Connect with us

Mohali

ਮੁਹਾਲੀ ਪੁਲੀਸ ਵੱਲੋਂ ਸ਼ਰਾਬ ਦਾ ਠੇਕਾ ਲੁੱਟਣ ਆਏ ਚਾਰ ਵਿਅਕਤੀ ਅਸਲੇ ਸਮੇਤ ਗ੍ਰਿਫਤਾਰ

Published

on

 

ਲੁਟੇਰਿਆਂ ਦਾ ਸਾਹਮਣਾ ਕਰਨ ਵੇਲੇ ਗੋਲੀ ਲੱਗਣ ਨਾਲ ਜਖਮੀ ਹੋ ਗਿਆ ਸੀ ਅਹਾਤੇ ਦਾ ਮਾਲਕ

ਐਸ ਏ ਐਸ ਨਗਰ, 6 ਨਵੰਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਪੁਲੀਸ ਵਲੋਂ ਢਕੋਲੀ ਇਲਾਕੇ ਵਿੱਚ ਸ਼ਰਾਬ ਦਾ ਠੇਕਾ ਲੁੱਟਣ ਦੇ ਮਾਮਲੇ ਵਿੱਚ 4 ਮੁਲਜਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਨਿਸ਼ਾਂਤ ਰਾਣਾ ਵਾਸੀ ਪੰਚਕੂਲਾ, ਮਨਵੀਰ ਵਾਸੀ ਪੰਚਕੂਲਾ, ਵਿਸ਼ਾਲ ਕੁਮਾਰ ਉਰਫ ਕਰੰਡੀ ਵਾਸੀ ਪੰਚਕੂਲਾ ਅਤੇ ਪੰਕਜ ਉਰਫ ਨਿਖਿਲ ਵਾਸੀ ਪੰਚਕੂਲਾ ਵਜੋਂ ਹੋਈ ਹੈ।

ਇਸ ਸਬੰਧੀ ਅੰਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਜਿਲ੍ਹਾ ਪੁਲੀਸ ਮੁਖੀ ਦੀਪਕ ਪਾਰਿਕ ਨੇ ਦੱਸਿਆ ਕਿ ਇਹਨਾਂ ਚਾਰੇ ਮੁਲਜਮਾਂ ਨੂੰ ਸੀ. ਆਈ. ਏ. ਸਟਾਫ ਅਤੇ ਸਬੰਧਤ ਪੁਲੀਸ ਸਟੇਸ਼ਨ ਦੇ ਮੁਖੀ ਵਲੋਂ ਮੁਲਜਮਾਂ ਦੀ ਪੈੜ ਨਪਦਿਆਂ ਕਾਬੂ ਕੀਤਾ ਗਿਆ ਹੈ। ਇਹਨਾਂ ਮੁਲਜਮਾਂ ਕੋਲੋਂ 2 ਪਿਸਤੋਲਾਂ (315 ਬੋਰ ਸਮੇਤ 1 ਜਿੰਦਾ ਕਾਰਤੂਸ ਅਤੇ 2 ਖੋਲ), 2 ਕਮਾਣੀਦਾਰ ਚਾਕੂ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।

ਜਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਉਕਤ ਕਾਬੂ ਮੁਲਜਮਾਂ ਨੇ ਮੁਢਲੀ ਪੁਛਗਿੱਛ ਦੌਰਾਨ ਮੰਨਿਆ ਹੈ ਕਿ ਉਨ੍ਹਾਂ ਨੇ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਨਾਜਾਇਜ ਅਸਲਾ ਕੁਝ ਦਿਨ ਪਹਿਲਾਂ ਹੀ ਯੂਪੀ ਤੋਂ ਮੰਗਵਾਇਆ ਸੀ। ਇਸ ਮਾਮਲੇ ਵਿੱਚ ਗ੍ਰਿਫਤਾਰ ਨਿਸ਼ਾਂਤ ਰਾਣਾ ਵਿਰੁਧ ਪਹਿਲਾਂ ਤੋਂ ਜਾਅਲਸਾਜੀ ਦਾ ਮੁੱਕਦਮਾ ਦਰਜ ਹੈ ਅਤੇ ਦੂਜੇ ਮੁਲਜਮ ਮਨਵੀਰ ਵਿਰੁਧ ਵੀ ਨਾਜਾਇਜ ਸ਼ਰਾਬ ਵੇਚਣ ਦਾ ਮਾਮਲਾ ਦਰਜ਼ ਹੈ। ਇਸੇ ਤਰ੍ਹਾਂ ਮੁਲਜਮ ਵਿਸ਼ਾਲ ਕੁਮਾਰ ਖਿਲਾਫ ਵੀ ਲੜਾਈ ਝਗੜੇ ਦਾ ਮਾਮਲਾ ਦਰਜ਼ ਹੈ।

ਉਨਾਂ ਦਸਿਆ ਕਿ ਇਸ ਮਾਮਲੇ ਵਿੱਚ ਮਨੋਜ ਕੁਮਾਰ ਵਾਸੀ ਪਿੰਡ ਟੱਪਰੀਆਂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਮਮਤਾ ਇਨਕਲੇਵ ਢਕੋਲੀ ਵਿਚਲੇ ਸ਼ਰਾਬ ਦੇ ਠੇਕੇ ਤੇ ਉਹ ਉਕਤ ਠੇਕੇ ਵਿੱਚ ਨੌਕਰੀ ਕਰਦਾ ਹੈ। 1 ਨਵੰਬਰ ਦੀ ਰਾਤ ਕਰੀਬ 11 ਵਜੇ ਉਹ ਠੇਕੇ ਤੇ ਖੜਾ ਸੀ, ਅਤੇ ਉਸ ਰਾਤ ਤਿੰਨ ਵਿਅਕਤੀ ਉਸ ਕੋਲ ਆਏ, ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ। ਉਹਨਾਂ ਤਿੰਨ ਵਿਅਕਤੀਆਂ ਨੇ ਉਸ ਨੂੰ ਗਲੇ ਤੋਂ ਫੜ ਲਿਆ ਅਤੇ ਉਸ ਦੀ ਪਿੱਠ ਤੇ ਪਿਸਤੋਲ ਲਗਾ ਕੇ ਧਮਕਾਇਆ। ਉਸ ਵਲੋਂ ਆਪਣੇ ਬਚਾਅ ਵਿੱਚ ਪਿਸਤੋਲ ਵਾਲੇ ਵਿਅਕਤੀ ਨੂੰ ਜੱਫਾ ਮਾਰਿਆ ਤਾਂ ਉਹ ਦੋਵੇਂ ਜਣੇ ਹੇਠਾਂ ਡਿੱਗ ਪਏ। ਇਸ ਦੌਰਾਨ ਬਾਹਰ ਖੜੇ ਵਿਅਕਕਤੀ ਨੇ ਫਾਇਰ ਕਰ ਦਿਤਾ, ਜੋ ਕਿ ਦੀਵਾਰ ਤੇ ਜਾ ਲੱਗਾ। ਗੋਲੀ ਚੱਲਣ ਦੀ ਅਵਾਜ ਸੁਣ ਕੇ ਬੇਸਮੈਂਟ ਵਿੱਚ ਬਣੇ ਅਹਾਤੇ ਦਾ ਮਾਲਕ ਦੀਪਕ ਸੰਧੂ ਬਾਹਰ ਆ ਗਿਆ ਅਤੇ ਉਕਤ ਲੁਟੇਰਿਆਂ ਨੇ ਉਨ੍ਹਾਂ ਨੂੰ ਮਾਰ ਦੇਣ ਦੀ ਨੀਅਤ ਨਾਲ ਦੂਜਾ ਫਾਇਰ ਕਰ ਦਿਤਾ, ਜੋ ਕਿ ਦੀਪਕ ਸੰਧੂ ਦੀ ਛਾਤੀ ਵਿੱਚ ਵੱਜਾ। ਇਸ ਦੌਰਾਨ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਅਤੇ ਜਖਮੀ ਦੀਪਕ ਸੰਧੂ ਨੂੰ ਪੀ. ਜੀ. ਆਈ. ਲਿਆਂਦਾ ਗਿਆ। ਇਸ ਮਾਮਲੇ ਵਿੱਚ ਪੁਲੀਸ ਨੇ ਅਣਪਛਾਤੇ ਵਿਅਗਤੀਆਂ ਵਿਰੁਧ ਬੀ ਐਨ ਐਸ ਦੀ ਧਾਰਾ 309 (4), 309 (6), 311, 109 (1), 332 (ਬੀ), 115 (2), 3 (5) ਅਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ਼ ਕੀਤਾ ਗਿਆ।

 

 

Mohali

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੋਂ ਸ੍ਰੀ ਫਤਹਿਗੜ੍ਹ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ 28 ਦਸੰਬਰ ਨੂੰ

Published

on

By

 

