Connect with us

Mohali

ਸਫਾਈ ਕਰਮਚਾਰੀਆਂ ਵੱਲੋਂ ਨਿਗਮ ਨੂੰ ਅਲਟੀਮੇਟਮ

Published

on

 

ਕੂੜੇ ਦਾ ਨਿਪਟਾਰਾ ਕਰਕੇ ਸਮੂਹ ਆਰ. ਐਮ. ਸੀ. ਪੁਆਇੰਟ ਖਾਲੀ ਨਾ ਕਰਵਾਏ ਗਏ ਤਾਂ ਨਿਗਮ ਦਫਤਰ ਦੇ ਬਾਹਰ ਕੂੜਾ ਸੁੱਟ ਕੇ ਕੀਤਾ ਜਾਵੇਗਾ ਘਿਰਾਓ

ਐਸ ਏ ਐਸ ਨਗਰ, 11 ਅਕਤੂਬਰ (ਸ.ਬ.) ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਆਗੂਆਂ ਨੇ ਨਗਰ ਨਿਗਮ ਨੂੰ ਸ਼ਹਿਰ ਦੇ ਕੂੜੇ ਦਾ ਤੁਰੰਤ ਨਿਪਟਾਰਾ ਕਰਨ ਲਈ ਅਲਟੀਮੇਟਮ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਨਿਗਮ ਵਲੋਂ ਕੂੜੇ ਦਾ ਨਿਪਟਾਰਾ ਕਰਕੇ ਸਮੂਹ ਆਰ. ਐਮ. ਸੀ.ਪੁਆਇੰਟ ਖਾਲੀ ਨਾ ਕਰਵਾਏ ਗਏ ਤਾਂ ਨਿਗਮ ਦਫਤਰ ਦੇ ਬਾਹਰ ਕੂੜਾ ਸੁੱਟ ਕੇ ਘਿਰਾਓ ਕੀਤਾ ਜਾਵੇਗਾ।

ਫੈਡਰੇਸ਼ਨ ਦੇ ਪ੍ਰਧਾਨ ਰਾਜਨ ਚਾਵਰੀਆਂ ਦੀ ਪ੍ਰਧਾਨਗੀ ਹੇਠ ਆਗੂਆਂ ਦੀ ਮਿਉਂਸਪਲ ਭਵਨ ਸੈਕਟਰ 68 ਵਿਖੇ ਹੋਈ ਮੀਟਿੰਗ ਦੌਰਾਨ ਸ਼ਹਿਰ ਦੇ ਕੂੜੇ ਦੀ ਸੱਮਸਿਆ ਨੂੰ ਲੈ ਕੇ ਕੇ ਵਿਚਾਰ ਕੀਤਾ ਗਿਆ। ਮੀਟਿੰਗ ਉਪਰੰਤ ਬਿਆਨ ਜਾਰੀ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਲੱਗਭਗ 23 ਜ਼ਿਲਿਆਂ ਵਿੱਚ ਕੇਵਲ ਮੁਹਾਲੀ ਦਾ ਹੀ ਡੰਪਿੰਗ ਗਰਾਊਂਡ ਬੰਦ ਕੀਤਾ ਗਿਆ ਹੈ ਅਤੇ ਪੰਜਾਬ ਦੇ ਬਾਕੀ ਸ਼ਹਿਰਾਂ ਵਿੱਚ ਡੰਪਿੰਗ ਗਰਾਊਂਡ ਖੁੱਲੇ ਹਨ। ਆਗੂਆਂ ਨੇ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਹੁਕਮ ਸਮੁੱਚੇ ਪੰਜਾਬ ਵਿੱਚ ਲਾਗੂ ਹੋਣੇ ਚਾਹੀਦੇ ਹਨ, ਪ੍ਰੰਤੂ ਮੁਹਾਲੀ ਵਿੱਚ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਨਾਂ ਤੇ ਸ਼ਹਿਰ ਵਾਸੀਆਂ ਅਤੇ ਸਫਾਈ ਸੇਵਕਾਂ ਨੂੰ ਤੰਗ ਪ੍ਰੇਸਾਨ ਕੀਤਾ ਜਾ ਰਿਹਾ ਹੈ।

ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਪਵਨ ਗੋਡਯਾਲ ਨੇ ਕਿਹਾ ਕਿ ਸੱਚਾਈ ਇਹ ਹੈ ਪਿਛਲੇ ਦਿਨਾਂ ਦੌਰਾਨ ਨਿਗਮ ਦੇ ਕੁੱਝ ਅਧਿਕਾਰੀਆਂ ਵਲੋਂ ਪੂਰੇ ਸ਼ਹਿਰ ਨੂੰ ਹੀ ਡੰਪਿੰਗ ਗਰਾਊਂਡ ਵਿੱਚ ਤਬਦੀਲ ਕਰ ਦਿੱਤਾ ਹੈ। ਸਾਰੇ ਆਰ. ਐਮ. ਸੀ.ਪੁਆਇੰਟ ਕੂੜੇ ਨਾਲ ਭਰੇ ਹੋਏ ਹਨ ਅਤੇ ਸ਼ਹਿਰ ਵਾਸੀ ਨਰਕ ਦਾ ਜੀਵਨ ਜਿਉਣ ਲਈ ਮਜ਼ਬੂਰ ਹਨ। ਇਸ ਦੌਰਾਨ ਸ਼ਹਿਰ ਵਾਸੀਆਂ ਦੇ ਘਰਾਂ ਵਿਚੋਂ ਕੂੜਾ ਕੱਢ ਕੇ ਲਿਆਉਣ ਵਾਲੇ ਵੇਸਟ ਕੁਲੈਕਟਰਾਂ ਨੂੰ ਆਰ. ਐਮ. ਸੀ.ਪੁਆਇੰਟਾਂ ਤੇ ਕੂੜਾ ਸੁੱਟਣ ਨੂੰ ਮਨਾਂ ਕਰਕੇ ਇਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਫੈਡਰੇਸ਼ਨ ਆਗੂਆਂ ਜਗਜੀਤ ਸਿੰਘ, ਬ੍ਰਿਜ ਮੋਹਨ, ਰਜਿੰਦਰ ਬਾਗੜੀ, ਸਚਿਨ ਕੁਮਾਰ, ਰਾਜੁ ਸੰਗੇਲਿਆ, ਰੋਸ਼ਨ ਲਾਲ ਨੇ ਕਿਹਾ ਕਿ ਇਸ ਵੇਲੇ ਪੁਰਾਣੇ ਬੱਸ ਸਟੈਂਡ ਦੇ ਪਿੱਛੇ ਫੇਜ਼ 8 ਵਿਖੇ (ਜਿੱਥੇ ਆਰਜ਼ੀ ਤੌਰ ਤੇ ਕੂੜਾ ਸੁਟਿਆ ਜਾਂਦਾ ਸੀ) ਨੂੰ ਵੀ ਬੰਦ ਕਰਵਾ ਦਿੱਤਾ ਗਿਆ ਹੈ, ਫੇਜ਼ 1 ਦਾ ਆਰ. ਐਮ. ਸੀ.ਪੁਆਇੰਟ ਰਿਪੇਅਰ ਹੋਣ ਕਰਕੇ ਬੰਦ ਕੀਤਾ ਹੋਇਆ ਹੈ ਅਤੇ ਸੈਕਟਰ 77 ਅਤੇ ਸੈਕਟਰ 80 ਦਾ ਆਰ. ਐਮ. ਸੀ. ਪੁਆਇੰਟ ਵੀ ਰਿਪੇਅਰ ਕਰਕੇ ਬੰਦ ਕੀਤਾ ਹੋਇਆ ਹੈ।

