Connect with us

Mohali

30ਵੀਂ ਚਾਰਟਰ ਨਾਈਟ ਅਤੇ ਲਾਇਨ ਕਲੱਬਾਂ ਦਾ ਸਾਂਝਾ ਸਥਾਪਨਾ ਸਮਾਰੋਹ ਆਯੋਜਿਤ

Published

on

 

ਐਸ ਏ ਐਸ ਨਗਰ, 2 ਨਵੰਬਰ (ਸ.ਬ.) ਲਾਇਨਜ਼ ਕਲੱਬ ਮੁਹਾਲੀ ਐਸ.ਏ.ਐਸ. ਨਗਰ ਰਜਿ: ਵਲੋਂ ਲਾਇਨਜ਼ ਕਲੱਬ ਮੁਹਾਲੀ ਦਿਸ਼ਾ ਅਤੇ ਲੀਓ ਕਲੱਬ ਮੁਹਾਲੀ ਸਮਾਈਲਿੰਗ ਦੀ ਪਹਿਲੀ ਚਾਰਟਰ ਨਾਈਟ ਦੇ ਨਾਲ ਆਪਣੀ 30ਵੀਂ ਚਾਰਟਰ ਨਾਈਟ ਅਤੇ ਸਥਾਪਨਾ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਗਵਰਨਰ ਰਵਿੰਦਰ ਸੱਗੜ ਦੀ ਮੌਜੂਦਗੀ ਵਿੱਚ ਲਾਇਨਜ਼ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਿਲਾ ਗਵਰਨਰ ਵਲੋਂ 2024-25 ਲਈ ਸੋਵੀਨਾਰ ਰਲੀਜ਼ ਕੀਤਾ ਗਿਆ। ਇਸ ਮੌਕੇ ਮੀਤ ਜਿਲ੍ਹਾ ਗਵਰਨਰ ਅਜੇ ਗੋਇਲ, ਨਕੇਸ਼ ਗਰਗ (ਪੀ ਐਮ ਸੀ ਸੀ ਐਮ ਡੀ-321), ਜਤਿੰਦਰ ਵਰਮਾ (ਡੀ ਸੀ ਐਸ), ਗੌਤਮ ਸੇਨ (ਡੀ ਐਸ ਟੀ), ਐਸ. ਕੇ. ਰਾਣਾ (ਜ਼ਿਲ੍ਹਾ ਲੀਓ ਚੇਅਰਪਰਸਨ), ਅਤੇ ਰੀਜਨ ਚੇਅਰਮੈਨ ਕ੍ਰਿਸ਼ਨ ਪਾਲ ਸ਼ਰਮਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।

ਲਾਇਨਜ਼ ਕਲੱਬ ਮੁਹਾਲੀ ਦੇ ਜ਼ੋਨਲ ਚੇਅਰਪਰਸਨ ਅਮਨਦੀਪ ਸਿੰਘ ਗੁਲਾਟੀ, ਪ੍ਰਧਾਨ ਅਮਿਤ ਨਰੂਲਾ, ਲੀਓ ਕਲੱਬ ਦੇ ਸਲਾਹਕਾਰ ਜਸਵਿੰਦਰ ਸਿੰਘ, ਹਰਿੰਦਰ ਪਾਲ ਸਿੰਘ ਹੈਰੀ, ਲਾਇਨਜ਼ ਕਲੱਬ ਦਿਸ਼ਾ ਦੇ ਪ੍ਰਧਾਨ ਤੇਜਿੰਦਰ ਕੌਰ, ਲੀਓ ਕਲੱਬ ਮੁਹਾਲੀ ਸਮਾਈਲਿੰਗ ਦੇ ਪ੍ਰਧਾਨ ਲੀਓ ਜਾਫਿਰ, ਲਾਇਨਜ਼ ਕਲੱਬ ਮੁਹਾਲੀ ਦੇ ਸਕੱਤਰ ਰਜਿੰਦਰ ਕੁਮਾਰ ਚੌਹਾਨ ਅਤੇ ਖਜ਼ਾਨਚੀ ਸ਼ਾਮ ਲਾਲ ਗਰਗ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਸਮਾਗਮ ਵਿੱਚ ਹਰੇਕ ਕਲੱਬ ਦੇ ਮੁੱਖ ਅਧਿਕਾਰੀਆਂ ਨੂੰ ਉਨ੍ਹਾਂ ਦੇ ਲਾਜ਼ਮੀ ਯੋਗਦਾਨ ਲਈ ਮਾਨਤਾ ਵੀ ਦਿੱਤੀ ਗਈ। ਲਾਇਨਜ਼ ਕਲੱਬ ਦਿਸ਼ਾ ਦੀ ਸਕੱਤਰ ਲਾਇਨ ਕੁਲਦੀਪ ਕੌਰ ਅਤੇ ਖਜ਼ਾਨਚੀ ਲਾਇਨ ਜਸਵਿੰਦਰ ਕੌਰ ਅਤੇ ਲੀਓ ਕਲੱਬ ਮੁਹਾਲੀ ਸਮਾਈਲਿੰਗ ਦੇ ਸਕੱਤਰ ਲੀਓ ਆਯੂਸ਼ ਭਸੀਨ ਅਤੇ ਖਜ਼ਾਨਚੀ ਲੀਓ ਹਰਦੀਪ ਸਿੰਘ ਨੂੰ ਉਨ੍ਹਾਂ ਦੀਆਂ ਭੂਮਿਕਾਵਾਂ ਲਈ ਵੀ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਚਾਰਟਡ ਪ੍ਰਧਾਨ ਅਮਰੀਕ ਸਿੰਘ ਮੁਹਾਲੀ, ਹਰਪ੍ਰੀਤ ਸਿੰਘ ਅਟਵਾਲ, ਜੇ ਐਸ ਰਾਹੀ, ਆਰ ਪੀ ਸਿੰਘ ਵਿੱਗ, ਉਮਾ ਸ਼ਰਮਾ ਅਤੇ ਵਿਜੇ ਕੁਮਾਰ ਸ਼ਰਮਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।

