Mohali
ਪੰਜਾਬ ਸਟੇਟ ਸਰਵਿਸ ਯੂਨੀਅਨ ਵੱਲੋਂ ਖੇਤੀ ਭਵਨ ਵਿਖੇ ਗੇਟ ਰੈਲੀ
ਐਸ ਏ ਐਸ ਨਗਰ, 22 ਅਕਤੂਬਰ (ਸ.ਬ.) ਪੰਜਾਬ ਸਟੇਟ ਸਰਵਿਸ ਯੂਨੀਅਨ ਵੱਲੋਂ ਖੇਤੀ ਭਵਨ ਵਿਖੇ ਗੇਟ ਰੈਲੀ ਕੀਤੀ ਗਈ।
ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਇੰਦਰਜੀਤ ਸਿੰਘ, ਜਨਰਲ ਸਕੱਤਰ ਦੀਪਕ ਵਿਸ਼ਿਸ਼ਟ, ਮੀਤ ਪ੍ਰਧਾਨ ਅਤੇ ਜਿਲ੍ਹਾ ਬੁਲਾਰਾ ਕਰਮਜੀਤ ਸਿੰਘ ਨੇ ਕਿਹਾ ਕਿ ਮੁਲਾਜ਼ਮ ਮੰਗਾਂ ਕਈ ਸਾਲਾਂ ਤੋਂ ਪੰਜਾਬ ਸਰਕਾਰ ਵੱਲੋਂ ਠੰਡੇ ਬਸਤੇ ਵਿੱਚ ਪਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਪ੍ਰਤੀ ਅੜੀਅਲ ਵਤੀਰੇ ਨੂੰ ਮੁੱਖ ਰੱਖਦਿਆਂ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਬਾਰ ਬਾਰ ਮੀਟਿੰਗਾਂ ਦੇ ਕੇ ਗੱਲ ਬਾਤ ਨਾ ਕੀਤੇ ਜਾਣ ਕਾਰਨ ਮੁਲਾਜ਼ਮ ਵਰਗ ਵਿੱਚ ਰੋਸ ਦੀ ਲਹਿਰ ਹੈ।
ਜਥੇਬੰਦੀਆਂ ਦੇ ਸਰਪਰਸਤ ਸ੍ਰੀ ਕਰਤਾਰ ਸਿੰਘ ਪਾਲ ਨੇ ਕਿਹਾ ਕਿ ਸਰਕਾਰ ਮਨਿਸਟੀਰੀਅਲ ਸਰਵਿਸ ਯੂਨੀਅਨ ਦੇ ਮੰਗ ਪੱਤਰ ਅਨੁਸਾਰ ਦਰਸਾਈਆਂ ਮੰਗਾਂ ਤੁਰੰਤ ਪ੍ਰਵਾਨ ਕਰੇ ਅਤੇ ਨਾਲ ਹੀ ਹਿਮਾਚਲ ਸਰਕਾਰ ਦੀ ਤਰਜ਼ ਤੇ ਸਮੁੱਚੇ ਮੁਲਾਜ਼ਮਾਂ ਨੂੰ 28 ਅਕਤੂਬਰ ਤੋਂ ਪਹਿਲਾਂ ਤਨਖਾਹ ਜਾਰੀ ਕਰੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਮੁਲਾਜ਼ਮ ਤੇ ਪੈਂਨਸ਼ਨਰ ਸਾਂਝੇ ਫਰੰਟ ਵੱਲੋਂ ਮਨਿਸਟੀਰੀਅਲ ਕਾਮਿਆਂ ਦੇ ਚਲ ਰਹੇ ਸੰਘਰਸ਼ ਦੀ ਪੂਰਜੋਰ ਹਮਾਇਤ ਕਰਦਿਆਂ ਵੱਧ ਤੋਂ ਵੱਧ ਸਮੂਲਤ ਕੀਤੀ ਜਾਵੇਗੀ।