 

ਐਸ ਏ ਐਸ ਨਗਰ, 24 ਦਸੰਬਰ (ਸ.ਬ.) ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੋਂ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸ੍ਰੀ ਫਤਹਿਗੜ੍ਹ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ 28 ਦਸੰਬਰ ਨੂੰ ਸਵੇਰੇ 9 ਵਜੇ ਆਰੰਭ ਹੋਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਬ੍ਰਹਮਲੀਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਪ੍ਰੇਰਨਾ ਸਦਕਾ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਮਿੱਠੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ 28 ਦਸੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਹਿਬ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਵੇਰੇ 9 ਵਜੇ ਗੁ: ਸਾਹਿਬ ਤੋ ਆਰੰਭ ਹੋਵੇਗਾ।

Continue Reading

Mohali

ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਲੰਗਰ ਲਗਾਇਆ

Published

on

By

 

ਐਸ ਏ ਐਸ ਨਗਰ, 24 ਦਸੰਬਰ (ਆਰ ਪੀ ਵਾਲੀਆ) ਸਥਾਨਕ ਫੇਜ਼ 2 ਵਿੱਚ ਰੀਗੱਲ ਸਲੂਸ਼ਨ ਮੁਹਾਲੀ ਵੱਲੋਂ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਜੀ ਦੀ ਸ਼ਹਾਦਤ ਨੂੰ ਸਮਰਪਿਤ ਚਾਵਲ ਅਤੇ ਛੋਲਿਆਂ ਦਾ ਲੰਗਰ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੀਗੱਲ ਸਲੂਸ਼ਨ ਦੇ ਮਾਲਕ ਸਮਰ ਚੌਧਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਹਰ ਸਾਲ ਦੀ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਲੰਗਰ ਦਾ ਆਯੋਜਨ ਕੀਤਾ ਜਾਂਦਾ ਹੈ।

ਇਸ ਮੌਕੇ ਸ਼ਾਨਵੀ ਚੌਧਰੀ, ਰੀਟਾ ਚੌਧਰੀ, ਰਾਮਪਾਲ ਮਾਹਲ, ਦੀਪਕ ਚੌਧਰੀ, ਮਨਦੀਪ ਸਿੰਘ, ਦਿਨੇਸ਼ ਕੁਮਾਰ, ਯੋਗੇਸ਼ ਠਾਕੁਰ, ਬਲਜਿੰਦਰ ਕੌਰ, ਸੋਨੀਆ, ਮਨਪ੍ਰੀਤ ਕੌਰ, ਤਰਨਪ੍ਰੀਤ ਕੌਰ, ਅਵਨਿੰਦਰ ਕੌਰ, ਮਨਮੋਹਨ ਜੀਤ ਸਿੰਘ ਅਤੇ ਸਟਾਫ ਹਾਜ਼ਰ ਸੀ।

Continue Reading

Mohali

ਫੇਜ਼ 1 ਦੇ ਪਾਰਕ ਨੰਬਰ 2 ਵਿੱਚ ਬੈਡਮਿੰਟਨ ਕੋਰਟ ਬਣਾਉਣ ਦੇ ਕੰਮ ਦੀ ਰਸਮੀ ਸ਼ੁਰੂਆਤ ਕਰਵਾਈ

Published

on

By

 

ਐਸ ਏ ਐਸ ਨਗਰ, 24 ਦਸੰਬਰ (ਸ.ਬ.) ਮਿਉਂਸਪਲ ਕੌਂਸਲਰ ਗੁਰਮੀਤ ਕੌਰ ਵਲੋਂ ਆਪਣੇ ਵਾਰਡ ਨੰਬਰ 50 ਫੇਜ਼ 1 ਦੇ ਪਾਰਕ ਨੰਬਰ 2 ਵਿੱਚ ਬੈਡਮਿੰਟਨ ਕੋਰਟ ਬਣਾਉਣ ਦੇ ਕੰਮ ਦੀ ਰਸਮੀ ਸ਼ੁਰੂਆਤ ਕਰਵਾਈ। ਇਹ ਕੰਮ ਸੀਨੀਅਰ ਸਿਟੀਜਨ ਸ੍ਰੀ ਜੇ ਪੀ ਸੂਦ ਅਤੇ ਸ੍ਰੀਮਤੀ ਸੰਤੋਸ਼ ਕੌਰ ਸੰਧੂ ਦੁਆਰਾ ਟੱਕ ਲਗਾ ਕੇ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਵਾਰਡ ਦੇ ਵਸਨੀਕਾਂ ਅਤੇ ਹਾਊਸ ਓਨਰ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਵੀ ਭਾਗ ਲਿਆ।

