Connect with us

National

ਪੰਨੂ ਖਿਲਾਫ ਕਤਲ ਦੀ ਸਾਜਿਸ਼ ਰਚਣ ਵਾਲੇ ਭਾਰਤੀ ਅਫਸਰ ਖਿਲਾਫ ਵਾਰੰਟ ਜਾਰੀ

Published

on

 

ਨਵੀਂ ਦਿੱਲੀ, 18 ਅਕਤੂਬਰ (ਸ.ਬ.) ਐਸਜੀਐਫ ਦੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਵਿੱਚ ਅਮਰੀਕਾ ਦੇ ਜਸਟਿਸ ਵਿਭਾਗ ਨੇ ਭਾਰਤੀ ਪੁਲੀਸ ਅਧਿਕਾਰੀ ਦੇ ਖਿਲਾਫ ਚਾਰਜਸ਼ੀਟ ਫਾਈਲ ਕਰ ਦਿੱਤੀ ਹੈ ਇਸ ਵਿੱਚ ਕਤਲ ਲਈ ਹਾਇਰਿੰਗ ਅਤੇ ਮਨੀਲਾਂਡਰਿੰਗ ਸ਼ਾਮਲ ਹੈ ।

ਜਸਟਿਸ ਵਿਭਾਗ ਨੇ ਬੀਤੀ ਰਾਤ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇਹ ਸਾਰੇ ਚਾਰਜ ਭਾਰਤ ਸਰਕਾਰ ਦੇ ਮੁਲਾਜ਼ਮ ਵਿਕਾਸ ਯਾਦਵ ਉਰਫ ਅਮਾਨਤ ਖਿਲਾਫ ਹਨ ਜਿਸ ਨੇ ਅਮਰੀਕਾ ਦੇ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਨਿਊਯਾਰਕ ਸਿੱਟੀ ਵਿੱਚ ਮਾਰਨ ਦਾ ਪਲਾਨ ਤਿਆਰ ਕੀਤਾ ਸੀ।

ਜਸਟਿਸ ਵਿਭਾਗ ਦੇ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਪਹਿਲਾਂ ਪੁਲੀਸ ਅਧਿਕਾਰੀ ਦੀ ਪਛਾਣ ਵਿਕਰਮ ਯਾਦਵ ਵਜੋਂ ਕੀਤੀ ਸੀ। ਪਰ ਹੁਣ ਵਿਕਾਸ ਯਾਦਵ ਦੱਸਿਆ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਬੀਤੇ ਦਿਨ ਕਿਹਾ ਸੀ ਪੰਨੂ ਨੂੰ ਮਾਰਨ ਦੀ ਜਿਹੜੀ ਜਿੰਮੇਵਾਰੀ ਗ੍ਰਿਫਤਾਰ ਨਿਖਿਲ ਗੁਪਤਾ ਨੂੰ ਸੌਂਪੀ ਗਈ ਸੀ ਉਹ ਭਾਰਤ ਸਰਕਾਰ ਦਾ ਮੁਲਾਜ਼ਮ ਨਹੀਂ ਹੈ ।

ਅਮਰੀਕਾ ਨੇ ਕਿਹਾ ਸੀ ਕਿ ਯਾਦਵ ਦੇ ਕਥਿਤ ਸਹਿ-ਸਾਜ਼ਿਸ਼ਕਰਤਾ ਨਿਖਿਲ ਗੁਪਤਾ ਤੇ ਪਹਿਲਾਂ ਇਲਜ਼ਾਮ ਲਗਾਏ ਗਏ ਸਨ ਅਤੇ ਉਨ੍ਹਾਂ ਨੂੰ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਸੀ ਜਦਕਿ ਯਾਦਵ ਅਜੇ ਵੀ ਫਰਾਰ ਹੈ। ਅਮਰੀਕੀ ਦੇ ਜਸਟਿਸ ਵਿਭਾਗ ਦੇ ਇੱਕ ਬਿਆਨ ਵਿਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਕ੍ਰਿਸਟੋਫਰ ਰੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਦੇ ਇੱਕ ਮੁਲਾਜ਼ਮ ਨੇ ਕਥਿੱਤ ਤੌਰ ਤੇ ਇੱਕ ਮੁਲਜ਼ਮ ਨਾਲ ਮਿਲ ਕੇ ਸਾਜਿਸ਼ ਰਚੀ ਅਤੇ ਅਮਰੀਕੀ ਧਰਤੀ ਤੇ ਸਾਡੇ ਨਾਗਰਿਕ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ।