Mohali
ਸ਼ਾਸਤਰੀ ਮਾਡਲ ਸਕੂਲ ਵਿਖੇ ਬੰਸਤ ਪੰਚਮੀ ਦਾ ਤਿਉਹਾਰ ਮਨਾਇਆ
ਐਸ ਏ ਐਸ ਨਗਰ, 1 ਫਰਵਰੀ (ਸ.ਬ.) ਸ਼ਾਸਤਰੀ ਮਾਡਲ ਸਕੂਲ ਫੇਜ਼ 1 ਮੁਹਾਲੀ ਵਿਖੇ ਬੰਸਤ ਪਚੰਮੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਸਕੂਲ ਵਿਖੇ ਵਿਰਾਜ਼ਮਾਨ ਵਿਦਿਆ ਦੀ ਦੇਵੀ ‘ਮਾਂ ਸਰਸਵਤੀ’ ਅੱਗੇ ਆਪਣੀ ਚੰਗੀ ਵਿਦਿਆਂ ਤੇ ਚੰਗੇ ਭਵਿੱਖ ਦੀ ਕਾਮਨਾ ਲਈ ਸੀਸ ਨਿਵਾਏ। ਮਾਂ ਸਰਸਵਤੀ ਦੀ ਪੂਜਾ ਉਪਰੰਤ ਬੱਚਿਆਂ ਨੇ ਉਹਨਾਂ ਦੀ ਉਸਤਤ ਵਿਚ ਭਜਨ ਗੀਤ ਗਾਏ। ਇਸ ਮੌਕੇ ਬੱਚਿਆਂ ਨਾਲ ਸਕੂਲ ਮੁੱਖੀ ਸ਼੍ਰੀ ਮਤੀ ਆਰ ਬਾਲਾ ਨੇ ਵੀ ਮਾਂ ਸਰਸਵਤੀ ਦੀ ਪੂਜਾ ਅਰਚਨਾ ਵਿਚ ਹਿੱਸਾ ਲਿਆ ਅਤੇ ਬੱਚਿਆਂ ਦੇ ਸਾਲਾਨਾ ਪ੍ਰੀਖਿਆਵਾਂ ਵਿਚ ਵਧੀਆ ਅੰਕਾਂ ਨਾਲ ਪਾਸ ਹੋਣ ਦੀ ਕਾਮਨਾ ਕੀਤੀ।
ਇਸ ਉਪਰੰਤ ਸਕੂਲ ਵਿਚ ਪਤੰਗ ਬਾਜ਼ੀ ਦਾ ਮੁਕਾਬਲਾ ਕਰਵਾਇਆ ਗਿਆ। ਬੱਚਿਆਂ ਨੇ ਰੰਗ ਬਿਰੰਗੀਆਂ ਪਤੰਗਾਂ ਉਡਾਈਆਂ ਅਤੇ ਮੌਜ ਮਸਤੀ ਕੀਤੀ। ਬੱਚਿਆਂ ਵਿਚ ਮਿੱਠੇ ਚਾਵਲ ਵੰਡੇ ਗਏ।
ਸਕੂਲ ਦੇ ਮੈਨੇਜਰ ਸ੍ਰੀ ਰਜਨੀਸ਼ ਸੇਵਕ ਨੇ ਕਿਹਾ ਕਿ ਸਕੂਲ ਵਿਖੇ ਸਮੇਂ ਸਮੇਂ ਤੇ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਬੱਚੇ ਮੋਬਾਇਲ ਫੋਨ ਵਿੱਚੋਂ ਨਿਕਲ ਕੇ ਆਪਣੇ ਵਿਰਸੇ ਨਾਲ ਜੁੜੇ ਰਹਿਣ ਤੇ ਭਾਰਤੀ ਸੱਭਿਆਚਾਰ ਨੂੰ ਯਾਦ ਰੱਖਣ।
Mohali
ਇਰਾਦਾ ਕਤਲ ਮਾਮਲੇ ਵਿੱਚ ਦੋਸ਼ੀ ਨੂੰ 5 ਸਾਲ ਦੀ ਕੈਦ, 8 ਹਜਾਰ ਜੁਰਮਾਨਾ
