Connect with us

Punjab

ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਸ਼ਿਵ ਸੈਨਾ ਆਗੂ ਦੇ ਘਰ ਸੁੱਟਿਆ ਪੈਟਰੋਲ ਬੰਬ

Published

on

 

 

ਲੁਧਿਆਣਾ, 2 ਨਵੰਬਰ (ਸ.ਬ.) ਸ਼ਿਵ ਸੈਨਾ ਹਿੰਦੂ ਸਿੱਖ ਵਿੰਗ ਦੇ ਕੌਮੀ ਪ੍ਰਧਾਨ ਹਰਕੀਰਤ ਸਿੰਘ ਖੁਰਾਨਾ ਦੇ ਘਰ ਤੇ ਪੈਟਰੋਲ ਬੰਬ ਸੁੱਟਿਆ ਗਿਆ। ਖੁਰਾਨਾ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਹਮਲੇ ਦੀਆਂ ਤਸਵੀਰਾਂ ਕੈਦ ਹੋ ਗਈਆਂ। ਮੋਟਰਸਾਈਕਲ ਤੇ ਆਏ ਤਿੰਨ ਨੌਜਵਾਨ ਤੜਕੇ ਸਾਢੇ 3 ਵਜੇ ਦੇ ਕਰੀਬ ਮਾਡਲ ਟਾਊਨ ਸਥਿਤ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਪੈਂਦੇ ਖੁਰਾਨਾ ਦੇ ਘਰ ਦੇ ਬਾਹਰ ਪਹੁੰਚੇ। ਬਦਮਾਸ਼ਾਂ ਨੇ ਹੱਥ ਵਿੱਚ ਪੈਟਰੋਲ ਨਾਲ ਭਰੀ ਬੋਤਲ ਨੂੰ ਅੱਗ ਲਗਾਈ ਅਤੇ ਖੁਰਾਨਾ ਦੇ ਘਰ ਤੇ ਹਮਲਾ ਕਰ ਦਿੱਤਾ। ਇਸ ਘਟਨਾ ਤੋਂ ਪਹਿਲੋਂ ਅਣਪਛਾਤੇ ਵਿਅਕਤੀਆਂ ਵੱਲੋਂ ਫੇਸਬੁਕ ਤੇ ਖੁਰਾਨਾ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਲੁਧਿਆਣਾ ਪੁਲੀਸ ਕੇਸ ਦੀ ਪੜਤਾਲ ਕਰਨ ਵਿੱਚ ਜੁੱਟ ਗਈ ਹੈ।

ਦੋ ਹਫ਼ਤੇ ਪਹਿਲਾਂ ਸ਼ਿਵ ਸੈਨਾ ਭਾਰਤੀ ਦੇ ਯੋਗੇਸ਼ ਬਖ਼ਸ਼ੀ ਦੇ ਘਰ ਦੇ ਬਾਹਰ ਵੀ ਡੀਜ਼ਲ ਬੰਬ ਨਾਲ ਹਮਲਾ ਕੀਤਾ ਗਿਆ ਸੀ।

Continue Reading

Mohali

ਅੰਤਰਰਾਸ਼ਟਰੀ ਮਹਿਲਾ ਦਿਵਸ ਅਤੇ ਵਿਸ਼ਵ ਕਿਡਨੀ ਦਿਵਸ ਮੌਕੇ 80 ਕਿਡਨੀ ਦਾਨੀਆਂ ਦਾ ਸਨਮਾਨ

Published

on

By

 

 

ਐਸ ਏ ਐਸ ਨਗਰ, 1 ਮਾਰਚ (ਸ.ਬ.) ਮਲਟੀ ਸਪੈਸ਼ਲਿਟੀ ਐਡੀਸਨ ਹਸਪਤਾਲ, ਮੁਹਾਲੀ ਨੇ ਅੱਜ ਇੱਕ ਅਤਿ-ਆਧੁਨਿਕ ਕਿਡਨੀ ਟ੍ਰਾਂਸਪਲਾਂਟ ਯੂਨਿਟ ਸ਼ੁਰੂ ਕੀਤਾ। ਯੂਨਿਟ ਦੀ ਅਗਵਾਈ ਪ੍ਰਸਿੱਧ ਮੁੱਖ ਟਰਾਂਸਪਲਾਂਟ ਸਰਜਨ ਅਤੇ ਮੈਡੀਕਲ ਡਾਇਰੈਕਟਰ ਡਾ. ਅਰਜਿੰਦਰ ਬੈਂਸ ਕਰਨਗੇ, ਜਿਨ੍ਹਾਂ ਕੋਲ ਸਫਲ ਕਿਡਨੀ ਟ੍ਰਾਂਸਪਲਾਂਟ ਦਾ 25 ਸਾਲਾਂ ਤੋਂ ਵੱਧ ਦਾ ਤਜਰਬਾ ਹੈ।

