Connect with us

Mohali

ਮੁਹਾਲੀ ਜ਼ਿਲ੍ਹੇ ਦੇ ਦਸਵੀਂ ਅਤੇ ਬਾਰ੍ਹਵੀਂ ਵਿੱਚੋਂ ਪਹਿਲੀਆਂ 3 ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ

Published

on

 

 

ਐਸ ਏ ਐਸ ਨਗਰ, 19 ਅਕਤੂਬਰ (ਸ.ਬ.) ਡਾ.ਬੀ.ਆਰ. ਅੰਬੇਦਕਰ ਐਜੂਕੇਸ਼ਨ ਸੁਸਾਇਟੀ ਡੇਰਾਬਸੀ ਵੱਲੋਂ ਭਾਰਤ ਰਤਨ ਅਤੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ. ਏ. ਪੀ. ਜੇ. ਅਬਦੁਲ ਕਲਾਮ ਦੇ ਜਨਮ ਦਿਨ ਮੌਕੇ ਵਿਦਿਆਰਥੀ ਦਿਵਸ ਮਣਾਉਂਦਿਆਂ ਡੇਰਾਬਸੀ ਦੇ ਸਰਕਾਰੀ ਕਾਲਜ ਦੇ ਵਿੱਚ ਮੁਹਾਲੀ ਜ਼ਿਲ੍ਹੇ ਵਿੱਚੋਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਸਾਰੀਆਂ ਸਟਰੀਮਾਂ ਵਿੱਚ ਪਹਿਲੀਆਂ 3 ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ 23 ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ।

ਇਸ ਮੌਕੇ ਹਲਕਾ ਡੇਰਾਬਸੀ ਦੇ ਵਿਧਾਇਕ ਸ.ਕੁਲਜੀਤ ਸਿੰਘ ਰੰਧਾਵਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਪ੍ਰਧਾਨਗੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜਸਟਿਸ ਸ. ਜਸਪਾਲ ਸਿੰਘ ਨੇ ਕੀਤੀ।

ਸਮਾਗਮ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੂਟਾ ਸਿੰਘ ਵਾਲਾ ਸਕੂਲ ਵਿੱਚੋਂ ਵੋਕੇਸ਼ਨਲ ਕੰਪਿਊਟਰ ਸਾਇੰਸ ਦੀਆਂ ਤਿੰਨ ਵਿਦਿਆਰਥਣਾਂ ਕਿਰਨਜੋਤ ਕੌਰ, ਮਨਪ੍ਰੀਤ ਕੌਰ ਅਤੇ ਸਿਮਰਨ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਟੇਜ ਸਕੱਤਰ ਦੀ ਡਿਊਟੀ ਲੈਕਚਰਾਰ ਜੈਪਾਲ ਵਲੋਂ ਨਿਭਾਈ ਗਈ।

ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ, ਕਿਤਾਬਾਂ ਦੇ ਸੈੱਟ, ਸ਼ਾਲ ਤੇ ਨਕਦ ਰਾਸ਼ੀ ਦੇ ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸ. ਭਾਗ ਸਿੰਘ ਘੋੜੇਵਾਲ, ਅਨਮੋਲ ਸਿੰਘ ਐਡਵੋਕੇਟ, ਨਰੇਸ਼ ਉਪਨੇਜਾ, ਜੀਤ ਸਿੰਘ , ਬਸੰਤ ਸਿੰਘ ਸਰਪੰਚ, ਰਾਮ ਲਾਲ, ਹਰਪ੍ਰੀਤ ਸਿੰਘ ਧਰਮਗੜ੍ਹ, ਤਰੁਣ ਰਿਸ਼ੀ ਰਾਜ ਵੀ ਮੌਜੂਦ ਸਨ।

 

Continue Reading

Mohali

ਹੈਦਰਾਬਾਦ ਤੋਂ ਆਈ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਵਿੱਚ ਮਿਲੀ ਬੰਬ ਹੋਣ ਦੀ ਧਮਕੀ

Published

on

By

 