ਐਸ ਏ ਐਸ ਨਗਰ, 1 ਫਰਵਰੀ (ਪਰਵਿੰਦਰ ਕੌਰ ਜੱਸੀ) ਸਾਲ 2014 ਦੇ ਇਕ ਇਰਾਦਾ ਕਤਲ ਦੇ ਮਾਮਲੇ ਵਿੱਚ ਵਧੀਕ ਜਿਲਾ ਸੈਸ਼ਨ ਜੱਜ ਦੀ ਅਦਾਲਤ ਵਲੋਂ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਮਨਪ੍ਰੀਤ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਧਾਰਾ 307,34 ਵਿੱਚ 5 ਸਾਲ ਦੀ ਕੈਦ 5 ਹਜ਼ਾਰ ਰੁਪਏ ਜੁਰਮਾਨਾ, ਧਾਰਾ 326, 34 ਵਿੱਚ 3 ਸਾਲ ਦੀ ਕੈਦ 3 ਹਜ਼ਾਰ ਰੁਪਏ ਜੁਰਮਾਨਾ ਅਤੇ ਧਾਰਾ 323 ਵਿੱਚ 6 ਮਹੀਨੇ ਕੈਦ ਦੀ ਸਜਾ ਸੁਣਾਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਾਣਕਾਰੀ ਅਨੁਸਾਰ ਸੋਹਣ ਸਿੰਘ ਵਾਸੀ ਪਿੰਡ ਹੰਸਾਲਾ ਨੇ ਬਨੂੰੜ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਲਾਲੜੂ ਤੋਂ ਜ਼ੀਰਕਪੁਰ ਨੂੰ ਚਲਦੀ ਮਿੰਨੀ ਬੱਸ ਤੇ ਡਰਾਇਵਰੀ ਕਰਦਾ ਹੈ। 5 ਅਕਤੂਬਰ 2014 ਨੂੰ ਰਾਤ ਸਾਢੇ ਅੱਠ ਵਜੇ ਦੇ ਕਰੀਬ ਬੱਸ ਲਾਲੜੂ ਪੈਟਰੋਲ ਪੰਪ ਤੇ ਖੜੀ ਕਰਕੇ ਆਪਣੇ ਚਾਚੇ ਦੇ ਲੜਕੇ ਗੁਰਜੀਤ ਸਿੰਘ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਘਰ ਨੂੰ ਜਾ ਰਿਹਾ ਸੀ ਅਤੇ ਰਾਹ ਵਿੱਚ ਮਨੋਲੀ ਸੂਰਤ ਵਾਲੇ ਮੋੜ ਕੋਲ ਸੜਕ ਵਿਚਕਾਰ ਤਿੰਨ ਨੌਜਵਾਨਾਂ ਨੇ ਉਨਾਂ ਨੂੰ ਰੋਕ ਲਿਆ। ਉਕਤ ਨੌਜਵਾਨਾਂ ਵਿੱਚੋਂ ਇਕ ਨੌਜਵਾਨ ਨੇ ਉਸ ਤੇ ਹਮਲਾ ਕਰਦਿਆਂ ਉਸ ਤੇ ਚਾਕੂ ਦੇ ਕਈ ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਜਖਮੀ ਹੋ ਗਿਆ ਅਤੇ ਉਸ ਦੇ ਚਾਚੇ ਦਾ ਲੜਕਾ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਖੇਤਾਂ ਵੱਲ ਭੱਜਿਆ।