ਉਹਨਾਂ ਕਿਹਾ ਕਿ ਜਦੋਂ ਇਹਨਾਂ ਸੈਕਟਰਾਂ ਦੇ ਲੋਕਾਂ ਦੇ ਘਰਾਂ ਤੋਂ ਕੂੜਾ ਚੁੱਕਣ ਵਾਲਾ ਕਿਸੇ ਹੋਰ ਪੁਆਇੰਟ ਤੇ ਕੂੜਾ ਸੁੱਟਣ ਜਾਂਦਾ ਹੈ ਤਾਂ ਉਸ ਨੂੰ ਇਹ ਕਹਿ ਕੇ ਵਾਪਿਸ ਮੋੜ ਦਿੱਤਾ ਜਾਂਦਾ ਹੈ ਕਿ ਇਹ ਉਸ ਜੋਨ ਦੀ ਰੇਹੜੀ ਨਹੀਂ ਹੈ। ਇਸ ਵਿੱਚ ਸੈਨੇਟਰੀ ਇੰਸਪੈਕਟਰਾਂ ਦੇ ਆਪਸੀ ਤਾਲਮੇਲ ਵਿੱਚ ਘਾਟ ਨਜ਼ਰ ਆਉਂਦੀ ਹੈ। ਕੋਈ ਵੀ ਸੈਨੇਟਰੀ ਇੰਸਪੈਕਟਰ ਕਿਸੇ ਹੋਰ ਸੈਕਟਰ ਦਾ ਕੂੜਾ ਆਪਣੇ ਸੈਕਟਰ/ਜੋਨ ਵਿੱਚ ਪੁਆਇੰਟ ਤੇ ਸੁੱਟਵਾਉਣ ਨੂੰ ਤਿਆਰ ਨਹੀਂ ਹੈ। ਜਿਸ ਕਰਕੇ ਕੂੜਾ ਇਕੱਠਾ ਕਰਕੇ ਲਿਆਉਣ ਵਾਲਿਆਂ ਨੂੰ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਹਨਾਂ ਕਿਹਾ ਕਿ ਸ਼ਹਿਰ ਦੇ ਸਾਰੇ ਆਰ. ਐਮ. ਸੀ.ਪੁਆਇੰਟ ਕੂੜੇ ਨਾਲ ਲਬਾਲਬ ਭਰੇ ਹੋਏ ਹਨ, ਕੁੂੜਾ ਚੁੱਕਣ ਵਾਲਿਆਂ ਨੂੰ ਗਿੱਲਾ ਕੂੜਾ ਵੱਖਰਾ ਲਿਆਉਣ ਲਈ ਕਿਹਾ ਜਾਂਦਾ ਹੈ ਅਤੇ ਉਹ ਲੈ ਕੇ ਵੀ ਆਉਂਦੇ ਹਨ, ਪ੍ਰੰਤੂ ਨਿਗਮ ਕੋਲ ਗਿੱਲੇ ਕੂੜੇ ਤੋਂ ਖਾਦ ਬਣਾਉਣ ਦਾ ਕੋਈ ਢੁਕਵਾਂ ਪ੍ਰਬੰਧ ਨਹੀਂ ਹੈ, ਅਤੇ ਨਗਰ ਨਿਗਮ ਸ਼ਹਿਰ ਦੇ ਕੂੜੇ ਦਾ ਨਿਪਟਾਰਾ ਕਰਨ ਵਿੱਚ ਫੇਲ ਸਾਬਤ ਹੁੰਦੀ ਨਜ਼ਰ ਆ ਰਹੀ ਹੈ। ਉਹਨਾਂ ਕਿਹਾ ਕਿ ਨਿਗਮ ਦੇ ਸਟੋਰ ਵਿੱਚ ਖੜ੍ਹੀ ਮਸ਼ੀਨਰੀ, ਟਿੱਪਰ, ਟਰਾਲੀਆਂ ਆਦਿ ਨੂੰ ਮੂੜ ਕੰਮ ਤੇ ਲਗਾਇਆ ਜਾਵੇ ਅਤੇ ਸਮੂਹ ਆਰ. ਐਮ. ਸੀ.ਪੁਆਇੰਟ ਤੁਰੰਤ ਖਾਲੀ ਕਰਵਾਏ ਜਾਣ।