ਸੁਰਖਿਆ ਦਸਤਿਆਂ ਨੇ ਜਹਾਜ ਅਤੇ ਸਵਾਰੀਆਂ ਦੀ ਸਖਤ ਸੁਰਖਿਆ ਜਾਂਚ ਕੀਤੀ

ਐਸ ਏ ਐਸ ਨਗਰ, 19 ਅਕਤੂਬਰ (ਸ.ਬ.) ਹੈਦਰਾਬਾਦ ਤੋਂ ਚੰਡੀਗੜ੍ਹ ਆਈ ਇੰਡੀਗੋ ਏਅਰ ਦੀ ਫਲਾਈਟ ਨੰਬਰ 6 ਈ-108 ਵਿੱਚ ਬੰਬ ਰੱਖੇ ਹੋਣ ਦੀ ਧਮਕੀ ਤੋਂ ਬਾਅਦ ਏਅਰਪੋਰਟ ਪ੍ਰਸ਼ਾਸ਼ਨ ਅਤੇ ਸੁਰਖਿਆ ਦਸਤਿਆਂ ਵਲੋਂ ਸੁਰਖਿਆ ਮਾਣਕਾ ਦਾ ਧਿਆਨ ਰੱਖਦਿਆਂ ਜਹਾਜ ਨੂੰ ਰਨਵੇ ਤੇ ਰੋਕ ਕੇ ਸਵਾਰੀਆਂ ਨੂੰ ਸੁਰਖਿਅਤ ਬਾਹਰ ਕੱਢਿਆ ਗਿਆ ਅਤੇ ਫਿਰ ਸਵਾਰੀਆਂ ਅਤੇ ਉਹਨਾਂ ਦੇ ਹੈਂਡ ਬੈਗ ਦੀ ਪੂਰੀ ਗਹਿਰਾਈ ਨਾਲ ਸੁਰਖਿਆ ਜਾਂਚ ਕੀਤੀ ਗਈ। ਇਸ ਉਪਰੰਤ ਸੁਰਖਿਆ ਅਮਲੇ ਵਲੋਂ ਹਵਾਈ ਜਹਾਜ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਹੈਦਰਾਬਾਦ ਤੋਂ ਆਈ ਇਹ ਫਲਾਈਟ ਬਾਅਦ ਦੁਪਹਿਰ 12.30 ਵਜੇ ਦੇ ਆਸ ਪਾਸ ਮੁਹਾਲੀ ਹਵਾਈ ਅੱਡੇ ਤੇ ਪਹੁੰਚੀ ਸੀ ਅਤੇ ਇਸ ਦੌਰਾਨ ਕਿਸੇ ਵਲੋਂ ਇੰਡੀਗੋ ਏਅਰਲਾਈਨਜ਼ ਨੂੰ ਸੋਸ਼ਲ ਮੀਡੀਆ ਰਾਂਹੀ ਜਹਾਜ ਵਿੱਚ ਬੰਬ ਰੱਖਿਆ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ ਜਿਸਤੋਂ ਬਾਅਦ ਹਵਾਈ ਅੱਡੇ ਦਾ ਅਮਲਾ ਫੈਲਾ ਅਤੇ ਸੁਰਖਿਆ ਫੋਰਸ ਹਾਈ ਅਲਰਟ ਤੇ ਆ ਗਏ। ਇਸ ਦੌਰਾਨ ਜਿੱਥੇ ਹਵਾਈ ਅੱਡੇ ਤੇ ਭਾਰੀ ਪੁਲੀਸ ਫੋਰਸ ਸੱਦੀ ਗਈ ਉੱਥੇ ਇੱਥੇ ਡਾਗ ਸਕੁਵੈਡ, ਬੰਬ ਸਕੁਵੈਡ, ਐਂਬੂਲੈਸ, ਫਾਇਰ ਬ੍ਰਿਗੇਡ ਆਦਿ ਨੂੰ ਵੀ ਸੱਦਿਆ ਗਿਆ ਅਤੇ ਸਵਾਰੀਆਂ ਦੀ ਪੂਰੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਮੁਹਾਲੀ ਦੇ ਐਸ ਐਸ ਪੀ ਸਮੇਤ ਸਾਰੇ ਉੱਚ ਅਧਿਕਾਰੀ ਅਤੇ ਸੁਰੱਖਿਆ ਦਸਤਿਆਂ ਦੀਆਂ ਕਈ ਟੀਮਾਂ ਵੀ ਹਵਾਈ ਅੱਡੇ ਤੇ ਪਹੁੰਚ ਗਈਆਂ।

