Connect with us

Mohali

ਮੁਹਾਲੀ ਕਾਲੇਜ ਵਿਖੇ ਦੀਵਾਲੀ ਮੇਲਾ-2024 ਆਯੋਜਿਤ

Published

on

 

ਐਸ ਏ ਐਸ ਨਗਰ, 18 ਅਕਤੂਬਰ (ਸ.ਬ.) ਸਰਕਾਰੀ ਕਾਲੇਜ ਮੁਹਾਲੀ ਦੇ ਪੋਸਟ ਗ੍ਰੈਜੂਏਟ ਫਾਈਨ ਆਰਟਸ ਵਿਭਾਗ ਵਲੋਂ ਕਾਲੇਜ ਦੇ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਦੀ ਅਗਵਾਈ ਵਿੱਚ ਕਾਲਜ ਦੇ ਰਿਸੈਪਸ਼ਨ ਖੇਤਰ ਵਿੱਚ ਦੀਵਾਲੀ ਮੇਲਾ-2024 ਆਯੋਜਿਤ ਕੀਤਾ ਗਿਆ।

ਮੇਲੇ ਦੌਰਾਨ ਵਿਦਿਆਰਥੀਆਂ ਵਲੋਂ ਦੀਵਾਲੀ ਨਾਲ ਸੰਬੰਧਿਤ ਤਿਉਹਾਰੀ ਮਾਹੌਲ ਨੂੰ ਪ੍ਰਦਰਸ਼ਿਤ ਕੀਤਾ ਗਿਆ। ਕਾਲੇਜ ਦੇ ਵਿਦਿਆਰਥੀਆਂ ਰਿਤੂ, ਹਰੀ, ਕਾਜਲ, ਸਿਮਰਨ, ਅਤੇ ਰਮਨ ( ਬੀ. ਏ. 2 ਸਾਲ ) ਵਲੋਂ ਆਪਣੇ ਹੱਥੀਂ ਬਹੁਤ ਸੁੰਦਰ ਦੀਵੇ ਬਣਾਏ ਅਤੇ ਰੰਗੀਨ ਕੀ-ਰਿੰਗ, ਹੱਥੀਂ ਬਣੇ ਤੋਰਣ ਅਤੇ ਛੋਟੇ ਕੈਨਵਾਸ ਚਿੱਤਰ ਪ੍ਰਦਰਸ਼ਿਤ ਕੀਤੇ।

ਇਸ ਮੌਕੇ ਵਿਭਾਗ ਦੀ ਵਿਦਿਆਰਥਣ ਰਮਨ ਦਾ ਮਹਿੰਦੀ ਸਟਾਲ ਮੁੱਖ ਆਕਰਸ਼ਣ ਰਿਹਾ ਜਿੱਥੇ ਉਸ ਦੇ ਬਰੀਕ ਡਿਜ਼ਾਈਨਾਂ ਨੇ ਸਭ ਦਾ ਧਿਆਨ ਖਿੱਚਿਆ। ਇਸ ਮੇਲੇ ਦੇ ਪ੍ਰਬੰਧਾਂ ਦੀ ਜਿੰਮੇਵਾਰੀ ਫਾਈਨ ਆਰਟਸ ਵਿਭਾਗ ਦੇ ਪ੍ਰੋ ਕਿਰਨਦੀਪ ਕੌਰ, ਪ੍ਰੋ ਗਾਇਤਰੀ ਅਤੇ ਪ੍ਰੋ ਸੋਨੀਆਂ ਸ਼ਰਮਾ ਵਲੋਂ ਨਿਭਾਈ ਗਈ।

Continue Reading

Mohali

ਮੇਅਰ ਨੇ ਕੀਤਾ ਕੂੜਾ ਇਕੱਠਾ ਕਰਨ ਵਾਲੀਆਂ ਥਾਵਾਂ ਦਾ ਅਚਨਚੇਤ ਦੌਰਾ, ਹਫਤਾਵਾਰੀ ਨਿਰੀਖਣ ਕਰਨ ਦੇ ਹੁਕਮ ਦਿੱਤੇ

Published

on

By

 

 

