Mohali
ਰਾਜ ਪੱਧਰੀ ਸਕੂਲ ਖੇਡਾਂ: ਲੜਕੀਆਂ ਦੇ ਹਾਕੀ ਤੇ ਲੜਕਿਆਂ ਦੇ ਕ੍ਰਿਕਟ ਮੁਕਾਬਲਿਆਂ ਦਾ ਆਗਾਜ਼
ਐਸ ਏ ਐਸ ਨਗਰ, 5 ਨਵੰਬਰ (ਸ.ਬ.) ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾਣ ਵਾਲੇ ਸਕੂਲਾਂ ਦੇ ਰਾਜ ਪੱਧਰੀ ਖੇਡ ਮੁਕਾਬਲਿਆਂ ਦੌਰਾਨ 17 ਸਾਲ ਵਰਗ ਦੀਆਂ ਲੜਕੀਆਂ ਦੇ ਹਾਕੀ ਅਤੇ 19 ਸਾਲ ਉਮਰ ਵਰਗ ਦੇ ਲੜਕਿਆਂ ਦੇ ਕ੍ਰਿਕਟ ਮੁਕਾਬਲੇ ਅੱਜ ਸ਼ੁਰੂ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿੱ) ਡਾ: ਗਿੰਨੀ ਦੁੱਗਲ ਦੇਖਰੇਖ ਹੇਠ ਕਰਵਾਏ ਜਾ ਰਹੇ ਇਨ੍ਹਾਂ ਸਕੂਲੀ ਖੇਡ ਮੁਕਾਬਲਿਆਂ ਦਾ ਉਦਘਾਟਨ ਅੱਜ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਨੇ ਸਥਾਨਕ ਸੈਕਟਰ 63 ਦੇ ਹਾਕੀ ਸਟੇਡੀਅਮ ਵਿਖੇ ਕੀਤਾ। ਉਨ੍ਹਾਂ ਉਦਘਾਟਨੀ ਮੈਚ ਖੇਡਣ ਵਾਲੀਆਂ ਹਾਕੀ ਟੀਮਾਂ ਨਾਲ ਜਾਣ ਪਹਿਚਾਣ ਕੀਤੀ।
ਹਾਕੀ ਦੇ ਉਦਘਾਟਨੀ ਮੈਚ ਵਿੱਚ ਬਠਿੰਡਾ ਦੀ ਟੀਮ ਦਾ ਮੁਕਾਬਲਾ ਫਿਰੋਜ਼ਪੁਰ ਨਾਲ ਹੋਇਆ। ਇੱਕ ਪਾਸੜ ਰਹੇ ਇਸ ਮੈਚ ਵਿੱਚ ਬਠਿੰਡਾ ਦੀ ਟੀਮ ਨੇ 6-0 ਦੇ ਅੰਤਰ ਨਾਲ ਜਿੱਤ ਦਰਜ਼ ਕੀਤੀ। ਅੱਜ ਪਹਿਲੇ ਦਿਨ ਹੋਏ ਹਾਕੀ ਦੇ ਹੋਰਨਾਂ ਮੈਚਾਂ ਵਿੱਚ ਸੰਗਰੂਰ ਨੇ ਮਾਨਸਾ ਨੂੰ 3-0 ਨਾਲ, ਪੀ ਆਈ ਐੱਸ ਬਾਦਲ ਨੇ ਰੂਪਨਗਰ ਨੂੰ 5-0 ਨਾਲ, ਪਟਿਆਲਾ ਨੇ ਫਰੀਦਕੋਟ ਨੂੰ 5-0 ਨਾਲ ਅਤੇ ਪੀਆਈਐੱਸ ਬਠਿੰਡਾ ਨੇ ਗੁਰਦਾਸਪੁਰ ਨੂੰ 6-0 ਨਾਲ ਹਰਾਇਆ।
ਇਸ ਸੰਬੰਧੀ ਨਵਦੀਪ ਚੌਧਰੀ ਅਤੇ ਹਰਪ੍ਰੀਤ ਕੌਰ ਨੇ ਦੱਸਿਆ ਕਿ ਹਾਕੀ ਮੁਕਾਬਲੇ ਵਿੱਚ 25 ਟੀਮਾਂ ਭਾਗ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾ ਗੇੜ ਲੀਗ ਆਧਾਰਿਤ ਖੇਡਿਆ ਜਾ ਰਿਹਾ ਹੈ ਜਦਕਿ ਅਗਲੇ ਗੇੜ ਦੇ ਮੈਚ ਨਾਕ-ਆਊਟ ਹੋਣਗੇ।