ਪ੍ਰਾਪਤ ਜਾਣਕਾਰੀ ਅਨੁਸਾਰ ਜਾਂਚ ਦੌਰਾਨ ਸੁਰਖਿਆ ਦਸਤਿਆਂ ਨੂੰ ਕੁੱਝ ਵੀ ਸ਼ੱਕੀ ਨਹੀਂ ਮਿਲਿਆ ਸੀ। ਖਬਰ ਲਿਖੇ ਜਾਣ ਤਕ ਜਾਂਚ ਦਾ ਕੰਮ ਜਾਰੀ ਸੀ।

Continue Reading

Mohali

ਮੁਹਾਲੀ ਪੁਲੀਸ ਵੱਲੋਂ ਤੇਜਧਾਰ ਹਥਿਆਰਾਂ ਦੀ ਨੋਕ ਤੇ ਕਾਰ ਖੋਹਣ ਵਾਲੇ 3 ਵਿਅਕਤੀ ਗ੍ਰਿਫਤਾਰ

Published

on

By

 

ਐਸ ਏ ਐਸ ਨਗਰ, 19 ਅਕਤੂਬਰ (ਜਸਬੀਰ ਸਿੰਘ ਜੱਸੀ) ਜੀਰਕਪੁਰ ਪੁਲੀਸ ਨੇ ਬੀਤੀ 29-30 ਸਤੰਬਰ ਦੀ ਰਾਤ ਨੂੰ ਜੀਰਕਪੁਰ ਵਿੱਚ ਨੇੜੇ ਛੱਤ ਲਾਈਟਾਂ ਏਅਰਪੋਰਟ ਰੋਡ ਤੋਂ ਤਿੰਨ ਵਿਅਕਤੀਆਂ ਵਲੋਂ ਤੇਜਧਾਰ ਹਥਿਆਰਾਂ ਦੀ ਨੋਕ ਤੇ ਕਾਰ ਖੋਹਣ ਦੇ ਮਾਮਲੇ ਨੂੰ ਹਲ ਕਰਦਿਆਂ ਦੀ ਕਾਰ ਖੋਹਣ ਵਾਲੇ ਤਿੰਨੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਖੋਹ ਕੀਤੀ ਕਾਰ ਬਰਾਮਦ ਕੀਤੀ ਹੈ।

ਇਸ ਸੰਬੰਧੀ ਪੁਲੀਸ ਵਲੋਂ ਅਸ਼ੋਕ ਕੁਮਾਰ ਵਾਸੀ ਗਡਾਵਨ, ਵਾਸੀ ਹਿਮਾਚਲ ਪ੍ਰਦੇਸ਼ ਦੇ ਬਿਆਨਾਂ ਦੇ ਅਧਾਰ ਤੇ ਤਿੰਨ ਵਿਅਕਤੀਆਂ ਦੇ ਖਿਲਾਫ ਬੀ ਐਨ ਐਸ ਦੀ ਧਾਰਾ 309(4), 3(5), 341(2) ਅਧੀਨ ਮਾਮਲਾ ਦਰਜ ਕੀਤ;ਾ ਗਿਆ ਸੀ। ਸ਼ਿਕਾਇਤਕਰਤਾ ਅਨੁਸਾਰ ਉਹ ਟੈਕਸੀ ਚਲਾਉਂਦਾ ਹੈ ਅਤੇ ਉਸਨੇ 30 ਸਤੰਬਰ ਨੂੰ ਏਅਰਪੋਰਟ, ਮੁਹਾਲ਼ੀ ਤੋਂ ਸਵੇਰੇ 6 ਵਜੇ ਸਵਾਰੀ ਪਿੱਕ ਕਰਨੀ ਸੀ ਅਤੇ ਉਹ ਸਵਾਰੀ ਪਿੱਕ ਕਰਨ ਤੋਂ ਪਹਿਲਾਂੇ ਛੱਤ ਲਾਈਟਾਂ ਨੇੜੇ ਸਰਵਿਸ ਰੋਡ ਤੇ ਆਪਣੀ ਟੈਕਸੀ ਵਿੱਚ ਆਰਾਮ ਕਰ ਰਿਹਾ ਸੀ ਜਦੋਂ 3 ਨੌਜਵਾਨਾਂ (ਜਿਨ੍ਹਾਂ ਕੋਲ ਤਲਵਾਰ ਅਤੇ ਚਾਕੂ ਸਨ ਅਤੇ ਮੂੰਹ ਬੰਨੇ ਹੋਏ ਸਨ) ਨੇ ਉਸਦੀ ਕਾਰ ਦਾ ਕੰਡਕਟਰ ਸਾਈਡ ਵਾਲ਼ਾ ਸ਼ੀਸ਼ਾ ਤੋੜ ਦਿੱਤਾ ਅਤੇ ਉਸਨੂੰ ਗੱਡੀ ਵਿੱਚੋਂ ਥੱਲੇ ਉੱਤਰ ਕੇ ਗੱਡੀ ਦੀ ਚਾਬੀ ਦੇਣ ਲਈ ਕਿਹਾ ਅਤੇ ਫਿਰ ਉਸਦੀ ਕਾਰ ਖੋਹਕੇ ਮੁਹਾਲ਼ੀ ਵੱਲ ਫਰਾਰ ਹੋ ਗਏ ਸਨ।

