Mohali
ਨਵ ਜਨਮੀਆਂ ਬੱਚੀਆਂ ਨੂੰ ਬੇਬੀ ਕਿੱਟਾਂ ਦਿੱਤੀਆਂ
ਐਸ ਏ ਐਸ ਨਗਰ, 23 ਅਕਤੂਬਰ (ਸ.ਬ.) ਦਫਤਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਖਰੜ – 2 ਵਿਖੇ ਬੇਟੀ ਪੜ੍ਹਾਓ ਬੇਟੀ ਬਚਾਓ ਅਧੀਨ ਨਵ ਜਨਮੀਆਂ ਬੱਚੀਆਂ ਨੂੰ ਬੇਬੀ ਕਿੱਟਾਂ ਦਿੱਤੀਆਂ ਗਈਆਂ।
ਇਸ ਸੰਬੰਧੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਬੇਟੀ ਪੜ੍ਹਾਓ ਬੇਟੀ ਬਚਾਓ ਸਕੀਮ ਤਹਿਤ 58 ਬੇਬੀ ਕਿੱਟਾਂ ਬਲਾਕ ਖਰੜ -2 ਨੂੰ ਉਪਲਬਧ ਕਰਵਾਈਆਂ ਗਈਆਂ ਸਨ, ਜਿਹਨਾਂ ਵਿੱਚੋਂ 28 ਸੋਹਾਣਾ ਅਤੇ 30 ਕੁੰਬੜਾ ਵਿਖੇ ਯੋਗ ਲਾਭਪਾਤਰੀਆਂ ਨੂੰ ਵੰਡੀਆਂ ਗਈਆਂ ਹਨ।
Mohali
ਪੋਹ ਦੇ ਮਹੀਨੇ ਕਿਉਂ ਲਾਏ ਜਾ ਰਹੇ ਹਨ ਸੜਕਾਂ ਤੇ ਲੰਗਰ
ਐਸ ਏ ਐਸ ਨਗਰ, 23 ਦਸੰਬਰ (ਸ.ਬ.) ਪੋਹ ਦੇ ਮਹੀਨੇ, ਕੜਾਕੇ ਦੀ ਠੰਢ ਵਿੱਚ ਹਰੇਕ ਪਿੰਡ, ਸ਼ਹਿਰ ਵਿੱਚ ਥਾਂ ਥਾਂ ਤੇ ਲੰਗਰ ਲਾਏ ਜਾ ਰਹੇ ਹਨ। ਕਿਤੇ ਬ੍ਰੈੱਡ ਪਕੌੜੇ, ਕਿਤੇ ਚਾਹ, ਕਿਤੇ ਗਰਮ ਦੁੱਧ, ਪ੍ਰਸ਼ਾਦਾ ਲੰਗਰ ਅਤੇ ਪਤਾ ਨਹੀਂ ਕਿੰਨੇ ਪ੍ਰਕਾਰ ਦੇ ਲੰਗਰ ਲਗਾਏ ਜਾ ਰਹੇ ਹਨ। ਇਨ੍ਹਾਂ ਲੰਗਰਾਂ ਤੇ ਲੱਖਾਂ ਰੁਪਏ ਖਰਚ ਹੋ ਰਹੇ ਹਨ।
ਇਨ੍ਹਾਂ ਲੰਗਰਾਂ ਵਿੱਚ ਪ੍ਰਸ਼ਾਦਾ ਛਕਣ ਵਾਲਿਆਂ ਨੂੰ ਜੇਕਰ ਪੁੱਛ ਲਿਆ ਜਾਵੇ ਕਿ ਇਹ ਲੰਗਰ ਕਿਨ੍ਹਾਂ ਦੀ ਯਾਦ ਵਿੱਚ ਲੱਗ ਰਹੇ ਹਨ ਤਾਂ ਬਹੁਗਿਣਤੀ ਤਾਂ ਇਹ ਦੱਸ ਹੀ ਨਹੀਂ ਸਕੇਗੀ। ਬਹੁਤੇ ਲੰਗਰ ਛਕਣ ਵਾਲਿਆਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਇਹ ਲੰਗਰ ਕਿਸ ਲਈ ਲਗਾਏ ਜਾ ਰਹੇ ਹਨ? ਕਿਉਂ ਲਗਾਏ ਜਾ ਰਹੇ ਹਨ? ਕਿਨ੍ਹਾਂ ਲਈ ਲਗਾਏ ਜਾ ਰਹੇ ਹਨ? ਇਹ ਸਬੰਧੀ ਇਤਿਹਾਸ ਕੀ ਹੈ?