ਦੀਵਾਲੀ ਤੋਂ ਪਹਿਲਾਂ ਹੋਰ ਤੇਜ ਕੀਤੀ ਜਾਵੇਗੀ ਨਗਰ ਨਿਗਮ ਦੀ ਸਫਾਈ ਮੁਹਿੰਮ

ਐਸ ਏ ਐਸ ਨਗਰ, 18 ਅਕਤੂਬਰ (ਸ.ਬ.) ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਅੱਜ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਫੇਜ਼-1 ਅਤੇ ਸ਼ਾਹੀਮਾਜਰਾ ਵਿੱਚ ਸਥਿਤ ਕੂੜਾ ਇਕੱਤਰ ਕਰਨ ਵਾਲੇ ਕੇਂਦਰਾਂ (ਆਰ. ਐਮ. ਸੀ. ਸਾਈਟਾਂ) ਦੇ ਹਫਤਾਵਾਰੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹਨਾਂ ਕੇਂਦਰਾਂ ਤੋਂ ਕੂੜਾ ਬਾਹਰ ਸੜਕਾਂ ਤਕ ਖਿਲ੍ਹਰਨ ਦੀਆਂ ਕਈ ਸ਼ਿਕਾਇਤਾਂ ਤੋਂ ਬਾਅਦ ਇਹਨਾਂ ਸਾਈਟਾਂ ਦਾ ਅਚਨਚੇਤ ਦੌਰਾ ਕਰਨ ਦੌਰਾਨ ਮੇਅਰ ਵਲੋਂ ਇਹ ਹੁਕਮ ਦਿੱਤੇ ਗਏ ਹਨ।

ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸz. ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਸz. ਕੁਲਜੀਤ ਸਿੰਘ ਬੇਦੀ ਦੇ ਨਾਲ ਆਰ ਐਮ ਸੀ ਕੇਂਦਰਾਂ ਦਾ ਦੌਰਾਨ ਕਰਨ ਦੇ ਨਾਲ ਨਾਲ ਉਹਨਾਂ ਫੇਜ਼-1, 3ਬੀ 2 ਅਤੇ ਫੇਜ਼-7 ਸਮੇਤ ਕਈ ਮਾਰਕੀਟਾਂ ਦਾ ਵੀ ਨਿਰੀਖਣ ਕੀਤਾ, ਜਿੱਥੇ ਉਨ੍ਹਾਂ ਨੇ ਇਨ੍ਹਾਂ ਖੇਤਰਾਂ ਵਿੱਚ ਕੰਮ ਕਰ ਰਹੇ ਅਣਅਧਿਕਾਰਤ ਵਿਕਰੇਤਾਵਾਂ ਨੂੰ ਜ਼ੁਰਮਾਨਾ ਕਰਨ ਦੇ ਹੁਕਮ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਸਿਸਟਮ ਵਿੱਚ ਬੇਨਿਯਮੀਆਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ ਨਗਰ ਨਿਗਮ ਸ਼ਹਿਰ ਦੀ ਸਫ਼ਾਈ ਅਤੇ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਹਨਾਂ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੇ ਮੁਹਾਲੀ ਡੰਪਿੰਗ ਸਾਈਟ ਦੀ ਵਰਤੋਂ ਨੂੰ ਰੋਕਣ ਦੇ ਨਿਰਦੇਸ਼ਾਂ ਕਾਰਨ ਆਰ ਐਮ ਸੀ ਕੇਂਦਰਾਂ ਦੀਆਂ ਸਹੂਲਤਾਂ ਤੇ ਕਾਫ਼ੀ ਦਬਾਅ ਪਿਆ ਹੈ। ਉਹਨਾਂ ਕਿਹਾ ਕਿ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਅਧਿਕਾਰੀਆਂ ਨੂੰ ਨਿੱਜੀ ਤੌਰ ਤੇ ਸਾਈਟਾਂ ਦੀ ਸਮੀਖਿਆ ਕਰਨ ਅਤੇ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਕੂੜਾ ਪ੍ਰਬੰਧਨ ਉਪਾਵਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਉਹਨਾਂ ਕਿਹਾ ਕਿ ਨਿਗਮ ਵਲੋਂ ਪੂਰੇ ਯਤਨ ਕੀਤੇ ਜਾ ਰਹੇ ਹਨ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਖਾਸ ਕਰ ਦਿਵਹਾਲੀ ਦੇ ਤਿਉਹਾਰ ਮੌਕੇ ਲੋਕਾਂ ਨੂੰ ਰਿਬਤਹਰ ਸਫਾਈ ਸਹੂਲਤਾਂ ਮੁਹਈਆ ਕਰਜਵਾਈਆਂ ਜਾ ਸਕਣ।