ਇਸ ਸਬੰਧੀ ਐਸ ਐਸ ਪੀ ਮੁਹਾਲੀ ਸ੍ਰੀ ਦੀਪਕ ਪਾਰੀਕ ਦੀਆਂ ਹਿਦਾਇਤਾਂ ਤੇ ਕਾਰਵਾਈ ਕਰਦਿਆਂ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਅਤੇ ਟੀਮ ਵੱਲੋਂ ਹਿਊਮਨ ਇੰਨਟੈਲੀਜੈਂਸ ਅਤੇ ਟੈਕਨੀਕਲ ਢੰਗ ਨਾਲ਼ ਤਫਤੀਸ਼ ਕਰਦੇ ਹੋਏ ਵਾਰਦਾਤ ਲਈ ਜਿੰਮੇਵਾਰ ਵਿਅਕਤੀਆਂ ਨੂੰ ਖੋਹ ਕੀਤੀ ਕਾਰ, ਮੋਬਾਇਲ ਫੋਨ ਅਤੇ ਤੇਜਧਾਰ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ।

ਪੁਲੀਸ ਦੀ ਪੁੱਛਗਿੱਛ ਵਿੱਚ ਇਹਨਾਂ ਨੇ ਮੰਨਿਆ ਕਿ ਉਹ ਆਪਸ ਵਿੱਚ ਸਾਜਬਾਜ ਹੋ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਹਨਾਂ ਵਿਅਕਤੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਉਕਤ ਖੋਹ ਕੀਤੀ ਕਾਰ ਤੇ ਜਾਅਲੀ ਨੰਬਰ ਪਲੇਟ ਲਗਾ ਕੇ ਆਪਣੇ ਇੱਕ ਹੋਰ ਸਾਥੀ ਸਮੇਤ ਸੈਕਟਰ-67 ਮੁਹਾਲ਼ੀ ਤੋਂ ਆਪਣੇ ਘਰ ਐਰੋਸਿਟੀ ਨੂੰ ਆ ਰਹੇ ਇੱਕ ਵਿਅਕਤੀ ਪਰਵ ਨੂੰ ਗੋਇਲ ਬੇਕਰੀ ਬਲਾਕ-ਜੀ ਐਰੋਸਿਟੀ ਨੇੜੇ ਉਸਦੇ ਮੋਟਰਸਾਈਕਲ ਵਿੱਚ ਪਿੱਛੋਂ ਗੱਡੀ ਮਾਰ ਕੇ ਫਿਰ ਉਸਦਾ ਮੋਬਾਇਲ ਫੋਨ ਅਤੇ ਕੀਮਤੀ ਸਮਾਨ ਖੋਹਕੇ ਫਰਾਰ ਹੋ ਗਏ ਸਨ।

