Mohali
ਪੰਥ ਰਤਨ ਭਾਈ ਜਸਬੀਰ ਸਿੰਘ ਖ਼ਾਲਸਾ ਦੀ ਯਾਦ ਵਿੱਚ ਕਰਵਾਏ ਗਏ ਤਿੰਨ ਦਿਨਾਂ ਸਾਲਾਨਾ ਸਮਾਗਮ ਵਿੱਚ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਭਰੀ
ਐਸ ਏ ਐਸ ਨਗਰ, 15 ਅਕਤੂਬਰ (ਸ.ਬ.) ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ, ਸੋਹਾਣਾ ਦੇ ਤਿੰਨ ਦਿਨਾਂ ਸਾਲਾਨਾ ਸਮਾਗਮ ਵਿਚ ਪੰਥ ਰਤਨ ਭਾਈ ਜਸਬੀਰ ਸਿੰਘ ਖ਼ਾਲਸਾ ਦੀ ਯਾਦ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਦੇ ਸੰਸਥਾਪਕ ਭਾਈ ਜਸਵੀਰ ਸਿੰਘ ਖੰਨੇ ਵਾਲਿਆਂ ਦੀ ਯਾਦ ਵਿਚ ਹਰ ਸਾਲ ਕਰਵਾਏ ਜਾਂਦੇ ਇਸ ਧਾਰਮਿਕ ਸਮਾਗਮ ਦੌਰਾਨ ਸ਼ਾਮ ਪੰਜੇ ਵਜੇ ਸ਼ੁਰੂ ਹੋ ਕੇ ਰਾਤ ਗਿਆਰਾਂ ਵਜੇ ਤਕ ਸਮਾਗਮ ਕਰਵਾਏ ਗਏ ਜਿਸ ਦੌਰਾਨ ਪੰਥ ਦੇ ਪ੍ਰਸਿੱਧ ਰਾਗੀ ਅਤੇ ਢਾਡੀਆਂ ਤੋਂ ਇਲਾਵਾ ਕਥਾ ਵਾਚਕਾਂ ਨੇ ਸੰਗਤਾਂ ਨੂੰ ਪਵਿੱਤਰ ਗੁਰਬਾਣੀ ਨਾਲ ਜੋੜਿਆ।
ਇਸ ਦੌਰਾਨ ਤਿੰਨੇ ਦਿਨ ਸਮੂਹ ਸੰਗਤ ਨੂੰ ਗੁਰੂ ਦੀ ਬਾਣੀ ਨਾਲ ਜੋੜਦੇ ਹੋਏ ਭੈਣ ਰਵਿੰਦਰ ਕੌਰ ਵੱਲੋਂ ਗੁਰਬਾਣੀ ਸਿਮਰਨ ਕੀਤਾ ਗਿਆ ਜਦੋਂਕਿ ਅਖੀਰਲੇ ਦਿਨ ਦੇ ਦੀਵਾਨ ਵਿਚ ਭਾਈ ਦਵਿੰਦਰ ਸਿੰਘ ਖ਼ਾਲਸਾ ਖੰਨਾ ਵਾਲੇ, ਭਾਈ ਗੁਰਭੇਜ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਪ੍ਰਦੀਪ ਸਿੰਘ, ਭਾਈ ਸਰਬਜੀਤ ਸਿੰਘ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਟਰੱਸਟ ਦੇ ਟਰੱਸਟੀ ਗੁਰਮੀਤ ਸਿੰਘ ਨੇ ਦੱਸਿਆਂ ਮਾਨਵਤਾ ਦੀ ਸੇਵਾ ਲਈ ਜੋ ਕਾਰਜ ਭਾਈ ਜਸਵੀਰ ਸਿੰਘ ਖੰਨੇ ਵਾਲਿਆਂ ਨੇ ਆਰੰਭ ਕੀਤਾ ਸੀ ਉਸ ਤੇ ਚਲਦੇ ਹੋਏ ਸੋਹਾਣਾ ਹਸਪਤਾਲ ਵੱਡੇ ਪੱਧਰ ਤੇ ਲੋਕਾਂ ਦੀ ਸੇਵਾ ਕਰ ਰਿਹਾ ਹੈ। ਉਨ੍ਹਾਂ ਦੱਸਿਆਂ ਕਿ ਭਾਈ ਜਸਬੀਰ ਸਿੰਘ ਖ਼ਾਲਸਾ ਦੀ ਯਾਦ ਵਿਚ ਲੋੜਵੰਦਾਂ ਲਈ ਫ਼ਰੀ ਮੈਮੋਗਰਾਫੀ ਅਤੇ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ। ਸਮਾਗਮ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