ਉਹਨਾਂ ਕਿਹਾ ਕਿ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਗਮ ਅਧਿਕਾਰੀਆਂ ਦਾ ਫਰਜ਼ ਬਣਦਾ ਹੈ ਕਿ ਉਹ ਕੂੜੇ ਦਾ ਪ੍ਰਬੰਧਨ ਕੁਸ਼ਲਤਾ ਨਾਲ ਕਰਨ ਅਤੇ ਇਹ ਆਰ ਐਮ ਸੀ ਸਾਈਟਾਂ ਸੁਚਾਰੂ ਢੰਗ ਨਾਲ ਕੰਮ ਕਰਨ। ਉਹਨਾਂ ਕਿਹਾ ਕਿ ਅਧਿਕਾਰੀਆਂ ਨੂੰ ਇਸ ਗੱਲ ਦਾ ਧਿਆਨਭ ਰੱਖਣਾ ਚਾਹੀਦਾ ਹੈ ਕਿ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਵਿੱਚ ਕੂੜੇ ਦੀ ਨਿਕਾਸੀ ਦਾ ਦਬਾਅ ਹੋਰ ਵੀ ਵਧ ਜਾਵੇਗਾ, ਇਸ ਲਈ ਇਸ ਸੰਬੰਧੀ ਪੂਰੀ ਤਨਦੇਹੀ ਨਾਲ ਕੰਮ ਕਰਨ ਦੀ ਲੋੜ ਹੈ।

ਇਸ ਮੌਕੇ ਮਿਉਂਸਪਲ ਕੌਂਸਲਰ ਕਮਲਜੀਤ ਸਿੰਘ ਬੰਨੀ ਅਤੇ ਜਗਦੀਸ਼ ਸਿੰਘ ਜੱਗਾ ਵੀ ਮੌਜੂਦ ਸਨ।

 

Continue Reading

Mohali

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਖਰੜ ਅਨਾਜ ਮੰਡੀ ਵਿਖੇ ਕੀਤਾ ਇਲਾਕੇ ਦੇ ਕਿਸਾਨਾਂ ਦਾ ਇਕੱਠ

Published

on

By

 

 

ਖਰੜ, 18 ਅਕਤੂਬਰ (ਸ.ਬ.) ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਖਰੜ ਅਨਾਜ ਮੰਡੀ ਵਿਖੇ ਇਲਾਕੇ ਦੇ ਕਿਸਾਨਾਂ ਦਾ ਇਕੱਠ ਕਰਕੇ ਝੋਨੇ ਦੀ ਲਿਫਟਿੰਗ ਨਾ ਹੋਣ ਤੇ ਰੋਸ ਜਾਹਿਰ ਕੀਤਾ ਗਿਆ। ਇਸ ਮੌਕੇ ਦੁਖੀ ਹੋਏ ਕਿਸਾਨ ਮਾਰਕੀਟ ਕਮੇਟੀ ਦੇ ਦਫਤਰ ਨੂੰ ਤਾਲਾ ਲਗਾ ਦਿੱਤਾ ਅਤੇ ਧਰਨੇ ਤੇ ਬੈਠ ਗਏ।

ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪਰੈਸ ਸਕੱਤਰ ਮਿਹਰ ਸਿੰਘ ਥੇੜੀ ਨੇ ਕਿਹਾ ਕਿ ਕਿਸਾਨ ਪਿਛਲੇ 18 ਦਿਨਾਂ ਤੋਂ ਮੰਡੀਆਂ ਵਿੱਚ ਰੁਲ ਰਹੇ ਹਨ। ਉਹਨਾਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਥੋੜਾ ਬਹੁਤ ਜਿਹੜਾ ਝੋਨਾ ਖਰੀਦਿਆ ਗਿਆ ਹੈ ਉਸਦੀ ਲਿਫਟਿੰਗ ਨਹੀਂ ਹੋਈ, ਜਿਸ ਕਾਰਨ ਮੰਡੀ ਦੇ ਸਾਰੇ ਸ਼ੈਡ ਖਰੀਦੇ ਹੋਏ ਝੋਨੇ ਨਾਲ ਭਰੇ ਪਏ ਹਨ।