ਇਹਨਾਂ ਵਿਅਕਤੀਆਂ ਦੀ ਪਛਾਣ ਪ੍ਰਭਜੋਤ ਸਿੰਘ ਉਰਫ ਪਾਰਸ ਵਾਸੀ ਨੇੜੇ ਓਲੀ ਮੈਰੀ ਸਕੂਲ ਬੰਨੂੜ, ਜਿਲ੍ਹਾ ਪਟਿਆਲ਼ਾ, ਨਿਤਿਸ਼ ਸ਼ਰਮਾ ਉਰਫ ਬਾਮਣ ਵਾਸੀ ਬਾਬਾ ਬੰਦਾ ਸਿੰਘ ਬਹਾਦਰ ਕਲੋਨੀ ਬੰਨੂੜ, ਅਤੇ ਅਕਾਸ਼ਦੀਪ ਸ਼ਰਮਾ ਉਰਫ ਅਕਾਸ਼ ਵਾਸੀ ਗੋਇਲ ਕਲੋਨੀ ਬਨੂੜ, ਥਾਣਾ ਬੰਨੂੜ ਵਜੋਂ ਹੋਈ ਹੈ।

 

Continue Reading

Mohali

ਫੇਜ਼ 7 ਦੀ ਮਾਰਕੀਟ ਵਿੱਚ ਰੇਹੜੀਆਂ ਫੜੀਆਂ ਦੇ ਕਬਜ਼ਿਆਂ ਦੀ ਭਰਮਾਰ

Published

on

By

 

 

ਵਾਹਨਾਂ ਦੀ ਪਾਰਕਿੰਗ ਲਈ ਨਹੀਂ ਬਚੀ ਥਾਂ, ਦੁਕਾਨਦਾਰਾਂ ਵਲੋਂ ਨਗਰ ਨਿਗਮ ਤੋਂ ਕਬਜ਼ੇ ਖਤਮ ਕਰਵਾਉਣ ਦੀ ਮੰਗ

ਐਸ ਏ ਐਸ ਨਗਰ, 19 ਅਕਤੂਬਰ (ਸ.ਬ.) ਸਥਾਨਕ ਫੇਜ਼ 7 ਦੀ ਮੁੱਖ ਮਾਰਕੀਟ ਵਿੱਚ ਰੇਹੜੀਆਂ ਫੜੀਆਂ ਵਾਲਿਆਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਾਰਨ ਜਿੱਥੇ ਮਾਰਕੀਟ ਵਿੱਚ ਖਰੀਦਦਾਰੀ ਕਰਨ ਲਈ ਆਉਣ ਵਾਲਿਆਂ ਨੂੰ ਆਪਣੇ ਵਾਹਨ ਖੜ੍ਹੇ ਕਰਨ ਲਈ ਥਾਂ ਨਹੀਂ ਮਿਲ ਰਹੀ ਹੈ ਉੱਥੇ ਇਹਨਾਂ ਰੇਹੜੀ ਫੜੀ ਵਾਲਿਆਂ ਵਲੋਂ ਸ਼ੋਰੂਮਾਂ ਦੇ ਸਾਮ੍ਹਣੇ ਵਾਲੀ ਪਾਰਕਿੰਗ ਦੀ ਥਾਂ ਵਿੱਚ ਦੁਕਾਨਾਂ ਸਜਾ ਲਏ ਜਾਣ ਕਾਰਨ ਮਾਰਕੀਟ ਦੇ ਦੁਕਾਨਦਾਰਾਂ ਦਾ ਕੰਮ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।

ਮਾਰਕੀਟ ਦੇ ਪ੍ਰਧਾਨ ਸz. ਸਰਬਜੀਤ ਸਿੰਘ ਪਾਰਸ ਨੇ ਕਿਹਾ ਕਿ ਇਸ ਵਾਰ ਤਿਉਹਾਰਾਂ ਦੇ ਮੌਸਮ ਦੌਰਾਨ ਦੁਕਾਨਦਾਰਾਂ ਨੂੰ ਉਮੀਦ ਸੀ ਕਿ ਇਸ ਵਾਰ ਵਿਕਰੀ ਚੰਗੀ ਰਹਿਣ ਨਾਲ ਦੁਕਾਨਦਾਰਾਂ ਨੂੰ ਪਿਛਲੇ ਸਾਲਾ ਤੋਂ ਪੈ ਰਹੀ ਮੰਦੀ ਦੀ ਮਾਰ ਤੋਂ ਰਾਹਤ ਮਿਲੇਗੀ ਪਰੰਤੂ ਮਾਰਕੀਟ ਵਿੱਚ ਵੱਡੇ ਪੱਧਰ ਤੇ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਦੁਕਾਨਦਾਰਾਂ ਦਾ ਕੰਮ ਜਿਵੇਂ ਠੱਪ ਹੋ ਕੇ ਰਹਿ ਗਿਆ ਹੈ।

ਉਹਨਾਂ ਕਿਹਾ ਕਿ ਮਾਰਕੀਟ ਵਿੱਚ ਸ਼ੋਰੂਮਾਂ ਦੇ ਸਾਮ੍ਹਣੇ ਵਾਲੀ ਪਾਰਕਿੰਗ ਦੀ ਪੂਰੀ ਥਾਂ ਤੇ ਰੇਹੜੀ ਫੜੀ ਵਾਲਿਆਂ ਨੇ ਪੱਕਾ ਕਬਜ਼ਾ ਕਰ ਲਿਆ ਹੈ ਅਤੇ ਪਾਰਕਿੰਗ ਵਿੱਚ ਵਾਹਨ ਖੜ੍ਹਾਉਣ ਦੀ ਥਾਂ ਨਾ ਹੋਣ ਕਾਰਨ ਗ੍ਰਾਹਕ ਮਾਰਕੀਟ ਵਿੱਚ ਆਉਣ ਤੋਂ ਪਰਹੇਜ ਕਰ ਰਹੇ ਹਨ।

ਮਾਰਕੀਟ ਦੇ ਦੁਕਾਨਦਾਰਾਂ ਨੇ ਕਿਹਾ ਕਿ ਇਹ ਰੇਹੜੀਆਂ ਫੜੀਆਂ ਵਾਲੇ ਜਿੱਥੇ ਹਲਕੀ ਕੁਆਲਟੀ ਦਾ ਸਾਮਾਨ ਵੇਚਦੇ ਹਨ ਉੱਥੇ ਇਹਨਾਂ ਵਲੋਂ ਸਰਕਾਰ ਨੂੰ ਵੀ ਕੋਈ ਟੈਕਸ ਨਹੀਂ ਦਿੱਤਾ ਜਾਂਦਾ ਜਦੋਂਕਿ ਦੁਕਾਨਦਾਰਾਂ ਨੂੰ ਦੁਕਾਨਾਂ ਦੇ ਕਿਰਾਏ, ਬਿਜਲੀ ਬਿਲ, ਮੁਲਾਜਮਾਂ ਦੀਆਂ ਤਨਖਾਹਾਂ ਤੋਂ ਇਲਾਵਾ ਸਰਕਾਰ ਨੂੰ ਕਈ ਤਰ੍ਹਾਂ ਦੇ ਟੈਕਸ ਵੀ ਅਦਾ ਕਰਨੇ ਪੈਂਦੇ ਹਨ ਅਤੇ ਆਮ ਗ੍ਰਾਹਕ ਸਸਤੇ ਸਾਮਾਨ ਦੇ ਲਾਲਚ ਵਿੱਚ ਇਹਨਾਂ ਰੇਹੜੀ ਫੜੀ ਵਾਲਿਆਂ ਤੋਂ ਸਾਮਾਨ ਖਰੀਦ ਲੈਂਦੇ ਹਨ ਅਤੇ ਦੁਕਾਨਦਾਰਾਂ ਦਾ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ।

ਮਾਰਕੀਟ ਦੇ ਦੁਕਾਨਦਾਰਾਂ ਦੀ ਮੰਗ ਹੈ ਕਿ ਇੱਥੇ ਪਾਰਿਕੰਗ ਵਿੱਚ ਲੱਗੀਆਂ ਰੇਹੜੀਆਂ ਫੜੀਆਂ ਨੂੰ ਹਟਾਇਆ ਜਾਵੇ ਅਤੇ ਪਾਰਿਕੰਗ ਦੀ ਥਾਂ ਨੂੰ ਖਾਲੀ ਕਰਵਾਇਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਤੋਂ ਛੁਟਕਾਰਾ ਮਿਲ ਸਕੇ।

Continue Reading

Latest News

Trending