Connect with us

Mohali

ਰਿਸ਼ਤਿਆਂ ਨਾਲ ਇਨਸਾਫ ਕਰਨ ਵਾਲੀ ਧੀ ਵਿੱਚ ਲੋਕਾਂ ਨੂੰ ਇਨਸਾਫ ਦੇਣ ਦੀ ਤਾਕਤ ਵੱਧ : ਕੁਲਜੀਤ ਸਿੰਘ ਬੇਦੀ

Published

on

 

 

ਹਰਿਆਣਾ ਕੈਡਰ ਵਿੱਚ ਜੱਜ ਬਣੀ ਅਲਪਨਾ ਸਿੰਘ ਨੂੰ ਕੀਤਾ ਸਨਮਾਨਿਤ

ਐਸ ਏ ਐਸ ਨਗਰ, 24 ਅਕਤੂਬਰ (ਸ.ਬ.) ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਰਿਸ਼ਤਿਆਂ ਨਾਲ ਇਨਸਾਫ ਕਰਨ ਵਾਲੀ ਧੀ ਵਿੱਚ ਲੋਕਾਂ ਨੂੰ ਇਨਸਾਫ ਦੇਣ ਦੀ ਤਾਕਤ ਵੱਧ ਹੁੰਦੀ ਹੈ। ਹਰਿਆਣਾ ਕੈਡਰ ਵਿੱਚ ਜੱਜ ਦੇ ਅਹੁਦੇ ਤੇ ਨਿਯੁਕਤ ਹੋਈ ਸੈਕਟਰ 48 ਸੀ ਦੀ ਵਸਨੀਕ ਅਲਪਨਾ ਸਿੰਘ ਦਾ ਉਹਨਾਂ ਦੇ ਘਰ ਜਾ ਕੇ ਵਿਸ਼ੇਸ਼ ਤੌਰ ਤੇ ਸਨਮਾਨ ਕਰਨ ਮੌਕੇ ਬੇਦੀ ਨੇ ਕਿਹਾ ਕਿ ਖਾਸ ਤੌਰ ਤੇ ਮੁਹਾਲੀ ਸ਼ਹਿਰ ਵਾਸਤੇ ਅਤੇ ਪੂਰੇ ਪੰਜਾਬ ਵਾਸਤੇ ਇਹ ਬਹੁਤ ਵੱਡੇ ਮਾਣ ਦੀ ਗੱਲ ਹੈ ਕਿ ਸ਼ਹਿਰ ਦੀ ਬੱਚੀ ਨੇ ਆਪਣੀ ਮਿਹਨਤ ਨਾਲ ਵੱਡਾ ਮਾਅਰਕਾ ਮਾਰਦੇ ਹੋਏ ਜੱਜ ਦਾ ਅਹੁਦਾ ਹਾਸਲ ਕੀਤਾ ਹੈ। ਉਹਨਾਂ ਕਿਹਾ ਕਿ ਜੱਜ ਬਣਨ ਲਈ ਬਹੁਤ ਜਿਆਦਾ ਮਿਹਨਤ ਕਰਨ ਦੀ ਲੋੜ ਹੁੰਦੀ ਹੈ ਅਤੇ ਇਸ ਵਿੱਚ ਪੂਰੇ ਪਰਿਵਾਰ ਤੇ ਮਾਪਿਆਂ ਦੀ ਖਾਸ ਤੌਰ ਤੇ ਮਿਹਨਤ ਨਾਲ ਲੱਗੀ ਹੁੰਦੀ ਹੈ। ਇਸ ਮੌਕੇ ਇਲਾਕੇ ਦੇ ਕੌਂਸਲਰ ਕੁਲਵੰਤ ਸਿੰਘ ਕਲੇਰ ਅਤੇ ਸੈਕਟਰ 48 ਦੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੇਜ ਸਿੰਘ ਠੇਕੇਦਾਰ ਵਿਸ਼ੇਸ਼ ਤੌਰ ਤੇ ਉਹਨਾਂ ਦੇ ਨਾਲ ਸਨ।

ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅਲਪਨਾ ਸਿੰਘ, ਉਨਾਂ ਦੇ ਪਿਤਾ ਜਰਨੈਲ ਸਿੰਘ ਅਤੇ ਮਾਤਾ ਪਰਵੀਨ ਕੌਰ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਉਹਨਾਂ ਕਿਹਾ ਕਿ ਇਸ ਗੁਰਸਿੱਖ ਪਰਿਵਾਰ ਦਾ ਸਨਮਾਨ ਕਰਦੇ ਹੋਏ ਉਹ ਖੁਦ ਸਨਮਾਨਿਤ ਮਹਿਸੂਸ ਕਰ ਰਹੇ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਸੈਕਟਰ 48 ਦੀ ਵੈਲਫੇਅਰ ਐਸੋਸੀਏਸ਼ਨ ਦੇ ਸਕੱਤਰ ਬੀ ਕੇ ਸ਼ਾਰਦਾ, ਕੈਸ਼ੀਅਰ ਹਰਜੀਤ ਸਿੰਘ ਨਾਰੰਗ, ਬਲਬੀਰ ਸਿੰਘ, ਜਸਵੰਤ ਸਿੰਘ, ਅਸ਼ੋਕ ਕੁਮਾਰ, ਕੇ ਸੀ ਭਾਟੀਆ, ਦਵਿੰਦਰ ਸਿੰਘ ਠਾਕੁਰ, ਗੁਰਦੁਆਰਾ ਕਮੇਟੀ ਦੇ ਮੈਂਬਰ, ਨਰਿੰਦਰ ਸਿੰਘ, ਮਲਵਿੰਦਰ ਸਿੰਘ, ਅਮਰਜੀਤ ਸਿੰਘ ਮਹਿੰਦਰ ਸਿੰਘ ਅਤੇ ਹੋਰ ਪਤਵੰਤੇ ਹਾਜਰ ਸਨ।

Continue Reading

Mohali

ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਅਤੇ ਉਸਦੇ ਭਤੀਜੇ ਜਸਕੀਰਤ ਸਿੰਘ ਨੂੰ ਇੱਕ ਦਿਨ ਦੇ ਰਿਮਾਂਡ ਤੇ ਭੇਜਿਆ

Published

on

By

 

 

ਬੀਤੇ ਦਿਨ ਪੁਲੀਸ ਨੇ 128 ਗ੍ਰਾਮ ਹੈਰੋਈਨ ਸਮੇਤ ਕੀਤਾ ਸੀ ਗ੍ਰਿਫਤਾਰ

ਐਸ ਏ ਐਸ ਨਗਰ, 24 ਅਕਤੂਬਰ ( ਜਸਬੀਰ ਸਿੰਘ ਜੱਸੀ ) ਬੀਤੀ ਸ਼ਾਮ ਏ ਐਨ ਟੀ ਐਫ ਦੀ ਟੀਮ ਵੱਲੋਂ ਫਿਰੋਜਪੁਰ ਦੀ ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਅਤੇ ਉਸਦੇ ਭਤੀਜੇ ਜਸਕੀਰਤ ਸਿੰਘ ਨੂੰ 128 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਨ ਦੇ ਮਾਮਲੇ ਵਿੱਚ ਅੱਜ ਦੋਵਾਂ ਨੂੰ ਸਬੰਧਤ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਪੁਲੀਸ ਵੱਲੋਂ ਦੋਵਾਂ ਮੁਲਜਮਾਂ ਦਾ ਸੱਤ ਦਿਨ ਦਾ ਪੁਲੀਸ ਰਿਮਾਂਡ ਮੰਗਿਆ ਗਿਆ ਸੀ ਅਤੇ ਤਰਕ ਦਿੱਤਾ ਗਿਆ ਸੀ ਕਿ ਇਹਨਾਂ ਕੋਲੋਂ ਪੁੱਛ ਗਿੱਛ ਕਰਨੀ ਹੈ ਕਿ ਇਹ ਹੈਰੋਇਨ ਕਿੱਥੋਂ ਲੈ ਕੇ ਆਏ ਸੀ ਤੇ ਅੱਗੇ ਕਿਸ ਨੂੰ ਦੇਣੀ ਸੀ।