ਇਸ ਦੌਰਾਨ ਚੱਪੜਚਿੜੀ ਦੀ ਚੈਂਪੀਅਨਜ਼ ਕ੍ਰਿਕਟ ਅਕੈਡਮੀ ਦੇ ਮੈਦਾਨ ਵਿੱਚ ਸ਼ੁਰੂ ਹੋਏ 19 ਸਾਲ ਵਰਗ ਦੇ ਲੜਕਿਆਂ ਦੇ ਕ੍ਰਿਕਟ ਮੁਕਾਬਲਿਆਂ ਦਾ ਉਦਘਾਟਨੀ ਮੈਚ ਮੋਗਾ ਅਤੇ ਹੁਸ਼ਿਆਰਪੁਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੁਸ਼ਿਆਰਪੁਰ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 126 ਦੌੜਾਂ ਬਣਾਈਆਂ ਜਿਸਦੇ ਜਵਾਬ ਵਿੱਚ ਬੱਲੇਬਾਜ਼ੀ ਕਰਦਿਆਂ ਮੋਗਾ ਦੀ ਟੀਮ ਨੇ ਸਾਗਰ ਦੇ ਅਰਧ ਸੈਂਕੜੇ ਸਦਕਾ 13ਵੇਂ ਓਵਰ ਵਿੱਚ ਹੀ ਜੇਤੂ ਟੀਚਾ ਪਾਰ ਕਰਦਿਆਂ ਜਿੱਤ ਦਰਜ਼ ਕੀਤੀ। ਮੋਗਾ ਤੇ ਤਨਵੀਰ ਨੇ ਪੰਜ ਵਿਕਟਾਂ ਲਈਆਂ।
ਲੁਧਿਆਣਾ ਤੇ ਪਠਾਨਕੋਟ ਵਿਚਕਾਰ ਹੋਏ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਲੁਧਿਆਣਾ ਦੀ ਟੀਮ ਨੇ ਅਭਿਨਵ ਦੇ 81(43), ਜਸਕਰਨਵੀਰ ਦੇ 71(42) ਅਤੇ ਸ਼ਿਵਨ ਦੀਆਂ 40 (15) ਦੌੜਾਂ ਦੀ ਧੂੰਆਂਧਾਰ ਪਾਰੀ ਸਦਕਾ ਨਿਰਧਾਰਿਤ 20 ਓਵਰਾਂ ਵਿੱਚ 4 ਵਿਕਟਾਂ ਗਵਾ ਕੇ 253 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕੀਤਾ। ਇਸਦੇ ਜਵਾਬ ਵਿੱਚ ਪਠਾਨਕੋਟ ਦੀ ਪਾਰੀ ਮਹਿਜ਼ 47 ਦੌੜਾਂ ਤੇ ਸਿਮਟ ਗਈ।
ਹੋਰਨਾਂ ਮੈਚਾਂ ਵਿੱਚ ਫਰੀਦਕੋਟ ਨੇ ਫਾਜ਼ਿਲਕਾ ਨੂੰ 57 ਦੌੜਾਂ ਨਾਲ ਅਤੇ ਬਠਿੰਡਾ ਨੇ ਫਿਰੋਜ਼ਪੁਰ ਨੂੰ 68 ਦੌੜਾਂ ਦੇ ਅੰਤਰ ਨਾਲ ਹਰਾ ਕੇ ਅਗਲੇ ਗੇੜ ਵਿੱਚ ਆਪਣੀ ਥਾਂ ਪੱਕੀ ਕੀਤੀ। ਕ੍ਰਿਸ਼ਨ ਮਹਿਤਾ ਨੇ ਦੱਸਿਆ ਕਿ ਅੱਜ ਸ਼ੁਰੂ ਹੋਏ ਕ੍ਰਿਕਟ ਦੇ ਰਾਜ ਪੱਧਰੀ ਮੁਕਾਬਲੇ ਵਿੱਚ 23 ਜ਼ਿਲ੍ਹਿਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁਕਾਬਲੇ ਚਾਰ ਦਿਨ ਚੱਲਣੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਦੀਪ ਕੌਰ, ਸਤਵਿੰਦਰ ਕੌਰ, ਰਾਜਬੀਰ ਕੌਰ, ਲਕਸ਼ਮੀ ਰਾਣੀ, ਦੀਪਿਕਾ, ਕੁਲਦੀਪ ਕੌਰ, ਗੁਰਮੀਤ ਸਿੰਘ, ਜਗਦੀਪ ਸਿੰਘ, ਸੰਦੀਪ ਜਿੰਦਲ, ਸਤਨਾਮ ਸਿੰਘ, ਸੁਰਿੰਦਰਪਾਲ ਸਿੰਘ ਹਸਨਪੁਰ ਅਤੇ ਸੰਦੀਪ ਸਿੰਘ ਰਡਿਆਲਾ ਵੀ ਹਾਜ਼ਰ ਸਨ।
Mohali
ਯੂਥ ਅਕਾਲੀ ਆਗੂ ਵਿੱਕੀ ਮਿੱਢੂ ਖੇੜਾ ਦੇ ਕਤਲ ਮਾਮਲੇ ਵਿੱਚ ਅਦਾਲਤ ਨੇ ਗੈਂਗਸਟਰ ਭੂਪੀ ਰਾਣਾ ਅਤੇ ਸ਼ੂਟਰਾਂ ਸਮੇਤ 6 ਖਿਲਾਫ ਦੋਸ਼ ਤੈਅ ਕੀਤੇ
ਅਰਮੀਨੀਆ ਦੀ ਜੇਲ ਵਿੱਚ ਬੈਠੇ ਲੱਕੀ, ਸ਼ਗਨਪ੍ਰੀਤ ਸਿੰਘ ਸਮੇਤ ਕਈ ਮੁਲਜਮਾਂ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਫਿਲਹਾਲ ਚਾਰਜਸ਼ੀਟ ਵਿੱਚ ਨਾਮ ਨਹੀ
ਐਸ ਏ ਐਸ ਨਗਰ, 7 ਨਵੰਬਰ (ਜਸਬੀਰ ਸਿੰਘ ਜੱਸੀ) 7 ਅਗਸਤ 2021 ਨੂੰ ਸੈਕਟਰ-70 ਵਿਖੇ ਯੂਥ ਅਕਾਲੀ ਆਗੂ ਅਤੇ ਸੋਪੂ ਲਈ ਕੰਮ ਕਰਦੇ ਵਿਕਰਮਜੀਤ ਸਿੰਘ ਕੁਲਾਰ ਉਰਫ (ਵਿੱਕੀ ਮਿੱਢੂ ਖੇੜਾ) ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੇ ਮਾਮਲੇ ਵਿੱਚ ਵਧੀਕ ਜਿਲਾ ਸੈਸ਼ਨ ਜੱਜ ਦੀ ਅਦਾਲਤ ਵਲੋਂ ਮੁਲਜਮ ਕੌਸ਼ਲ ਚੌਧਰੀ, ਅਮਿਤ ਡਾਗਰ, ਅਜੇ ਉਰਫ ਸਨੀ, ਸੱਜਣ ਉਰਫ ਭੋਲੂ, ਅਨਿਲ ਲੱਠ, ਅਤੇ ਗੈਂਗਸਟਰ ਭੁਪਿੰਦਰ ਉਰਫ ਭੂਪੀ ਰਾਣਾ ਵਿਰੁਧ ਧਾਰਾ 302, 482, 120ਬੀ, 34 ਅਤੇ ਆਰਮਜ਼ ਐਕਟ ਦੇ ਤਹਿਤ ਦੋਸ਼ ਤੈਅ ਕੀਤੇ ਹਨ। ਇਸ ਮਾਮਲੇ ਵਿੱਚ ਅਗਲੀ ਤਰੀਕ ਤੇ ਗਵਾਹੀਆਂ ਸ਼ੁਰੂ ਹੋ ਜਾਣਗੀਆਂ।