ਆਗੂਆਂ ਨੇ ਕਿਹਾ ਕਿ ਦਿਵਾਲੀ ਦੇ ਤਿਉਹਾਰ ਕਰਕੇ ਆਮ ਸ਼ਹਿਰ ਵਾਸੀਆਂ ਵਲੋਂ ਆਪਣੇ ਘਰਾਂ ਦੀ ਸਫਾਈ ਕਰਾਉਣ ਕਰਕੇ ਕੂੜਾ ਜ਼ਿਆਦਾ ਨਿਕਲ ਰਿਹਾ ਹੈ। ਇਸ ਲਈ ਸਮੂਹ ਆਰ.ਐਮ.ਸੀ.ਪੁਆਇੰਟ ਖਾਲੀ ਕਰਵਾਉਣ ਦੀ ਤੁਰੰਤ ਲੋੜ ਹੈ। ਉਹਨਾਂ ਮੰਗ ਕੀਤੀ ਕਿ ਜਦੋਂ ਤੱਕ ਰਿਪੇਅਰ ਅਧੀਨ ਆਰ. ਐਮ. ਸੀ.ਪੁਆਇੰਟ ਬਣ ਕੇ ਤਿਆਰ ਨਹੀਂ ਹੋ ਜਾਂਦੇ, ਉਦੋਂ ਤੱਕ ਕਿਸੇ ਵੀ ਵੇਸਟ ਕੁਲੈਕਟਰ ਨੂੰ ਕਿਸੇ ਵੀ ਆਰ. ਐਮ. ਸੀ. ਪੁਆਇੰਟ ਤੇ ਕੂੜਾ ਸੁੱਟਣ ਲਈ ਨਾ ਰੋਕਿਆ ਜਾਵੇ, ਵਰਨਾ ਜਥੇਬੰਦੀ ਵਲੋਂ ਸਾਰੇ ਸ਼ਹਿਰ ਦਾ ਸਫਾਈ ਦਾ ਕੰਮ ਅਤੇ ਘਰ ਘਰ ਤੋਂ ਕੂੜਾ ਚੁੱਕਣ ਦਾ ਕੰਮ ਬੰਦ ਕਰਵਾ ਕੇ ਸਾਰਾ ਕੂੜਾ ਇਕੱਠਾ ਕਰਕੇ ਨਗਰ ਨਿਗਮ ਦੇ ਦਫਤਰ ਦੇ ਬਾਹਰ ਸੁੱਟ ਕੇ ਪ੍ਰਦਰਸ਼ਨ ਕੀਤਾ ਜਾਵੇਗਾ।

 

Continue Reading

Mohali

ਮੁਹਾਲੀ ਪੁਲੀਸ ਵੱਲੋਂ ਲੋਕਾਂ ਨਾਲ ਠੱਗੀਆਂ ਮਾਰਨ ਵਾਲਾ ਟ੍ਰੈਵਲ ਏਜੰਟ ਕਾਬੂ

Published

on

By

 

