Connect with us

National

ਘਰ ਵਿੱਚੋਂ ਨਾਜਾਇਜ਼ ਪਟਾਕਿਆਂ ਦਾ ਭੰਡਾਰ ਬਰਾਮਦ, ਇਕ ਗ੍ਰਿਫਤਾਰ

Published

on

 

 

ਬਾਂਦਾ, 26 ਅਕਤੂਬਰ (ਸ.ਬ.) ਚਿਤਰਕੂਟ ਜ਼ਿਲ੍ਹਾ ਹੈੱਡਕੁਆਰਟਰ ਦੇ ਕਾਰਵੀ ਕੋਤਵਾਲੀ ਇਲਾਕੇ ਵਿੱਚ ਪੁਲੀਸ ਨੇ ਇਕ ਘਰ ਤੇ ਛਾਪਾ ਮਾਰ ਕੇ ਨਾਜਾਇਜ਼ ਪਟਾਕਿਆਂ ਦੀ ਵੱਡੀ ਖੇਪ ਬਰਾਮਦ ਕਰ ਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਕੋਤਵਾਲੀ ਕਾਰਵੀ ਦੇ ਇੰਚਾਰਜ ਇੰਸਪੈਕਟਰ ਉਪੇਂਦਰ ਸਿੰਘ ਨੇ ਅੱਜ ਦੱਸਿਆ ਕਿ ਕਿਸੇ ਮੁਖਬਰ ਦੀ ਸੂਚਨਾ ਤੇ ਬੀਤ। ਦਿਨ ਸ਼ਹਿਰ ਦੇ ਜਗਦੀਸ਼ਗੰਜ ਇਲਾਕੇ ਵਿੱਚ ਛਾਪੇਮਾਰੀ ਦੌਰਾਨ ਇਕ ਘਰ ਵਿੱਚੋਂ ਵੱਡੀ ਗਿਣਤੀ ਵਿੱਚ ਪਟਾਕੇ ਬਰਾਮਦ ਕੀਤੇ ਗਏ।

ਇਸ ਸਬੰਧ ਵਿੱਚ ਫੜਿਆ ਗਿਆ ਵਿਅਕਤੀ ਕੁਲਦੀਪ ਗੁਪਤਾ ਪਟਾਕੇ ਸਟੋਰ ਕਰਨ ਦਾ ਕੋਈ ਜਾਇਜ਼ ਲਾਇਸੈਂਸ ਨਹੀਂ ਦਿਖਾ ਸਕਿਆ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਬਰਾਮਦ ਹੋਏ ਪਟਾਕਿਆਂ ਨੂੰ ਅੱਗ ਬੁਝਾਊ ਵਿਭਾਗ ਦੇ ਹਵਾਲੇ ਕਰਕੇ ਗਿਣਿਆ ਜਾਵੇਗਾ। ਇਸ ਤੋਂ ਬਾਅਦ ਇਨ੍ਹਾਂ ਨੂੰ ਨਕਾਰਾ ਕਰ ਦਿੱਤਾ ਜਾਵੇਗਾ ਅਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

Continue Reading

National

ਪੰਜਾਬ ਤੋਂ ਜੋਧਪੁਰ ਜਾ ਰਹੀ ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ, 3 ਦੀ ਮੌਤ

Published

on

By

 

ਨਾਗੌਰ, 11 ਮਾਰਚ (ਸ.ਬ.) ਅੱਜ ਇਕ ਸਲੀਪਰ ਬੱਸ ਪਲਟਣ ਨਾਲ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 12 ਤੋਂ ਵੱਧ ਵਿਦਿਆਰਥੀ ਜ਼ਖ਼ਮੀ ਹੋ ਗਏ। ਇਹ ਹਾਦਸਾ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਵਿੱਚ ਵਾਪਰਿਆ।

ਪੁਲੀਸ ਡਿਪਟੀ ਸੁਪਰਡੈਂਟ ਖੇਮਰਾਮ ਨੇ ਦੱਸਿਆ ਕਿ ਨੈਸ਼ਨਲ ਲਾਅ ਯੂਨੀਵਰਸਿਟੀ (ਜੋਧਪੁਰ) ਦੇ ਵਿਦਿਆਰਥੀਆਂ ਦੀ ਬੱਸ ਪੰਜਾਬ ਤੋਂ ਜੋਧਪੁਰ ਜਾ ਰਹੀ ਸੀ ਕਿ ਅੱਜ ਸਵੇਰੇ ਕਰੀਬ 5.30 ਵਜੇ ਸੁਰਪਾਲੀਆ ਥਾਣਾ ਖੇਤਰ ਵਿੱਚ ਟਰੇਲਰ ਨਾਲ ਟਕਰਾ ਕੇ ਪਲਟ ਗਈ।