ਐਮਸੀ ਗੁਰਮੀਤ ਕੌਰ ਨੇ ਕਿਹਾ ਕਿ ਇਸ ਖੇਤਰ ਦੇ ਬੱਚਿਆਂ ਅਤੇ ਨੌਜਵਾਨਾਂ ਵੱਲੋਂ ਕਾਫੀ ਸਮੇਂ ਤੋਂ ਖੇਡ ਮੈਦਾਨ ਦੀ ਮੰਗ ਕੀਤੀ ਜਾ ਰਹੀ ਸੀ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਪਾਰਕਾਂ ਵਿੱਚ ਖੇਡਾਂ ਦੇ ਕੋਰਟ ਬਣਾਉਣ ਦੀ ਮੁਹਿੰਮ ਅਨੁਸਾਰ, ਇਨ੍ਹਾਂ ਖੇਡ ਕੋਰਟਾਂ ਨੂੰ ਜਾਲੀ ਦੀ ਬਾਉਂਡਰੀ ਨਾਲ ਕਵਰ ਕੀਤਾ ਜਾ ਰਿਹਾ ਹੈ। ਇਸ ਨਾਲ ਬੱਚਿਆਂ ਦੀ ਖੇਡਣ ਵਾਲੀ ਬਾਲ ਜਾਂ ਸਟਰ ਨਾਲ ਪਾਰਕ ਦੇ ਹੋਰ ਹਿੱਸਿਆਂ ਜਾਂ ਪਾਰਕ ਵਿੱਚ ਮੌਜੂਦ ਲੋਕਾਂ ਨੂੰ ਕਿਸੇ ਵੀ ਸਥਿਤੀ ਵਿੱਚ ਨੁਕਸਾਨ ਨਹੀਂ ਪਹੁੰਚੇਗਾ।

ਉਹਨਾਂ ਕਿਹਾ ਕਿ ਵਾਰਡ ਨੰਬਰ 50 ਦੇ ਪਾਰਕਾਂ ਦੀ ਵਿਕਾਸ ਯੋਜਨਾ ਦੇ ਹੋਰ ਪ੍ਰਾਜੈਕਟ ਵੀ ਜਲਦੀ ਸ਼ੁਰੂ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸ਼ਾਸਤਰੀ ਮਾਡਲ ਸਕੂਲ ਦੇ ਬਲਾਕ ਵਿੱਚ ਪੈਂਦੇ ਪਾਰਕ ਨੰਬਰ 1 ਵਿੱਚ ਜਿਮ ਦੇ ਪ੍ਰਾਜੈਕਟ ਲਈ ਐਸਟੀਮੇਟ ਪਾਸ ਹੋ ਚੁੱਕਾ ਹੈ, ਜਿਸਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾਵੇਗਾ। ਇਸੇ ਤਰ੍ਹਾਂ, ਐਚ ਈ ਕੁਆਟਰਾਂ ਵਿੱਚ ਪੈਂਦੇ ਪਾਰਕ ਨੰਬਰ 5 ਵਿੱਚ ਬਾਸਕੇਟਬਾਲ ਜਾਂ ਵਾਲੀਬਾਲ ਕੋਰਟ ਬਣਾਉਣ ਦਾ ਕੰਮ ਵੀ ਸ਼ੁਰੂ ਕੀਤਾ ਜਾਵੇਗਾ।

ਇਸ ਮੌਕੇ ਹਾਊਸ ਓਨਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਪੀ ਐਸ ਵਿਰਦੀ, ਸ੍ਰੀਮਤੀ ਹਰਿੰਦਰ ਕੌਰ ਗਿੱਲ, ਹਰਮੀਤ ਸਿੰਘ ਗਹੂਨੀਆ, ਡਾਕਟਰ ਕਾਜਲ, ਡਾਕਟਰ ਡੇ ਜੀ, ਨੀਲਮ ਸਹਿਗਲ, ਉਜਾਗਰ ਸਿੰਘ, ਜਸਵੰਤ ਕੌਰ ਵਾਲੀਆ, ਡਾਕਟਰ ਇੰਦੂ ਕਨਵਰ ਅਤੇ ਅਨੂ ਵਰਮਾ ਵੀ ਹਾਜਿਰ ਸਨ।

Continue Reading

Latest News

Trending