Mohali
ਪੰਚਾਇਤ ਚੋਣਾਂ ਲਈ ਪੰਜਾਬ ਵਿੱਚ ਜਿਆਦਾਤਰ ਥਾਵਾਂ ਤੇ ਅਮਨ ਅਮਾਨ ਨਾਲ ਪਈਆਂ ਵੋਟਾਂ, ਕੁੱਝ ਥਾਂਵਾਂ ਤੇ ਹੋਈ ਹਿੰਸਾ
ਮੁਹਾਲੀ ਜਿਲ੍ਹੇ ਵਿੱਚ 70-75 ਫੀਸਦੀ ਦੇ ਕਰੀਬ ਵੋਟਿੰਗ ਹੋਣ ਦੀ ਸੰਭਾਵਨਾ
ਐਸ ਏ ਐਸ ਨਗਰ, 15 ਅਕਤੂਬਰ (ਸ.ਬ.) ਪੰਚਾਇਤੀ ਚੋਣਾਂ ਦੇ ਤਹਿਤ ਅੱਜ ਪੰਜਾਬ ਵਿੱਚ ਕੁੱਝ ਕੁ ਥਾਵਾਂ ਤੇ ਗੋਲੀਬਾਰੀ ਅਤੇ ਹਿੰਸਾ ਦੀਆਂ ਘਟਨਾਵਾਂ ਨੂੰ ਛੱਡ ਕੇ ਜਿਆਦਾਤਰ ਥਾਵਾਂ ਤੇ ਅਮਨ ਅਮਾਨ ਨਾਲ ਵੋਟਾਂ ਪਈਆਂ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਪਸੰਦੀਦਾ ਉਮੀਦਵਾਰਾਂ ਨੂੰ ਵੋਟਾਂ ਪਾਈਆਂ।
ਵੋਟਾਂ ਪਾਉਣ ਲਈ ਪੋਲਿੰਗ ਬੂਥਾਂ ਤੇ ਸਵੇਰ ਤੋਂ ਹੀ ਲਾਈਨਾਂ ਲਗਣ ਲੱਗ ਗਈਆਂ ਸਨ ਅਤੇ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਵੋਟਿੰਗ ਵੀ ਵੱਧਦੀ ਗਈ। ਬਾਅਦ ਦੁਪਹਿਰ ਦੋ ਵਜੇ ਤੱਕ ਪੰਜਾਬ ਵਿੱਚ 44 ਫੀਸਦੀ ਦੇ ਕਰੀਬ ਵੋਟਾਂ ਪੈ ਚੁੱਕੀਆਂ ਸਨ ਅਤੇ ਪੋਲਿੰਗ ਬੂਥਾਂ ਦੇ ਬਾਹਰ ਵੋਟਰਾਂ ਦੀਆਂ ਲੰਬੀਆ ਕਤਾਰਾਂ ਲੱਗੀਆਂ ਹੋਈਆਂ ਸਨ।
ਮੁਹਾਲੀ ਜਿਲ੍ਹੇ ਵਿੱਚ ਵੋਟਾਂ ਪੈਣ ਦਾ ਕੰਮ ਅੱਜ ਅਮਨ ਅਮਾਨ ਨਾਲ ਮੁਕੰਮਲ ਹੋਇਆ ਅਤੇ ਇਸ ਦੌਰਾਨ ਕੁੱਝ ਕੁ ਥਾਵਾਂ ਤੇ ਵੋਟਿੰਗ ਦੌਰਾਨ ਧਾਧਲੀ ਦੀਆਂ ਸ਼ਿਕਾਇਤਾਂ ਵੀ ਸਾਮ੍ਹਣੇ ਆਈਆਂ। ਜਿਲ੍ਹੇ ਦੇ ਚਾਰ ਬਲਾਕਾਂ ਦੇ ਵੱਖ ਵੱਖ ਪਿੰਡਾਂ ਵਿੱਚ ਸਵੇਰ ਤੋਂ ਹੀ ਲਾਈਨਾਂ ਲੱਗਣੀਆਂ ਆਰੰਭ ਹੋ ਗਈਆਂ ਸਨ ਅਤੇ ਸਵੇਰੇ 10 ਵਜੇ ਤਕ 13 ਫੀਸਦੀ ਪੋਲਿੰਗ ਹੋ ਗਈ ਸੀ। ਇਸ ਦੌਰਾਨ ਮਾਜਰੀ ਬਲਾਕ ਵਿੱਚ 16 ਫੀਸਦੀ, ਖਰੜ ਵਿੱਚ 15 ਫੀਸਦੀ, ਡੇਰਾਬਸੀ ਵਿੱਚ 14.7 ਫੀਸਦੀ ਅਤੇ ਐਸ ਏ ਐਸ ਨਗਰ ਬਲਾਕ ਵਿੱਚ 7 ਫੀਸਦੀ ਵੋਟਾਂ ਪਈਆਂ ਸਨ।
ਦੁਪਹਿਰ 12 ਵਜੇ ਤਕ ਜਿਲ੍ਹੇ ਵਿੱਚ 31.6 ਫੀਸਦੀ ਵੋਟਿੰਗ ਹੋ ਗਈ ਸੀ ਜਿਸ ਦੌਰਾਨ ਮਾਜਰੀ ਵਿੱਚ 38.46 ਫੀਸਦੀ, ਡੇਰਾਬਸੀ ਵਿੱਚ 31.8 ਫੀਸਦੀ, ਖਰੜ ਵਿੱਚ 30 ਫੀਸਦੀ ਅਤੇ ਐਸ ਏ ਐਸ ਨਗਰ ਵਿੱਚ 26.17 ਫੀਸਦੀ ਵੋਟਿੰਗ ਹੋਈ ਸੀ।