ਦੂਜੇ ਪਾਸੇ ਬੱਚਾਅ ਪੱਖ ਦੇ ਵਕੀਲਾਂ ਨੇ ਪੁਲੀਸ ਰਿਮਾਂਡ ਦਾ ਵਿਰੋਧ ਕਰਦਿਆਂ ਤਰਕ ਦਿੱਤਾ ਕਿ ਸਤਿਕਾਰ ਕੌਰ ਸਾਬਕਾ ਵਿਧਾਇਕ ਹਨ ਅਤੇ ਉਨਾਂ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਪੁਲੀਸ ਵੱਲੋਂ ਝੂਠਾ ਮੁਕਦਮਾ ਦਰਜ ਕੀਤਾ ਗਿਆ ਹੈ। ਮਾਣਯੋਗ ਅਦਾਲਤ ਵੱਲੋਂ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਾਬਕਾ ਵਿਧਾਇਕ ਸਤਿਕਾਰ ਕੌਰ ਅਤੇ ਉਸਦੇ ਭਤੀਜੇ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ।

ਇੱਥੇ ਜਿਕਰਯੋਗ ਹੈ ਕਿ ਪੁਲੀਸ ਨੇ ਸਾਬਕਾ ਵਿਧਾਇਕ ਸਤਿਕਾਰ ਕੌਰ, ਉਸ ਦੇ ਭਤੀਜੇ ਨੂੰ ਖਰੜ ਤੋਂ ਹੈਰੋਇਨ ਤਸਕਰੀ ਕਰਦਿਆਂ 128 ਗ੍ਰਾਮ ਹੈਰੋਇਨ, 1.56 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਸੀ ਅਤੇਬੀ. ਐਮ. ਡਬਲਿੳ., ਫਾਰਚੂਨਰ, ਵਰਨਾ ਅਤੇ ਸ਼ੈਵਰਲੇ ਗੱਡੀ ਨੂੰ ਵੀ ਜ਼ਬਤ ਕੀਤਾ ਸੀ। ਇਸ ਸਬੰਧ ਵਿਚ ਥਾਣਾ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.), ਐਸ. ਏ. ਐਸ. ਨਗਰ ਵਿਖੇ ਐਨ. ਡੀ. ਪੀ. ਐਸ. ਐਕਟ ਦੀ ਧਾਰਾ 21 ਅਤੇ 29 ਅਧੀਨ ਕੇਸ ਦਰਜ ਕੀਤਾ ਗਿਆ ਹੈ।

Continue Reading

Mohali

ਦੋਸਤ ਦੇ ਸਿਰ ਵਿੱਚ ਗੋਲੀ ਮਾਰਨ ਵਾਲੇ ਨੂੰ ਉਮਰ ਕੈਦ, 50 ਹਜ਼ਾਰ ਜੁਰਮਾਨਾ

Published

on

By

 

ਐਸ ਏ ਐਸ ਨਗਰ, 24 ਅਕਤੂਬਰ (ਜਸਬੀਰ ਸਿੰਘ ਜੱਸੀ) ਕੁੰਭੜਾ ਲਾਈਟਾਂ ਦੇ ਕੋਲ ਸਥਿਤ ਮਿੱਟੀ ਦੇ ਖਿਡੋਣੇ ਅਤੇ ਗਮਲੇ ਵੇਚਣ ਵਾਲੇ ਦੀ ਦੁਕਾਨ ਦੇ ਕੋਲ ਦਿਨ ਦਿਹਾੜੇ ਇਕ ਐਨ. ਆਰ. ਆਈ. ਦੋਸਤ ਵਲੋਂ ਨਸ਼ੇ ਦੀ ਹਾਲਤ ਵਿੱਚ ਦੂਜੇ ਦੋਸਤ ਰਪ੍ਰੀਤ ਸਿੰਘ (26) ਵਾਸੀ ਪਿੰਡ ਉਪਲੀ ਜਿਲਾ ਬਰਨਾਲਾ ਨੂੰ ਗੋਲੀ ਮਾਰਨ ਦੇ ਮਾਮਲੇ ਵਿੱਚ ਵਧੀਕ ਜਿਲਾ ਸੈਸ਼ਨ ਜੱਜ ਅਜੀਤ ਅਤਰੀ ਦੀ ਅਦਾਲਤ ਵਲੋਂ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋਸ਼ੀ ਮੁਨੀਸ਼ ਪ੍ਰਭਾਕਰ ਨੂੰ ਆਈ ਪੀ ਸੀ ਦੀ ਧਾਰਾ 302 ਵਿੱਚ ਉਮਰ ਕੈਦ, ਆਰਮਜ਼ ਐਕਟ ਵਿੱਚ 3 ਸਾਲ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਅਦਾਲਤ ਵਲੋਂ ਦੂਜੇ ਮੁਲਜਮ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿਤਾ ਗਿਆ ਹੈ।

ਪੁਲੀਸ ਮੁਤਾਬਕ ਮੁਨੀਸ਼ ਪ੍ਰਭਾਕਰ ਕੁਝ ਦਿਨ ਪਹਿਲਾਂ ਹੀ ਅਮਰੀਕਾ ਤੋਂ ਇੰਡੀਆ ਆਇਆ ਸੀ। ਉਕਤ ਨੌਜਵਾਨ ਕਿਸੇ ਦੇ ਪਾਸਪੋਰਟ ਸਬੰਧੀ ਚੰਡੀਗੜ੍ਹ ਆਏ ਸੀ। ਦੁਪਹਿਰ 1 ਵਜੇ ਦੇ ਕਰੀਬ ਕੁੰਭੜਾ ਲਾਈਟਾਂ ਕੋਲ ਸਥਿਤ ਮਿੱਟੀ ਦੇ ਖਿਡੋਣੇ ਅਤੇ ਗਮਲੇ ਵੇਚਣ ਵਾਲੇ ਦੀ ਦੁਕਾਨ ਕੋਲ ਇਕ ਵਰਨਾ ਕਾਰ ਆ ਕੇ ਰੁਕੀ। ਉਸ ਕਾਰ ਵਿੱਚ 4-5 ਨੌਜਵਾਨ ਸਨ, ਉਨਾਂ ਨੌਜਵਾਨਾਂ ਵਿੱਚੋਂ ਹਰਪ੍ਰੀਤ ਸਿੰਘ ਅਤੇ ਮਨੀਸ਼ ਪ੍ਰਭਾਕਰ ਬਾਹਰ ਆਏ ਉਥੇ ਪਏ ਇੱਕ ਮੰਜੇ ਤੇ ਬੈਠ ਕੇ ਗੱਲਬਾਤ ਕਰਨ ਲੱਗ ਪਏ, ਕੁਝ ਦੇਰ ਬਾਅਦ ਦੋਵਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ, ਕਿਸੇ ਨੂੰ ਕੁਝ ਪਤਾ ਚਲਦਾ ਮੁਨੀਸ਼ ਨੇ ਡੱਬ ਵਿੱਚੋਂ ਪਿਸਟਲ ਕੱਢਿਆ ਅਤੇ ਹਰਪ੍ਰੀਤ ਸਿੰਘ ਤੇ ਫਾਇਰ ਕਰ ਦਿਤਾ। ਗੋਲੀ ਹਰਪ੍ਰੀਤ ਦੇ ਸਿਰ ਦੇ ਆਰ-ਪਾਰ ਹੋ ਗਈ, ਉਹ ਸਿੱਧਾ ਮੱਜੇ ਤੇ ਜਾ ਡਿੱਗਾ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ।

ਵਾਰਦਾਤ ਤੋਂ ਬਾਅਦ ਨਸ਼ੇ ਵਿੱਚ ਧੁੱਤ ਮੁਨੀਸ਼ ਆਪਣੇ ਦੋਸਤਾਂ ਵੱਲ ਭੱਜਾ ਪ੍ਰੰਤੂ ਲੋਕਾਂ ਨੇ ਕੁਝ ਦੂਰੀ ਤੇ ਜਾਕੇ ਮੁਨੀਸ਼ ਨੂੰ ਕਾਬੂ ਕਰ ਲਿਆ ਜਦੋਂ ਕਿ ਉਸਦੇ ਸਾਥੀ ਮੌਕੇ ਤੋਂ ਫਰਾਰ ਹੋ ਗਏ। ਲੋਕਾਂ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ, ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲੀਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਨੇ ਥਾਣਾ ਫੇਜ਼-8 ਵਿੱਚ ਮੁਲਜਮ ਮੁਨੀਸ਼ ਪ੍ਰਭਾਕਰ ਅਤੇ ਉਸਦੇ ਸਾਥੀ ਖਿਲਾਫ ਧਾਰਾ-302, 34 ਅਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ, ਮੌਕੇ ਤੋਂ 32 ਬੋਰ ਦਾ ਇੱਕ ਪਿਸਟਲ, 5 ਜਿੰਦਾ ਕਾਰਤੂਸ ਅਤੇ ਚੱਲੀ ਗੋਲੀ ਦਾ ਇੱਕ ਖੋਲ ਮਿਲਿਆ ਸੀ।