ਇਸ ਮਾਮਲੇ ਵਿੱਚ ਥਾਣਾ ਬਨੂੰੜ ਦੀ ਪੁਲੀਸ ਨੇ ਮੁਲਜਮ ਅਮਨਪ੍ਰੀਤ ਸਿੰਘ ਵਿਰੁਧ ਧਾਰਾ 307, 326, 323,341 ਸਮੇਤ ਹੋਰਨਾਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ।
Mohali
ਭਗਤ ਆਸਾ ਰਾਮ ਦੇ ਜੀਵਨ ਤੇ ਬਣੀ ਪੁਆਧੀ ਡਾਕੂਮੈਂਟਰੀ ਫ਼ਿਲਮ ‘ਦਾ ਲੀਜੈਂਡ’ ਦਾ ਪ੍ਰੀਮਅਰ ਸ਼ੋਅ ਜਾਰੀ ਕੀਤਾ
ਐਸ ਏ ਐਸ ਨਗਰ, 1 ਫਰਵਰੀ (ਸ.ਬ.) ਪੁਆਧ ਇਲਾਕੇ ਦੇ ਮਹਾਨ ਗਵੱਈਏ, ਭਗਤ ਆਸਾ ਰਾਮ ਜੀ ਦੇ ਜੀਵਨ ਤੇ ਬਣੀ ਪਹਿਲੀ ਪੁਆਧੀ ਡਾਕੂਮੈਂਟਰੀ ਫ਼ਿਲਮ ‘ਦਾ ਲੀਜੈਂਡ’ ਦਾ ਪ੍ਰੀਮਅਰ ਸ਼ੋਅ ਅੱਜ ਰਤਨ ਕਾਲਜ ਸੋਹਾਣਾ ਵਿਖੇ ਕੀਤਾ ਗਿਆ। ਇਸ ਮੌਕੇ ਸ.ਰਣਜੀਤ ਸਿੰਘ ਗਿੱਲ ਗਿਲਕੋੋ ਵੈਲੀ ਮੁੱਖ ਮਹਿਮਾਨ ਸਨ ਜਦੋਂਕਿ ਸ. ਪਰਵਿੰਦਰ ਸਿੰਘ ਸੋਹਾਣਾ ਅਤੇ ਰਤਨ ਕਾਲਜ ਦੇ ਚੇਅਰਮੈਨ ਸ਼੍ਰੀ ਸੁੰਦਰ ਲਾਲ ਅਗਰਵਾਲ ਵਿਸੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਇਸ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਵਿੱਕੀ ਸਿੰਘ ਤੇ ਪ੍ਰੋਡਕਸ਼ਨ ਇੰਚਾਰਜ ਟੀਮ ਰੂਹ ਦੇ ਮੈਂਬਰ ਜਰਨੈਲ ਹੁਸ਼ਿਆਰਪੁਰੀ ਅਤੇ ਰਘਬੀਰ ਭੁੱਲਰ ਹਨ। ਫਿਲਮ ਵਿਚ ਪੁਆਧੀ ਬੋਲੀ ਨੂੰ ਪਹਿਲ ਦਿੱਤੀ ਗਈ ਹੈ। ਹੋਰ ਤੇ ਹੋਰ ਭਗਤ ਜੀ ਦੇ ਬਚਪਨ ਦਾ ਰੋਲ ਨਿਭਾਉਣ ਵਾਲਾ ਬੱਚਾ ਪਰਮਵੀਰ ਬੈਦਵਾਣ ਵੀ ਪੁਆਧ ਇਲਾਕੇ ਦਾ ਹੀ ਹੈ। ਟੀਮ ਰੂਹ ਇੰਟਰਨੈਸ਼ਨਲ ਵਲੋਂ ਆਯੋਜਿਤ ਪ੍ਰੋਗਰਾਮ ਦੌਰਾਨ ਇਲਾਕੇ ਦੀਆਂ ਹਾਜ਼ਰ ਸਖਸ਼ੀਅਤਾਂ ਨੇ ਭਗਤ ਆਸਾ ਰਾਮ ਜੀ ਦੇ ਪਾਏ ਵੱਡਮੁਲੇ ਯੋਗਦਾਨ ਦੀ ਸ਼ਲਾਘਾ ਕੀਤੀ।