ਦੁਪਹਿਰ ਦੋ ਵਜੇ ਤਕ ਮੁਹਾਲੀ ਵਿੱਚ ਵਿੱਚ 50 ਫੀਸਦੀ ਦੇ ਕਰੀਬ ਵੋਟਾਂ ਪੈ ਗਈਆਂ ਸਨ ਅਤੇ ਵੋਟਾਂ ਪੈਣ ਦਾ ਕੰਮ ਮੁਕੰਮਲ ਹੋਣ ਤਕ 70 ਤੋਂ 75 ਫੀਸਦੀ ਤਕ ਵੋਟਿੰਗ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਸੀ।
Mohali
ਏ.ਡੀ.ਸੀ. ਵੱਲੋਂ ਤਿੰਨ ਇੰਮੀਗ੍ਰੇਸ਼ਨ ਕੰਪਨੀਆਂ ਦੇ ਲਾਇਸੰਸ ਰੱਦ
ਐਸ ਏ ਐਸ ਨਗਰ, 15 ਅਕਤੂਬਰ (ਸ.ਬ.) ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਤਿੰਨ ਇੰਮੀਗ੍ਰੇਸ਼ਨ ਕੰਪਨੀਆਂ ਦੇ ਲਾਇਸੰਸ ਰੱਦ ਕਰ ਦਿੱਤੇ ਗਏ ਹਨ। ਜਿਹਨਾਂ ਕੰਪਨੀਆਂ ਦੇ ਲਾਈਸੰਸ ਰੱਦ ਕੀਤੇ ਗਏ ਹਨ ਉਹਨਾਂ ਵਿੱਚ ਬਾਂਸਲ ਇੰਮੀਗ੍ਰੇਸ਼ਨ ਅਤੇ ਟਰੈਵਲ ਕੰਸਲਟੈਂਟਸ, ਫੇਜ਼-9, ਮੁਹਾਲੀ, ਪ੍ਰੀਮੀਅਰ ਕੰਸਲਟੈਂਟਸ ਪ੍ਰਾਇਵੇਟ ਲਿਮਿ, ਸੈਕਟਰ-75, ਮੁਹਾਲੀ ਅਤੇ ਜੇ.ਪੀ. ਐਜ਼ੂਕੇਸ਼ਨ ਅਤੇ ਇੰਮੀਗ੍ਰੇਸ਼ਨ ਪ੍ਰਾਇਵੇਟ ਲਿਮਿ: ਫੇਜ਼-5 ਦੇ ਨਾਮ ਸ਼ਾਮਿਲ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਨੇ ਦੱਸਿਆ ਕਿ ਮੈਸਰਜ਼ ਜੇ.ਪੀ. ਐਜ਼ੂਕੇਸ਼ਨ ਅਤੇ ਇੰਮੀਗ੍ਰੇਸ਼ਨ ਪ੍ਰਾਇ: ਲਿਮਿ: ਫਰਮ ਐਸ. ਸੀ. ਐਫ. ਨੰ:37, ਦੂਜੀ ਮੰਜ਼ਿਲ, ਫੇਜ਼-5 ਮੁਹਾਲੀ ਦੇ ਮਾਲਕ ਜਯੌਤੀ ਅਤੇ ਸੁਰਿੰਦਰ ਕੁਮਾਰ ਵਾਸੀ ਪਿੰਡ ਢੱਬਵਾਲਾ ਕਲਾਂ, ਫਿਰੋਜਪੁਰ (ਹਾਲ ਵਾਸੀ ਫੇਜ਼-4, ਮੁਹਾਲੀ) ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਸਦੀ ਮਿਆਦ 23-01-2024 ਨੂੰ ਖਤਮ ਹੋ ਚੁੱਕੀ ਹੈ। ਉਕਤ ਫਰਮ ਵੱਲੋਂ ਆਪਣਾ ਦਫਤਰੀ ਪਤਾ ਐਸ. ਸੀ. ਐਫ. ਨੰ: 02, ਟਾਪ ਫਲੋਰ, ਫੇਜ਼-5 ਮੁਹਾਲੀ ਵਿਖੇ ਤਬਦੀਲ ਕਰਨ ਲਈ ਅਪਲਾਈ ਕੀਤਾ ਗਿਆ ਸੀ ਅਤੇ ਪੁਲੀਸ ਵਿਭਾਗ ਦੀ ਰਿਪੋਰਟ ਨੂੰ ਮੁੱਖ ਰੱਖਦੇ ਹੋਏ ਮਿਤੀ 5.2.2020 ਰਾਹੀਂ ਦਫਤਰੀ ਪਤਾ ਤਬਦੀਲ ਕੀਤਾ ਗਿਆ ਸੀ।