ਹਰ ਲੰਗਰ ਲਗਾਉਣ ਵਾਲੇ ਲਈ ਇਹ ਜਰੂਰੀ ਹੋਣਾ ਚਾਹੀਦਾ ਹੈ ਕਿ ਉਹ ਇਹ ਲਾਜਮੀ ਕਰੇ ਕਿ ਜੋ ਵੀ ਲੰਗਰ ਛਕਣ ਆਵੇ, ਉਸ ਨੂੰ ਸਾਹਿਬਜ਼ਾਦਿਆਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਵੇ। ਜਿੱਥੇ ਵੀ ਪੋਹ ਦੇ ਮਹੀਨੇ ਵਿੱਚ ਲੰਗਰ ਲੱਗੇ ਹੋਣ ਉੱਥੇ ਨਾਲ ਨਾਲ ਇਸ ਸਬੰਧੀ ਇਤਿਹਾਸ ਦੀ ਵੀ ਜਾਣਕਾਰੀ ਦਿੱਤੀ ਜਾਵੇ। ਤਾਂ ਕਿ ਘੱਟੋ-ਘੱਟ ਜੋ ਲੋਕ ਲੰਗਰ ਛਕਣ ਆਉਣ ਉਨ੍ਹਾਂ ਨੂੰ ਇਹ ਪਤਾ ਹੋਵੇ ਕਿ ਪੰਜਾਬ ਅਤੇ ਪੰਜਾਬ ਤੋਂ ਬਾਹਰ ਇਹ ਲੰਗਰ ਕਿਉਂ ਲੱਗ ਰਹੇ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਸਮੁੱਚੇ ਭਾਰਤਵਰਸ਼ ਨੂੰ ਕੀ ਦੇਣ ਹੈ।
ਸਤਵੀਰ ਸਿੰਘ ਧਨੋਆ
ਪ੍ਰਧਾਨ, ਪੰਜਾਬੀ ਵਿਰਸਾ ਸੱਭਿਆਚਾਰਕ ਸੁਸਾਇਟੀ
Mohali
ਸਕੂਲ ਸਾਈਟ ਦੀ ਥਾਂ ਨਿੱਜੀ ਕੰਪਨੀ ਨੂੰ ਮਜਦੂਰਾਂ ਦੀਆਂ ਝੁੱਗੀਆਂ ਦੀ ਉਸਾਰੀ ਲਈ ਲੀਜ ਤੇ ਦੇਣ ਦੇ ਖਿਲਾਫ ਇੱਕਜੁੱਟ ਹੋਏ ਸੈਕਟਰ 68 ਦੇ ਵਸਨੀਕ
ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨੂੰ ਪੱਤਰ ਦੇ ਕੇ ਲੀਜ ਰੱਦ ਕਰਨ ਦੀ ਮੰਗ ਕੀਤੀ
ਐਸ ਏ ਐਸ ਨਗਰ, 23 ਦਸੰਬਰ (ਸ.ਬ.) ਗਮਾਡਾ ਵਲੋਂ ਸਥਾਨਕ ਸੈਕਟਰ 68 ਵਿੱਚ ਪਿੰਡ ਕੁੰਭੜਾ ਦੇ ਨਾਲ ਲੱਗਦੀ ਸਰਕਾਰੀ ਸਕੂਲ ਦੀ ਖਾਲੀ ਪਈ ਸਾਈਟ ਨੂੰ ਮਜਦੂਰਾਂ ਦੇ ਰਹਿਣ ਵਾਸਤੇ ਲੀਜ ਤੇ ਦਿੱਤੇ ਜਾਣ ਦੇ ਖਿਲਾਫ ਸੈਕਟਰ 68 ਦੇ ਵਸਨੀਕ ਇਕੱਜੁਟ ਹੋ ਗਏ ਹਨ। ਵਸਨੀਕਾਂ ਦਾ ਕਹਿਣਾ ਹੈ ਕਿ ਗਮਾਡਾ ਵਲੋਂ ਰਿਹਾਇਸ਼ੀ ਖੇਤਰ ਦੇ ਬਿਲਕੁਲ ਵਿਚਕਾਰ ਪੈਂਦੀ ਇਹ ਥਾਂ ਮਜਦੂਰਾਂ ਦੀਆਂ ਝੁੱਗੀਆਂ ਬਣਉਣ ਲਈ ਦੇ ਦਿੱਤੀ ਗਈ ਹੈ ਜਿਸ ਨਾਲ ਸੈਕਟਰ 68 ਦੇ ਵਸਨੀਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਸਾਮਣੇ ਆਉਣਗੀਆਂ ਇਸ ਲਈ ਇਸ ਲੀਜ ਨੂੰ ਤੁਰੰਤ ਰੱਦ ਕੀਤਾ ਜਾਵੇ।
