Connect with us

National

ਇਨਾਮੀ ਬਦਮਾਸ਼ ਪੁਲੀਸ ਮੁਕਾਬਲੇ ਵਿੱਚ ਗ੍ਰਿਫ਼ਤਾਰ

Published

on

 

ਮੇਰਠ, 26 ਅਕਤੂਬਰ (ਸ.ਬ.) ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਵਿਚ ਪੁਲੀਸ ਨੇ ਗੈਂਗਸਟਰ ਐਕਟ ਤਹਿਤ ਇਕ ਇਨਾਮੀ ਬਦਮਾਸ਼ ਨੂੰ ਮੁਕਾਬਲੇ ਦੌਰਾਨ ਪੈਰ ਵਿੱਚ ਗੋਲੀ ਲੱਗਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਮੇਰਠ ਥਾਣੇ ਦੇ ਲਿਸਾੜੀ ਗੇਟ ਇਲਾਕੇ ਵਿੱਚ 25 ਹਜ਼ਾਰ ਰੁਪਏ ਦੇ ਇਨਾਮੀ ਬਦਮਾਸ਼ ਸ਼ਾਦਾਬ ਦੀ ਪੁਲੀਸ ਲੰਬੇ ਸਮੇਂ ਤੋਂ ਭਾਲ ਕਰ ਰਹੀ ਸੀ, ਜੋ ਗੈਂਗਸਟਰ ਐਕਟ ਸਮੇਤ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿਚ ਲੋੜੀਂਦਾ ਸੀ।

ਪੁਲੀਸ ਮੁਤਾਬਕ ਬੀਤੀ ਰਾਤ ਲਿਸਾੜੀ ਗੇਟ ਪੁਲੀਸ ਚਰਖੰਬਾ ਚੌਰਾਹੇ ਨੇੜੇ ਸ਼ੱਕੀ ਲੋਕਾਂ ਅਤੇ ਵਾਹਨਾਂ ਦੀ ਤਲਾਸ਼ੀ ਲੈ ਰਹੀ ਸੀ। ਤਲਾਸ਼ੀ ਦੌਰਾਨ ਮੋਟਰਸਾਈਕਲ ਸਵਾਰ ਇਕ ਸ਼ੱਕੀ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੇ ਪੁਲੀਸ ਟੀਮ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਪੁਲੀਸ ਵੱਲੋਂ ਸਵੈ-ਰੱਖਿਆ ਵਿਚ ਚਲਾਈ ਗਈ ਗੋਲੀ ਉਸ ਦੇ ਪੈਰ ਵਿਚ ਲੱਗੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਜ਼ਖ਼ਮੀ ਹਾਲਤ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ।

ਪੁੱਛਗਿੱਛ ਦੌਰਾਨ ਜ਼ਖਮੀ ਮੁਲਜ਼ਮ ਨੇ ਆਪਣਾ ਨਾਂ ਸ਼ਾਦਾਬ ਉਰਫ਼ ਚੂਹਾ ਦੱਸਿਆ। ਪੁਲੀਸ ਵਲੋਂ ਮੁਲਜ਼ਮ ਦੇ ਕਬਜ਼ੇ ਵਿੱਚੋਂ ਇਕ 315 ਬੋਰ ਦਾ ਪਿਸਤੌਲ, ਕਾਰਤੂਸ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲੀਸ ਬੁਲਾਰੇ ਮੁਤਾਬਕ ਕਾਬੂ ਕੀਤਾ ਮੁਲਜ਼ਮ ਆਦਤਨ ਅਪਰਾਧੀ ਹੈ, ਜਿਸ ਖ਼ਿਲਾਫ਼ ਲਿਸਾਡੀ ਗੇਟ ਤੇ ਹੋਰ ਥਾਣਿਆਂ ਵਿਚ 12 ਤੋਂ ਵੱਧ ਕੇਸ ਦਰਜ ਹਨ। ਮੁਲਜ਼ਮ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

 

 

Continue Reading

National

ਫੌਜ ਦਾ ਵਾਹਨ ਪਲਟਣ ਕਾਰਨ ਇਕ ਫ਼ੌਜੀ ਸ਼ਹੀਦ, 8 ਜ਼ਖ਼ਮੀ

Published

on

By

 

