Connect with us

Mohali

ਰਾਮਗੜ੍ਹੀਆ ਸਭਾ ਦੇ ਸਟਾਫ ਨੂੰ ਕੰਬਲ ਵੰਡੇ

Published

on

 

ਐਸ ਏ ਐਸ ਨਗਰ, 25 ਅਕਤੂਬਰ (ਸ.ਬ.) ਰਾਮਗੜ੍ਹੀਆ ਸਭਾ ਮੁਹਾਲੀ ਦੇ ਸਾਬਕਾ ਪ੍ਰਧਾਨ ਅਤੇ ਜਨਤਾ ਲੈਂਡ ਪ੍ਰਮੋਟਰ ਲਿਮ. ਦੇ ਡਾਇਰੈਕਟਰ ਡਾਕਟਰ ਸਤਵਿੰਦਰ ਸਿੰਘ ਭਮਰਾ ਸਾਬਕਾ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਅਤੇ ਉਹਨਾਂ ਦੀ ਪਤਨੀ ਬੀਬੀ ਮਨਜੀਤ ਕੌਰ ਨੇ ਅੱਜ ਰਾਮਗੜ੍ਹੀਆ ਭਵਨ ਫੇਜ਼ 3 ਬੀ 1 ਵਿਖੇ ਧਾਰਮਿਕ ਸੇਵਾ ਨਿਭਾਉਣ ਵਾਲੇ ਸਟਾਫ ਅਤੇ ਭਵਨ ਦੇ ਸੇਵਾਦਾਰਾਂ ਨੂੰ ਕੰਬਲ ਵੰਡੇ ਗਏ।

ਇਸ ਮੌਕੇ ਸਭਾ ਦੇ ਪ੍ਰਧਾਨ ਸੂਰਤ ਸਿੰਘ ਕਲਸੀ, ਜਨਰਲ ਸਕੱਤਰ ਬਿਕਰਮਜੀਤ ਸਿੰਘ ਹੂੰਝਣ ਅਤੇ ਸਾਬਕਾ ਪ੍ਰਧਾਨ ਕਰਮ ਸਿੰਘ ਬੱਬਰਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Continue Reading

Mohali

ਹਾਈਕੋਰਟ ਵਿੱਚ ਨੌਕਰੀ ਕਰਦੇ ਮੁਲਾਜਮ ਦੇ ਕਤਲ ਮਾਮਲੇ ਵਿੱਚ ਇਕ ਨਾਬਾਲਗ ਸਮੇਤ 2 ਕਾਬੂ

Published

on

By

 