ਫੇਜ਼ 5 ਵਿੱਚ ਬਿਨਾ ਲਾਈਸੰਸ ਤੋਂ ਚੱਲ ਰਿਹਾ ਸੀ ਇਮੀਗੇ੍ਰਸ਼ਨ ਸਲਾਹਕਾਰ ਦਾ ਦਫਤਰ

ਐਸ ਏ ਐਸ ਨਗਰ, 23 ਨਵੰਬਰ (ਸ.ਬ.) ਮੁਹਾਲੀ ਪੁਲੀਸ ਨੇ ਭੋਲੇ ਭਾਲੇ ਲੋਕਾਂ ਨੂੰ ਬੇਵਕੂਫ ਬਣਾ ਕੇ ਵਿਦੇਸ਼ਾਂ ਵਿੱਚ ਭੇਜਣ ਦਾ ਸੁਪਨਾ ਦਿਖਾ ਕੇ ਠੱਗੀ ਮਾਰਨ ਵਾਲੇ ਇਮੀਗਰੇਸ਼ਨ ਮਾਲਕ ਨੂੰ ਗ੍ਰਿਫਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਫੇਜ਼ ਇੱਕ ਦੇ ਠਾਣੇ ਦੇ ਐਸਐਚ ਓ ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਐਸ ਸੀ ਐਫ ਇੱਕ ਪਹਿਲੀ ਮੰਜ਼ਿਲ, ਫੇਜ਼-5 ਵਿਖੇ ਵੀਜ਼ਾ ਟੂਰ ਇਮੀਗ੍ਰੇਸ਼ਨ ਕੰਸਲਟੈਂਟੀ ਤੇ ਨਾਮ ਤੇ ਦਫਤਰ ਖੁੱਲਿਆ ਹੋਇਆ ਹੈ ਜਿਸਦਾ ਮਾਲਕ ਜਸਵਿੰਦਰ ਸਿੰਘ ਵਾਸੀ ਭਿੱਖੀ ਜਿਲ੍ਹਾ ਮਾਨਸਾ ਹੈ। ਪੁਲੀਸ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਵਿਅਕਤੀ ਕੋਲ ਇਮੀਗਰੇਸ਼ਨ ਦਾ ਦਫਤਰ ਚਲਾਉਣ ਲਈ ਕੋਈ ਲਾਈਸੈਂਸ ਨਹੀਂ ਹੈ ਅਤੇ ਉਸ ਵਲੋਂ ਆਪਣਾ ਕੰਮ ਚਲਾਉਣ ਲਈ ਪੰਜ ਛੇ ਲੜਕੀਆਂ ਰੱਖੀਆਂ ਹੋਈਆਂ ਹਨ ਜੋ ਕਿਸੇ ਨਾ ਕਿਸੇ ਤਰੀਕੇ ਆਮ ਲੋਕਾਂ ਦੇ ਮੋਬਾਈਲ ਫੋਨ ਨੰਬਰ ਹਾਸਿਲ ਕਰਕੇ ਉਹਨਾਂ ਨੂੰ ਆਪਣੇ ਦਫਤਰਾਂ ਦੇ ਨੰਬਰਾਂ ਤੋਂ ਫੋਨ ਕਰਦੀਆਂ ਸਨ ਅਤੇ ਭੋਲੇ ਭਾਲੇ ਲੋਕਾਂ ਨੂੰ ਬਾਹਰਲੇ ਦੇਸ਼ ਭੇਜਣ ਅਤੇ ਕਈ ਮੁਲਕਾਂ ਦੀ ਸੈਰ ਕਰਾਉਣ ਦਾ ਲਾਲਚ ਦੇ ਕੇ ਉਹਨਾਂ ਪਾਸੋਂ ਮੋਟੀ ਰਕਮ ਵਸੂਲ ਕਰਦੇ ਹਨ। ਇਹਨਾਂ ਵੱਲੋਂ ਬਿਨਾਂ ਕਿਸੇ ਅਧਿਕਾਰ ਦੇ ਆਮ ਲੋਕਾਂ ਦੇ ਪਾਸਪੋਰਟ ਵੀ ਲੈ ਕੇ ਰੱਖੇ ਹੋਏ ਹਨ ਜਦਕਿ ਉਸ ਪਾਸ ਅਜਿਹਾ ਕੋਈ ਅਧਿਕਾਰ ਨਹੀਂ ਹੈ।

ਉਹਨਾਂ ਦੱਸਿਆ ਕਿ ਜਾਣਕਾਰੀ ਹਾਸਿਲ ਹੋਣ ਤੇ ਪੁਲੀਸ ਨੇ ਉਕਤ ਦਫਤਰ ਵਿੱਚ ਛਾਪੇਮਾਰੀ ਕਰਕੇ ਇਸ ਕੰਪਨੀ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸਦੇ ਖਿਲਾਫ ਲੋਕਾਂ ਨਾਲ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸਦਾ ਰਿਮਾਂਡ ਲਿਆ ਜਾਵੇਗਾ ਅਤੇ ਇਸਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਕਿੰਨੀ ਦੇਰ ਤੋਂ ਠੱਗੀ ਦਾ ਅੱਡਾ ਚਲਾ ਰਿਹਾ ਸੀ ਅਤੇ ਹੁਣ ਤੱਕ ਕਿੰਨੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਚੁੱਕਿਆ ਹੈ। ਪੁਲੀਸ ਇਹ ਵੀ ਪਤਾ ਲਗਾਏਗੀ ਕਿ ਇਸ ਤੋਂ ਪਹਿਲਾਂ ਉਸ ਦੇ ਹੋਰ ਕਿੰਨੇ ਦਫਤਰ ਚੱਲ ਰਹੇ ਹਨ ਜਾਂ ਇਸ ਤੋਂ ਪਹਿਲਾਂ ਹੋਰ ਕਿਹੜੇ ਸ਼ਹਿਰਾਂ ਵਿੱਚ ਇਹ ਠੱਗੀ ਮਾਰ ਕੇ ਮੁਹਾਲੀ ਵਿੱਚ ਆ ਕੇ ਦਫਤਰ ਖੋਲ੍ਹਿਆ ਹੈ।