ਯੂਨਿਟ ਦੀ ਸ਼ੁਰੂਆਤ ਦੌਰਾਨ, ਅੰਤਰਰਾਸ਼ਟਰੀ ਮਹਿਲਾ ਦਿਵਸ ਅਤੇ ਵਿਸ਼ਵ ਕਿਡਨੀ ਦਿਵਸ ਦੇ ਮੌਕੇ ਤੇ ਦੇਸ਼ ਭਰ ਦੇ 80 ਕਿਡਨੀ ਦਾਨੀਆਂ, ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਸਨ, ਨੂੰ ਵੀ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਬੋਲਦਿਆਂ ਡਾ. ਅਰਜਿੰਦਰ ਬੈਂਸ ਨੇ ਕਿਹਾ ਕਿ ਇਹ ਅਤਿ-ਆਧੁਨਿਕ ਹਸਪਤਾਲ ਕਿਡਨੀ ਟ੍ਰਾਂਸਪਲਾਂਟੇਸ਼ਨ ਵਿੱਚ ਵਿਆਪਕ ਦੇਖਭਾਲ ਪ੍ਰਦਾਨ ਕਰਨ ਲਈ ਸਮਰਪਿਤ ਹੈ।

ਇਸ ਮੌਕੇ ਨੈਫਰੋਲੋਜਿਸਟ ਡਾ ਅਕਾਂਕਸ਼ਾ ਸ਼ਰਮਾ ਨੇ ਕਿਡਨੀ ਰੋਗ ਸਬੰਧੀ ਮੁੱਢਲੀਆਂ ਧਾਰਨਾਵਾਂ ਸਾਂਝੀਆਂ ਕਰਦਿਆਂ ਕਿਹਾ ਕਿ ਭਾਵੇਂ ਉਮਰ ਗੁਰਦਿਆਂ ਦੀ ਬਿਮਾਰੀ ਲਈ ਜੋਖਮ ਦਾ ਕਾਰਕ ਹੋ ਸਕਦੀ ਹੈ, ਪਰ ਇਹ ਇਕੱਲਾ ਕਾਰਕ ਨਹੀਂ ਹੈ। ਗੁਰਦੇ ਦੀ ਬਿਮਾਰੀ ਹਰ ਉਮਰ ਦੇ ਵਿਅਕਤੀਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਤੋਂ ਇਲਾਵਾ, ਇਹ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਜੈਨੇਟਿਕ ਪ੍ਰਵਿਰਤੀ, ਲਾਗ, ਆਟੋਇਮਿਊਨ ਰੋਗ, ਦਵਾਈਆਂ, ਪਿਸ਼ਾਬ ਨਾਲੀ ਦੀ ਰੁਕਾਵਟ ਅਤੇ ਜੀਵਨ ਸ਼ੈਲੀ ਦੀਆਂ ਚੋਣਾਂ ਵਰਗੇ ਕਾਰਕਾਂ ਕਰਕੇ ਹੋ ਸਕਦਾ ਹੈ।

ਗੁਰਦੇ ਦੀ ਪੱਥਰੀ ਬਾਰੇ ਗੱਲ ਕਰਦਿਆਂ ਯੂਰੋਲੋਜਿਸਟ ਡਾ. ਹਿਤੇਸ਼ ਕਮਲ ਨੇ ਕਿਹਾ ਕਿ ਹਰ ਸਾਲ ਪੰਜ ਲੱਖ ਤੋਂ ਵੱਧ ਲੋਕ ਗੁਰਦੇ ਦੀ ਪੱਥਰੀ ਦੀ ਸਮੱਸਿਆ ਲਈ ਐਮਰਜੈਂਸੀ ਰੂਮ ਵਿੱਚ ਆਉਂਦੇ ਹਨ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 10 ਵਿੱਚੋਂ ਇੱਕ ਵਿਅਕਤੀ ਆਪਣੇ ਜੀਵਨ ਵਿੱਚ ਕਿਸੇ ਸਮੇਂ ਗੁਰਦੇ ਦੀ ਪੱਥਰੀ ਦਾ ਵਿਕਾਸ ਕਰੇਗਾ।