ਸੈਕਟਰ 68 ਦੀ ਮਿਉਂਸਪਲ ਕੌਂਸਲਰ ਪਰਵਿੰਦਰ ਕੌਰ ਦੇ ਪਤੀ ਸz. ਕੁਲਵਿੰਦਰ ਸਿੰਘ ਸੰਜੂ ਨੇ ਦੱਸਿਆ ਕਿ ਗਮਾਡਾ ਵਲੋਂ ਸੈਕਟਰ 68 ਵਿਚਲੀ (0.39 ਏਕੜ) ਇੱਕ ਨਿੱਜੀ ਕੰਪਨੀ ਮੈਸਰਜ਼ ਲਕਸ ਇਨਫਰਾ ਟੈਕ (ਐਲਆਈਟੀ ਗਰੁੱਪ) ਨੂੰ ਮਜਦੂਰਾਂ ਦੇ ਰਹਿਣ ਵਾਸਤੇ ਲੀਜ ਤੇ ਦੇ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸੈਕਟਰ 68 ਦੇ ਵਸਨੀਕਾਂ ਨੂੰ ਇਸ ਗੱਲ ਦੀ ਜਾਣਕਾਰੀ ਉਦੋਂ ਮਿਲੀ ਜਦੋਂ ਉਕਤ ਕੰਪਨੀ ਵਲੋਂ ਜੇ ਸੀ ਬੀ ਮਸ਼ੀਨ ਲਗਾ ਕੇ ਇਸ ਥਾਂ ਦੀ ਸਫਾਈ ਕਰਵਾਉਣੀ ਸ਼ੁਰੂ ਕਰ ਦਿੱਤੀ ਗਈ। ਉਹਨਾਂ ਕਿਹਾ ਕਿ ਜਦੋਂ ਜੇਸੀ ਬੀ ਵਾਲੇ ਨੂੰ ਪੁੱਛਿਆ ਗਿਆ ਤਾਂ ਉਸਨੇ ਸਾਰੀ ਗੱਲ ਦੱਸੀ ਜਿਸਤੋਂ ਬਾਅਦ ਸੈਕਟਰ 68 ਦੇ ਵਸਨੀਕਾਂ ਵਲੋਂ ਇਸਦੇ ਖਿਲਾਫ ਸਿਟੀ ਪਾਰਕ ਵਿੱਚ ਮੀਟਿੰਗ ਕਰਕੇ ਗਮਾਡਾ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਅਤੇ ਇਹ ਲੀਜ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ।
ਸਰਕਾਰ ਵੱਲੋਂ ਝੁੱਗੀ-ਝੌਂਪੜੀ ਵਾਲੇ ਖੇਤਰ ਨੂੰ ਸ਼ਹਿਰ ਵਿੱਚੋਂ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਗਮਾਡਾ ਵੱਲੋਂ ਇਸ ਖ਼ੂਬਸੂਰਤ ਸ਼ਹਿਰ ਦੇ ਰਿਹਾਇਸ਼ੀ ਖੇਤਰ ਵਿੱਚ ਝੁੱਗੀ-ਝੌਂਪੜੀਆਂ ਨੂੰ ਵਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਕਿਸਮ ਦੀ ਉਸਾਰੀ ਦੇ ਨਤੀਜੇ ਵਜੋਂ ਸੁਰੱਖਿਆ ਨੂੰ ਖਤਰਾ ਪੈਦਾ ਹੋਵੇਗਾ ਅਤੇ ਨਾਲ ਹੀ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ, ਚੋਰੀਆਂ ਅਤੇ ਖੋਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸਦਾ ਇਸ ਖੇਤਰ ਦੇ ਨਿਵਾਸੀ ਪਹਿਲਾਂ ਹੀ ਸਾਹਮਣਾ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਝੁੱਗੀ-ਝੌਂਪੜੀ ਦੀ ਉਸਾਰੀ ਟਾਊਨ ਪਲਾਨਿੰਗ ਦੀ ਨੀਤੀ ਦੇ ਵਿਰੁੱਧ ਹੋਵੇਗੀ। ਉਹਨਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਪਿੰਡ ਕੁੰਭੜਾ ਵਿੱਚ ਪ੍ਰਵਾਸੀਆਂ ਵਲੋਂ ਦੋ ਨੌਜਵਾਨ ਮੁੰਡਿਆਂ ਦੇ ਕਤਲ ਦੇ ਮਾਮਲੇ ਤੋਂ ਬਾਅਦ ਜੇਕਰ ਸੈਕਟਰ 68 ਦੇ ਇਸ ਸਕੂਲ ਦੀ ਥਾਂ ਤੇ ਮਜਦੂਰਾਂ ਦੀਆਂ ਝੁੱਗੀਆਂ ਬਣਾਈਆਂ ਗਈਆਂ ਤਾਂ ਮਾਹੌਲ ਹੋਰ ਵੀ ਖਰਾਬ ਹੋ ਸਕਦਾ ਹੈ। ਉਹਨਾਂ ਮੰਗ ਕੀਤੀ ਕਿ ਇਸ ਥਾਂ ਦੀ ਲੀਜ ਤੁਰੰਤ ਰੱਦ ਕੀਤੀ ਜਾਵੇ।
ਉਹਨਾਂ ਦੱਸਿਆ ਕਿ ਇਸ ਸੰਬੰਧੀ ਉਹ ਅੱਜ ਸੈਕਟਰ 68 ਦੇ ਮੋਹਤਬਰ ਵਿਅਕਤੀਆਂ ਦੇ ਇੱਕ ਵਫਦ ਦੇ ਨਾਲ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨੂੰ ਮਿਲ ਕੇ ਆਏ ਹਨ ਅਤੇ ਉਹਨੂੰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਹੈ ਕਿ ਇਸ ਲੀਜ ਨੂੰ ਤੁਰੰਤ ਰੱਦ ਕੀਤਾ ਜਾਵੇ।
Mohali
ਜਿਲਾ ਅਥਲੈਟਿਕਸ ਐਸੋਸੀਏਸ਼ਨ ਮੁਹਾਲੀ ਵੱਲੋਂ ਆਯੋਜਿਤ ਤਿੰਨ ਰੋਜਾ ਅਥਲੈਟਿਕਸ ਚੈਂਪੀਅਨਸ਼ਿਪ ਸਮਾਪਤ
ਐਸ ਏ ਐਸ ਨਗਰ, 23 ਦਸੰਬਰ (ਸ.ਬ.) ਮੁਹਾਲੀ ਦੇ ਸੈਕਟਰ 78 ਸਪੋਰਟਸ ਸਟੇਡੀਅਮ ਵਿੱਚ ਹੋਏ ਤਿੰਨ ਰੋਜ਼ਾ ਅਥਲੈਟਿਕਸ ਮੁਕਾਬਲੇ ਸ਼ਾਨਦਾਰ ਤਰੀਕੇ ਨਾਲ ਸਮਾਤ ਹੋ ਗਏ। ਮੁਕਾਬਲੇ ਦੇ ਪਹਿਲੇ ਦਿਨ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ ਅੰਡਰ 20 ਵਿੱਚ ਆਏ ਲੜਕੇ ਅਤੇ ਲੜਕੀਆਂ ਦੇ ਵਰਗ ਵਿੱਚ 400 ਮੀਟਰ ਦੀ ਦੌੜ ਕਰਵਾਈ ਗਈ ਜਿਸਦੇ ਜੇਤੂ ਅਥਲੀਟਾਂ ਲਈ ਕਰਨਲ ਰਣਬੀਰ ਸਿੰਘ ਕੰਗ ਵੱਲੋਂ ਆਪਣੇ ਪਿਤਾ ਸਵ: ਸੁਖਦੇਵ ਸਿੰਘ ਅਤੇ ਸਹੁਰਾ ਸਵ: ਜਸਟਿਸ ਐਫ ਐਸ ਗਿੱਲ ਦੀ ਯਾਦ ਨੂੰ ਸਮਰਪਿਤ ਨਗਦ ਇਨਾਮ ਦਿੱਤੇ ਗਏ। ਇਸ ਮੌਕੇ ਲੜਕੇ ਤੇ ਲੜਕੀਆਂ ਦੋਵਾਂ ਗਰੁੱਪਾਂ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੇ ਅਥਲੀਟਾਂ ਨੂੰ 50 ਹਜਾਰ, ਦੂਜੇ ਨੰਬਰ ਤੇ 30 ਹਜਾਰ ਅਤੇ ਤੀਸਰੀ ਪੁਜੀਸ਼ਨ ਹਾਸਿਲ ਕਰਨ ਵਾਲੇ ਅਥਲੀਟਾ ਨੂੰ 20 ਹਜਾਰ ਦੇ ਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਫਾਈਨਲ ਖੇਡਣ ਵਾਲੇ ਅੱਠ ਖਿਡਾਰੀਆ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਦੀ ਪਤਨੀ ਸ਼੍ਰੀਮਤੀ ਜਸਜੀਤ ਕੌਰ ਕੰਗ ਅਤੇ ਪਰਿਵਾਰਿਕ ਮੈਂਬਰ ਮੌਜੂਦ ਸਨ।
ਦੂਜੇ ਅਤੇ ਤੀਜੇ ਦਿਨ ਦੇ ਮੁਕਾਬਲਿਆਂ ਵਿੱਚ ਲੰਬੀ ਛਾਲ, ਤਹਿਰੀ ਛਾਲ, ਸ਼ਾਟ ਪੁੱਟ, ਡਿਸਕਸ ਥਰੋਅ, ਹੈਮਰ ਥਰੋਅ, ਜੈਵਲਿਨ ਥਰੋਅ, 50 ਮੀਟਰ, 100 ਮੀਟਰ, 200 ਮੀਟਰ, 400 ਮੀਟਰ, 10 ਕਿਲੋਮੀਟਰ, ਪੰਜ ਕਿਲੋਮੀਟਰ ਆਦਿ ਵੱਖ ਵੱਖ ਮੁਕਾਬਲੀੇ ਹੋੋੲ ਜਿਹਨਾਂ ਵਿੱਚ ਜਿਲੇ ਦੇ ਸਕੂਲਾਂ ਕਾਲਜਾਂ ਦੇ ਲਗਭਗ 500 ਅਥਲੀਟਾਂ ਨੇ ਆਪਣਾ ਦਮ ਖਮ ਦਿਖਾਇਆ।
ਐਸੋਸੀਏਸ਼ਨ ਦੇ ਨਾਲ ਲੰਬੇ ਸਮੇਂ ਤੱਕ ਕੁੜੇ ਰਹੇ ਸਵ: ਗੁਰਮੇਲ ਸਿੰਘ ਗਿੱਲ ਤੇ ਨਾ ਤੇ ਕਰਵਾਏ ਗਈ ਇਸ ਜਿਲ੍ਹਾ ਐਥਲੈਟਿਕਸ ਚੈਂਪੀਅਨਸ਼ਿਪ ਦੇ ਦੂਜੇ ਦਿਨ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ, ਮੁਹਾਲੀ ਦੇ ਐਮ ਡੀ ਐਮ ਦਮਨਦੀਪ ਕੌਰ, ਖੇਡ ਅਫਸਰ ਰੂਪੇਸ਼ ਕੁਮਾਰ, ਸਮਾਜ ਸੇਵੀ ਸਤਬੀਰ ਸਿੰਘ ਧਨੋਆ, ਡਾ: ਸੁਰਿੰਦਰਬੀਰ ਸਿੰਘ ਅਤੇ ਅੰਕੁਰ ਸ਼ਰਮਾ ਨੇ ਸ਼ਿਰਕਤ ਕੀਤੀ। ਤੀਜੇ ਦਿਨ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਮੁਹਾਲੀ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਨੇ ਇਨਾਮ ਤਕਸੀਮ ਕੀਤੇ ਅਤੇ ਖਿਡਾਰੀਆਂ ਨੂੰ ਹਰ ਤਰਾਂ ਦੀ ਸਹੂਲਤ ਪ੍ਰਦਾਨ ਕਰਨ ਦਾ ਵਾਅਦਾ ਕੀਤਾ। ਉਹਨਾਂ ਐਸੋਸੀਏਸ਼ ਨੂੰ 31000 ਦੀ ਮਾਲੀ ਸਹਾਇਤਾ ਦਾ ਵੀ ਐਲਾਨ ਕੀਤਾ। ਇਸ ਦੌਰਾਨ ਹਾਜਰ ਹੋਰ ਸ਼ਖਸ਼ੀਅਤਾਂ ਵਿੱਚ ਜੇ ਪੀ ਧੀਮਾਨ, ਏ ਐਸ ਕਲਸੀ, ਇੰਜੀਨੀਅਰ ਸੁਰਿੰਦਰ ਪਾਲ ਸਿੰਘ ਨ, ਕਿਸਾਨ ਆਗੂ ਕਿਰਪਾਲ ਸਿੰਘ ਸਿਆਉ, ਮਰਹੂਮ ਸਰਦਾਰ ਗੁਰਮੇਲ ਸਿੰਘ ਦੇ ਪੁੱਤਰ ਅਮਨ ਗਿੱਲ ਅਤੇ ਗੁਰਮੇਲ ਸਿੰਘ ਦੀ ਧਰਮ ਪਤਨੀ ਗੁਰੂ ਉਪਦੇਸ਼ ਕੌਰ ਗਿੱਲ ਖੰਨਾ ਤੋਂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਖਿਡਾਰੀਆਂ ਦਾ ਹੌਂਸਲਾ ਵਧਾਇਆ।