 

Continue Reading

Mohali

ਨਗਰ ਨਿਗਮ ਦੀ ਟੀਮ ਨੇ ਸੋਹਾਣਾ ਵਿਖੇ ਮੁੱਖ ਸੜਕ ਦੇ ਕਿਨਾਰੇ ਦੁਕਾਨਦਾਰਾਂ ਦੇ ਨਾਜਾਇਜ਼ ਕਬਜ਼ੇ ਚੁਕਵਾਏ

Published

on

By

 

ਐਸ ਏ ਐਸ ਨਗਰ, 23 ਨਵੰਬਰ (ਸ.ਬ.) ਨਗਰ ਨਿਗਮ ਐਸ ਏ ਐਸ ਨਗਰ ਦੇ ਨਾਜਾਇਜ਼ ਕਬਜ਼ੇ ਹਟਾਉਣ ਵਾਲੀ ਟੀਮ ਵਲੋਂ ਸੁਪਰਡੈਂਟ ਅਨਿਲ ਕੁਮਾਰ ਦੀ ਅਗਵਾਈ ਹੇਠ ਸੋਹਾਣਾ ਵਿੱਚ ਦੁਕਾਨਦਾਰਾਂ ਵਲੋਂ ਮੁੱਖ ਸੜਕ ਦੇ ਕਿਨਾਰੇ ਕੀਤੇ ਗਏ ਨਾਜਾਇਜ਼ ਕਬਜ਼ੇ ਚੁਕਵਾ ਦਿੱਤੇ। ਇਸ ਮੌਕੇ ਨਗਰ ਨਿਗਮ ਦੇ ਕੌਂਸਲਰਸz. ਹਰਜੀਤ ਸਿੰਘ ਭੋਲੂ ਅਤੇ ਸਿੰਘ ਸ਼ਹੀਦਾਂ ਮਾਰਕੀਟ ਕਮੇਟੀ ਦੇ ਅਹੁਦੇਦਾਰਾਂ ਵਲੋਂ ਨਿਗਮ ਦੀ ਟੀਮ ਦਾ ਸਾਥ ਦਿੱਤਾ ਗਿਆ ਅਤੇ ਨਾਲ ਲੱਗ ਕੇ ਕਬਜ਼ੇ ਦੂਰ ਕਰਵਾਏ ਗਏ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕੌਂਸਲਰ ਸz. ਹਰਜੀਤ ਸਿੰਘ ਭੋਲੂ ਨੇ ਦੱਸਿਆ ਕਿ ਮਾਰਕੀਟ ਦੇ ਕੁੱਝ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੇ ਸਾਮ੍ਹਣੇ ਸੜਕ ਦੀ ਥਾਂ ਵਿੱਚ 15-15 ਫੁੱਟ ਤਕ ਕਬਜ਼ੇ ਕਰਕੇ ਸ਼ੈਡ ਪਾ ਦਿੱਤੇ ਗਏ ਸਨ ਅਤੇ ਉਸਤੋਂ ਵੀ ਅੱਗੇ ਤਕ ਸਾਮਾਨ ਖਿਲਾਰ ਕੇ ਰੱਖਿਆ ਜਾਂਦਾ ਹੈ। ਉਹਨਾਂ ਕਿਹਾ ਕਿ ਇੱਕ ਦੁਕਾਨਦਾਰ ਵਲੋਂ ਤਾਂ ਸੜਕ ਦੀ ਥਾਂ ਤੋਂ ਹੀ ਪੌੜੀਆਂ ਬਣਾ ਦਿੱਤੀਆਂ ਗਈਆਂ ਹਨ।