ਇਸ ਮਾਮਲੇ ਵਿੱਚ ਪੁਲੀਸ ਵਲੋਂ ਅਰਮੀਨੀਆ ਦੀ ਜੇਲ ਵਿਚ ਬੈਠੇ ਗੌਰਵ ਉਰਫ ਲੱਕੀ ਪਡਿਆਲ (ਜੋ ਬੰਬੀਹਾ ਗੈਂਗ ਦਾ ਸੰਚਾਲਕ ਹੈ) ਸਮੇਤ ਸਿੱਧੂ ਮੂਸੇਵਾਲਾ ਦੇ ਮੈਨੇਜ਼ਰ ਸ਼ਗਨਪ੍ਰੀਤ ਸਿੰਘ (ਜੋ ਇਸ ਸਮੇਂ ਵਿਦੇਸ਼ ਵਿੱਚ ਹੈ) ਸਮੇਤ ਕਈ ਮੁਲਜਮਾਂ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਪੁਲੀਸ ਵਲੋਂ ਉਨ੍ਹਾਂ ਦੇ ਖਿਲਾਫ ਸ਼ੁਰੂਆਤ ਵਿੱਚ ਚਾਰਜਸ਼ੀਟ ਦਾਖਲ ਨਹੀ ਕੀਤੀ ਗਈ ਅਤੇ ਆਉਣ ਵਾਲੇ ਦਿਨਾਂ ਵਿੱਚ ਉਕਤ ਮੁਲਜਮਾਂ ਖਿਲਾਫ ਪੁਲੀਸ ਸਪਲੀਮੈਂਟਰੀ ਚਲਾਨ ਪੇਸ਼ ਕਰ ਸਕਦੀ ਹੈ।
ਜਿਕਰਯੋਗ ਹੈ ਕਿ ਸੈਕਟਰ-70 ਵਿਖੇ 7 ਅਗਸਤ 2021 ਨੂੰ ਹੋਏ ਵਿੱਕੀ ਮਿੱਢੂ ਖੇੜਾ ਦੇ ਕਤਲ ਤੋਂ ਅਗਲੇ ਦਿਨ ਬੰਬੀਹਾ ਗੈਂਗ ਨੇ ਇਸ ਕਤਲ ਦੀ ਜਿਮੇਵਾਰੀ ਲਈ ਸੀ ਅਤੇ ਪੁਲੀਸ ਦੀ ਸ਼ੁਰੂਆਤੀ ਜਾਂਚ ਵਿਚ ਬੰਬੀਹਾ ਗੈਂਗ ਚਲਾ ਰਹੇ ਲੱਕੀ ਪਡਿਆਲ ਦਾ ਨਾਮ ਸਾਹਮਣੇ ਆਇਆ ਸੀ। ਜਾਂਚ ਦੌਰਾਨ ਇਹ ਗੱਲ ਸਾਮ੍ਹਣੇ ਆਈ ਸੀ ਕਿ ਲੱਕੀ ਦੇ ਕਹਿਣ ਤੇ ਵਿੱਕੀ ਮਿੱਢੂਖੇੜਾ ਦਾ ਕਤਲ ਕਰਵਾਇਆ ਗਿਆ ਹੈ।
ਪੁਲੀਸ ਦੀ ਕਈ ਹਫਤਿਆ ਦੀ ਜਾਂਚ ਤੋਂ ਬਾਅਦ ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਸੀ ਕਿ ਗੈਂਗਸਟਰ ਕੌਸ਼ਲ ਚੌਧਰੀ ਨੇ ਅਮਿਤ ਡਾਗਰ ਨਾਲ ਮਿਲ ਕੇ ਦਿੱਲੀ ਦੀ ਇਕ ਜੇਲ੍ਹ ਵਿੱਚ ਬੈਠ ਕੇ ਵਿੱਕੀ ਮਿੱਢੂ ਖੇੜਾ ਦੇ ਕਤਲ ਦੀ ਸਾਜਿਸ਼ ਰਚੀ ਸੀ ਅਤੇ ਇਹਨਾਂ ਨੇ ਇਸ ਕੰਮ ਲਈ ਕਾਰ ਅਤੇ ਸ਼ੂਟਰਾਂ ਦਾ ਪ੍ਰਬੰਧ ਕਰਕੇ ਵਿੱਕੀ ਮਿੱਢੂ ਖੇੜਾ ਦਾ ਕਤਲ ਕਰਨ ਲਈ ਉਨ੍ਹਾਂ ਨੂੰ ਮੁਹਾਲੀ ਭੇਜਿਆ ਸੀ। ਸ਼ੂਟਰ ਗੁਰੂਗ੍ਰਾਮ ਦੇ ਟੇਕ ਚੰਦ ਕੋਲੋਂ ਆਈ-20 ਕਾਰ ਲੈ ਕੇ ਮੁਹਾਲੀ ਪਹੁੰਚੇ ਸਨ।