ਅੰਤ ਵਿੱਚ ਜਸਵਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

Continue Reading

Mohali

ਬਿਕਰਮ ਸਿੰਘ ਮਜੀਠੀਆ ਵੱਲੋਂ ਜਥੇਦਾਰ ਸਾਹਿਬਾਨ ਬਾਰੇ ਲਏ ਗਏ ਫੈਸਲੇ ਨਾਲ ਪੂਰਨ ਤੌਰ ਤੇ ਸਹਿਮਤ ਹਾਂ : ਸਤਿੰਦਰ ਸਿੰਘ ਗਿੱਲ

Published

on

By

 

ਐਸ ਏ ਐਸ ਨਗਰ, 10 ਮਾਰਚ (ਸ.ਬ.) ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸਤਿੰਦਰ ਸਿੰਘ ਗਿੱਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਜਥੇਦਾਰ ਸਾਹਿਬਾਨ ਬਾਰੇ ਲਏ ਗਏ ਫੈਸਲੇ ਨਾਲ ਪੂਰਨ ਤੌਰ ਤੇ ਸਹਿਮਤ ਹਨ।

ਇੱਥੇ ਜਾਰੀ ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਜਥੇਦਾਰ ਸਾਹਿਬਾਨ ਨੂੰ ਇਸ ਤਰੀਕੇ ਨਾਲ ਅਹੁਦੇ ਤੋਂ ਲਾਹੁਣ ਦੀ ਕਾਰਵਾਈ ਨੂੰ ਗਲਤ ਦੱਸਿਆ ਹੈ। ਬਿਕਰਮ ਮਜੀਠੀਆ ਨੇ ਅੰਤ੍ਰਿੰਗ ਕਮੇਟੀ ਦੇ ਫੈਸਲੇ ਤੋਂ ਅਸਹਿਮਤੀ ਜਤਾਉਂਦਿਆਂ ਕਿਹਾ ਹੈ ਕਿ ਕਮੇਟੀ ਦੇ ਇਸ ਫੈਸਲੇ ਨਾਲ ਉਨ੍ਹਾਂ ਦੇ ਮਨ ਨੂੰ ਡੂੰਘੀ ਠੇਸ ਪਹੁੰਚੀ ਹੈ। ਇਸ ਦੇ ਨਾਲ ਹੀ ਮਜੀਠੀਆ ਨੇ ਕਿਹਾ ਕਿ ਜਥੇਦਾਰ ਨੂੰ ਜਿਸ ਤਰੀਕੇ ਨਾਲ ਹਟਾਇਆ ਗਿਆ, ਸਿੱਖ ਸੰਗਤ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚੀ ਹੈ।

Continue Reading

Mohali

85ਵਾਂ ਖੂਨਦਾਨ ਕੈਂਪ ਭਲਕੇ

Published

on

By

 

ਐਸ ਏ ਐਸ ਨਗਰ, 10 ਮਾਰਚ (ਸ.ਬ.) ਪੀ ਐਸ ਈ ਬੀ ਇੰਪਲਾਇਜ਼ ਸ਼ੋਸ਼ਲ ਵੈਲਫੇਅਰ ਕਮੇਟੀ ਅਤੇ ਸਮੂਹ ਕਰਮਚਾਰੀਆਂ ਵੱਲੋਂ ਸਰਬੱਤ ਦੇ ਭਲੇ ਲਈ 66 ਕੇ ਵੀ ਸਬ ਸਟੇਸ਼ਨ ਫੇਜ਼ 1 ਇੰਡਸਟਰੀਅਲ ਏਰੀਆ ਮੁਹਾਲੀ ਵਿਖੇ ਅੱਜ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਜਿਹਨਾਂ ਦੇ ਭੋਗ 12 ਮਾਰਚ ਨੂੰ ਪੈਣਗੇ। ਸਮਾਪਤੀ ਉਪਰੰਤ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕਰਨਗੇ।

ਇਸ ਸਬੰਧੀ ਪੰਜ ਦਰਿਆ ਸਭਿਆਚਾਰਕ ਮੰਚ ਦੇ ਸਹਿਯੋਗ ਨਾਲ 85ਵਾਂ ਖੂਨਦਾਨ ਕੈਂਪ ਭਲਕੇ (11 ਮਾਰਚ ਨੂੰ) 10 ਤੋਂ 3 ਵਜੇ ਤੱਕ ਲਗਾਇਆ ਜਾਵੇਗਾ। ਜਿਸ ਦੀ ਪ੍ਰਧਾਨਗੀ ਇੰਜੀ. ਤਰਨਜੀਤ ਸਿੰਘ ਸੀਨੀਅਰ ਕਾਰਜਕਾਰੀ ਇੰਜੀਨੀਅਰ ਸਪੈਸ਼ਲ ਡਵੀਜ਼ਨ ਮੁਹਾਲੀ ਕਰਨਗੇ। ਇਸ ਮੌਕੇ ਇੰਜੀ. ਸੁਖਜੀਤ ਸਿੰਘ ਡਿਪਟੀ ਚੀਫ ਇੰਜੀਨੀਅਰ ਸਰਕਲ ਮੁਹਾਲੀ ਮੁੱਖ ਮਹਿਮਾਨ ਹੋਣਗੇ। ਇਸ ਮੌਕੇ ਸੁਨੀਲ ਕੁਮਾਰ, ਮੋਨਾ ਗੋਇਲ, ਸੁਰਿੰਦਰ ਸਿੰਘ ਬੈਂਸ, ਮਨਦੀਪ ਕੁਮਾਰ ਲਾਲੜੂ, ਸ਼ਮਿੰਦਰ ਸਿੰਘ ਮੁਹਾਲੀ, ਅਮਨਦੀਪ ਸਿੰਘ ਮੁਹਾਲੀ, ਧੀਰਜਪਾਲ ਮੁਹਾਲੀ, ਸੁਖਜੀਤ ਕੁਮਾਰ ਮੁਹਾਲੀ, ਦਵਿੰਦਰ ਸਿੰਘ ਮੁਹਾਲੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਗੁਰੂ ਕਾ ਲੰਗਰ ਅਟੁੱਟ ਵਰਤੇਗਾ।

Continue Reading

Mohali

ਆਂਗਣਵਾੜੀ ਸੈਂਟਰ ਕਰੌਰਾਂ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ

Published

on

By

 

 

ਐਸ ਏ ਐਸ ਨਗਰ, 10 ਮਾਰਚ (ਆਰ ਪੀ ਵਾਲੀਆ) ਆਂਗਣਵਾੜੀ ਵਰਕਰਾਂ ਵੱਲੋ ਆਂਗਣਵਾੜੀ ਸੈਂਟਰ ਕਰੌਰਾਂ (ਨਵਾਂ ਗਰਾਓਂ) ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ, ਜਿਸ ਉਪਰੰਤ ਨਾਲ ਲਗਦੇ ਸਕੂਲ ਦੇ ਸਟਾਫ ਅਤੇ ਬੱਚਿਆ ਨੂੰ ਲੰਗਰ ਛਕਾਇਆ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਤੇ ਸਾਬਕਾ ਕੌਂਸਲਰ ਸਰਦਾਰ ਸੁਰਜੀਤ ਸਿੰਘ ਮਾਨ ਨੇ ਵੀ ਹਾਜਰੀ ਲਗਵਾਈ।

Continue Reading

Trending