ਲੁੱਟ ਖੋਹ ਕਰਦੇ ਸਮੇਂ ਹੋਈ ਤਕਰਾਰ ਕਾਰਨ ਮੁਲਜਮਾਂ ਨੇ ਚਾਕੂ ਮਾਰ ਕੇ ਕੀਤਾ ਸੀ ਕਤਲ

ਐਸ ਏ ਐਸ ਨਗਰ, 1 ਫਰਵਰੀ (ਪਰਵਿੰਦਰ ਕੌਰ ਜੱਸੀ) ਮੁਹਾਲੀ ਪੁਲੀਸ ਵਲੋਂ ਨਵਾਂ ਗਰਾਂਓ ਵਿੱਚ ਪੈਂਦੇ ਪਿੰਡ ਕਾਂਸਲ ਵਿਖੇ ਹੋਏ ਇਕ ਅੰਨੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰਦਿਆਂ ਇਕ ਨਾਬਾਲਗ ਸਮੇਤ ਦੋ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਮੁਲਜਮ ਦੀ ਪਛਾਣ ਹਰਿੰਦਰ ਸਿੰਘ ਵਾਸੀ ਪਿੰਡ ਖੁੱਡਾ ਅਲੀ ਸ਼ੇਰ ਚੰਡੀਗੜ੍ਹ ਵਜੋਂ ਹੋਈ ਹੈ, ਜਦੋਂ ਕਿ ਉਸ ਦਾ ਦੂਜਾ ਸਾਥੀ ਨਾਬਾਲਗ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਐਸ. ਪੀ (ਜਾਂਚ) ਜੋਤੀ ਯਾਦਵ ਅਤੇ ਐਸ. ਪੀ. ਸਿਟੀ ਹਰਵੀਰ ਸਿੰਘ ਅਟਵਾਲ ਨੇ ਦੱਸਿਆ ਕਿ ਉਕਤ ਮੁਲਜਮਾਂ ਕੋਲੋਂ ਵਾਰਦਾਤ ਵਿੱਚ ਵਰਤਿਆ ਗਿਆ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੋਬਿੰਦ ਨੇ ਦੱਸਿਆ ਸੀ ਕਿ ਉਹ ਨੇਪਾਲ ਦੇ ਰਹਿਣ ਵਾਲੇ ਹਨ ਅਤੇ ਇਸ ਸਮੇਂ ਨਵਾਂ ਗਰਾਂਓ ਵਿਖੇ ਰਹਿ ਰਹੇ ਹਨ। ਉਸ ਦਾ ਪਿਤਾ ਯਮ ਪ੍ਰਸ਼ਾਦ ਪਿਛਲੇ 24 ਸਾਲਾਂ ਤੋਂ ਪੰਜਾਬ ਹਰਿਆਣਾ ਹਾਈਕੋਰਟ ਵਿਚ ਬਤੌਰ ਸੇਵਾਦਾਰ ਨੌਕਰੀ ਕਰਦਾ ਸੀ। 26 ਦਸੰਬਰ 2024 ਨੂੰ ਉਸ ਦਾ ਪਿਤਾ ਰੋਜਾਨਾ ਦੀ ਤਰ੍ਹਾਂ ਹਾਈਕੋਰਟ ਵਿੱਚ ਡਿਊਟੀ ਤੇ ਗਿਆ ਸੀ ਪ੍ਰੰਤੂ ਸ਼ਾਮ ਨੂੰ ਉਸ ਦਾ ਪਿਤਾ ਘਰ ਵਾਪਸ ਨਹੀਂ ਆਇਆ। ਉਸ ਵਲੋਂ ਆਪਣੇ ਪਿਤਾ ਦੀ ਭਾਲ ਕੀਤੀ ਜਾ ਰਹੀ ਸੀ ਤਾਂ 29 ਦਸੰਬਰ ਨੂੰ ਉਸ ਨੂੰ ਪਤਾ ਚੱਲਿਆ ਕਿ ਪੁਲੀਸ ਨੂੰ ਪਿੰਡ ਕਾਂਸਲ ਦੇ ਖੇਤਾਂ ਵਿੱਚੋਂ ਇਕ ਲਵਾਰਸ ਲਾਸ਼ ਮਿਲੀ ਹੈ। ਫਿਰ ਉਹ ਸਿਵਲ ਹਸਪਤਾਲ ਖਰੜ ਵਿਖੇ ਗਿਆ ਅਤੇ ਉਸ ਨੇ ਆਪਣੇ ਪਿਤਾ ਦੀ ਲਾਸ਼ ਦੀ ਸ਼ਨਾਖਤ ਕੀਤੀ। ਉਸ ਦੇ ਪਿਤਾ ਦੀ ਗਰਦਨ ਤੇ ਕਿਸੇ ਤੇਜਧਾਰ ਹਥਿਆਰ ਨਾਲ ਕਈ ਵਾਰ ਕੀਤੇ ਹੋਏ ਸਨ।

ਐਸ. ਪੀ. ਜੋਤੀ ਯਾਦਵ ਨੇ ਦੱਸਿਆ ਕਿ ਉਕਤ ਅੰਨੇ ਕਤਲ ਦੀ ਗੁੱਥੀ ਸੁਲਝਾਉਣ ਲਈ ਐਸ. ਐਸ. ਪੀ ਦੀਪਕ ਪਾਰਿਕ ਦੇ ਹੁਕਮਾਂ ਤੇ ਸੀ. ਆਈ. ਏ ਸਟਾਫ ਅਤੇ ਨਵਾਂ ਗਰਾਂਓ ਪੁਲੀਸ ਦੀ ਇਕ ਸਾਂਝੀ ਟੀਮ ਬਣਾਈ ਗਈ ਸੀ ਜਿਸ ਵਲੋਂ ਹਰਿੰਦਰ ਸਿੰਘ ਅਤੇ ਇਕ ਨਾਬਾਲਗ ਮੁਲਜਮ ਨੂੰ ਇਸ ਕਤਲ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਮੁਲਜਮਾਂ ਨੇ ਮੁਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਲੁੱਟ ਖੋਹ ਕਰਦੇ ਹਨ ਅਤੇ 26-27 ਦਸੰਬਰ ਦੀ ਦਰਮਿਆਨੀ ਰਾਤ ਨੂੰ ਉਹ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਨਵਾਂ ਗਰਾਂਓ ਏਰੀਏ ਵਿੱਚ ਘੁੰਮ ਰਹੇ ਸਨ। ਇਸ ਦੌਰਾਨ ਉਹ ਜਦੋਂ ਪਿੰਡ ਕਾਂਸਲ ਕੋਲ ਪੁੱਜੇ ਤਾਂ ਉਨਾਂ ਨੂੰ ਇਕ ਪੈਦਲ ਆ ਰਿਹਾ ਵਿਅਕਤੀ ਦਿਖਾਈ ਦਿੱਤਾ ਤਾਂ ਉਨਾਂ ਨੇ ਉਕਤ ਵਿਅਕਤੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਪੈਦਲ ਆ ਰਹੇ ਵਿਅਕਤੀ ਯਮ ਪ੍ਰਸ਼ਾਦ ਦੀ ਉਨਾਂ ਨਾਲ ਝੜਪ ਹੋ ਗਈ। ਇਸ ਦੌਰਾਨ ਉਨਾਂ ਨੇ ਯਮ ਪ੍ਰਸ਼ਾਦ ਨੂੰ ਹੇਠਾਂ ਸੁੱਟ ਲਿਆ ਅਤੇ ਉਸ ਤੇ ਚਾਕੂਆਂ ਦੇ ਕਈ ਵਾਰ ਕੀਤੇ, ਜਿਸ ਕਾਰਨ ਯਮ ਪ੍ਰਸ਼ਾਦ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਹ ਫਰਾਰ ਹੋ ਗਏ।