ਭਗਤ ਆਸਾ ਰਾਮ ਦਾ ਜਨਮ 1857 ਈਸਵੀ ਵਿਚ ਪਿੰਡ ਸੋਹਾਣਾ ਉਦੋਂ ਜ਼ਿਲਾ ਅੰਬਾਲਾ ਤੇ ਹੁਣ ਮੁਹਾਲੀ ਵਿਖੇ ਹੋਇਆ। ਉਹ ਬਚਪਨ ਤੋਂ ਹੀ ਸੰਤ ਸੁਭਾਅ ਦੇ ਸਨ ਅਤੇ ਪਿੰਡ ਦੇ ਪੰਡਤ ਹਰੀ ਨਰਾਇਣ ਤੋਂ ਕਥਾਵਾਂ ਸੁਣ ਸੁਣ ਕੇ ਉਨ੍ਹਾਂ ਨੂੰ ਰਾਗਾਂ ਵਿਚ ਢਾਲ ਕੇ ਅਖਾੜਿਆਂ ਵਿਚ ਜੁੰਡਲੀ ਬਣਾ ਕੇ ਲੋਕਾਂ ਦਾ ਮਨੋਰੰਜਨ ਕਰਿਆ ਕਰਦੇ ਸਨ। ਫਿਲਮ ਵਿੱਚ ਉਹਨਾਂ ਦੀ ਜਿੰਦਗੀ ਨਾਲ ਜੁੜੀਆਂ ਘਟਨਾਵਾਂ ਨੂੰ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ।
ਇਸ ਮੌਕੇ ਇਲਾਕੇ ਦੀਆਂ ਸਮਾਜਸੇਵੀ ਸਖਸ਼ੀਅਤਾਂ ਸ. ਬਹਾਲ ਸਿੰਘ ਗਿੱਲ, ਅਮਰਾਉ ਸਿੰਘ ਮੌਲੀ ਬੈਦਵਾਨ, ਬੀ.ਕੇ ਗੋਇਲ ਸਾਬਕਾ ਸਰਪੰਚ ਮੌਲੀ ਬੈਦਵਾਨ, ਕੇਸਰ ਸਿੰਘ ਸੋਹਾਣਾ, ਪੇ੍ਰਮ ਸਿੰਘ ਲੰਬੜਦਾਰ, ਭੁਪਿੰਦਰ ਸਿੰਘ, ਭਗਤ ਆਸਾ ਰਾਮ ਕਮੇਟੀ, ਗੁਰਨਾਮ ਸਿੰਘ, ਤੇਜਪਾਲ ਮਲੋਆ, ਭਜਨ ਸਿੰਘ , ਬਿੰਦਰ ਸਿੰਘ ਬਿੰਦਾ, ਰੋਮੀ ਘੜਾਮੇਵਾਲਾ, ਡਾ. ਦਵਿੰਦਰ ਬੋਹਾ, ਭੁਪਿੰਦਰ ਮਟੌਰੀਆ, ਨਛੱਤਰ ਸਿੰਘ ਬੈਦਵਾਨ, ਮਨਮੋਹਨ ਸਿੰਘ ਦਾਊਂ, ਮੋਹਣੀ ਤੂਰ, ਗੁਰਪ੍ਰੀਤ ਸਿੰਘ ਨਿਆਮੀਆਂ, ਤਜਿੰਦਰ ਸਿੰਘ ਪੂਨੀਆ, ਰਣਜੀਤ ਸਿੰਘ ਠੇਕੇਦਾਰ, ਨਿੰਦਰ ਸਿੰਘ, ਤਰਲੋਚਨ ਸਿੰਘ, ਗੁਰਮੀਤ ਸਿੰਘ, ਬਾਬਾ ਸਿੰਕਦਰ ਸਿੰਘ, ਚਰਨ ਸਿੰਘ, ਰਮਜਾਨ ਮਟੌਰ, ਗੁਰਮੀਤ ਸਿੰਘ, ਟੀਮ ਰੂਹ ਦੇ ਮੈਂਬਰ ਤੇ ਕਲਾਕਾਰ, ਪਰਮਵੀਰ, ਵਿੱਕੀ ਸਿੰਘ, ਜਰਨੈਲ ਹੁਸ਼ਿਆਰਪੁਰੀ, ਰਘੁਬੀਰ ਭੁੱਲਰ, ਕਮਲ ਸ਼ਰਮਾ, ਰੁਪਿੰਦਰ ਪਾਲ, ਦਿਲਬਾਗ ਸਿੰਘ, ਹਰਦੀਪ ਸਿੰਘ, ਕੁਲਵੰਤ ਸਿੰਘ, ਜਗਦੀਸ਼ ਸਿੰਘ, ਹਰਪ੍ਰੀਤ ਕੌਰ, ਅਮਰਜੀਤ ਕੌਰ, ਨਿਰਮਲ ਸਿੰਘ, ਪਰਮਿੰਦਰ ਸਿੰਘ, ਦਰਸ਼ਨ ਸਿੰਘ, ਰੇਸ਼ਮ ਸਿੰਘ, ਰਣਜੀਤ ਸਿੰਘ, ਜਸਵੀਰ ਸਿੰਘ ਜੇ.ਈ ਆਦਿ ਸਾਰੇ ਸ਼ਾਮਲ ਸਨ।
-
National1 month ago
ਨੇਪਾਲ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
International2 months ago
ਮੀਂਹ ਕਾਰਨ ਭਾਰਤ ਅਤੇ ਆਸਟ੍ਰੇਲੀਆ ਟੈਸਟ ਮੈਚ ਡਰਾਅ
-
International2 months ago
15 ਸਾਲਾ ਵਿਦਿਆਰਥਣ ਵੱਲੋਂ ਸਕੂਲ ਵਿੱਚ ਗੋਲੀਬਾਰੀ, ਅਧਿਆਪਕ ਤੇ ਇੱਕ ਵਿਦਿਆਰਥੀ ਦੀ ਮੌਤ
-
National1 month ago
ਨਾਬਾਲਗ ਨੂੰ ਨੰਗਾ ਕਰ ਕੇ ਕੁੱਟਿਆ, ਚਿਹਰੇ ਤੇ ਕੀਤਾ ਪਿਸ਼ਾਬ, ਸ਼ਰਮ ਕਾਰਨ ਨੌਜਵਾਨ ਵੱਲੋਂ ਖੁਦਕੁਸ਼ੀ
-
National1 month ago
ਮਹਿੰਗਾਈ ਨੇ ਵਿਗਾੜਿਆ ਲੋਕਾਂ ਦੀ ਰਸੋਈ ਦਾ ਬਜਟ : ਰਾਹੁਲ ਗਾਂਧੀ
-
Editorial1 month ago
ਸ਼ਹਿਰ ਵਿੱਚ ਜਨਤਕ ਥਾਵਾਂ ਤੇ ਖੁੱਲੇਆਮ ਹੁੰਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਤੇ ਸਖਤੀ ਨਾਲ ਰੋਕ ਲਗਾਏ ਪ੍ਰਸ਼ਾਸ਼ਨ
-
International3 weeks ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International2 months ago
19 ਸਾਲ ਦੀ ਭਾਰੀ-ਅਮਰੀਕੀ ਕੈਟਲਿਨ ਨੇ ਜਿੱਤਿਆ ਮਿਸ ਇੰਡੀਆ ਯੂਐਸਏ 2024 ਦਾ ਤਾਜ