Connect with us

Mohali

29 ਅਕਤੂਬਰ ਤੋਂ ਸ਼ੁਰੂ ਹੋਵੇਗਾ ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ ਸੰਬੰਧੀ ਪ੍ਰੋਗਰਾਮ

Published

on

 

ਐਸ ਏ ਐਸ ਨਗਰ, 23 ਅਕਤੂਬਰ (ਸ.ਬ.) ਮੁੱਖ ਚੋਣ ਅਫ਼ਸਰ, ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਯੋਗਤਾ 1.1.2024 ਦੇ ਆਧਾਰ ਤੇ ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ ਸਬੰਧੀ ਪ੍ਰੋਗਰਾਮ 29 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ।

ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸੰਬੰਧੀ 29 ਅਕਤੂਬਰ ਤੋਂ 28 ਨਵੰਬਰ 2024 ਤੱਕ ਦਾਅਵੇ ਅਤੇ ਇਤਰਾਜ ਪ੍ਰਾਪਤ ਕੀਤੇ ਜਾਣਗੇ। ਬੁਲਾਰੇ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਬੂਥ ਲੈਵਲ ਅਫ਼ਸਰ (ਬੀ. ਐਲ. ਓਜ਼) ਵਲੋਂ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨ ਲਈ 9 ਨਵੰਬਰ (ਸ਼ਨੀਵਾਰ), 10 ਨਵੰਬਰ (ਐਤਵਾਰ), 23 ਨਵੰਬਰ (ਸ਼ਨੀਵਾਰ) ਅਤੇ 24 ਨਵੰਬਰ (ਐਤਵਾਰ) ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪੋਲਿੰਗ ਸਟੇਸ਼ਨਾਂ ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਸਪੈਸ਼ਲ ਕੈਂਪ ਦੌਰਾਨ ਬੀ.ਐਲ.ਓਜ਼ ਪੋਲਿੰਗ ਸਟੇਸ਼ਨ ਵਿੱਚ ਨਾਗਰਿਕਾਂ/ਵੋਟਰਾਂ ਪਾਸੋਂ ਦਾਅਵੇ/ਇਤਰਾਜ (ਫਾਰਮ ਨੰ.6, 7 ਅਤੇ 8) ਪ੍ਰਾਪਤ ਕਰਨਗੇ।

Continue Reading

Mohali

ਯੂ.ਪੀ. ਤੋਂ ਪੰਜਾਬ ਵਿੱਚ ਅਫੀਮ ਲਿਆ ਰਹੇ 2 ਗਿਰੋਹਾਂ ਦੇ 5 ਮੈਂਬਰ ਗ੍ਰਿਫਤਾਰ

Published

on

By

 

ਕਾਬੂ ਕੀਤੇ ਵਿਅਕਤੀਆਂ ਕੋਲੋਂ ਸਾਢੇ 8 ਕਿਲੋ ਅਫੀਮ ਬਰਾਮਦ

ਐਸ.ਏ.ਐਸ.ਨਗਰ, 10 ਦਸੰਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਪੁਲੀਸ ਵਲੋਂ ਨਸ਼ਾ ਤਸਕਰਾਂ ਵਿਰੁਧ ਚਲਾਈ ਗਈ ਮੁਹਿੰਮ ਦੇ ਤਹਿਤ ਦੋ ਨਸ਼ਾ ਤਸਕਰਾਂ ਦੇ ਦੋ ਗਿਰੋਹਾਂ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕਰਦਿਆਂ ਪੰਜ ਮੁਲਜਮਾਂ ਨੂੰ ਸਾਢੇ 8 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਧਰਮ ਸਿੰਘ ਵਾਸੀ ਰਾਮਪੁਰ ਬੇਨ, ਓਮ ਪ੍ਰਕਾਸ਼ ਵਰਮਾ ਵਾਸੀ ਜਲਾਲਾਬਾਦ, ਜਿਲਾ ਸ਼ਾਹਜਹਾਂਪੁਰ, ਮਨੀਸ਼ ਕੁਮਾਰ ਵਾਸੀ ਅਲੀਗੰਜ ਜਿਲਾ ਬਰੇਲੀ, ਕਮਲ ਅਤੇ ਕਮਲ ਵਰਮਾ ਦੋਵੇਂ ਵਾਸੀ ਅਮਰੋਲੀ ਜਿਲਾ ਬਰੇਲੀ ਵਜੋਂ ਹੋਈ ਹੈ।