ਉਧਰ ਜੇਲ ਵਿਚ ਬੰਦ ਗੈਂਗਸਟਰ ਭੂਪੀ ਰਾਣਾ ਨੇ ਵਿੱਕੀ ਮਿੱਢੂ ਖੇੜਾ ਦਾ ਕਤਲ ਕਰਨ ਵਾਲੇ ਸ਼ੂਟਰਾਂ ਨੂੰ ਸਹੀ ਸਲਾਮਤ ਪੰਜਾਬ ਤੋਂ ਹਰਿਆਣਾ ਰਾਹੀਂ ਅੱਗੇ ਸੁਰੱਖਿਅਤ ਜਗਾ ਤੇ ਪਹੁੰਚਾਉਣ ਦਾ ਜਿੰਮਾ ਲਿਆ ਸੀ। ਇਸ ਕਤਲ ਮਾਮਲੇ ਵਿੱਚ ਜਦੋਂ ਕਈ ਮਹੀਨਿਆਂ ਬਾਅਦ ਤਿੰਨ ਸ਼ੂਟਰ ਦਿੱਲੀ ਪੁਲੀਸ ਦੇ ਹੱਥੇ ਚੜੇ ਤਾਂ ਸਾਹਮਣੇ ਆਇਆ ਕਿ ਉਨਾਂ ਸ਼ੂਟਰਾਂ ਨੂੰ ਗਾਇਕ ਸਿੱਧੂ ਮੂਸੇ ਵਾਲਾ ਦੇ ਮੈਨੇਜ਼ਰ ਸ਼ਗਨਪ੍ਰੀਤ ਸਿੰਘ ਨੇ ਖਰੜ ਦੇ ਇਕ ਫਲੈਟ ਵਿੱਚ ਠਹਿਰਾਉਣ ਦਾ ਇੰਤਜਾਮ ਕੀਤਾ ਸੀ ਅਤੇ ਉਸ ਨੇ ਹੀ ਤਿੰਨਾ ਸ਼ੂਟਰਾਂ ਦੇ ਨਾਲ ਚੌਥੇ ਸ਼ੂਟਰ ਨੂੰ ਮਿਲਵਾਇਆ ਸੀ। ਸ਼ਗਨਪ੍ਰੀਤ ਸਿੰਘ ਤੇ ਦੋਸ਼ ਹੈ ਕਿ ਉਸ ਨੇ ਹੀ ਸ਼ੂਟਰਾਂ ਨੂੰ ਵਿੱਕੀ ਮਿੱਢੂ ਖੇੜਾ ਦੇ ਘਰ ਅਤੇ ਆਉਣ ਜਾਣ ਦੇ ਸਮੇਂ ਦੇ ਜਾਣਕਾਰੀ ਦਿੱਤੀ ਅਤੇ ਆਪ ਖੁਦ ਵੀ ਵਿੱਕੀ ਦੀ ਰੈਕੀ ਕੀਤੀ ਸੀ।
Mohali
ਚੋਰਾਂ ਨੇ ਦਿਨ ਦਿਹਾੜੇ ਘਰ ਵਿੱਚ ਵੜ ਕੇ ਦਿੱਤਾ ਬੈਟਰੀ ਚੋਰੀ ਦੀ ਵਾਰਦਾਤ ਨੂੰ ਅੰਜਾਮ, ਸੀ ਸੀ ਟੀ ਵੀ ਵਿੱਚ ਕੈਦ ਹੋਈ ਘਟਨਾ
ਹਾਲੇ ਤੱਕ ਪੁਲੀਸ ਨੇ ਨਹੀਂ ਕੀਤੀ ਕੋਈ ਕਾਰਵਾਈ
ਐਸ ਏ ਐਸ ਨਗਰ, 7 ਨਵੰਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਵਿਚਲੇ ਫੇਜ਼ 5 ਦੇ ਇਕ ਘਰ ਤੋਂ ਦਿਨ ਦਿਹਾੜੇ ਇਨਵਰਟਰ ਦੀ ਬੈਟਰੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਘਟਨਾ ਬਾਰੇ ਸੂਚਨਾ ਦੇਣ ਦੇ ਨੂੰ ਕਈ ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲੀਸ ਹਾਲੇ ਤੱਕ ਘਟਨਾ ਵਾਲੀ ਜਗਾ ਤੇ ਨਹੀਂ ਪਹੁੰਚੀ ਸੀ।