ਉਹਨਾਂ ਕਿਹਾ ਕਿ ਕਿਸਾਨਾਂ ਦਾ ਝੋਨਾ ਸੜਕਾਂ ਤੇ ਰੁਲ ਰਿਹਾ ਹੈ ਜਿਸ ਕਾਰਨ ਚਿੰਤਿਤ ਕਿਸਾਨ ਝੋਨੇ ਨੂੰ ਵੱਢ ਵੀ ਨਹੀਂ ਰਹੇ ਕਿਉਂਕਿ ਪਹਿਲਾਂ ਵੱਢਿਆਂ ਝੋਨਾ ਵਿਕ ਨਹੀਂ ਰਿਹਾ ਅਤੇ ਖੇਤਾਂ ਵਿੱਚ ਪੱਕ ਕੇ ਝੋਨਾ ਝੜ ਰਿਹਾ ਹੈ, ਜਿਸ ਨਾਲ ਕਿਸਾਨ ਕਰੋੜਾਂ ਦੇ ਘਾਟੇ ਵਿੱਚ ਆ ਜਾਣਗੇ। ਉਹਨਾਂ ਕਿਹਾ ਕਿ ਇਸ ਸਾਲ ਕਣਕ ਦੀ ਬਿਜਾਈ ਵੀ ਪੱਛੜ ਜਾਵੇਗੀ, ਜਿਸ ਨਾਲ ਆਉਣ ਵਾਲੇ ਸੀਜਨ ਵਿੱਚ ਕਣਕ ਦਾ ਝਾੜ ਘਟੇਗਾ ਤੇ ਕਿਸਾਨਾਂ ਤੇ ਦੋਹਰੀ ਮਾਰ ਪਵੇਗੀ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਹੁਣ ਤਕ ਡੀ ਏ ਪੀ ਖਾਦ ਦਾ ਕੋਈ ਬੰਦੋਬਸਤ ਨਹੀਂ ਕੀਤਾ ਗਿਆ ਹੈ ਅਤੇ ਸਹਿਕਾਰੀ ਸਭਾਵਾਂ ਵਿੱਚ ਡੀ ਏ ਪੀ ਖਾਦ ਉਪਲਬਧ ਨਹੀਂ ਹੈ ਜਿਸ ਨਾਲ ਖਾਦ ਦੀ ਕਾਲਾ ਬਜਾਰੀ ਵਧੇਗੀ ਅਤੇ ਨਕਲੀ ਖਾਦ ਵਿਕਣ ਦਾ ਵੀ ਡਰ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਦੀ ਫਸਲ ਵਿਕਣ ਨਾਲ ਕਿਸਾਨ ਕੋਲੋਂ ਲਗਭਗ 80000 ਕਰੋੜ ਰੁਪਏ ਆਵੇਗਾ ਜਿਸ ਨਾਲ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਮਿਲਦਾ ਹੈ। ਮਜ਼ਦੂਰ ਤੋਂ ਲੈ ਕੇ ਹਰ ਵਰਗ ਦਾ ਵਪਾਰੀ ਅਤੇ ਹਰ ਤਰ੍ਹਾਂ ਦੇ ਕਾਰੋਬਾਰ ਨੂੰ ਤੇਜੀ ਆਉਂਦੀ ਹੈ ਪ੍ਰੰਤੂ ਜਦੋਂ ਪ੍ਰਸ਼ਾਸਨ ਅਤੇ ਸਰਕਾਰ ਦੇ ਮਾੜੇ ਪ੍ਰਬੰਧ ਕਾਰਨ ਕਿਸਾਨ ਦੀਆਂ ਫਸਲਾਂ ਰੁਲ ਰਹੀਆਂ ਹਨ ਤਾਂ ਹਰ ਵਰਗ ਨਿਰਾਸ਼ ਅਤੇ ਘਾਟੇ ਵੱਲ ਨੂੰ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਇਸ ਸੰਵੇਦਨਸ਼ੀਲ ਮੁੱਦੇ ਤੇ ਚੁੱਪ ਧਾਰੀ ਬੈਠਾ ਹੈ ਅਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ।