ਹਾਦਸੇ ਵਿੱਚ ਤਿੰਨ ਵਿਦਿਆਰਥੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਜ਼ਖ਼ਮੀ ਵਿਦਿਆਰਥੀਆਂ ਨੂੰ ਜੇਐੱਲਐੱਨ ਹਸਪਤਾਲ ਨਾਗੌਰ ਵਿੱਚ ਲਿਆਂਦਾ ਗਿਆ, ਜਿੱਥੋਂ ਗੰਭੀਰ ਰੂਪ ਨਾਲ ਜ਼ਖ਼ਮੀ ਚਾਰ ਵਿਦਿਆਰਥੀਆਂ ਨੂੰ ਜੋਧਪੁਰ ਰੈਫਰ ਕੀਤਾ ਗਿਆ ਹੈ। ਹਾਦਸੇ ਵਿੱਚ ਮਰਨ ਵਾਲੇ ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਜੇ. ਐੱਲ. ਐੱਨ. ਹਸਪਤਾਲ ਦੀ ਮੁਰਦਾਘਰ ਵਿੱਚ ਰਖਵਾਇਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

Continue Reading

National

ਜੰਗਲਾਤ ਵਿਭਾਗ ਨੇ ਚੋਰੀ ਦਰੱਖਤ ਵੱਡਣ ਵਾਲੇ ਚੋਰ ਗਿਰੋਹ ਦੇ 4 ਮੈਂਬਰ ਕਾਬੂ ਕੀਤੇ

Published

on

By

 

ਮੁਕੇਰੀਆਂ, 11 ਮਾਰਚ (ਸ.ਬ.) ਜੰਗਲਾਤ ਵਿਭਾਗ ਵਲੋਂ ਬੀਤੀ ਰਾਤ ਖੈਰ ਦੇ ਦਰੱਖਤਾਂ ਨੂੰ ਚੋਰੀਓਂ ਵੱਡਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਵੱਡੀ ਮਾਤਰਾ ਵਿੱਚ ਲੱਕੜ ਸਮੇਤ ਕਾਬੂ ਕੀਤਾ ਗਿਆ ਹੈ। ਜੰਗਲਾਤ ਵਿਭਾਗ ਵਲੋਂ ਇਹਨਾਂ ਚੋਰਾਂ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਗਿਰੋਹ ਨੇ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚੋਂ ਕਰੀਬ 7 ਦਰਜ਼ਨ ਤੋਂ ਵੱਧ ਦਰੱਖਤਾਂ ਦੀ ਕਟਾਈ ਕੀਤੀ ਹੈ। ਇਸ ਗਿਰੋਹ ਵਿੱਚ ਕੁਝ ਗੁੱਜਰਾਂ ਸਮੇਤ ਸਬੰਧਿਤ ਪਿੰਡਾਂ ਦੇ ਲੋਕ ਵੀ ਸ਼ਾਮਲ ਦੱਸੇ ਜਾ ਰਹੇ ਹਨ। ਜੰਗਲਾਤ ਅਧਿਕਾਰੀਆਂ ਅਨੁਸਾਰ ਇਹ ਇੱਕ ਵੱਡਾ ਗਿਰੋਹ ਹੈ, ਜਿਸ ਵਿੱਚ ਕੁਝ ਲੱਕੜ ਦੇ ਠੇਕੇਦਾਰ ਵੀ ਮਿਲੇ ਹੋਏ ਹਨ।