 

Continue Reading

Mohali

ਸੈਕਟਰ 77 ਵਿੱਚ 11 ਕਰੋੜ ਦੀ ਲਾਗਤ ਨਾਲ ਤਿਆਰ ਹੋਇਆ 12 ਲੱਖ ਗੈਲਨ ਦੀ ਸਮਰੱਥਾ ਵਾਲਾ ਰਿਜ਼ਰਵਾਇਰ : ਅਮਰਜੀਤ ਸਿੰਘ ਜੀਤੀ ਸਿੱਧੂ

Published

on

By

 

ਸੈਕਟਰ 76, 77, 78 ਅਤੇ ਸੋਹਾਣਾ ਦੇ ਵਸਨੀਕਾਂ ਨੂੰ ਮਿਲੇਗਾ ਨਹਿਰੀ ਪਾਣੀ ਦਾ ਫਾਇਦਾ

ਐਸ ਏ ਐਸ ਨਗਰ, 24 ਅਕਤੂਬਰ (ਸ.ਬ.) ਨਗਰ ਨਿਗਮ ਦੇ ਮੇਅਰ ਸz. ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਹੈ ਕਿ ਮੁਹਾਲੀ ਨਗਰ ਨਿਗਮ ਵੱਲੋਂ ਸੈਕਟਰ 76, 77, 78, ਅਤੇ ਸੋਹਾਣਾ ਦੇ ਵਸਨੀਕਾਂ ਨੂੰ ਛੇਤੀ ਹੀ ਨਹਿਰੀ ਪਾਣੀ ਦੀ ਸਪਲਾਈ ਆਰੰਭ ਕਰ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਕੰਮ ਵਾਸਤੇ ਸੈਕਟਰ 77 ਵਿੱਚ ਪਾਣੀ ਦੀ ਟੈਂਕੀ ਵਿਖੇ 12 ਲੱਖ ਗੈਲਨ ਪਾਣੀ ਦੀ ਸਮਰੱਥਾ ਦਾ ਰਿਜ਼ਰਵਾਇਰ ਬਣਾਇਆ ਗਿਆ ਹੈ ਜਿਸ ਨਾਲ ਇਸ ਪੂਰੇ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਪੂਰੀ ਤਰ੍ਹਾਂ ਹੱਲ ਹੋ ਜਾਵੇਗੀ।

ਇਸ ਰਿਜ਼ਰਵਾਇਰ ਦਾ ਦੌਰਾ ਕਰਨ ਪਹੁੰਚੇ ਮਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਪੂਰੇ ਮੁਹਾਲੀ ਸ਼ਹਿਰ ਵਿੱਚ ਨਗਰ ਨਿਗਮ ਦੇ ਅਧੀਨ ਆਉਂਦੇ ਖੇਤਰ ਵਿੱਚ ਨਹਿਰੀ ਪਾਣੀ ਦੀ ਸਪਲਾਈ ਚੱਲ ਰਹੀ ਹੈ ਪਰ ਇਸ ਖੇਤਰ ਵਿੱਚ ਟਿਊਬ ਵੈਲਾਂ ਦਾ ਪਾਣੀ ਹੀ ਸਪਲਾਈ ਹੋ ਰਿਹਾ ਸੀ। ਉਹਨਾਂ ਕਿਹਾ ਕਿ ਹੁਣ ਇਸ ਰਿਜ਼ਰਵਾਇਰ ਦੇ ਚਾਲੂ ਹੋਣ ਨਾਲ ਇਸ ਪੂਰੇ ਇਲਾਕੇ ਵਿੱਚ ਵੀ ਨਹਿਰੀ ਪਾਣੀ ਦੀ ਸਪਲਾਈ ਆਰੰਭ ਹੋ ਜਾਵੇਗੀ।