ਇਸ ਇਕੱਠ ਵਿੱਚ ਜਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹ ਕਲਾਂ, ਹਕੀਕਤ ਸਿੰਘ ਘੜੂੰਆਂ, ਕਰਮਜੀਤ ਸਿੰਘ ਸਕਰੁਲਾਂਪੁਰ, ਭੁਪਿੰਦਰ ਸਿੰਘ ਠੇਕੇਦਾਰ ਸਕਰੁਲਾਂਪੁਰ, ਮਹਿੰਦਰ ਸਿੰਘ ਗੜਾਂਗਾ, ਮਨਪ੍ਰੀਤ ਸਿੰਘ ਨੰਬਰਦਾਰ ਖੇੜੀ, ਸੁੱਚਾ ਸਿੰਘ ਸਕਰੁਲਾਂਪੁਰ, ਗੁਰਜੰਟ ਸਿੰਘ ਪੋਪਨਾ, ਰਣਜੀਤ ਸਿੰਘ ਬਾਸੀਆਂ, ਹਰਜਿੰਦਰ ਸਿੰਘ ਮੱਕੜੇ, ਹਰਬਚਨ ਲਾਲ ਰੰਗੀਆ, ਜਸਵੰਤ ਸਿੰਘ ਭੁੱਖੜੀ, ਗੁਰਦੇਵ ਸਿੰਘ ਸਕਰੁਲਾਂਪੁਰ, ਸਿਕੰਦਰ ਸਿੰਘ ਮਿਲ ਕੱਪੜਾ, ਅਵਤਾਰ ਸਿੰਘ ਪੋਪਨਾ, ਅਜੈਬ ਸਿੰਘ ਘੜੂੰਆਂ, ਜੱਸੀ ਗਿੱਲ ਘੜੂੰਆਂ, ਬਲਵੀਰ ਸਿੰਘ ਘੜੂੰਆਂ ਵੀ ਹਾਜਰ ਸਨ।

Continue Reading

Mohali

ਪਿੰਡਾਂ ਦੇ ਸਰਬ-ਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ਪੰਜਾਬ ਸਰਕਾਰ : ਕੁਲਵੰਤ ਸਿੰਘ

Published

on

By

 

ਨਵੀਆਂ ਚੁਣੀਆਂ ਪੰਚਾਇਤਾਂ ਨਾਲ ਮੁਲਾਕਾਤ ਦੌਰਾਨ ਸਰਪੰਚਾਂ ਅਤੇ ਪੰਚਾਂ ਨੂੰ ਆਪਣੇ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦੇਣ ਲਈ ਪ੍ਰੇਰਿਆ

ਐਸ ਏ ਐਸ ਨਗਰ, 18 ਅਕਤੂਬਰ (ਸ.ਬ.) ਹਲਕਾ ਵਿਧਾਇਥ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਬ-ਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਹਲਕਾ ਮੁਹਾਲੀ ਦੇ 11 ਪਿੰਡਾਂ ਦਾਊਂ, ਨਗਿਆਰੀ, ਬਲੌਂਗੀ ਕਲੋਨੀ, ਬਲਿਆਲੀ, ਝਾਮਪੁਰ, ਮਾਣਕ ਮਾਜਰਾ, ਮਨਾਣਾ, ਝਿਉਰਹੇੜੀ, ਨਡਿਆਲੀ, ਬਹਿਲੋਲਪੁਰ, ਅਤੇ ਸਿਆਊ ਦੇ ਲੋਕਾਂ ਵੱਲੋਂ ਚੁਣੀਆਂ ਪੰਚਾਇਤਾਂ ਦੇ ਸਰਪੰਚਾਂ ਅਤੇ ਪੰਚਾਂ ਨਾਲ ਮੁਲਾਕਾਤ ਦੌਰਾਨ ਉਹਨਾਂ ਕਿਹਾ ਕਿ ਪਿੰਡਾਂ ਦੇ ਸਰਬ-ਪੱਖੀ ਵਿਕਾਸ ਲਈ ਦਿਲ ਖੋਲ ਕੇ ਗ੍ਰਾਂਟਾਂ ਦਿੱਤੀਆਂ ਜਾਣਗੀਆਂ ਅਤੇ ਮੌਜੂਦਾ ਸਮੇਂ ਵਿੱਚ ਚੱਲ ਰਹੇ ਕਾਰਜਾਂ ਨੂੰ ਮਿੱਥੇ ਸਮੇਂ ਵਿੱਚ ਮੁਕੰਮਲ ਕੀਤਾ ਜਾਵੇਗਾ। ਇਸਦੇ ਨਾਲ ਹੀ ਨਵੇਂ ਕੰਮਾਂ ਦੇ ਐਸਟੀਮੇਟ ਤਿਆਰ ਕਰਕੇ ਲੋੜੀਂਦੇ ਫੰਡ ਜੁਟਾਉਣ ਲਈ ਸਰਕਾਰ ਨੂੰ ਰਿਪੋਰਟ ਭੇਜੀ ਜਾਵੇਗੀ।