ਇਸ ਸਬੰਧੀ ਐਸ.ਪੀ ਇਨਵੈਸਟੀਗੇਸ਼ਨ ਜੋਤੀ ਯਾਦਵ ਅਤੇ ਐਸ.ਪੀ ਦਿਹਾਤੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ 9 ਦਸੰਬਰ ਪੁਲੀਸ ਨੂੰ ਦੋ ਵੱਖ ਵੱਖ ਸੂਚਨਾਵਾਂ ਮਿਲੀਆਂ ਸਨ ਕਿ ਮੁਹਾਲੀ ਜਿਲੇ ਵਿਚ ਯੂ ਪੀ ਨਾਲ ਸਬੰਧਤ ਦੋ ਗਿਰੋਹ ਦੇ ਮੈਂਬਰਾਂ ਵਲੋਂ ਅਫੀਮ ਦੀ ਤਸਕਰੀ ਕਰਕੇ ਪੰਜਾਬ ਵਿਚ ਲਿਆਂਦੀ ਜਾ ਰਹੀ ਹੈ ਅਤੇ ਉਕਤ ਮੁਲਜਮ ਅੰਬਾਲਾ ਵਲੋਂ ਮੁਹਾਲੀ ਵੱਲ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਗਿਰੋਹ ਨੂੰ ਕਾਬੂ ਕਰਨ ਲਈ ਹੰਡੇਸਰਾ ਵਿਖੇ ਸ਼ਾਹਜਹਾਨਪੁਰ ਗਿਰੋਹ ਦੇ ਮੈਂਬਰ ਜੋ ਕਿ ਚਿੱਟੇ ਰੰਗ ਦੀ ਆਰਟਿਗਾ ਗੱਡੀ ਵਿੱਚ ਸਵਾਰ ਸਨ, ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 4 ਕਿਲੋ ਅਫੀਮ ਬਰਾਮਦ ਕੀਤੀ ਗਈ। ਇਸ ਗਿਰੋਹ ਨੂੰ ਕਾਬੂ ਕਰਨ ਲਈ ਡੇਰਾਬਸੀ, ਹੰਡੇਸਰਾ ਦੇ ਥਾਣਾ ਮੁਖਿਆਂ ਅਤੇ ਨਾਰਕੋਟਿਕ ਸੈਲ ਦੇ ਇੰਚਾਰਜ ਵਲੋਂ ਅਹਿਮ ਭੂਮੀਕਾ ਨਿਭਾਈ ਗਈ।

ਉਹਨਾਂ ਦੱਸਿਆ ਕਿ ਅਲੀਗੰਜ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਲਈ ਡੇਰਾਬਸੀ ਕਾਲਜ ਦੇ ਨਜ਼ਦੀਕ ਨਾਕਾਬੰਦੀ ਕਰਕੇ ਇਕ ਲਾਲ ਰੰਗ ਦੀ ਮਹਿੰਦਰਾ ਗੱਡੀ ਨੂੰ ਰੋਕ ਕੇ ਮੁਲਜਮਾਂ ਨੂੰ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ ਸਾਢੇ 4 ਕਿਲੋ ਅਫੀਮ ਬਰਾਮਦ ਕੀਤੀ ਗਈ। ਐਸ.ਪੀ ਜੋਤੀ ਯਾਦਵ ਅਤੇ ਐਸ.ਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਾਹਜਹਾਂਪੁਰ ਗਿਰੋਹ ਦੇ ਮੈਂਬਰਾਂ ਨੇ ਮੁਢਲੀ ਪੁਛਗਿੱਛ ਦੱਸਿਆ ਕਿ ਉਕਤ ਗਿਰੋਹ ਨੂੰ ਅੰਕਿਤ ਵਰਮਾ ਨਾਂ ਦਾ ਮੁਲਜਮ ਚਲਾ ਰਿਹਾ ਹੈ ਅਤੇ ਉਸ ਦੀਆਂ ਹਦਾਇਤਾਂ ਤੇ ਹੀ ਉਕਤ ਅਫੀਮ ਪੰਜਾਬ ਵਿੱਚ ਤਸਕਰੀ ਲਈ ਲਿਆਂਦੀ ਗਈ ਹੈ। ਇਸੇ ਦੌਰਾਨ ਅਲੀਗੰਜ ਗਿਰੋਹ ਨੂੰ ਚਲਾਉਣ ਵਾਲੇ ਮਨੀਸ਼ ਨੇ ਖੁਲਾਸਾ ਕੀਤਾ ਕਿ ਉਸ ਨੇ ਪੰਜਾਬ ਵਿੱਚ ਅਫੀਮ ਅਲੀਗੰਜ ਤੋਂ ਮੰਗਵਾਈ ਸੀ। ਉਕਤ ਪੰਜਾ ਮੁਲਜਮਾਂ ਵਿਰੁਧ ਐਨ.ਡੀ.ਪ.ਐਸ ਐਕਟ ਦੇ ਤਹਿਤ ਦੋ ਵੱਖ ਵੱਖ ਮਾਮਲੇ ਦਰਜ ਕੀਤੇ ਗਏ ਹਨ।