ਇਸ ਸਬੰਧੀ ਘਰ ਦੀ ਮਾਲਕ ਰੇਨੂੰ ਗੁਪਤਾ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਉਹ ਰਿਟਾਇਡ ਟੀਚਰ ਹੈ ਅਤੇ ਬਿਮਾਰ ਰਹਿੰਦੀ ਹੈ। ਉਹ ਦੁਪਹਿਰ ਸਮੇਂ ਦਵਾਈ ਖਾ ਕੇ ਸੋ ਰਹੀ ਸੀ ਤਾਂ ਅਚਾਨਕ ਘਰ ਦੀ ਬਿਜਲੀ ਬੰਦ ਹੋ ਗਈ। ਉਹ ਕਿਸੇ ਤਰ੍ਹਾਂ ਘਰ ਦੇ ਵਿਹੜੇ ਵਿੱਚ ਪਹੁੰਚੀ ਤਾਂ ਦੇਖਿਆ ਕਿ ਇਨਵਰਟਰ ਨਾਲ ਲੱਗੀ ਬੈਟਰੀ ਗਾਇਬ ਸੀ। ਉਸ ਵਲੋਂ ਜਦੋਂ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰੇ ਚੈੱਕ ਕੀਤੇ ਤਾਂ ਦੇਖਿਆ ਕਿ 2 ਨੌਜਵਾਨ ਇਕ ਐਕਟਿਵਾ ਤੇ ਆਏ ਅਤੇ ਉਸ ਦੇ ਘਰੋਂ ਬੈਟਰੀ ਚੁੱਕ ਕੇ ਲੈ ਜਾ ਰਹੇ ਹਨ। ਉਸ ਵਲੋਂ ਪੁਲੀਸ ਕੰਟਰੋਲ ਰੂਮ ਤੇ ਇਸ ਚੋਰੀ ਦੀ ਘਟਨਾ ਸਬੰਧੀ ਸੂਚਨਾ ਦਿਤੀ ਪ੍ਰੰਤੂ ਕਈ ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲੀਸ ਮੌਕੇ ਤੇ ਨਹੀਂ ਪਹੁੰਚੀ।
ਉਨਾਂ ਪੁਲੀਸ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਉਨਾਂ ਦੇ ਘਰ ਹੋਈ ਚੋਰੀ ਵਿੱਚ ਸ਼ਾਮਲ ਨੌਜਵਾਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ।
Mohali
ਇੰਗਲੈਂਡ ਭੇਜਣ ਦੇ ਨਾਮ ਤੇ ਲੱਖਾਂ ਦੀ ਧੋਖਾਧੜੀ, ਪੁਲੀਸ ਨੇ ਮੁਲਜਮ ਕੀਤਾ ਕਾਬੂ
ਐਸ.ਏ.ਐਸ.ਨਗਰ, 7 ਨਵੰਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਪੁਲੀਸ ਨੇ ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਦੀ ਧੋਖਾਧੜੀ ਕਰਨ ਦੇ ਦੋਸ਼ ਵਿੱਚ ਇਕ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਗੁਰਦੀਪ ਸਿੰਘ ਵਾਸੀ ਪਿੰਡ ਬਾਕਰਪੁਰ ਵਜੋਂ ਹੋਈ ਹੈ। ਇਸ ਸਬੰਧੀ ਡੀ.