ਜਿੱਤੇ ਹੋਏ ਉਮੀਦਵਾਰਾਂ ਦਾ ਸਨਮਾਨ ਕਰਦਿਆਂ ਉਹਨਾਂ ਕਿਹਾ ਕਿ ਨਵੀਆਂ ਬਣੀਆਂ ਪੰਚਾਇਤਾਂ ਪਿੰਡਾਂ ਦੇ ਵਿਕਾਸ ਲਈ ਪਾਰਟੀਬਾਜੀ ਤੋਂ ਉੱਪਰ ਉਠ ਕੇ ਕੰਮ ਕਰਨ। ਉਹਨਾਂ ਕਿਹਾ ਕਿ ਸਰਪੰਚ ਕਿਸੇ ਇੱਕ ਪਾਰਟੀ ਦਾ ਨਹੀਂ ਹੁੰਦਾ ਬਲਕਿ ਉਹ ਪੂਰੇ ਪਿੰਡ ਦਾ ਸਰਪੰਚ ਹੁੰਦਾ ਹੈ। ਇਸ ਲਈ ਪਿੰਡ ਦਾ ਵਿਕਾਸ ਬਿਨ੍ਹਾਂ ਕਿਸੇ ਭੇਦ-ਭਾਵ ਦੇ ਕੀਤਾ ਜਾਵੇ ਅਤੇ ਪੈਸੇ ਦੀ ਵਰਤੋਂ ਉਨ੍ਹਾਂ ਕੰਮਾਂ ਤੇ ਹੀ ਕੀਤੀ ਜਾਵੇ ਜੋ ਲੋਕ ਹਿੱਤ ਵਿੱਚ ਕਰਨੇ ਜਰੂਰੀ ਹਨ ਤਾਂ ਜੋ ਵਿਕਾਸ ਦੇ ਨਾਲ-ਨਾਲ ਆਪਸੀ ਭਾਈਚਾਰਾ ਵੀ ਮਜਬੂਤ ਹੋਵੇ ਅਤੇ ਪਿੰਡ ਵਾਸੀਆਂ ਨੂੰ ਵੱਧ ਤੋਂ ਵੱਧ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਵੱਲ ਧਿਆਨ ਦਿੱਤਾ ਜਾਵੇ।

ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਬੀਤੇ ਦੋ ਦਿਨਾਂ ਦੌਰਾਨ ਹਲਕੇ ਦੇ 37 ਪਿੰਡਾਂ ਦੀਆਂ ਪੰਚਾਇਤਾਂ ਹਲਕਾ ਵਿਧਾਇਕ ਨੂੰ ਮਿਲਕੇ ਪਹਿਲਾਂ ਹੀ ਭਰੋਸਾ ਦੇ ਚੁੱਕੀਆਂ ਹਨ ਕਿ ਉਹ ਹਲਕਾ ਵਿਧਾਇਕ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਇਮਾਨਦਾਰੀ ਨਾਲ ਕੰਮ ਕਰਕੇ ਆਪਣੇ ਪਿੰਡਾਂ ਦਾ ਵਿਕਾਸ ਕਰਨਗੀਆਂ ਅਤੇ ਅੱਜ 11 ਹੋਰ ਪੰਚਾਇਤਾਂ ਵਲੋਂ ਹਲਕਾ ਵਿਧਾਇਕ ਨੂੰ ਮਿਲ ਕੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਹ ਉਨ੍ਹਾਂ ਦੀ ਅਗਵਾਈ ਵਿੱਚ ਆਪਣੇ ਪਿੰਡਾਂ ਦਾ ਵਿਕਾਸ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਕਰਨਗੇ।

ਇਸ ਮੌਕੇ ਮਿਉਂਸਪਲ ਕੌਂਸਲਰ ਸ. ਸਰਬਜੀਤ ਸਿੰਘ, ਸ. ਕੁਲਦੀਪ ਸਿੰਘ ਸਮਾਣਾਂ, ਡਾ. ਐਸ. ਐਸ. ਭੰਵਰਾ, ਪਰਮਜੀਤ ਸਿੰਘ, ਡਾ. ਕੁਲਦੀਪ ਸਿੰਘ, ਸਾਬਕਾ ਕੌਂਸਲਰ ਆਰ.ਪੀ. ਸ਼ਰਮਾ ਅਤੇ ਹਰਪਾਲ ਸਿੰਘ ਚੰਨਾ, ਜਸਪਾਲ ਸਿੰਘ, ਹਰਮੇਸ਼ ਸਿੰਘ ਕੁੰਬੜਾ, ਅਕਬਿੰਦਰ ਸਿੰਘ ਗੋਸਲ, ਅਵਤਾਰ ਸਿੰਘ ਮੌਲੀ ਬੈਦਵਾਣ ਵੀ ਹਾਜ਼ਰ ਸਨ।

Continue Reading

Latest News

Trending