Connect with us

Chandigarh

ਭਾਰਤ ਭਰ ਵਿੱਚ ਹਰ ਸਾਲ ਸਾਮ੍ਹਣੇ ਆਉਂਦੇ ਹਨ 1.5 ਤੋਂ 2 ਮਿਲੀਅਨ ਨਵੇਂ ਬ੍ਰੇਨ ਸਟ੍ਰੋਕ ਦੇ ਮਾਮਲੇ: ਡਾ. ਵਿਨੀਤ ਸੱਗਰ

Published

on

 

ਚੰਡੀਗੜ, 28 ਅਕਤੂਬਰ (ਸ.ਬ.) ਲਿਵਾਸਾ ਹਸਪਤਾਲ, ਮੁਹਾਲੀ ਦੇ ਡਾਇਰੈਕਟਰ ਨਿਊਰੋਸਰਜਰੀ ਅਤੇ ਨਿਊਰੋ ਇੰਟਰਵੈਨਸ਼ਨ ਡਾ. ਵਿਨੀਤ ਸੱਗਰ ਨੇ ਕਿਹਾ ਹੈ ਕਿ ਬ੍ਰੇਨ ਸਟ੍ਰੋਕ ਦੁਨੀਆ ਭਰ ਵਿੱਚ ਇੱਕ ਨਵੀਂ ਮਹਾਂਮਾਰੀ ਵਜੋਂ ਉੱਭਰ ਰਿਹਾ ਹੈ ਅਤੇ ਭਾਰਤ ਭਰ ਵਿੱਚ ਹਰ ਸਾਲ 1.5 ਤੋਂ 2 ਮਿਲੀਅਨ ਨਵੇਂ ਬ੍ਰੇਨ ਸਟ੍ਰੋਕ ਦੇ ਮਾਮਲੇ ਸਾਹਮਣੇ ਆ ਰਹੇ ਹਨ। ਬ੍ਰੇਨ ਸਟ੍ਰੋਕ ਬਾਰੇ ਜਾਗਰੂਕਤਾ ਸੈਸ਼ਨ ਦੌਰਾਨ ਉਹਨਾਂ ਕਿਹਾ ਕਿ ਇਹ ਗਿਣਤੀ ਹੋਰ ਵੀ ਵੱਧ ਹੋ ਸਕਦੀ ਹੈ ਕਿਉਂਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਮਰੀਜ਼ ਕਦੇ ਵੀ ਸਿਹਤ ਦੇਖਭਾਲ ਸਹੂਲਤਾਂ ਤੱਕ ਪਹੁੰਚ ਨਹੀਂ ਕਰਦੇ।

ਉਹਨਾਂ ਦੱਸਿਆ ਕਿ ਭਾਰਤ ਵਿੱਚ ਹਰ ਰੋਜ਼ ਲਗਭਗ 3000-4000 ਬ੍ਰੇਨ ਸਟਰੋਕ ਹੁੰਦੇ ਹਨ ਅਤੇ ਸਿਰਫ 2 ਤੋਂ 3 ਫੀਸਦੀ ਮਰੀਜ਼ਾਂ ਨੂੰ ਹੀ ਇਲਾਜ ਮਿਲਦਾ ਹੈ। ਉਹਨਾਂ ਕਿਹਾ ਕਿ ਵਿਸ਼ਵ ਪੱਧਰ ਤੇ, ਪ੍ਰਤੀ 100,000 ਆਬਾਦੀ ਤੇ ਬ੍ਰੇਨ ਸਟ੍ਰੋਕ ਦੀ ਦਰ 60-100 ਹੈ, ਜਦੋਂ ਕਿ ਭਾਰਤ ਵਿੱਚ ਇਹ ਪ੍ਰਤੀ ਸਾਲ 145-145 ਮਾਮਲਿਆਂ ਦੇ ਨੇੜੇ ਹੈ।

ਇਸ ਮੌਕੇ ਹਸਪਤਾਲ ਦੇ ਕੰਸਲਟੈਂਟ ਨਿਊਰੋਲੋਜਿਸਟ ਡਾ ਜਸਪ੍ਰੀਤ ਸਿੰਘ ਰੰਧਾਵਾ, ਸਲਾਹਕਾਰ ਨਿਊਰੋਲੋਜੀ ਡਾ ਪ੍ਰਦੀਪ ਸ਼ਰਮਾ, ਕੰਸਲਟੈਂਟ ਨਿਊਰੋਲੋਜੀ ਡਾ ਸਵਾਤੀ ਗਰਗ , ਸਲਾਹਕਾਰ ਨਿਊਰੋਲੋਜਿਸਟ ਡਾ: ਜਸਲੋਲੀਨ ਕੌਰ ਸਿੱਧੂ ਨੇ ਵੀ ਬ੍ਰੇਨ ਸਟਰੋਕ ਬਾਰੇ ਜਾਣਕਾਰੀ ਸਾਂਝੀ ਕੀਤੀ।