ਐਸ. ਪੀ. ਦੇ ਦੱਸਣ ਮੁਤਾਬਕ ਉਕਤ ਮੁਲਜਮਾਂ ਦੀ ਗ੍ਰਿਫਤਾਰੀ ਨਾਲ ਇਕ ਹੋਰ ਮਾਮਲਾ ਵੀ ਸੁਲਝ ਗਿਆ ਹੈ। ਉਕਤ ਮੁਲਜਮਾਂ ਨੇ 26 ਦਸੰਬਰ ਦੀ ਰਾਤ ਨੂੰ ਨੇਮਰਾਜ ਵਾਸੀ ਨੇਪਾਲ ਹਾਲ ਵਾਸੀ ਪਿੰਡ ਕਾਂਸਲ ਜੋ ਕਿ ਸੈਕਟਰ 7 ਚੰਡੀਗੜ੍ਹ ਵਿਖੇ ਨੌਕਰੀ ਕਰਦਾ ਹੈ, ਨੂੰ ਵੀ ਲੁੱਟ ਦਾ ਸ਼ਿਕਾਰ ਬਣਾਉਂਦਿਆਂ ਉਸ ਕੋਲੋਂ ਮੋਬਾਇਲ ਫੋਨ ਅਤੇ ਉਸ ਦਾ ਪਰਸ ਖੋਹਿਆ ਸੀ।

Continue Reading

Mohali

ਖਰੜ ਵਿੱਚ ਦੇਰ ਰਾਤ ਨੌਜਵਾਨ ਦਾ ਕਤਲ

Published

on

By

 

ਐਸ ਏ ਐਸ ਨਗਰ, 1 ਫਰਵਰੀ (ਸ.ਬ.) ਬੀਤੀ ਰਾਤ ਤਕਰੀਬਨ 11 ਵਜੇ ਦੇ ਕਰੀਬ ਸ਼ਿਵਜੋਤ ਇਨਕਲੇਵ ਖਰੜ ਵਿਚ ਇਕ 31 ਸਾਲਾ ਨੌਜਵਾਨ ਨੂੰ ਪਹਿਲਾਂ ਗੋਲੀਆਂ ਮਾਰੀਆਂ ਗਈਆਂ, ਫਿਰ ਉਸ ਤੋਂ ਬਾਅਦ ਕਿਰਪਾਨਾਂ ਮਾਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜਮ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਦੀ ਪਛਾਣ ਬਠਿੰਡਾ ਦੇ ਰਾਮਪੁਰਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਪਹਿਲਾ ਕਬੱਡੀ ਦਾ ਪਲੇਅਰ ਸੀ ਅਤੇ ਫਿਲਹਾਲ ਖਰੜ ਵਿੱਚ ਜਿਮ ਟਰੇਨਰ ਦਾ ਕੰਮ ਕਰਦਾ ਸੀ।