ਚਾਰਸ਼ੀਟ ਮੁਤਾਬਿਕ ਵਿਕਾਸ ਯਾਦਵ ਨੇ ਹੀ ਨਿਖਿਲ ਗੁਪਤਾ ਨੂੰ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਲਈ 15 ਹਜ਼ਾਰ ਕੈਸ਼ ਡਾਲਰ ਨਿਊਯਾਰਕ ਵਿੱਚ ਅਡਵਾਂਸ ਵਿੱਚ ਦਿੱਤੇ ਸਨ । ਪਰ ਜਿਸ ਸ਼ਖਸ ਨੂੰ ਮਾਰਨ ਦੇ ਲਈ ਨਿਖਿਲ ਗੁਪਤਾ ਨੇ ਚੁਣਿਆ ਸੀ ਉਹ ਅਮਰੀਕਾ ਦੀ ਖੁਫਿਆ ਏਜੰਸੀ ਦਾ ਹੀ ਮੁਲਾਜ਼ਮ ਨਿਕਲਿਆ ਜਿਸ ਤੋਂ ਬਾਅਦ ਚੈਕ-ਰਿਪਬਲਿਕ ਵਿੱਚ ਨਿਖਿਲ ਗੁਪਤਾ ਦੀ ਗ੍ਰਿਫਤਾਰੀ ਹੋਈ ਸੀ ਜਿੱਥੋਂ ਅਮਰੀਕਾ ਉਸ ਨੂੰ ਲੈਕੇ ਆਇਆ ਹੈ ।

 

Continue Reading

National

ਟਰੱਕ ਖਾਈ ਵਿਚ ਡਿੱਗਣ ਕਾਰਨ 11 ਵਿਅਕਤੀਆਂ ਦੀ ਮੌਤ, 11 ਜ਼ਖਮੀ

Published

on

By

 

 

ਉੱਤਰਾ ਕੰਨੜ, 22 ਜਨਵਰੀ (ਸ.ਬ.) ਕਰਨਾਟਕ ਦੇ ਉੱਤਰਾ ਕੰਨੜ ਦੇ ਅਰੇਬਿਲੇ ਖੇਤਰ ਵਿੱਚ ਅੱਜ ਸਵੇਰੇ ਵਾਪਰੇ ਇੱਕ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 11 ਹੋ ਗਈ। ਕੇਐਮਸੀ ਹਸਪਤਾਲ ਦੇ ਡਾਇਰੈਕਟਰ ਐਸਐਫ ਕਮਰ ਨੇ ਕਿਹਾ ਇੱਕ ਮਰੀਜ਼ ਨੂੰ ਮ੍ਰਿਤਕ ਹਸਪਤਾਲ ਵਿੱਚ ਲਿਆਂਦਾ ਗਿਆ ਸੀ, ਬਾਕੀ 11 ਜ਼ਖਮੀ ਸਾਡੇ ਐਮਰਜੈਂਸੀ ਵਿਭਾਗ ਵਿੱਚ ਦਾਖਲ ਹਨ। ਇਨ੍ਹਾਂ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਫਿਲਹਾਲ ਉਹ ਖਤਰੇ ਤੋਂ ਬਾਹਰ ਹਨ।

