਦ ਵਿੱਚ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ।

ਫੇਜ਼- 4 ਦੇ ਸਾਬਕਾ ਕੌਂਸਲਰ ਸz. ਗੁਰਮੁਖ ਸਿੰਘ ਸੋਹਲ ਨੇ ਦੱਸਿਆ ਕਿ ਅੱਜ ਗੁਰੂਦੁਆਰਾ ਸਾਹਿਬ ਵਿਖੇ ਫੇਜ਼ 4 ਦੇ ਇੱਕ ਪਰਿਵਾਰ ਦੀ ਲੜਕੀ ਦੇ ਆਨੰਦ ਕਾਰਜ ਹੋ ਰਹੇ ਸਨ ਜਿਸ ਦੌਰਾਨ ਇੱਕ ਬੱਚਾ ਕੋਟ ਪੈਂਟ ਪਾ ਕੇ ਅਤੇ ਪੂਰੀ ਤਰ੍ਹਾਂ ਤਿਆਰ ਹੋ ਕੇ ਉੱਥੇ ਪਹੁੰਚਿਆ ਸੀ। ਉਹਨਾਂ ਦੱਸਿਆ ਕਿ ਆਨੰਦ ਕਾਰਜ ਦੌਰਾਨ ਜਦੋਂ ਲਾੜੀ ਦੀ ਮਾਂ ਪੱਲਾ ਫੜਾਉਣ ਲਈ ਜੋੜੇ ਕੋਲ ਗਈ ਤਾਂ ਉਸਨੇ ਆਪਣਾ ਪਰਸ ਉੱਥੇੇ ਹੀ ਰੱਖ ਦਿੱਤਾ ਜਿਸਨੂੰ ਇਸ ਬੱਚੇ ਨੇ ਚੁੱਕ ਲਿਆ ਅਤੇ ਬਾਹਰ ਵੱਲ ਚਲਾ ਗਿਆ। ਪੱਲਾ ਫੜਾਉਣ ਤੋਂ ਬਾਅਦ ਜਦੋਂ ਕੁੜੀ ਦੀ ਮਾਂ ਨੇ ਵੇਖਿਆ ਕਿ ਉਸਦਾ ਪਰਸ ਗਾਇਬ ਹੈ ਤਾਂ ਉਹ ਬਾਹਰ ਨੂੰ ਭੱਜੀ ਅਤੇ ਉਸ ਬੱਚੇ ਦੇ ਹੱਥ ਵਿੱਚ ਪਰਸ ਦੇਖ ਕੇ ਸੇਵਾਦਾਰ ਨੂੰ ਉਸਨੂੰ ਰੋਕਣ ਲਈ ਕਿਹਾ। ਉਹਨਾਂ ਦੱਸਿਆ ਕਿ ਉਦੋਂ ਤੱਕ ਬੱਚਾ ਗੇਟ ਤਕ ਪਹੁੰਚ ਗਿਆ ਸੀ ਅਤੇ ਸੇਵਾਦਾਰ ਵਲੋਂ ਡੰਡਾ ਅੜਾ ਕੇ ਰਾਹ ਰੋਕਣ ਤੇ ਉਹ ਪਰਸ ਸੁੱਟ ਕੇ ਭੱਜ ਗਿਆ ਜਿਸਨੂੰ ਕਾਬੂ ਕਰ ਲਿਆ ਗਿਆ ਅਤੇ ਫਿਰ ਪੀ ਸੀ ਆਰ ਬੁਲਾ ਕੇ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ।

ਉਹਨਾਂ ਕਿਹਾ ਕਿ ਇਸ ਵਾਰਦਾਤ ਵਿੱਚ ਭਾਵੇਂ ਕਿਸੇ ਨੁਕਸਾਨ ਤੋਂ ਬਚਾਓ ਹੋ ਗਿਆ ਹੈ ਪਰੰਤੂ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪੂਰੀ ਤਰ੍ਹਾਂ ਚੇਤੰਨ ਰਹਿਣ ਅਤੇ ਅਜਿਹੇ ਸਮਾਗਮ ਮੌਕੇ ਕੀਮਤੀ ਸਾਮਾਨ ਦਾ ਪੂਰੀ ਤਰ੍ਹਾਂ ਧਿਆਨ ਰੱਖਣ ਤਾਂ ਜੋ ਅਜਿਹੀ ਕਿਸੇ ਵਾਰਦਾਤ ਤੋਂ ਬਚਿਆ ਜਾ ਸਕੇ।

Continue Reading

Latest News

Trending