ਉਹਨਾਂ ਕਿਹਾ ਕਿ ਇਹਨਾਂ ਕਬਜ਼ਿਆਂ ਕਾਰਨ ਇੱਥੇ ਆਵਾਜਾਈ ਦੀ ਗੰਭੀਰ ਸਮੱਸਿਆ ਆਉਂਦੀ ਹੈ ਅਤੇ ਅਕਸਰ ਜਾਮ ਲੱਗਣ ਦੀ ਨੌਬਤ ਹੋ ਜਾਂਦੀ ਹੈ। ਮਾਰਕੀਟ ਕਮੇਟੀ ਦੇ ਅਹੁਦੇਦਾਰਾਂ ਵਲੋਂ ਵੀ ਇਹਨਾਂ ਕਬਜ਼ਿਆਂ ਦਾ ਵਿਰੋਧ ਕੀਤਾ ਗਿਆ ਸੀ ਪਰੰਤੂ ਅੜੀਅਲ ਦੁਕਾਨਦਾਰ ਕਿਸੇ ਦੀ ਨਹੀਂ ਸੁਣਦੇ ਸਨ ਜਿਸਤੇ ਨਗਰ ਨਿਗਮ ਦੀ ਟੀਮ ਬੁਲਾ ਕੇ ਇਹ ਕਬਜ਼ੇ ਦੂਰ ਕਰਵਾਏ ਗਏ ਹਨ। ਇਸ ਮੌਕੇ ਉਹਨਾਂ ਦੇ ਨਾਲ ਮਾਰਕੀਟ ਕਮੇਟੀ ਦੇ ਪ੍ਰਧਾਨ ਸ੍ਰੀ ਜਸ਼ਨ ਅਤੇ ਹੋਰ ਅਹੁਦੇਦਾਰ ਅਤੇ ਮੈਂਬਰ ਹਾਜਿਰ ਸਨ।

 

Continue Reading

Mohali

ਫੇਜ਼ 4 ਦੇ ਗੁਰੂਦੁਆਾਰਾ ਸਾਹਿਬ ਵਿੱਚ ਚਲ ਰਹੇ ਆਨੰਦਕਾਰਜਾਂ ਦੌਰਾਨ ਲਾੜੀ ਦੀ ਮਾਂ ਦਾ ਬੈਗ ਚੁੱਕ ਕੇ ਭੱਜਦਾ ਬੱਚਾ ਸੇਵਾਦਾਰ ਵੱਲੋਂ ਕਾਬੂ

Published

on

By

 

ਐਸ ਏ ਐਸ ਨਗਰ, 23 ਨਵੰਬਰ (ਸ.ਬ.) ਸ਼ਹਿਰ ਵਿੱਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਕਿਤੇ ਵੀ ਵਾਰਦਾਤ ਨੂੰ ਅੰਜਾਮ ਦੇਣ ਦੀ ਹਿੰਮਤ ਕਰ ਲੈਂਦੇ ਹਨ। ਸਥਾਨਕ ਫੇਜ਼ 4 ਦੇ ਗੁਰੂਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਵਿੱਚ ਅੱਜ ਇੱਕ ਵਿਆਹ ਸੰਬੰਧੀ ਚਲ ਰਹੇ ਆਨੰਦ ਕਾਰਜਾਂ ਦੌਰਾਨ ਇੱਕ 12-13 ਸਾਲ ਦਾ ਬੱਚਾ ਲਾੜੀ ਦੀ ਮਾਂ ਦਾ ਬੈਗ (ਜਿਸ ਵਿੱਚ ਨਕਦੀ ਅਤੇ ਗਹਿਣੇ ਸਨ) ਲੈ ਕੇ ਭੱਜ ਗਿਆ। ਹਾਲਾਂਕਿ ਲਾੜੀ ਦੀ ਮਾਂ ਵਲੋਂ ਰੌਲਾ ਪਾਉਣ ਤੇ ਗੁਰੂਦੁਆਰਾ ਸਾਹਿਬ ਦੇ ਸੇਵਾਦਾਰ ਨੇ ਬਾਹਰ ਜਾ ਰਹੇ ਇਸ ਬੱਚੇ ਨੂੰ ਕਾਬੂ ਕਰ ਲਿਆ ਅਤੇ ਇਸ ਵਾਰਦਾਤ ਦੌਰਾਨ ਕਿਸੇ ਨੁਕਸਾਨ ਤੋਂ ਬਚਾਓ ਹੋ ਗਿਆ। ਇਸ ਬੱਚੇ ਨੂੰ ਬਾਅਦ ਵਿੱਚ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ।