ਜ਼ਿਕਰਯੋਗ ਹੈ ਕਿ ਪੀੜਤ ਸਬਜ਼ੀ ਵਿਕਰੇਤਾ ਦੱਸੇ ਗਏ ਹਨ ਜੋ ਸਾਵਨੂਰ ਤੋਂ ਕੁਮਟਾ ਮੰਡੀ ਵਿੱਚ ਸਬਜ਼ੀ ਵੇਚਣ ਲਈ ਜਾ ਰਹੇ ਸਨ, ਜਦੋਂ ਉਨ੍ਹਾਂ ਦਾ ਟਰੱਕ ਬੇਕਾਬੂ ਹੋ ਕੇ 50 ਮੀਟਰ ਹੇਠਾਂ ਖਾਈ ਵਿੱਚ ਡਿੱਗ ਗਿਆ। ਸੂਬੇ ਵਿੱਚ ਵਾਪਰੇ ਘਾਤਕ ਹਾਦਸਿਆਂ ਤੇ ਪ੍ਰਤੀਕਿਰਿਆ ਦਿੰਦੇ ਹੋਏ ਮੁੱਖ ਮੰਤਰੀ ਸਿੱਧਰਮਈਆ ਨੇ ਮੌਤਾਂ ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਸਰਕਾਰ ਵੱਲੋਂ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਮੁੱਖ ਮੰਤਰੀ ਦਫਤਰ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਲਈ 3 ਲੱਖ ਰੁਪਏ ਦੀ ਐਕਸ- ਗ੍ਰੇਸ਼ੀਆ ਅਦਾਇਗੀ ਦਾ ਐਲਾਨ ਕੀਤਾ ਹੈ। ਉੱਤਰਾ ਕੰਨੜ ਜ਼ਿਲ੍ਹੇ ਦੇ ਯੱਲਾਪੁਰ ਅਤੇ ਰਾਏਚੂਰ ਜ਼ਿਲ੍ਹੇ ਦੇ ਸਿੰਧਨੂਰ ਵਿਖੇ ਦੋ ਵੱਖ-ਵੱਖ ਹਾਦਸਿਆਂ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਰਾਜ ਸਰਕਾਰ ਵੱਲੋਂ 3-3 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਹਾਦਸੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਦੇ ਮੁਫਤ ਇਲਾਜ ਦਾ ਪ੍ਰਬੰਧ ਕੀਤਾ ਜਾਵੇਗਾ।

Continue Reading

National

ਹਥਿਆਰਾਂ ਸਮੇਤ ਬੰਗਲਾਦੇਸ਼ੀ ਨਾਗਰਿਕ ਗ੍ਰਿਫਤਾਰ

Published

on

By

 

ਅਗਰਤਲਾ, 22 ਜਨਵਰੀ (ਸ.ਬ.) ਤ੍ਰਿਪੁਰਾ ਪੁਲੀਸ ਨੇ ਅਗਰਤਲਾ ਦੇ ਰਹਿਣ ਵਾਲੇ ਇੱਕ ਬੰਗਲਾਦੇਸ਼ੀ ਨਾਗਰਿਕ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸ਼ਮਾਜ ਪ੍ਰਿਓ ਚੱਕਮਾ ਵਜੋਂ ਹੋਈ ਹੈ। ਉਸ ਨੂੰ ਬੀਤੀ ਦੇਰ ਰਾਤ ਅਗਰਤਲਾ ਦੇ ਮਿਲਨ ਚੱਕਰ ਇਲਾਕੇ ਤੋਂ ਹਿਰਾਸਤ ਵਿਚ ਲਿਆ ਗਿਆ। ਪੁਲੀਸ ਨੇ ਦੱਸਿਆ ਕਿ ਉਸ ਕੋਲੋਂ ਹਥਿਆਰ, ਕਾਰਤੂਸ ਅਤੇ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ ਹੈ। ਚੱਕਮਾ ਪਿਛਲੇ ਛੇ ਮਹੀਨਿਆਂ ਤੋਂ ਇਸ ਇਲਾਕੇ ਵਿੱਚ ਰਹਿ ਰਿਹਾ ਸੀ।

ਸਦਰ ਸਬ-ਡਿਵੀਜ਼ਨਲ ਪੁਲੀਸ ਅਧਿਕਾਰੀ ਦੇਬਾ ਪ੍ਰਸਾਦ ਰਾਏ ਨੇ ਕਿਹਾ ਕਿ ਇੱਕ ਗੁਪਤ ਸੂਚਨਾ ਦੇ ਆਧਾਰ ਤੇ, ਅਸੀਂ ਮਿਲਨ ਚੱਕਰ ਖੇਤਰ ਵਿੱਚ ਛਾਪੇਮਾਰੀ ਕੀਤੀ ਅਤੇ ਸ਼ਾਮਜ ਪ੍ਰਿਓ ਚੱਕਮਾ ਨਾਮ ਦੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ। ਅਸੀਂ ਉਸ ਕੋਲੋਂ ਇੱਕ 9 ਐਮਐਮ ਦਾ ਪਿਸਤੌਲ, ਦੋ ਕਾਰਤੂਸ ਬਰਾਮਦ ਕੀਤੇ , 2 ਲੱਖ ਭਾਰਤੀ ਰੁਪਏ ਅਤੇ 25 ਹਜ਼ਾਰ ਬੰਗਲਾਦੇਸ਼ੀ ਟਕੇ ਬਰਾਮਦ ਕੀਤੇ ਗਏ ਹਨ।