ਐਸ.ਪੀ ਹਰਸਿਮਰਨ ਸਿੰਘ ਬੱਲ ਨੇ ਗੁਰਦੀਪ ਸਿੰਘ ਦੀ ਗ੍ਰਿਫਤਾਰੀ ਸਬੰਧੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਧੋਖਾਧੜੀ ਕਰਨ ਵਾਲੇ ਕਿਸੇ ਵੀ ਮੁਲਜਮ ਨੂੰ ਬਖਸ਼ਿਆ ਨਹੀਂ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਨਿਸਾਰ ਅਲੀ ਵਾਸੀ ਨਡਿਆਲੀ ਨੇ ਪੁਲੀਸ ਨੂੰ ਦਿਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਗੁਰਦੀਪ ਸਿੰਘ ਉਨ੍ਹਾਂ ਦਾ ਜਾਣਕਾਰ ਹੈ। ਨਿਸਾਰ ਅਲੀ ਮੁਤਾਬਕ ਗੁਰਦੀਪ ਸਿੰਘ ਨੇ ਉਸ ਨੂੰ ਇੰਗਲੈਂਡ ਭੇਜਣ ਦਾ ਵਾਅਦਾ ਕਰਦਿਆਂ ਕਰਦਿਆਂ ਕਿਹਾ ਸੀ ਕਿ ਇਸ ਕੰਮ ਲਈ 14 ਲੱਖ ਰੁਪਏ ਲੱਗਣਗੇ, ਅਤੇ ਉਸ ਕੋਲੋਂ 7 ਲੱਖ ਰੁਪਏ ਲੈ ਲਏ, ਪ੍ਰੰਤੂ ਉਸ ਨੂੰ ਵਿਦੇਸ਼ ਨਹੀਂ ਭੇਜਿਆ। ਉਹ ਜਦੋਂ ਵੀ ਗੁਰਦੀਪ ਸਿੰਘ ਨੂੰ ਫੋਨ ਕਰਦਾ ਤਾਂ ਅੱਗੋਂ ਉਸ ਨੂੰ ਟਾਲ ਮਟੋਲ ਕਰ ਦਿਤਾ ਜਾਂਦਾ ਸੀ। ਉਹ ਕਈ ਵਾਰ ਗੁਰਦੀਪ ਸਿੰਘ ਦੇ ਘਰ ਆਪਣੇ ਪੈਸੇ ਲੈਣ ਲਈ ਗਿਆ ਤਾਂ ਪਹਿਲਾਂ ਤਾਂ ਉਸ ਦੇ ਪਰਿਵਾਰ ਵਾਲੇ ਉਸ ਨੂੰ ਪੈਸੇ ਦਿਵਾਉਣ ਲਈ ਗੱਲ ਕਰਦੇ ਰਹੇ, ਮਗਰੋਂ ਉਹ ਵੀ ਮੁਕਰ ਗਏ ਅਤੇ ਕਿਹਾ ਕਿ ਗੁਰਦੀਪ ਸਿੰਘ ਦੇ ਨਾਲ ਹੀ ਗੱਲ ਕਰ ਲਵੋ।
ਇਸ ਦੌਰਾਨ ਗੁਰਦੀਪ ਸਿੰਘ ਇੰਗਲੈਂਡ ਚਲਾ ਗਿਆ ਅਤੇ ਉਸ ਦੇ ਪੈਸੇ ਵਾਪਸ ਕਰਨ ਤੋਂ ਨਾਂਹ ਕਰ ਦਿੱਤੀ। ਸ਼ਿਕਾਇਤਕਰਤਾ ਮੁਤਾਬਕ ਉਸ ਵਲੋਂ ਬੈਂਕ ਰਾਹੀਂ ਪੈਸੇ ਦਿਤੇ ਗਏ ਸਨ ਅਤੇ ਉਸ ਨੇ ਗੁਰਦੀਪ ਸਿੰਘ ਨਾਲ ਵੱਟਸਅਪ ਤੇ ਹੋਈ ਚੈਟ ਦੇ ਸਬੂਤ ਵੀ ਪੁਲੀਸ ਨੂੰ ਮੁਹੱਈਆ ਕਰਵਾਏ। ਇਸ ਸੰਬੰਧੀ ਪੁਲੀਸ ਸਟੇਸ਼ਨ ਆਈ.