ਫੇਜ਼- 4 ਦੇ ਸਾਬਕਾ ਕੌਂਸਲਰ ਸz. ਗੁਰਮੁਖ ਸਿੰਘ ਸੋਹਲ ਨੇ ਦੱਸਿਆ ਕਿ ਅੱਜ ਗੁਰੂਦੁਆਰਾ ਸਾਹਿਬ ਵਿਖੇ ਫੇਜ਼ 4 ਦੇ ਇੱਕ ਪਰਿਵਾਰ ਦੀ ਲੜਕੀ ਦੇ ਆਨੰਦ ਕਾਰਜ ਹੋ ਰਹੇ ਸਨ ਜਿਸ ਦੌਰਾਨ ਇੱਕ ਬੱਚਾ ਕੋਟ ਪੈਂਟ ਪਾ ਕੇ ਅਤੇ ਪੂਰੀ ਤਰ੍ਹਾਂ ਤਿਆਰ ਹੋ ਕੇ ਉੱਥੇ ਪਹੁੰਚਿਆ ਸੀ। ਉਹਨਾਂ ਦੱਸਿਆ ਕਿ ਆਨੰਦ ਕਾਰਜ ਦੌਰਾਨ ਜਦੋਂ ਲਾੜੀ ਦੀ ਮਾਂ ਪੱਲਾ ਫੜਾਉਣ ਲਈ ਜੋੜੇ ਕੋਲ ਗਈ ਤਾਂ ਉਸਨੇ ਆਪਣਾ ਪਰਸ ਉੱਥੇੇ ਹੀ ਰੱਖ ਦਿੱਤਾ ਜਿਸਨੂੰ ਇਸ ਬੱਚੇ ਨੇ ਚੁੱਕ ਲਿਆ ਅਤੇ ਬਾਹਰ ਵੱਲ ਚਲਾ ਗਿਆ। ਪੱਲਾ ਫੜਾਉਣ ਤੋਂ ਬਾਅਦ ਜਦੋਂ ਕੁੜੀ ਦੀ ਮਾਂ ਨੇ ਵੇਖਿਆ ਕਿ ਉਸਦਾ ਪਰਸ ਗਾਇਬ ਹੈ ਤਾਂ ਉਹ ਬਾਹਰ ਨੂੰ ਭੱਜੀ ਅਤੇ ਉਸ ਬੱਚੇ ਦੇ ਹੱਥ ਵਿੱਚ ਪਰਸ ਦੇਖ ਕੇ ਸੇਵਾਦਾਰ ਨੂੰ ਉਸਨੂੰ ਰੋਕਣ ਲਈ ਕਿਹਾ। ਉਹਨਾਂ ਦੱਸਿਆ ਕਿ ਉਦੋਂ ਤੱਕ ਬੱਚਾ ਗੇਟ ਤਕ ਪਹੁੰਚ ਗਿਆ ਸੀ ਅਤੇ ਸੇਵਾਦਾਰ ਵਲੋਂ ਡੰਡਾ ਅੜਾ ਕੇ ਰਾਹ ਰੋਕਣ ਤੇ ਉਹ ਪਰਸ ਸੁੱਟ ਕੇ ਭੱਜ ਗਿਆ ਜਿਸਨੂੰ ਕਾਬੂ ਕਰ ਲਿਆ ਗਿਆ ਅਤੇ ਫਿਰ ਪੀ ਸੀ ਆਰ ਬੁਲਾ ਕੇ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ।

ਉਹਨਾਂ ਕਿਹਾ ਕਿ ਇਸ ਵਾਰਦਾਤ ਵਿੱਚ ਭਾਵੇਂ ਕਿਸੇ ਨੁਕਸਾਨ ਤੋਂ ਬਚਾਓ ਹੋ ਗਿਆ ਹੈ ਪਰੰਤੂ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪੂਰੀ ਤਰ੍ਹਾਂ ਚੇਤੰਨ ਰਹਿਣ ਅਤੇ ਅਜਿਹੇ ਸਮਾਗਮ ਮੌਕੇ ਕੀਮਤੀ ਸਾਮਾਨ ਦਾ ਪੂਰੀ ਤਰ੍ਹਾਂ ਧਿਆਨ ਰੱਖਣ ਤਾਂ ਜੋ ਅਜਿਹੀ ਕਿਸੇ ਵਾਰਦਾਤ ਤੋਂ ਬਚਿਆ ਜਾ ਸਕੇ।

Continue Reading

Latest News

Trending