ਪੁਲੀਸ ਅਧਿਕਾਰੀ ਅਨੁਸਾਰ ਗ੍ਰਿਫ਼ਤਾਰ ਮੁਲਜ਼ਮ ਬੰਗਲਾਦੇਸ਼ ਦੇ ਚਕਮਾ ਦੇ ਖਗੜਾਚੜੀ ਦਾ ਵਸਨੀਕ ਹੈ। ਉਸ ਨੂੰ ਪੁੱਛਗਿੱਛ ਲਈ ਪੁਲੀਸ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਸਰਹੱਦ ਅੰਦਰ ਕਿਵੇਂ ਦਾਖਲ ਹੋਇਆ ਐਸਡੀਪੀਓ ਨੇ ਦੱਸਿਆ ਕਿ ਉਸ ਖ਼ਿਲਾਫ਼ ਦੋ ਕੇਸ ਦਰਜ ਕੀਤੇ ਗਏ ਹਨ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਭਾਰਤ ਵਿੱਚ ਉਸ ਦੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।

Continue Reading

National

ਸੜਕ ਹਾਦਸੇ ਵਿੱਚ ਤਿੰਨ ਵਿਦਿਆਰਥੀਆਂ ਸਮੇਤ 4 ਵਿਅਕਤੀਆਂ ਦੀ ਮੌਤ

Published

on

By

 

ਰਾਏਚੁਰ, 22 ਜਨਵਰੀ (ਸ.ਬ.) ਅੱਜ ਤੜਕਸਾਰ ਰਾਏਚੁਰ ਜ਼ਿਲ੍ਹੇ ਵਿਚ ਇੱਕ ਵਾਹਨ ਦੇ ਪਲਟ ਜਾਣ ਕਾਰਨ ਤਿੰਨ ਵਿਦਿਆਰਥੀਆਂ ਸਮੇਤ ਘੱਟੋ-ਘੱਟ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦਸ ਹੋਰ ਜ਼ਖ਼ਮੀ ਹੋ ਗਏ। ਇਹ ਗੱਡੀ ਮੰਤਰਾਲਾ ਸੰਸਕ੍ਰਿਤ ਪਾਠਸ਼ਾਲਾ ਦੇ ਵਿਦਿਆਰਥੀਆਂ ਨੂੰ ਲੈ ਕੇ ਨਰਹਰੀ ਮੰਦਰ ਵਿਖੇ ਪੂਜਾ ਕਰਨ ਲਈ ਹੰਪੀ ਦੀ ਯਾਤਰਾ ਤੇ ਜਾ ਰਹੀ ਸੀ।

ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਸਿੰਧਨੂਰ ਦੇ ਅਰਾਗਿਨਾਮਾਰਾ ਕੈਂਪ ਨੇੜੇ ਹੋਇਆ। ਮ੍ਰਿਤਕ ਵਿਦਿਆਰਥੀਆਂ ਦੀ ਪਛਾਣ ਆਰੀਆਵੰਦਨ, ਸੁਚੇਂਦਰ ਅਤੇ ਅਭਿਲਾਸ਼ ਵਜੋਂ ਹੋਈ ਹੈ। ਇਸ ਹਾਦਸੇ ਵਿੱਚ ਡਰਾਈਵਰ ਸ਼ਿਵਾ ਦੀ ਵੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 10 ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸਿੰਧਨੂਰ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਪਹੁੰਚਾਇਆ। ਅਧਿਕਾਰੀਆਂ ਅਨੁਸਾਰ ਇਸ ਸਬੰਧੀ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ।

Continue Reading

Latest News

Trending