ਟੀ.ਸਿਟੀ ਵਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਗੁਰਦੀਪ ਸਿੰਘ ਵਿਰੁਧ ਧਾਰਾ 406, 420 ਅਤੇ 24 ਇੰਮੀਗ੍ਰੇਸ਼ਨ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ।
ਉਧਰ ਸ਼ਿਕਾਇਤਕਰਤਾ ਨੇ ਪੁਲੀਸ ਤੇ ਦੋਸ਼ ਲਗਾਉਂਦਿਆ ਕਿਹਾ ਕਿ ਕਿਤੇ ਪੁਲੀਸ ਕਿਸੇ ਦਬਾਅ ਵਿੱਚ ਆ ਕੇ ਮੁਲਜਮ ਗੁਰਦੀਪ ਸਿੰਘ ਨੂੰ ਛੱਡ ਨਾ ਦੇਵੇ। ਉਨ੍ਹਾਂ ਜਿਲ੍ਹਾ ਪੁਲੀਸ ਮੁਖੀ ਨੂੰ ਗੁਹਾਰ ਲਗਾਈ ਹੈ ਕਿ ਉਨ੍ਹਾਂ ਨੂੰ ਇਨਸਾਫ ਦਿਆਇਆ ਜਾਵੇ।
-
Mohali2 months ago
ਸਾਹਿਤਕਾਰ ਸੁਭਾਸ਼ ਭਾਸਕਰ ਦਾ ਸਨਮਾਨ ਸਮਾਗਮ ਅਤੇ ਕਵੀ ਦਰਬਾਰ ਸੰਪੰਨ
-
Mohali1 month ago
ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜਣ ਤੇ ਫੋਰਟਿਸ ਹਸਪਤਾਲ ਵਿੱਚ ਕਰਵਾਇਆ ਭਰਤੀ
-
International2 months ago
ਯੂਕਰੇਨ ਵੱਲੋਂ ਟੈਲੀਗ੍ਰਾਮ ਐਪ ਤੇ ਪਾਬੰਦੀ
-
Mohali1 month ago
2 ਤੋਂ 12 ਅਕਤੂਬਰ ਤਕ ਹੋਵੇਗਾ ਰਾਮਲੀਲਾ ਦਾ ਆਯੋਜਨ
-
International1 month ago
ਪ੍ਰਧਾਨ ਮੰਤਰੀ ਮੋਦੀ ਵੱਲੋਂ ਨਿਊਯਾਰਕ ਵਿੱਚ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਮੁਲਾਕਾਤ
-
National1 month ago
3 ਮਹੀਨੇ ਪਹਿਲਾਂ ਕਤਲ ਕੀਤੇ ਭਾਜਪਾ ਨੇਤਾ ਦੀ ਪਤਨੀ ਵੱਲੋਂ ਖ਼ੁਦਕੁਸ਼ੀ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Editorial1 month ago
ਪੰਚਾਇਤੀ ਚੋਣਾਂ ਸਬੰਧੀ ਖੁੰਢ ਚਰਚਾ ਸ਼ੁਰੂ