Continue Reading

Mohali

ਐਂਟੀ ਨਾਰਕੋਟਿਕਸ ਟਾਸਕ ਫੋਰਸ ਵੱਲੋਂ 300 ਗ੍ਰਾਮ ਹੈਰੋਇਨ ਸਮੇਤ 2 ਮੁਲਜਮ ਗ੍ਰਿਫਤਾਰ

Published

on

By

 

 

ਐਸ ਏ ਐਸ ਨਗਰ, 10 ਦਸੰਬਰ (ਜਸਬੀਰ ਸਿੰਘ ਜੱਸੀ) ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ. ਐਨ. ਟੀ. ਐਫ.) 300 ਗ੍ਰਾਮ ਵਲੋਂ ਹੈਰੋਇਨ ਸਮੇਤ ਦੋ ਮੁਲਜਮਾਂ ਨੂੰ ਕਾਬੂ ਕੀਤਾ ਗਿਆ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਹੀਰਾ ਸਿੰਘ ਵਾਸੀ ਪਿੰਡ ਠਰੂ ਜਿਲਾ ਤਰਨਤਾਰਨ ਅਤੇ ਜਸ਼ਨਪ੍ਰੀਤ ਸਿੰਘ ਵਾਸੀ ਪਿੰਡ ਠਰੂ ਵਜੋਂ ਹੋਈ ਹੈ। ਇਹਨਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਦੋਵੇਂ ਛੋਟੇ ਸਪਲਾਇਰਾਂ ਨੂੰ ਹੈਰੋਈਨ ਸਪਲਾਈ ਕਰਦੇ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ ਏ. ਐਨ. ਟੀ. ਐਫ. ਵਲੋਂ ਕੁੱਝ ਸਮਾਂ ਪਹਿਲਾਂ ਗੁਪਤ ਸੂਚਨਾ ਦੇ ਆਧਾਰ ਤੇ ਰਾਜੇਸ਼ ਨਾਮ ਦੇ ਇੱਕ ਵਿਅਕਤੀ ਨੂੰ 150 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ। ਰਾਜੇਸ਼ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਹੀਰਾ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਕੋਲੋਂ ਹੈਰੋਇਨ ਦੀ ਖੇਪ 1200 ਰੁਪਏ ਗ੍ਰਾਮ ਦੇ ਹਿਸਾਬ ਨਾਲ ਲਿਆ ਕੇ ਮੁਹਾਲੀ ਵਿਚਲੇ ਆਪਣੇ ਪੱਕੇ ਗ੍ਰਾਹਕਾਂ ਨੂੰ ਵੇਚਦਾ ਸੀ। ਇਸਤੋਂ ਬਾਅਦ ਏ. ਐਨ. ਟੀ. ਐਫ. ਦੀ ਟੀਮ ਵਲੋਂ ਰਾਜੇਸ਼ ਦੀ ਨਿਸ਼ਾਨਦੇਹੀ ਤੇ ਜਲੰਧਰ ਵਿਚਲੀ ਹਵੇਲੀ ਨੇੜਿਉਂ ਇਕ ਫਾਰਚੂਨਰ ਗੱਡੀ ਵਿੱਚ ਸਵਾਰ ਹੀਰਾ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਨੂੰ ਕਾਬੂ ਕਰਕੇ ਉਨ੍ਹਾਂ ਦੀ ਗੱਡੀ ਦੀ ਤਲਾਸ਼ੀ ਲੈਣ ਤੇ ਫਾਰਚੂਨਰ ਗੱਡੀ ਵਿੱਚੋਂ 300 ਗ੍ਰਾਮ ਹੈਰੋਇਨ ਬਰਾਮਦ ਹੋਈ। ਇਹਨਾਂ ਦੋਵਾਂ ਮੁਲਜਮਾਂ ਦੀ ਪੁੱਛਗਿੱਛ ਉਪਰੰਤ ਪਤਾ ਚੱਲਿਆ ਹੈ ਕਿ ਇਹ ਦੋਵੇਂ ਬਾਰਡਰ ਏਰੀਏ ਤੋਂ ਉਕਤ ਹੈਰੋਇਨ ਲੈ ਕੇ ਆਉਂਦੇ ਹਨ ਅਤੇ ਅੱਗੇ ਆਪਣੇ ਅਲੱਗ ਅਲੱਗ ਨਸ਼ਾ ਤਸਕਰਾਂ ਨੂੰ ਸਪਲਾਈ ਕਰਦੇ ਹਨ।