ਸ਼੍ਰੀਨਗਰ, 26 ਅਕਤੂਬਰ (ਸ.ਬ.) ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਫ਼ੌਜ ਦਾ ਵਾਹਨ ਪਲਟ ਜਾਣ ਨਾਲ ਇਕ ਫ਼ੌਜ ਦਾ ਜਵਾਨ ਸ਼ਹੀਦ ਹੋ ਗਿਆ ਅਤੇ 8 ਹੋਰ ਜ਼ਖ਼ਮੀ ਹੋ ਗਏ। ਫ਼ੌਜ ਦੇ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਹਾਦਸਾ ਕੁਲਗਾਮ ਦੇ ਦਮਹਲ ਹੰਜੀਪੋਰਾ ਵਿੱਚ ਬੀਤੀ ਦੇਰ ਰਾਤ ਉਦੋਂ ਹੋਈ, ਜਦੋਂ ਕੁਝ ਫ਼ੌਜੀ ਇਕ ਮੁਹਿੰਮ ਲਈ ਜਾ ਰਹੇ ਸਨ। ਉਸੇ ਦੌਰਾਨ ਉਨ੍ਹਾਂ ਦਾ ਵਾਹਨ ਦਮਹਲ ਹਾਂਜੀਪੋਰਾ ਵਿੱਚ ਫਿਸਲ ਕੇ ਪਲਟ ਗਿਆ।

ਇਸ ਵਿੱਚ ਇਕ ਫ਼ੌਜੀ ਸ਼ਹੀਦ ਹੋ ਗਿਆ ਅਤੇ 8 ਫ਼ੌਜੀ ਜ਼ਖ਼ਮੀ ਹੋ ਗਏ। ਜ਼ਖ਼ਮੀ ਫ਼ੌਜੀਆਂ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਹੈ। ਫਿਲਹਾਲ ਸ਼ਹੀਦ ਫ਼ੌਜੀ ਦੀ ਪਛਾਣ ਨਹੀਂ ਹੋ ਸਕੀ ਹੈ। ਸ਼੍ਰੀਨਗਰ ਸਥਿਤ ਚਿਨਾਰ ਕੋਰ ਨੇ ਐਕਸ ਤੇ ਲਿਖਿਆ ਕਿ 25 ਅਕਤੂਬਰ ਦੀ ਰਾਤ, ਕੁਲਗਾਮ ਜ਼ਿਲ੍ਹੇ ਵਿੱਚ ਇਕ ਮੁਹਿੰਮ ਦੌਰਾਨ ਫ਼ੌਜ ਦਾ ਵਾਹਨ ਫਿਸਲ ਕੇ ਪਲਟ ਗਿਆ।

 

Continue Reading

National

ਇਜ਼ਰਾਈਲ ਨੇ ਤਿੰਨ ਸੂਬਿਆਂ ਵਿੱਚ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ: ਇਰਾਨ

Published

on

By

 

 

ਇਰਾਨ, 26 ਅਕਤੂਬਰ (ਸ.ਬ.) ਇਰਾਨ ਦੀ ਸੈਨਾ ਨੇ ਅੱਜ ਕਿਹਾ ਕਿ ਇਜ਼ਰਾਈਲ ਨੇ ਉਸਦੇ ਇਲਾਮ, ਖੁਜਸਤਾਨ ਅਤੇ ਤੇਹਰਾਨ ਸੂਬੇ ਵਿਚ ਸੈਨਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਹਨ, ਜਿਸ ਵਿਚ ਸੀਮਤ ਨੁਕਸਾਨ ਹੋਇਆ ਹੈ। ਇਰਾਨ ਦੀ ਸੈਨਾ ਨੇ ਦਾਅਵਾ ਕੀਤਾ ਕਿ ਉਸ ਦੀ ਹਵਾਈ ਸੁਰੱਖਿਆ ਪ੍ਰਣਾਲੀ ਨੇ ਹਮਲਿਆਂ ਨਾਲ ਹੁਣ ਵਾਲੇ ਨੁਕਸਾਨ ਨੂੰ ਸੀਮਤ ਕਰ ਦਿੱਤਾ।

ਉਧਰ ਇਜ਼ਰਾਈਲ ਨੇ ਕਿਹਾ ਕਿ ਉਸ ਨੇ ਦੇਸ਼ ਵਿੱਚ ਮਿਜ਼ਾਈਲ ਨਿਰਮਾਣ ਪਲਾਂਟਾਂ ਅਤੇ ਹੋਰ ਸਾਈਟਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਇਸ ਦੇ ਜਹਾਜ਼ ਇਰਾਨ ਵਿਚ ਹਮਲੇ ਕਰਨ ਤੋਂ ਬਾਅਦ ਸੁਰੱਖਿਅਤ ਪਰਤ ਗਏ ਹਨ।

ਅਮਰੀਕਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਦੋਹਾਂ ਦੇਸ਼ਾਂ ਵਿਚਕਾਰ ਹਮਲਿਆਂ ਦਾ ਹਿਸਾਬ ਬਰਾਬਰ ਹੋ ਚੁੱਕਿਆ ਹੈ, ਹੁਣ ਦੋਹਾਂ ਦੇਸ਼ਾਂ ਵੱਲੋਂ ਸੈਨਿਕ ਹਮਲੇ ਬੰਦ ਹੋਣੇ ਚਾਹੀਦੇ ਹਨ। ਅਮਰੀਕਾ ਨੇ ਇਰਾਨ ਨੂੰ ਇਜਰਾਈਲ ਤੇ ਜਵਾਬੀ ਹਮਲਾ ਕਰਨ ਤੇ ਅੰਜਾਮ ਭੁਗਤਣ ਦੀ ਚੇਤਾਵਨੀ ਦਿੱਤੀ ਹੈ। ਵਾਈਟ ਹਾਊਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਸਦੇ ਪ੍ਰਸ਼ਾਸਨ ਨੂੰ ਲੱਗਦਾ ਹੈ ਕਿ ਇਜ਼ਰਾਇਲੀ ਅਭਿਆਨ ਤੋਂ ਬਾਅਦ ਹੁਣ ਦੋਹਾਂ ਦੇਸ਼ਾਂ ਵਿਚ ਸਿੱਧੇ ਸੈਨਿਕ ਹਮਲੇ ਬੰਦ ਹੋਣੇ ਚਾਹੀਦੇ ਹਨ। ਇਸ ਨਾਲ ਹੋ ਸਹਿਯੋਗੀ ਦੇਸ਼ ਵੀ ਸਹਿਮਤ ਹਨ।

 

Continue Reading

National

ਘਰ ਵਿੱਚੋਂ ਨਾਜਾਇਜ਼ ਪਟਾਕਿਆਂ ਦਾ ਭੰਡਾਰ ਬਰਾਮਦ, ਇਕ ਗ੍ਰਿਫਤਾਰ

Published

on

By

 

 

ਬਾਂਦਾ, 26 ਅਕਤੂਬਰ (ਸ.ਬ.) ਚਿਤਰਕੂਟ ਜ਼ਿਲ੍ਹਾ ਹੈੱਡਕੁਆਰਟਰ ਦੇ ਕਾਰਵੀ ਕੋਤਵਾਲੀ ਇਲਾਕੇ ਵਿੱਚ ਪੁਲੀਸ ਨੇ ਇਕ ਘਰ ਤੇ ਛਾਪਾ ਮਾਰ ਕੇ ਨਾਜਾਇਜ਼ ਪਟਾਕਿਆਂ ਦੀ ਵੱਡੀ ਖੇਪ ਬਰਾਮਦ ਕਰ ਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਕੋਤਵਾਲੀ ਕਾਰਵੀ ਦੇ ਇੰਚਾਰਜ ਇੰਸਪੈਕਟਰ ਉਪੇਂਦਰ ਸਿੰਘ ਨੇ ਅੱਜ ਦੱਸਿਆ ਕਿ ਕਿਸੇ ਮੁਖਬਰ ਦੀ ਸੂਚਨਾ ਤੇ ਬੀਤ। ਦਿਨ ਸ਼ਹਿਰ ਦੇ ਜਗਦੀਸ਼ਗੰਜ ਇਲਾਕੇ ਵਿੱਚ ਛਾਪੇਮਾਰੀ ਦੌਰਾਨ ਇਕ ਘਰ ਵਿੱਚੋਂ ਵੱਡੀ ਗਿਣਤੀ ਵਿੱਚ ਪਟਾਕੇ ਬਰਾਮਦ ਕੀਤੇ ਗਏ।

ਇਸ ਸਬੰਧ ਵਿੱਚ ਫੜਿਆ ਗਿਆ ਵਿਅਕਤੀ ਕੁਲਦੀਪ ਗੁਪਤਾ ਪਟਾਕੇ ਸਟੋਰ ਕਰਨ ਦਾ ਕੋਈ ਜਾਇਜ਼ ਲਾਇਸੈਂਸ ਨਹੀਂ ਦਿਖਾ ਸਕਿਆ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਬਰਾਮਦ ਹੋਏ ਪਟਾਕਿਆਂ ਨੂੰ ਅੱਗ ਬੁਝਾਊ ਵਿਭਾਗ ਦੇ ਹਵਾਲੇ ਕਰਕੇ ਗਿਣਿਆ ਜਾਵੇਗਾ। ਇਸ ਤੋਂ ਬਾਅਦ ਇਨ੍ਹਾਂ ਨੂੰ ਨਕਾਰਾ ਕਰ ਦਿੱਤਾ ਜਾਵੇਗਾ ਅਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

Continue Reading

Latest News

Trending