Continue Reading

Chandigarh

ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

Published

on

By

 

ਚੰਡੀਗੜ੍ਹ, 2 ਜਨਵਰੀ (ਸ.ਬ.) ਚੰਡੀਗੜ੍ਹ ਪੁਲੀਸ ਨੇ ਮਨੋਜ ਉਰਫ ਮੋਜੀ ਵਸਨੀਕ ਡੀ ਐਮ ਸੀ, ਚੰਡੀਗੜ੍ਹ ਨੂੰ ਵਿਸ਼ਵਕਰਮਾ ਮੰਦਿਰ ਨੇੜਲੇ ਪਾਰਕ ਤੋਂ ਕਾਬੂ ਕਰਕੇ ਗ੍ਰਿਫਤਾਰ ਕਰਕੇ ਉਸ ਪਾਸੋਂ 48 ਕੁਆਟਰ ਦੇਸੀ ਸ਼ਰਾਬ ਬਰਾਮਦ ਕੀਤੀ ਹੈ।

ਇਸ ਸਬੰਧੀ ਥਾਣਾ ਮਲੋਆ ਵਿਖੇ ਐਕਸਾਈਜ ਐਕਟ ਦੀ ਧਾਰਾ 61-1-14 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਬਾਅਦ ਵਿਚ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

Continue Reading

Chandigarh

ਜਨਤਕ ਥਾਂ ਤੇ ਸ਼ਰਾਬ ਪੀਣ ਦੇ ਦੋਸ਼ ਹੇਠ ਤਿੰਨ ਵਿਅਕਤੀ ਕਾਬੂ

Published

on

By

 

ਚੰਡੀਗੜ੍ਹ, 2 ਜਨਵਰੀ (ਸ.ਬ.) ਚੰਡੀਗੜ੍ਹ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਜਨਤਕ ਥਾਵਾਂ ਤੇ ਸ਼ਰਾਬ ਪੀਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਸੀ। ਇਸ ਸਬੰਧੀ ਪੁਲੀਸ ਨੇ ਪੰਜਾਬ ਪੁਲੀਸ ਐਕਟ 2007 ਦੀ ਧਾਰਾ 68-1(ਬੀ) ਅਤੇ ਆਈ ਪੀ ਸੀ ਦੀ ਧਾਰਾ 510 ਅਧੀਨ ਮਾਮਲੇ ਦਰਜ ਕੀਤੇ ਹਨ। ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

Continue Reading

Chandigarh

ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਦੂਜੀ ਆਨਲਾਈਨ ਐਨ ਆਰ.ਆਈ ਮਿਲਣੀ ਭਲਕੇ

Published

on

By

 

ਚੰਡੀਗੜ੍ਹ, 2 ਜਨਵਰੀ (ਸ.ਬ.) ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਦੂਜੀ ਆਨਲਾਈਨ ਐਨ ਆਰ.ਆਈ ਮਿਲਣੀ 3 ਜਨਵਰੀਨੂੰ ਸਵੇਰੇ 11:00 ਕੀਤੀ ਜਾਵੇਗੀ, ਜਿਸ ਵਿੱਚ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਜਾਣਗੀਆਂ ਅਤੇ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ. ਕੁਲਦੀਪ ਸਿਘ ਧਾਲੀਵਾਲ ਨੇ ਦੱਸਿਆ ਕਿ ਪ੍ਰਵਾਸੀ ਪੰਜਾਬੀ 3 ਜਨਵਰੀ ਨੂੰ ਸਵੇਰੇ 11:00 ਵਜੇ ਲਾਈਵ ਲਿੰਕ ਰਾਹੀਂ ਆਪਣੀਆਂ ਹਰ ਤਰ੍ਹਾਂ ਦੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। ਇਸਤੋਂ ਇਲਾਵਾ ਐਨ. ਆਰ. ਆਈ. ਪੰਜਾਬੀ ਆਪਣੀਆਂ ਲਿਖਤੀ ਸ਼ਿਕਾਇਤਾਂ ਈਮੇਲ ਪਤੇ ਤੇ ਵੀ ਭੇਜ ਸਕਦੇ ਹਨ।

Continue Reading

Latest News

Trending