ਡੀ ਐਫ ਓ ਅੰਜਨ ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਪਿਛਲੇ ਦਿਨੀ ਸ਼ਿਕਾਇਤਾਂ ਮਿਲੀਆਂ ਸਨ ਕਿ ਬਹਿਮਾਵਾ, ਭਡਿਆਰਾਂ ਤੇ ਕੁਝ ਹੋਰ ਪਿੰਡਾਂ ਖੈਰ ਦੇ ਦਰੱਖਤਾਂ ਨੂੰ ਵੱਡਿਆ ਜਾ ਰਿਹਾ ਹੈ। ਇਸ ਸਬੰਧੀ ਬੀਤੇ ਦਿਨ ਬਹਿਮਾਵਾ ਪਿੰਡ ਦੀ ਪੰਚਾਇਤ ਨੇ ਕਰੀਬ 60-70 ਦਰੱਖਤਾਂ ਦੇ ਵੱਢੇ ਜਾਣ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ। ਉਧਰ ਜੰਗਲਾਤ ਅਧਿਕਾਰੀਆਂ ਨੇ ਕਰੀਬ 45 ਦਰੱਖਤਾਂ ਦੀ ਨਿਸ਼ਾਨਦੇਹੀ ਕੀਤੀ ਹੈ। ਕਟਾਈ ਕੀਤੇ ਦਰੱਖਤਾਂ ਦੀ ਕੀਮਤ ਲੱਖਾਂ ਵਿੱਚ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਹੋਰ ਕਈ ਪਿੰਡਾਂ ਦੀਆਂ ਸ਼ਿਕਾਇਤਾਂ ਮਿਲਣ ਉਪਰੰਤ ਰਾਤ ਨੂੰ ਚੈਕਿੰਗ ਲਈ ਨੂੰ ਟੀਮਾਂ ਤਾਇਨਾਤ ਕੀਤੀਆਂ ਹੋਈਆਂ ਹਨ। ਇਕ ਟੀਮ ਵੱਲੋਂ ਬੀਤੀ ਰਾਤ ਭਡਿਆਰਾਂ-ਮੈਰਾ ਜੱਟਾ ਦੇ ਕੋਲ ਕੁਝ ਅਣਪਛਾਤੇ ਲੋਕਾਂ ਨੂੰ ਖੈਰ ਦੀ ਲੱਕੜ ਚੋਰੀ ਕੱਟਦਿਆਂ ਮੌਕੇ ਤੇ ਹੀ ਕਾਬੂ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਗਿਰੋਹ ਵਿੱਚ ਕੁਝ ਠੇਕੇਦਾਰ ਸ਼ਾਮਲ ਹਨ ਅਤੇ ਪਿੰਡਾਂ ਦੇ ਕੁਝ ਨੌਜਵਾਨ ਵੀ ਸ਼ਾਮਲ ਹਨ, ਜਿਨ੍ਹਾਂ ਨੇ ਵੱਡੇ ਪੱਧਰ ਤੇ ਖੈਰ ਦੇ ਦਰੱਖਤ ਵੱਡਣ ਵਿੱਚ ਚੋਰਾਂ ਦਾ ਸਾਥ ਦਿੱਤਾ ਹੈ।

Continue Reading

National

ਝੁੱਗੀ ਵਿੱਚ ਅੱਗ ਲੱਗਣ ਕਾਰਨ 3 ਵਿਅਕਤੀ ਜ਼ਿੰਦਾ ਸੜੇ

Published

on

By

 

 

ਨਵੀਂ ਦਿੱਲੀ, 11 ਮਾਰਚ (ਸ.ਬ.) ਦਿੱਲੀ ਦੇ ਆਨੰਦ ਵਿਹਾਰ ਵਿੱਚ ਝੁੱਗੀ ਵਿੱਚ ਭਿਆਨਕ ਅੱਗ ਲੱਗ ਗਈ ਹੈ, ਜਿਸ ਵਿੱਚ ਜ਼ਿੰਦਾ ਸੜ ਜਾਣ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਏਜੀਸੀਆਰ ਐਨਕਲੇਵ ਵਿੱਚ ਵਾਪਰਿਆ।

ਬੀਤੀ ਦੇਰ ਰਾਤ ਕਰੀਬ 2.15 ਵਜੇ ਵਾਪਰੇ ਇਸ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਨੂੰ ਪੁਲੀਸ ਨੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫ਼ਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਫ਼ਾਇਰ ਬ੍ਰਿਗੇਡ ਨੂੰ ਅੱਗ ਤੇ ਕਾਬੂ ਪਾਉਣ ਵਿੱਚ ਕਰੀਬ 30 ਮਿੰਟ ਲੱਗ ਗਏ ਪਰ ਅੱਗ ਕਿਵੇਂ ਲੱਗੀ? ਪੁਲੀਸ ਇਸ ਦਾ ਕਾਰਨ ਲੱਭਣ ਵਿੱਚ ਜੁਟੀ ਹੈ।

ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੀ ਪਛਾਣ ਜੱਗੀ ਕੁਮਾਰ, ਸ਼ਿਆਮ ਸਿੰਘ, ਜਤਿੰਦਰ ਕੁਮਾਰ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਫ਼ਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ 2.42 ਵਜੇ ਝੁੱਗੀ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ।

ਸੂਚਨਾ ਮਿਲਦੇ ਹੀ ਫ਼ਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਅੱਗ ਤੇ ਕਾਬੂ ਪਾਇਆ। ਜਦੋਂ ਅਸੀਂ ਝੁੱਗੀ ਦੇ ਅੰਦਰ ਗਏ ਤਾਂ 3 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੂਰੀ ਜਾਂਚ ਕੀਤੀ ਜਾਵੇਗੀ।

Continue Reading

Latest News

Trending