ਭੂਬਾਂ ਮਾਰ ਕੇ ਰੋ ਰਹੇ ਮ੍ਰਿਤਕ ਦੇ ਪਿਤਾ ਬਲਦੇਵ ਸਿੰਘ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਜਿਨਾਂ ਮੁਲਜਮਾਂ ਨੇ ਉਸ ਦੇ ਲੜਕੇ ਦਾ ਕਤਲ ਕੀਤਾ ਹੈ, ਉਨਾਂ ਨੂੰ ਫੜ ਕੇ ਸਲਾਖਾਂ ਪਿੱਛੇ ਸੁੱਟਿਆ ਜਾਵੇ। ਕਹਿੰਦਿਆ ਮ੍ਰਿਤਕ ਦਾ ਪਿਤਾ ਰੋ ਰਿਹਾ ਸੀ।

ਡੀ.ਐਸ.ਪੀ ਖਰੜ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਪੁਲੀਸ ਨੂੰ ਰਾਤ ਸਮੇਂ ਫਾਇਰਿੰਗ ਹੋਣ ਦੀ ਸੂਚਨਾ ਮਿਲੀ ਸੀ, ਜਿਸ ਕਾਰਨ ਪੁਲੀਸ ਮੌਕੇ ਤੇ ਪਹੁੰਚੀ। ਉਹਨਾਂ ਕਿਹਾ ਕਿ ਪੁਲੀਸ ਨੂੰ ਸੀ. ਸੀ. ਟੀ. ਵੀ ਕੈਮਰੇ ਦੀ ਫੁਟੇਜ ਮਿਲ ਚੁੱਕੀ ਹੈ ਤੇ ਪੁਲੀਸ ਦੀਆਂ ਟੀਮਾਂ ਮੁਲਜਮਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ। ਉਨਾਂ ਕਿਹਾ ਕਿ ਮੁਲਜਮ ਜਲਦ ਹੀ ਗ੍ਰਿਫਤਾਰ ਕਰ ਲਏ ਜਾਣਗੇ।

ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਖਰੜ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਚਾਰ ਮੈਂਬਰ ਕਮੇਟੀ ਦੇ ਵਲੋਂ ਕੀਤਾ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਉਧਰ ਨੌਜਵਾਨ ਦੇ ਕਤਲ ਦੀ ਵਜਾ ਹਾਲੇ ਸਾਹਮਣੇ ਨਹੀਂ ਆਈ ਹੈ, ਪੁਲੀਸ ਦਾ ਕਹਿਣਾ ਹੈ ਕਿ ਮੁਲਜਮਾਂ ਦੀ ੍ਰਿਗਫਤਾਰੀ ਉਪਰੰਤ ਹੀ ਕਤਲ ਦੀ ਅਸਲ ਵਜਾ ਸਾਹਮਣੇ ਆਵੇਗੀ।

 

Continue Reading

Mohali

ਪੰਜਾਬ ਦਾ ਨਾਂ ਤੱਕ ਨਾ ਲੈਣਾ ਭਾਜਪਾ ਦੀ ਪੰਜਾਬ ਵਿਰੋਧੀ ਸੋਚ ਦਾ ਪ੍ਰਗਟਾਵਾ : ਕੁਲਜੀਤ ਸਿੰਘ ਬੇਦੀ

Published

on

By

 

 

ਕੇਂਦਰੀ ਬਜਟ ਨੇ ਪੰਜਾਬ ਨੂੰ ਨਿਰਾਸ਼ ਕੀਤਾ, ਕੀ ਕੇਂਦਰ ਤੋਂ ਵਿੱਤੀ ਸਹਾਇਤਾ ਲਈ ਪੰਜਾਬ ਨੂੰ ਚੋਣਾਂ ਤੱਕ ਕਰਨੀ ਪਵੇਗੀ ਉਡੀਕ?

ਐਸ ਏ ਐਸ ਨਗਰ, 1 ਫਰਵਰੀ (ਸ.ਬ.) ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਕੇਂਦਰੀ ਬਜਟ ਪੰਜਾਬ ਦੇ ਮੁੱਦਿਆਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ ਅਤੇ ਬਜਟ ਨੇ ਪੰਜਾਬ ਨੂੰ ਨਿਰਾਸ਼ ਕਰ ਦਿੱਤਾ ਹੈ।

ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਬਜਟ ਵਿੱਚ ਪੰਜਾਬ ਦਾ ਜ਼ਿਕਰ ਤੱਕ ਨਾ ਕਰਨਾ, ਖੇਤੀਬਾੜੀ ਅਤੇ ਐਮਐਸਪੀ (ਨਿਊਨਤਮ ਸਮਰਥਨ ਮੁੱਲ) ਬਾਰੇ ਕੋਈ ਚਰਚਾ ਨਾ ਕਰਨਾ ਅਤੇ ਪੰਜਾਬ ਦੇ ਉਦਯੋਗ ਲਈ ਕੋਈ ਖਾਸ ਘੋਸ਼ਣਾ ਨਾ ਕਰਨਾ, ਇਹ ਦਰਸਾਉਂਦਾ ਹੈ ਕਿ ਇਹ ਬਜਟ ਸਿਰਫ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।

ਸz. ਬੇਦੀ ਨੇ ਕਿਹਾ ਕਿ ਬਜਟ ਵਿੱਚ ਮਿਡਲ ਕਲਾਸ ਨੂੰ ਇਨਕਮ ਟੈਕਸ ਵਿੱਚ ਛੋਟ ਦਿੱਤੀ ਗਈ ਹੈ, ਪਰ ਬਜਟ ਵਿੱਚ ਪੰਜਾਬ ਲਈ ਕੋਈ ਖਾਸ ਪੈਕੇਜ ਜਾਂ ਪ੍ਰੋਜੈਕਟ ਸ਼ਾਮਲ ਨਹੀਂ ਕੀਤਾ ਗਿਆ। ਇਸ ਦੇ ਉਲਟ, ਬਿਹਾਰ ਅਤੇ ਆਂਧਰਾ ਪ੍ਰਦੇਸ਼ ਵਰਗੇ ਰਾਜਾਂ (ਜਿੱਥੇ ਜਲਦ ਹੀ ਚੋਣਾਂ ਹਨ) ਨੂੰ ਵੱਡੇ ਪੱਧਰ ਤੇ ਫੰਡ ਅਤੇ ਪ੍ਰੋਜੈਕਟ ਦਿੱਤੇ ਗਏ ਹਨ। ਬੇਦੀ ਨੇ ਇਸ ਅਸਮਾਨਤਾ ਨੂੰ ਕੇਂਦਰ ਸਰਕਾਰ ਦਾ ਪੱਖਪਾਤ ਦੱਸਿਆ ਅਤੇ ਕਿਹਾ ਕਿ ਇਹ ਸਰਕਾਰ ਚੋਣ ਫਾਇਦੇ ਲਈ ਕੰਮ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਇਹ ਬਜਟ ਕਾਰਪੋਰੇਟ ਹਿੱਤਾਂ ਅਤੇ ਕੁਝ ਅਮੀਰ ਪਰਿਵਾਰਾਂ ਦੇ ਫਾਇਦੇ ਲਈ ਬਣਾਇਆ ਗਿਆ ਹੈ। ਬਜਟ ਵਿੱਚ ਆਮ ਲੋਕਾਂ, ਖਾਸ ਕਰਕੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਜਾਂ ਛੋਟੇ ਉਦਯੋਗਾਂ ਨੂੰ ਸਹਾਰਾ ਦੇਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਉਹਨਾਂ ਕਿਹਾ ਕਿ ਪੰਜਾਬ, ਜਿਸਨੇ ਪਿਛਲੇ ਕੁਝ ਸਾਲਾਂ ਵਿੱਚ ਕਈ ਸੰਘਰਸ਼ ਝੱਲੇ ਹਨ, ਨੂੰ ਖੇਤੀਬਾੜੀ, ਉਦਯੋਗ ਅਤੇ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇੱਕ ਵਿਸ਼ੇਸ਼ ਪੈਕੇਜ ਦੀ ਲੋੜ ਹੈ।

ਬਜਟ ਨੂੰ ਨਿਰਾਸ਼ਾਜਨਕ ਅਤੇ ਇਕਤਰਫ਼ਾ ਦੱਸਦਿਆਂ ਉਹਨਾਂ ਕਿਹਾ ਕਿ ਇਹ ਬਜਟ ਸਿਰਫ ਪੂੰਜੀਪਤੀਆਂ ਅਤੇ ਕੁਝ ਚੁਣੇ ਹੋਏ ਲੋਕਾਂ ਦੇ ਹਿੱਤਾਂ ਲਈ ਬਣਾਇਆ ਗਿਆ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਪੰਜਾਬ ਦੀਆਂ ਵਿਲੱਖਣ ਚੁਣੌਤੀਆਂ ਵੱਲ ਧਿਆਨ ਦੇਣ ਅਤੇ ਭਵਿੱਖ ਦੀਆਂ ਨੀਤੀਆਂ ਵਿੱਚ ਰਾਜ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ।

Continue Reading

Latest News

Trending