Continue Reading

Mohali

ਸਰਕਾਰੀ ਕਾਲਜ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ

Published

on

By

 

 

ਐਸ ਏ ਐਸ ਨਗਰ, 1 ਮਾਰਚ (ਸ.ਬ.) ਸਰਕਾਰੀ ਕਾਲਜ, ਮੁਹਾਲੀ ਦੇ ਵਿਗਿਆਨ ਵਿਭਾਗ ਵੱਲੋਂ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ। ਇਸ ਮੌਕੇ ਪੋਸਟਰ ਪੇਸ਼ਕਾਰੀ, ਪੀ. ਪੀ. ਟੀ. ਪੇਸ਼ਕਾਰੀ, ਪ੍ਰੋਜੈਕਟ ਅਤੇ ਮਾਡਲ ਬਣਾਉਣ, ਰੀਲ ਬਣਾਉਣ ਅਤੇ ਰੰਗੋਲੀ ਬਣਾਉਣ ਦੇ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਅਮਰੀਸ਼ ਠਾਕੁਰ ਨੇ ਵਿਦਿਆਰਥੀਆਂ ਨੂੰ ਧਾਰਮਿਕ ਅੰਧਵਿਸ਼ਵਾਸਾਂ ਬਾਰੇ ਜਾਣਕਾਰੀ ਦਿੰਦਿਆਂ, ਉਨ੍ਹਾਂ ਦੇ ਪਿੱਛੇ ਵਿਗਿਆਨਕ ਤਰਕ ਦੀ ਵਿਸਥਾਰ ਨਾਲ ਵਿਆਖਿਆ ਕੀਤੀ। ਕਾਲਜ ਦੀ ਉਪ-ਪ੍ਰਿੰਸੀਪਲ ਪ੍ਰੋ. ਗੁੰਜੀਤ ਕੌਰ ਨੇ ਵਿਦਿਆਰਥੀਆਂ ਨੂੰ ਵਿਗਿਆਨਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ।

Continue Reading

Mohali

ਭਗਤ ਧੰਨਾ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਤਿੰਨ ਦਿਨਾਂ ਗੁਰਮਤਿ ਸਮਾਗਮ ਜਾਰੀ

Published

on

By

 

 

ਐਸ ਏ ਐਸ ਨਗਰ, 1 ਮਾਰਚ (ਸ.ਬ.) ਗੁਰਦੁਆਰਾ ਸ਼੍ਰੀ ਧੰਨਾ ਭਗਤ ਜੀ, ਫੇਜ਼ 8, ਐਸ ਏ ਐਸ ਨਗਰ ਮੁਹਾਲੀ ਵਿਖੇ ਭਗਤ ਧੰਨਾ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਬੀਤੇ ਕੱਲ ਆਰੰਭ ਹੋ ਕੇ 2 ਮਾਰਚ ਤਕ ਚਲਣ ਵਾਲੇ ਤਿੰਨ ਦਿਨਾਂ ਸਮਾਗਮ ਦੇ ਦੂਜੇ ਦਿਨ ਵੱਖ-ਵੱਖ ਰਾਗੀ ਜੱਥਿਆਂ ਵੱਲੋਂ ਕੀਰਤਨ ਰਾਂਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਗੁਰਦੁਆਰਾ ਸਾਹਿਬ ਦੇ ਬੁਲਾਰੇ ਨੇ ਦੱਸਿਆ ਕਿ ਇਹ ਸਮਾਗਮ ਭਲਕੇ 2 ਮਾਰਚ ਨੂੰ ਸਮਾਪਤ ਹੋਵੇਗਾ। ਉਹਨਾਂ ਦੱਸਿਆ ਕਿ ਸਮਾਗਮ ਦੇ ਆਖਰੀ ਦਿਨ ਸਵੇਰੇ 10 ਵਜੇ ਮੁਫਤ ਮੈਡੀਕਲ ਕੈਂਪ ਲਗਾਇਆ ਜਾਵੇਗਾ। ਗੁਰੂ ਕਾ ਲੰਗਰ ਅਟੁੱਟ ਵਰਤੇਗਾ।

Continue Reading

Latest News

Trending