ਚੈਂਪੀਅਨਸ਼ਿਪ ਦੇ ਸਮਾਪਤੀ ਸਮਾਰੋਹ ਮੌਕੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਜੇਤੂ ਅਥਲੀਟਾਂ ਨੂੰ ਇਨਾਮ ਅਤੇ ਤਗਮੇ ਵੰਡੇ। ਉਹਨਾਂ ਮੁਹਾਲੀ ਐਥਲੈਟਿਕਸ ਐਸੋਸੀਏਸ਼ਨ ਨੂੰ ਐਮ ਪੀ ਫੰਡ ਵਿੱਚ 5 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ। ਐਸੋਸੀਏਸ਼ਨ ਦੇ ਸੈਕਟਰੀ ਸਵਰਨ ਸਿੰਘ ਵਲੋਂ ਆਏ ਮਹਿਮਾਨਾਂ ਅਤੇ ਪੂਰੀ ਟੀਮ ਦਾ ਧੰਨਵਾਦ ਕੀਤਾ ਗਿਆ
-
International2 months ago
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਰੱਖਿਆ ਮੰਤਰੀ ਯੋਵ ਗੈਲੈਂਟ ਨੂੰ ਬਰਖਾਸਤ ਕੀਤਾ
-
International2 months ago
ਭਾਰਤੀ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਜਿੱਤਿਆ ਡਬਲਯੂ ਬੀ ਐਫ ਵਿਸ਼ਵ ਖਿਤਾਬ
-
International2 months ago
ਮੂਧੇ ਮੂੰਹ ਡਿੱਗਾ ਸ਼ੇਅਰ ਬਾਜ਼ਾਰ, ਸੈਂਸੈਕਸ 900 ਤੋਂ ਵੱਧ ਅੰਕ ਟੁੱਟਿਆ, ਨਿਫਟੀ 23,995 ਤੇ ਬੰਦ
-
Chandigarh2 months ago
ਕੈਨੇਡਾ ਦੇ ਮੰਦਰ ਵਿੱਚ ਸ਼ਰਧਾਲੂਆਂ ਤੇ ਹਮਲੇ ਦੀ ਵੱਖ-ਵੱਖ ਆਗੂਆਂ ਵੱਲੋਂ ਨਿੰਦਾ
-
Mohali2 months ago
4 ਸਾਲ ਬਾਅਦ ਆਰੰਭ ਹੋਈ ਮੁਲਤਾਨੀ ਅਗਵਾ ਮਾਮਲੇ ਦੀ ਸੁਣਵਾਈ
-
International1 month ago
ਪਾਕਿਸਤਾਨ ਦੇ ਰੇਲਵੇ ਸਟੇਸ਼ਨ ਤੇ ਹੋਏ ਧਮਾਕੇ ਵਿੱਚ 24 ਵਿਅਕਤੀਆਂ ਦੀ ਮੌਤ, 46 ਜ਼ਖ਼ਮੀ
-
Mohali2 months ago
68 ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 5 ਤੋਂ 9 ਨਵੰਬਰ ਤੱਕ
-
International2 months ago
ਹਵਾ ਪ੍ਰਦੂਸ਼ਣ ਕਾਰਨ ਲਹਿੰਦੇ ਪੰਜਾਬ ਦੇ ਸਕੂਲ ਇੱਕ ਹਫਤੇ ਲਈ ਬੰਦ