ਉਹਨਾਂ ਦੱਸਿਆ ਕਿ ਇਸ ਰਿਜਵਾਇਰ ਦੇ ਬਣਨ ਨਾਲ ਇੱਥੇ 14 ਲੱਖ ਗੈਲਣ ਪਾਣੀ ਦੀ ਸਮਰਥਾ ਹੋ ਗਈ ਹੈ (ਕਿਉਂਕਿ ਪਾਣੀ ਦੀ ਟੈਂਕੀ ਦੀ ਸਮਰੱਥਾ ਵੀ 2 ਲੱਖ ਗੈਲਨ ਪਾਣੀ ਦੀ ਹੈ) ਅਤੇ ਇਸ ਖੇਤਰ ਵਿੰਚ ਪੀਦ ਵਾਲੇ ਪਾਣੀ ਦੀ ਸਪਲਾਈ ਵਿੱਚ ਕੋਈ ਮੁਸ਼ਕਲ ਨਹੀਂ ਆਏਗੀ। ਇਸ ਮੌਕੇਉਹਨਾਂ ਨਾਲ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਕਮਲਪ੍ਰੀਤ ਸਿੰਘ ਬਨੀ ਅਤੇ ਸੁੱਚਾ ਸਿੰਘ ਕਲੌੜ (ਦੋਵੇਂ ਕੌਂਸਲਰ) ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਸz. ਸਿੱਧੂ ਨੇ ਦੱਸਿਆ ਕਿ ਇੱਥੇ ਜਨਰੇਟਰ ਅਤੇ ਟਰਾਂਸਫਾਰਮਰ ਲੱਗ ਗਿਆ ਹੈ ਅਤੇ ਬਿਜਲੀ ਦਾ ਕਨੈਕਸ਼ਨ ਇੱਕ ਦੋ ਦਿਨਾਂ ਵਿੱਚ ਹੋ ਜਾਵੇਗਾ। ਉਹਨਾਂ ਦੱਸਿਆ ਕਿ ਇਸ ਰਿਜ਼ਰਵਾਇਰ ਉੱਤੇ ਗਮਾਡਾ ਨੇ 11 ਕਰੋੜ ਰੁਪਏ ਖਰਚ ਕੀਤੇ ਹਨ ਅਤੇ ਇਸ ਦੀ ਪਾਣੀ ਭਰ ਕੇ ਟੈਸਟਿੰਗ ਕੀਤੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਬਿਜਲੀ ਦਾ ਕਨੈਕਸ਼ਨ ਮਿਲਦੇ ਸਾਰ ਹੀ ਲੋਕਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਆਰੰਭ ਹੋ ਜਾਵੇਗੀ। ਉਹਨਾਂ ਕਿਹਾ ਕਿ ਇਸ ਨਾਲ ਨਾ ਸਿਰਫ ਇਲਾਕੇ ਦੇ ਲੋਕਾਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਮਿਲੇਗਾ ਸਗੋਂ ਇਸ ਨਾਲ ਟਿਊਬਵੈਲਾਂ ਉੱਤੇ ਨਿਰਭਰਤਾ ਵੀ ਖਤਮ ਹੋਵੇਗੀ ਅਤੇ ਧਰਤੀ ਹੇਠਲਾ ਪਾਣੀ ਬਚੇਗਾ। ਉਹਨਾਂ ਕਿਹਾ ਕਿ ਰਿਜ਼ਰਵਾਇਰ ਵਿੱਚ ਪਾਣੀ ਘਟਣ ਦੀ ਸੂਰਤ ਵਿੱਚ ਹੀ ਟਿਊਬਵੈਲਾਂ ਦਾ ਪਾਣੀ ਇਸ ਰਿਜ਼ਰਵਾਇਰ ਵਾਸਤੇ ਵਰਤਿਆ ਜਾਵੇਗਾ ਪਰ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।

 

Continue Reading

Latest News

Trending