ਸੰਪਰਕ ਕਰਨ ਤੇ ਥਾਣਾ ਏ. ਐਨ. ਟੀ. ਐਫ. ਦੇ ਇੰਚਾਰਜ਼ ਰਾਮ ਦਰਸ਼ਨ ਨੇ ਦਸਿਆ ਕਿ ਮੁਲਜਮ ਹੀਰਾ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਨੂੰ ਐਨ. ਡੀ. ਪੀ. ਐਸ. ਐਕਟ ਦੇ ਤਹਿਤ ਦਰਜ ਉਕਤ ਮਾਮਲੇ ਵਿੱਚ ਨਾਮਜ਼ਦ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਅਤੇ ਅਦਾਲਤ ਵਲੋਂ ਦੋਵਾਂ ਮੁਲਜਮਾਂ ਨੂੰ 2 ਦਿਨ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਹੈ।

 

Continue Reading

Mohali

2 ਦੇਸੀ ਕੱਟੇ ਅਤੇ ਜਿੰਦਾ ਰੌਂਦ ਸਮੇਤ ਇੱਕ ਨੌਜਵਾਨ ਗ੍ਰਿਫਤਾਰ

Published

on

By

 

 

ਐਸ ਏ ਐਸ ਨਗਰ, 10 ਦਸੰਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਪੁਲੀਸ ਵਲੋਂ ਗੁਪਤ ਸੂਚਨਾ ਦੇ ਆਧਾਰ ਤੇ ਜੀਰਕਪੁਰ ਦੇ ਵਸਨੀਕ ਇੱਕ ਨੌਜਵਾਨ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਨੌਜਵਾਨ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਨਾਬਾਲਿਗ ਹੈ ਇਸ ਲਈ ਉਸਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ।

ਇਸ ਸਬੰਧੀ ਡੀ. ਐਸ. ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਵਲੋਂ ਇਸ ਮੁੰਡੇ ਨੂੰ ਐਸ ਐਸ ਪੀ ਸ੍ਰੀ ਦੀਪਕ ਪਾਰਿਕ ਦੀਆਂ ਹਿਦਾਇਤਾਂ ਤੇ ਇਲਾਕੇ ਵਿੱਚ ਮਾੜੇ ਅਨਸਰਾਂ ਵਿਰੁਧ ਚਲਾਈ ਗਈ ਮੁਹਿੰਮ ਦੇ ਦੌਰਾਨ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਥਾਣਾ ਫੇਜ਼ 8 ਦੀ ਪੁਲੀਸ ਵਲੋਂ ਕੀਤੀ ਨਾਕਾਬੰਦੀ ਦੌਰਾਨ ਥਾਣੇਦਾਰ ਸੁਰਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਉਨ੍ਹਾਂ ਦੇ ਇਲਾਕੇ ਵਿੱਚ ਇਕ ਨੌਜਵਾਨ ਨਜਾਇਜ਼ ਅਸਲੇ ਸਮੇਤ ਘੁੰਮ ਰਿਹਾ ਹੈ ਅਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹੈ, ਜਿਸਦੇਆਧਾਰ ਤੇ ਉਕਤ ਥਾਣੇਦਾਰ ਨੇ ਇਸ ਨੌਜਵਾਨ ਨੂੰ ਕਾਬੂ ਕੀਤਾ ਅਤੇ ਉਸ ਕੋਲੋਂ 2 ਦੇਸੀ ਕੱਟੇ ਅਤੇ 2 ਜਿੰਦਾ ਰੌਂਦ 315 ਬੋਰ ਬਰਾਮਦ ਕੀਤੇ।

ਉਹਨਾਂ ਦੱਸਿਆ ਕਿ ਪੁਲੀਸ ਵਲੋਂ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੁਲੀਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਉਕਤ ਅਸਲਾ ਕਿਥੋਂ ਲੈ ਕੇ ਆਇਆ ਹੈ, ਇਸ ਅਸਲੇ ਨੂੰ ਕਿਥੇ ਵਰਤਣਾ ਸੀ ਅਤੇ ਉਸ ਦੇ ਹੋਰ ਕਿਹੜੇ ਕਿਹੜੇ ਸਾਥੀ ਹਨ। ਉਹਨਾਂ ਦੱਸਿਆ ਕਿ ਪੁਲੀਸ ਗ੍ਰਿਫਤਾਰ ਕੀਤੇ ਨੌਜਵਾਨ ਪਿਛੋਕੜ ਬਾਰੇ ਵੀ ਤਫਤੀਸ਼ ਕਰ ਰਹੀ ਹੈ।

Continue Reading

Latest News

Trending