ਉਹਨਾਂ ਦੱਸਿਆ ਕਿ ਪ੍ਰੀਮੀਅਰ ਕੰਸਲਟੈਂਟਸ ਪ੍ਰਾਇ: ਲਿਮਿ: ਪਲਾਟ ਨੰਬਰ ਈ. 328, ਦੂਜੀ ਮੰਜ਼ਿਲ ਫੇਜ਼-8 ਏ, ਸੈਕਟਰ-75, ਮੁਹਾਲੀ, ਦੇ ਮਾਲਕ ਜਗਦੀਪ ਸਿੰਘ ਸੰਧੂ ਅਤੇ ਉਸਦੀ ਪਤਨੀ ਨਵਨੀਤ ਢਿੱਲੋਂ (ਦੋਵੇਂ ਵਾਸੀ ਟੀ. ਡੀ. ਆਈ ਸਿਟੀ, ਸੈਕਟਰ-111, ਮੁਹਾਲੀ) ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਸਦੀ ਮਿਆਦ 30-10-2023 ਨੂੰ ਖਤਮ ਹੋ ਚੁੱਕੀ ਹੈ। ਇਸੇ ਤਰ੍ਹਾਂ ਬਾਂਸਲ ਇੰਮੀਗ੍ਰੇਸ਼ਨ ਅਤੇ ਟਰੈਵਲ ਕੰਸਲਟੈਂਟਸ ਬੂਥ ਨੰ: 120-121, ਬੇਸਮੈਂਟ, ਫੇਜ਼-9, ਮੁਹਾਲੀ, ਮਾਲਕ ਲਵਿਸ਼ ਬਾਂਸਲ ਵਾਸੀ ਫੇਜ਼-10, ਮੁਹਾਲੀ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਸਦੀ ਮਿਆਦ 29-07-2025 ਤੱਕ ਹੈ।
ਉਹਨਾਂ ਦੱਸਿਆ ਕਿ ਉਪ ਮੰਡਲ ਮੈਜਿਸਟ੍ਰੇਟ ਮੁਹਾਲੀ ਅਤੇ ਤਹਿਸੀਲਦਾਰ ਮੁਹਾਲੀ ਦੀ ਰਿਪੋਰਟ ਅਨੁਸਾਰ ਉਕਤ ਕੰਪਨੀਆਂ ਦੇ ਦਫਤਰ ਬੰਦ ਹੋਣ, ਰਿਹਾਇਸ਼ੀ ਪਤੇ ਅਤੇ ਦਫਤਰੀ ਪਤੇ ਦਾ ਰਜਿਸਟਰਡ ਪੱਤਰ ਅਣਡਿਲੀਵਰ ਪ੍ਰਾਪਤ ਹੋਣ, ਮਹੀਨਾਵਾਰ ਰਿਪੋਰਟ ਜਮ੍ਹਾਂ ਨਾ ਕਰਵਾਉਣ, ਲਾਇਸੰਸ ਨਵੀਨ ਨਾ ਕਰਵਾਉਣ, ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ, ਨੋਟਿਸ ਦਾ ਜਵਾਬ ਅਤੇ ਸਪੱਸ਼ਟੀਕਰਨ ਨਾ ਦੇਣ ਤੇ ਇਹਨਾਂ ਕੰਪਨੀਆਂ ਦੇ ਲਾਈਸੰਸ ਰੱਦ ਕਰ ਦਿੱਤੇ ਗਏ ਹਨ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ ਵਿੱਚ ਉਕਤ ਕੰਪਨੀਆਂ ਜਾਂ ਇਹਨਾਂ ਦੇ ਲਾਇਸੰਸੀ ਡਾਇਰੈਕਟਰਜ, ਫਰਮ ਪਾਰਟਨਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ ਕੰਪਨੀ ਦੇ ਡਾਇਰੈਕਟਰ, ਪਾਰਟਨਰ, ਅਤੇ ਲਾਇਸੰਸੀ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਲਈ ਵੀ ਜਿੰਮੇਵਾਰ ਹੋਣਗੇ।
Mohali
ਸੋਹਾਣਾ ਵਿਖੇ 1 ਨਵੰਬਰ ਨੂੰ ਸ਼ਰਧਾ ਪੂਰਵਕ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ
ਐਸ ਏ ਐਸ ਨਗਰ, 15 ਅਕਤੂਬਰ (ਸ.ਬ.) ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ 52 ਪਹਾੜੀ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾਉਣ ਦੀ ਖੁਸ਼ੀ ਵਿੱਚ ਬੰਦੀ ਛੋੜ ਦਿਵਸ 1 ਨਵੰਬਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਬੰਦੀ ਛੋੜ ਦਿਵਸ ਦੀ ਖੁਸ਼ੀ ਵਿੱਚ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਜੱਥੇ, ਇੰਟਰਨੈਸ਼ਨਲ ਪੰਥਕ ਢਾਡੀ ਜੱਥੇ ਅਤੇ ਉੱਚ ਉੱਚ ਕੋਟੀ ਦੇ ਪੰਥ ਪ੍ਰਸਿੱਧ ਪ੍ਰਚਾਰਕ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕਰਨਗੇ । ਗੁਰੂ ਕਾ ਲੰਗਰ ਸਾਰਾ ਦਿਨ ਅਤੁੱਟ ਵਰਤਾਇਆ ਜਾਵੇਗਾ।
-
International2 months ago
ਨੋਇਡਾ ਵਿੱਚ ਪੁਲੀਸ ਨਾਲ ਮੁੱਠਭੇੜ ਦੌਰਾਨ 4 ਬਦਮਾਸ਼ ਗ੍ਰਿਫ਼ਤਾਰ
-
International2 months ago
ਜਾਪਾਨ ਵਿੱਚ ਤੂਫਾਨ ਅਤੇ ਭਾਰੀ ਮੀਂਹ ਕਾਰਨ ਤਿੰਨ ਵਿਅਕਤੀਆਂ ਦੀ ਮੌਤ
-
Chandigarh2 months ago
ਭਾਰਤੀ ਕਿਸਾਨ ਯੂਨੀਅਨ ਪੁਆਧ ਨੇ ਫੂਕਿਆ ਕੰਗਨਾ ਰਨੌਤ ਦਾ ਪੁਤਲਾ
-
Chandigarh2 months ago
ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦੀ ਰਿਲੀਜ਼ ਰੁਕਵਾਉਣ ਲਈ ਹਾਈਕੋਰਟ ਵਿੱਚ ਪਟੀਸ਼ਨ ਦਾਇਰ
-
Chandigarh2 months ago
ਵਿਜੀਲੈਂਸ ਬਿਊਰੋ ਵੱਲੋਂ ਸੇਵਾ ਕੇਂਦਰ ਦਾ ਕੰਪਿਊਟਰ ਆਪਰੇਟਰ 12,000 ਰੁਪਏ ਰਿਸ਼ਵਤ ਲੈਂਦਾ ਕਾਬੂ
-
International2 months ago
ਜ਼ਮੀਨ ਖਿਸਕਣ ਕਾਰਨ 9 ਬੱਚਿਆਂ ਸਮੇਤ ਇੱਕੋ ਪਰਿਵਾਰ ਦੇ 12 ਵਿਅਕਤੀਆਂ ਦੀ ਮੌਤ
-
International1 month ago
ਬੱਸ ਦੀ ਟੱਕਰ ਕਾਰਨ 10 ਵਿਦਿਆਰਥੀਆਂ ਦੀ ਮੌਤ
-
Chandigarh2 months ago
ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨਾਂ ਉੱਤੇ ਪੰਚਾਇਤੀ ਚੋਣਾਂ ਨਹੀਂ ਲੜ ਸਕਣਗੇ ਉਮੀਦਵਾਰ